ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਪਿਆਜ ਵਰਤਣ ਵਾਲਿਆਂ ਦੇ ਲਈ ਆ ਰਹੀ ਹੈ। ਪਿਆਜ ਤਕਰੀਬਨ ਹਰ ਘਰ ਵਿਚ ਵਰਤਿਆ ਜਾ ਰਿਹਾ ਹੈ। ਪਰ ਪਿਛਲੇ ਇੱਕ ਮਹੀਨੇ ਦੇ ਵਿਚ ਵਿਚ ਹੀ ਪਿਆਜ ਨੇ ਵੱਡੇ ਵੱਡੇ ਦੇ ਹੰਝੂ ਕਢਾ ਕੇ ਰੱਖ ਦਿੱਤੇ ਹਨ।
ਇਕ ਮਹੀਨੇ ‘ਚ ਪਿਆਜ਼ ਦੀਆਂ ਕੀਮਤਾਂ ‘ਚ ਤਿੰਨ ਗੁਣਾ ਇਜਾਫਾ ਹੋਣ ਦੀ ਵਜ੍ਹਾ ਕਾਰਨ ਕੇਂਦਰ ਸਰਕਾਰ ਨੇ ਸੋਮਵਾਰ ਤੋਂ ਪਿਆਜ਼ ਦੀ ਬਰਾਮਦ ‘ਤੇ ਪਾਬੰਦੀ ਲਾ ਦਿੱਤੀ ਹੈ। ਦੱਖਣੀ ਭਾਰਤ ਦੇ ਸੂਬਿਆਂ ‘ਚ ਜ਼ਿਆਦਾ ਬਾਰਿਸ਼ ਦੀ ਵਜ੍ਹਾ ਕਾਰਨ ਪਿਆਜ਼ ਦੀ ਫਸਲ ਨੂੰ ਹੋਏ ਨੁਕਸਾਨ ਦੀ ਵਜ੍ਹਾ ਕਾਰਨ ਇਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ।
ਅਗਸਤ ਦੇ ਦੂਜੇ ਹਫ਼ਤਿਆਂ ਤੋਂ ਪਿਆਜ਼ ਦੀ ਕੀਮਤ ਵਧਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਹਾਲੇ ਵੀ ਜਾਰੀ ਹੈ। ਦੁਨੀਆ ‘ਚ ਪਿਆਜ਼ ਦੀ ਸਭ ਤੋਂ ਜ਼ਿਆਦਾ ਖੇਤੀ ਭਾਰਤ ‘ਚ ਕੀਤੀ ਜਾਂਦੀ ਹੈ ਤੇ ਮਲੇਸ਼ੀਆ, ਸ੍ਰੀਲੰਕਾ, ਬੰਗਲਾਦੇਸ਼ ਤੇ ਨੇਪਾਲ ਵਰਗੇ ਦੇਸ਼ ਇਸ ਲਈ ਭਾਰਤ ‘ਤੇ ਨਿਰਭਰ ਰਹਿੰਦੇ ਹਨ। ਦੇਸ਼ ‘ਚ ਪਿਆਜ਼ ਦੀ ਸਭ ਤੋਂ ਵੱਡੀ ਮੰਡੀ ਮਹਾਰਾਸ਼ਟਰ ਦੇ ਲਾਸਲਗਾਓ ‘ਚ ਪਿਆਜ਼ ਦਾ ਥੋਕ ਭਾਅ 30000 ਰੁਪਏ ਪ੍ਰਤੀ ਟਨ ਪਹੁੰਚ ਗਿਆ ਹੈ ਜੋ ਇਕ ਮਹੀਨੇ ਲਗਪਗ ਤਿੰਨ ਗੁਣਾ ਵੱਧ ਗਿਆ ਹੈ।
ਹਾਲੇ ਪਿਆਜ਼ ਦੀ ਕੀਮਤ ਨਹੀਂ ਹੋਵੇਗੀ ਘੱਟ
ਪਿਆਜ਼ ਇਕ ਮਹੀਨੇ ਪਹਿਲਾਂ ਤਕ ਰੀਟੇਲ ‘ਚੋਂ 15 ਤੋਂ 20 ਰੁਪੇ ਕਿਲੋ ਰੁਪਏ ਵਿਕ ਰਿਹਾ ਸੀ ਜੋ ਇਸ ਸਮੇਂ 35 ਤੋਂ 45 ਰੁਪਏ ਪ੍ਰਤੀ ਕਿਲੋ ਪਹੁੰਚ ਚੁੱਕਾ ਹੈ। ਫ਼ਸਲ ਖਰਾਬ ਹੋਣ ਤੇ ਘੱਟ ਫ਼ਸਲ ਹੋਣ ਦੀ ਵਜ੍ਹਾ ਕਾਰਨ ਭਵਿੱਖ ‘ਚ ਤਾਂ ਪਿਆਜ਼ ਦੀ ਕੀਮਤ ਘੱਟ ਨਜ਼ਰ ਹੁੰਦੀ ਹੋਈ ਨਹੀਂ ਆ ਰਹੀ। ਪਿਆਜ਼ ਦਾ ਉਤਪਾਦਨ ਪ੍ਰਮੁੱਖ ਰੂਪ ਨਾਲ 6 ਸੂਬਿਆਂ ‘ਚ ਹੁੰਦਾ ਹੈ। 50 ਫੀਸਦੀ ਪਿਆਜ਼ ਤਾਂ ਭਾਰਤ ਦੀਆਂ 10 ਮੰਡੀਆਂ ਤੋਂ ਆਉਂਦਾ ਹੈ ਇਨ੍ਹਾਂ ‘ਚੋਂ 6 ਤਾਂ ਮਹਾਰਾਸ਼ਟਰ ਤੇ ਕਰਨਾਟਕ ‘ਚ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Check Also
ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ
ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …