ਆਈ ਤਾਜਾ ਵੱਡੀ ਖਬਰ
ਕੋਰੋਨਾ ਦਾ ਪ੍ਰਕੋਪ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਹਰ ਰੋਜ ਵੱਡੀ ਗਿਣਤੀ ਦੇ ਵਿਚ ਕੋਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਵੀ ਵੱਡੀ ਗਿਣਤੀ ਦੇ ਵਿਚ ਪੌਜੇਟਿਵ ਕੇਸ ਸਾਹਮਣੇ ਆਏ ਹਨ।
ਵੀਰਵਾਰ ਨੂੰ ਸਰਕਾਰੀ ਬੁਲੇਟਿਨ ਅਨੁਸਾਰ ਪੂਰੇ ਪੰਜਾਬ ਵਿੱਚੋਂ ਹਾਸਿਲ ਹੋਏ 2896 ਮਰੀਜ਼ਾਂ ਸਣੇ ਸੂਬੇ ਅੰਦਰ ਕੋਰੋਨਾ ਦਾ ਅੰਕੜਾ 90 ਹਜ਼ਾਰ ਤੋਂ ਪਾਰ ਚਲਾ ਗਿਆ ਹੈ। ਇਸਦੇ ਇਲਾਵਾ 13 ਜ਼ਿਲਿਆਂ ਵਿੱਚੋਂ 78 ਮੌਤਾਂ ਹੋਈਆਂ ਹਨ। ਹੁਣ ਮ੍ਰਿਤਕਾਂ ਦਾ ਅੰਕੜਾ 2646 ਤੱਕ ਪਹੁੰਚ ਗਿਆ ਹੈ।
22 ਜ਼ਿਲਿਆਂ ਵਿੱਚੋਂ 2248 ਮਰੀਜ਼ ਕੋਰੋਨਾ ਤੋਂ ਠੀਕ ਹੋ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਹਨ। ਹੁਣ ਠੀਕ ਹੋਏ ਮਰੀਜ਼ਾਂ ਦਾ ਅੰਕੜਾ 65 ਹਜ਼ਾਰ 818 ਤੱਕ ਪਹੁੰਚ ਗਿਆ ਹੈ। ਮਰਨ ਵਾਲਿਆਂ ‘ਚ ਲੁਧਿਆਣਾ 12, ਜਲੰਧਰ 9,ਫਤਿਹਗੜ• ਸਾਹਿਬ 6, ਪਠਾਨਕੋਟ 4, ਅੰਮ੍ਰਿਤਸਰ 3, ਫਿਰੋਜ਼ਪੁਰ 3, ਸੰਗਰੂਰ 3,ਬਠਿੰਡਾ 2, ਫਾਜ਼ਿਲਕਾ 2, ਗੁਰਦਾਸਪੁਰ 2, ਹੁਸ਼ਿਆਰਪੁਰ 2 ‘ਤੇ ਮੋਗਾ ਤੋਂ 2 ਸ਼ਾਮਿਲ ਹਨ।
ਸੂਬੇ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ 14 ਲੱਖ 96 ਹਜ਼ਾਰ 340 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋਂ 90 ਹਜ਼ਾਰ 032 ਕੇਸ ਪਾਜ਼ੇਟਿਵ ਪਾਏ ਗਏ ਹਨ। 65 ਹਜ਼ਾਰ 818 ਮਰੀਜ਼ ਕੋਰੋਨਾ ਤੋਂ ਠੀਕ ਹੋ ਕੇ ਘਰਾਂ ਨੂੰ ਚਲੇ ਗਏ ਹਨ। 21 ਹਜ਼ਾਰ 568 ਕੇਸ ਐਕਟਿਵ ਹਨ ਜਿਹੜੇ ਕਿ ਸੂਬੇ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 489 ਮਰੀਜ਼ ਆਕਸੀਜਨ ਸਹਾਰੇ ਹਨ ‘ਤੇ 88 ਵੈਂਟੀਲੇਟਰ ‘ਤੇ ਹਨ।
ਪੂਰੇ ਪੰਜਾਬ ‘ਚੋਂ ਹੁਣ ਤੱਕ 2646 ਮਰੀਜਾਂ ਦੀ ਮੌਤ ਹੋ ਚੁੱਕੀ ਹੈ
ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਅੱਜ ਪੰਜਾਬ ‘ਚੋਂ ਆਕਸੀਜਨ ਸਪੋਰਟ ‘ਤੇ 38 ਮਰੀਜ਼ ਦਰਜ ਹੋਏ ਹਨ ਜਦਕਿ ਆਈਸੀਯੂ ਮਰੀਜ਼ਾਂ ਦੀ ਰਿਪੋਰਟ ਨਿੱਲ ਆਈ ਹੈ। ਲੁਧਿਆਣਾ 17, ਜਲੰਧਰ 13, ਅੰਮ੍ਰਿਤਸਰ 2, ਹੁਸ਼ਿਆਰਪੁਰ 2, ਨਵਾਂਸ਼ਹਿਰ 2, ਸੰਗਰੂਰ, ਪਠਾਨਕੋਟ, ਕਪੂਰਥਲਾ ‘ਤੇ ਮੁਹਾਲੀ ਤੋਂ 1-1 ਆਈਸੀਯੂ ਭੇਜੇ ਗਏ ਹਨ। ਅੱਜ ਪੂਰੇ ਪੰਜਾਬ ‘ਚੋਂ 29 ਹਜ਼ਾਰ 039 ਕੋਰੋਨਾ ਦੇ ਨਮੂਨੇ ਇਕੱਠੇ ਕੀਤੇ ਗਏ ਹਨ।
ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਤੋਬਾ ਤੋਬਾ -ਔਰਤ ਨੇ ਆਪਣੇ ਬਰਥਡੇ ਪਾਰਟੀ ਤੇ ਖਰਚੇ ਏਨੇ ਜਿਆਦਾ ਪੈਸੇ ਕੇ ਅੰਬਾਨੀ ਦੀਆਂ ਵੀ ਪੈ ਜਾਣ ਮੂੰਹ ਚ ਉਂਗਲਾਂ
ਆਈ ਤਾਜਾ ਵੱਡੀ ਖਬਰ ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ …