ਤੁਸੀਂ ਹੈਰਾਨ ਰਹਿ ਜਾਵੋਗੇ ਇਸ ਚਾਲ ਬਾਰੇ ਜਾਣ ਕੇ ਜੋ ਕਿਸੇ ਨੇ ਪਹਿਲਾਂ ਤਾਂ ਕਦੀ ਨੀਂ ਸੁਣਿਆ !!

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ “ਸਿੱਖ ਅਰਦਾਸ”, ਸਿੱਖ ਰਹਿਤ ਮਰਯਾਦਾ ਵਿੱਚ ਅੰਕਤਿ ਹੈ (੧੯੪੫, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)। ਫੁੱਟ ਨੋਟ ਦੁਆਰਾ ਇਹ ਭੀ ਹਦਾਇਤ ਕੀਤੀ ਹੋਈ ਹੈ ਕਿ * ਇਹ ਅਰਦਾਸ ਦਾ ਨਮੂਨਾ ਹੈ। “
ਦੇਖੌ Video ਅੰਗਰੇਜਾ ਦੇ ਹੁਕਮ ਨਾਲ ਅਰਦਾਸ ਨੂੰ ਕਿਵੇਂ ਬਦਲ ਦਿੱਤਾ ਗਿਆ …

“ਪ੍ਰਿਥਮ ਭਗੌਤੀ” ਵਾਲੇ ਸ਼ਬਦ ਅਤੇ ‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ ਵਲੋਂ ਛਪੇ “ਨਿਤਨੇਮ ਅਤੇ ਸੁੰਦਰ ਗੁਟਕਿਆਂ” ਵਿੱਚ ਭੀ ਇਹ ਅਰਦਾਸ ਦਰਜ਼ ਕੀਤੀ ਹੋਈ ਹੈ। ਕਈ ਲੇਖਕਾਂ ਨੇ ਤਾਂ ਕਿਤਾਬਾਂ ਲਿਖ ਕੇ ਅਰਦਾਸ ਵਾਰੇ ਬਹੁਤ ਜਾਣਕਾਰੀ ਦਿੱਤੀ ਹੋਈ ਹੈ ਤਾਂ ਜੋ ਸਾਨੂੰ ਇਸ ਦੀ ਮਹਤੱਤਾ ਦਾ ਪਤਾ ਰਹੇ ਕਿ ਅਸੀਂ “ਗੁਰੂ ਗ੍ਰੰਥ ਸਾਹਿਬ” ਅਗੇ ਖਲੋ ਕੇ ਕਿਵੇਂ ਅਰਦਾਸ ਕਰਨੀ ਹੈ। ਸਾਡੀ ਸੇਧ ਲਈ, ਇਹ ਭੀ ਜਾਣਕਾਰੀ ਦਿੱਤੀ ਹੋਈ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ।

Image result for sikh ardas girl

ਅਜ-ਕਲ ਇੰਟਰਨਿੱਟ ਅਤੇ ਸਿੱਖ ਮੈਗਜ਼ੀਨਾਂ ਦੁਆਰਾ “ਬਚਿਤ੍ਰ ਨਾਟਕ / ਦਸਮ ਗ੍ਰੰਥ” ਵਾਰੇ ਕਾਫੀ ਚਰਚਾ ਹੋਣ ਕਰਕੇ, ਇਹ ਪਤਾ ਲਗਾ ਕਿ ਸਿੱਖ ਅਰਦਾਸ ਦੀ ਸ਼ੁਰੂਆਇਤ “ਵਾਰ ਦੁਰਗਾ ਕੀ” ਤੋਂ ਹੋਈ ਜਾਪਦੀ ਹੈ। ਇਸ ਵਾਰ ਦੀਆਂ ਪਹਿਲੀਆਂ ਦੋ ਅਤੇ ਆਖ਼ੀਰਲੀਆਂ ਦੋ ਪਉੜੀਆਂ ਜਾਣਕਾਰੀ ਲਈ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਾਨੂੰ ਪਤਾ ਰਹੇ ਕਿ ਅਸੀਂ ਅਰਦਾਸ ਕਿਸ ਭਗਉਤੀ / ਭਗੌਤੀ ਅਗੇ ਕਰ ਰਹੇਂ ਹਾਂ?

ਵਾਰ ਦੁਰਗਾ ਕੀ

ੴ ਸਤਿਗੁਰ ਪ੍ਰਸਾਦਿ

ਸ੍ਰੀ ਭਗਉਤੀ ਜੀ ਸਹਾਇ

ਅਥ ਵਾਰ ਦੁਰਗਾ ਕੀ ਲਿਖ੍ਹਯਤੇ

ਪਾਤਿਸਾਹੀ ੧੦

ਪਉੜੀ..

ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸਨਿ ਧਿਆਇਐ ਜਿਸੁ ਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ੧।

{ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ ਅਨੁਸਾਰ, ਇਸ ਦੇ ਅਰਥ ਹਨ} :

(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ। (ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ। (ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ। (ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ। (ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆ ਹਨ। (ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ। ੧।

(ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਨਹੀਂ। ਪਰ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੂੰ ਦੂਸਰੇ ਗੁਰੂ ਸਾਹਿਬਾਨ ਨਾਲੋਂ ਅਲਗ ਦਰਸਾ ਦਿੱਤਾ, ਸ਼ਾਇਦ ਇਸ ਲਈ ਕਿ ਉਨ੍ਹਾਂ ਦੇ ਦਿੱਲੀ ਵਿਖੇ ਸੁਆਸ ਖ਼ੱਤਮ ਹੋਏ? ਪਰ, ਸਿੱਖ ਧਰਮ ਅਨੁਸਾਰ ਸਾਰੇ ਗੁਰੂ ਸਾਹਿਬਾਨ ਇੱਕ ਹੀ ਗਿਆਨ-ਜੋਤਿ ਦੇ ਮਾਲਕ ਸਨ)

ਖੰਡਾ ਪ੍ਰਥਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ। ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ। ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ। ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ। ਤੈਥੌ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ। ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ। ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ। ਕਿਨੈ ਤੇਰਾ ਅੰਤ ਨ ਪਾਇਆ। ੨।Image result for sikh ardas girl

(ਫਿਰ ੩ ਤੋਂ ੫੩)

ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀ। ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀ ਬਾਹੀ।

ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀ। ਫਉਜਾ ਰਾਕਸ ਆਰੀਆ ਵੇਖ ਰੋਵਨਿ ਧਾਹੀ।

ਮੁਹਿ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀ। ਭਜਦੇ ਹੋਇ ਮਾਰੀਅਨ ਮੁੜਿ ਝਾਕਨਿ ਨਾਹੀ। ੫੪।

ਆਖੀਰਲਾ ਛੰਦ

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ। ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।

ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ। ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ।

ਦੁਰਗਾ ਪਾਠ ਬਣਾਇਆ ਸਭੇ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ। ੫੫।

{ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ}

ਅਰਥ: (ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ-ਤਿਲਕ ( ‘ਅਭਿਖੇਖ’ ) ਦੇਣ ਲਈ ਸਦ ਲਿਆ। ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ। (ਇਸ ਤਰ੍ਹਾਂ) ਚੌਦਾਂ ਲੋਕਾਂ ਵਿੱਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ। ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿੱਚ ਰਚਿਆ ਹੈ। ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿੱਚ ਨਹੀਂ ਪਏਗਾ। ੫੫।

ਆਓ, ਹੁਣ ਅਸੀਂ “ਭਗਉਤੀ” ਵਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਿ ਬਾਣੀ ਤੋਂ ਸੇਧ ਲੈਣ ਦਾ ਓਪਰਾਲਾ ਕਰੀਏ:

ਸਿਰੀਰਾਗ ਕੀ ਵਾਰ ਮਹਲਾ ੩॥ ਪੰਨਾ ੮੮॥ ਸੋ ਭਗਉਤੀ ਜ+ ਭਗਵੰਤੈ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥ ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥ ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ ੨॥