48 ਘੰਟਿਆ ‘ਚ ਫਿਰ ਆ ਸਕਦਾ ਤੂਫ਼ਾਨ, ਹੁਣ ਤੱਕ ……

ਹੁਣੇ ਆਈ ਤਾਜਾ ਵੱਡੀ ਖਬਰ-

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

48 ਘੰਟਿਆ ‘ਚ ਫਿਰ ਆ ਸਕਦਾ ਤੂਫ਼ਾਨ, ਹੁਣ ਤੱਕ 100 ਲੋਕਾਂ ਦੀ ਮੌਤ

 

ਬੀਤੀ ਰਾਤ ਹਨੇਰੀ ਤੇ ਤੂਫ਼ਾਨ ਨਾਲ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਕਰੀਬ 100 ਲੋਕਾਂ ਦੀ ਮੌਤ ਹੋ ਗਈ ਹੈ। ਯੂ ਪੀ ਵਿੱਚ ਕੁੱਲ 64 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਆਗਰਾ ਵਿੱਚ ਸਭ ਤੋਂ ਜ਼ਿਆਦਾ 36 ਲੋਕਾਂ ਦੀ ਮੌਤ ਹੋਈ ਹੈ। ਉੱਥੇ ਰਾਜਸਥਾਨ ਵਿੱਚ 32 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਅਗਲੇ 48 ਘੰਟਿਆਂ ਦੇ ਲਈ ਅਲਰਟ ਜਾਰੀ ਕੀਤਾ ਹੈ। ਯੂ ਪੀ ਵਿੱਚ ਹਨੇਰੀ ਤੁਫ਼ਾਨ ਨਾਲ 156 ਲੋਕਾਂ ਤੋਂ ਜ਼ਿਆਦਾ ਮਵੇਸ਼ੀਆਂ ਦੀ ਵੀ ਮੌਤ ਹੋਈ ਹੈ।

ਇਸ ਮਾਮਲੇ ਵਿੱਚ ਰਾਜਸਥਾਨ ਦੀ ਮੁੱਖਮੰਤਰੀ ਵਸੂੰਧਰਾ ਰਾਜੇ ਸਿੰਧੀਆ ਨੇ ਟਵੀਟ ਕਰ ਕੇ ਜਾਣਕਾਰੀ ਕਿ ਉਨ੍ਹਾਂ ਅਧਿਕਾਰੀਆਂ ਤੇ ਮੰਤਰੀਆਂ ਨੂੰ ਹੁਕਮ ਦਿੱਤੇ ਹਨ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਦਾ ਕੰਮ ਸ਼ੁਰੂ ਕਰਨ ਲਈ ਕਿਹਾ ਹੈ। ਉਨ੍ਹਾਂ ਲਿਖਿਆ ਹੈ ਕਿ ਸਥਿਤੀ ਕਾਬੂ ਵਿੱਚ ਲਿਆਉਣ ਲਈ ਸਥਾਨਕ ਕਰਮਚਾਰੀਆਂ ਦੇ ਕੰਮ ਵਿੱਚ ਜੁਟ ਗਏ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਨਾਥ ਨੇ ਵੀ ਸੰਬੰਧਿਤ ਜ਼ਿਲਿਆਂ ਵਿੱਚ ਭਾਰੀ ਨੁਕਸਾਨ ਦੇ ਲਈ ਮੁਆਵਜ਼ਾ ਜਾਰੀ ਕਰਨ ਦੇ ਹੁਕਮ ਦਿੱਤੇ ਹਨ।

ਉੱਤਰ ਪ੍ਰਦੇਸ਼ ਦੇ ਆਗਰਾ ਮੰਡਲ ਵਿੱਚ ਆਉਣ ਵਾਲੇ ਖੇਰਾਗਡ, ਫ਼ਤਿਹਾਬਾਦ, ਪਿਨਾਹਟ ਅਤੇ ਅਛਨੇਰਾ ਵਿੱਚ ਹਨੇਰੀ ਤੁਫ਼ਾਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਉੱਥੇ ਰਾਜਸਥਾਨ ਦੇ ਭਰਪੂਰ, ਧੌਲਾਪੁਰ, ਅਲਸਰ ਅਤੇ ਝੁੰਜਨੁ ਜ਼ਿਲਿਆਂ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈ। ਇੱਥੇ ਸੌ ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਤੇਜ਼ ਰਫ਼ਤਾਰ ਹਨੇਰੀ-ਤੂਫ਼ਾਨ ਨਾਲ ਖੇਤਾਂ ਵਿੱਚ ਵੱਢੀ ਗਈ ਕਣਕ ਦੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।

ਹੁਣੇ ਆਈ ਤਾਜਾ ਵੱਡੀ ਖਬਰ- ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਦਸਵੀਂ ਦੇ ਰਿਜਲਟ ਬਾਰੇ ਆਈ ਵੱਡੀ ਖਬਰ

10ਵੀਂ ਦੇ ਨਤੀਜੇ ਬਾਰੇ ਸਿੱਖਿਆ ਬੋਰਡ ਨੇ ਕੀਤੇ ਸ਼ੰਕੇ ਦੂਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਫੇਸਬੁੱਕ- PSEB 10th Results 2018: ਨਹੀਂ ਮਿਲਣਗੇ ਗ੍ਰੇਸ ਅੰਕ, ਹੁਣ ਕਿਵੇਂ ਰਹੇਗਾ ਦਸਵੀਂ ਦਾ ਨਤੀਜਾ

 

 

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਲੇ ਦਸਵੀਂ ਜਮਾਤ ਦੇ ਨਤੀਜੇ ਦੇ ਐਲਾਨ ਲਈ ਹਾਲੇ ਤਕ ਕੋਈ ਦਿਨ ਤੈਅ ਨਹੀਂ ਕੀਤਾ ਹੈ। ਇਸ ਦੀ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਹਰਗੁਣਜੀਤ ਕੌਰ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਰਿਜ਼ਲਟ ਬਾਰੇ ਚੱਲ ਰਹੀ ਕਿਸੇ ਵੀ ਗੱਲ ‘ਤੇ ਵਿਸ਼ਵਾਸ ਨਾ ਕੀਤਾ ਜਾਵੇ।

ਉਨ੍ਹਾਂ ਇਹ ਵੀ ਦੱਸਿਆ ਕਿ ਬੋਰਡ ਰਿਜ਼ਲਟ ਸਬੰਧੀ ਪਹਿਲਾਂ ਹੀ ਅਧਿਕਾਰਤ ਜਾਣਕਾਰੀ ਦੇ ਦੇਵੇਗਾ। ਨਾਲ ਹੀ ਉਨ੍ਹਾਂ ਨਤੀਜਿਆਂ ਬਾਰੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ।

ਦਸਵੀਂ ਦੇ ਨਤੀਜੇ ਬੋਰਡ ਦੀ

 

 

ਆਫੀਸ਼ੀਅਲ ਵੈਬਸਾਈਟ pseb.ac.in ‘ਤੇ ਹੀ ਜਾਰੀ ਕੀਤੇ ਜਾਣਗੇ। ਦੱਸ ਦੇਈਏ ਕਿ ਪੰਜਾਬ ਬੋਰਡ ਨੇ 12 ਮਾਰਚ ਤੋਂ 31 ਮਾਰਚ ਦਰਮਿਆਨ 10ਵੀਂ ਜਮਾਤ ਦੇ ਇਮਤਿਹਾਨ ਲਏ ਸਨ। ਤਕਰੀਬਨ 4.6 ਲੱਖ ਵਿਦਿਆਰਥੀਆਂ ਨੇ ਦਸਵੀਂ ਦੇ ਇਮਤਿਹਾਨ ਦੇਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ 23 ਅਪ੍ਰੈਲ ਦੀ 12ਵੀਂ ਦੇ ਨਤੀਜੇ ਐਲਾਨ ਦਿੱਤੇ ਸਨ। 12ਵੀਂ ਜਮਾਤ ਲਈ 28 ਫਰਵਰੀ ਤੋਂ 24 ਮਾਰਚ ਦੌਰਾਨ ਇਮਤਿਹਾਨ ਲਏ ਗਏ ਸਨ। ਸਿੱਖਿਆ ਬੋਰਡ ਨੇ ਇਸ

 

ਵਾਰ ‘ਮਾਰਕਸ ਬੇਸਡ ਮਾਡਰੇਸ਼ਨ ਸਿਸਟਮ’ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਤਹਿਤ ਵਿਦਿਆਰਥੀਆਂ ਨੂੰ ਪਾਸ ਹੋਣ ਲਈ ਗ੍ਰੇਸ ਮਾਰਕਸ ਦਿੱਤੇ ਜਾਂਦੇ ਸਨ।

ਤੇਜ਼ ਤੂਫ਼ਾਨ ਨੇ ਬੁਝਾਇਆ ਇਕ ਘਰ ਦਾ ਚਿਰਾਗ, ਕਿਸਾਨ ਦੀ ਦਰਦਨਾਕ ਮੌਤ

ਫ਼ਤਿਹਗੜ੍ਹ ਸਾਹਿਬ ‘ਚ ਹਨੇਰੀ ਕਾਰਨ ਸੜਕ ‘ਤੇ ਡਿੱਗੇ ਦਰੱਖਤ ਨਾਲ ਟਕਰਾਉਣ ਕਾਰਨ ਮੋਟਰਸਾਇਕਲ ਚਾਲਕ ਇਕ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪੁਲਿਸ ਚੌਂਕੀ ਖੇੜਾ ਦੇ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਨੇ ਦੱਸਿਆ ਕਿ ਮੋਟਰਸਾਇਕਲ ਚਾਲਕ ਕਿਸਾਨ ਬਹਾਦਰ ਸਿੰਘ ਵਾਸੀ ਪਿੰਡ ਰਿਊਣਾ ਉੱਚਾ ਆਪਣੇ ਦੋਸਤ ਨੂੰ ਪਿੰਡ ਰੰਧਾਵਾ ਵਿਖੇ ਬੀਤੀ ਰਾਤ ਛੱਡਕੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਹਨੇਰੀ ਅਤੇ ਝੱਖੜ ਕਾਰਨ ਪਿੰਡ ਮੱਠੀ ਵਿਖੇ ਸੜਕ ‘ਤੇ ਡਿੱਗੇ ਦਰੱਖਤ ਵਿਚ ਜਾ ਵਜਿਆ। ਇਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਦੱਸ ਦਈਏ ਕੇ ਹਨੇਰੀ ਅਤੇ ਝੱਖੜ ਪਟਿਆਲਾ ਵਿੱਚ ਵੀ ਦੋ ਜਾਨਾਂ ਜਾਣ ਦਾ ਕਾਰਨ ਬਣਿਆ। ਜਿਸ ਵਿੱਚ ਪਟਿਆਲਾ ਨਿਵਾਸੀ ਦੁਕਾਨ ਦੇ ਮਾਲਕ ਅਤੇ ਇੱਕ ਮਜ਼ਦੂਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਸਦੇ ਨਾਲ ਹੀ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।

ਵਿਆਹੁਤਾ ਦੀ ਚੁਕਿਆ ਖੌਫ਼ਨਾਕ ਕਦਮ

ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲ ‘ਚ ਇਕ ਵਿਆਹੁਤਾ ਵੱਲੋ ਆਪਣੀ ਸੱਸ ਅਤੇ ਮਾਸੀ ਸੱਸ ਤੋਂ ਤੰਗ ਹੋ ਕੇ ਖੁਦਕਸ਼ੀ ਕਰ ਲੈਣ ਦੀ ਖਬਰ ਪ੍ਰਾਪਤ ਹੋਈ ਹੈ। ਜਿਨ੍ਹਾਂ ਦੇ ਖਿਲਾਫ ਥਾਣਾ ਤਲਵੰਡੀ ਸਾਬੋ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਰਮਜੀਤ ਕੌਰ ਪੁੱਤਰੀ ਤੇਜਾ ਸਿੰਘ ਵਾਸੀਅਨ ਭੈਣੀ ਬਾਘਾ ਦਾ ਵਿਆਹ 8 ਕੁ ਵਰ੍ਹੇ ਪਹਿਲਾ ਜਗਦੀਪ ਸਿੰਘ ਪੁੱਤਰ ਮਹਾਂ ਸਿੰਘ ਵਾਸੀਅਨ ਚੱਠੇਵਾਲਾ ਤਲਵੰਡੀ ਨਾਲ ਹੋਇਆ ਸੀ।

ਥਾਣਾ ਮੁੱਖੀ ਜਸਵਿੰਦਰ ਸਿੰਘ ਨੇ ਮਾਮਲੇ ਸਬੰਧੀ ਦੱਸਿਆਂ ਕਿ ਮ੍ਰਿਤਕ ਦੇ ਭਰਾ ਗੁਰਜੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀਅਨ ਭੈਣੀ ਬਾਘਾ (ਮਾਨਸਾ) ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਭੈਣ ਨੇ ਉਸ ਨੂੰ ਘੋਨ ਕਰਕੇ ਦੱਸਿਆਂ ਸੀ ਕਿ ਉਸ ਦੀ ਸੱਸ ਅਤੇ ਮਾਸੀ ਸੱਸ ਉਸ ਨੂੰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਨਾਲ ਕੁੱਟਮਾਰ ਕਰਦੀਆ ਹਨ। ਜਿਸ ਕਾਰਨ ਉਸ ਦੀ ਜਾਨ ਨੂੰ ਖਤਰਾ ਹੈ ਜਦਕਿ ਉਸ ਦੇ ਅਪਣੀ ਭੈਣ ਦੇ ਸੁਹਰੇ ਘਰ ਪੁੰਹਚਣ ‘ਤੇ ਉਸ ਦੀ ਭੈਣ ਮੰਜੇ ਉਪਰ ਪਈ ਸੀ।

ਜਿਸ ਦੇ ਮੂੰਹ ਵਿਚ ਝੱਗ ਅਤੇ ਨੱਕ ਵਿਚ ਲਹੂ ਨਿਕਲ ਰਿਹਾ ਸੀ। ਜਿਸ ਨੂੰ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਪਰੰਤੂ ਉਹ ਭਾਗੀਬਾਂਦਰ ਕੋਲ ਹੀ ਮੋਤ ਦੇ ਮੂੰਹ ਵਿਚ ਚਲ ਵੱਸੀ। ਪੁਲਿਸ ਨੇ ਪੀੜਿਤ ਭਰਾ ਦੇ ਬਿਆਨਾਂ ਉਪਰ ਮ੍ਰਿਤਕਾਂ ਦੀ ਸੱਸ ਜਸਵੀਰ ਕੌਰ ਅਤੇ ਉਸ ਦੀ ਭੈਣ ਸੁਖਵੀਰ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਾਈਕਲ ਸਵਾਰ ਦੀ ਦਿਲ-ਦਹਿਲਾ ਦੇਣ ਵਾਲੀ ਮੌਤ

ਨਾਭਾ ਤੋਂ ਮਲੇਰਕੋਟਲਾ ਜਾ ਰਹੀ ਪੀਆਰਟੀਸੀ ਦੀ ਬੱਸ ਨੇ ਬੋੜਾ ਗੇਟ ਚੋਕ ਤੇ ਇੱਕ ਸਾਈਕਲ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ।

ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਸਵਾਰ 65 ਸਾਲਾਂ ਤਰਸੇਮ ਚੰਦ ਜੋ ਆਪਣੇ ਕੰਮ ਤੇ ਜਾ ਰਿਹਾ ਸੀ ਦੀ ਮੌਕੇ ਤੇ ਹੀ ਮੌਤ ਹੋ ਗਈ.ਐਕਸੀਡੈਂਟ ਹੁੰਦੇ ਸਾਰ ਹੀ ਬੱਸ ਸਵਾਰ ਯਾਤਰੀਆਂ ਤੇ ਲੋਕਾਂ ਨੇ ਡਰਾਇਵਰ ਨੂੰ ਮੌਕੇ ਤੇ ਕਾਬੂ ਕਰ ਲਿਆ.ਫਿਲਹਾਲ ਥਾਣਾ ਕੋਤਵਾਲੀ ਪੁਲਿਸ ਵਲੋਂ ਬੱਸ ਡਰਾਈਵਰ ਸਤਨਾਮ ਸਿੰਘ ਨੂੰ ਗਿਰਫ਼ਤਾਰ ਕਰ ਬੱਸ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ ਮ੍ਰਿਤਕ ਤਰਸੇਮ ਚੰਦ ਦੇ ਸ਼ਵ ਦਾ ਸਿਵਿਲ ਹਸਪਤਾਲ ਵਿੱਖੇ ਪੋਸਟਮਾਰਟਮ ਕਰਵਾ ਪਰਿਜਨਾਂ ਹਵਾਲੇ ਕਰ ਦਿੱਤਾ ਤੇ ਦੋਸ਼ੀ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਤਰਸੇਮ ਚੰਦ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਜੋ ਦੁਕਾਨ ਤੇ ਕੰਮ ਕਰਦਾ ਸੀ ਜੋ ਸਵੇਰੇ ਸਾਈਕਲ ਰਾਹੀਂ ਕੰਮ ਤੇ ਜਾ ਰਿਹਾ ਸੀ ਤਾਂ ਬੋੜਾ ਗੇਟ ਚੋਕ ਵਿੱਚ ਬੱਸ ਨੇ ਟੱਕਰ ਮਾਰੀ ਜਿਸ ਨਾਲ ਉਸਦੀ ਮੌਤ ਹੋ ਗਈ।
ਥਾਣਾ ਕੋਤਵਾਲੀ ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਦੀ ਠੇਕੇ ਤੇ ਚਲ ਰਹੀ ਬੱਸ ਨੇ ਸਾਈਕਲ ਸਵਾਰ ਨੂੰ ਟੱਕਰ ਮਾਰੀ ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਬੱਸ ਚਾਲਕ ਸਤਨਾਮ ਸਿੰਘ ਨੂੰ ਗਿਰਫ਼ਤਾਰ ਕਰਕੇ ਬੱਸ ਨੂੰ ਕਬਜੇ ਵਿੱਚ ਲੈਕੇ ਮਾਮਲਾ ਦਰਜ ਕਰ ਲਿਆ ਹੈ।

ਰਾਸ਼ਟਰੀ ਫਿਲਮ ਫੈਸਟੀਵਲ ‘ਤੇ ਵਿਵਾਦ, 131 ਵਿੱਚੋਂ 68 ਜੇਤੂਆਂ ਨੇ ਅਵਾਰਡ ਲੈਣ ਤੋਂ ਕੀਤਾ ਇਨਕਾਰ

ਨੈਸ਼ਨਲ ਅਵਾਰਡ ਸਮਾਗਮ ਅੱਜ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸਦੇ ਲਈ ਸਾਰੇ ਜੇਤੂ ਇੱਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ। ਸਾਰਿਆਂ ਨੇ ਬੁੱਧਵਾਰ ਨੂੰ ਵਿਗਿਆਨ ਭਵਨ ਵਿੱਚ ਇਵੇਂਟ ਦੀ ਰਿਹਰਸਲ ਪ੍ਰੋਗਰਾਮ ਵਿੱਚ ਹਿੱਸਾ ਵੀ ਲਿਆ ਪਰ ਅਵਾਰਡ ਸਮਾਗਮ ਤੋਂ ਪਹਿਲਾਂ ਕਈ ਜੇਤੂ ਇਸ ਗੱਲ ਤੋਂ ਨਰਾਜ਼ ਹਨ ਕਿ ਇਵੇਂਟ ਵਿੱਚ 131 ਜੇਤੂ ਵਿੱਚੋਂ ਸਿਰਫ 11 ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਸਨਮਾਨ ਮਿਲੇਗਾ ਬਾਕੀਆਂ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਿਮਰਤੀ ਈਰਾਨੀ ਦੇ ਹੱਥੋਂ ਅਵਾਰਡ ਦਿੱਤਾ ਜਾਵੇਗਾ।

ਜਾਣਕਾਰੀ ਅਨੁਸਾਰ, 131 ਵਿੱਚੋਂ 120 ਜੇਤੂਆਂ ਨੇ ਫਿਲਮ ਫੈਸਟੀਵਲ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਗਿਆਨ ਪ੍ਰਸਾਦ ਅਤੇ ਰਾਸ਼ਟਰਪਤੀ ਦਫ਼ਤਰ ਨੂੰ ਲਿਖਿਆ ਹੈ ਕਿ ਉਹ ਅਵਾਰਡ ਸਮਾਗਮ ਵਿੱਚ ਭਾਗ ਨਹੀਂਂ ਲੈਣਗੇ। 68 ਜੇਤੂਆਂ ਨੇ ਬੈਠਕ ਕਰ ਅਵਾਰਡ ਲੈਣ ਤੋਂ ਮਨਾਹੀ ਕਰ ਦਿੱਤੀ ਹੈ।

ਸਾਡੀ ਮਿਹਨਤ ਦਾ ਸਨਮਾਨ ਕਰੋ : ਰੇਸੁਲ ਪੂਕੁੱਟੀ

ਆਸਕਰ ਜੇਤੂ ਸਾਉਂਡ ਡ‍ਿਜਾਇਨਰ ਰੇਸੁਲ ਪੂਕੁੱਟੀ ਨੇ ਇਸ ਮਾਮਲੇ ਵਿੱਚ ਨਰਾਜ਼ਗੀ ਜਤਾਈ ਹੈ। ਰਾਸ਼ਟਰੀ ਇਨਾਮ ਜੇਤੂ ਪੂਕੁੱਟੀ ਨੇ ਟਵੀਟ ਕਰ ਕਿਹਾ, ਜੇਕਰ ਭਾਰਤ ਸਰਕਾਰ ਸਾਡੇ ਸਨਮਾਨ ਲਈ ਆਪਣੇ ਲਈ ਤਿੰਨ ਘੰਟੇ ਦਾ ਸਮਾਂ ਵੀ ਨਹੀਂ ਦੇ ਸਕਦੀ ਤਾਂ ਉਨ੍ਹਾਂਨੂੰ ਸਾਨੂੰ ਰਾਸ਼ਟਰੀ ਇਨਾਮ ਦੇਣ ਦਾ ਕਸ਼ਟ ਨਹੀਂ ਕਰਨਾ ਚਾਹੀਦਾ। ਸਾਡੇ 50 ਫੀਸਦੀ ਤੋਂ ਜ਼ਿਆਦਾ ਮੁੜ੍ਹਕੇ ਦੀ ਕਮਾਈ ਤੁਸੀ ਮਨੋਰੰਜਨ ਕਰ ਦੇ ਰੂਪ ਵਿੱਚ ਲੈ ਲੈਂਦੇ ਹੋ, ਸਾਡੀ ਜੋ ਮਿਹਨਤ ਹੈ ਘੱਟੋ ਘੱਟ ਉਸਦਾ ਤਾਂ ਸਨਮਾਨ ਕਰੋ।

ਨਰਾਜ਼ ਜੇਤੂਆਂ ਨੇ ਇਵੇਂਟ ਦਾ ਬਾਈਕਾਟ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ। ਇਸ ਸਾਲ ਕੀਤਾ ਗਿਆ ਬਦਲਾਵ ਉਨ੍ਹਾਂਨੂੰ ਮਨਜ਼ੂਰ ਨਹੀਂ ਹੈ। ਇੱਕ ਫਿਲਮਮੇਕਰ ਨੇ ਮੀਡਿਆ ਨੂੰ ਕਿਹਾ ਕਿ ਸਾਨੂੰ ਦੱਸਿਆ ਗਿਆ ਸੀ ਕਿ ਹਮੇਸ਼ਾ ਵਾਂਗ ਇਸ ਵਾਰ ਵੀ ਰਾਸ਼ਟਰਪਤੀ ਦੇ ਹੱਥੋਂ ਸਨਮਾਨ‍ ਮਿਲੇਗਾ ਪਰ ਰਿਹਰਸਲ ਵਿੱਚ ਪਤਾ ਚਲਾ ਕਿ ਇਸ ਵਾਰ ਅਜਿਹਾ ਨਹੀਂ ਹੋਵੇਗਾ ਜੋ ਕਿ ਉਹਨਾਂ ਲਈ ਬੇਇੱਜ਼ਤੀ ਵਰਗਾ ਹੈ। ਅਸੀਂ ਇਸਦੇ ਖਿਲਾਫ ਵਿਰੋਧ ਕੀਤਾ ਪਰ ਆਖ‍ਿਰੀ ਫੈਸਲਾ ਐਡਮਿਨਸਟਰੇਟਰ ਵਲੋਂ ਆਉਣ ਵਾਲੇ ਕਿਸੇ ਫੈਸਲੇ ਦੇ ਬਾਅਦ ਲੈਣਗੇ।

ਇਸ ਬਾਰੇ ਵਿੱਚ ਰਾਸ਼ਟਰਪਤੀ ਦੇ ਪ੍ਰੈਸ ਸੈਕਟਰੀ ਅਸ਼ੋਕ ਮਲਿਕ ਨੇ ਕਿਹਾ, ਜਦੋਂ ਸੌ ਤੋਂ ਜ਼ਿਆਦਾ ਜੇਤੂ ਹੋਣ ਤਾਂ ਅਜਿਹੇ ਵਿੱਚ ਰਾਸ਼ਟਰਪਤੀ ਦਾ ਸਾਰਿਆਂ ਨੂੰ ਪਰਸਨਲੀ ਅਵਾਰਡ ਦੇ ਪਾਉਣਾ ਸੰਭਵ ਨਹੀਂ ਹੈ। ਰਿਪੋਰਟਸ ਦੇ ਮੁਤਾਬ‍ਿਕ ਬਾਕੀ ਲੋਕਾਂ ਨੂੰ ਇਹ ਅਵਾਰਡ ਕੇਂਦਰੀ ਮੰਤਰੀ ਸਿਮਰਤੀ ਈਰਾਨੀ, ਕੇਂਦਰੀ ਰਾਜਮੰਤਰੀ ਰਾਜਵਰਧਨ ਸਿੰਘ ਰਾਠੌਰ ਅਤੇ ਸੂਚਨਾ ਅਤੇ ਪ੍ਰਸਾਰਣ ਸਕੱਤਰ ਨਰਿੰਦਰ ਕੁਮਾਰ ਸਿੰਘ ਦਿੱਤਾ ਜਾਵੇਗਾ।

ਰਿਪੋਰਟਸ ਮੁਤਾਬ‍ਿਕ ਜੇਤੂਆਂ ਦੀ ਨਰਾਜ਼ਗੀ ਤੋਂ ਬਾਅਦ ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਜੇਤੂਆਂ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਰਾਸ਼ਟਰਪਤੀ ਨੇ ਇਵੇਂਟ ਲਈ ਉਨ੍ਹਾਂਨੂੰ ਸਿਰਫ ਇੱਕ ਘੰਟੇ ਦਾ ਵਕਤ ਦਿੱਤਾ ਹੈ। ਅਜਿਹੇ ਵਿੱਚ ਸਮੇਂ ਦੀ ਘਾਟ ਦੇ ਚਲਦਿਆਂ ਉਹ ਸਾਰਿਆਂ ਨੂੰ ਅਵਾਰਡ ਨਹੀਂ ਸਕਦੇ। ਇਸ ਦੇ ਚਲਦੇ ਅਵਾਰਡ ਵੰਡ ਲਈ ਹੋਰ ਮੰਤਰੀਆਂ ਦੀ ਮਦਦ ਲਈ ਜਾ ਰਹੀ ਹੈ। ਸਿਮਰਤੀ ਈਰਾਨੀ ਨੇ ਮੀਟਿੰਗ ਵਿੱਚ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂਨੇ ਰਾਸ਼ਟਰਪਤੀ ਦੇ ਦਫ਼ਤਰ ਸੂਚਨਾ ਭੇਜੀ ਹੈ।

ਦਸ ਦਈਏ ਕਿ ਸਮਾਰੋਹ ਲਈ ਰਾਸ਼ਟਰਟੀ ਕਰੀਬ 5.30 ਵਜੇ ਵਿਗਿਆਨ ਭਵਨ ਪਹੁੰਚਣਗੇ। ਉਦੋਂ ਤੱਕ ਸਿਮਰਤੀ ਈਰਾਨੀ ਅਤੇ ਰਾਜਵਰਧਨ ਸਿੰਘ ਰਾਠੌਰ ਕਈ ਸਾਰੇ ਅਵਾਰਡਸ ਦੇ ਚੁੱਕੇ ਹੋਣਗੇ।

ਜ਼ਹਿਰ ਨਿਗਲਣ ਨਾਲ ਨੌਜਵਾਨ ਦੀ ਹੋਈ ਮੌਤ, ਅਸਲ ਕਾਰਨ ਕਰ ਦੇਵੇਗਾ ਹੈਰਾਨ…

 

ਸਾਡੇ ਸਮਾਜ ਵਿੱਚ ਆਪਣਾ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ। ਤਰਜੀਹ ਦਿੱਤੀ ਵੀ ਕਿਓਂ ਨਾ ਜਾਵੇ, ਆਖ਼ਿਰ ਆਪਣੇ ਮਾਣ ਸਨਮਾਨ ‘ਤੇ ਕੋਈ ਸੱਟ ਵੱਜਣ ਵੀ ਕਿਓਂ ਦੇਵੇ। ਪਰ ਜਦੋਂ ਕੋਈ ਕਿਸੇ ਦੇ ਵੀ ਕਿਰਦਾਰ ‘ਤੇ ਕੋਈ ਗਲਤ ਉਂਗਲ ਉਠਾਉਂਦਾ ਹੈ ਅਤੇ ਗਲਤ ਹਰਕਤ ਕਰਦਾ ਹੈ ਤਾਂ ਉਸਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬੀਤੇ ਦਿਨੀਂ ਬਠਿੰਡਾ ਵਿੱਚ ਦੇਖਣ ਨੂੰ ਮਿਲਿਆ ਸੀ। ਜਿਥੇ ਕੁਝ ਲੋਕਾਂ ਵੱਲੋਂ ਇਕ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸਦੇ ਗਰੂਰ ਨੂੰ ਤੋੜਿਆ। ਇਸ ਸਾਰੀ ਘਟਨਾ ਨੇ ਉਸ ਨੌਜਵਾਨ ਦੇ ਦਿਮਾਗ ‘ਤੇ ਅਜਿਹਾ ਅਸਰ ਪਾਇਆ ਕਿ ਉਸ ਨੇ ਖ਼ੁਦਕੁਸ਼ੀ ਕਰਨ ਦੀ ਸੋਚ ਲਈ।

Bathinda Young Boy Suicide

ਜਿਵੇਂ ਜਿਵੇਂ ਦਿਨ ਢਲਦਾ ਗਿਆ ਨੌਜਵਾਨ ਨੂੰ ਇਹ ਕੁੱਟਮਾਰ ਹੋਰ ਸਤਾਉਣ ਲੱਗੀ ਅਤੇ ਅਖੀਰ ਨੂੰ ਉਸਨੇ ਕੋਈ ਜਹਿਰੀਲਾ ਪਦਾਰਥ ਨਿਗਲ ਲਿਆ। ਬੀਤੇ ਦਿਨੀ ਬਠਿੰਡਾ ਨੇੜਲੇ ਪਿੰਡ ਬੰਗੀ ਕਲਾਂ ਦੇ 23 ਸਾਲ ਨੌਜਵਾਨ ਵਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਹਿਰ ਨਿਗਲਣ ਮਗਰੋਂ ਨੌਜਵਾਨ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿਥੇ ਕਿ ਬੀਤੀ ਰਾਤ ਉਸ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਦਸਿਆ ਕੇ ਮ੍ਰਿਤਕ ਰਾਜਿੰਦਰ ਸਿੰਘ ਨਾਲ ਉਸਦੇ ਪਿੰਡ ਦੇ ਹੀ ਕੁਛ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਗਈ ਸੀ ਅਤੇ ਕੁੱਟਮਾਰ ਕਰਦਿਆਂ ਦੀ ਉਸਦੀ ਵੀਡੀਓ ਵੀ ਬਣਾਈ ਗਈ ਸੀ। ਇਸ ਕਾਰਨ ਉਹ ਆਪਣੀ ਹੋਈ ਇਸ ਬੇਇਜ਼ਤੀ ਨੂੰ ਨਾ ਸਹਾਰ ਦੇ ਹੋਏ ਉਸਨੇ ਜ਼ਹਿਰ ਨਿਗਲ ਲਿਆ ਸੀ।

Bathinda Young Boy Suicide

ਜਿਸਦੇ ਬਾਅਦ ਉਸਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪਰ ਲੰਗੀ ਰਾਤ ਜ਼ਹਿਰ ਨੇ ਆਪਣਾ ਕੰਮ ਕਰ ਦਿੱਤਾ ਅਤੇ ਨੌਜਵਾਨ ਦੀ ਮੌਤ ਹੀ ਗਈ। ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ‘ਤੇ ਢਿਲੀ ਕਾਰਵਾਈ ਦਾ ਇਲਜ਼ਾਮ ਵੀ ਲਗਾਇਆ ਹੈ। ਪੁਲਿਸ ਪ੍ਰਸ਼ਾਸ਼ਨ ਦੀ ਢਿਲੀ ਕਾਰਵਾਈ ਦੇ ਚਲਦਿਆਂ ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਪੂਰੇ ਮਾਮਲੇ ‘ਤੇ ਜਦੋਂ ਪੁਲਿਸ ਮਹਿਕਮੇ ਨਾਲ ਗੱਲਬਾਤ ਕੀਤੀ ਗਈ ਤਾਂ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕੇ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜਲਦ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਓਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Bathinda Young Boy Suicide

ਜਹਾਜ਼ ‘ਚ ਚਲਾ ਸਕੋਗੇ ਮੋਬਾਇਲ ਅਤੇ ਇੰਟਰਨੈੱਟ, ਪਰ ਦੇਣੀ ਹੋਵੇਗੀ ਇੰਨੀ ਕੀਮਤ

ਜੇਕਰ ਤੁਸੀ ਜਹਾਜ਼ ‘ਚ ਸਫ਼ਰ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਇਹ ਹੈ ਕਿ ਬਹੁਤ ਜਲਦ ਤੁਸੀ ਜਹਾਜ਼ ‘ਚ ਮੋਬਾਇਲ ਫੋਨ ਅਤੇ ਇੰਟਰਨੈੱਟ ਸੁਵਿਧਾ ਦਾ ਆਨੰਦ ਮਾਣ ਸਕੋਗੇ। ਜੀ ਹਾਂ, ਦੁਰਸੰਚਾਰ ਵਿਭਾਗ ਨੇ ਹੁਣ ਸਾਰੇ ਹਵਾਈ ਯਾਤਰੀਆਂ ਲਈ ਫਲਾਈਟ ‘ਚ ਇੰਟਰਨੈੱਟ ਨੂੰ ਇਸਤੇਮਾਲ ਕਰਨ ਦੀ ਆਗਿਆ ਦੇ ਦਿੱਤੀ ਹੈ। ਆਉਣ ਵਾਲੇ 3-4 ਮਹੀਨੀਆਂ ‘ਚ ਹਵਾਈ ਮੁਸਾਫ਼ਰ ਇੰਟਰਨੈੱਟ ਇਸਤੇਮਾਲ ਕਰਨ ਦੇ ਯੋਗ ਹੋ ਸਕਣਗੇ।

ਦੁਰਸੰਚਾਰ ਵਿਭਾਗ ਦੀ ਅਧਿਕਾਰੀ ਅਰੂਣਾ ਸੁੰਦਰਰਾਜਨ ਨੇ ਭਾਰਤ ‘ਚ ਇਨ-ਫਲਾਈਟ ਕਨੈਕਟੀਵਿਟੀ ਲਈ ਹਰੀ ਝੰਡੀ ਦਿੱਤੀ ਹੈ। ਇਸਦਾ ਮਤਲਬ ਹੈ ਕਿ ਏਅਰਲਾਈਨਸ ਹੁਣ ਯਾਤਰੀਆਂ ਨੂੰ ਦੂਰਸੰਚਾਰ ਸੰਪਰਕ ਅਤੇ ਇੰਟਰਨੈਟ ਉਪਲਬਧ ਕਰਵਾ ਸਕਣਗੇ। ਹਾਲਾਂਕਿ, ਇਹ ਸੇਵਾ ਉਨ੍ਹਾਂ ਫਲਾਈਟਸ ‘ਚ ਹੀ ਉਪਲਬਧ ਕਰਵਾਈ ਜਾ ਸਕੇਗੀ ਜੋ 3000 ਮੀਟਰ ਜਾਂ ਉਸ ਤੋਂ ਵੱਧ ਦੀ ਉੱਚਾਈ ‘ਤੇ ਉਡਾਨ ਭਰੇਗੀ।

ਜ਼ਿਕਰਯੋਗ ਹੈ ਕਿ ਇਹ ਸੁਵਿਧਾ ਉਪਲਬਧ ਕਰਵਾਉਣ ਲਈ ਇਨ-ਫਲਾਈਟ ਕਨੈਕਟੀਵਿਟੀ ਦਾ ਲਾਈਸੈਂਸ ਬਣਾਇਆ ਜਾਵੇਗਾ। ਇਸ ਕੈਰੀਅਰ ਵੱਲੋਂ 1 ਰੁਪਏ ਦਾ ਟੋਕਨ ਲਾਈਸੈਂਸ ਫੀਸ ਲਈ ਜਾਏਗੀ।

ਹੁਣ ਜਦੋ ਇਨ-ਫਲਾਈਟ ਕਨੈਕਟੀਵਿਟੀ ਨੂੰ ਹਈ ਝੰਡੀ ਮਿਲ ਗਈ ਹੈ ਤਾਂ ਸਵਾਲ ਇਹ ਉਠਦਾ ਹੈ ਕਿ ਇਸ ਸੇਵਾ ਲਈ ਚਾਰਜ਼ ਕਿੰਨਾ ਲਗੇਗਾ? ਕੁਝ ਸਮੇਂ ਪਹਿਲਾ ਆਈ ਰਿਪੋਰਟ ਮੁਤਾਬਕ ਮੁਸਾਫ਼ਰਾਂ ਨੂੰ ਮੋਬਾਈਲ ਫੋਨ ਅਤੇ ਇੰਟਰਨੈੱਟ ਦੇ ਇਸਤੇਮਾਲ ਲਈ ਓਵਰਆਲ ਫਲਾਈਟ ਫੀਸ ਦਾ 30 ਫ਼ੀਸਦੀ ਦੇਣਾ ਪੈ ਸਕਦਾ ਹੈ।

ਹੁਣੇ ਆਈ ਤਾਜਾ ਵੱਡੀ ਖਬਰ ਇੰਗਲੈਂਡ ਤੋਂ ………

ਹੁਣੇ ਆਈ ਤਾਜਾ ਵੱਡੀ ਖਬਰ ਇੰਗਲੈਂਡ ਤੋਂ ………

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੰਡਨ ‘ਚ ਉਤਸਵ ਦੌਰਾਨ ਹੋਇਆ ਧਮਾਕਾ, 30 ਲੋਕ ਝੁਲਸੇ

ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚ ਸਟਾਮਾਫੋਰਡ ਹਿਲਸ ਖੇਤਰ ਵਿਚ ਕੱਲ ਰਾਤ ਭਾਵ ਬੁੱਧਵਾਰ ਨੂੰ ਬਾਓਮਰ ਯਹੂਦੀ ਉਤਸਵ ਦੌਰਾਨ ਬੋਨਫਾਇਰ ਦੌਰਾਨ ਮੋਬਾਇਲ ਫੋਨ ਵਿਚ ਧਮਾਕਾ ਹੋ ਗਿਆ, ਜਿਸ ਨਾਲ ਘੱਟ ਤੋਂ ਘੱਟ 30 ਲੋਕ ਝੁਲਸ ਗਏ। ਇਕ ਸਮਾਚਾਰ ਪੱਤਰ ਨੇ ਇਹ ਜਾਣਕਾਰੀ ਦਿੱਤੀ ਹੈ।

 

ਸ਼ੁਰੂਆਤੀ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਬੋਨਫਾਇਰ ਦੀ ਗਰਮੀ ਨਾਲ ਇਹ ਮੋਬਾਇਲ ਫਟਿਆ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।

ਬਲਾਤਕਾਰ ਹੋਣ ਮਗਰੋਂ 16 ਸਾਲਾ ਲੜਕੀ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ

ਦੇਸ਼ ‘ਚ ਬਲਾਤਕਾਰ ਵਰਗੀਆਂ ਘਟਨਾਵਾਂ ਰੁਕਣ ਦੀ ਥਾਂ ਹੋਰ ਵਧਦੀਆਂ ਜਾ ਰਹੀਆਂ ਹਨ, ਤਾਜ਼ਾ ਮਾਮਲਾ ਹਰਿਆਣਾ ਦੇ ਮੇਵਾਤ ਜ਼ਿਲ੍ਹੇ ਤੋਂ ਹੈ ਜਿੱਥੇ 8 ਦਰਿੰਦਿਆਂ ਨੇ 16 ਸਾਲ ਦੀ ਮਾਸੂਮ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ,ਆਪਣੇ ਨਾਲ ਵਾਪਰੀ ਇਸ ਘਟਨਾ ਨੂੰ ਬਰਦਾਸ਼ਤ ਨਾ ਕਰਦੇ ਹੋਏ ਪੀੜਤ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਦਾ ਨਾਂ ਸੋਹਨਾ ਬੋਸਾਈ ਸੀ ਜੋ 12ਵੀਂ ਜਮਾਤ ਦੀ ਵਿਦਿਆਰਣ ਸੀ।

ਸੋਹਨਾ ਨਾਲ ਇਹ ਘਟਨਾ ਬੀਤੇ ਐਤਵਾਰ ਦੀ ਰਾਤ ਉਸ ਵੇਲੇ ਵਾਪਰੀ ਜਦੋ ਉਸਦੇ ਮਾਪੇ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ, ਉਹ ਉਸ ਸਮੇਂ ਘਰ ‘ਚ ਇੱਕਲੀ ਸੀ।ਇਸ ਦੌਰਾਨ 8 ਆਦਮੀ ਮੋਟਰਸਾਈਕਲ ਅਤੇ ਕਾਰ ‘ਚ ਸਵਾਰ ਹੋ ਕੇ ਆਏ ਅਤੇ ਉਸ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ। ਗੈਂਗਰੇਪ ਕਰਕੇ ਉਨ੍ਹਾਂ ਲੋਕਾਂ ਨੇ ਪੀੜਤਾ ਨੂੰ ਸੋਮਵਾਰ ਦੀ ਸਵੇਰ ਨੂੰ ਘਰ ਦੇ ਬਾਹਰ ਛੱਡ ਦਿੱਤਾ। ਜਿਸਤੋਂ ਬਾਦ ਪੀੜਤਾ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਉਧਰ ਪੁਲਿਸ ਨੇ ਮਾਮਲੇ ਦੀ ਤਫਤੀਸ਼ ਕਰਦੇ ਹੋਏ ਆਰੋਪੀਆਂ ਦੀ ਪਛਾਣ ਕਰ ਲਈ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਹੋ ਗਈ ਹੈ ਅਤੇ ਉਨ੍ਹਾਂ ਦੇ ਖਿਲਾਫ ਰੇਪ, ਅਗਵਾ ਅਤੇ ਖੁਦਕੁਸ਼ੀ ਲਈ ਉਕਸਾਉਣ ਅਤੇ ਪੋਕਸੋ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ।

ਖ਼ਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਮੁਲਜ਼ਮਾਂ ਵਲੋਂ ਲੜਕੀ ਦੇ ਪਿਤਾ ‘ਤੇ ਕਿਸੇ ਕੇਸ ਨੂੰ ਖ਼ਤਮ ਕਰਨ ਦਾ ਦਬਾਅ ਪਾਇਆ ਜਾ ਰਿਹਾ ਸੀ। ਜਿਸ ਕਰਕੇ ਉਨ੍ਹਾਂ ਵਿਚਕਾਰ ਝਗੜਾ ਚਲ ਰਿਹਾ ਸੀ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਆਪਣੀ ਕਾਨੂੰਨੀ ਕਾਰਵਾਈ ਕਰਕੇ ਇਨ੍ਹਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾ ਸਕੇਗੀ ਜਾਂ ਨਹੀਂ।