ਦੇਖੋ ਇਰਾਕ ‘ਚ ਆਏ ਭੂਚਾਲ ਨੇ ਕੀ ਕੀਤਾ ਹਾਲ

ਇਰਾਕ ‘ਚ ਬੁੱਧਵਾਰ ਨੂੰ ਆਏ ਭੂਚਾਲ ‘ਚ 105 ਲੋਕ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਰਿਕਟਰ ਪੈਮਾਨੇ ‘ਚ ਭੂਚਾਲ ਦੀ ਤੀਬਰਤਾ 5.2 ਸੀ।

Image processed by CodeCarvings Piczard ### FREE Community Edition ### on 2017-11-12 19:11:53Z | http://piczard.com | http://codecarvings.com

ਜਾਣਕਾਰੀ ਅਨੁਸਾਰ ਭੂਚਾਲ ਦਾ ਕੇਂਦਰ 30.834 ਡਿਗਰੀ ਉਤਰੀ ਵਿਥਕਾਰ ਤੇ 51.559 ਡਿਗਰੀ ਪੂਰਬੀ ਦੇਸ਼ਪ੍ਰਾਂਤ ‘ਚ ਅੱਠ ਕਿਲੋਮੀਟਰ ਦੀ ਡੂੰਘਾਈ ‘ਚ ਦਰਜ ਕੀਤਾ ਗਿਆ ਹੈ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਡਰ ਕੇ ਸੜਕਾਂ ‘ਤੇ ਆ ਗਏ।

ਭਾਂਵੇ ਅਜੇ ਤਕ ਕਿਸੇ ਵੀ ਤਰ੍ਹਾ ਦੇ ਵੱਡੇ ਹਾਦਸੇ ਦੀ ਜਾਣਕਾਰੀ ਨਹੀਂ ਹੈ ਪਰ ਕੁਝ ਕੁ ਥਾਵਾਂ ਤੋਂ ਛੋਟੀਆਂ ਮੋਟੀਆਂ ਦੁਰਘਟਨਾਵਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ।

ਸਰਕਾਰੀ ਸੂਤਰਾਂ ਅਨੁਸਾਰ ਕਿਸੇ ਦੇ ਹਲਾਕ ਹੋਣ ਦੀ ਖ਼ਬਰ ਨਹੀਂ ਮਿਲੀ ਪਰ ਆਮ ਜਨ ਜੀਵਨ ਅਸਤ ਵਿਅਸਤ ਹੋ ਕਿ ਰਹਿ ਗਿਆ। ਪਾਣੀ ਦੀਆਂ ਪਾਈਪਾਂ ਟੁੱਟਣ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਕਈ ਥਾਵਾਂ ‘ਤੇ ਸੜਕਾਂ ਬੈਠ ਗਈਆਂ।

ਜਾਣੋ ਕਿਵੇਂ ਕਿਸਾਨ ਨੇ 70 ਦਿਨ ਵਿੱਚ ਕਮਾਏ 21 ਲੱਖ ਰੁਪਏ

ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦਾ ਇੱਕ ਸੱਤਵੀਂ ਪਾਸ ਕਿਸਾਨ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਦਰਅਸਲ, ਉਸਨੇ ਫਸਲ ਉਗਾਉਣ ਦੀ ਅਜਿਹੀ ਤਰਕੀਬ ਅਪਣਾਈ ਕਿ ਸਿਰਫ਼ 70 ਦਿਨ ਵਿੱਚ 21 ਲੱਖ ਰੁਪਏ ਦਾ ਮੁਨਾਫਾ ਕਮਾ ਲਿਆ।

ਕਿਸਾਨ ਦਾ ਨਾਮ ਹੈ ਖੇਤਾਜੀ ਸੋਲੰਕੀ। ਕਿਸਾਨ ਨੇ ਆਪਣੇ ਸੱਤ ਵਿੱਘੇ ਦੇ ਖੇਤ ਵਿੱਚ ਆਲੂ ਦੀ ਜਗ੍ਹਾ ਖਰਬੂਜੇ ਦੀ ਫਸਲ ਬੀਜਣ ਦਾ ਫੈਸਲਾ ਕੀਤਾ ਪਰ ਇਸ ਵਿੱਚ ਉਸਨੇ ਆਧੁਨਿਕ ਤਕਨੀਕਾਂ ਦੀ ਮਦਦ ਲਈ।

ਜਾਣਕਾਰੀ ਮੁਤਾਬਕ, ਖੇਤਾਜੀ ਸੋਲੰਕੀ ਨੇ ਬਿਹਤਰ ਬੀਜ, ਡ੍ਰਿਪ ਸਿੰਚਾਈ ਅਤੇ ਸੋਲਰ ਵਾਟਰ ਪੰਪ ਦਾ ਇਸਤੇਮਾਲ ਕੀਤਾ। ਫਰਵਰੀ ਵਿੱਚ ਲਗਾਈ ਫਸਲ ਅਪ੍ਰੈਲ ਵਿੱਚ ਤਿਆਰ ਹੋ ਗਈ ਅਤੇ 70 ਦਿਨ ਵਿੱਚ ਉਸਨੇ 21 ਲੱਖ ਰੁਪਏ ਕਮਾ ਲਏ।

ਖੇਤਾਜੀ ਦੇ ਖੇਤ ਵਿੱਚ 140 ਟਨ ਖਰਬੂਜੇ ਪੈਦਾ ਹੋਏ। ਉਨ੍ਹਾਂ ਨੇ 1.21 ਲੱਖ ਰੁਪਏ ਖਰਚ ਕੀਤੇ ਸਨ। ਫਸਲ ਇੰਨੀ ਚੰਗੀ ਸੀ ਕਿ ਉਨ੍ਹਾਂ ਨੂੰ ਉਸਨੂੰ ਵੇਚਣ ਲਈ ਕਿਤੇ ਜਾਣਾ ਵੀ ਨਹੀਂ ਪਿਆ।

ਸਗੋਂ ਦੂਜੇ ਰਾਜਾਂ ਤੋਂ ਵਪਾਰੀ ਉਨ੍ਹਾਂ ਕੋਲ ਆ ਕੇ ਖਰਬੂਜੇ ਖਰੀਦ ਕੇ ਲੈ ਗਏ ਜਿਸ ਨਾਲ ਉਨ੍ਹਾਂ ਨੂੰ ਖੂਬ ਮੁਨਾਫ਼ਾ ਹੋਇਆ।

120 ਦੀ ਰਫਤਾਰ ਨਾਲ ਝੁੱਲਿਆ ਝੱਖੜ, 22 ਲੋਕਾਂ ਦੀ ਲਈ ਜਾਨ

120 ਦੀ ਰਫਤਾਰ ਨਾਲ ਝੁੱਲਿਆ ਝੱਖੜ, 22 ਲੋਕਾਂ ਦੀ ਲਈ ਜਾਨ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਨਵੀਂ ਦਿੱਲੀ: ਬੁੱਧਵਾਰ ਤੋਂ ਪੂਰੇ ਉੱਤਰੀ ਭਾਰਤ ’ਚ ਮੌਸਮ ਦੀ ਅਚਾਨਕ ਲਈ ਕਰਵਟ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਦਵਾਈ ਹੈ ਉੱਥੇ ਹੀ ਮੀਂਹ ਤੋਂ ਪਹਿਲਾਂ ਆਏ ਜ਼ੋਰਦਾਰ ਤੂਫ਼ਾਨ ਨੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਕੀਤਾ ਹੈ। ਉੱਤਰ ਪ੍ਰਦੇਸ਼, ਦਿੱਲੀ ਤੇ ਰਾਜਸਥਾਨ ਵਿੱਚ ਭਿਆਨਕ ਤੂਫਾਨ ਨਾਲ 75 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਹੀ 40 ਤੋਂ 50 ਬੰਦੇ ਮਾਰੇ ਗਏ। ਆਗਰਾ ਵਿੱਚ 40 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।

ਬਦਲੇ ਮੌਸਮ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਭਾਰੀ ਰਾਜਸਥਾਨ ਤੇ ਪਿਆ। ਬੀਤੀ ਰਾਤ 120 ਕਿ:ਮੀ: ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਆਏ ਤੂਫ਼ਾਨ ਨਾਲ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ 11 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਅਲਵਰ ਵਿੱਚ ਵੀ ਹੋਈ ਤੇਜ਼ ਬਾਰਸ਼ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਰਾਜਸਥਾਨ ਦੇ ਧੌਲਪੁਰ ਵਿੱਚ 6 ਤੇ ਝੁਨਝੁਨੂ ਇਲਾਕੇ ਵਿੱਚ ਇੱਕ ਸਖ਼ਸ਼ ਦੀ ਮੌਤ ਹੋਈ ਹੈ। ਹੁਣ ਤੱਕ ਰਾਜਸਥਾਨ ’ਚ ਕੁੱਲ 22 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਨ੍ਹੇਰੀ ਤੂਫ਼ਾਨ ਕਾਰਨ ਰਾਜਸਥਾਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਸੇਵਾਵਾਂ ਵੀ ਠੱਪ ਰਹੀਆਂ।

ਉੱਤਰਾਖੰਡ ਦੇ ਚਮੇਲੀ ’ਚ ਵੀ ਬੱਦਲ ਫਟਣ ਕਾਰਨ ਭਾਰੀ ਤਬਾਹੀ ਮੱਚੀ। ਚਮੇਲੀ ਦੇ ਨਾਰਾਇਣਗੜ੍ਹ ਇਲਾਕੇ ’ਚ ਬੱਦਲ ਫਟਣ ਕਾਰਨ ਕਈ ਦੁਕਾਨਾਂ ਤੇ ਮਕਾਨਾਂ ਨੂੰ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਹਾਲਾਕਿ ਇਸ ’ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਮੌਸਮ ’ਚ ਆਈ ਤਬਦੀਲੀ ਦਾ ਮੰਡੀਆਂ ’ਚ ਪਈ ਕਣਕ ਦੀ ਫ਼ਸਲ ਬਹੁਤ ਮਾੜਾ ਅਸਰ ਪਿਆ’ ਹੈ। ਪੰਜਾਬ ਦੇ ਅਮ੍ਰਿਤਸਰ ਦੀ ਦਾਣਾ ਮੰਡੀ ’ਚ ਪਈ ਕਣਕ ਦੀ ਫਸਲ ਮੀਂਹ ’ਚ ਭਿੱਜਣ ਕਾਰਨ ਖ਼ਰਾਬ ਹੋ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਮਿਹਨਤ ਨਾਲ ਬੀਜੀ ਫ਼ਸਲ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਮੰਡੀਆਂ ਚ ਭਿੱਜ ਕੇ ਖ਼ਰਾਬ ਹੋ ਗਈ ਹੈ।

ਸਿਰਫ਼ 21 ਸਾਲ ਦੀ ਉਮਰ ‘ਚ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ ਇਹ ਮੁੰਡਾ

ਢਿੱਲਣ ਭਾਰਦਵਾਜ ਇੱਕ ਉਹ ਨਾਂਅ ਹੈ ਜਿਹੜਾ ਕਿ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਰਿਹਾ। ਸੋਸ਼ਲ ਮੀਡੀਆ ਅਤੇ ਖਬਰਾਂ ‘ਚ ਢਿੱਲਣ ਦੇ ਲਾਈਫਸਟਾਈਲ ਦਾ ਚਰਚਾ ਜ਼ੋਰਾਂ ਸ਼ੋਰਾਂ ਤੇ ਹੈ। ਕਰੋੜਾਂ ਦੀ ਜਾਇਦਾਦ ਦਾ ਮਾਲਕ ਇਹ ਨੌਜਵਾਨ ਮਹਿਜ਼ 21 ਸਾਲ ਦਾ ਹੈ।

ਢਿੱਲਣ ਦੀ ਸਫਲਤਾ ਦੇ ਪਿੱਛੇ ਇੱਕ ਬਹੁਤ ਦਿਲਚਸਪ ਕਹਾਣੀ ਲੁਕੀ ਹੋਈ ਹੈ। ਇੰਨੀ ਘੱਟ ਉਮਰ ਵਿਚ ਉਨ੍ਹਾਂ ਨੇ ਜੋ ਤਰੱਕੀ ਹਾਸਿਲ ਕੀਤੀ ਹੈ, ਉਹਨੂੰ ਦੇਖ ਸਾਰੇ ਹੈਰਾਨ ਹਨ ਤੇ ਇਹ ਤਾਰੀਫ਼ ਦੇ ਕਾਬਿਲ ਵੀ ਹੈ। ਢਿੱਲਣ ਇੰਗਲੈਂਡ ਦੇ ਲੀਸੈਸਟਰਸ਼ਾਇਰ ਦੇ ਨਿਵਾਸੀ ਹਨ ਅਤੇ ਉਨ੍ਹਾਂ ਦਾ ਆਪਣਾ ਕੱਪੜਿਆਂ ਦਾ ਕਰੋਬਾਰ ਹੈ।

ਦੱਸ ਦਈਏ ਕਿ ਢਿੱਲਣ ਦੇ ਪਿਤਾ ਇਕ ਗੈਰਾਜ ਚਲਾਉਂਦੇ ਸਨ। ਢਿੱਲਣ ਨੇ ਜਦੋਂ ਇਹ ਕਾਰੋਬਾਰ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਉਮਰ 16 ਸਾਲ ਅਤੇ ਉਨ੍ਹਾਂ ਦੀ ਪਹਿਲੇ ਸਾਲ ਦੀ ਕਮਾਈ 9 ਕਰੋੜ ਰੁਪਏ ਸੀ।

ਸੋਸ਼ਲ ਮੀਡੀਆ ‘ਤੇ ਟਰੈਂਡ ਹੋਣ ਤੋਂ ਪਿੱਛੋਂ ਢਿੱਲਣ ਹਾਲੀਵੁੱਡ ਦੇ ਕਈ ਮਸ਼ਹੂਰ ਚਿਹਰਿਆਂ ਦੇ ਨੋਟਿਸ ਵਿਚ ਆਏ ਸਨ ਅਤੇ ਅੱਜ ਹਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਇਨ੍ਹਾਂ ਦੇ ਬਣਾਏ ਹੋਏ ਕੱਪੜੇ ਪਹਿਨਦੀਆਂ ਹਨ। ਉਹ ਸਾਬਕਾ ਪੀ. ਐਮ ਡੈਵਿਡ ਕੈਮਰੂਨ ਨਾਲ ਵੀ ਚਾਹ ‘ਤੇ ਮੁਲਾਕਾਤ ਕਰ ਚੁੱਕੇ ਹਨ। ਢਿੱਲਣ ਜਿਸ ਮੈਂਸ਼ਨ ਵਿੱਚ ਰਹਿੰਦੇ ਹਨ ਉਹ 42 ਏਕੜ ਵਿੱਚ ਫੈਲਿਆ ਹੋਇਆ ਹੈ।

ਇਸ ਮੈਂਸ਼ਨ ਵਿਚ ਟੈਨਿਸ ਕੋਰਟ, ਸਿਨੇਮਾ ਹਾਲ, ਜਿਮ ਅਤੇ ਕਰੀਬ 20 ਕਮਰੇ ਹਨ। ਦੱਸਣਯੋਗ ਹੈ ਕੇ ਢਿੱਲਣ ਗੱਡੀਆਂ ਦੇ ਬਹੁਤ ਸ਼ੌਕੀਨ ਹਨ ਅਤੇ ਉਨ੍ਹਾਂ ਕੋਲ 20 ਗੱਡੀਆਂ ਹਨ। ਵੱਧਦੇ ਸਮੇਂ ਦੇ ਨਾਲ-ਨਾਲ ਢਿੱਲਣ ਦੇ ਕਾਰੋਬਾਰ ‘ਚ ਬਹੁਤ ਵਾਧਾ ਹੋਇਆ, ਜਿਸਦੇ ਸਦਕੇ ਉਹ ਅੱਜ ਇਕ ਸ਼ਾਹੀ ਅਤੇ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਹੇ ਹਨ। ਦੱਸ ਦਈਏ ਕੇ ਢਿੱਲਣ ਇੱਕ ਬ੍ਰਿਟਿਸ਼ ਰਿਆਲਿਟੀ ਸ਼ੋਅ ਵਿੱਚ ਹਿੱਸਾ ਲੈਣ ਜਾ ਰਹੇ ਹਨ।

ਤੇਜ਼ ਝੱਖੜ ਤੇ ਬਿਜਲੀ ਗਿਰਨ ਕਾਰਨ ਵਾਪਰਿਆ ਦਰਦਨਾਕ ਹਾਦਸਾ, 2 ਮੌਤਾਂ

ਬੀਤੇ ਦਿਨੀਂ ਤੇਜ਼ ਝੱਖੜ ਤੇ ਬਿਜਲੀ ਕਾਰਨ ਪਟਿਆਲਾ ਦੇ ਚੋਰਾ ਪਿੰਡ ਵਿਚ ਰਿਸ਼ੀ ਕਾਲੋਨੀ ਸਥਿਤ ਕਬਾੜ ਮਾਰਕਿਟ ਵਿਚ ਕੰਧ ਡਿੱਗ ਗਈ, ਜਿਸ ਦੇ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਅਚਾਨਕ ਝੁੱਲੇ ਇਸ ਤੇਜ਼ ਝੱਖੜ ਨੇ ਇਹ 2 ਜਾਨਾਂ ਲੈ ਲਈਆਂ। ਇਸ ਅਚਾਨਕ ਹੋਏ ਹਾਦਸੇ ‘ਚ ਹਰਵਿੰਦਰ ਸਿੰਘ ਕਲਾ ਨਾਮਕ ਦੁਕਾਨ ਦੇ ਮਾਲਕ ਅਤੇ ਇੱਕ ਮਜ਼ਦੂਰ ਦੀ ਮੌਤ ਹੋ ਗਈ।

ਦੱਸ ਦਈਏ ਕਿ ਇਸ ਹਾਦਸੇ ‘ਚ 2 ਜਾਨਾਂ ਜਾਣ ਦੇ ਨਾਲ ਨਾਲ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਤੇਜ਼ ਚੱਲੇ ਝੱਖੜ ਨੇ ਸਿਰਫ਼ ਪਟਿਆਲਾ ‘ਚ ਹੀ ਨਹੀਂ ਬਲਕਿ ਪੰਜਾਬ ਦੇ ਕਾਫ਼ੀ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਅਚਾਨਕ ਵਰਸੇ ਮੀਂਹ ਤੇ ਝੱਖੜ ਨੇ ਐਸਾ ਮੰਜ਼ਰ ਅੱਖਾਂ ਅੱਗੇ ਲੈ ਆਂਦਾ ਕੇ ਦਿਨ ਵਿੱਚ ਵੀ ਰਾਤ ਵਰਗਾ ਹਨੇਰਾ ਕਰ ਦਿੱਤਾ ਸੀ।

ਪਟਿਆਲਾ ‘ਚ ਵਾਪਰੇ ਇਸ ਦਰਦਨਾਕ ਹਾਦਸੇ ਤੋਂ ਇਲਾਵਾ ਹੋਰ ਕਿਸੇ ਸ਼ਹਿਰ ਵਿਚੋਂ ਕੋਈ ਅਜਿਹੀ ਖ਼ਬਰ ਨਹੀਂ ਮਿਲੀ ਜਿਸ ਵਿੱਚ ਕਿਸੇ ਦੇ ਜਾਨੀ ਨੁਕਸਾਨ ਦਾ ਜ਼ਿਕਰ ਹੋਵੇ। ਇਹ ਝੱਖੜ ਰਿਹਾ ਤਾਂ ਕਰੀਬ 2 ਘੰਟੇ ਹੀ ਪਰ ਇਨ੍ਹਾਂ 2 ਘੰਟਿਆਂ ਦੇ ਵਿੱਚ ਇਹ 2 ਜਾਨਾਂ ਜਾਣ ਦਾ ਕਾਰਨ ਬਣ ਗਿਆ।

ਜਾਰਜੀਆ ‘ਚ ਫ਼ੌਜੀ ਜਹਾਜ਼ ਭਿਆਨਕ ਤੇ ਖੌਫ਼ਨਾਕ ਹਾਦਸੇ ਦਾ ਸ਼ਿਕਾਰ

ਅਮਰੀਕਾ ਵਿੱਚ ਨੌਜਵਾਨਾਂ ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਮਾਲਵਾਹਕ ਜਹਾਜ਼ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਿਆ।

ਅਫਸਰਾਂ ਨੇ ਦੱਸਿਆ ਕਿ ਕਾਫ਼ੀ ਪੁਰਾਣੇ ਹੋ ਚੁੱਕੇ ਇਸ ਜਹਾਜ਼ ਨੇ ਆਪਣੀ ਆਖਰੀ ਉਡਾਣ ਭਰੀ ਸੀ।

ਪਿਊਰਟੋ ਰਿਕੋ ਏਅਰ ਨੈਸ਼ਨਲ ਗਾਰਡ ਵਲੋਂ ਰਵਾਨਾ ਹੋਇਆ ਸੀ – 130 ਹਰਕਿਊਲਸ ਮਾਲਵਾਹਕ ਜਹਾਜ਼ ਬੁੱਧਵਾਰ ਨੂੰ ਸਵਾਨਾਹ ਹਵਾਈ ਅੱਡੇ ਦੇ ਨਜਦੀਕ ਅੰਤਰਰਾਸ਼ਟਰੀ ਸਮੇਂ ਅਨੁਸਾਰ ਰਾਤ ਕਰੀਬ ਨੌਂ ਵਜੇ ਦੁਰਘਟਨਾਗ੍ਰਸਤ ਹੋ ਗਿਆ।

ਇਹ ਜਹਾਜ਼ ਉਚਾਈ ਵਲੋਂ ਡਿੱਗਿਆ ਅਤੇ ਬਾਅਦ ਵਿੱਚ ਵਿਸਫੋਟ ਹੋਣ ਦੇ ਨਾਲ ਹੀ ਉਹ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ।

ਅਫਸਰਾਂ ਨੇ ਪਹਿਲਾਂ ਦੱਸਿਆ ਸੀ ਕਿ ਜਹਾਜ਼ ਵਿੱਚ ਸਵਾਰ ਚਾਲਕ ਦਲ ਦੇ ਪੰਜ ਮੈਬਰਾਂ ਦੀ ਮੌਤ ਹੋ ਗਈ ਪਰ ਬਾਅਦ ਵਿੱਚ ਸਾਹਮਣੇ ਆਇਆ ਕਿ ਜਹਾਜ਼ ਵਿੱਚ ਹੋਰ ਲੋਕ ਵੀ ਸਵਾਰ ਸਨ।

ਪਿਊਰਟੋ ਰਿਕੋ ਨੈਸ਼ਨਲ ਗਾਰਡ ਦੇ ਬੁਲਾਰੇਮੇਜਰ ਪਾਲ ਡੈਲੇਨ ਨੇ ਦੱਸਿਆ, ਉਹ ਜਹਾਜ਼ ਵਿੱਚ ਨੌਂ ਲੋਕਾਂ ਦੇ ਸਵਾਰ ਹੋਣ ਦੀ ਪੁਸ਼ਟੀ ਕਰਦੇ ਹਨ। ਇਸ ਵਿੱਚ ਪੰਜ ਚਾਲਕ ਦਲ ਦੇ ਮੈਂਬਰ ਸਨ ਅਤੇ ਚਾਰ ਹੋਰ ਯਾਤਰੀ ਸਨ। ਉਨ੍ਹਾਂਨੇ ਦੱਸਿਆ ਕਿ ਹੋਰ ਚਾਰ ਯਾਤਰੀ ਫੌਜੀ ਮੈਂਬਰ ਸਨ।

ਡੈਲੇਨ ਨੇ ਸਾਰੇ ਨੌਂ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ, ਪਰ ਇਹ ਦੁਰਘਟਨਾ ਦੀਆਂ ਤਸਵੀਰਾਂ ਆਪਣੇ ਆਪ ਹੀ ਸਾਰੀ ਕਹਾਣੀ ਬਿਆਨ ਕਰ ਰਹੀਆਂ ਹਨ।

ਜਾਰਜੀਆ 'ਚ ਕਰੈਸ਼ ਹੋ ਰਹੇ ਜਹਾਜ਼ ਦੀ ਪੂਰੀ ਵੀਡੀਓ ਆਈ ਸਾਹਮਣੇ

ਜਾਰਜੀਆ ਵਿੱਚ ਕਰੈਸ਼ ਹੋ ਰਹੇ ਜਹਾਜ਼ ਦੀ ਪੂਰੀ ਵੀਡੀਓ ਆਈ ਸਾਹਮਣੇ

Posted by Punjab News on Thursday, May 3, 2018

ਲਓ ਜੀ ਮਾਰੋ ਨਜ਼ਰ, ਤੁਹਾਡੀ ਕਿਸਮਤ ਖੋਲ੍ਹੇਗੀ ਇਹ ਖ਼ਬਰ

ਨਵੀਂ ਦਿੱਲੀ : ਬੈਂਕ ਆਫ ਇੰਡੀਆ ਨੇ ਆਪਣੇ ਅਫ਼ਸਰ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਪੜ੍ਹੇ ਲਿਖੇ ਬੇਰੁਜ਼ਗਾਰਾਂ ਲਈ ਬੈਂਕ ਆਫ ਇੰਡੀਆ ਨੇ ਇਹ ਇੱਕ ਸੁਨਿਹਰਾ ਮੌਕਾ ਪ੍ਰਦਾਨ ਕੀਤਾ।
ਜੇਕਰ ਤੁਸੀਂ ਵੀ ਬੈਂਕ ‘ਚ ਨੌਕਰੀ ਲੈਣ ਦੇ ਚਾਹਵਾਨ ਹੋ ਤਾਂ ਤੁਸੀਂ ਇਹਨਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹੋ। ਇਹਨਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰ ਵੈੱਬਸਾਈਟ- www.bankofindia.co.in ‘ਤੇ ਲੋਗ ਇਨ ਕਰ ਸਕਦੇ ਹਨ। ਇਸ ਵੈੱਬਸਾਈਟ ਤੇ ਅਪਲਾਈ ਕਾਰਨ ਦਾ ਸਾਰਾ ਵੇਰਵਾ ਮੌਜੂਦ ਹੈ।

ਇਹਨਾਂ ਅਹੁਦਿਆਂ ਦੀ ਕੁੱਲ ਗਿਣਤੀ 158 ਹੈ । ਅਹੁਦਿਆਂ ਦਾ ਵੇਰਵਾ ਇਸ ਤਰਾਂ ਹੈ : ਆਫ਼ਿਸਰ (ਕ੍ਰੇਡਿਟ), ਅਹੁਦਿਆਂ ਲਈ ਸਿੱਖਿਆ ਯੋਗਤਾ ਕਿਸੇ ਵੀ ਟਰੇਡ ਤੋਂ ਗਰੈਜੂਏਸ਼ਨ ਅਤੇ ਐੱਮ.ਬੀ.ਏ./ਪੀ.ਜੀ.ਬੀ.ਡੀ.ਐੱਮ./ਪੀ.ਜੀ.ਡੀ.ਐੱਮ./ਪੀ.ਜੀ.ਡੀ.ਬੀ.ਏ. ਜਾਂ ਹੋਰ ਯੋਗਤਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ- 21 ਤੋਂ 30 ਸਾਲ ਤੱਕ ਨਿਰਧਾਰਿਤ ਕੀਤੀ ਗਈ ਹੈ।

ਅਪਲਾਈ ਕਰਨ ਦੀ ਐਪਲੀਕੇਸ਼ਨ ਫੀਸ- ਜਨਰਲ/ਓ.ਬੀ.ਸੀ.- 600 ਰੁਪਏ ਅਤੇ ਹੋਰ ਵਰਗ- 100 ਰੁਪਏ ਨਿਰਧਾਰਿਤ ਕੀਤੀ ਗਈ ਹੈ। ਚੋਣ ਦੀ ਪ੍ਰਕਿਰਿਆ ਆਨਲਾਈਨ ਟੈਸਟ ਅਤੇ ਇੰਟਰਵਿਊ ਤੇ ਅਧਾਰਿਤ ਰਹੇਗੀ। ਉਮੀਦਵਾਰ ਵੈੱਬਸਾਈਟ ‘ਤੇ ਦਿੱਤੇ ਗਏ ਸਾਰੇ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ ਅਤੇ ਐਪਲੀਕੇਸ਼ਨ ਪੱਤਰ ਦੇ ਪ੍ਰਿੰਟ ਆਊਟ ਨੂੰ ਆਪਣੇ ਕੋਲ ਸੰਭਾਲ ਕਿ ਰੱਖਣ।

ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ- 5 ਮਈ 2018 ਹੈ ਨੌਕਰੀ ਦੇ ਚਾਹਵਾਨ ਉਮੀਦਵਾਰ ਆਖਰੀ ਮਿਤੀ ਤੋਂ ਪਹਿਲਾਂ ਅਪਲਾਈ ਕਰਨ।

ਕਾਸਟਿੰਗ ਕਾਊਚ ‘ਤੇ ਬੋਲੇ ਇਹ ਅਦਾਕਾਰ, ਲੜਕੀਆਂ ਖ਼ੁਦ ਕਰਦੀਆਂ ਨੇ ਕਾਂਡ ਤੇ ਫਿਰ…

ਕਾਮੇਡੀਅਨ ਕ੍ਰਿਸ਼ਣਾ ਅਭਿਸ਼ੇਕ ਨੇ ਕਾਸਟਿੰਗ ਕਾਊਚ ਉੱਤੇ ਵਿਵਾਦਿਤ ਬਿਆਨ ਦਿੱਤਾ। ਉਨ੍ਹਾਂ ਨੇ ਇਸਦੇ ਲਈ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਬਾਲੀਵੁਡ ਵਿੱਚ ਕਾਸਟਿੰਗ ਕਾਉਚ ਨਹੀਂ ਹੁੰਦਾ, ਇਹ ਸਭ ਬਲੈਕਮੇਲਿੰਗ ਦਾ ਮਾਮਲਾ ਹੈ। ਲੜਕੀਆਂ ਪਹਿਲਾਂ ਤਾਂ ਆਪਣੇ ਆਪ ਕਾਂਡ ਕਰਦੀਆਂ ਹਨ ਫਿਰ ਬਾਅਦ ਵਿੱਚ ਇਲਜ਼ਾਮ ਮੜ੍ਹਦੀਆਂ ਹਨ

ਇੱਕ ਇੰਟਰਵਿਊ ਵਿੱਚ ਕਾਮੇਡੀਅਨ ਕ੍ਰਿਸ਼ਨਾ ਨੇ ਕਾਸਟਿੰਗ ਕਾਊਚ ਵਰਗੇ ਗੰਭੀਰ ਮੁਦੇ ‘ਤੇ ਆਪਣੀ ਪ੍ਰਤੀਕਿਰਆ ਦਿੰਦੇ ਹੋਏ ਕਿਹਾ, ਕਾਸਟਿੰਗ ਕਾਊਚ ਵਰਗੀ ਕੋਈ ਚੀਜ਼ ਨਹੀਂ ਹੁੰਦੀ। ਸਗੋਂ ਫਿਲਮ ਇੰਡਸਟਰੀ ਵਿੱਚ ਇਹ ਸਭ ਤੋਂ ਘੱਟ ਹੁੰਦਾ ਹੈ। ਕਾਰਪੋਰੇਟ ਵਰਲਡ ਵਿੱਚ ਕਾਸਟਿੰਗ ਕਾਉਚ ਜ਼ਿਆਦਾ ਹੁੰਦਾ ਹੈ। ਹਮੇਸ਼ਾ ਉਹਨਾਂ ‘ਤੇ ਹੀ ਉਂਗਲੀਆਂ ਚੁੱਕੀਆਂ ਜਾਂਦੀਆਂ ਹਨ, ਕਿਉਂਕਿ ਉਹ ਲੋਕ ਮੀਡੀਆ ਵਿੱਚ ਹਨ। .

ਉਹਨਾਂ ਨੇ ਅੱਗੇ ਕਿਹਾ, ਫਿਲਮ ਇੰਡਸਟਰੀ ਵਿੱਚ ਕਾਸਟਿੰਗ ਕਾਉਚ ਨਹੀਂ ਬਲੈਕਮੇਲਿੰਗ ਹੁੰਦੀ ਹੈ। ਪਹਿਲਾਂ ਤਾਂ ਲੜਕੀਆਂ ਆਪਣੇ ਆਪ ਕਾਂਡ ਕਰਦੀਆਂ ਹਨ ਫਿਰ ਬਲੈਕਮੇਲ ਕਰਨ ਲੱਗਦੀਆਂ ਹਨ। ਇਹ ਬਿਲਕੁੱਲ ਗਲਤ ਹੈ ਜੇਕਰ ਅਜਿਹਾ ਹੀ ਹੈ ਤਾਂ ਕਾਸਟਿੰਗ ਕਾਊਚ ਕਾਲਜਾਂ ਵਿੱਚ ਵੀ ਹੁੰਦਾ ਹੈ।

ਕ੍ਰਿਸ਼ਣਾ ਨੇ ਸਰੋਜ ਖਾਨ ਦੇ ਬਿਆਨ ਉੱਤੇ ਵੀ ਕਮੇਂਟ ਕਰਦੇ ਹੋਏ ਕਿਹਾ, ਜੋ ਉਨ੍ਹਾਂ ਨੇ ਕਿਹਾ ਉਹ ਉਨ੍ਹਾਂ ਦਾ ਨਜ਼ਰੀਆ ਹੈ। ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ। ਤੁਸੀ ਕਿਸੇ ਇੱਕ ਦੀ ਗਲਤੀ ਉੱਤੇ ਸਾਰੀਆਂ ਨੂੰ ਬੁਰਾ-ਭਲਾ ਨਹੀਂ ਕਹਿ ਸਕਦੇ। ਦੇਸ਼ ਵਿੱਚ ਵਧ ਰਹੀਆਂ ਰੇਪ ਦੀਆਂ ਘਟਨਾਵਾਂ ਉੱਤੇ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਅਜਿਹੇ ਦੋਸ਼ੀਆਂ ਨੂੰ ਇੰਡਿਆ ਗੇਟ ਉੱਤੇ ਲੱਖਾਂ ਦੀ ਪਬਲਿਕ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।

ਦੱਸ ਦਈਏ, ਕਿ ਹਾਲ ਹੀ ਵਿੱਚ ਬੋਲਡ ਅਦਾਕਾਰਾ ਮਾਹੀ ਗਿਲ ਨੇ ਕਾਸਟਿੰਗ ਕਾਊਚ ਉੱਤੇ ਆਪਣੀ ਆਪ ਬੀਤੀ ਦੱਸਦੇ ਹੋਏ ਡਾਇਰੈਕਟਰ ਦੀ ਅਜੀਬੋ-ਗਰੀਬ ਡਿਮਾਂਡ ਦਾ ਖੁਲਾਸਾ ਕੀਤਾ ਹੈ। ਮਾਹੀ ਨੇ ਕਿਹਾ, ਕਾਸਟਿੰਗ ਕਾਊਚ ਮੇਰੇ ਨਾਲ ਕਈ ਵਾਰ ਹੋਇਆ ਹੈ। ਮੈਨੂੰ ਡਾਇਰੈਕਟਰਸ ਦਾ ਨਾਮ ਤੱਕ ਨਹੀਂ ਯਾਦ ਹੈ। ਮੈਨੂੰ ਇੱਕ ਡਾਇਰੈਕਟਰ ਨਾਲ ਸਲਵਾਰ ਸੂਟ ਵਿੱਚ ਮਿਲਣਾ ਸੀ। ਉਸਨੇ ਮੈਨੂੰ ਕਿਹਾ, ਜੇਕਰ ਤੂੰ ਸੂਟ ਪਾ ਆਏਗੀ ਤਾਂ ਕੋਈ ਤੈਨੂੰ ਕਾਸਟ ਨਹੀਂ ਕਰੇਗਾ।

ਉਥੇ ਹੀ ਮਾਹੀ ਦਾ ਕਹਿਣਾ ਕਿ ਦੂਜੇ ਡਾਇਰਰੈਕਟਰ ਨੇ ਕਿਹਾ, ਮੈਂ ਤੈਨੂੰ ਨਾਇਟੀ ਵਿੱਚ ਵੇਖਣਾ ਚਾਹੁੰਦੀ ਹਾਂ ਕਿ ਤੂੰ ਕਿਵੇਂ ਦੀ ਲੱਗਦੀ ਹੈ। ਮਾਹੀ ਨੇ ਕਿਹਾ, ਇੱਥੇ ਸਾਡੇ ਚਾਰੋਂ ਪਾਸੇ ਮੂਰਖ ਲੋਕ ਹਨ। ਮਾਹੀ ਨੇ ਦੱਸਿਆ ਕਿ ਉਹ ਕਾਸਟਿੰਗ ਕਾਊਚ ਦੇ ਬਚਨ ਲਈ ਵੱਖ ਵੱਖ ਹਥਕੰਡੇ ਅਪਣਾਅ ਕੇ ਉਥੋਂ ਭੱਜ ਜਾਇਆ ਕਰਦੀ ਸੀ।

ਮਰਨ ਤੋਂ ਬਾਅਦ ਵੀ ਸ੍ਰੀ ਦੇਵੀ ਨੂੰ ਇਸ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਨੈਸ਼ਨਲ ਅਵਾਰਡ ਸਮਾਗਮ ਅੱਜ ਦਿੱਲੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਸਵ. ਸ਼੍ਰੀਦੇਵੀ ਨੂੰ ਬੈਸਟ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਲਈ ਚੁਣਿਆ ਗਿਆ ਹੈ। ਇਹ ਅਵਾਰਡ ਉਨ੍ਹਾਂ ਦੇ ਪਤੀ ਬੋਨੀ ਕਪੂਰ ਅਤੇ ਬੇਟੀ ਜਾਹਨਵੀ ਤੇ ਖੁਸ਼ੀ ਲੈਣਗੇ। ਸ਼੍ਰੀਦੇਵੀ ਤੋਂ ਇਲਾਵਾ ਹੋਰ ਸੇਲੇਬਸ ਨੂੰ ਵੀ ਇਸ ਸਨਮਾਨ ਨਾਲ ਨਵਾਜਿਆ ਜਾਵੇਗਾ।

ਦੱਸ ਦਈਏ ਕਿ ਸ਼੍ਰੀਦੇਵੀ ਨੈਸ਼ਨਲ ਫਿਲਮ ਅਵਾਰਡਸ ਦੇ ਇਤਹਾਸ ਵਿੱਚ ਬੇਸਟ ਐਕਟਰੈਸ ਕੈਟੇਗਰੀ ਵਿੱਚ ਮਰਨ ਉਪਰੰਤ ਅਵਾਰਡ ਪਾਉਣ ਵਾਲੀ ਪਹਿਲੀ ਅਦਾਕਾਰਾ ਹੋਵੇਗੀ।

ਇਹ ਅਵਾਰਡ ਲੈਣ ਲਈ ਬੋਨੀ ਕਪੂਰ ਬੁੱਧਵਾਰ ਦੀ ਸ਼ਾਮ ਦਿੱਲੀ ਪਹੁੰਚ ਗਏ ਸਨ। ਉਨ੍ਹਾਂ ਨੇ ਬੁੱਧਵਾਰ ਨੂੰ ਅਵਾਰਡ ਸਮਾਗਮ ਦੀ ਰਿਹਰਸਲ ਵੀ ਕੀਤੀ। ਇਸਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋਈਆਂ ਹਨ।

ਸਮਾਰੋਹ ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ ਸੁਰਗਵਾਸੀ ਵਿਨੋਦ ਖੰਨਾ ਦੇ ਨਾਮ ਰਹੇਗਾ। ਇਹ ਅਵਾਰਡ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਕਬੂਲ ਕਰਨਗੇ।

ਹੋਰ ਕੈਟੇਗਰੀ ਦੀ ਗੱਲ ਕਰੀਏ ਤਾਂ ਰਾਜਕੁਮਾਰ ਦੀ ਫਿਲਮ ਨਿਊਟਨ ਨੂੰ ਬੇਸਟ ਫੀਚਰ ਫਿਲਮ ਦਾ ਅਵਾਰਡ ਮਿਲੇਗਾ।

ਉਥੇ ਹੀ ਬੇਸਟ ਐਕਸ਼ਨ ਡਾਇਰੈਕਸ਼ਨ ਅਤੇ ਸਪੇਸ਼ਲ ਇਫੇਕਟਸ ਲਈ ‘ਬਾਹੂਬਲੀ – ਦ ਕੰਕਲੂਜਨ’ ਨੂੰ ਰਾਸ਼ਟਰੀ ਇਨਾਮ ਮਿਲੇਗਾ।

ਕਾਰ ਚਾਲਕ ਦੀ ਨਾਸਮਝੀ ਕਾਰਨ 2 ਟਰੱਕਾਂ ਨਾਲ ਵਾਪਰਿਆ ਵੱਡਾ ਹਾਦਸਾ (ਵੀਡੀਓ)

ਕਾਰ ਚਾਲਕ ..ਵੱਡਾ ਹਾਦਸਾ (ਵੀਡੀਓ)

 

ਕਾਰ ਚਾਲਕ ਦੀ ਨਾਸਮਝੀ ਕਾਰਨ 2 ਟਰੱਕਾਂ ਨਾਲ ਵਾਪਰਿਆ ਵੱਡਾ ਹਾਦਸਾ (ਵੀਡੀਓ)

ਚੀਨ ‘ਚੋਂ ਇੱਕ ਸੜਕ ਹਾਦਸੇ ਦੀ ਵੀਡੀਓ ਵਾਇਰਲ ਹੋਈ ਹੈ, ਜਿੱਥੇ ਇੱਕ ਕਾਰ ਦੇ ਡਰਾਈਵਰ ਦੀ ਗਲਤੀ ਦਾ ਭੁਗਤਾਨ ਦੋ ਟਰੱਕਾਂ ਨੂੰ ਭੁਗਤਣਾ ਪਿਆ ਹੈ।

ਦਰਅਸਲ, ਕਾਰ ਡ੍ਰਾਈਵਰ ਹਾਈਵੇ ਤੋਂ ਬਾਹਰ ਨਿਕਲਣ ਵਾਲੇ ਪੁਆਇੰਟ ਨੂੰ ਭੁੱਲ ਗਿਆ ਅਤੇ ਕਾਹਲੀ ‘ਚ ਉਸਨੇ ਗੱਡੀ ਵਿਚ ਸੜਕ ਦੇ ਵਿਚਕਾਰ ਹੀ ਰੋਕ ਦਿੱਤੀ।

ਇਸਦਾ ਭੁਗਤਾਨ ਦੋ ਟਰੱਕਾਂ ਨੂੰ ਭੁਗਤਣਾ ਪਿਆ ਅਤੇ ਦੋਵੇਂ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਏ, ਜਦਕਿ ਕਾਰ ਦਾ ਡ੍ਰਾਈਵਰ ਉਸ ਜਗ੍ਹਾ ਤੋਂ ਸਹੀ ਸਲਾਮਤ ਬਚ ਨਿਕਲਿਆ।

ਇਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ, ਜਿਸ ‘ਚ ਦਿਖਾਈ ਦਿੰਦਾ ਹੈ ਕਿ ਕਾਰ ਅਚਾਨਕ ਹਾਈਵੇ ‘ਤੇ ਰੁਕਦੀ ਹੈ ਫਿਰ ਹਾਈਵੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ‘ਚ ਗ੍ਰਾਈਵਟਰ ਅਚਾਨਕ ਗੱਡੀ ਰੋਕਦਾ ਹਠ ਜਿਸ ਕਾਰਨ ਦੋ ਟਰੱਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਸੋਸ਼ਲ ਮੀਡੀਆ ‘ਤੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।