Breaking News

ਅਚਾਨਕ ਕੋਰੋਨਾ ਵੈਕਸੀਨ ਦੇ ਬਾਰੇ ਚੀਨ ਨੇ ਕਰਤਾ ਇਹ ਅਨੋਖਾ ਐਲਾਨ ਸਾਰੀ ਦੁਨੀਆਂ ਹੈਰਾਨ

ਆਈ ਤਾਜਾ ਵੱਡੀ ਖਬਰ

ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਆਪਣੇ ਪੈਰ ਪਸਾਰ ਲਏ ਹਨ। ਹਰ ਰੋਜ ਲੱਖਾਂ ਦੀ ਗਿਣਤੀ ਵਿਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਜਾਨ ਇਸ ਵਾਇਰਸ ਦੇ ਵਜ੍ਹਾ ਨਾਲ ਹਰ ਰੋਜ ਜਾ ਰਹੀ ਹੈ। ਸਾਰੀ ਦੁਨੀਆਂ ਇਸਦੀ ਵੈਕਸੀਨ ਬਣਾਉਣ ਵਿਚ ਲੱਗ ਗਈ ਹੈ। ਹੁਣ ਕੋਰੋਨਾ ਦੇ ਵੈਕਸੀਨ ਨੂੰ ਲੈ ਕੇ ਚਾਈਨਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨਾਲ ਦੁਨੀਆਂ ਦੇ ਵਿਗਿਆਨੀ ਵੀ ਹੈਰਾਨ ਹੋ ਗਏ ਹਨ।

ਦੁਨੀਆ ਭਰ ‘ਚ ਫੈਲੀ ਕੋਰੋਨਾ ਲਾਗ ਨੂੰ ਠੱਲ ਪਾਉਣ ਲਈ ਦੇਸ਼ਾਂ-ਵਿਦੇਸ਼ਾਂ ‘ਚ ਇਸ ਦੀ ਦਵਾਈ ਲਈ ਮਨੁੱਖੀ ਟ੍ਰਾਇਲ ਸ਼ੁਰੂ ਹੋ ਗਏ ਹਨ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਵਿਚਕਾਰ ਚੀਨ ਨੇ ਅਨੋਖਾ ਤਰੀਕਾ ਵੈਕਸੀਨ ਦੇਣ ਦਾ ਲੱਭਿਆ ਹੈ ਉਸਨੇ ਕੋਰੋਨਾ ਵਾਇਰਸ ਲਈ ‘ਨੇਜਲ ਸਪਰੇਅ’ ਦੀ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਨਤਮ ਕੋਵਿਡ -19 ਦਵਾਈ ਦੇ ਮਨੁੱਖੀ ਟ੍ਰਾਇਲ ਲਈ ਮਰੀਜਾਂ ਨੂੰ ਟੀ – ਕਾ ਨਹੀਂ ਲਗਾਇਆ ਜਾਂਦਾ। ਇਸ ਦੀ ਬਜਾਏ ਨੱਕ ਰਾਹੀਂ ਇਕ ਸਪਰੇਅ ਕੀਤਾ ਜਾਂਦਾ ਹੈ ਇਸ ਦਵਾਈ ਦੇ ਪਹਿਲੇ ਗੇੜ ਦੀ ਸ਼ੁਰੂਆਤ ਨਵੰਬਰ ‘ਚ ਸ਼ੁਰੂ ਹੋਣ ਦੀ ਉਮੀਦ ਹੈ। ਇਹ ਮਨੁੱਖੀ ਟ੍ਰਾਇਲ 100 ਲੋਕਾਂ ‘ਤੇ ਕੀਤਾ ਜਾਵੇਗਾ। ਚੀਨੀ ਸਰਕਾਰ ਦੀ ਅਖ਼ਬਾਰ ‘ਗਲੋਬਲ ਟਾਈਮਜ਼’ ਮੁਤਾਬਕ ਇਹ ਆਪਣੀ ਕਿਸਮ ਦੀ ਪਹਿਲੀ ਦਵਾਈ ਹੈ ਜਿਸ ਨੂੰ ਚੀਨ ਦੇ ਨੈਸ਼ਨਲ ਮੈਡੀਕਲ ਪ੍ਰੋਡਕਟਸ ਐਡਮਨਿਸਟ੍ਰੇਸ਼ਨ ਨੇ ਮਨਜ਼ੂਰੀ ਦਿੱਤੀ ਹੈ।

ਚੀਨ ਨੇ ਕੋਵਿਡ-19 ਦਵਾਈ ਲਈ ਨੱਕ ਰਾਂਹੀ ਸਪਰੇਅ ਦੀ ਮਨੁੱਖੀ ਜਾਂਚ ਨੂੰ ਪ੍ਰਵਾਨਗੀ ਦਿੱਤੀ ਹੈ। ਜਿਸ ਨੂੰ ਜ਼ਿਆਮਿਨ ਯੂਨੀਵਰਸਿਟੀ, ਹਾਂਗ ਕਾਂਗ ਯੂਨੀਵਰਸਿਟੀ ਦੇ ਖੋਜਕਰਤਾਵਾਂ ਅਤੇ ਨਾਲ ਹੀ ਟੀਕਾ ਨਿਰਮਾਤਾ ਬੀਜਿੰਗ ਵੈਨਟਾਈ ਜੀਵ ਫਾਰਮੇਸੀ ਐਂਟਰਪ੍ਰਾਈਜ ਦੇ ਆਪਸੀ ਸਹਿਯੋਗ ਨਾਲ ਬਣਾਇਆ ਗਿਆ ਹੈ।

ਹਾਂਗ ਕਾਂਗ ਦੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜਿਸਟ ਯੂਅਨ ਕੋਵੋਕ-ਯੁੰਗ ਨੇ ਕਿਹਾ ਕਿ ਟੀਕਾ ਪ੍ਰਤੀਰੋਧੀ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਸਾਹ ਪ੍ਰਣਾਲੀ ਵਿਚ ਆਉਣ ਵਾਲੇ ਵਾਇਰਸਾਂ ਦੇ ਕੁਦਰਤੀ ਲਾਗ ਦੇ ਰਸਤੇ ਨੂੰ ਉ-ਤ- ਪ੍ਰੇ- ਰ – ਕ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਨੱਕ ਵਿਚ ਸਪਰੇਅ ਰਾਂਹੀ ਇਨਫਲੂਐਨਜ਼ਾ ਅਤੇ ਨੋਵਲ ਕੋਰੋਨਾ ਵਾਇਰਸ ਦੋਵਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਇਸ ਵੈਕਸੀਨ ਨਾਲ ਸਾਈਡ ਇਫੈਕਟ ਦੇ ਤੌਰ ‘ਤੇ ਦਮਾਂ ਤੇ ਸਾਹ ਫੁੱਲਣ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ। ਯੂਯੇਨ ਨੇ ਕਿਹਾ ਕਿ ਟੀਕੇ ਦੇ ਤਿੰਨੋਂ ਕਲੀਨਿਕਲ ਟਰਾਇਲ ਪੂਰੇ ਕਰਨ ਵਿਚ ਘੱਟੋ ਘੱਟ ਇਕ ਸਾਲ ਸਮਾਂ ਹੋਰ ਲੱਗੇਗਾ।

About admin_tv

Check Also

ਕੋਰੋਨਾ ਪੀੜਤ ਮਸ਼ਹੂਰ ਲੀਡਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਦਾ ਹੀ ਜਾ ਰਿਹਾ ਹੈ। ਦੇਸ਼ ਵਿਚ …