Breaking News

ਪੰਜਾਬ:16 ਸਤੰਬਰ ਬਾਰੇ ਆਈ ਇਹ ਵੱਡੀ ਖਬਰ -ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰਖੀ ਹੋਈ ਹੈ ਜਿਸ ਕਾਰਨ ਸਰਕਾਰਾਂ ਵਲੋਂ ਇਸ ਵਾਇਰਸ ਨੂੰ ਰੋਕਣ ਦਾ ਕਰਕੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਪਰ ਹੁਣ ਸਰਕਾਰ ਇਹਨਾਂ ਪਾਬੰਦੀਆਂ ਵਿਚ ਢਿਲਾਂ ਦੇ ਰਹੀਆਂ ਹਨ। ਪੰਜਾਬ ਚ ਵੀ ਕੋਰੋਨਾ ਨੂੰ ਰੋਕਣ ਲਈ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ ਜਿਹਨਾਂ ਵਿਚ ਹੁਣ ਹੋਲੀ ਹੋਲੀ ਕਰਕੇ ਖੁਲਾਂ ਦਿੱਤੀਆਂ ਜਾ ਰਹੀਆਂ ਹਨ। ਅਜਿਹੀ ਹੀ ਇੱਕ ਵੱਡੀ ਖਬਰ ਹੁਣ ਆ ਰਹੀ ਹੈ ਜਿਸ ਨੂੰ ਸੁਣਕੇ ਲੋਕਾਂ ਵਿਚ ਖੁਸ਼ੀ ਆ ਗਈ ਹੈ।

ਪੰਜਾਬ ਦੀਆਂ ਬੱਸਾਂ ਦੀ ਚੰਡੀਗੜ੍ਹ ‘ਚ ਐਂਟਰੀ ’ਤੇ ਲਾਈ ਗਈ ਪਾਬੰਦੀ ਕਾਰਣ ਆ ਰਹੀਆਂ ਰੁ- ਕਾ- ਵ- ਟਾਂ ਆਖ਼ਰ। ਖਤਮ। ਹੋ ਗਈਆਂ ਹਨ, ਜਿਸ ਸਦਕਾ ਪੰਜਾਬ-ਚੰਡੀਗੜ੍ਹ ਰੂਟ ’ਤੇ ਬੱਸ ਸੇਵਾ 16 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ ਅਤੇ ਮੁਸਾਫ਼ਰਾਂ ਨੂੰ ਵੱਡੀ ਰਾਹਤ ਮਿਲੇਗੀ। ਇਸੇ ਤਰ੍ਹਾਂ ਹਰਿਆਣਾ ਦਾ ਰੂਟ ਵੀ ਸ਼ੁਰੂ ਹੋਣ ਦੇ ਆਸਾਰ ਹਨ, ਇਸ ਲਈ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਦੀ ਹਰਿਆਣਾ ਰੋਡਵੇਜ਼ ਨਾਲ ਗੱਲਬਾਤ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸਾਂ ਸ਼ੁਰੂ ਕਰਨ ਲਈ ਮੌ- ਖਿ – ਕ ਸਹਿਮਤੀ ਬਣ ਚੁੱਕੀ ਹੈ ਅਤੇ ਇਸ ’ਤੇ ਲਿਖਤੀ ਐਲਾਨ ਬਾਕੀ ਹੈ। ਚੰਡੀਗੜ੍ਹ ’ਚ ਬੱਸਾਂ ਚਲਾਉਣ ਲਈ ਜੋ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਏ ਹਨ, ਉਸ ਮੁਤਾਬਕ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈ।

ਇਸੇ ਕ੍ਰਮ ’ਚ ਹਰੇਕ ਡਿਪੂ ’ਚ ਬੱਸਾਂ ਦੀ ਵਾਸ਼ਿੰਗ ਕਰਵਾ ਕੇ ਉਨ੍ਹਾਂ ਨੂੰ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ। ਬੱਸਾਂ ਦੇ ਸਟਾਫ਼ ਲਈ ਮਾਸਕ ਪਹਿਨਣਾ ਅਤੇ ਸੈਨੇਟਾਈਜ਼ਰ ਆਪਣੇ ਕੋਲ ਰੱਖਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਬੱਸਾਂ ’ਚ 50 ਫ਼ੀਸਦੀ ਸੀਟਾਂ ’ਤੇ ਹੀ ਮੁਸਾਫ਼ਰ ਸਫ਼ਰ ਕਰ ਸਕਣਗੇ, ਜਦੋਂ ਕਿ ਅੱਧੀਆਂ ਸੀਟਾਂ ਖਾਲੀ ਰਹਿਣਗੀਆਂ। ਬੱਸਾਂ ’ਚ ਸਫਰ ਕਰਨ ਵਾਲੇ ਹਰੇਕ ਵਿਅਕਤੀ ਦਾ ਸਕੈਨਰ ਮਸ਼ੀਨ ਰਾਹੀਂ ਤਾਪਮਾਨ ਚੈੱਕ ਕਰਕੇ ਉਨ੍ਹਾਂ ਨੂੰ ਬੱਸਾਂ ’ਚ ਬਿਠਾਇਆ ਜਾਵੇਗਾ।

ਨਿਰਧਾਰਿਤ ਟਾਈਮ ਟੇਬਲ ਦੇ ਹਿਸਾਬ ਨਾਲ ਚੱਲਣਗੀਆਂ ਬੱਸਾਂ
ਰੋਡਵੇਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 16 ਸਤੰਬਰ ਤੋਂ ਚਲਾਈਆਂ ਜਾਣ ਵਾਲੀਆਂ ਬੱਸਾਂ ਦੇ ਸ਼ੁਰੂਆਤੀ ਕ੍ਰਮ ’ਚ ਨਿਰਧਾਰਿਤ ਟਾਈਮ ਟੇਬਲ ਦੇ ਹਿਸਾਬ ਨਾਲ ਬੱਸਾਂ ਚਲਾਈਆਂ ਜਾਣਗੀਆਂ। ਇਹ ਰੂਟ ਮੁਸਾਫ਼ਰਾਂ ਦੀ ਗਿਣਤੀ ’ਤੇ ਨਿਰਭਰ ਕਰਦੇ ਹਨ। ਲੋੜ ਪੈਣ ’ਤੇ ਬੱਸਾਂ ਦੇ ਸਮੇਂ ’ਚ ਬਦਲਾਅ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟਾਈਮ ਟੇਬਲ ਬਣਨ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਮੁਸਾਫ਼ਰ ਵੀ ਸ਼ਾਮ ਸਮੇਂ ਸਫ਼ਰ ਨੂੰ ਜ਼ਿਆਦਾ ਮਹੱਤਵ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਮੰਗ ਹੋਵੇਗੀ, ਉਸੇ ਹਿਸਾਬ ਨਾਲ ਬੱਸਾਂ ਦਾ ਟਾਈਮ ਟੇਬਲ ਬਦਲਿਆ ਜਾਵੇਗਾ।

ਡਿਪੂ ਤੋਂ ਚੱਲੀਆਂ 382 ਬੱਸਾਂ ’ਤੇ ਰਹੀ ਅਧਿਕਾਰੀਆਂ ਦੀ ਨਜ਼ਰ
ਜਲੰਧਰ ਬੱਸ ਅੱਡੇ ਤੋਂ ਬੀਤੇ ਦਿਨ ਕੁੱਲ 382 ਬੱਸਾਂ ਰਵਾਨਾ ਹੋਈਆਂ। ਸ਼ਾਮ ਤਕ ਦੀ ਸਾਰਣੀ ਮੁਤਾਬਕ ਰੋਡਵੇਜ਼ ਦੀਆਂ 241, ਜਦੋਂ ਕਿ ਨਿੱਜੀ ਟਰਾਂਸਪੋਰਟਰਾਂ ਨਾਲ ਸਬੰਧਿਤ 120 ਅਤੇ ਪੀ. ਆਰ. ਟੀ. ਸੀ. ਦੀ 21 ਬੱਸਾਂ ਰਵਾਨਾ ਕੀਤੀਆਂ ਗਈਆਂ। ਜਲੰਧਰ ਡਿਪੂ-1 ਅਤੇ 2 ਵੱਲੋਂ ਕੁੱਲ 93 ਬੱਸਾਂ ਚਲਾਈਆਂ ਗਈਆਂ। ਚੰਡੀਗੜ੍ਹ ਰੂਟ ਭਾਵੇਂ 16 ਤੋਂ ਸ਼ੁਰੂ ਹੋਣ ਵਾਲਾ ਹੈ ਪਰ ਮੋਹਾਲੀ ਤੱਕ ਸਵਾਰੀਆਂ ਲਿਜਾਣ ਵਾਲੇ ਇਸ ਰੂਟ ’ਤੇ ਬੀਤੇ ਦਿਨ 36 ਬੱਸਾਂ ਚਲਾਈਆਂ ਗਈਆਂ,

ਜਿਨ੍ਹਾਂ ’ਚ ਨਵਾਂਸ਼ਹਿਰ ਡਿਪੂ ਦੀਆਂ 19, ਰੋਪੜ ਦੀਆਂ 10 ਅਤੇ ਮੋਹਾਲੀ ਦੀਆਂ 7 ਬੱਸਾਂ ਸ਼ਾਮਲ ਰਹੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਰੂਟ ’ਤੇ ਮੁਸਾਫ਼ਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਬੱਸਾਂ ਸ਼ੁਰੂ ਹੋਣ ਤੋਂ ਬਾਅਦ ਮੁਸਾਫ਼ਰਾਂ ਦੀ ਗਿਣਤੀ ’ਚ ਵਾਧਾ ਹੋਵੇਗਾ, ਜੋ ਕਿ ਮਹਿਕਮੇ ਦੀ ਆਮਦਨੀ ਦੇ ਨਜ਼ਰੀਏ ਨਾਲ ਬਿਹਤਰ ਮੰਨਿਆ ਜਾ ਰਿਹਾ ਹੈ। ਹੁਸ਼ਿਆਰਪੁਰ ਰੂਟ ਦੀਆਂ 29 ਬੱਸਾਂ ’ਚ 24, ਜਦੋਂ ਕਿ ਲੁਧਿਆਣਾ ਦੀਆਂ 17 ਬੱਸਾਂ ’ਚ 1212 ਮੁਸਾਫ਼ਰ ਚੜ੍ਹੇ। ਉਕਤ ਅੰਕੜੇ ਬੱਸ ਅੱਡੇ ਅੰਦਰੋਂ ਚੱਲੀਆਂ ਬੱਸਾਂ ਅਤੇ ਮੁਸਾਫ਼ਰਾਂ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਬੱਸ ਅੱਡੇ ਦੇ ਬਾਹਰੋਂ ਵੀ ਮੁਸਾਫ਼ਰ ਬੱਸਾਂ ’ਚ ਸਵਾਰ ਹੋਏ।

ਬੱਸਾਂ ਚੱਲਣ ਨਾਲ ਨਿੱਜੀ ਟਰਾਂਸਪੋਰਟਰ ਵੀ ਉਤਸ਼ਾਹਿਤ
ਚੰਡੀਗੜ੍ਹ ਲਈ ਬੱਸਾਂ ਚਲਾਉਣ ਦੀ ਖ਼ਬਰ ਨਾਲ ਨਿੱਜੀ ਟਰਾਂਸਪੋਰਟਰ ਵੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਨਿੱਜੀ ਬੱਸ ਦੇ ਇਕ ਆਪ੍ਰੇਟਰ ਨੇ ਕਿਹਾ ਕਿ ਕਈਆਂ ਕੋਲ ਚੰਡੀਗੜ੍ਹ ਰੂਟ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਦੇ ਕੰਮ ’ਚ ਇਜ਼ਾਫਾ ਹੋਵੇਗਾ ਕਿਉਂਕਿ ਜਦੋਂ ਕਿਸੇ ਦੂਜੇ ਸੂਬੇ ਤੋਂ ਬੱਸਾਂ ਆਉਂਦੀਆਂ ਹਨ ਤਾਂ ਮੁਸਾਫ਼ਰਾਂ ਦੀ ਗਿਣਤੀ ਦੂਜੀਆਂ ਬੱਸਾਂ ’ਚ ਵੀ ਵਧਦੀ ਹੈ। ਇਸੇ ਲਈ ਨਿੱਜੀ ਟਰਾਂਸਪੋਰਟਰਾਂ ਵੱਲੋਂ ਵੀ ਆਪਣੀ ਵਰਕਸ਼ਾਪ ’ਚ ਬੱਸਾਂ ਨੂੰ ਤਿਆਰ ਕਰ ਕੇ ਖੜ੍ਹੀਆਂ ਕੀਤਾ ਗਿਆ। ਬੱਸਾਂ ਚੱਲਣ ਤੋਂ ਬਾਅਦ ਬੱਸ ਅੱਡਿਆਂ ’ਤੇ ਵੀ ਮੁਸਾਫ਼ਰਾਂ ਦੀ ਗਿਣਤੀ ਵਧੇਗੀ, ਜਿਸ ਨਾਲ ਦੁਕਾਨਦਾਰਾਂ ਦੇ ਕੰਮਕਾਜ ’ਚ ਵੀ ਇਜ਼ਾਫਾ ਹੋਵੇਗਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੰਮਕਾਜ। ਠੱ — ਪ। ਹੋ ਕੇ ਰਹਿ ਗਿਆ ਹੈ, ਜਦੋਂ ਮੁਸਾਫ਼ਰ ਵਧਣਗੇ ਤਾਂ ਉਨ੍ਹਾਂ ਨੂੰ ਵੀ ਸਕੂਨ ਮਿਲੇਗਾ।

About admin_tv

Check Also

ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ

ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …