ਆਈ ਤਾਜਾ ਵੱਡੀ ਖਬਰ
ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਮਹਾਮਾਰੀ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀ ਨੌਕਰੀਆਂ ਗਈਆਂ, ਤੇ ਉਨ੍ਹਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘਣਾ ਪਿਆ। ਬਹੁਤ ਮੁਸ਼ਕਿਲ ਨਾਲ ਹੁਣ ਹਾਲਾਤਾਂ ਵਿਚ ਕੁਝ ਸੁਧਾਰ ਹੋ ਰਿਹਾ ਹੈ। ਅਜਿਹੀ ਸਥਿਤੀ ਦੇ ਵਿੱਚ ਕਦੇ ਕਦੇ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ, ਜੋ ਕਾਫੀ ਹੈਰਾਨ ਕਰਦੀਆਂ ਹਨ। ਇਸ ਤਰਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਸਪੇਨ ਦੀ ਇਕ ਔਰਤ ਦਾ,ਜਿਸ ਨੇ ਆਪਣੇ ਜਨਮ ਦਿਨ ਤੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ।
ਕਰੋਨਾ ਮਹਾਮਾਰੀ ਦੇ ਚਲਦੇ ਹੋਏ ਵੀ ਕਈ ਲੋਕ ਆਪਣੇ ਜਨਮ ਦਿਨ ਨੂੰ ਖਾਸ ਤਰੀਕੇ ਨਾਲ ਮਨਾਉਣਾ ਪਸੰਦ ਕਰਦੇ ਹਨ। ਸਪੇਨ ਦੀ ਇਕ ਲੇਬਨਾਨੀ ਔਰਤ ਨੇ ਆਪਣਾ 40ਵਾਂ ਜਨਮ ਦਿਨ ਬਹੁਤ ਵੱਖਰੇ ਢੰਗ ਨਾਲ ਮਨਾਇਆ। ਉਸ ਔਰਤ ਨੇ ਕਰੋਨਾ ਮਹਾਮਾਰੀ ਦੇ ਚੱਲਦੇ ਹੋਏ ਆਪਣੇ ਜਨਮ ਦਿਨ ਦੀ ਪਾਰਟੀ ਵਿੱਚ 150 ਤੋਂ ਜ਼ਿਆਦਾ ਮਹਿਮਾਨਾਂ ਨੂੰ ਸ਼ਾਮਲ ਕੀਤਾ। ਉਸ ਔਰਤ ਨੇ ਆਪਣੇ 10 ਕਰੀਬੀਆਂ ਨੂੰ ਘਰ ਸੱਦਾ ਦਿੱਤਾ ,ਅਤੇ 20 ਸ਼ਹਿਰਾਂ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮਿੰਨੀ ਪਾਰਟੀ ਆਯੋਜਿਤ ਕੀਤੀ।
ਕਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਬੀਬੀ ਨੇ 2.5 ਕਰੋੜ ਰੁਪਏ ਦੀ ਫੇਸ ਸ਼ੀਲਡ ਪਾਈ ਹੋਈ ਸੀ। ਇਸ ਪੂਰੇ ਜਸ਼ਨ ਤੇ ਲਗਭਗ 215 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਸ ਦੌਰਾਨ ਇਸ ਬੀਬੀ ਨੇ ਕਾਲੇ ਰੰਗ ਦਾ ਗਾਊਨ ਪਾਇਆ,ਜੋਂ ਹੀਰੇ ਮੋਤੀਆਂ ਨਾਲ਼ ਜੜਿਆ ਹੋਇਆ ਸੀ ,ਤਾਂ ਜੋ ਸਾਰਿਆਂ ਦੀਆਂ ਨਜ਼ਰਾਂ ਉਸ ਵੱਲ ਟਿਕੀਆਂ ਰਹਿਣ।ਇਸ ਗਾਊਨ ਵਿਚ 15 ਦੁਰਲੱਭ ਲਾਲ ਹੀਰੇ ਲਗਾਏ ਸਨ, ਜਿਨ੍ਹਾਂ ਦੀ ਕੁੱਲ ਕੀਮਤ 1.83 ਕਰੋੜ ਪਾਉਂਡ ਲਗਭਗ 183ਕਰੋੜ ਰੁਪਏ ਸੀ।
ਇਸ ਗਾਊਨ ਤਿਆਰ ਕਰਨ ਦਾ ਕੰਮ ਮਸ਼ਹੂਰ ਫੈਸ਼ਨ ਡਿਜ਼ਾਈਨਰ ਡੇਬੀ ਵਿਘਮ ਅਤੇ ਡੀਜ਼ੀਟਲ ਆਰਟਿਸਟ ਗੈਰੀ ਮੈਕੁੱਕੀਨ ਨੂੰ ਸੌਂਪਿਆ ਗਿਆ ਸੀ। ਇਸ ਗਾਊਨ ਵਿੱਚ 20 ਕਾਲੇ ,10ਚਿੱਟੇ ,6ਪੀਲੇ ,2ਨੀਲੇ ,ਅਤੇ ਚਾਰ ਹਜ਼ਾਰ ਹੋਰ ਰੰਗਾਂ ਦੇ ਹੀਰੇ ਵੀ ਜੜੇ ਗਏ ਸਨ। ਇਨ੍ਹਾਂ ਦੀ ਕੀਮਤ ਕੁੱਲ ਕਰੀਬ ਡੇਢ ਕਰੋੜ ਰੁਪਏ ਕਰੀਬ 6 ਕਰੋੜ ਰੁਪਏ, ਕਰੀਬ 4.2 ਕਰੋੜ ਰੁਪਏ ਅਤੇ ਕਰੀਬ ਇਕ ਇਕ ਕਰੋੜ ਰੁਪਏ ਸੀ। ਗਾਉਨ ਦੀ ਸੁੰਦਰਤਾ ਨੂੰ ਵਧਾਉਣ ਲਈ ਝੀਲ ਚੋਂ ਪੈਦਾ 80 ਲੱਖ ਰੁਪਏ ਦੇ ਇਕ ਹਜ਼ਾਰਾਂ ਮੋਤੀ ਵੀ ਲਾਏ ਗਏ ਸਨ। ਉਸਨੇ ਆਪਣੇ ਘਰ ਪਾਰਟੀ ਚ ਹਿੱਸਾ ਲੈਣ ਵਾਲੇ ਮਹਿਮਾਨਾਂ ਨੂੰ ਬ੍ਰੈਸਲੇਟ ਲੱਗਿਆ ਹੋਇਆ ਮਾਸਕ ਵੀ ਪ੍ਰਦਾਨ ਕੀਤਾ ।ਉਸ ਨੇ ਆਪਣੇ ਬਹੁਤ ਸਾਰੇ ਦੇਸ਼ਾਂ ਵਿਚ ਰਹਿ ਰਹੇ ਦੋਸਤਾਂ ਨੂੰ 10 ਸ਼ਹਿਰਾਂ ਵਿਚ ਸ਼ਾਨਦਾਰ ਵਰਚੁਅਲ ਪਾਰਟੀ ਦਾ ਆਯੋਜਨ ਵੀ ਕੀਤਾ।
Check Also
ਸਾਵਧਾਨ – ਹੁਣੇ ਹੁਣੇ ਪੰਜਾਬ ਚ ਇਥੇ 7 ਦਸੰਬਰ ਤੱਕ ਲਗੀ ਇਹ ਵੱਡੀ ਪਾਬੰਦੀ
ਪੰਜਾਬ ਚ ਇਥੇ 7 ਦਸੰਬਰ ਤੱਕ ਲਗੀ ਇਹ ਵੱਡੀ ਪਾਬੰਦੀ ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ …