ਰਾਧਾ ਸਵਾਮੀ ਸੰਸਥਾ ਵਾਲੀਆਂ ਬਾਰੇ ਹੈਰਾਨ ਕਰ ਦੇਣ ਵਾਲਾ ਸੱਚ ਸ਼ੋਸ਼ਲ ਮੀਡੀਆ ਤੇ ਚਰਚਾ ‘ਚ..

ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ ਇੱਥੇ ਸਭ ਨੂੰ ਆਫਣੀ ਮਰਜੀ ਨਾਲ ਕਿਸੇ ਵੀ ਧਰਮ ਨੂੰ ਮੰਨਣ ਦੀ ਖੁੱਲ ਹੈ । ਪਰ ਭਾਰਤ ਖਾਸ ਕਰਕੇ ਪੰਜਾਬ ਵਿੱਚ ਸਿੱਖੀ ਵਰਗੇ ਰਲੇ ਮਿਲੇ ਕੲੀ ਡੇਰੇ ਅਤੇ ਧਰਮ ਗੁਰੂ ਬਣ ਗੲੇ ਹਨ । ਸਿੱਖ ਧਰਮ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਗੁਰੂ ਅਖਵਾਓਣ ਦੀ ਹਾਮੀ ਨਹੀਂ ਭਰਦਾ ਪਰ ਫਿਰ ਵੀ ਕੲੀ ਲੋਕ ਵੱਖੋ ਵੱਖਰੀ ਸੰਪਰਦਾ ‘ਚ ਵਿਅਕਤੀ ਵਿਸ਼ੇਸ਼ ਨੂੰ ਗੁਰੂ ਮੰਨੀ ਬੈਠੇ ਹਨ ਸਿੱਖਾਂ ਦਾ ਗੁਰੂ ਸਿਰਫ ਜਗਤ ਜੋਤ ਸਹਾਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ।
ਹਾਲ ਹੀ ਵਿੱਚ ਪੰਜਾਬ ਦੇ ਇੱਕ ਮਸ਼ਹੂਰ ਡੇਰੇ ਰਾਧਾ ਸਵਾਮੀ ਬਿਆਸ ਬਾਰੇ ਇੱਕ ਪੋਸਟ ਸ਼ੋਸ਼ਲ ਮੀਡਿਆ ਤੇ ਕਾਫੀ ਚਰਚਾ ਵਿੱਚ ਹੈ…
ਸ਼ੋਸ਼ਲ ਮੀਡਿਆ ਵਿੱਚ ਘੁੰਮ ਰਹੀ ਪੋਸਟ ਨੂੰ ਹੂ ਬਹੂ ਪੋਸਟ ਕੀਤਾ ਜਾ ਰਿਹਾ ਹੈ …


ਰਾਧਾ ਸੁਆਮੀ ਗੁਰੂ ਡੰਮ੍ਹ ਦਾ ਬਾਨੀ ਸ਼ਿਵ ਦਿਆਲ ਆਗਰੇ ਦਾ ਖੱਤਰੀ ਸੀ । ਇਹ ਆਗਰੇ ਵਿਚ ਸਤਿਸੰਗ ਕਰਿਆ ਕਰਦਾ ਸੀ । ਇਸ ਦੇ ਸ਼ਰਧਾਲੂ ਇਸ ਨੂੰ ਸੁਆਮੀ ਨਾਲ ਸੰਬੋਦਨ ਕਰਿਆ ਕਰਦੇ ਸਨ । ਇਸ ਦੀ ਘਰ ਵਾਲੀ ਦਾ ਨਾਮ ਰਾਧਾ ਸੀ ਸ਼ਿਵ ਦਿਆਲ ਦੀ ਮੌਤ ਪਿਛੋਂ ਇਸ ਜਾਨਸ਼ੀਨ ਨੇ ਰਾਧਾ ਸੁਆਮੀ ਦੇ ਨਾਮ ਤੇ ਗੁਰੂ ਡੰਮ੍ਹ ਚਲਾ ਲਿਆ । ਸਿਖ ਪਾਲਟਨ ਵਿੱਚੋ ਇਕ ਜੁਆਨ ਸ਼ਿਵ ਦਿਆਲ ਦਾ ਬਹੁਤ ਸ਼ਰਧਾਲੂ ਸੀ ਜਿਸ ਦਾ ਨਾਮ ਜੈਮਲ ਸਿਘ ਸੀ । ਜੋ ਸ਼ਿਵ ਦਿਆਲ ਦੀ ਮੌਤ ਤੌ ਬਆਦ ਇਸ ਗੁਰੂਡੰਮ ਦਾ ਗੱਦੀ ਨਸ਼ੀਨ ਬਣਿਆਂ । ਅਤੇ ਉਸ ਨੇ ਇਸ ਗੁਰੂ ਡੰਮ੍ਹ ਨੂੰ ਰਾਧਾ ਸੁਆਮੀ ਗੁਰੂ ਡੰਮ੍ਹ ਦੇ ਨਮ ਹੇਠ ਚਲਾਉਣਾ ਸ਼ੁਰੂ ਕੀਤਾ। ਜੋ ਬਿਆਸ ਵਾਲੀ ਗੁਰੂ ਡੰਮ੍ਹ ਗੱਦੀ ਦਾ ਮੋਢੀ ਬਣਿਆ ।

 


” ਰਾਧਾ ਸੁਆਮੀ ਨਾਮ ਕੋਈ ਇਸ਼ਵਰ ਵਾਦੀ ਨਾਮ ਨਹੀ ” ਨਾ ਹੀ ਹੀ ਇਸਦੇ ਮਾਇਨੇ ਸੁਰਤ ਦੇ ਹਨ। ਇਹ ਸ਼ਿਵ ਦਿਆਲ ਅਤੇ ਉਸ ਦੀ ਪਤਨੀ ਰਾਧਾ ਦੇ ਨਾਮ ਤੇ ਚੱਲਿਆ ਮੱਤ ਹੈ । ਜਿਸ ਦੇ ਮਾਇਨੇ ਅਤੇ ਰੂਪ ਨੂੰ ਬਆਦ ਬਦਲਣ ਦਾ ਵਿਆਰਥ ਜਤਨ ਕੀਤਾ ਗਿਆ ਹੈ ।
ਰਾਧਾ ਸੁਆਮੀਆਂ ਦੀ ਜੋ ਵਿਆਸ ਵਾਲੀ ਗੱਦੀ ਚੱਲ ਰਹੀ ਹੈ, ਇਹ ਦਰਿਆ ਬਿਆਸ ਦੇ ਕੰਢੇ ਫੋਜੀ ਬਾਬਾ ਜੈਮਲ ਸਿਘ ਨੇ ਚਲਾਈ ਸੀ ।ਸੰਨ 1891ਵਿਚ ਜੈਮਲ ਸਿਘ ਨੇ ਫੋਜ ਤੋਂ ਰਿਟਾਇਰ ਹੋ ਕੇ ਬਿਆਸ ਦਰਿਆ ਕੰਢੇ ਪਿੰਡ ਵੜੈਚ ਤੇ ਬਲ ਸਰਾਂ ਲਾਗੇ ਆ ਡੇਰਾ ਲਾਇਆ ।
ਬਲ ਸਰਾਂ ਦੇ ਸਿੱਖਾ ਨੇ ਬਾਬਾ ਜੈਮਲ ਸਿਘ ਨੂੰ ਸਿੱਖ ਸਾਧੂ ਸਮਝ ਕੇ ਪਿੰਡ ਦੀ ਸਾਂਝੀ ਜ਼ਮੀਨ ਵਿੱਚੋਂ ਧਰਮਸ਼ਾਲਾ ਬਣਾਉਣ ਲਈ ਗਿਆਰਾਂ ਕਨਾਲ ਸੋਲਾਂ ਮਰਲੇ ਜ਼ਮੀਨ ਦਿੱਤੀ , ਜਿਸ ਦੀ ਰਜਿਸਟਰੀ ਨੰਬਰ 254 ਮਿਤੀ 14 ਜੂਨ 1897 ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੋਈ । ਇਹ ਰਜਿਸਟਰੀ ਵਿਚ ਅਜੇ ਤੱਕ ਲਿਖਿਆ ਹੋਇਆ ਹੈ ।
” ਗੁਰੂ ਗ੍ਰੰਥ ਸਾਹਿਬ ਵਾਕਿਆ ਧਰਮ ਸ਼ਾਲਾ ਮੁਤੰਜਮਾਂ ਬਾਇਹਤਮਾਂਮ ਜੈਮਲ ਸਿਘ ਸਾਧ ਜੱਟ ” ।
ਇੰਤਕਾਲਦੀ ਤਸਦੀਕ ਵਿਚ ਦਰਜ਼ ਹੈ ।
” ਭਾਈ ਜੈਮਲ ਸਿਘ ਨੂੰ ਇਹ ਜਮੀਨ ਰਹਿਣ ਜਾਂ ਬੈਅ ਕਰਨ ਦਾ ਹੱਕ ਨਹੀ ਹੈ , ਆਮ ਧਰਮਸ਼ਾਲਾ ਮੁਤੱਲਕ ਹੀ ਰਹੇਗੀ ” ।
ਬਲ ਸਰਾਂ ਦੇ ਜਿਨ੍ਹਾਂ ਮੁਖੀਆਂ ਨੇ ਇਹ ਜਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਮ ਰਜਿਸਰਰੀ ਕੀਤੀ ,ਉਨ੍ਹਾਂ ਦੇ ਨਾਮ ਸਨ ਲਾਲੂ ਨੰਬਰਦਾਰ,ਮਤਾਬ ਸਿੰਘ,ਭਾਨ ਸਿੰਘ ਬੂੜ ਸਿੰਘ,ਸ਼ੇਰ ਸਿਘ ਤੇ ਗੁਰਦਿੱਤ ਸਿਘ । 
ਬਾਬਾ ਜੈਮਲ ਸਿੰਘ ਦਾ 1903 ਵਿਚ ਦਿਹਾਂਤ ਹੋ ਗਿਆ ।ਉਸ ਤੋਂ ਬਆਦ ਬਾਬੂ ਸਾਵਣ ਸਿੰਘ ਜਾਨਸੀਨ ਬਣਿਆਂ। 10 ਮਈ 1905 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮਸ਼ਾਲਾ ਦੀ ਰਜਿਸਟਰੀ ਦਾ ਇੰਤਕਾਲ ਨੰਬਰ 536 ਹੋਇਆ । ਉਸ ਵਿਚ ਦਰਜ਼ ਹੈ ਸਾਵਣ ਸਿੰਘ ਚੇਲਾ ਜੈਮਲ ਸਿੰਘ ਬ੍ਰਾਏ ਮੋਹਤਮਿਮ । ਡੇਰੇ ਵਾਲੀ ਅਸਲੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਨਾਮ ਹੀ ਰਹੀ ।
ਸੰਨ1947ਵਿਚ ਬਾਬੂ ਸਾਵਨ ਸਿੰਘ ਨੇ ਕਿਈ ਸਾਥੀਆਂ ਕਿਹਾ ਕੇ ਮੇਰੇ ਉੱਤਰ ਅਧਿਕਾਰੀ ਸੰਤ ਕ੍ਰਿਪਾਲ ਸਿੰਘ ਹੋਣਗੇ । ਪਰ ਇਹ ਕਿਸੇ ਸਾਧ ਦਾ ਬਚਨ ਨਹੀ ਸੀ , ਸੋ ਸੰਤ ਕਿਰਪਾਲ ਸਿੰਘ ਨਹੀ ਬਣ ਸਕਿਆ । 1948 ਬਾਬੂ ਸਾਵਨ ਸਿੰਘ ਦਾ ਦੇਹਾੰਤ ਹੋ ਗਿਆ । ਸਾਵਨ ਸਿੰਘ ਦੇ ਪੋਤਰੇ ਚਾਰਨ ਸਿੰਘ ਨੇ ਬਿਆਸ ਵਾਲੇ ਰਾਧਾ ਸੁਆਮੀਆਂ ਨਾਲ ਗੰਢ ਤੁੰਪ ਕਰਕੇ ਸਰਦਾਰ ਬਹਾਦਰ ਜਗਤ ਸਿਘ ਨੂੰ ਗੁਰੂ ਬਣਾਇਆ । ਸੰਨ 1951 ਵਿਚ ਉਨ੍ਹਾਂ ਦਾ ਦੇਹਾਂਤ ਹੋਣ ਪਿਛੋ । ਚਰਨ ਸਿਘ ਗੁਰੂ ਬਣ ਗਿਅ ਹੁਣ ਅੰਗਰੇਜ਼ ਜਾ ਚੁਕੇ ਸਨ ਅਤੇ ਹਿੰਦੂ ਸ਼ਾਸ਼ਨ ਲਾਗੂ ਹੋ ਚੁੱਕਾ ਸੀ । ਜਿਸ ਨੇ ਪੰਜਾਬ ਵਿਚ ਸਿੱਖ ਵਿਰੋਧੀ ਡੇਰਿਆਂ ਨੂੰ ਥਾਪੜਾ ਦਿੱਤਾ । ਚਰਨ ਸਿਘ ਨੇ ਬਿਆਸ ਡੇਰੇ ਦੀ ਜਮੀਨ ਆਪਣੀ ਮਲਕੀਅਤ ਬਣਾਂ ਲਈ ।ਜਿਸ ਵਿਰੋਧ 1954 ਵਿਚ ਪਿਡ ਬੱਲ ਸਰਾਂ ਦੇ ਸਾਧੂ ਸਿਘ , ਤੇਜਾ ਸਿਘ , ਦਰਸ਼ਨ ਸਿਘ ਅਤੇ ਗੁਰਦਾਸ ਮਲ ਨੇ ਸੀਨੀਅਰ ਸੱਬ ਜੱਜ ਅਮ੍ਰਿਤਸਰ ਦੀ ਅਦਾਲਤ ਵਿਚ ਕੇਸ ਦਰਜ਼ ਕੀਤਾ ਕੇ ਡੇਰਾ ਬਾਬਾ ਜੈਮਲ ਸਿਘ ਦੀ 11 ਕਨਾਨ 16 ਮਰਲੇ ਜਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਰਜਿਸਟਰੀ ਹੈ , ਇਥੇ ਪੁਰਾਤਨ ਮਰਿਆਦਾ ਕਾਇਮ ਰੱਖੀ ਜਾਵੇ। 24 ਸੰਨ 1954 ਨੂੰ ਚਰਨ ਸਿਅ ਨੇ ਜੁਆਬੀ ਦਾਅਵੇ ਵਿਚ ਕਿਹਾ ।
” ਅਸੀ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਟ ਨਹੀ ਮਨਦੇ । ਇਹ ਥਾਂ ਸਾਡੀ ਨਿੱਝੀ ਜਾਇਦਾਦ ਹੈ । ਅਤੇ “ਗੁਰੂ ਗ੍ਰੰਥ ਸਾਹਿਬ ” ਦੀ ਬੀੜ ਚੁੱਕ ਦਿੱਤੀ ਗਈ ਹੈ ।
ਸ.ਤੇਜਾ ਸਿਘ ਤੇ ਸਾਧੂ ਸਿਘ ਦੇ ਕੇਸ ਦਾ ਫੈਸਲਾ ਹਾਈਕੋਰਟ ਵਿਚੋ ਉਨ੍ਹਾਂ ਦੇ ਹੱਕ ਅਤੇ ਡੇਰੇ ਦੇ ਵਿਰੋਧ ਵਿਚ ਹੋਇਆ ।
ਪਰ ਸਿੱਖ ਜਥੇਬੰਦੀਆਂ ਦੀ ਕਮਜੋਰੀ ਅਤੇ ਸਰਕਾਰੀ ਸਰਪ੍ਰਾਸਤੀ ਕਾਰਨ ਉਹ ਕਬਜ਼ ਰਹੇ । 1947 ਵਿਚ ਚਰਨ ਸਿੰਘ ਨੇ ਤੀਹ ਏਕੜ ਜ਼ਮੀਨ ਦਾ ਕਨੂਨਨ ਲਾਗੂ ਹੋਣ ਤੇ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਬਣਾਈ ਅਤੇ ਉਸ ਦੀ ਵੀਟੋ ਪਾਵਰ ਆਪਣੇ ਹੱਥਾਂ ਚ ਰੱਖੀ । ਚਰਨ ਸਿਘ ਕਹਿਦਾ ਸੀ ਮੈ ਜਮੀਨ ਦਾ ਮਾਲਕ ਹਾਂ । ਉਸ ਤੋਂ ਪਿਛੋਂ ਹੋਰ ਜ਼ਮੀਨਾਂ ਹੜੱਪਣ ਦੀ ਖੇਡ ਸਰਕਾਰੀ ਸਰਪ੍ਰਸਤੀ ਹੇਠ ਜਾਰੀ ਹੈ ।

Note : The Sikh Tv ਇਸਦੇ ਸੱਚ ਹੋਣ ਬਾਰੇ ਕੋੲੀ ਗਰੰਟੀ ਨਹੀਂ ਦਿੰਦ ਪਰ ਕਾਫੀ ਲੋਕ ਇਸਦੇ ਪੱਖ ਵਿੱਚ ਹਾਮੀ ਭਰ ਰਹੇ ਹਨ ਤੇ ਡੇਰਾ ਦਾ ਵਿਰੋਧ ਕਰ ਰਹੇ ਹਨ ।

Leave a Reply

Your email address will not be published. Required fields are marked *