ਜਦੋਂ ਪਾਠ ਕਰਦੇ ਹਾਂ ਗੁਟਕਾ ਸਾਡੇ ਹੱਥੋਂ ਡਿੱਗ ਪੈਂਦਾ ਅਤੇ ਨੀਂਦ ਆਉਂਦੀ ਹੈ ਐਸਾ ਕਿਉਂ?

ਬਹੁਤ ਸੰਗਤ ਨਾਲ ਅਜਿਹਾ ਹੁੰਦਾ ਹੋਵੇਗਾ ਕਿ ਜਦੋਂ ਪਾਠ ਕਰਦੇ ਹਾਂ ਗੁਟਕਾ ਸਾਡੇ ਹੱਥੋਂ ਡਿੱਗ ਪੈਂਦਾ ਹੈ ਜਾਂ ਬਹੁਤ ਨੀਂਦ ਆਉਂਦੀ ਹੈ ਐਸਾ ਕਿਉਂ ਹੁਮਦਾ ਹੈ ਜਾਣੋ ਸਭ ਨਾਲ ਸ਼ੇਅਰ ਕਰੋ…


ਅੰਮ੍ਰਿਤ ਵੇਲਾ ਤੋਂ ਭਾਵ ਹੈ ਅਗਲਾ ਦਿਨ ਜੋ ਰਾਤ ਦੇ ਬਾਰਾਂ ਵਜੇ ਤੋਂ ਚੜ੍ਹਦਾ ਹੈ। ਭਾਰਤੀ ਧਰਮ ਦਰਸ਼ਨ ‘ਚ ਇਸ ਸਮੇਂ ਨੂੰ ਪ੍ਰਭੂ ਮਿਲਾਪ ਦਾ ਸਮਾਂ ਕਿਹਾ ਜਾਂਦਾ ਹੈ। ਇਸ ਸਮੇਂ ਉੱਠ ਕੇ,ਇਸ਼ਨਾਨ ਕਰ ਕੇ ਨਾਮ ਬਾਣੀ ਦਾ ਸਿਮਰਨ ਕੀਤਾ ਜਾਂਦਾ ਹੈ। ਅੰਮ੍ਰਿਤ ਵੇਲੇ[1] ਨਾਮ ਜਪਣ ਦੀ ਵੱਖਰੀ ਵਿਸ਼ੇਸਤਾ ਅਤੇ ਮਹੱਤਤਾ ਹੈ। ਹਰ ਇੱਕ ਮਨੁੱਖ ਆਪਣੀ ਸਖਸ਼ੀਅਤ ਦੇ ਮੁਤਾਬਕ ਚੰਗੀਆਂ ਜਾਂ ਮਾੜੀਆਂ ਕਿਰਨਾਂ ਛੱਡਦਾ ਹੈ। ਰੱਬ ਦੇ ਪਿਆਰੇ ਦੇ ਹਿਰਦੇ ਵਿੱਚੋਂ ਜੋ ਆਤਮਿਕ ਲਹਿਰਾਂ ਅਤੇ ਕਿਰਨਾਂ ਵਾਯੂਮੰਡਲ ਵਿੱਚ ਪਰਵੇਸ਼ ਕਰਦੀਆਂ ਹਨ ਉਹ ਅੰਮ੍ਰਿਤ ਵੇਲੇ ਨਾਮ ਜਪਣ ਵਾਲੇ ਜਗਿਆਸੂਆਂ ਦੀ ਵਿਰਤੀ ਜੋੜਨ ਵਿੱਚ ਸਹਾਇਤਾ ਕਰਦੀਆਂ ਹਨ।

ਇਹ ਸਮਾਂ ਮੰਦ ਭਾਵਨਾਵਾਂ ਤੋਂ ਰਹਿਤ ਹੁੰਦਾ ਹੈ। ਇਸ ਸਮੇਂ ਕੋਈ ਸ਼ੋਰ-ਸ਼ਰਾਬਾ ਅਤੇ ਰੌਲਾ-ਰੱਪਾ ਨਹੀਂ ਹੁੰਦਾ। ਸਾਰੀ ਕੁਦਰਤ ਸਹਿਜ ਸੁਭਾਅ ਰੱਬੀ ਰੰਗ ਵਿੱਚ ਰੰਗੀ ਹੁੰਦੀ ਹੈ। ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਵੇਲੇ ਦੀ ਮਹਾਨਤਾ ਅਤੇ ਉਸ ਨਾਲ ਜੁੜੀ ਗੁਰਸਿੱਖ ਦੀ ਰਹਿਣੀ ਬਹਿਣੀ ਨੂੰ ਗੁਰਬਾਣੀ ਵਿੱਚ ਸਮਝਾਇਆ ਹੈ। ਗੁਰ ਸਤਿਗੁਰ ਕਾ ਜੋ ਸਿਖੁ ਅਖਾਏ
ਸੁ ਭਲਕੇ ਉਠਿ ਹਰਿ ਨਾਮੁ ਧਿਆਐ।।…… ਗੁਰੂ ਗਰੰਥ ਸਾਹਿਬ ਅੰਗ 305
ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਵੇਲੇ ਨੂੰ ਵਾਹਿਗੁਰੂ ਦੀ ਸ਼ਿਫਤ ਸਲਾਹ ਕਰਨ ਦਾ ਸਮਾਂ ਦੱਸਦੇ ਹਨ।
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।। ਗੁਰੂ ਗਰੰਥ ਸਾਹਿਬ ਅੰਗ 2

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥—-

ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ । (ਮ. ੧, ਆਦਿ ਗੁਰੂ ਗ੍ਰੰਥ, ਪੰਨਾ ੨)

Image result for ਅੰਮ੍ਰਿਤ ਵੇਲਾਆਮ ਤੋਰ ਤੇ ਇਸ ਪੰਗਤੀ ਦੇ ਕੀਤੇ ਜਾਂਦੇ ਅਰਥ ਇਸ ਪ੍ਰਕਾਰ ਹਨ:- ‘ਪੂਰਨ ਖਿੜਾਉ ਦਾ ਸਮਾਂ ਹੋਵੇ (ਭਾਵ, ਪ੍ਰਭਾਤ ਵੇਲਾ ਹੋਵੇ), ਨਾਮ (ਸਿਮਰੀਏ) ਤੇ ਉਸ ਦੀਆਂ ਵਡਿਆਈਆਂ ਦੀ ਵਿਚਾਰ ਕਰੀਏ‘।

ਰੱਬੀ ਕੁਦਰਤ ਵਿੱਚ ਮਨੁੱਖਾ ਜੀਵਨ ਹੈ। ਜੇ ਕਰ ਇਸ ਵਿੱਚ ਵਿਸ਼ਵਾਸ ਹੈ ਤਾਂ ਮਨੁੱਖ ਪਰਮਾਤਮਾ ਨੂੰ ਕਿਵੇਂ ਖ਼ੁਸ਼ ਕਰਦੇ ਪਰਮਾਤਮਾ ਦਾ ‘ਪਿਆਰ‘ ਅਥਾਰਥ ਉਹ ਦੀ ਕਿਰਪਾ ਪ੍ਰਾਪਤ ਕਰੇ ਤਾਂ ਕਿ ਮਾਯਾਵੀ ਸਾਧਨਾਂ ਦੀ ਇੱਛਾਵਾਂ ਵੀ ਪੂਰੀਆਂ ਹੋਣ? ਉਸ ਪਰਮਾਤਮਾ ਦਾ ਪਿਆਰ, ਜਿਸ ਬਾਰੇ ਗੁਰੂ ਨਾਨਕ ਨੇ ਪਹਿਲੇ ਹੀ ਸਪਸ਼ਟ ਕੀਤਾ ਹੈ:

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥। (ਮ. ੧, ਆਦਿ ਗੁਰੂ ਗ੍ਰੰਥ, ਪੰਨਾ ੨)