ਵਿਗਿਆਨੀਆਂ ਦਾ ਇੱਕ ਹੋਰ ਕਮਾਲ, ਕਰ ਦੇਵੇਗਾ ਸਭ ਨੂੰ ਹੈਰਾਨ

ਤੁਸੀ ਹਾਲੀਵੁੱਡ ਦੀ ਟ੍ਰਾਂਸਫਾਰਮਰ ਸੀਰੀਜ਼ ਦੀ ਫ਼ਿਲਮਾਂ ਦੇਖਿਆਂ ਤਾਂ ਹੋਣਗੀਆਂ ਜਿਸ’ਚ ਮੁਖ ਪਾਤਰ ਦੇ ਸਾਥੀ ਅਤੇ ਦੁਸ਼ਮਨ ਰੋਬੋਟ ਜਦੋ ਦੇਖੋ ਉਦੋ ਅਪਣਾ ਆਕਾਰ ਬਦਲਕੇ ਕਾਰ ਤੋਂ ਲੈਕੇ ਟਰੱਕ ਅਤੇ ਦੂਜੀ ਚੀਜ਼ਾਂ ‘ਚ ਬਦਲ ਜਾਂਦੇ ਨੇ। ਹੁਣ ਕੁਝ ਜਾਪਾਨੀ ਵਿਗਿਆਨੀਆਂ ਨੇ ਮਿਲਕੇ ਇੱਕ ਅਜਿਹਾ ਹੀ ਅਨੌਖਾ ਮਨੁੱਖੀ ਰੋਬੋਟ ਤਿਆਰ ਕੀਤਾ ਹੈ ਜੋ ਲਗਭਗ 60 ਸੈਕੰਟਾਂ ‘ਚ ਸਪੋਟਸ ਕਾਰ ‘ਚ ਤਬਦੀਲ ਹੋ ਜਾਂਦਾ ਹੈ।

ਤੁਹਾਨੂੰ ਦੱਸਦੇ ਹਾਂ ਇਸ ਰੋਬੋਟ ਕਾਰ ਦੀ ਖਾਸੀਅਤ ਬਾਰੇ
ਇਹ ਅਨੌਖਾ ਰੋਬੋਟ ਲਗਭਗ 3.5 ਯਾਨਿਕਿ ਕਰੀਬ 12 ਫੁੱਟ ਲੰਬਾ ਹੈ।ਇਸਦਾ ਨਾਂ ‘ਜੇ ਡਾਈਟ ਹਾਫ’ ਰਖਿਆ ਗਿਆ ਹੈ।ਇਹ ਰੋਬੋਟ ਖੁਦ ਨੂੰ 2 ਪਹੀਆਂ ‘ਤੇ ਚਲਣ ਵਾਲੇ ਕਾਰਨੁਮਾ ਵਾਹਨ ‘ਚ ਆਸਾਨੀ ਨਾਲ ਬਦਲ ਸਕਦਾ ਹੈ।ਇਨਾ ਹੀ ਨਹੀਂ ਕਾਰ ਦੇ ਤੌਰ ‘ਤੇ ਇਹ 60 ਕਿਲੋਮੀਟਰ ਪ੍ਰਤੀ ਘੰਟੇ ਤੱਕ ਦੀ ਗਤੀ ਨਾਲ ਦੌੜ ਸਕਦਾ ਹੈ।ਰੋਬੋਟ ਦੇ ਰੂਪ ‘ਚ ਇਹ 100 ਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਚਲ ਸਕਦਾ ਹੈ।

ਰੋਬੋਟ ਤੋਂ ਕਾਰ ‘ਚ ਬਦਲਣ ‘ਚ ਇਸਨੂੰ ਸਿਰਫ 1 ਮਿੰਟ ਦਾ ਸਮਾਂ ਲਗਦਾ ਹੈ। ਇਸਨੂੰ ਬਣਾਉਣ ‘ਚ ਜਾਪਾਨੀ ਇੰਜੀਨੀਅਰਸ ਅਤੇ ਬ੍ਰੇਵ ਰੋਬੋਟਿਕਸ ਦੇ ਸੀਈਓ ਕੇਨਜ਼ੀ ਈਸ਼ਡਾ ਦਾ ਦਿਮਾਗ ਅਤੇ ਮਹਿਨਤ ਲਗੀ ਹੈ। ਕੇਨਜ਼ੀ ਦਾ ਕਹਿਣਾ ਹੈ ਕਿ ਉਹ ਖੁਦ ਐਨੀਮੇਸ਼ਨ ਮੂਵੀਜ਼ ‘ਚ ਟ੍ਰਾਂਸਫਾਰਮਰ ਦੇਖਣ ਦੇ ਕਾਫੀ ਸ਼ੌਕੀਨ ਸੀ।

ਦੱਸ ਦੇਈਏ ਕਿ ਹਾਲ ਹੀ ‘ਚ ਜਾਪਾਨ ਦੇ ਟੋਕਿਊ ‘ਚ ਹੋਏ ਇਕ ਇਵੇਂਟ ‘ਚ ਇਸ ਰੋਬੋਟ ਨੂੰ ਲਾਂਚ ਕੀਤਾ ਗਿਆ।
ਅਕਤੂਬਰ 2014 ‘ਚ ਜਦੋ ਇਸਦਾ ਪਹਿਲਾ ਪ੍ਰੋਟੋਟਾਈਪ ਸਾਲਾਨਾ ਕਾਂਟੇਂਟ ਐਕਸਪੋ ‘ਚ ਪੇਸ਼ ਕੀਤਾ ਗਿਆ ਸੀ ਉਦੋ ਇਸਦਾ ਭਾਰ ੩੫ ਕਿਲੋਗ੍ਰਾਮ ਸੀ। ਇਸਦੇ ਬਾਦ ਇਸਦਾ ਪਹਿਲਾ ਵਰਜਨ 2015 ‘ਚ ਸਾਹਮਣੇ ਆਇਆ ਸੀ ਅਤੇ ਹੁਣ ਇਸਨੂੰ ਪੂਰੀ ਤਰ੍ਹਾਂ ਬਣਾਕੇ ਪੇਸ਼ ਕਰਨ ‘ਚ 3 ਸਾਲ ਦਾ ਸਮਾਂ ਲੱਗਿਆ ਹੈ।

ਵੀਡੀਓ ਦੇਖਣ ਲਈ ਇਥੇ ਕਲਿੱਕ ਕਰੋ

ਦੇਖੋ ਕਿਵੇਂ 60 ਸਕਿੰਟਾਂ 'ਚ ਰੋਬੋਟ ਸਪੋਟਸ ਕਾਰ 'ਚ ਬਦਲ ਰਿਹਾ ਹੈ

ਦੇਖੋ ਕਿਵੇਂ 60 ਸਕਿੰਟਾਂ 'ਚ ਰੋਬੋਟ ਸਪੋਟਸ ਕਾਰ 'ਚ ਬਦਲ ਰਿਹਾ ਹੈ

Posted by Punjab News on Tuesday, May 1, 2018

Leave a Reply

Your email address will not be published. Required fields are marked *