ਡੇਰਾ ਮੁਖੀ ਕਰਦਾ ਸੀ ਮਨੁੱਖੀ ਅੰਗਾਂ ਦਾ ਨਾਜਾਇਜ਼ ਕਾਰੋਬਾਰ,ਜਾਣੋ ਕਿੰਝ ਖੁੱਲੀ ਪੋਲ

ਡੇਰਾ ਮੁਖੀ ਰਾਮ ਰਹੀਮ ਦੇ ਗੁਨਾਹਾਂ ਦੇ ਪਿਟਾਰੇ ‘ਚੋਂ ਰੋਜ਼ ਕੋਈ ਨਾ ਕੋਈ ਨਵਾਂ ਸੱਪ ਨਿੱਕਲ ਰਿਹਾ ਹੈ ।ਡੇਰਾ ਸੱਚਾ ਸੌਦਾ ਆਸ਼ਰਮ ‘ਚ ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਹੋਏ ਸਰਚ ਆਪਰੇਸ਼ਨ ਦੌਰਾਨ ਖੁਲਾਸਾ ਹੋਇਆ ਹੈ ਕਿ ਹਸਪਤਾਲ ਦੇ ਨਾਮ ‘ਤੇ ਗੁਰਮੀਤ ਮਨੁੱਖੀ ਅੰਗਾਂ ਦਾ ਕਾਲਾ ਕਾਰੋਬਾਰ ਵੀ ਚਲਾਉਂਦਾ ਸੀ।

ਦੂਜੇ ਦਿਨ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਿਰਸਾ ਸਥਿਤ ਡੇਰੇ ‘ਚ ਮ੍ਰਿਤਕ ਦੇਹਾਂ ਗਲਤ ਢੰਗ ਨਾਲ ਵੱਖ-ਵੱਖ ਹਸਪਤਾਲਾਂ ‘ਚ ਮਨੁੱਖੀ ਅੰਗਾਂ ਦੇ ਟ੍ਰਾਂਸਪਲਾਂਟ ਲਈ ਭੇਜੀਆਂ ਗਈਆਂ।

ਡੇਰੇ ‘ਚ ਮਨੁੱਖੀ ਅੰਗਾਂ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਕਈ ਹਸਪਤਾਲਾਂ ਦਾ ਖੁਲਾਸਾ ਹੋਇਆ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਡੇਰੇ ਦੇ ਅੰਦਰ ਹੀ ਚਮੜੀ ਦੀ ਟ੍ਰਾਂਸਪਲਾਂਟ ਯੂਨਿਟ ਵੀ ਮਿਲੀ , ਜਿਥੇ ਗੈਰ ਕਾਨੂੰਨੀ ਢੰਗ ਨਾਲ ਚਮੜੀ ਨੂੰ ਟ੍ਰਾਂਸਪਲਾਂਟ ਕੀਤਾ ਜਾਂਦਾ ਸੀ। ਜਾਂਚ ਟੀਮ ਨੇ ਡੇਰੇ ਦੇ ਇਸ ਚਮੜੀ ਬੈਂਕ ਨੂੰ ਸੀਲ ਕਰ ਦਿੱਤਾ ਹੈ। ਮੈਡੀਕਲ ਵਿਭਾਗ ਦੀ ਜਾਂਚ ‘ਚ ਡੇਰੇ ਦੇ ਹਸਪਤਾਲ ‘ਚ ਭਾਰੀ ਅਨਿਯਮਿਤਤਾ ਪਾਈ ਗਈ। ਇਸ ਤੋਂ ਇਲਾਵਾ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਦੋ ਆਰਾ ਮਸ਼ੀਨਾਂ ਵੀ ਜ਼ਬਤ ਕਰ ਲਈਆਂ ਗਈਆਂ ਹਨ।

ਪੁਲਿਸ ਵੱਲੋਂ ਰਾਮ ਰਹੀਮ ਦੇ ਆਸ਼ਰਮ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਇੱਕ ਡੇਰਾ ਮੁਖੀ ਦੀ ਗੁਪਤ ਗੁਫਾ ਦਾ ਚੋਰ ਦਰਵਾਜ਼ਾ ਮਿਲਿਆ, ਜਿਥੋਂ ਬਲਾਤਕਾਰੀ ਬਾਬਾ ਗੁਫਾਵਾਂ ਤੋਂ ਸਾਧਵੀਆਂ ਦੇ ਕਮਰਿਆਂ ‘ਚ ਜਾ ਕੇ ਰੰਗਰਲੀਆਂ ਮਨਾਉਂਦਾ ਸੀ।

 

ਸ਼ਨੀਵਾਰ ਨੂੰ ਸਰਚ ਆਪਰੇਸ਼ਨ ਦੌਰਾਨ ਇਸ ਤੋਂ ਪਹਿਲਾਂ, ਜਦ ਪੁਲਸ ਆਸ਼ਰਮ ਨੂੰ ਖੰਗਾਲ ਰਹੀ ਸੀ ਤਾਂ ਵਿਸਫੋਟਕਾਂ ਦੀ ਵੱਡੀ ਖੇਪ ਵੀ ਬਰਾਮਦ ਹੋਈ। ਜਾਂਚ ‘ਚ ਸਾਹਮਣੇ ਆਇਆ ਕਿ ਬਾਬਾ ਰਾਮ ਰਹੀਮ ਆਪਣੇ ਆਸ਼ਰਮ ‘ਚ ਵਿਸਫੋਟਕ ਪਦਾਰਥਾਂ ਦੀ ਗੈਰ ਕਾਨੂੰਨੀ ਫੈਕਟਰੀ ਚਲਾ ਰਿਹਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਰਚ ਆਪਰੇਸ਼ਨ ਦੌਰਾਨ ਡੇਰੇ ਦੀ ਗੁਫਾ ‘ਚੋਂ ਦੋ ਬੱਚਿਆਂ ਸਮੇਤ 5 ਲੋਕਾਂ ਨੂੰ ਰੇਸਕਿਊ ਕੀਤਾ ਗਿਆ। ਰਾਮ ਰਹੀਮ ਦੇ ਆਸ਼ਰਮ ‘ਚ ਇਸ ਤੋਂ ਇਲਾਵਾ ਏ. ਕੇ. 47 ਦੇ ਰਾਇਫਲ ਦੀ ਮੈਗਜ਼ੀਨ ਦਾ ਕਵਰ, ਵਾਕੀ ਟਾਕੀ ਤੇ ਸ਼ੱਕੀ ਦਵਾਈਆਂ ਦਾ ਜ਼ਖੀਰਾ ਵੀ ਮਿਲਿਆ ਸੀ।

ਯੂਰਿਕ ਐਸ਼ਿਡ ਦੀ ਬਿਮਾਰੀ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਨਮਸਕਾਰ ਦੋਸਤੋ ! ਅੱਜ ਅਸੀਂ ਤੁਹਾਨੂੰ ਯੂਰਿਕ ਐਸਿਡ ਦੇ ਲਈ ਦੋ ਅਦਭੁਤ ਨੁਸਖੇ ਦੱਸਣ ਜਾ ਰਹੇ ਹਾਂ |ਅੱਜ-ਕੱਲ ਇਹ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ |uric acid treatment ਇਲਾਜ ਦੇ ਨਾਮ ਉੱਪਰ ਡਾਕਟਰ ਤੁਹਾਡੀ ਜੇਬ ਖਾਲੀ ਕਰ ਰਹੇ ਹਨ |ਸਾਡੇ ਸਦੀਆਂ ਪੁਰਾਣੇ ਆਯੁਰਵੇਦ ਵਿਚ ਇਸਦਾ ਇਲਾਜ ਬਹੁਤ ਹੀ ਆਸਾਨੀ ਨਾਲ ਘਰੇਲੂ ਨੁਸਖੇ ਦੁਆਰਾ ਦੱਸਿਆ ਹੈ ਅੱਜ ਅਸੀਂ ਤੁਹਾਨੂੰ ਉਹਨਾਂ ਨੁਸਖਿਆਂ ਵਿਚੋਂ ਸਾਡੇ ਦੁਆਰਾ ਦੋ ਅਦਭੁਤ ਨੁਸਖੇ ਦੱਸਣ ਜਾ ਰਹੇ ਹਾਂ…………….


ਆਓ ਪਹਿਲਾਂ ਜਾਣਦੇ ਹਾਂ ਕਿ ਯੂਰਿਕ ਐਸਿਡ ਕੀ ਹੁੰਦਾ ਹੈ ?…………..
ਜੇਕਰ ਕਿਸੇ ਕਾਰਨ ਵੀ ਗੁਰਦਿਆਂ ਦੀ ਛਾਨਣ ਸ਼ਕਤੀ ਘੱਟ ਹੋ ਜਾਵੇ ਤਾਂ ਇਹ ਯੂਰੀਆ ਯੂਰਿਕ ਐਸਿਡ ਵਿਚ ਬਦਲ ਜਾਂਦਾ ਹੈ |ਜੋ ਬਾਅਦ ਵਿਚ ਹੱਡੀਆਂ ਵਿਚ ਜੰਮ ਜਾਂਦਾ ਹੈ ਜਿਸ ਕਾਰਨ ਪੀੜਿਤ ਵਿਅਕਤੀ ਨੂੰ ਜੋੜਾਂ ਵਿਚ ਦਰਦ ਰਹਿਣ ਲੱਗਦਾ ਹੈ |ਯੂਰਿਕ ਐਸਿਡ ਯੂਰਿਨ ਦੇ ਟੁੱਟਣ ਨਾਲ ਬਣਦਾ ਹੈ ਵੈਸੇ ਤਾਂ ਯੂਰਿਕ ਐਸਿਡ ਸਰੀਰ ਤੋਂ ਬਾਹਰ ਪੇਸ਼ਾਬ ਦੇ ਰੂਪ ਵਿਚ ਨਿਕਲ ਜਾਂਦਾ ਹੈ ਪਰੰਤੂ ਜਦ ਕਿਸੇ ਕਾਰਨ ਯੂਰਿਕ ਐਸਿਡ ਸਰੀਰ ਵਿਚ ਹੀ ਰਹਿ ਜਾਵੇ ਤਾਂ ਹੌਲੀ-ਹੌਲੀ ਇਸਦੀ ਮਾਤਰਾ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਹੋ ਜਾਂਦੀ ਹੈ |ਇਸ ਨਾਲ ਤੁਹਾਡੇ ਜੋੜਾਂ ਵਿਚ ਬਹੁਤ ਦਰਦ ਰਹਿਣ ਲੱਗਦਾ ਹੈ |


ਯੂਰਿਕ ਐਸਿਡ ਦੇ ਨੁਕਸਾਨ……………….
1-ਇਸਦਾ ਸਭ ਤੋਂ ਵੱਡਾ ਨੁਕਸਾਨ ਹੈ ਸਰੀਰ ਦੇ ਜੋੜਾਂ ਵਿਚ ਦਰਦ ਜਿਸਨੂੰ ਗਾਊਟਰੋਗ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ |
2-ਪੈਰਾਂ ਵਿਚ ਦਰਦ ਹੋਣਾ |
3-ਪੈਰਾਂ ਦੀਆਂ ਤਲੀਆਂ ਵਿਚ ਦਰਦ ਹੋਣਾ |


4-ਗੰਢਾ ਵਿਚ ਸੋਜ |
5-ਜੋੜਾਂ ਵਿਚ ਸਵੇਰੇ-ਸ਼ਾਮ ਤੇਜ ਦਰਦ ਹੋਣਾ |
6-ਇਕ ਥਾਂ ਤੇ ਬੈਠਣ ਨਾਲ ਉਠਣ ਸਮੇਂ ਪੈਰਾਂ ਦੀਆਂ ਤਲੀਆਂ ਵਿਚ ਬਹੁਤ ਦਰਦ ਹੋਣਾ ਅਤੇ ਫਿਰ ਦਰਦ ਘੱਟ ਹੋ ਜਾਣਾ |
7-ਪੈਰਾਂ ,ਜੋੜਾਂ ,ਉਂਗਲੀਆਂ ,ਗੰਢਾ ਵਿਚ ਸੋਜ ਹੋਣਾ |
8-ਸ਼ਰਕਰਾ ਲੈਵਲ ਵੱਧਣਾ |


ਯੂਰਿਕ ਐਸਿਡ ਦੇ ਲਈ ਆਯੁਰਵੇਦ ਨੁਸਖਾ ਨੰਬਰ-1………………
ਤਿਰਫਲਾ-250 ਗ੍ਰਾਮ,ਗਲੋਅ ਚੂਰਨ-200 ਗ੍ਰਾਮ ,ਕਲੌਂਜੀ-100 ਗ੍ਰਾਮ ,ਮੇਥੀ ਪੀਸੀ-100 ,ਅਜਵੈਨ-100 ਗ੍ਰਾਮ ,ਅਰਜਨ ਟਾਹਣੀ ਦਾ ਚੂਰਨ-100 ਗ੍ਰਾਮ ,ਚੋਬ-ਚੀਨੀ-100 ,200 ਐਲੋਵੈਰਾ ਰਸ ਵਿਚ ਸਾਰੇ ਚੂਰਨਾਂ ਨੂੰ ਮਿਲਾ ਕੇ ਛਾਂ ਵਿਚ ਸੁਕਾਓ |

ਸੇਵਨ ਦੀ ਵਿਧੀ–21 ਤੋਂ 90 ਦਿਨ ਤੱਕ ਦਿਨ ਵਿਚ 3 ਵਾਰ 2 ਤੋਂ 5 ਗ੍ਰਾਮ ਸੇਵਨ ਕਰੋ |

ਨੁਸਖਾ ਨੰਬਰ-2…………….
ਛੋਟੀ ਹਰੜ ਦਾ ਪਾਊਡਰ-100 ਗ੍ਰਾਮ .ਵੱਡੀ ਹਰੜ ਦਾ ਪਾਊਡਰ-100 ਗ੍ਰਾਮ ,ਆਂਵਲੇਦਾ ਪਾਊਡਰ-100 ਗ੍ਰਾਮ ਜੀਰੇ ਦਾ ਪਾਊਡਰ-100 ਗ੍ਰਾਮ ,ਗਲੋਅ ਦਾ ਪਾਊਡਰ-200 ਗ੍ਰਾਮ ,ਅਜਵੈਨ-100 ਗ੍ਰਾਮ , ਇਹਨਾਂ ਸਾਰੀਆਂ ਚੀਜਾਂ ਨੂੰ ਆਪਸ ਵਿਚ ਮਿਲਾ ਲਵੋ |ਹਰ-ਰੋਜ 5 ਗ੍ਰਾਮ ਸਵੇਰੇ ਅਤੇ 5 ਗ੍ਰਾਮ ਸ਼ਾਮ ਨੂੰ ਪਾਣੀ ਨਾਲ ਲਵੋ |ਇਸ ਨਾਲ ਤੁਹਾਡਾ ਯੂਰਿਕ ਐਸਿਡ ਠੀਕ ਹੋ ਜਾਵੇਗਾ | ਪਰ ਸਾਵਧਾਨੀ ਤੁਹਾਨੂੰ ਲਾਲ ਮਿਰਚ ਦਾ ਪਾਊਡਰ ਅਤੇ ਕਿਸੇ ਖਟਾਈ ,ਆਚਾਰ ਦਾ ਸੇਵਨ ਬਿਲਕੁਲ ਨਹੀਂ ਕਰਨਾ ਹੈ |


ਹਾਰਟ ਯੂਰਿਕ ਐਸਿਡ ਵਿਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ……………………
ਯੂਰਿਨ ਦੀ ਵਜਾ ਨਾਲ ਯੂਰਿਕ ਐਸਿਡ ਹੁੰਦਾ ਹੈ ਇਸ ਲਈ ਖਾਣ-ਪੀਣ ਦੀਆਂ ਅਜਿਹੀਆਂ ਚੀਜਾਂ ਦੇ ਸੇਵਨ ਤੋਂ ਦੂਰ ਰਹੋ ਜਿੰਨਾਂ ਨਾਲ ਯੂਰਿਨ ਬਣਦਾ ਹੈ ਜਿਵੇਂ -ਰੇਡ ਮੀਟ ,ਆੱਰਗਨ ਮੀਟ ,ਮੱਛੀ ਅਤੇ C ਫੂਡ |


1-ਦੁੱਧ ਘੱਟ ਫੈਟ ਵਾਲਾ ਹੀ ਪੀਓ |
2-ਜੈਤੁਨ ਦੇ ਤੇਲ ਵਿਚ ਹੀ ਖਾਣਾ ਬਣਾਓ |
3-ਡੱਬਾ ਬੰਦ ਖਾਣੇ ਤੋਂ ਬਚੋ |
4-ਵਿਟਾਮਿਨ C ਯੁਕਤ ਚੀਜਾਂ ਦਾ ਸੇਵਨ ਕਰੋ |
5-ਬੀਅਰ ਅਤੇ ਸ਼ਰਾਬ ਦੇ ਸੇਵਨ ਤੋਂ ਪਰਹੇਜ ਕਰੋ |

Red wine pouring into wine glass, close-up

6-ਜਿੰਨਾਂ ਚੀਜਾਂ ਵਿਚ ਫਾਇਬਰ ਜਿਆਦਾ ਹੋਵੇ ਅਜਿਹੀਆਂ ਚੀਜਾਂ ਜਿਆਦਾ ਖਾਓ |
7-ਓਮੇਗਾ-3 ਫ਼ੈਟੀ ਐਸਿਡ ਦਾ ਯੂਰਿਕ ਐਸਿਡ ਵਿਚ ਪਰਹੇਜ ਕਰੋ |
8-ਨਿੰਬੂ ਪਾਣੀ ਸਰੀਰ ਨੂੰ ਸਾਫ਼ ਕਰਦਾ ਹੈ ਅਤੇ ਕਿਰਸਟਲ ਘੋਲਦਾ ਹੈ |


9-ਪੇਸਟਰੀ ,ਕੇਕ ,ਪੈਨਕੇਕ ਜਿਹੇ ਬੇਕਰੀ ਉਤਪਾਦਾਂ ਦੇ ਸੇਵਨ ਤੋਂ ਬਚੋ |
10-ਜਾਮੁਨ ,ਚੈਰੀ ਅਤੇ ਸਟੌਬਰੀ ਜਿਹੇ ਫਲ ਗਠੀਏ ਦਾ ਇਲਾਜ ਕਰਨ ਅਤੇ ਯੂਰਿਕ ਐਸਿਡ ਨੂੰ ਬਾਹਰ ਕੱਢਣ ਵਿਚ ਮੱਦਦ ਕਰਦੇ ਹਨ |
ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ |

ਸਿਰਫ਼ ਇੱਕ ਆਦਤ ਹੀ ਰੋਕ ਦੇਵੇਗੀ ਹਰਟ ਅਟੈਕ ਅਤੇ ਬੀਪੀ ਦੀ ਸਮੱਸਿਆ

ਅਸੀਂ ਤੁਹਾਨੂੰ ਸਮੇਂ-ਸਮੇਂ ਉੱਪਰ ਆਪਣੀਆਂ ਪੋਸਟਾਂ ਵਿਚ ਸਿਹਤ ਲਈ ਅਨੇਕਾਂ ਚੀਜਾਂ ਦੱਸੀਆਂ ਜਿਸਨੂੰ ਅਪਣਾਉਣ ਨਾਲ ਤੁਸੀਂ ਹਮੇਸ਼ਾ ਸਵਸਥ ਰਹਿ ਸਕਦੇ ਹੋ |ਅੱਜ ਅਸੀਂ ਤੁਹਾਨੂੰ ਇਸ ਪੋਸਟ ਵਿਚ ਇਕ ਨਵੀਂ ਜਾਣਕਾਰੀ ਦੇਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਇਕ ਆਦਤ ਆਪਣੀ ਦਿਨ-ਚਾਰਿਆ ਵਿਚ ਸ਼ਾਮਿਲ ਕਰ ਲਵੋਗੇ ਤਾਂ ਤੁਹਾਨੂੰ ਜਿੰਦਗੀ ਵਿਚ ਕਦੇ ਵੀ ਹਾਰਟ ਅਟੈਕ ਨਹੀਂ ਆਵੇਗਾ ਤਾਂ ਆਓ ਜਾਣਦੇ ਹਾਂ ਇਸ ਆਦਤ ਬਾਰੇ……………


ਇਹ ਆਦਤ ਸ਼ਾਇਦ ਤੁਸੀਂ ਸਾਡੀ ਪਿਛਲੀ ਪੋਸਟ ਵਿਚ ਪੜੀ ਹੋਵੇ ਜਿਸਦਾ ਟਾਈਟਲ ਸੀ “ਕੀ ਤੁਹਾਨੂੰ ਹਾਰਟ ਵਿਚ ਬਲਾੱਕੇਜ ਹੈ ਇੰਜਿਯੋਪਲਾਸਟੀ ਦਾ ਵਿਚਾਰ ਹੈ ਤਾਂ ਇਸਨੂੰ ਪੜੋ ਅਤੇ ਫਿਰ ਵਿਚਾਰ ਕਰੋ” |ਇਹ ਸੋਧ ਉਸ ਡਾਕਟਰ ਦੀ ਸੀ ਜਿੰਨਾਂ ਨੂੰ ਇਕ ਨਹੀਂ ਦੋ ਵਾਰ ਨੋਬਲ ਪੁਰਸਕਾਰ ਮਿਲਿਆ ਹੈ ਆਪਣੀ ਸੋਧ ਦੀ ਵਜਾ ਕਰਕੇ |

ਪਰ ਇਹੀ ਸੋਧ ਆਯੁਰਵੇਦ ਵਿਚ ਹਜਾਰਾਂ ਸਾਲ ਪਹਿਲਾਂ ਹੋ ਚੁੱਕੀ ਹੈ ਬਸ ਫਰਕ ਸਿਰਫ ਇਹ ਸੀ ਕਿ ਉਸ ਸਮੇਂ ਲੋਕ ਜਿਆਦਾ ਸਵਾਲ ਨਹੀਂ ਸੀ ਕਰਦੇ ਤਾਂ ਵੈਦ ਸਿਰਫ ਇਹ ਹੀ ਕਹਿ ਦਿੰਦੇ ਸੀ ਕੇ ਤੁਸੀਂ ਇਸਨੂੰ ਲਵੋ ਸਭ ਆਪਣੇ ਆਪ ਸਹੀ ਹੋ ਜਾਵੇਗਾ ਪਰ ਅੱਜ-ਕੱਲ ਲੋਕ ਬਹੁਤ ਸਵਾਲ ਕਰਦੇ ਹਨ ਜੋ ਬਹੁਤ ਵਧੀਆ ਗੱਲ ਹੈ ਇਸ ਨਾਲ ਲੋਕਾਂ ਦਾ ਵਿਸ਼ਵਾਸ਼ ਵੀ ਵੱਧਦਾ ਹੈ |ਇਸ ਜਾਣਕਾਰੀ ਨੂੰ ਚੰਗੀ ਤਰਾਂ ਪੜੋ ਅਤੇ ਫਿਰ ਵਿਚਾਰ ਕਰੋ………..


ਇਸ ਆਦਤ ਵਿਚ ਸਿਰਫ ਇਹ ਹੈ ਕਿ ਤੁਸੀਂ ਹਰ-ਰੋਜ ਘੱਟ ਤੋਂ ਘੱਟ 500 ਤੋਂ 1000 mg ਵਿਟਾਮਿਨ C ਦਾ ਸੇਵਨ ਕਰਨਾ ਹੈ |ਇਸ ਲਈ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਆਂਵਲਾ ਜਰੂਰ ਖਾਓ ,ਹਰ-ਰੋਜ ਜੋ ਵਿਅਕਤੀ 1 ਤੋਂ 3 ਆਂਵਲੇ ਖਾਂਦਾ ਹੈ ਉਹ ਕਦੇ ਵੀ ਬੀਮਾਰ ਨਹੀਂ ਹੁੰਦਾ ,ਕਦੇ ਉਸਨੂੰ ਹਾਰਟ ਦੀ ਸਮੱਸਿਆ ਨਹੀਂ ਆਉਂਦੀ |

ਆਂਵਲਾ ਇੰਨਾਂ ਮਸ਼ਹੂਰਸੀ ਕਿ ਇਸਨੂੰ ਅੱਜ ਵੀ ਜੋ ਚਮਨਪਰਾਸ਼ ਬਣਦਾ ਹੈ ਉਸਦਾ ਬੇਸ ਇਸਨੂੰ ਹੀ ਰੱਖਿਆ ਜਾਂਦਾ ਹੈ |ਜੋ ਵਿਅਕਤੀ ਹਰ-ਰੋਜ 1000 mg vitamin C ਦਾ ਸੇਵਨ ਕਰਦਾ ਹੈ ਉਸਨੂੰ ਹਾਰਟ ਬੀ.ਪੀ ,ਕੋਲੇਸਟਰੋਲ ,ਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਪ੍ਰਯੋਗ ਉਹਨਾਂ ਰੋਗੀਆਂ ਲਈ ਸਭ ਤੋਂ ਬੇਹਤਰ ਹੈ ਜਿੰਨਾਂ ਨੂੰ Angioplasty ਦੀ ਸਲਾਹ ਦਿੱਤੀ ਜਾਂਦੀ ਹੈ |

sick man suffering from heart attack

ਆਓ ਜਾਣਦੇ ਹਾਂ vitamin C ਦੇ ਪ੍ਰਕਿਰਤਿਕ ਸੋਰਸ………
-ਆਂਵਲਾ
-ਸੰਤਰਾ
-ਮਸੱਮੀ
-ਨਾਰੰਗੀ
-ਨਿੰਬੂ (ਛਿੱਲਕੇ ਸਮੇਤ)


-ਚਲਾਈ
-ਪਪੀਤਾ
-ਲੌਕੀ
-ਮੂਲੀ ਦੇ ਪੱਤੇ
-ਪੱਤੇਦਾਰ ਸਬਜੀਆਂ


ਜੇਕਰ ਤੁਸੀਂ ਇਹ ਨਹੀਂ ਖਾ ਸਕਦੇ ਤਾਂ ਬਜਾਰ ਵਿਚ ਮੈਡੀਕਲ ਸਟੋਰ ਵਿਚ Vitamin C ਦੀ ਟੈਬਲੇਟ ਵੀ ਆਉਂਦੀ ਹੈ 500 mg ਦੀ ਉਸਨੂੰ ਦਿਨ ਵਿਚ 3 ਤੋਂ 4 ਵਾਰ ਖਾਓ ਅਤੇ ਜਦ ਮੌਸਮ ਵਿਚ ਆਂਵਲਾ ਆਵੇ ਤਾਂ ਆਂਵਲੇ ਨੂੰ ਕਿਸੇ ਵੀ ਪ੍ਰਕਾਰ ਨਾਲ ਖਾਓ ਅਤੇ ਜਿੰਨਾਂ ਲੋਕਾਂ ਨੂੰ ਲੱਗਦਾ ਹੈ ਕਿ ਆਂਵਲਾ ਜਾਂ ਖੱਟਾ ਖਾ ਕੇ ਉਹਨਾਂ ਦਾ ਯੂਰਿਕ ਵੱਧ ਜਾਂਦਾ ਹੈ ਤਾਂ ਉਹ ਗਲਤ ਸੋਚ ਰਹੇ ਹਨ |ਇਸ ਨਾਲ ਉਹਨਾਂ ਦਾ ਯੂਰਿਕ ਐਸਿਡ ਸਹੀ ਹੋ ਜਾਵੇਗਾ ਇਸ ਲਈ ਤੁਸੀਂ ਸਾਡੀ ਇਹ ਪੋਸਟ ਪੜੋ |


ਇਸ ਪ੍ਰਯੋਗ ਵਿਚ ਤੁਸੀਂ ਚਾਹ ਬਿਲਕੁਲ ਬੰਦ ਕਰਨੀ ਹੈ ਇਸਦੀ ਜਗਾ ਤੁਸੀਂ ਆਪਣੇ ਬੱਚਿਆਂ ਨੂੰ ਨਿੰਬੂ ਪਾਣੀ ਪਿਲਾਓ ਇਸ ਵਿਚ 2 ਚੁੱਟਕੀਆਂ ਮਿੱਠਾ ਸੋਦਾ ਮਿਲਾ ਕੇ ਤੁਸੀਂ ਦੇਖੋਗੇ ਕਿ ਅਜਿਹੀਆਂ ਸਮੱਸਿਆਵਾਂ ਜੋ ਲੱਖਾਂ ਦਵਾਈਆਂ ਲੈ ਕੇ ਵੀ ਠੀਕ ਨਹੀਂ ਹੋ ਰਹੀਆਂ ਉਹ ਆਪਣੇ ਆਪ ਸਹੀ ਹੋ ਜਾਣਗੀਆਂ ਕਿਉਂਕਿ ਇਸ ਨਾਲ ਤੁਹਾਨੂੰ ਪੂਰਾ ਸਰੀਰ ਐਲਕਲਾਇਨ ਹੋ ਜਾਵੇਗਾ ਤੁਹਾਡਾ PH ਬਿਲਕੁਲ ਸਹੀ ਹੋ ਜਾਵੇਗਾ |

ਗਰੀਬ ਮੁੰਡੇ ਨੇ ਮੋਟਰਸਾਇਕਲ ਦੇ ਇੰਜਣ ਵਿਚ ਲਾਇਆ ਅਜਿਹਾ ਜੁਗਾੜ ਕਿ ਐਵਰੇਜ ਹੋ ਗਈ 153 ਕਿਲੋਮੀਟਰ ਪ੍ਰਤੀ ਲੀਟਰ

ਨਵੀ ਸੋਚ ਨਵੀ ਉਮੀਦ , ਗਰੀਬ ਮੁੰਡੇ ਦਾ ਗਜਬ ਦਿਮਾਗ

ਕੌਸ਼ੰਬੀ ਦੇ ਵਿਵੇਕ ਕੁਮਾਰ ਪਟੇਲ ਨੇ ਕੀਤਾ ਹੈਰਾਨ ਕਰਨ ਦੇਣ ਵਾਲਾ ਚਮਤਕਾਰ । ਮੋਟਰਸਾਇਕਲ ਦੇ ਇੰਜਣ ‘ਚ ਮਾਮੂਲੀ ਤਬਦੀਲੀ ਦੇ ਬਾਅਦ ਉਸਦਾ ਮੋਟਰਸਾਇਕਲ 153 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦੇ ਰਿਹਾ ਹੈ । ਸਾਇੰਸ ਅਤੇ ਤਕਨਾਲੋਜੀ (Upisisti) ਉੱਤਰ ਪ੍ਰਦੇਸ਼ ਅਤੇ ਇਲਾਹਾਬਾਦ ਦੇ ਮੋਤੀ ਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਨੇ ਇਸ ਤਕਨੀਕ ਨੂੰ ਪ੍ਰਮਾਣਤ ਕੀਤਾ ਹੈ ।

ਤਿੰਨ ਬਿਘਾ ਜਮੀਨ ਵਿੱਚ ਖੇਤੀ ਕਰਕੇ ਪਰਿਵਾਰ ਪਾਲਣ ਵਾਲੇ ਵਿਵੇਕ ਨੇ ਸੋਚਿਆ ਵੀ ਨਹੀਂ ਹੋਣਾ ਕੇ ਮੋਟਰਸਾਇਕਲ ਦੇ ਇੰਜਨ ਨਾਲ ਛੇੜਛਾੜ ਕਰਨ ਨਾਲ ਉਸਦੀ ਜਿੰਦਗੀ ਬਦਲ ਜਾਵੇਗੀ । ਵਿਵੇਕ ਨੇ ਦੱਸਿਆ ਕਿ 12 ਵੀੰ ਪਾਸ ਕਰਨ ਤੋਂ ਬਾਅਦ ਉਹ ਮੋਟਰਸਾਇਕਲ ਰਿਪੇਅਰ ਦੀ ਦੁਕਾਨ ਉੱਤੇ ਬੈਠਦਾ ਸੀ ਅਤੇ ਰਿਪੇਅਰ ਸਿੱਖਣ ਤੋਂ ਬਾਅਦ ਉਸਨੇ ਇੰਜਣ ਵਿੱਚ ਤਬਦੀਲੀ ਕਰਨ ਲਈ ਟੈਸਟ ਸ਼ੁਰੂ ਕਰ ਦਿੱਤਾ । ਤਿੰਨ ਸਾਲ ਪਹਿਲਾਂ ਆਪਨੇ ਮੋਟਰ ਸਾਇਕਲ ਦੇ ਇੰਜਣ ਵਿੱਚ ਤਬਦੀਲੀ ਕੀਤੀ ਅਤੇ ਐਵਰੇਜ ਦੁੱਗਣੀ ਹੋ ਗਈ , ਕੁਝ ਲੋਕਾਂ ਦੀ ਮੱਦਦ ਨਾਲ ਉਹ ਕੌਸਲ ਦੇ ਸੰਪਰਕ ਵਿੱਚ ਆਇਆ ਤੇ ਉਸਨੇ ਆਪਣੀ ਇਸ ਤਕਨੀਕ ਵਿੱਚ ਹੋਰ ਵਿਕਾਸ ਅਤੇ ਸੁਧਾਰ ਕੀਤਾ । ਫਿਰ ਮੋਤੀ ਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਨੇ ਇਸ ਤਕਨੀਕ ਦੀ ਜਾਂਚ ਕੀਤੀ ਅਤੇ ਜਾਂਚ ਵਿੱਚ ਇਹ ਤਕਨੀਕ ਬਿੱਲਕੁਲ ਸਹੀ ਪਾਈ ਗਈ । ਇਸਤੋਂ ਬਾਅਦ ਉਸਨੇ ਆਪਣੀ ਇਸ ਤਕਨੀਕ ਨੂੰ ਰਜਿਸਟਰ ਕਰਵਾਉਣ ਲਈ ਅਪਲਾਈ ਕੀਤਾ ।

 

ਜੇਨਰੇਟਰ ਦੀ ਖਪਤ ਘਟਾਉਣ ਲਈ ਵੀ ਕੰਮ ਆਵੇਗੀ ਇਹ ਤਕਨੀਕ
ਕਟੜਾ ਸਥਿਤ ਸ਼੍ਰੀ ਮਾਤਾ ਵੈਸ਼ਨਵ ਦੇਵੀ ਯੂਨੀਵਰਸਿਟੀ ਨੇ ਵਿਵੇਕ ਦੀ ਤਕਨੀਕ ਨੂੰ ਸਟਾਰਟ-ਅੱਪ ਦੇ ਤੌਰ ਤੇ ਰਜਿਸਟਰ ਕੀਤਾ । ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ .ਟੈਕ ਕਰ ਚੁੱਕੇ ਆਕਾਸ਼ ਸ੍ਰੀਵਾਸਤਵ ਜਿਨਰੇਟਰ ਦੀ ਤੇਲ ਖਪਤ ਨੂੰ ਘਟਾਉਣ ਲਈ ਵਿਵੇਕ ਦੀ ਮੱਦਦ ਲੈ ਰਹੇ ਹਨ ਅਤੇ ਇਸ ਤਕਨੀਕ ਲਈ ਸੈਂਟਰ ਵੱਲੋਂ 75 ਲੱਖ ਰੂਪਏ ਦੀ ਮੱਦਦ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ।

ਜੁਆਇੰਟ ਡਾਇਰੈਕਟਰ ਰਾਧੇ ਲਾਲ ਨੇ ਕਿਹਾ ਵਿਵੇਕ ਪੈਟਰੋਲ ਦੀ ਸਪਲਾਈ ਨੂੰ ਕੰਟਰੋਲ ਕਰਕੇ ਮੋਟਰਸਾਇਕਲ ਦੀ ਐਵਰੇਜ ਨੂੰ ਡੇਢ ਗੁਣਾ ਵਧਾ ਦਿੱਤਾ ਹੈ । ਇਸ ਤਕਨੀਕ ਨਾਲ ਮੋਟਰਸਾਇਕਲ ਦਾ ਇੰਜਣ ਵੀ ਨਹੀਂ ਗਰਮ ਹੁੰਦਾ ਅਤੇ ਪੈਟਰੋਲ ਦੀ ਖਪਤ ਬਹੁਤ ਘਟ ਗਈ ਅਤੇ ਇਸ ਤਕਨੀਕ ਨਾਲ ਮੋਟਰਸਾਇਕਲ ਦੀ ਸਪੀਡ ਅਤੇ ਪਿਕਅੱਪ ਵਿੱਚ ਕੋਈ ਕਮੀ ਨਹੀਂ ਆਉਂਦੀ ।

ਹੈਰਾਨ ਰਹਿ ਜਾਓਗੇ ਖਬਰ ਪੜ੍ਹਕੇ-ਡੇਰੇ ਤੋਂ ਲਖਨਊ ਭੇਜੀਆਂ 14 ਲਾਸ਼ਾਂ ਕਿਸਦੀਆਂ ਸਨ?

ਬਲਾਤਕਾਰ ਮਾਮਲੇ ‘ਚ ਸਜ਼ਾ ਭੁਗਤ ਰਹੇ ਰਾਮ ਰਹੀਮ ਦੇ ਡੇਰੇ ਦੀ ਕਹਾਣੀਆਂ ਦੇ ਤਾਰ ਹੁਣ ਲਖਨਊ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਰਸਾ ਸਥਿੱਤ ਗੁਰਮੀਤ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਤੋਂ 14 ਲਾਸ਼ਾਂ ਲਖਨਊ ਦੇ ਇੱਕ ਮੈਡੀਕਲ ਕਾਲਜ ਨੂੰ ਭੇਜੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਵੱਡਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਉੱਤਰ ਪ੍ਰਦੇਸ਼ ਸਰਕਾਰ ਦੇ ਸਿਹਤ ਮੰਤਰਾਲੇ ਦੀ ਇੱਕ ਕਮੇਟੀ ਨੇ ਲਖਨਊ ਦੇ ਜੀਸੀਆਰਜੀ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ।

ਰਿਪੋਰਟ ਮੁਤਾਬਕ, ਜਨਵਰੀ 2017 ਤੋਂ ਅਗਸਤ 2017 ਦੌਰਾਨ ਇਹ 14 ਲਾਸ਼ਾਂ ਡੇਰਾ ਸੱਚਾ ਸੌਦਾ ਸਿਰਸਾ ਤੋਂ ਭੇਜੀਆਂ ਗਈਆਂ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਲਾਸ਼ਾਂ ਦਾ ਨਾ ਤਾਂ ਕੋਈ ਮੌਤ ਦਾ ਸਰਟੀਫਿਕੇਟ ਹੈ ਅਤੇ ਨਾ ਹੀ ਇੱਕ ਸੂਬੇ ਤੋਂ ਦੂਜੇ ਸੂਬੇ ਲੈ ਜਾਣ ਦਾ ਸਰਕਾਰੀ ਆਗਿਆ ਨੂੰ ਦਰਸ਼ਾਉਂਦਾ ਕੋਈ ਹੋਰ ਦਸਤਾਵੇਜ਼। ਇਸ ਖੁਲਾਸੇ ਤੋਂ ਬਾਅਦ ਮੈਡੀਕਲ ਸਿੱਖਿਆ ਵਿਭਾਗ ਦੇ ਅਧਿਕਾਰੀ ਹੈਰਾਨ ਹਨ।

ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਡੇਰਾ ਸੱਚਾ ਸੌਦਾ ‘ਚ ਤਲਾਸ਼ੀ ਮੁਹਿੰਮ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤਹਿਤ ਪੁਲਿਸ ਹੁਣ ਡੇਰੇ ਦੇ ਚੱਪੇ-ਚੱਪੇ ਦੀ ਛਾਣਬੀਣ ਕਰ ਰਹੀ ਹੈ। ਦੱਸ ਦਈਏ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੁਲਿਸ ਵੱਲੋਂ ਡੇਰੇ ‘ਚ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੀ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਦੇ ਲਖਨਊ ‘ਚ ਪੈਂਦੇ ਇੱਕ ਮੈਡੀਕਲ ਕਾਲਜ ਦੇ ਨਾਲ ਜੁੜਦੇ ਡੇਰਾ ਸੱਚਾ ਸੌਦਾ ਦੇ ਰਿਸ਼ਤਿਆਂ ਨੇ ਹੁਣ ਹਰਿਆਣਾ ਸਰਕਾਰ ਦੀਆਂ ਮੁਸ਼ਕਿਲਾਂ ਹੋਰ ਵੀ ਵਧਾ ਦਿੱਤੀਆਂ ਹਨ। ਇਸ ਖੁਲਾਸੇ ਦਾ ਸਭ ਤੋਂ ਵੱਡਾ ਅਸਰ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ਼ ਦੀ ਕੁਰਸੀ ‘ਤੇ ਵੀ ਪੈ ਸਕਦਾ ਹੈ, ਕਿਉਂਕਿ ਬਿਨਾਂ ਸਿਹਤ ਮੰਤਰੀ ਅਤੇ ਸਿਹਤ ਮੰਤਰਾਲੇ ਦੀ ਆਗਿਆ ਦੇ ਡੇਰੇ ਨੇ 14 ਲਾਸ਼ਾਂ ਨੂੰ ਦੂਜੇ ਸੂਬੇ ‘ਚ ਕਿਵੇਂ ਭੇਜਿਆ, ਹੁਣ ਇਸ ਗੱਲ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਜੇ ਤੁਸੀਂ ਨਿੱਤਨੇਮ ਨਹੀ ਕਰਦੇ ਤਾਂ ਇੱਕ ਵਾਰ ਇਹ ਵੀਡੀਓ ਜਰੂ੍ਰ ਦੇਖ ਲਵੋ ..

ਨਿੱਤਨੇਮ ਬਾਣੀਆਂ ਕਰਨੀਆਂ ਜਰੂਰੀ ਹਨ ਪਰ ਫਲ ਵੀਚਾਰ ਕੇ ਪੜ੍ਹਣ ਦਾ ਹੀ ਮਿਲੇਗਾ । ਕੀ ਫਲ ਮਿਲੇਗਾ ?

ਪਿਛਲੇ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਪਾਠ ਕਰਨਾ ਇੱਕ ਕਰਮ ਕਾਂਡ ਹੀ ਹੈ । ਇਸ ਗੱਲ ਦਾ ਕੁੱਝ ਕੁ ਵੀਰਾਂ ਨੂੰ ਬੁਰਾ ਲੱਗਿਆ ਹੋਵੇਗਾ ਅਤੇ ਕਈਆਂ ਨੂੰ ਇਹ ਵੀ ਲੱਗਿਆ ਹੋਵੇਗਾ ਕਿ ਨਿਤਨੇਮ ਵੀ ਨਹੀਂ ਕਰਨਾ ਚਾਹੀਦਾ ਸਾਨੂੰ । ਇਹ ਤਾਂ ਗੁਰੂ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਹੋਈ ਫੇਰ । ਨਿਤਨੇਮ ਤਾਂ ਸਿੱਖ ਦੀ ਪੂੰਜੀ ਹੈ ਜੋ ਸਿੱਖ ਹਰ ਰੋਜ਼ ਆਪਣੇ ਖਾਤੇ ਵਿੱਚ ਜਮਾਂ ਕਰਦਾ ਹੈ। ਫਿਰ ਕੀ ਕੀਤਾ ਜਾਵੇ ? ਹਰ ਰੋਜ਼ ਦੋਵੇਂ ਵੇਲੇ ਆਪਣੇ ਖਾਤੇ ਵਿੱਚ ਨਿਤਨੇਮ ਰੂਪੀ ਜਮਾਂ ਪੂੰਜੀ ਇਕੱਠੀ ਕੀਤੀ ਜਾਵੇ । ਪਰ ਕਿਵੇਂ ? ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਨਾਲ ਪਰਮਾਤਮਾ ਨੂੰ ਹਾਜ਼ਰ ਨਾਜਰ ਸਮਝ ਕੇ ਬਾਣੀ ਦੇ ਅਰਥਾਂ ਨੂੰ ਵੀਚਾਰ ਕੇ ਆਪਣੀ ਜਿੰਦਗੀ ਵਿੱਚ ਧਾਰਨ ਕਰਨ ਨਾਲ ਹੀ ਅਸਲ ਵਿੱਚ ਸਾਡਾ ਨਿਤਨੇਮ ਕੀਤਾ ਮੰਨਿਆ ਜਾ ਸਕਦਾ ਹੈ ਨਹੀਂ ਤਾਂ ਬਸ ਨਿਰਾ ਕਰਮ ਕਾਂਡ ਹੀ ਹੈ ।

ਇਸਲਈ ਨਿੱਤਨੇਮ ਦੋ ਵਕਤ ਦੀ ਰੋਟੀ ਜਿੰਨਾਂ ਹੀ ਜਰੂਰੀ ਹੈ ਬਸ ਹਜਮ ਹੋ ਜਾਵੇ ਤਾਂ ਹੀ ਗੱਲ ਬਣਦੀ ਹੈ । ਜਿਵੇਂ ਰੋਟੀ ਹਾਜਮ ਹੋ ਕੇ ਸਾਡੇ ਸਰੀਰ ਦੀਆਂ ਕਿਰਿਆਵਾਂ ਵਿੱਚ ਮਦਦ ਕਰਦੀ ਹੈ ਅਤੇ ਸਾਡੇ ਸਰੀਰ ਵਿੱਚ ਅੰਗਾਂ ਦੇ ਵਿਕਾਸ ਦੇ ਰੂਪ ਵਿੱਚ ਸਾਨੂੰ ਨਜ਼ਰ ਆਉਣ ਲੱਗ ਪੈਂਦੀ ਹੈ । ਉਸੇ ਤਰ੍ਹਾਂ ਬਾਣੀ ਜਦੋਂ ਹਜਮ ਹੋਣ ਲੱਗ ਪਵੇ ਇਹ ਸਾਡੇ ਮਨ ਦਾ ਵਿਕਾਸ ਕਰਦੀ ਹੈ ਅਤੇ ਸਾਡੇ ਵਿਚਾਰਾਂ ਅਤੇ ਸੁਭਾਅ ਦੇ ਰੂਪ ਵਿੱਚ ਸਾਨੂੰ ਦਿਖਾਈ ਦੇਣ ਲੱਗ ਪੈਂਦੀ ਹੈ । ਮਨ ਦਾ ਵਿਕਾਸ ਹੋਣਾ ਹੀ ਅਸਲੀ ਫਲ ਹੈ ਜੋ ਬਾਣੀ ਪੜ੍ਹ ਕੇ ਮਿਲਦਾ ਹੈ ।

 

 

It is important to do nitnem or follow daily bani routine but its fruits can be gained only by reading it with full faith and understanding its meaning
But what fruit will we get?
It was written in the last post that doing path is the karm kand. Some of us may have felt bad that it is against doing daily nitnem or some of us may think negatively that doing nitnem (just reading) is also karm kand and should we not do it? Not doing nitnem is to violate the orders of the guru. Nitnem is the currency of Sikhism which each Sikh earn and saves into his eternal account. Then What is to be done? Just add the nitnem currency into your savings account. Image result for nitneamBut how? While reading daily gurbani, think of the omnipresence of the God and understand the meaning of the gurbani also adopting it into our life. This is the real way to do Nitnem otherwise it will be the whole karm kand. That is why Nitnem is also as much important to us as is two time food but if it is digested only then it is of any use. As when the food get digested , it gets into various metabolic activities of body and it gets visible by development of our body parts. Same is with Nitnem which when starts to digest , develops our mind and its digestion can be observed in our behavior and thoughts. Development of the mind is the real fruit which we get by doing nitnem or reading Gurbani.

ਤੁਸੀਂ ਹੈਰਾਨ ਰਹਿ ਜਾਵੋਗੇ ਇਸ ਚਾਲ ਬਾਰੇ ਜਾਣ ਕੇ ਜੋ ਕਿਸੇ ਨੇ ਪਹਿਲਾਂ ਤਾਂ ਕਦੀ ਨੀਂ ਸੁਣਿਆ !!

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ “ਸਿੱਖ ਅਰਦਾਸ”, ਸਿੱਖ ਰਹਿਤ ਮਰਯਾਦਾ ਵਿੱਚ ਅੰਕਤਿ ਹੈ (੧੯੪੫, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)। ਫੁੱਟ ਨੋਟ ਦੁਆਰਾ ਇਹ ਭੀ ਹਦਾਇਤ ਕੀਤੀ ਹੋਈ ਹੈ ਕਿ * ਇਹ ਅਰਦਾਸ ਦਾ ਨਮੂਨਾ ਹੈ। “
ਦੇਖੌ Video ਅੰਗਰੇਜਾ ਦੇ ਹੁਕਮ ਨਾਲ ਅਰਦਾਸ ਨੂੰ ਕਿਵੇਂ ਬਦਲ ਦਿੱਤਾ ਗਿਆ …

“ਪ੍ਰਿਥਮ ਭਗੌਤੀ” ਵਾਲੇ ਸ਼ਬਦ ਅਤੇ ‘ਨਾਨਕ ਨਾਮ’ ਵਾਲੀਆਂ ਅੰਤਲੀਆਂ ਦੋ ਤੁਕਾਂ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਸ਼੍ਰੋਮਣੀ ਕਮੇਟੀ ਵਲੋਂ ਛਪੇ “ਨਿਤਨੇਮ ਅਤੇ ਸੁੰਦਰ ਗੁਟਕਿਆਂ” ਵਿੱਚ ਭੀ ਇਹ ਅਰਦਾਸ ਦਰਜ਼ ਕੀਤੀ ਹੋਈ ਹੈ। ਕਈ ਲੇਖਕਾਂ ਨੇ ਤਾਂ ਕਿਤਾਬਾਂ ਲਿਖ ਕੇ ਅਰਦਾਸ ਵਾਰੇ ਬਹੁਤ ਜਾਣਕਾਰੀ ਦਿੱਤੀ ਹੋਈ ਹੈ ਤਾਂ ਜੋ ਸਾਨੂੰ ਇਸ ਦੀ ਮਹਤੱਤਾ ਦਾ ਪਤਾ ਰਹੇ ਕਿ ਅਸੀਂ “ਗੁਰੂ ਗ੍ਰੰਥ ਸਾਹਿਬ” ਅਗੇ ਖਲੋ ਕੇ ਕਿਵੇਂ ਅਰਦਾਸ ਕਰਨੀ ਹੈ। ਸਾਡੀ ਸੇਧ ਲਈ, ਇਹ ਭੀ ਜਾਣਕਾਰੀ ਦਿੱਤੀ ਹੋਈ ਹੈ ਕਿ ਜੇ ਸ੍ਰੀ ਗੁਰੂ ਗ੍ਰੰਥ ਜੀ ਮੌਜੂਦ ਨਾ ਹੋਣ ਤਾਂ ਕਿਸੇ ਪਾਸੇ ਮੂੰਹ ਕਰਕੇ ਅਰਦਾਸ ਕਰੋ, ਪ੍ਰਵਾਨ ਹੈ।

Image result for sikh ardas girl

ਅਜ-ਕਲ ਇੰਟਰਨਿੱਟ ਅਤੇ ਸਿੱਖ ਮੈਗਜ਼ੀਨਾਂ ਦੁਆਰਾ “ਬਚਿਤ੍ਰ ਨਾਟਕ / ਦਸਮ ਗ੍ਰੰਥ” ਵਾਰੇ ਕਾਫੀ ਚਰਚਾ ਹੋਣ ਕਰਕੇ, ਇਹ ਪਤਾ ਲਗਾ ਕਿ ਸਿੱਖ ਅਰਦਾਸ ਦੀ ਸ਼ੁਰੂਆਇਤ “ਵਾਰ ਦੁਰਗਾ ਕੀ” ਤੋਂ ਹੋਈ ਜਾਪਦੀ ਹੈ। ਇਸ ਵਾਰ ਦੀਆਂ ਪਹਿਲੀਆਂ ਦੋ ਅਤੇ ਆਖ਼ੀਰਲੀਆਂ ਦੋ ਪਉੜੀਆਂ ਜਾਣਕਾਰੀ ਲਈ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਾਨੂੰ ਪਤਾ ਰਹੇ ਕਿ ਅਸੀਂ ਅਰਦਾਸ ਕਿਸ ਭਗਉਤੀ / ਭਗੌਤੀ ਅਗੇ ਕਰ ਰਹੇਂ ਹਾਂ?

ਵਾਰ ਦੁਰਗਾ ਕੀ

ੴ ਸਤਿਗੁਰ ਪ੍ਰਸਾਦਿ

ਸ੍ਰੀ ਭਗਉਤੀ ਜੀ ਸਹਾਇ

ਅਥ ਵਾਰ ਦੁਰਗਾ ਕੀ ਲਿਖ੍ਹਯਤੇ

ਪਾਤਿਸਾਹੀ ੧੦

ਪਉੜੀ..

ਪ੍ਰਥਮਿ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ। ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜੁਨ ਹਰਿਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸਨਿ ਧਿਆਇਐ ਜਿਸੁ ਡਿਠੇ ਸਭੁ ਦੁਖੁ ਜਾਇ। ਤੇਗ ਬਹਾਦੁਰ ਸਿਮਰੀਐ ਘਰਿ ਨੌਨਿਧ ਆਵੈ ਧਾਇ। ਸਭ ਥਾਈ ਹੋਇ ਸਹਾਇ। ੧।

{ਡਾ: ਰਤਨ ਸਿੰਘ ਜੱਗੀ ਅਤੇ ਡਾ: ਗੁਰਸ਼ਰਨ ਕੌਰ ਜੱਗੀ ਅਨੁਸਾਰ, ਇਸ ਦੇ ਅਰਥ ਹਨ} :

(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ (ਫਿਰ) ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ। (ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ। (ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ। (ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ। (ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆ ਹਨ। (ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ। ੧।

(ਇਥੇ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਨਹੀਂ। ਪਰ, ਅੱਠਵੇਂ ਅਤੇ ਨੌਵੇਂ ਗੁਰੂ ਸਾਹਿਬਾਨ ਨੂੰ ਦੂਸਰੇ ਗੁਰੂ ਸਾਹਿਬਾਨ ਨਾਲੋਂ ਅਲਗ ਦਰਸਾ ਦਿੱਤਾ, ਸ਼ਾਇਦ ਇਸ ਲਈ ਕਿ ਉਨ੍ਹਾਂ ਦੇ ਦਿੱਲੀ ਵਿਖੇ ਸੁਆਸ ਖ਼ੱਤਮ ਹੋਏ? ਪਰ, ਸਿੱਖ ਧਰਮ ਅਨੁਸਾਰ ਸਾਰੇ ਗੁਰੂ ਸਾਹਿਬਾਨ ਇੱਕ ਹੀ ਗਿਆਨ-ਜੋਤਿ ਦੇ ਮਾਲਕ ਸਨ)

ਖੰਡਾ ਪ੍ਰਥਮੈ ਸਾਜਿਕੈ ਜਿਨ ਸਭ ਸੈਸਾਰ ਉਪਾਇਆ। ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਬਣਾਇਆ। ਸਿੰਧੁ ਪਰਬਤ ਮੇਦਨੀ ਬਿਨੁ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ। ਤੈ ਹੀ ਦੁਰਗਾ ਸਾਜਿਕੈ ਦੈਤਾ ਦਾ ਨਾਸ ਕਰਾਇਆ। ਤੈਥੌ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ। ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ। ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ। ਕਿਨੈ ਤੇਰਾ ਅੰਤ ਨ ਪਾਇਆ। ੨।Image result for sikh ardas girl

(ਫਿਰ ੩ ਤੋਂ ੫੩)

ਦੁਰਗਾ ਅਤੇ ਦਾਨਵੀ ਭੇੜ ਪਇਆ ਸਬਾਹੀ। ਸਸਤ੍ਰ ਪਜੂਤੇ ਦੁਰਗਸਾਹ ਗਹਿ ਸਭਨੀ ਬਾਹੀ।

ਸੁੰਭ ਨਿਸੁੰਭ ਸੰਘਾਰਿਆ ਵਥ ਜੇ ਹੈ ਸਾਹੀ। ਫਉਜਾ ਰਾਕਸ ਆਰੀਆ ਵੇਖ ਰੋਵਨਿ ਧਾਹੀ।

ਮੁਹਿ ਕੜੂਚੇ ਘਾਹੁ ਦੇ ਛਡਿ ਘੋੜੇ ਰਾਹੀ। ਭਜਦੇ ਹੋਇ ਮਾਰੀਅਨ ਮੁੜਿ ਝਾਕਨਿ ਨਾਹੀ। ੫੪।

ਆਖੀਰਲਾ ਛੰਦ

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ। ਇੰਦ੍ਰ ਸਦਿ ਬੁਲਾਇਆ ਰਾਜ ਅਭਿਖੇਖ ਨੋ।

ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ। ਚਉਦੀ ਲੋਕੀ ਛਾਇਆ ਜਸੁ ਜਗਮਾਤ ਦਾ।

ਦੁਰਗਾ ਪਾਠ ਬਣਾਇਆ ਸਭੇ ਪਉੜੀਆ। ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ। ੫੫।

{ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ}

ਅਰਥ: (ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ ਅਤੇ ਇੰਦਰ ਨੂੰ ਰਾਜ-ਤਿਲਕ ( ‘ਅਭਿਖੇਖ’ ) ਦੇਣ ਲਈ ਸਦ ਲਿਆ। ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ। (ਇਸ ਤਰ੍ਹਾਂ) ਚੌਦਾਂ ਲੋਕਾਂ ਵਿੱਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ। ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿੱਚ ਰਚਿਆ ਹੈ। ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿੱਚ ਨਹੀਂ ਪਏਗਾ। ੫੫।

ਆਓ, ਹੁਣ ਅਸੀਂ “ਭਗਉਤੀ” ਵਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤਿ ਬਾਣੀ ਤੋਂ ਸੇਧ ਲੈਣ ਦਾ ਓਪਰਾਲਾ ਕਰੀਏ:

ਸਿਰੀਰਾਗ ਕੀ ਵਾਰ ਮਹਲਾ ੩॥ ਪੰਨਾ ੮੮॥ ਸੋ ਭਗਉਤੀ ਜ+ ਭਗਵੰਤੈ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥ ਧਾਵਤੁ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥ ਐਸਾ ਭਗਉਤੀ ਉਤਮੁ ਹੋਇ॥ ਨਾਨਕ ਸਚਿ ਸਮਾਵੈ ਸੋਇ॥ ੨॥

ਇਹੋ ਜਿਹੀ ਮੇਹਨਤੀ ਧੀ ਰੱਬ ਸਭ ਨੂੰ ਦੇਵੇ, ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਧੀ ਲਈ ..

ਬਚਪਨ ਵਿਚ I.A.S ਬਣਨ ਦਾ ਖਵਾਬ ਦੇਖਿਆ ਸੀ ਪਰ ਪਿਤਾ ਦੇ ਕਾਰੋਬਾਰ ਵਿਚ ਘਾਟੇ ਵੀ ਵਜਾ ਨਾਲ 12 ਵੀਂ ਕਲਾਸ ਵਿਚ ਹੀ ਇਹ ਸੁਪਨਾ ਟੁੱਟ ਗਿਆ |ਪੜਾਈ ਦੇ ਨਾਲ ਪਰਿਵਾਰ ਦੀ ਜਿੰਮੇਵਾਰੀ ਅਤੇ ਕੁੱਝ ਕਰਨ ਦੀ ਚਾਹਤ ਨੇ ਉਸਦਾ ਸੁਪਨਾ ਟੁੱਟਣ ਨਹੀਂ ਦਿੱਤਾ |ਆਪਣੀ ਮਿਹਨਤ ਅਤੇ ਲਗਨ ਦੇ ਦਮ ਉੱਪਰ ਪੁਰਸ਼ਾਂ ਦੇ ਕਾਰੋਬਾਰ ਵਿਚ ਆਪਣੀ ਇਕ ਪਹਿਚਾਣ ਬਣਾ ਲਈ ਹੈ |ਅੱਜ ਉਹ ਕਰੀਬ 60 ਕਰੋੜ ਰੁਪਏ ਵਾਲੇ ਟਰਨਆੱਵਰ ਬਿਜਨਸ ਨੂੰ ਸੰਭਾਲ ਰਹੀ ਹੈ |ਜੀ ਹਾਂ ਅਸੀਂ ਜੈ ਲੱਛਮੀ ਫੂਡਸ ਦੀ ਡਾਇਰੈਕਟਰ ਮਿਸ ਦੀਪਾਲੀ ਸਿੰਘ ਦੀ ਗੱਲ ਕਰ ਰਹੇ ਹਾਂ..

ਦੀਪਾਲੀ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿਚ ਬਹੁਤ ਘੱਟ ਪੈਸਿਆਂ ਵਿਚ ਉਸਨੇ ਕਣਕ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ |ਪਰ ਢੇਢ ਤੋਂ ਦੋ ਸਾਲਾਂ ਦੇ ਅੰਦਰ ਹੀ ਉਸਦਾ ਕਾਰੋਬਾਰ 60 ਕਰੋੜ ਤੱਕ ਪਹੁੰਚ ਗਿਆ |ਬਾਤਚੀਤ ਵਿਚ ਦਿਪਾਲੀ ਨੇ ਕਿਹਾ ਕਿ ਇਸ ਮੁਕਾਮ ਨੂੰ ਹਾਸਿਲ ਕਰਨ ਤੋਂ ਪਹਿਲਾਂ ਉਸਨੇ ਇਕ ਕੁੱਝ ਦਿਨਾਂ ਤੱਕ ਇਕ ਫੂਡ ਕੰਪਨੀ ਵਿਚ ਨੌਕਰੀ ਵੀ ਕੀਤੀ ਸੀ |ਆਓ ਜਾਣਦੇ ਹਾਂ ਕਿਵੇਂ ਦੀਪਾਲੀ ਨੇ ਇਸਦੀ ਸ਼ੁਰੂਆਤ ਅਤੇ ਹਾਸਿਲ ਕੀਤਾ ਇਹ ਮੁਕਾਮ..28 की उम्र में खड़ी कर दी 60 करोड़ की कंपनी, किराना कारोबार में बनाई पहचान
ਆਮ ਤੌਰ ਤੇ ਪੁਰਸ਼ਾਂ ਦੇ ਵਾਲੇ ਕਾਰੋਬਾਰ ਵਿਚ ਵਿਚ ਗਵਾਲੀਅਰ ਦੀ ਦੀਪਾਲੀ ਆਪਣੀ ਪਹਿਚਾਣ ਬਣਾਉਣ ਦੇ ਨਾਲ ਧੁੰਮਾਂ ਮਚਾ ਰਹੀ ਹੈ |ਦੀਪਾਲੀ ਨੇ ਆਪਣਾ ਕਾਰੋਬਾਰ ਗਵਾਲੀਅਰ ਤੋਂ ਇੰਦੌਰ ਤੱਕ ਸ਼ੁਰੂ ਕੀਤਾ ਪਰ ਉਸਨੇ ਕੁੱਝ ਕਰਕੇ ਦਿਖਾਉਣ ਦੀ ਜਿੱਦ ਨਹੀਂ ਛੱਡੀ |ਦਰਾਸਲ ਦੀਪਾਲੀ ਨੇ ਪਹਿਲਾਂ ਜਿਥੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਉਸ ਦੇ ਸਾਹਮਣੇ ਇਕ ਗਰੀਬ ਦੀ ਦੁਕਾਨ ਖੁੱਲ ਗਈ ਜਿਸ ਨਾਲ ਉਹ ਥੋੜੀ ਅਸਹਜ ਹੋਈ ਅਤੇ ਇੰਦੌਰ ਵਿਚ ਚਲੀ ਗਈ |ਇਸ ਤੋਂ ਬਾਅਦ 28 ਸਾਲ ਦੀ ਦੀਪਾਲੀ ਸਿੰਘ ਨੇ ਕਿਰਾਨਾ ਕਾਰੋਬਾਰ ਵਿਚ ਪੂਰੀ ਤਰਾਂ ਨਾਲ ਅੰਗੇਜ ਕਰਨ ਦੇ ਨਾਲ ਆਪਣੀ ਇਕ ਅਲੱਗ ਪਹਿਚਾਣ ਵੀ ਬਣਾਈ ਹੈ |
strong>ਨੌਕਰੀ ਤੋਂ ਪੈਸਾ ਬਚਾ ਕੇ ਸ਼ੁਰੂ ਕੀਤਾ ਸੀ ਕਾਰੋਬਾਰ…

ਦੀਪਾਲੀ ਨੇ ਜਦ ਇੰਦੌਰ ਵਿਚ ਕਦਮ ਰੱਖਿਆ ਤਾਂ ਸਭ ਤੋਂ ਪਹਿਲਾਂ ਉਸਨੇ ਕੇਪੀ ਫੂਡਸ ਵਿਚ ਨੌਕਰੀ ਕੀਤੀ |ਉਥੇ ਉਸਨੇ ਬਹੁਤ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ |ਦੀਪਾਲੀ ਨੇ ਦੱਸਿਆ ਕਿ ਕਈ ਵਾਰ ਕੰਮ ਕਰਦੇ-ਕਰਦੇ ਥੱਕਜਾਂਦੇ ਸੀ ਪਰ ਉਸਨੇ ਬਹੁਤ ਕੰਮ ਸਿਖਿਆ |ਇਸ ਤੋਂ ਬਾਅਦ ਜਦ ਉਸਨੂੰ ਇੰਦੌਰ ਮੰਡੀ ਵਿਚੋਂ ਕਾਰੋਬਾਰ ਲਾਈਸੈਂਸ ਮਿਲਿਆ ਤਾਂ ਉਸਦਾ ਕਾਰੋਬਾਰ ਚੱਲ ਪਿਆ |ਦੀਪਾਲੀ ਪਹਿਲਾਂ-ਪਹਿਲਾਂ ਬਿਨਾਂ ਫਰਮ ਦੇ ਕੰਮ ਕਰਦੀ ਰਹੀ ,ਨੌਕਰੀ ਵਿਚੋਂ ਜੋ ਪੈਸਾ ਬਚਦਾ ਸੀ ਉਸਨੇ ਉਹਨਾਂ ਪੈਸਿਆਂ ਨਾਲ ਆਪਣਾ ਕਾਰੋਬਾਰ ਵਧਾਇਆ |
ਨਹੀਂ ਬਣ ਪੈ I.A.S ਅਤੇ ਬਣ ਗਈ ਕਿਰਾਨਾ ਕਾਰੋਬਾਰ ਦੀ ਮਾਲਿਕ……………
I.A.S ਦਾ ਸੁਪਨਾ ਟੁੱਟ ਗਿਆ ਤਾਂ ਦੀਪਾਲੀ ਪਰਿਵਾਰ ਚਲਾਉਣ ਅਤੇ ਕੁੱਝ ਕਰ ਗੁਜਰਨ ਦੀ ਚਾਹਤ ਵਿਚ ਕਿਰਾਨਾ ਕਾਰੋਬਾਰੀ ਬਣ ਗਈ |ਦੀਪਾਲੀ ਦਾ ਬਚਪਨ ਤੋਂ ਹੀ I.A.S ਬਣਨ ਦਾ ਸੁਪਨਾ ਸੀ ਪਰ ਜਦ ਉਸਦਾ ਇਹ ਸੁਪਨਾ ਟੁੱਟਗਿਆ ਤਾਂ ਉਸਨੇ ਅਨਾਜ ਦੀ ਮਸ਼ਹੂਰ ਮੰਡੀ ਵਿਚ ਰਜਿਸਟ੍ਰੇਸ਼ਨ ਕਰਵਾ ਕੇ ਕਾਰੋਬਾਰ ਸ਼ੁਰੂ ਕਰ ਦਿੱਤਾ |ਦਰਾਸਲ ਦੀਪਾਲੀ ਜਦ 12 ਵੀ ਕਲਾਸ ਵਿਚ ਸੀ ਤਾਂ ਉਸਦੇ ਪਿਤਾ ਦੇ ਕਾਰੋਬਾਰ ਵਿਚ ਬਹੁਤ ਨੁਕਸਾਨ ਹੋ ਗਿਆ ਅਤੇ ਉਹ ਦੀਪਾਲੀ ਦੀ ਅੱਗੇ ਪੜਾਈ ਕਰਵਾਉਣ ਵਿਚ ਮੱਦਦ ਨਹੀਂ ਕਰ ਪਾਏ..

ਲਛਮੀ ਫੂਡ ਫਰਮ ਦੇ ਤਹਿਤ ਸਲਾਨਾ 60 ਕਰੋੜ ਦਾ ਕਾਰੋਬਾਰ………………
ਦੀਪਾਲੀ ਨੇ ਅਨਾਜ ਦੇ ਵਪਾਰ ਵਿਚ ਖੁਦ ਹੀ ਫਰਮ ਰਜਿਸਟਰਡ ਕਰਵਾ ਕੇ ਕਣਕ ਦਾ ਕਾਰੋਬਾਰ ਕਰ ਰਹੀ ਹੈ |ਦੀਪਾਲੀ ਇਹ ਕਾਰੋਬਾਰ ਜੈ ਲਛਮੀ ਫੂਡ ਫਰਮ ਦੇ ਨਾਮ ਨਾਲ ਚਲਾ ਰਹੀ ਹੈ |ਦੀਪਾਲੀ ਦਾ ਸਲਾਨਾ 60 ਕਰੋੜ ਰੁਪਏ ਦਾ ਟਰਨਆੱਵਰ ਹੈ |
ਰੇਸਟੋਰੈਂਟ ਵਿਚ ਨੁਕਸਾਨ ਹੋਣ ਦੇ ਬਾਵਜੂਦ ਵੀ ਦੀਪਾਲੀ ਨੇ ਹਾਰ ਨਹੀਂ ਮੰਨੀ………..
ਗਵਾਲੀਅਰ ਦੇ ਸਿਧੀਆ ਸਕੂਲ ਵਿਚ ਪੜੀ ਦੀਪਾਲੀ ਨੇ ਟਿਫਿਨ ਸਰਵਿਸਿਜ ,ਹੋਸਟਲ ,ਰੇਸਟੋਰੈਂਟ ਬਿਜਨਿਸ ਅਤੇ ਇਕ ਫੂਡ ਫਰਮ ਵਿਚ ਨੌਕਰੀ ਵੀ ਕੀਤੀ ਸੀ ਤਾਂ ਕਿ ਉਹ ਆਪਣੀ ਪੜਾਈ ਦੇ ਨਾਲ-ਨਾਲ ਆਪਣੇ ਪਰਿਵਾਰ ਦੀਆਂ ਜਿੰਮੇਵਾਰੀਆਂ ਨੂੰ ਪੂਰਾ ਕਰ ਸਕੇ..
ਦੀਪਾਲੀ ਦੇ ਬਾਸਕਿਟ ਬਾੱਲ ਅਤੇ ਹੈਂਡ ਬਾੱਲ ਵਿਚ ਚਿੰਨ………..
ਗਵਾਲੀਅਰ ਦੇ ਰਹਿਣ ਵਾਲੀ ਦੀਪਾਲੀ ਪੜਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਕਾਫੀ ਹਿੱਸੇ ਲੈਂਦੀ ਸੀ |ਦੀਪਾਲੀ ਸਿੰਘ ਬਾਸਕਿਟ ਬਾੱਲ ਅਤੇ ਹੈਂਡ ਬਾੱਲ ਵਿਚ ਨੈਸ਼ਨਲ ਚੈਂਪੀਅਨ ਰਹਿ ਚੁੱਕੀ ਹੈ |ਇਸ ਤੋਂ ਇਲਾਵਾ ਉਹ ਸਟੇਟ ਲੈਵਲ ਤੇ ਵੀ ਖੇਡ ਚੁੱਕੀ ਹੈ |
ਕਣਕ ਦੇ ਕਾਰੋਬਾਰ ਵਿਚ ਦੀਪਾਲੀ ਸਿੰਘ ਕਮਾ ਰਹੀ ਹੈ ਆਪਣਾ ਨਾਮ……………..
ਦੀਪਾਲੀ ਨੇ ਇੰਦੌਰ ਮੰਡੀ ਵਿਚ ਜੈ ਲੱਛਮੀ ਫੂਡਸ ਨਾਮ ਦੀ ਫਰਮ ਦਾ ਰਜਿਸਟ੍ਰੇਸ਼ਨ ਕਰਵਾਇਆ |ਇਸ ਤੋਂ ਬਾਅਦ ਉਸਨੇ ਦਿਨ ਰਾਤ ਮਿਹਨਤ ਕੀਤੀ ਅਤੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਕਿਰਾਨਾ ਕਾਰੋਬਾਰ ਨਾਲ ਜੁੜੇ ਲੋਕਾਂ ਤੋਂ ਬਿਜਨਸ ਸਿੱਖਿਆ |ਇੰਦੌਰ ਮੰਡੀ ਵਿਚ ਕਰੀਬ 1500 ਰਜਿਸਟਟਰਡ ਕਾਰੋਬਾਰੀ ਦੀਪਾਲੀ ਦੇ ਕਾਰੋਬਾਰ ਵਿਚ ਪੂਰਾ ਸਹਯੋਗ ਕਰਦੇ ਹਨ |ਇੰਦੌਰ ਮੰਡੀ ਵਿਚ ਉਸਦਾ ਆੱਫਿਸ ਵੀ ਹੈ |

ਰਾਮ ਰਹੀਮ ਨੂੰ ਲਿਆਂਦਾ ਜਾ ਰਿਹਾ ਹੈ PGI, ਬਿਮਾਰੀ ਦਾ ਕਾਰਨ ਗੁਪਤ ਰੋਗ…!

ਚੰਡੀਗੜ੍ਹ (ਨਰਿੰਦਰ ਜੱਗਾ) – ਰੋਹਤਕ ਜੇਲ ਵਿਚ ਬੰਦ ਬਾਬਾ ਰਾਮ ਰਹੀਮ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਜੇਲ੍ਹ ਵਿੱਚ ਡੇਰਾ ਮੁਖੀ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ।  ਬਿਮਾਰੀ ਦਾ ਕਾਰਨ ਗੁਪਤ ਰੋਗ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਪੀ ਜੀ ਆਈ ਦੇ ਵਾਰਡ ਵਿੱਚ ਕਮਰਾ ਨੰਬਰ 105 ਨੂੰ ਡੇਰਾ ਮੁਖੀ ਦੇ ਇਲਾਜ ਲਈ ਬੁੱਕ ਕੀਤਾ ਗਿਆ ਦੱਸਿਆ ਜਾਂਦਾ ਹੈ।  ਆਸ ਪਾਸ ਦੇ ਰੂਮ ਵੀ ਖਾਲੀ ਕਰਵਾ ਲਏ ਗਏ ਹਨ।

ਸੂਤਰਾਂ ਅਨੁਸਾਰ ਡੇਰਾ ਮੁਖੀ ਦੀ ਸਵੇਰੇ ਹੀ ਤਬੀਅਤ ਵਿਗੜੀ ਸੀ। ਬਾਬੇ ਦੀ ਜਾਂਚ ਲਈ ਚਾਰ ਡਾਕਟਰਾਂ ਦੀ ਟੀਮ ਸੁਨਾਰੀਆ ਜੇਲ ਵਿਚ ਭੇਜੀ ਗਈ ਸੀ। ਸੂਤਰਾਂ ਅਨੁਸਾਰ ਡੇਰਾ ਮੁਖੀ ਨੂੰ ਡਾਕਟਰਾਂ ਦੀ ਇਸ ਟੀਮ ਨੇ ਪੀਜੀਆਈ ਰੈਫਰ ਕਰਨ ਦੀ ਸਲਾਹ ਦਿੱਤੀ ਗਈ ਹੈ।

ਦੱਸ ਦਈਏ ਕਿ 25 ਅਗਸਤ ਨੂੰ ਜਿਸ ਵੇਲੇ ਗੁਰਮੀਤ ਰਾਮ ਰਹੀਮ ਨੂੰ ਸਜਾ ਸੁਣਾਈ ਗਈ ਸੀ, ਉਸ ਤੋਂ ਪਹਿਲਾਂ ਉਸਨੇ ਆਪਣੀ ਤਬੀਅਤ ਸਹੀ ਨਾ ਹੋਣ ਦੀ ਗੱਲ ਕਹੀ ਸੀ।

ਰਾਮ ਰਹੀਮ ਨੂੰ ਲਿਆਂਦਾ ਜਾ ਰਿਹਾ ਹੈ PGI, ਬਿਮਾਰੀ ਦਾ ਕਾਰਨ ਗੁਪਤ ਰੋਗ…!

ਖੰਘ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਖੰਘ ਇੱਕ ਆਮ ਲੱਗਣ ਵਾਲੀ ਬੀਮਾਰੀ ਹੈ ਪਰ ਇਹ ਜੇਕਰ ਜ਼ਿਆਦਾ ਵਧ ਜਾਵੇ ਤਾਂ ਕਾਫ਼ੀ ਤਕਲੀਫ਼ ਦੇਣ ਵਾਲੀ ਹੋ ਜਾਂਦੀ ਹੈ। ਬਦਲਦੇ ਮੌਸਮ ਜਾਂ ਫਿਰ ਕਈ ਵਾਰ ਤਲਿਆ ਖਾਣਾ ਖੰਘ ਦਾ ਕਾਰਨ ਬਣ ਜਾਂਦਾ ਹੈ। ਪਰ ਕੁੱਝ ਘਰੇਲੂ ਨੁਸਖ਼ਿਆਂ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।


ਜੇਕਰ ਤੁਸੀਂ ਖੰਘ ਦੀ ਸਮੱਸਿਆ ਨਾਲ ਪ੍ਰੇਸ਼ਾਨ ਹੋ ਤਾਂ ਤੁਲਸੀ ਦੇ ਪੱਤੇ, 5 ਦਾਣੇ ਕਾਲੀ ਮਿਰਚ, 5 ਨਗ ਕਾਲਾ ਮੁਨੱਕਾ, 5 ਗ੍ਰਾਮ ਕਣਕ ਦੇ ਆਟੇ ਦਾ ਛਾਣ, 6 ਗ੍ਰਾਮ ਮੁਲੱਠੀ, 3 ਗ੍ਰਾਮ ਬਨਕਸ਼ਾਂ ਦੇ ਫੁੱਲ ਲੈ ਕੇ 200 ਗ੍ਰਾਮ ਪਾਣੀ ‘ਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਏ ਤਾਂ ਇਸ ਨੂੰ ਠੰਢਾ ਕਰ ਕੇ ਪੁਣ ਲਓ। ਫਿਰ ਗਰਮ ਕਰ ਕੇ ਇਸ ਘੋਲ ‘ਚ ਪਤਾਸੇ ਪਾ ਕੇ ਰਾਤ ਨੂੰ ਸੌਣ ਸਮੇਂ ਗਰਮ-ਗਰਮ ਪੀ ਲਓ। ਇਹ ਘੋਲ 3-4 ਦਿਨਾਂ ਤੱਕ ਲੈਣ ਨਾਲ ਖੰਘ ਠੀਕ ਹੋ ਜਾਂਦੀ ਹੈ।


ਖੰਘ ਹੋਣ ਦੇ ਹਾਲਾਤ ‘ਚ ਇੱਕ ਨਮਕ ਦੀ ਡਲੀ ਲਓ। ਇਸ ਨੂੰ ਅੱਗ ‘ਤੇ ਚੰਗੀ ਤਰ੍ਹਾਂ ਗਰਮ ਕਰੋ। ਜਦੋਂ ਨਮਕ ਦੀ ਡਲੀ ਗਰਮ ਹੋ ਕੇ ਲਾਲ ਹੋ ਜਾਏ ਤਾਂ ਤੁਰੰਤ ਅੱਧੇ ਕੱਪ ਪਾਣੀ ‘ਚ ਪਾ ਕੇ ਕੱਢ ਲਓ। ਸੌਣ ਤੋਂ ਪਹਿਲਾਂ ਇਸ ਨੂੰ ਪੀਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।
ਸ਼ਹਿਦ, ਕਿਸ਼ਮਿਸ਼ ਤੇ ਮਨੱਕੇ ਨੂੰ ਮਿਲਾ ਕੇ ਖਾਣ ਨਾਲ ਵੀ ਖੰਘ ਠੀਕ ਹੋ ਜਾਂਦੀ ਹੈ।


ਚਾਹ ਬਣਾਉਣ ਵੇਲੇ ਤੁਲਸੀ, ਕਾਲੀ ਮਿਰਚ ਤੇ ਅਦਰਕ ਪਾ ਕੇ ਚੰਗੀ ਤਰਾਂ ਉਬਾਲੋ ਤਾਂ ਕਿ ਇਹਨਾਂ ਚੀਜ਼ਾਂ ਦਾ ਅਸਰ ਪੂਰੀ ਤਰਾਂ ਚਾਹ ‘ਚ ਘੁਲ ਜਾਵੇ। ਇਸ ਚਾਹ ਨੂੰ ਪੀਣ ਨਾਲ ਵੀ ਖੰਘ ਦੂਰ ਹੋ ਜਾਂਦੀ ਹੈ।