ਆਹ ਦੇਖੋ ਰਾਮ ਰਹੀਮ ਦੇ ਚਾਚਾ-ਚਾਚੀ ਅਤੇ ਸਕੂਲ ਦੇ ਮਾਸਟਰ ਨੇ ਸੁਣੋ ਕੀ ਕਿਹਾ ਇਸ ਬਾਰੇ ..

ਆਹ ਦੇਖੋ ਰਾਮ ਰਹੀਮ ਦੇ ਚਾਚਾ-ਚਾਚੀ ਅਤੇ ਸਕੂਲ ਦੇ ਮਾਸਟਰ ਨੇ ਸੁਣੋ ਕੀ ਕਿਹਾ ਇਸ ਬਾਰੇ ..

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਰਾਜਸਥਾਨ ਸਥਿਤ ਸ਼੍ਰੀਗੰਗਾਨਗਰ ਜ਼ਿਲੇ ਦੇ ਜੱਦੀ ਪਿੰਡ ਗੁਰੂਸਰ ਮੋਡਿਆ ‘ਚ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਸਨਸਨੀ ਫੈਲ ਗਈ। ਉਸ ਦੇ ਜੱਦੀ ਘਰ ਕੋਲ ਹੀ ਰਹਿ ਰਹੇ ਹੋਰਨਾਂ ਪਰਿਵਾਰ ਵਾਲਿਆਂ ਨੇ ਆਪਣੇ ਘਰਾਂ ਨੂੰ ਅੰਦਰੋਂ ਬੰਦ ਕਰ ਰੱਖਿਆ ਹੈ।

ਸ਼ਨੀਵਾਰ ਨੂੰ ਮੀਡੀਆ ਦੀ ਕਈ ਟੀਮਾਂ ਗੁਰੂਸਰ ਮੋਡਿਆ ਪਿੰਡ ਪਹੁੰਚੀਆਂ ਤਾਂ ਪੁਲਸ ਦੇ ਪਹਿਰੇ ਵਿਚਾਲੇ ਚਾਰੋ ਪਾਸਿਓ ਸ਼ਾਂਤੀ ਨਜ਼ਰ ਆਈ। ਮੀਡੀਆ ਕਰਮੀ ਨਾਲ ਇਸ ਦੌਰਾਨ ਉਸ ਦੀ ਚਾਚੀ ਰਣਜੀਤ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਤਾਂ ਆਲੇ-ਦੁਆਲੇ ਦੇ ਕੁਝ ਲੋਕ ਰਾਮ ਰਹੀਮ ਦੇ ਘਰ ‘ਚ ਬਣੇ ਆਸ਼ਰਮ ‘ਚ ਇੱਕਠੇ ਹੋਏ ਸਨ, ਪਰ ਪੁਲਸ ਦੀ ਸਖਤੀ ਤੋਂ ਬਾਅਦ ਸਾਰੇ ਆਪਣੇ-ਆਪਣੇ ਘਰਾਂ ਨੂੰ ਵਾਪਸ ਚਲੇ ਗਏ। 
ਕੋਰਟ ਦੇ ਆਦੇਸ਼ ਤੋਂ ਬਾਅਦ ਭਤੀਜੇ ਦੀ ਗ੍ਰਿਫਤਾਰੀ ਦੀ ਗੱਲ ਸੁਣ ਕੇ ਸਿਰ ਸ਼ਰਮ ਨਾਲ ਝੁੱਕ ਗਿਆ। ਅਸੀਂ ਤਾਂ ਉਸ ਨੂੰ ਵੱਡਾ ਸੰਤ ਮੰਨਦੇ ਸੀ, ਪਰ ਉਸ ਨੇ ਅਜਿਹੇ ਕਾਰਨਾਮੇ ਕੀਤੇ ਹਨ, ਜੋ ਪਰਿਵਾਰ ਹੀ ਨਹੀਂ ਬਲਕਿ ਪੂਰੇ ਪਿੰਡ ਲਈ ਸ਼ਰਮ ਦੀ ਗੱਲ ਹੈ…
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਜੇਲ ‘ਚ ਮੁਲਾਕਾਤ ਕਰਨ ਵਾਲੇ ਲੋਕਾਂ ਦੀ ਸੂਚੀ ਜੇਲ ਪ੍ਰਸ਼ਾਸਨ ਨੇ ਜਾਰੀ ਕਰ ਦਿੱਤੀ ਹੈ।
ਉਕਤ ਸੂਚੀ ਦਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਉਕਤ ਸੂਚੀ ‘ਚ ਰਾਮ ਰਹੀਮ ਦੀ ਗੋਦ ਲਈ ਗਈ ਧੀ ਦੱਸੀ ਜਾ ਰਹੀ ਹਨੀਪ੍ਰੀਤ ਇੰਸਾ ਦਾ ਨਾਂ ਸ਼ਾਮਲ ਨਹੀਂ ਹੈ। ਵੀਰਵਾਰ ਨੂੰ ਜੇਲ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਗਈ ਸੂਚੀ ‘ਚ ਰਾਮ ਰਹੀਮ ਦੇ ਪੁੱਤਰ ਜਸਮੀਤ ਇੰਸਾ, ਧੀਆਂ ਚਰਨਪ੍ਰੀਤ ਤੇ ਅਮਰਪ੍ਰੀਤ, ਜਵਾਈ ਸ਼ਾਨ-ਏ-ਮੀਤ ਤੇ ਰੂਹ-ਏ-ਮੀਤ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਤੇ ਰਾਮ ਰਹੀਮ ਦੇ ਰਿਸ਼ਤੇਦਾਰ ਹਰਮੰਦਰ ਜੱਸੀ ਦਾ ਨਾਮ ਸ਼ਾਮਲ ਹੈ।