ਨੂੰਹ ਨੇ ਸ਼ਾਜਿਸ ਰੱਚ ਕੇ ਆਪਣੇ ਸਹੁਰੇ ਪਰਿਵਾਰ ਤੇ ਕਰਵਾਇਆ ਹਮਲਾ, ਮਾਮਲਾ ਦਰਜ

ਅਬੋਹਰ, 10 ਮਈ : ਨੇੜਲੇ ਪਿੰਡ ਅਮਰਪੁਰਾ ਵਿੱਚ ਇੱਕ ਨੂੰਹ ਵੱਲੋਂ ਅਪਣੇ ਹੀ ਸੁਹਰੇ ਪਰਿਵਾਰ ਤੇ ਇੱਕ ਸ਼ਾਜਿਸ ਦੇ ਤਹਿਤ ਹਮਲਾ ਕਰਨ ਦੇ ਦੋਸ਼ ਵਿੱਚ ਬੀਤੇ ਦਿਨੀ ਥਾਣਾ ਬਹਾਵਵਾਲਾ ਦੇ ਮੁੱਖੀ ਬਚਨ ਸਿੰਘ ਅਤੇ ਏਐਸਆਈ ਸੁਖਪਾਲ ਸਿੰਘ ਨੇ ਧਾਰਾ 323, 148, 149 ਦੇ ਤਹਿਤ ਮਹਾਂਵੀਰ ਪੁੱਤਰ ਮਾਮਰਾਜ ਵਾਸੀ ਅਮਰਪੁਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਸੀ ਜਿਸ ਤਹਿਤ ਪੁਲਿਸ ਨੇ ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਸੁਨੀਤਾ ਰਾਣੀ, ਉਸ ਦੇ ਲੜਕੇ ਅਤੇ ਹੋਰ ਲੋਕਾਂ ਦੇ ਨਾਲ ਸਾਜਬਾਜ ਹੋ ਕੇ ਆਪਣੇ ਪਤੀ, ਸਹੁਰਾ, ਸੱਸ ਅਤੇ ਹੋਰ ਲੋਕਾਂ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਧਾਰਾ ਚ ਵਾਧਾ ਕਰਦੇ ਹੋਏ ਪਿੰਡ ਦੇ ਮੋਜੂਦਾ ਸਰਪੰਚ ਅਮਰਦੇਵ ਗੰਗਪਾਰੀਆ, ਰਾਮ ਅਵਤਾਰ ਸ਼ਰਮਾ, ਸੁਭਾਸ਼ ਉਰਫ ਹਾਥੀ, ਪ੍ਰਵੀਣ ਕੁਮਾਰ, ਰਾਧੇ ਸ਼ਾਮ ਸਾਬਕਾ ਸਰਪੰਚ, ਰਾਮ ਕੁਮਾਰ ਨੰਬਰਦਾਰ ਅਤੇ ਮਾਨਾ ਰਾਮ ਦੇ ਖਿਲਾਫ 452, 120ਬੀ ਆਈਪੀਸੀ ਚ ਸ਼ਾਮਲ ਕੀਤਾ ਹੈ। ਇਨ•ਾਂ ਸਾਰੇ ਕਥਿਤ ਦੋਸ਼ੀਆ ਨੇ ਸੁਨੀਤਾ ਰਾਣੀ ਨੂੰ ਜਾਣ ਬੂਝ ਕੇ ਆਪਣੇ ਪਤੀ ਦੇ ਘਰ ਹਮਲਾ ਕਰਨ ਲਈ ਇੱਕ ਸਾਜਿਸ਼ ਦੇ ਤਹਿਤ ਭੂਮਿਕਾ ਨਿਭਾਈ ਸੀ। ਪੁਲਿਸ ਨੇ ਪਹਿਲੀ ਫੁਟੇਜ ਦੇ ਆਧਾਰ ਤੇ ਸੁਨੀਤਾ ਰਾਣੀ ਦੇ ਪਤੀ ਮਹਿੰਦਰ ਕੁਮਾਰ ਸਹੁਰੇ ਮਾਮਰਾਜ ਅਤੇ ਉਸ ਦੀ ਸੱਸ ਚਾਵਲੀ ਦੇਵੀ ਦੇ ਖਿਲਾਫ 341, 323, 506 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਦੀ 107/51 ਤਹਿਤ ਜਮਾਨਤ ਕਰਵਾਈ ਗਈ। ਦੱਸਿਆ ਜਾਂਦਾ ਹੈ ਕਿ ਸੁਨੀਤਾ ਰਾਣੀ ਨੇ ਗਲਤ ਫੂਟੇਜ ਦੇ ਕੇ ਪੱਤਰਕਾਰਾਂ ਤੇ ਪੁਲਿਸ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਮਾਰਕੁੱਟ ਹੋਣ ਦੀ ਰਿਪੋਰਟ ਕੀਤੀ ਸੀ। ਅਗਲੇ ਦਿਨ ਜਦ ਮਹਿੰਦਰ ਕੁਮਾਰ ਨੇ ਆਪਣੇ ਘਰ ਦੀ ਸੀਸੀਟੀਵੀ ਫੁਟੇਜ ਪੇਸ਼ ਕੀਤੀ ਤਾਂ ਪਤਾ ਲੱਗਾ ਕਿ ਸੁਨੀਤਾ ਰਾਣੀ ਨੇ ਆਪਣੇ ਸਾਥੀਆਂ ਸਣੇ ਹਮਲਾ ਕੀਤਾ ਸੀ। ਫਾਜਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ, ਐਸਪੀ ਅਮਰਜੀਤ ਸਿੰਘ ਅਤੇ ਡੀਐਸਪੀ ਬੱਲੂਆਣਾ ਰਾਹੁਲ ਭਾਰਦਵਾਜ ਨੂੰ ਸੀਸੀਟੀਵੀ ਦੀ ਫੁਟੇਜ ਪੇਸ਼ ਕੀਤੀ ਜਿਸ ਦੇ ਨਾਲ ਇਹ ਸਾਫ਼ ਹੋ ਗਿਆ ਕਿ ਸੁਨੀਤਾ ਰਾਣੀ ਨੇ ਇੱਕ ਸਾਜਿਸ਼ ਦੇ ਨਾਲ ਆਪਣੇ ਸਹੁਰੇ ਪਰਿਵਾਰ ਤੇ ਹਮਲਾ ਕੀਤਾ ਸੀ। ਮਹਿੰਦਰ ਕੁਮਾਰ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸਾਜਿਸ਼ ਰੱਚਣ ਵਾਲੇ ਲੋਕਾਂ ਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਵੀ ਕੀਤਾ ਜਾਵੇ।