ਆਈ ਤਾਜਾ ਵੱਡੀ ਖਬਰ
ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਏ ਹਨ। ਹਰ ਰੋਜ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਜਾਨ ਇਸ ਵਾਇਰਸ ਦੇ ਵਜ੍ਹਾ ਨਾਲ ਹਰ ਰੋਜ ਜਾ ਰਹੀ ਹੈ। ਸਾਰੀ ਦੁਨੀਆਂ ਇਸਦੀ ਵੈਕਸੀਨ ਬਣਾਉਣ ਵਿਚ ਲੱਗ ਗਈ ਹੈ। ਹੁਣ ਕੋਰੋਨਾ ਦੇ ਵੈਕਸੀਨ ਨੂੰ ਲੈ ਕੇ ਚਾਈਨਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਦੁਨੀਆਂ ਦੇ ਵਿਗਿਆਨੀ ਵੀ ਹੈਰਾਨ ਹੋ ਗਏ ਹਨ।
ਦੁਨੀਆ ਭਰ ‘ਚ ਫੈਲੀ ਕੋਰੋਨਾ ਲਾਗ ਨੂੰ ਠੱਲ ਪਾਉਣ ਲਈ ਦੇਸ਼ਾਂ-ਵਿਦੇਸ਼ਾਂ ‘ਚ ਇਸ ਦੀ ਦਵਾਈ ਲਈ ਮਨੁੱਖੀ ਟ੍ਰਾਇਲ ਸ਼ੁਰੂ ਹੋ ਗਏ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਵਿਚਕਾਰ ਚੀਨ ਨੇ ਅਨੋਖਾ ਤਰੀਕਾ ਵੈਕਸੀਨ ਦੇਣ ਦਾ ਲੱਭਿਆ ਹੈ ਉਸਨੇ ਕੋਰੋਨਾ ਵਾਇਰਸ ਲਈ ‘ਨੇਜਲ ਸਪਰੇਅ’ ਦੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਨਤਮ ਕੋਵਿਡ -19 ਦਵਾਈ ਦੇ ਮਨੁੱਖੀ ਟ੍ਰਾਇਲ ਲਈ ਮਰੀਜਾਂ ਨੂੰ ਟੀ – ਕਾ ਨਹੀਂ ਲਗਾਇਆ ਜਾਂਦਾ। ਇਸ ਦੀ ਬਜਾਏ ਨੱਕ ਰਾਹੀਂ ਇਕ ਸਪਰੇਅ ਕੀਤਾ ਜਾਂਦਾ ਹੈ ਇਸ ਦਵਾਈ ਦੇ ਪਹਿਲੇ ਗੇੜ ਦੀ ਸ਼ੁਰੂਆਤ ਨਵੰਬਰ ‘ਚ ਸ਼ੁਰੂ ਹੋਣ ਦੀ ਉਮੀਦ ਹੈ। ਇਹ ਮਨੁੱਖੀ ਟ੍ਰਾਇਲ 100 ਲੋਕਾਂ ‘ਤੇ ਕੀਤਾ ਜਾਵੇਗਾ। ਚੀਨੀ ਸਰਕਾਰ ਦੀ ਅਖ਼ਬਾਰ ‘ਗਲੋਬਲ ਟਾਈਮਜ਼’ ਮੁਤਾਬਕ ਇਹ ਆਪਣੀ ਕਿਸਮ ਦੀ ਪਹਿਲੀ ਦਵਾਈ ਹੈ ਜਿਸ ਨੂੰ ਚੀਨ ਦੇ ਨੈਸ਼ਨਲ ਮੈਡੀਕਲ ਪ੍ਰੋਡਕਟਸ ਐਡਮਨਿਸਟ੍ਰੇਸ਼ਨ ਨੇ ਮਨਜ਼ੂਰੀ ਦਿੱਤੀ ਹੈ।
ਚੀਨ ਨੇ ਕੋਵਿਡ-19 ਦਵਾਈ ਲਈ ਨੱਕ ਰਾਂਹੀ ਸਪਰੇਅ ਦੀ ਮਨੁੱਖੀ ਜਾਂਚ ਨੂੰ ਪ੍ਰਵਾਨਗੀ ਦਿੱਤੀ ਹੈ। ਜਿਸ ਨੂੰ ਜ਼ਿਆਮਿਨ ਯੂਨੀਵਰਸਿਟੀ, ਹਾਂਗ ਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਤੇ ਨਾਲ ਹੀ ਟੀਕਾ ਨਿਰਮਾਤਾ ਬੀਜਿੰਗ ਵੈਨਟਾਈ ਜੀਵ ਫਾਰਮੇਸੀ ਐਂਟਰਪ੍ਰਾਈਜ ਦੇ ਆਪਸੀ ਸਹਿਯੋਗ ਨਾਲ ਬਣਾਇਆ ਗਿਆ ਹੈ।
ਹਾਂਗ ਕਾਂਗ ਦੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜਿਸਟ ਯੂਅਨ ਕੋਵੋਕ-ਯੁੰਗ ਨੇ ਕਿਹਾ ਕਿ ਟੀਕਾ ਪ੍ਰਤੀਰੋਧੀ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਸਾਹ ਪ੍ਰਣਾਲੀ ਵਿਚ ਆਉਣ ਵਾਲੇ ਵਾਇਰਸਾਂ ਦੇ ਕੁਦਰਤੀ ਲਾਗ ਦੇ ਰਸਤੇ ਨੂੰ ਉ-ਤ- ਪ੍ਰੇ- ਰ – ਕ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨੱਕ ਵਿਚ ਸਪਰੇਅ ਰਾਂਹੀ ਇਨਫਲੂਐਨਜ਼ਾ ਅਤੇ ਨੋਵਲ ਕੋਰੋਨਾ ਵਾਇਰਸ ਦੋਵਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਵੈਕਸੀਨ ਨਾਲ ਸਾਈਡ ਇਫੈਕਟ ਦੇ ਤੌਰ ‘ਤੇ ਦਮਾਂ ਤੇ ਸਾਹ ਫੁੱਲਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਯੂਯੇਨ ਨੇ ਕਿਹਾ ਕਿ ਟੀਕੇ ਦੇ ਤਿੰਨੋਂ ਕਲੀਨਿਕਲ ਟਰਾਇਲ ਪੂਰੇ ਕਰਨ ਵਿਚ ਘੱਟੋ ਘੱਟ ਇਕ ਸਾਲ ਸਮਾਂ ਹੋਰ ਲੱਗੇਗਾ।
Check Also
ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ
ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …