ਹੈਦਰਾਬਾਦ ‘ਚ ਆਏ ਹੜ ਨਾਲ ਲੋਕ ਚਿੰਤਾ ‘ਚ ਡੁੱਬੇ

https://m.facebook.com/story.php?story_fbid=2153123168267083&id=1429051114007629

ਪਾਣੀ ਦਾ ਤੇਜ਼ ਵਹਾਅ, ਲੋਕਾਂ ਦੇ ਪਾਣੀ ‘ਚ ਰੁੜਦੇ ਹੋਏ ਵਾਹਨ ।ਇਹ ਤਸਵੀਰਾਂ ਨੇ ਹੈਦਰਾਬਾਦ ਸ਼ਹਿਰ ਦੇ ਇੱਕ ਬਾਜ਼ਾਰ ਦੀਆਂ। ਬੁੱਧਵਾਰ ਨੂੰ ਅਚਾਨਕ ਹੋਈ ਬਾਰਿਸ਼ ਨਾਲ ਲੋਕਾਂ ਨੇ ਜਿੱਥੇ ਗਰਮੀ ਤੋਂ ਸੁਖ ਦਾ ਸਾਹ ਲਿਆ ਉਥੇ ਹੀ ਇਹ ਬਾਰਿਸ਼ ਭਾਰੀ ਹੜ੍ਹ ਦੇ ਰੂਪ ‘ਚ ਬਦਲ ਗਈ।ਜਿਸ ਕਾਰਣ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਦੇ ਅੰਦਰ ਜਾ ਵੜ੍ਹਿਆ। ਫਿਲਹਾਲ ਸਥਾਨਕ ਪ੍ਰਸ਼ਾਸਨ ਵਲੋਂ ਪਾਣੀ ਨੂੰ ਬਾਹਰ ਕੱਢਣ ਲਈ ਉਸਾਰੀ ਦਾ ਕੰਮ ਚਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਹੈਦਰਾਬਾਦ ‘ਚ ਆਏ ਭਾਰੀ ਮੀਂਹ ਅਤੇ ਤੂਫਾਨ ਕਾਰਣ ਕਈ ਇਲਾਕਿਆਂ ‘ਚ ਕਾਫੀ ਘੰਟਿਆਂ ਤੱਕ ਬਿਜਲੀ ਗੁੱਲ ਰਹੀ।

ਜਦੋਂ ਗ੍ਰਿਫ਼ਤਾਰ ਕਰਨ ਪਹੁੰਚੀ ਪੁਲਿਸ ਤਾਂ ਬਿਲਡਰ ਨੇ…

ਨਵੀਂ ਦਿੱਲੀ : ਦਿੱਲੀ ਦੇ ਵਸੰਤ ਵਿਹਾਰ ਵਿਖੇ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੇ ਆਤਮਹੱਤਿਆ ਕਰ ਲਈ । ਦਿੱਲੀ ਪੁਲਿਸ ਦੀ ਟੀਮ ਵੱਲੋਂ ਦੱਖਣੀ ਦਿੱਲੀ ਦੇ ਵਸੰਤ ਵਿਹਾਰ ਵਿੱਚ ਰਹਿੰਦੇ ਇੱਕ ਬਿਲਡਰ ਦੇ ਘਰ ਛਾਪੇਮਾਰੀ ਦੌਰਾਨ ਗਈ ਸੀ | ਜਿਸ ਤੋਂ ਡਰਦੇ ਉਸ ਬਿਲਡਰ ਨੇ ਘਰ ਦੀ ਛੱਤ ਤੋਂ ਹੇਠਾਂ ਕੁੱਦ ਕੇ ਆਪਣੀ ਜਾਨ ਦੇ ਦਿੱਤੀ | ਜਿਸ ਨਾਲ ਉਸ ਦੀ ਮੌਤ ਹੋ ਗਈ |

ਇਸ ਘਟਨਾ ਬਾਰੇ ਡੀਸੀਪੀ ਮਿਲਿੰਦ ਮਹਾਦੇਵ ਦੰਬੇਰੇ ਨੇ ਦਸਿਆ ਕਿ ਇਹ ਘਟਨਾ 30 ਅਪ੍ਰੈਲ ਦੀ ਰਾਤ ਨੂੰ ਵਾਪਰੀ ਹੈ, ਜਦੋਂ ਉਨ੍ਹਾਂ ਦੀ ਇੱਕ ਟੀਮ ਵਸੰਤ ਬਿਹਾਰ ਦੇ ਵੀਰੇਂਦਰ ਢੀਂਗਰਾ ਦੇ ਘਰ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਸੀ | ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਡਰਦੇ ਹੋਏ ਉਸਨੇ ਕਥਿਤ ਤੌਰ ‘ਤੇ ਤਿੰਨ ਮੰਜ਼ਲਾ ਇਮਾਰਤ ਤੋਂ ਕੁੱਦ ਕੇ ਆਤਮਹੱਤਿਆ ਕਰ ਲਈ |

ਉਨ੍ਹਾਂ ਦੱਸਿਆ ਕਿ 69 ਸਾਲਾ ਵੀਰੇਂਦਰ ਢੀਂਗਰਾ ਦੇ ਵਿਰੁੱਧ ਸੀਆਰ ਪਾਰਕ ਪੁਲਿਸ ਸਟੇਸ਼ਨ ਵਿਚ ਵਿੱਤੀ ਧੋਖਾਧੜੀ ਦਾ ਮਾਮਲਾ ਦਰਜ ਸੀ ਅਤੇ ਉਸ ਦੇ ਖ਼ਿਲਾਫ਼ ਇਕ ਗ਼ੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ ਸੀ। ਸਬੰਧਤ ਜ਼ਿਲ੍ਹਾ ਪੁਲਿਸ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦੇ ਘਰ ‘ਤੇ ਛਾਪਾ ਮਾਰਿਆ ਅਤੇ ਬਾਅਦ ਵਿਚ ਉਸ ਨੇ ਛੱਤ ਤੋਂ ਛਾਲ ਮਾਰ ਦਿਤੀ। ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਉਧਰ ਢੀਂਗਰਾ ਦੇ ਪਰਵਾਰਕ ਮੈਂਬਰਾਂ ਨੇ ਵੀਰੇਂਦਰ ਦੀ ਮੌਤ ਨੂੰ ਕਤਲ ਦਸਦੇ ਹੋਏ ਪੁਲਿਸ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਸ ਉੱਪਰ ਦਬਾਅ ਬਣਾਇਆ ਗਿਆ ਸੀ, ਜਿਸ ਵਜ੍ਹਾ ਨਾਲ ਉਸਨੇ ਇਮਾਰਤ ‘ਤੇ ਚੜ੍ਹ ਛਾਲ ਮਾਰ ਦਿਤੀ ਪਰ ਪੁਲਿਸ ਨੇ ਪਰਵਾਰ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿਤੇ ਹਨ।

ਟਿਕਟ ਮਿਲਣ ਤੋਂ ਅਗਲੀ ਸਵੇਰ ਹੀ ਆਹ ਦੇਖੋ ਕੀ ਹੋ ਗਿਆ ਕਾਂਗਰਸੀ ਲੀਡਰ ਨਾਲ

ਟਿਕਟ ਮਿਲਣ ਤੋਂ ਅਗਲੀ ਸਵੇਰ ਹੀ ਆਹ ਦੇਖੋ ਕੀ ਹੋ ਗਿਆ ਕਾਂਗਰਸੀ ਲੀਡਰ ਨਾਲ………

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਆਈ ਤਾਜਾ ਵੱਡੀ ਖਬਰ…………

 

ਜਲੰਧਰ: ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਸਿਤਾਰੇ ਗਰਦਿਸ਼ ਵਿੱਚ ਹਨ। ਟਿਕਟ ਮਿਲਣ ਤੋਂ ਅਗਲੀ ਸਵੇਰ ਹੀ ਲਾਡੀ ਸਮੇਤ ਚਾਰ ਲੋਕਾਂ ਵਿਰੁੱਧ ਸਰਕਾਰੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਹੋ ਗਿਆ ਹੈ।

ਕੌਣ ਹਨ ਮੁਲਜ਼ਮ-

ਜਲੰਧਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਥਾਣਾ ਮਹਿਤਪੁਰ ਵਿੱਚ ਲਾਡੀ, ਠੇਕੇਦਾਰ ਸੁਰਜੀਤ ਸਿੰਘ ਮਲਸੀਆਂ, ਅਸ਼ਵਿੰਦਰ ਸਿੰਘ ਤੇ ਖਣਨ ਅਧਿਕਾਰੀਆਂ ਵਿਰੁੱਧ ਮਾਈਨਜ਼ ਤੇ ਮਿਨਰਲਜ਼ (ਡਿਵੈਲਪਮੈਂਟ ਤੇ ਰੈਗੂਲੇਸ਼ਨ) ਐਕਟ ਦੇ ਸੈਕਸ਼ਨ 21 ਤੇ ਆਈਪੀਸੀ ਦੇ ਸੈਕਸ਼ਨ 379 ਤਹਿਤ ਐਫਆਈਆਰ ਨੰਬਰ 52 ਦਰਜ ਕੀਤੀ ਗਈ ਹੈ।

ਕੀ ਲਿਖਿਆ ਸ਼ਿਕਾਇਤ ਵਿੱਚ-

ਦਿਲਚਸਪ ਗੱਲ ਇਹ ਹੈ ਕਿ ਮਹਿਤਪੁਰ ਥਾਣਾ ਮੁਖੀ ਪਰਮਿੰਦਰ ਸਿੰਘ ਦੀ ਦੋ ਦਿਨ ਪਹਿਲਾਂ ਹੀ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਕ ਇੱਥੇ ਬਦਲੀ ਹੋਈ ਹੈ। ਦਰਜ ਕੀਤੀ ਐਫਆਈਆਰ ਵਿੱਚ ਲਿਖਿਆ ਗਿਆ ਹੈ ਕਿ ਕਾਂਗਰਸ ਦੇ ਹਲਕਾ ਇੰਚਾਰਜ ਲਾਡੀ ਤੇ ਠੇਕੇਦਾਰ ਵੱਲੋਂ ਕੈਮਵਾਲਾ ਪਿੰਡ ਦੀ ਪੰਚਾਇਤੀ ਜ਼ਮੀਨ ‘ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।

ਇਸ ਦੇ ਨਾਲ-ਨਾਲ ਦੋਵੇਂ ਰਾਏਪੁਰ, ਗੁੱਜਰਾਂ, ਗੌਸਵਾਲ, ਛੋਲੀਆ, ਬਾਲੋਕੀ, ਬੁੜੇਵਾਲ, ਖੁਰਲਪੁਰ, ਚੱਕ ਬਾਹਮਣੀਆਂ, ਪਿੱਪਲੀ ਮਹਿਣੀ, ਉਮਰਾਵਾਲ ਬਿਲਾ, ਗੱਗ ਢਾਗਰਾ ਪਿੰਡਾਂ ਵਿੱਚ ਤੇ ਧਰਮਕੋਟ ਦੇ ਪਿੰਡ ਗੱਟੀ ਜੱਟਾਂ ਵਿੱਚ ਵੀ ਨਾਜਾਇਜ਼ ਮਾਈਨਿੰਗ ਕਰ ਰਹੇ ਹਨ। ਸ਼ੁੱਕਰਵਾਰ ਸਵੇਰੇ ਸਾਢੇ ਕੁ ਚਾਰ ਵਜੇ ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮੋਹਨ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤੀ ਐਫਆਈਆਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਖਣਨ ਦਿਨ ਤੇ ਰਾਤ ਲਗਾਤਾਰ ਜਾਰੀ ਹੈ। ਇੱਥੇ ਮਜ਼ਦੂਰਾਂ ਦੇ ਹੱਕਾਂ ਦੀ ਉਲੰਘਣਾ ਵੀ ਕੀਤੀ ਜਾ ਰਹੀ ਹੈ।

ਕਾਂਗਰਸ ਲਈ ਮੁਸ਼ਕਲ-

ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਲਈ ਵੱਡੀ ਆਫ਼ਤ ਆ ਗਈ ਹੈ। ਇਸ ਸੀਟ ਦੀ ਟਿਕਟ ਲੈਣ ਲਈ ਪਾਰਟੀ ਦੇ ਕਈ ਵੱਡੇ ਲੀਡਰ ਦੌੜ ਵਿੱਚ ਸਨ ਪਰ ਰਾਹੁਲ ਗਾਂਧੀ ਨੇ ਲਾਡੀ ਦੇ ਨਾਂ ‘ਤੇ ਮੋਹਰ ਲਾਈ ਸੀ। ਨਾਜਾਇਜ਼ ਮਾਇਨਿੰਗ ਦਾ ਇਲਜ਼ਾਮ ਕਾਂਗਰਸੀ ਨੇਤਾਵਾਂ ‘ਤੇ ਵੀ ਲੱਗਦਾ ਰਿਹਾ ਹੈ ਪਰ ਪਾਰਟੀ ਨਹੀਂ ਸੀ ਮੰਨਦੀ। ਹੁਣ ਕੈਪਟਨ ਰਾਜ ਵਿੱਚ ਕਾਂਗਰਸੀ ਉਮੀਦਵਾਰਾਂ ਖਿਲਾਫ਼ ਇਹ ਮਾਈਨਿੰਗ ਦਾ ਕੇਸ ਤਾਂ ਸਿਆਸੀ ਮੁੱਦਾ ਬਣੇਗਾ ਹੀ।

ਕਦੋਂ ਪੈਣਗੀਆਂ ਵੋਟਾਂ-

ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਹਲਕੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਲਈ ਨਾਮਜ਼ਦਗੀਆਂ ਭਰਨ ਦੀ ਅੰਤਮ ਮਿਤੀ 10 ਮਈ ਰੱਖੀ ਹੈ। ਵੋਟਾਂ ਪੈਣ ਦਾ ਦਿਨ 28 ਮਈ ਤੈਅ ਕੀਤਾ ਗਿਆ ਹੈ ਤੇ ਨਤੀਜੇ 1 ਜੂਨ ਨੂੰ ਐਲਾਨੇ ਜਾਣਗੇ।

ਕਸੂਤੀ ਫਸੀ ਕਿਰਨ ਬਾਲਾ ਕਿਓੰਕੇ ਹੁਣ………..(Video)

ਕਸੂਤੀ ਫਸੀ ਕਿਰਨ ਬਾਲਾ …

ਗੁਰ ਧਾਮਾਂ ਦੀ ਯਾਤਰਾ ਦੇ ਬਹਾਨੇ ਵਿਸਾਖੀ ਵਾਲੇ ਜਥੇ ਨਾਲ ਪਾਕਿਸਤਾਨ ਖਿਸਕੀ ਕਿਰਨ ਬਾਲਾ ਮੁਸ਼ਕਿਲ ਵਿੱਚ ਫੱਸ ਗਈ ਹੈ ਤੇ ਉਸ ਦਾ ਸੁਪਨਾ ਚੂਰ ਚੂਰ ਹੁੰਦਾ ਦਿਖਾਈ ਦੇ ਰਿਹਾ ਹੈ. ਭਾਰਤ ਅਤੇ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਜੇਕਰ ਇੱਕ ਦੂਜੇ ਦੇਸ਼ ਦਾ ਵਿਅਕਤੀ ਇੱਕ ਦੂਜੇ ਨਾਲ ਵਿਆਹ ਕਰਾਉਂਦਾ ਤਾਂ ਉਸ ਦੇਸ਼ ਦੀ ਨਾਗਰਿਕਤਾ ਪਾਉਣ ਲਈ ਉਸ ਦਾ ਉਸ ਦੇਸ਼ ਵਿੱਚ ਸੱਤ ਸਾਲ ਰਹਿਣਾ ਲਾਜਮੀ ਹੈ.

ਕਿਰਨ ਬਾਲਾ ਨੂੰ ਵੀ ਪਾਕਿਸਤਾਨ ਦੀ ਨਾਗਰਿਕਤਾ ਲੈਣ ਲਈ ਸੱਤ ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ ਇਸ ਦੇ ਨਾਲ ਹੀ ਕਿਰਨ ਬਾਲਾ ਆਪਣੇ ਨਾਲ ਸਬੰਧਤ ਜਾਣਕਾਰੀ ਹਲਫੀਆ ਬਿਆਨ ਰਾਹੀਂ ਦੇਣੀ ਹੋਵੇਗੀ. ਨਾਲ ਨਾਲ ਉਸ ਨੂੰ ਭਾਰਤ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਤੇ ਤਿੰਨ ਬੱਚਿਆਂ ਦਾ ਵੀ ਬਿਓਰਾ ਦੇਣਾ ਹੋਵੇਗਾ, ਇਸ ਨਵੀਂ ਮੁਸ਼ਕਿਲ ਨਾਲ ਕਿਰਨ ਬਾਲਾ ਦਾ ਸਾਊਦੀ ਅਰਬ ਜਾਣ ਦਾ ਸੁਪਨਾ ਚਕਨਾ ਚੂਰ ਹੋ ਚੁੱਕਿਆ ਹੈ.

 

 

ਕਿਰਨ ਬਾਲਾ ਤੋਂ ਅਮੀਨਾ ਬੀਬੀ ਬਾਣੀ ਇਹ ਗੰਦੀ ਔਰਤ ਆਪਣੇ ਨਵੇਂ ਪਤੀ ਨਾਲ ਸਾਊਦੀ ਅਰਬ ਜਾਣਾ ਚਾਹੁੰਦੀ ਸੀ, ਜਿਸ ਤਰਾਂ ਕਿਰਨ ਬਾਲਾ ਧਾਰਮਿਕ ਯਾਤਰਾ ਦਾ ਸਹਾਰਾ ਲੈਕੇ ਪਾਕਿਸਤਾਨ ਪਹੁੰਚੀ ਬਿਲਕੁਲ ਇਸੇ ਤਰਾਂ ਉਸ ਦਾ ਪੜ੍ਹਾਉਂਦਾ ਉਸ ਨੂੰ ਸਾਊਦੀ ਅਰਬ ਲਿਜਾਣਾ ਚਾਹੁੰਦਾ ਸੀ.

 

ਪਰ ਕਿਰਨ ਬਾਲਾ ਕੋਲ ਇਸ ਵੇਲੇ ਭਾਰਤ ਦਾ ਪਾਸਪੋਰਟ ਆ ਅਤੇ ਸਾਊਦੀ ਅਰਬ ਦੀ ਯਾਤਰਾ ਲਈ ਕਿਰਨ ਨੂੰ ਭਾਰਤੀ ਦੁਤਾਬੇਸ ਜਾਕੇ ਹੀ ਵੀਜ਼ਾ ਅਪਲਾਈ ਕਰਨਾ ਹੋਵੇਗਾ, ਪਰ ਕਿਰਨ ਬਾਲਾ ਨੇ ਜਿਸ ਤਰਾਂ ਨਾਲ ਭਾਰਤ ਛੱਡਿਆ ਉਸ ਤਰਾਂ ਨਾਲ ਕਿਰਨ ਦੇ ਭਾਰਤੀ ਅੰਬੈਸੀ ਜਾਣ ਦੇ ਦਰਵਾਜੇ ਬੰਦ ਹੋ ਚੁੱਕੇ ਨੇ, ਦੂਜੇ ਪਾਸੇ ਕਿਰਨ ਬਾਲਾ ਨੂੰ ਪਾਕਿਸਤਾਨ ਦੀ ਨਾਗਰਿਕਤਾ ਲੈਣ ਲਈ ਸੱਤ ਸਾਲ ਇੰਤਜਾਰ ਕਰਨਾ ਹੋਵੇਗਾ ਸੋ ਕਿਹਾ ਜਾ ਸਕਦਾ ਕੇ ਇਹ ਗੰਦੀ ਔਰਤ ਨਾ ਹੁਣ ਇਸ ਪਾਸੇ ਦੀ ਰਾਹੀਂ ਤੇ ਉਸ ਪਾਸੇ ਦੀ
ਵੇਖੋ ਵੀਡੀਓ

ਜਾਣੋ ਕਿੰਨੀ ਕੀਮਤ ‘ਚ ਕੀਤਾ ਸੀ ਟਰੰਪ ਨੇ ਪੋਰਨ ਸਟਾਰ ਨਾਲ ਸਮਝੌਤਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਕਸਰ ਵਿਵਾਦਾਂ ਵਿੱਚ ਘਿਰੇ ਨਜ਼ਰ ਆਉਂਦੇ ਹਨ ਅਤੇ ਅਜਿਹਾ ਹੀ ਇੱਕ ਵਿਵਾਦ ਹਾਲ ਵਿੱਚ ਸਾਹਮਣੇ ਆਇਆ ਹੈ | ਨਿਊਯਾਰਕ ਦੇ ਸਾਬਕਾ ਮੇਅਰ ਰੂਡੀ ਗਿਉਲੀਅਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੌਨਲਡ ਟਰੰਪ ਨੇ ਆਪਣੇ ਵਕੀਲ ਮਾਈਕਲ ਕੋਹੇਨ ਨੂੰ 130,000 ਡਾਲਰ ਦੀ ਰਾਸ਼ੀ ਵਾਪਸ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਕੋਹੇਨ ਨੇ ਟਰੰਪ ਵੱਲੋਂ ਪੋਰਨ ਸਟਾਰ ਸਟਾਰਮੀ ਡੈਨੀਅਲ ਨੂੰ ਦਿੱਤੀ ਸੀ ।

ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕਾਨੂੰਨੀ ਟੀਮ ਦਾ ਹਿੱਸਾ ਬਣੇ ਰੂਡੀ ਗਿਉਲੀਅਨ ਨੇ ਦੱਸਿਆ ਕਿ, ‘‘ ਰਾਸ਼ੀ ਦਾ ਭੁਗਤਾਨ ਰਾਸ਼ਟਰਪਤੀ ਦੇ ਵਕੀਲ ਕੋਹੇਨ ਨੇ ਕੀਤਾ ਸੀ ਅਤੇ ਰਾਸ਼ਟਰਪਤੀ ਨੇ ਬੀਤੇ ਮਹੀਨਿਆਂ ਵਿੱਚ ਹੌਲੀ-ਹੌਲੀ ਕਰਕੇ ਉਹ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਹੈ ।”

ਦਸਣਯੋਗ ਹੈ ਕਿ ਪੋਰਨ ਸਟਾਰ ਸਟਾਰਮੀ ਨੇ ਸਾਲ 2006 ਵਿੱਚ ਟਰੰਪ ਨਾਲ ਅਫੇਅਰ ਦਾ ਖੁਲਾਸਾ ਕੀਤਾ ਸੀ | ਪਰ ਟਰੰਪ ਵੱਲੋਂ ਇਸ ਗੱਲ ਨੂੰ ਨਕਾਰਿਆ ਗਿਆ ਸੀ | ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਿਛਲੇ ਹਫ਼ਤੇ ਸਵੀਕਾਰਿਆ ਸੀ ਕਿ ਕੋਹੇਨ ਨੇ ਉਨ੍ਹਾਂ ਵੱਲੋਂ ਪੋਰਨ ਸਟਾਰ ਨਾਲ ‘ਸਮਝੌਤਾ’ ਕੀਤਾ ਸੀ। ਪਰ ਇਸ ਤੋਂ ਪਹਿਲਾਂ ਡੌਨਲਡ ਟਰੰਪ ਪੋਰਨ ਸਟਾਰ ਡੈਨੀਅਲ ਨੂੰ ਪੈਸੇ ਦੇਣ ਦੀ ਗੱਲ ਤੋਂ ਲਗਾਤਾਰ ਇਨਕਾਰ ਕਰ ਰਹੇ ਸਨ । ਬੇਸ਼ੱਕ ਮਾਇਕਲ ਕੋਹੇਨ ਨੇ ਭੁਗਤਾਨ ਕਰਨ ਦੀ ਗੱਲ ਸਵੀਕਾਰ ਲਈ ਹੈ ਪਰ ਅਜੇ ਪੈਸੇ ਦੇਣ ਦਾ ਮਕਸਦ ਸਾਹਮਣੇ ਨਹੀਂ ਆਇਆ |

ਜਾਣੋ ਕਿਸ ਕੀਮਤ ‘ਤੇ ਵਿਕੀ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਨਗਨ ਮੂਰਤੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਿਰਦਾਰ ‘ਤੇ ਵਿਅੰਗ ਕਰਨ ਲਈ ਅਗਸਤ, 2016 ਵਿੱਚ 4 ਦੇਸ਼ਾਂ ਦੇ ਅੰਦਰ ਟਰੰਪ ਦੇ ਨਗਨ ਸਟੈਚੂ ਲਗਾਏ ਗਨ ਸਨ | ਇਹ ਨਗਨ ਸਟੈਚੂ ਟਰੰਪ ਵੱਲੋਂ ਰਾਸ਼ਟਰਪਤੀ ਦੀ ਦਾਅਵੇਦਾਰੀ ਪੇਸ਼ ਕਰਨ ਸਮੇਂ ਲਗਾਏ ਗਏ ਸੀ | 2016 ਵਿੱਚ ਲਗਾਏ ਗਏ ਇਨ੍ਹਾਂ ਨਗਨ ਸਟੈਚੂਆਂ ਵਿੱਚੋਂ ਇੱਕ ਦੀ ਨਿਲਾਮੀ ਕਰ ਦਿੱਤੀ ਹੈ |

New York City Parks workers move a naked statue of U.S. Republican presidential nominee Donald Trump that was left in Union Square Park in New York City, U.S. August 18, 2016. REUTERS/Brendan McDermid/File photo – RTX2NQB2

ਲਾਸ ਏਂਜਲਿਸ ‘ਚ ਹੋਈ ਇੱਕ ਨੀਲਾਮੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਸਟੈਚੂ 18 ਲੱਖ ਰੁਪਏ ਵਿੱਚ ਵਿਕਿਆ । ਨਿਲਾਮੀ ਤੋਂ ਬਾਅਦ ਇਸ ਸਟੈਚੂ ਨੂੰ ਪ੍ਰਦਰਸ਼ਨੀ ਵਜੋਂ ਹਾਨਟੈੱਡ ਅਜਾਇਬ-ਘਰ ਵਿੱਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜੂਲਿਅਸ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਉਸਨੇ ਲਾਸ ਏਂਜਲਿਸ ਵਿੱਚ ਇੱਕ ਨੀਲਾਮੀ ਦੌਰਾਨ ਟਰੰਪ ਦਾ ਇਹ ਨਗਨ ਸਟੈਚੂ ਵੇਚਿਆ |

ਅਮਰੀਕੀ ਰਾਸ਼ਟਰਪਤੀ ਦਾ ਇਹ ਸਟੈਚੂ ਉਸਦੀ ਨਿਊਡ ਸਟੈਚੂ ਦੀ ਇੱਕ ਸੀਰੀਜ ਦਾ ਹਿੱਸਾ ਹੈ | ਇਸ ‘ਚ ਟਰੰਪ ਦਾ ਢਿੱਡ ਨਿਕਲਿਆ ਹੋਇਆ ਵਿੱਖ ਰਿਹਾ ਹੈ। ਇਹ ਸਟੈਚੂ ਟਰੰਪ ਦੀ ਨਿਊਡ ਸਟੈਚੂ ਦੀ ਇੱਕ ਸੀਰੀਜ ਦਾ ਹਿੱਸਾ ਹੈ। ਇਸ ਸੀਰੀਜ਼ ਦੇ ਬਾਕੀ ਸਟੈਚੂ ਜਬਤ ਕਰ ਲਏ ਹਨ ਜਾਂ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ।

ਨਿਊਯਾਰਕ ਸਿਟੀ ਵਿੱਚ ਭਾਰਤੀ ਮੂਲ ਦੀਪਾ ਅੰਤਰਿਮ ਜੱਜ ਨਿਯੁਕਤ

ਨਿਊਯਾਰਕ — ਅਮਰੀਕਾ ਦੇ ਨਿਊਯਾਰਕ ਸਿਟੀ ਦੇ ਸਿਵਲ ਕੋਰਟ ਵਿਚ ਭਾਰਤੀ ਮੂਲ ਦੀ ਮਹਿਲਾ ਦੀਪਾ ਅੰਬੇਕਰ ਨੂੰ ਅੰਤਰਿਮ ਜੱਜ ਨਿਯੁਕਤ ਕੀਤਾ ਗਿਆ । ਦੀਪਾ ਭਾਰਤ ਦੇ ਚੇੱਨਈ ‘ਚ ਪੈਦਾ ਹੋਈ ਰਾਜਾ ਰਾਜੇਸ਼ਵਰੀ ਦੇ ਬਾਅਦ ਨਿਊਯਾਰਕ ਵਿਚ ਦੂਜੀ ਮਹਿਲਾ ਜੱਜ ਨਿਯੁਕਤ ਹੋਈ ਹੈ। ਜ਼ਿਕਰਯੋਗ ਹੈ ਕਿ ਸਾਲ 2015 ਵਿਚ ਰਾਜੇਸ਼ਵਰੀ ਨੇ ਨਿਊਯਾਰਕ ਸਿਟੀ ਵਿਚ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਭਾਰਤੀ ਬਣੀ ਜਿਸਨੇ ਅਪਰਾਧਿਕ ਅਦਾਲਤ ਵਿਚ ਜੱਜ ਦੇ ਰੂਪ ਵਿਚ ਸਹੁੰ ਚੁੱਕੀ |
ਦੀਪਾ ਨੂੰ ਜੱਜ ਨਿਯੁਕਤ ਕਰਨ ਤੋਂ ਬਾਅਦ ਨਿਊਯਾਰਕ ਸਿਟੀ ਦੇ ਮੇਅਰ ਬਿਲ ‘ਡੀ ਬਲੇਸਿਓ’ ਨੇ ਇਕ ਬਿਆਨ ਵਿਚ ਕਿਹਾ ਕਿ 41 ਸਾਲਾ ਦੀਪਾ ਸਿਵਲ ਕੋਰਟ ਵਿਚ ਅਪਰਾਧਿਕ ਮਾਮਲਿਆਂ ਵਿਚ ਆਪਣੀਆਂ ਸੇਵਾਵਾਂ ਦੇਵੇਗੀ। ਇਸ ਤੋਂ ਇਲਾਵਾ ਮੇਅਰ ਨੇ ਪਰਿਵਾਰ ਅਦਾਲਤ ਦੇ ਤਿੰਨ ਜੱਜਾਂ ਦੀ ਦੁਬਾਰਾ ਨਿਯੁਕਤੀ ਬਾਰੇ ਐਲਾਨ ਕੀਤਾ। ਅੰਬੇਕਰ ਨੇ 3 ਸਾਲ ਤੱਕ ਨਿਊਯਾਰਕ ਸਿਟੀ ਕੌਂਸਲ ਨਾਲ ਸੀਨੀਅਰ ਵਿਧਾਨ ਪਰੀਸ਼ਦ ਅਤੇ ਜਨਤਕ ਸੁਰੱਖਿਆ ਕਮੇਟੀ ਦੇ ਵਕੀਲ ਦੇ ਰੂਪ ਵਿਚ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਕਾਨੂੰਨੀ ਸਹਾਇਤਾ ਸੋਸਾਇਟੀ, ਅਪਰਾਧਿਕ ਰੱਖਿਆ ਵਿਭਾਗ ਅਤੇ ਇਕ ਪ੍ਰਾਈਵੇਟ ਫਰਮ ਵਿਚ ਮੁਕੱਦਮਾ ਐਸੋਸੀਏਟ ਦੀ ਸਟਾਫ ਅਟਾਰਨੀ ਸੀ।

ਜਾਣੋ ਅੰਡਰਵਰਲਡ ਡੌਨ ਛੋਟਾ ਰਾਜਨ ਨੇ ਕਿਉਂ ਰਚੀ ਪੱਤਰਕਾਰ ਜੇ.ਡੇ ਦੀ ਹੱਤਿਆ ਦੀ ਸਾਜਿਸ਼

ਛੋਟਾ ਰਾਜਨ ਨੂੰ 2 ਮਈ ਨੂੰ ਪੱਤਰਕਾਰ ਜੇ. ਡੇ ਮਰਡਰ ਕੇਸ ਵਿੱਚ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਦੱਸ ਦਈਏ ਕਿ 11 ਆਰੋਪੀਆਂ ਵਿੱਚੋਂ 9 ਨੂੰ ਦੋਸ਼ੀ ਮੰਨਦੇ ਹੋਏ 2 ਨੂੰ ਬਰੀ ਕਰ ਦਿੱਤਾ ਗਿਆ। ਮਕੋਕਾ ਕੋਰਟ ਵੱਲੋਂ ਜਿਗਨਾ ਵੋਰਾ ਅਤੇ ਪਾਲਸਨ ਨੂੰ ਬਰੀ ਕਰਾਰ ਦਿੱਤਾ ਗਿਆ। ਮੁੰਬਈ ਦੇ ਪੱਤਰਕਾਰ ਜੇ.ਡੇ ਕਤਲ ਕਾਂਡ ਮਾਮਲੇ ਵਿੱਚ ਮੁੰਬਈ ਦੀ ਮਕੋਕਾ ਕੋਰਟ ਆਪਣਾ ਫੈਸਲਾ ਸੁਣਾਇਆ ਹੈ।

ਜੇ.ਡੇ ਮੁੰਬਈ ਵਿੱਚ ਇੱਕ ਅੰਗਰੇਜ਼ੀ ਅਖਬਾਰ ਲਈ ਬਤੌਰ ਕ੍ਰਾਈਮ ਰਿਪੋਰਟਰ ਕੰਮ ਕਰਦੇ ਸਨ। 11 ਜੂਨ , 2011 ਨੂੰ ਅੰਡਰਵਰਲਡ ਦੇ ਸ਼ੂਟਰਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 11 ਜੂਨ 2011 ਦੀ ਦੁਪਹਿਰ ਨੂੰ ਉਹ ਮੋਟਰਸਾਈਕਲ ਤੇ ਸਵਾਰ ਹੋ ਕਿ ਕਿਤੇ ਜਾ ਰਹੇ ਸਨ। ਜੇ. ਡੇ ਨੂੰ ਪੰਜ ਗੋਲੀਆਂ ਛਾਤੀ ਵਿੱਚ ਮਾਰੀਆਂ ਗਈਆਂ ਸਨ। ਅਜਿਹੀ ਗੰਭੀਰ ਹਾਲਤ ਵਿੱਚ ਜਦੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਬਹੁਤ ਗੰਭੀਰਤਾ ਦਿਖਾਉਂਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਦੋ ਸ਼ੂਟਰਾਂ ਨੂੰ ਕਾਬੂ ਕਰ ਲਿਆ।

ਦੱਸ ਦਈਏ ਕਿ ਜੇ.ਡੇ ਹੱਤਿਆ ਕਾਂਡ ਵਿੱਚ ਅੰਡਰਵਰਲਡ ਡਾਨ ਛੋਟਾ ਰਾਜਨ ਦਾ ਨਾਮ ਵੀ ਚਰਚਾ ਵਿੱਚ ਆਇਆ। ਜੇ. ਡੇ ਦੀ ਹੱਤਿਆ ਦਾ ਮੁੱਖ ਆਰੋਪੀ ਛੋਟਾ ਰਾਜਨ ਹੀ ਸੀ। ਛੋਟਾ ਰਾਜਨ ਦਾ ਸੋਚਣਾ ਇਹ ਸੀ ਕਿ ਪੱਤਰਕਾਰ ਜੇ.ਡੇ ਉਸਦੇ ਖਿਲਾਫ਼ ਲਿਖਦੇ ਸਨ ਅਤੇ ਮੋਸਟ ਵਾਂਟੇਡ ਅੰਡਰਵਰਲਡ ਡਾਨ ਦਾਊਦ ਇਬਰਾਹੀਮ ਦੇ ਮਾਮਲੇ ਵਿੱਚ ਕੁੱਝ ਉਲਟਾ ਸੀ। ਸ਼ੱਕ ਦੇ ਘੇਰੇ ਵਿੱਚ ਘਿਰਿਆ ਛੋਟਾ ਰਾਜਨ ਇਹ ਵੀ ਸੋਚਦਾ ਸੀ ਕਿ ਉਸਨੂੰ ਮਰਵਾਉਣ ਲਈ ਜੇ.ਡੇ ਡੀ ਕੰਪਨੀ ਦੀ ਮੱਦਦ ਕਰ ਰਹੇ ਹਨ ਕਿਉਂਕਿ ਜੇ.ਡੇ ਨੂੰ ਲੰਡਨ ਵਿੱਚ ਮਿਲਣ ਲਈ ਬੁਲਾਇਆ ਗਿਆ ਸੀ। ਸਿਰਫ ਇਸ ਸ਼ੱਕ ਦੀ ਵਜ੍ਹਾ ਕਾਰਨ ਛੋਟਾ ਰਾਜਨ ਨੇ ਜੇ.ਡੇ ਦੇ ਕਤਲ ਨੂੰ ਅੰਜਾਮ ਦਿੱਤਾ।

ਜਿਗਨਾ ਵੋਰਾ ਨਾਮ ਦੀ ਇੱਕ ਮਹਿਲਾ ਪੱਤਰਕਾਰ ਅਤੇ ਇਸ ਦੇ ਸਮੇਤ 10 ਹੋਰ ਵੀ ਇਸ ਵਿੱਚ ਆਰੋਪੀ ਹਨ। ਪੱਤਰਕਾਰ ਜਿਗਨਾ ਵੋਰਾ ਦੇ ਬਾਰੇ ਜਾਣਕਾਰੀ ਵਿੱਚ ਆਉਂਦਾ ਹੈ ਕਿ ਉਸ ਨੇ ਹੀ ਜੇ.ਡੇ ਦੇ ਖਿਲਾਫ ਛੋਟਾ ਰਾਜਨ ਨੂੰ ਭੜਕਾਇਆ ਸੀ ਅਤੇ ਜੇ ਡੇ ਦੀ ਹੱਤਿਆ ਕਰਨ ਲਈ ਵੀ ਉਕਸਾਇਆ ਸੀ।
ਦੱਸ ਦਈਏ ਕਿ ਜੇ ਡੇ ਮੁੰਬਈ ਅੰਡਰਵਰਲਡ ਉੱਤੇ ਕਿਤਾਬਾਂ ਵੀ ਲਿਖ ਰਹੇ ਸਨ। ਇਸੇ ਤਰ੍ਹਾਂ ਛੋਟਾ ਰਾਜਨ ਉੱਤੇ ਵੀ ਜੇ ਡੇ ਇੱਕ ਕਿਤਾਬ ਲਿਖਣ ਵਿੱਚ ਚਰਚਾ ਵਿੱਚ ਸੀ। ਜੇ ਡੇ ਵੱਲੋਂ ਇਨ੍ਹਾਂ ਗਤੀਵਿਧੀਆਂ ਨੂੰ ਕਰਦੇ ਹੋਏ ਸ਼ੱਕ ਦੇ ਅਧਾਰ ਤੇ ਛੋਟਾ ਰਾਜਨ ਨੇ ਹੱਤਿਆ ਦੀ ਸਾਜਿਸ਼ ਰਚੀ।

ਜਾਣੋ ਡਾ. ਧਰਮਵੀਰ ਗਾਂਧੀ ਨੇ ਮੁੱਖ-ਮੰਤਰੀ ਨੂੰ ਚਿੱਠੀ ਵਿੱਚ ਕੀ ਲਿਖਿਆ…

ਜਿਥੇ ਅੱਜਕਲ ਪੰਜਾਬ ਦੀ ਨੌਜਵਾਨ ਪੀੜੀ ਧਰਮ ਅਤੇ ਜਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਪ੍ਰੇਮ ਵਿਆਹ ਦੇ ਸੰਬੰਧਾਂ ਵਿੱਚ ਬੱਝੇ ਜਾ ਰਹੇ ਹਨ ਉਥੇ ਹੀ ਪੰਜਾਬ ਦੇ ਇਕ ਪਿੰਡ ਚਣਕੋਈਆਂ ਨੇ ਬੀਤੇ ਦਿਨੀਂ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜਿਆਂ ਖਿਲਾਫ ਤੁਗਲਕੀ ਫੁਰਮਾਨ ਜਾਰੀ ਕੀਤਾ ਸੀ | ਇਸ ਫੁਰਮਾਨ ਦੇ ਮੁਤਾਬਿਕ ਜੋ ਵੀ ਮੁੰਡਾ ਕੁੜੀ ਘਰਦਿਆਂ ਦੀ ਸਹਿਮਤੀ ਤੋਂ ਬਿਨ੍ਹਾ ਇੱਕ ਦੂਜੇ ਨਾਲ ਵਿਆਹ ਕਰਵਾਉਣਗੇ, ਪਿੰਡ ਵੱਲੋਂ ਦਾ ਸਮਾਜਿਕ ਤੌਰ ‘ਤੇ ਬਾਇਕਾਟ ਕੀਤਾ ਜਾਵੇਗਾ | ਇਸ ਫੁਰਮਾਨ ਅਨੁਸਾਰ ਪ੍ਰੇਮੀ ਜੋੜੇ ਨੂੰ ਪਿੰਡ ਵਿੱਚ ਕੋਈ ਜਗ੍ਹਾ ਨਹੀਂ ਮਿਲੇਗੀ ਅਤੇ ਪਿੰਡ ਵਾਸੀਆਂ ਨਾਲ ਉਨ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੋਵੇਗਾ |

ਇਸ ਗੰਭੀਰ ਮਸਲੇ ਦੇ ਚਲਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਚਿੱਠੀ ਲਿਖੀ ਅਤੇ ਪਿੰਡ ਵੱਲੋਂ ਐਲਾਨੇ ਗਏ ਇਸ ਤੁਗਲਕੀ ਫੁਰਮਾਨ ਵੱਲ ਧਿਆਨ ਦੁਆਇਆ | ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਅਜਿਹਾ ਫੁਰਮਾਨ ਮੌਲਿਕ ਅਧਿਕਾਰਾਂ ਲਈ ਖ਼ਤਰਨਾਕ ਹੈ | ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਇਸ ਤੁਗਲਕੀ ਫੁਰਮਾਨ ‘ਚੋਂ ਜਗੀਰੂ ਤੇ ਅੰਧ-ਪੰਥੀ ਦੀ ਬੋਅ ਆਉਂਦੀ ਹੈ ਅਤੇ ਆਧੁਨਿਕਤਾ ਤੇ ਕਾਨੂੰਨੀ ਬਰਾਬਰੀ ਦਾ ਦਾਅਵਾ ਕਰਨ ਵਾਲੇ ਸਮਾਜ ਵਿੱਚ ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਫੁਰਮਾਨ ਦੀ ਤੁਲਨਾ ਹਰਿਆਣਾ ਦੀਆਂ ਖਾਪ ਪੰਚਾਇਤਾਂ ਨਾਲ ਕੀਤੀ |

ਡਾ. ਧਰਮਵੀਰ ਨੇ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਸਮੇਂ ਸਿਰ ਠੱਲ੍ਹ ਨਾ ਪਾਈ ਗਈ ਤਾਂ ਇਹ ਪੰਜਾਬ ਨੂੰ ਸਦੀਆਂ ਪਿੱਛੇ ਲੈ ਜਾਵੇਗਾ ਅਤੇ ਅਜਿਹਾ ਮਤਾ ਔਰਤਾਂ ‘ਤੇ ਜੁਰਮ, ਬਲਾਤਕਾਰ ਅਤੇ ਕਤਲ ਦੇ ਰੁਝਾਨ ਨੂੰ ਹੋਰ ਵਧਾ ਸਕਦਾ ਹੈ |ਉਹਨਾਂ ਮਾਣਯੋਗ ਮੁੱਖ-ਮੰਤਰੀ ਤੋਂ ਮੰਗ ਕੀਤੀ ਕਿ ਉਹ ਤੁਰੰਤ ਇਸ ਵਿੱਚ ਖੁਦ ਦਖਲ ਦੇਣ ਅਤੇ ਪੰਚਾਇਤ ਦੀ ਗੈਰ-ਸੰਵਿਧਾਨਕ ਕਰਤੂਤ ਨੂੰ ਰੋਕਿਆ ਜਾਵੇ |