ਜਦੋ ਬੱਸ ਵਿੱਚ ਅਚਾਨਕ ਲੱਗੀ ਅੱਗ…

ਅਬੋਹਰ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ | ਅਚਾਨਕ ਲਗੀ ਇਸ ਅੱਗ ਨਾਲ ਸਵਾਰੀਆਂ ਵਿੱਚ ਹਫੜਾ-ਤਫੜੀ ਮੱਚ ਗਈ ਅਤੇ ਫਾਇਰ ਬ੍ਰਿਗੇਟ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾ ਲਿਆ |
ਤੁਹਾਨੂੰ ਦੱਸ ਦੇਈਏ ਕਿ ਦੁਪਹਿਰ ਸਮੇਂ ਜ਼ਿਮੀਦਾਰ ਕੰਪਨੀ ਦੀ ਬੱਸ ਅਬੋਹਰ ਤੋਂ ਸ਼੍ਰੀਗੰਗਾਨਗਰ ਜਾ ਰਹੀ ਸੀ | ਅਬੋਹਰ ਨੇੜੇ ਹਿੰਦੂਮਲਕੋਟ ਰੋਡ ‘ਤੇ ਸਥਿਤ ਸੱਚਖੰਡ ਸਕੂਲ ਦੇ ਨਜ਼ਦੀਕ ਪਹੁੰਚ ਕੇ ਬੱਸ ਵਿੱਚ ਅਚਾਨਕ ਅੱਗ ਲੱਗ ਗਈ | ਜਿਸਨੇ ਦੇਖਦੇ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ | ਬੱਸ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿੱਚ ਹਫੜਾ ਤਫੜੀ ਮੱਚ ਗਈ ਅਤੇ ਆਪਣੇ ਬਚਾਅ ਲਈ ਸਵਾਰੀਆਂ ਬੱਸ ਵਿੱਚੋ ਬਾਹਰ ਆ ਗਈਆਂ |
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਟ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾ ਲਿਆ | ਫਿਲਹਾਲ ਅੱਗ ਦਾ ਲੱਗਣ ਕਾਰਨ ਪਤਾ ਨਹੀਂ ਲੱਗਾ ਅਤੇ ਕੋਈ ਵੀ ਨੁਕਸਾਨ ਨਹੀਂ ਹੋਇਆ |