ਆਈ ਤਾਜਾ ਵੱਡੀ ਖਬਰ
ਕੋਰੋਨਾ ਵਿਰਸਾ ਦਾ ਕਰਕੇ ਸਾਰੀ ਦੁਨੀਆਂ ਵਿਚ ਕਈ ਤਰਾਂ ਦੀਆਂ ਪਾਬੰਦੀਆਂ ਲਗੀਆਂ ਹੋਈਆਂ ਹਨ ਤਾਂ ਜੋ ਇਸ ਵਾਇਰਸ ਨੂੰ ਵਧਣ ਤੋਂ ਰੋਕਿਆ ਜਾ ਸਕੇ। ਇਹਨਾਂ ਪਾਬੰਦੀਆਂ ਵਿਚ ਹਵਾਈ ਜਹਾਜਾਂ ਦੀ ਆਵਾਜਾਈ ਤੇ ਪਾਬੰਦੀਆਂ ਵੀ ਸ਼ਾਮਲ ਹਨ। ਪਰ ਹੁਣ ਹੋਲੀ ਹੋਲੀ ਇਹਨਾਂ ਪਾਬੰਦੀਆਂ ਵਿਚ ਢਿਲਾਂ ਦਿਤੀਆਂ ਜਾ ਰਹੀਆਂ ਹਨ। ਹੁਣ ਹਵਾਈ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਇੱਕ ਵੱਡੀ ਚੰਗੀ ਖਬਰ ਸਾਹਮਣੇ ਆ ਰਹੀ ਹੈ।
ਯਾਤਰੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੀ ਸਭ ਤੋਂ ਵੱਡੀ ਹਵਾਈ ਕੰਪਨੀ ਇੰਡੀਗੋ ਨੇ ਦੀਵਾਲੀ ਤੱਕ 60 ਪ੍ਰਤੀਸ਼ਤ ਉਡਾਣਾਂ ਦੇ ਸੰਚਾਲਨ ‘ਤੇ ਪਹੁੰਚਣ ਦੀ ਉਮੀਦ ਜ਼ਾਹਰ ਕੀਤੀ ਹੈ। ਮਾਰਚ ਵਿਚ ਲਾਗੂ ਪੂਰਨ ਪਾਬੰਦੀ ਲੱਗਣ ਤੋਂ ਬਾਅਦ ਯਾਤਰੀ ਉਡਾਣਾਂ 25 ਮਈ ਤੋਂ ਦੋ ਮਹੀਨਿਆਂ ਦੇ ਅੰਤਰਾਲ ਮਗਰੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਹੋ ਗਈਆਂ ਹਨ। ਸ਼ੁਰੂਆਤ ਬਹੁਤ ਹੌਲੀ ਸੀ।
ਹਵਾਈ ਯਾਤਰੀ ਆਵਾਜਾਈ ‘ਚ 60 ਫ਼ੀਸਦੀ ਦੀ ਮਾਰਕੀਟ ਹਿੱਸੇਦਾਰੀ ਰੱਖਣ ਵਾਲੀ ਇੰਡੀਗੋ ਨੇ ਦੱਸਿਆ ਕਿ ਅਗਸਤ ਵਿਚ ਉਸਨੇ 32 ਫ਼ੀਸਦੀ ਤੱਕ ਉਡਾਣਾਂ ਦਾ ਸੰਚਾਲਨ ਕੀਤਾ ਅਤੇ ਹੁਣ ਅਗਲੇ ਦੋ ਮਹੀਨੇ ‘ਚ ਫਲਾਈਟਾਂ ਦੀ ਗਿਣਤੀ 60 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ ਹੈ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿ ਅਗਸਤ ਵਿਚ ਇਸ ਨੇ 32 ਪ੍ਰਤੀਸ਼ਤ ਉਡਾਣਾਂ ਦਾ ਸੰਚਾਲਨ ਕੀਤਾ ਅਤੇ ਅਗਲੇ ਦੋ ਮਹੀਨਿਆਂ ਵਿਚ 60 ਪ੍ਰਤੀਸ਼ਤ ਤੱਕ ਪਹੁੰਚਣ ਦੀ ਉਮੀਦ ਹੈ।
ਇੰਡੀਗੋ ਦੇ ਮੁੱਖ ਕਾਰਜਕਾਰੀ ਰੋਨੋਜਾਯ ਦੱਤਾ ਨੇ ਕਿਹਾ, ‘ਹਵਾਈ ਯਾਤਰਾ ਦੀ ਮੰਗ ਅਤੇ ਉਡਾਣ ਸਫ਼ਰ ‘ਚ ਯਾਤਰੀਆਂ ਦਾ ਵਿਸ਼ਵਾਸ ਹੌਲੀ ਹੌਲੀ ਵੱਧ ਰਿਹਾ ਹੈ। ਭਰੀਆਂ ਸੀਟਾਂ, ਮਾਲੀਆ ਅਤੇ ਅਗਾਊਂ ਬੁਕਿੰਗ ਦੇ ਅਨੁਪਾਤ ‘ਚ ਸਥਿਰ ਰਫ਼ਤਾਰ ਨਾਲ ਵਾਧਾ ਹੋ ਰਿਹਾ ਹੈ। ਜੇ ਅਸੀਂ ਮੌਜੂਦਾ ਰਫਤਾਰ ਨਾਲ ਅੱਗੇ ਵਧਦੇ ਰਹਿੰਦੇ ਹਾਂ, ਤਾਂ ਅਸੀਂ ਆਸ ਕਰਦੇ ਹਾਂ ਕਿ ਕੋਵਿਡ-19 ਤੋਂ ਪਹਿਲਾਂ ਦੇ ਮੁਕਾਬਲੇ 60% ਉਡਾਣਾਂ ਦੀਵਾਲੀ ਤੋਂ ਪਹਿਲਾਂ ਚਾਲੂ ਹੋ ਜਾਣਗੀਆਂ। ਅਸੀਂ ਸਮੇਂ ਦੀ ਜ਼ਰੂਰਤ ਦੇ ਅਨੁਸਾਰ ਆਪਣੇ ਕਾਰੋਬਾਰੀ ਢਾਂਚੇ ਨੂੰ ਬਦਲਣਾ ਜਾਰੀ ਰੱਖਾਂਗੇ।’
ਸਰਕਾਰ ਨੇ ਮਈ ਵਿਚ ਹਰ ਏਅਰਲਾਈਂਸ ਨੂੰ ਇੱਕ ਤਿਹਾਈ ਸੀਟਾਂ ਨਾਲ ਫਲਾਈਟਾਂ ਸ਼ੁਰੂ ਕਰਨ ਦੀ ਆਗਿਆ ਦਿੱਤੀ। ਜੂਨ ਦੇ ਅਖੀਰ ਵਿਚ ਇਹ ਸੀਮਾ ਵਧਾ ਕੇ 45 ਪ੍ਰਤੀਸ਼ਤ ਕਰ ਦਿੱਤੀ ਗਈ ਸੀ, ਜੋ ਹੁਣ ਵਧਾ ਕੇ 60 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਦੇ ਅੰਕੜਿਆਂ ਅਨੁਸਾਰ,’ ਕੋਵਿਡ -19 ਤੋਂ ਪਹਿਲਾਂ ਜਿਥੇ ਉਸਦੀ ਬਾਜ਼ਾਰ ਹਿੱਸੇਦਾਰੀ 50 ਫ਼ੀਸਦ ਤੋਂ ਘੱਟ ਸੀ, ਜੁਲਾਈ ਵਿਚ ਇਹ ਵੱਧ
ਕੇ 60 ਫ਼ੀਸਦੀ ਤੋਂ ਉੱਪਰ ਹੋ ਗਈ। ਇੰਡੀਗੋ ਨੇ ਪਿਛਲੇ ਸ਼ਨੀਵਾਰ ਨੂੰ ਪੂਰੀ ਪਾਬੰਦੀ ਦੇ ਬਾਅਦ 50,000 ਉਡਾਣਾਂ ਦਾ ਅੰਕੜਾ ਪਾਰ ਕੀਤਾ। ਅਜਿਹਾ ਕਰਨ ਵਾਲੀ ਇਹ ਦੇਸ਼ ਦੀ ਪਹਿਲੀ ਏਅਰਲਾਈਨ ਹੈ। ਇਸ ਵਿਚ ਨਿਯਮਤ ਯਾਤਰੀ ਉਡਾਣਾਂਂ ਤੋਂ ਇਲਾਵਾ ਚਾਰਟਰਡ ਯਾਤਰੀ ਉਡਾਣਾਂ, ਚਾਰਟਰਡ ਭਾੜੇ ਦੀਆਂ ਉਡਾਣਾਂ ਅਤੇ ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਸ਼ਾਮਲ ਹਨ।
Check Also
ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ
ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …