ਦੇਖੌ ਹੇਮਕੁੰਟ ਸਾਹਿਬ ਦਾ ਅਸਲ ਸੱਚ ਕੀ ਹੈ ਕਿਓਂ ਹੁੰਦਾ ਹੈ ਵਿਰੋਧ .. !!

ਦਸਵੇੱ ਗੁਰੂ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦਾ ਨਾਮ ਸੁਣਦਿਆਂ ਦਾ ਮਨ ਉਮੰਗਿਤ ਹੋ ਉਠਦਾ ਹੈ। ਕਿਹੜੀਆਂ ਤਰੰਗਾਂ ਮੰਨ ਨੂੰ ਮੰਤਰ ਮੁਗਧ ਕਰਦੀਆਂ ਹਨ ਇਹ ਹੀ ਵਾਹਿਗੁਰੂ ਹੀ ਜਾਣਨ। ਜੋ ਰਸ ਸਿਰਗ਼ ਉਸ ਅਸਥਾਨ ਦਾ ਚੇਤਾ ਆਉੱਦਿਆਂ ਹੀ ਮਨ ਲਬਾ ਲਬ ਹੋ ਜਾਂਦਾ ਹੈ।

ਜਦੋੱ ਉਥੇ ਜਾਈਦਾ ਹੈ ਤਾਂ ਕਿਹੋ ਜਿਹੀ ਉਮੰਗਤਾਂ ਹਬੰਦੀ ਹੇੋਵੇਗੀ ਉਹ ਤਾਂ ਅੱਖਰਾਂ ਵਿਚ ਬਿਆਨ ਨਹੀੱ ਕੀਤੀ ਜਾ ਸਕਦੀ।
ਉਤਰਾਖੰਡ ਰਾਜ ਦੇ ਚਮੇਲੀ ਂਿਲੇ ਵਿੱਚ ਵਸੇ ਸ੍ਰੀ ਹੇਮਕੁੰਟ ਂਿਲੇ ਵਿਚ ਪਿਛਲੇ ਦਿਨੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਰਫਾਂ ਲੱਦੀਆਂ ਪਹਾੜੀਆਂ ਠੰਡੀਆਂ ੍ਹੂਕਦੀਆਂ ਹਵਾਵਾਂ ਤੇ ਅਧਿਆਤਮਕਾ ਦੇ ਰੰਗ ਵਿਚ ਰੰਗੇ ਅਸੀੱ ਆਪਣੇ ਦੱਸ ਸਾਧੀਆਂ ਨਾਲ ਦਸਵੇੱ ਗੁਰੂ ਸਾਹਿਬ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੂਰਬਲੇ ਜਨਮ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅਸੀੱ ਜ੍ਹੋੀ ਮੱਠ ਤੋੱ ਗੋਬਿੰਦਗੜ੍ਹ ਪੁੱਜੇ। ਸਤਿਗੁਰੂ ਬਚਿੱਤਰ ਨਾਟਕ ਵਿਚ ਆਪਣੇ ਪੂਰਬਲੇ ਜਨਮ ਦਾ ਵਿਸਥਾਰ ਨਾਲ ਂਿਕਰ ਕਰਦੇ ਹਨ। ਇਸ ਯਾਤਰਾ ਵਿਚ ਸਿਵਲ ਸਕੱਤਰੇਤ ਦੇ ਅਧਿਕਾਰੀਆਂ ਦਾ ਇਕ ਜਥਾ ਯਾਤਰਾ ਲਈ ਗਿਆ ਜਿਸ ਵਿਚ ਮੀਡੀਆ ਵੀ ੍ਹਾਮਿਲ ਸੀ।

ਇਸ ਵਾਰ ਪਿਛਲੇ ਸਾਲ ਦੀ ਹੋਈ ਤਰਾਸਦੀ ਤੋੱ ਬਾਅਦ ਲੋਕਾਂ ਦਾ ਯਾਤਰਾ ਵਿਚ ੍ਹਾਮਿਲ ਹੋਣਾ ਕਾਫੀ ਘੱਟ ਗਿਆ ਸੀ। ਲੋਕਾਂ ਵਿਚ ਅਜੇ ਵੀ ਖੌਫ ਭੈ ਦਾ ਵਾਤਾਵਰਣ ਬਣਿਆ ਹੋਇਆ ਹੈ। ਇਹ ਯਾਤਰਾ ਪਹਿਲੀ ਜੂਨ ਤੋੱ ੍ਹੁਰੂ ਹੁੰਦੀ ਹੈ ਜਿਥੇ ਪਿਛਲੇ ਸਾਲਾਂ ਦੌਰਾਨ ਰੋਜਾਨਾ 250 ਤੋੱ 300 ਦੇ ਕਰੀਬ ੍ਹਰਧਾਲੂ ਦਰ੍ਹਨਾਂ ਲਈ ਪੁੱਜਦੇ ਰਹੇ ਹਨ ਪਰ ਇਸ ਵਾਰ ਇਹ ਗਿਣਤੀ ਘੱਟ ਕੇ 80 ਤੋੱ 90 ਰਹਿ ਗਈ। ਇਸ ਸਬੰਧੀ ਜਾਣਕਾਰੀ ਗੁਰਦੁਆਰਾ ਗੋਬਿੰਦਘਾਟ ਦੇ ਮੈਨੇਂਰ ਸੇਵਾ ਸਿੰਘ ਵੱਲੋੱ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰਾਸਦੀ ਕਾਰਨ ਲੋਕਾਂ ਵਿਚ ਖੌਫ ਅਤੇ ਡਰ ਅੱਜੇ ਵੀ ਂਾਰੀ ਹੈ ਦੂਸਰਾ ਜੰਮੂ ਵਿਚ ਹੋਈ ਘੱਟਨਾ ਨੇ ਲੋਕਾਂ ਨੂੰ ਹੋਰ ਵੀ ਭੈ_ਭੀਤ ਕਰ ਦਿੱਤਾ।

ਜਿਥੇ ਕਈ ਸਾਲਾਂ ਤੋੱ ਲੱਕੜ ਦੇ ਪੁੱਲ ਲੱਗੇ ਹੋਏ ਸਨ। ਇਸ ਵਾਰ ਲੋਹੇ ਦੇ ਪੁੱਲ ਲਗਾ ਦਿੱਤੇ ਗਏ ਹਨ ਤਾਂ ਜੋ ਹੜ੍ਹ ਆਉਣ ਤੇ ਸੁਰੱਖਿਤ ਰਹਿ ਸਕਣ। ਇਸੇ ਤਰ੍ਹਾਂ ਸਰਕਾਰ ਵੱਲੋੱ ਇਕ ਵੱਡਾ ਪੁੱਲ ਗੋਬਿੰਦ ਧਾਮ ਤੋੱ ਹੇਮਕੁੰਟ ਸਾਹਿਬ ਜਾਣ ਵਾਲੇ ਰਸਤੇ ਤੇ ਬਿਲਕੁਲ ਗੁਰਦੁਆਰਾ ਗੋੰਦਬਿੰਦਘਾਟ ਤੋੱ ੍ਹੁਰੂ ਕਰ ਕੇ ਲਗਾਇਆ ਗਿਆ ਹੈ। ਇਸ ਨਾਲ ਕੋਈ 5 ਕਿਲੋਮੀਟਰ ਉੱਚੀ ਨੀਵੀੱ ਸੜ੍ਹਕ ਵੀ ਬਣਾਈ ਗਈ ਹੈ ਜੋ ਇਕ ਪਿੰਡ ਨੂੰ ਲਿੰਕ ਕਰਦੀ ਹੈ। ਇਸ ਸੜਕ ਅਤੇ ਪੁੱਲ ਤੇ ਉਤਰਾਖੰਡ ਸਰਕਾਰ ਨੇ ਕੋਈ 6 ਕਰੋੜ ਦੇ ਕਰੀਬ ਖਰਚ ਕੀਤਾ ਹੈ। ਇਸ ਸਮੇੱ ਗੁਰਦੁਆਰਾ ਗੋਬਿੰਦ ਧਾਮ ਤੋੱ ਗੁਰਦੁਆਰਾ ਹੇਮਕੁੰਟ ਸਾਹਿਬ ਤੱਕ 85 ਫੀ ਸਦੀ ਰਸਤੇ ਪੱਕੇ ਕੀਤੇ ਜਾ ਚੁੱਕੇ ਹਨ। ਦੱਸਿਆ ਗਿਆ ਹੈ ਅਗਰ ਸਰਕਾਰ ਕਾਰ ਸੇਵਾ ਵਾਲੇ ਸੰਤਾਂ ਨੂੰ ਕਾਰ ਸੇਵਾ ਕਰਨ ਅਤੇ ਲੰਗਰ ਲਗਾਉਣ ਦੀ ਇਂਾਂਤ ਦੇ ਦੇਵੇ ਤਾਂ ਸਰਕਾਰ ਲਈ ਕੰਮ ਹੋਰ ਸੌਖਾ ਹੋ ਸਕਦਾ ਹੈ ਪਰ ਸਰਕਾਰ ਵੱਲੋੱ ਲੰਗਰ ਲਗਾਉਣ ਦੀ ਇਂਾਂਤ ਨਹੀੱ ਦਿੱਤੀ ਜਾ ਰਹੀ ਕਿਉੱਕਿ ਇਸ ਨਾਲ ਸਥਾਨਕ ਲੋਕਾਂ ਦੇ ਰੋਂਗਾਰ ਤੇ ਅਸਰ ਪੈਂਦਾ ਹੈ। ਗੁਰਦੁਆਰਾ ਗੋਬਿੰਦਘਾਟ ਦੇ ਮੈਨੇਂਰ ਸ. ਸੇਵਾ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਦੀ ਨਾਲ ਸਾਡੇ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਕੋਈ 5 ਕਰੋੜ ਦਾ ਨੁਕਸਾਨ ਹੋਇਆ। ਇਸ ਸਬੰਧੀ ਅਸੀੱ ਸਾਰੇ ਨੁਕਸਾਨ ਦਾ ਮੁਆਵਂਾ ਲੈਣ ਸਬੰਧੀ ਪੂਰੀ ਕਾਗੀਂ ਰਿਪੋਰਟ ਉਤਰਾਖੰਡ ਸਰਕਾਰ ਨੂੰ ਭੇਂ ਦਿੱਤੀ ਹੈ। ਜਿਨ੍ਹਾਂ ਨੇ ਅਜੇ ਤੱਕ ਸਾਨੂੰ ਕੋਈ ਉੱਤਰ ਨਹੀੱ ਦਿੱਤਾ। ਇਸ ਯਾਤਰਾ ਅੱਜ 10 ਅਕਤੂਬਰ ਨੂੰ ਸਮਾਪਤ ਹੋ ਗਈ ਹੈ। ਯਾਤਰਾ ਸਬੰਧੀ ਅਤੇ ਹੋਰ ਪ੍ਰਬੰਧਾ ਸਬੰਧੀ ਸ੍ਰੀ ਹੇਮਕੁੰਟ ਸਹਿਬ ਪ੍ਰਬੰਧਕੀ ਟ੍ਰਸਟ ਦੇ ਵਾਇਸ ਚੇਅਰਮੈਂਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅਸੀੱ ਹੁਣ ਇਸ ਧਾਰਮਕ ਅਸਥਾਨ ਦੇ ਯਾਤਰਾ ਦੇ ਲਈ ਆਉਣ ਵਾਲੇ ੍ਹਰਧਾਲੂਆਂ ਲਈ ਟਰਾਲੀ ਸਿਸਟਮ ੍ਹੁਰੂ ਕਰਨ ਦਾ ਫੈਸਲਾ ਕੀਤਾ ਹੈ। ਜਿਸ ਸਬੰਧੀ ਟੈਂਡਰ ਵਗੈਰਾ ਹੋ ਗਏ ਹਨ। ਜੋ ਅਗਲੇ ਸਾਲਾਂ ਵਿਚ ਕੰਮ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਕੋਈ 1 ਲੱਖ 40 ਹਂਾਰ ਦੇ ਕਰੀਬ ੍ਹਰਧਾਲੂਆਂ ਵੱਲੋੱ ਯਾਤਰਾ ਕੀਤੀ ਗਈ ਜਦੋੱ ਕਿ ਤਰਾਸਦੀ ਤੋੱ ਪਹਿਲਾਂ 5 ਤੋੱ 6 ਲੱਖ ਦੇ ਕਰੀਬ ੍ਹਰਧਾਲੂ ਗੁਰਦੁਆਰਾ ਸਹਿਬ ਦੇ ਦਰ੍ਹਨਾਂ ਲਈ ਆਉੱਦੇ ਸਨ। ਉਨ੍ਹਾਂ ਨੇ ਦੱਸਿਆ ਕਿ ਟ੍ਰ੍ਹੱਟ ਵੱਲੋੱ ਕਾਫੀ ਪ੍ਰਚਾਰ ਕਰਵਾਇਆ ਗਿਆ ਕਿ ਹੁਣ ਡਰ ਭੈ ਦੀ ਕੋਈ ਗੁੰਂਾਇ੍ਹ ਨਹੀੱ ਹੈ ਪਰ ਲੋਕਾਂ ਵਿਚ ਅਜੇ ਵੀ ਭੈਅ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਟ੍ਰ੍ਹੱਟ ਨੂੰ ਕਾਫੀ ਆਰਿਥਕ ਨੁਕਸਾਨ ਹੋਇਆ ਹੈ।