Breaking News

ਸਾਵਧਾਨ – ਤੁਹਾਡੀ ਜਹਾਜ ਚ ਕੀਤੀ ਇਹ ਛੋਟੀ ਜਿਹੀ ਗ਼ਲਤੀ ,ਏਅਰਲਾਈਨ ਨੂੰ ਰਗੜਕੇ ਰੱਖ ਦਵੇਗੀ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਜਹਾਜ ਚ ਸਫ਼ਰ ਕਰਨ ਵਾਲਿਆਂ ਦੇ ਲਈ ਆ ਰਹੀ ਹੈ। ਜਹਾਜ ਸਫ਼ਰ ਕਰਨ ਵਾਲਿਆਂ ਦੁਆਰਾ ਜਹਾਜ ਚ ਕੀਤੀ ਇੱਕ ਛੋਟੀ ਜਿਹੀ ਗ਼ਲਤੀ ਏਅਰਲਾਈਨ ਤੇ ਏਨੀ ਭਾਰੀ ਪਵੇਗੀ ਕੇ ਤੁਸੀ ਸੋਚ ਵੀ ਨਹੀ ਸਕਦੇ। ਇਸ ਬਾਰੇ ਇੱਕ ਵੱਡਾ ਹੁਕਮ ਦਿੱਤਾ ਗਿਆ ਹੈ।ਇਹ ਹੁਕਮ ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਦੁਆਰਾ ਏਅਰਲਾਈਨਜ਼ ਨੂੰ ਦਿੱਤਾ ਗਿਆ ਹੈ।

ਸ਼ਹਿਰੀ ਹਵਾਬਾਜੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਇਕ ਹੁਕਮ ਜ਼ਾਰੀ ਕਰਕੇ ਕਿਹਾ ਹੈ ਕਿ ਜਹਾਜ਼ ਅੰਦਰ ਬਿਨਾਂ ਇਜਾਜ਼ਤ ਕਿਸੇ ਨੇ ਵੀ ਫੋਟੋਗਰਾਫੀ ਕੀਤੀ ਤਾਂ ਉਸ ਮਾਰਗ ‘ਤੇ 2 ਹਫ਼ਤੇ ਲਈ ਸਬੰਧਤ ਏਅਰਲਾਈਨ ਦੀ ਉਡਾਣ ‘ਤੇ ਰੋਕ ਲਗਾ ਦਿੱਤੀ ਜਾਵੇਗੀ। ਡੀ.ਜੀ.ਸੀ.ਏ. ਦੇ ਸ਼ਨੀਵਾਰ ਨੂੰ ਜ਼ਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਜਹਾਜ਼ ਐਕਟ 1937 ਅਨੁਸਾਰ ਸਰਕਾਰੀ ਹਵਾਈ ਅੱਡਿਆਂ ‘ਤੇ ਜਾਂ ਜਹਾਜ਼ ਦੇ ਅੰਦਰ ਬਿਨਾਂ ਇਜਾਜ਼ਤ ਫੋਟੋਗਰਾਫੀ ‘ਤੇ ਪਹਿਲਾਂ ਤੋਂ ਹੀ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਇਹ ਵੇਖਿਆ ਗਿਆ ਹੈ ਕਿ ਜਹਾਜ਼ ਸੇਵਾ ਕੰਪਨੀਆਂ ਇਸ ਨਿਯਮ ਨੂੰ ਲਾਗੂ ਕਰਾਉਣ ਵਿਚ ਅਸਫ਼ਲ ਰਹੀਆਂ ਹਨ। ਇਹ ਸੁਰੱਖਿਆ ਦੇ ਉੱਚਤਮ ਮਾਨਕਾਂ ਨਾਲ ਸਮੱਝੌਤਾ ਕਰਣਾ ਹੈ।

ਹਵਾਬਾਜ਼ੀ ਰੈਗੂਲੇਟਰ ਦੇ ਹੁਕਮ ਅਨੁਸਾਰ ‘ਇਹ ਤੈਅ ਕੀਤਾ ਗਿਆ ਹੈ ਕਿ ਹੁਣ ਤੋਂ ਜੇਕਰ ਕਿਸੇ ਨਿਯਮਤ ਯਾਤਰੀ ਉਡਾਣ ਵਿਚ ਇਸ ਨਿਯਮ ਦੀ। ਉ ਲੰ ਘ – ਣਾ। ਹੁੰਦੀ ਹੈ ਤਾਂ ਉਸ ਮਾਰਗ ਵਿਸ਼ੇਸ਼ ‘ਤੇ ਜਹਾਜ਼ ਸੇਵਾ ਕੰਪਨੀ ਦਾ ਸ਼ੈਡਿਊਲ 2 ਹਫ਼ਤੇ ਲਈ ਮੁਅੱਤਲ ਕਰ ਦਿੱਤਾ ਜਾਵੇਗਾ।’ ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਇਕ ਉਡਾਣ ਵਿਚ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੀ ਤਸਵੀਰ ਲੈਣ ਲਈ

ਮੀਡੀਆ ਕਰਮੀਆਂ ਵੱਲੋਂ ਸਾਮਾਜਕ ਦੂਰੀ ਸਬੰਧੀ ਕੋਵਿਡ-19 ਮਾਨਦੰਡਾਂ ਦੇ। ਉ ਲੰ ਘ – ਣਾ। ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਡੀ.ਜੀ.ਸੀ.ਏ. ਨੇ ਇਹ ਹੁਕਮ ਦਿੱਤਾ ਹੈ। ਇਨ੍ਹੀਂ ਦਿਨੀਂ ਮਹਾਰਾਸ਼ਟਰ ਸਰਕਾਰ ਨਾਲ ਚਰਚਾ ਵਿਚ ਰਹੀ ਕੰਗਨਾ ਪਿਛਲੀ 09 ਸਤੰਬਰ ਨੂੰ ਇੰਡੀਗੋ ਦੀ ਉਡਾਣ ਰਾਹੀਂ ਚੰਡੀਗੜ੍ਹ ਤੋਂ ਮੁੰਬਈ ਆਈ ਸੀ। ਰੈਗੂਲੇਟਰ ਨੇ ਇੰਡੀਗੋ ਤੋਂ ਵੀ ਇਸ ਘਟਨਾ ਦੇ ਬਾਰੇ ਵਿਚ ਰਿਪੋਰਟ ਤਲਬ ਕੀਤੀ ਸੀ।

About admin_tv

Check Also

ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ

ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …