ਮਾਂ ਬਣੀ 10 ਸਾਲਾ ਬੱਚੀ ਦੇ ਮਾਮਲੇ ‘ਚ ਨਵਾਂ ਮੋੜ, ਡੀ. ਐੱਨ. ਏ. ਰਿਪੋਰਟ ਨੇ ਉਡਾਏ ਪੁਲਸ ਤੇ ਪਰਿਵਾਰ ਦੇ ਹੋਸ਼

10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ ‘ਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਦੋਸ਼ੀ ਮਾਮੇ ਕੁਲਬਹਾਦਰ ਦੀ ਡੀ. ਐੱਨ. ਏ. ਰਿਪੋਰਟ ਪੈਦਾ ਹੋਈ ਬੱਚੀ ਨਾਲ ਮੈਚ ਨਾ ਹੋਈ। ਹੁਣ ਸਵਾਲ ਇਹ ਉੱਠਦਾ ਹੈ ਕਿ ਨਵਜੰਮੇ ਬੱਚੇ ਦਾ ਪਿਤਾ ਕੌਣ ਹੈ? ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੀੜਤਾ ਨਾਲ ਸਿਰਫ ਕੁਲਬਹਾਦਰ ਨੇ ਹੀ ਨਹੀਂ, ਕਿਸੇ ਹੋਰ ਨੇ ਵੀ ਜਬਰ-ਜ਼ਨਾਹ ਕੀਤਾ ਹੈ। ਇਸ ਕੇਸ ‘ਚ ਹੁਣ ਅਦਾਲਤ ਦੇ ਨਾਲ ਹੀ ਪੁਲਸ ਲਈ ਵੀ ਇਹ ਸੁਲਗਦਾ ਸਵਾਲ ਬਣ ਗਿਆ ਹੈ ਕਿ ਆਖਿਰ ਬੱਚੀ ਦਾ ਪਿਤਾ ਕੌਣ ਹੈ ਤੇ ਉਸ ਨਾਲ ਕਿਸਨੇ ਜਬਰ-ਜ਼ਨਾਹ ਕੀਤਾ ਹੈ, ਮਹਿਲਾ ਅਪਰਾਧ ਦੇ ਮਾਮਲਿਆਂ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਕੋਰਟ ਨੇ ਯੂ. ਟੀ. ਪੁਲਸ ਦੀ ਐੱਸ. ਐੱਸ. ਪੀ. ਨੂੰ ਕੇਸ ਦੀ ਅਗਲੀ ਜਾਂਚ ਲਈ ਪੱਤਰ ਲਿਖਿਆ ਹੈ।

ਰਿਪੋਰਟ ਨੂੰ ਰੱਖਿਆ ਗਿਆ ਸੀ ਗੁਪਤ
ਸ਼ੁੱਕਰਵਾਰ ਨੂੰ ਡੀ. ਐੱਨ. ਏ. ਰਿਪੋਰਟ ਅਦਾਲਤ ‘ਚ ਸੌਂਪੀ ਗਈ ਸੀ। ਸੂਤਰਾਂ ਅਨੁਸਾਰ ਅਦਾਲਤ ‘ਚ ਗੁਪਤ ਰੂਪ ‘ਚ ਸੌਂਪੀ ਗਈ ਰਿਪੋਰਟ ਨੂੰ ਖੋਲ੍ਹਣ ਸਮੇਂ ਅਦਾਲਤ ‘ਚ ਸਿਰਫ ਚੋਣਵੇਂ ਲੋਕ ਹੀ ਸਨ। ਜਿਸ ਸਮੇਂ ਰਿਪੋਰਟ ਖੋਲ੍ਹੀ ਗਈ, ਉਸ ਸਮੇਂ ਅਦਾਲਤ ‘ਚ ਮੌਜੂਦ ਪੁਲਸ ਸਟਾਫ ਨੂੰ ਵੀ ਬਾਹਰ ਭੇਜ ਦਿੱਤਾ ਗਿਆ ਸੀ, ਉਥੇ ਹੀ ਡੀ. ਐੱਨ. ਏ. ਮਾਹਿਰ ਦੀ ਗਵਾਹੀ ਤੋਂ ਬਾਅਦ ਇਸਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।

ਡੀ. ਐੱਨ. ਏ. ਰਿਪੋਰਟ ਦਾ ਅਸਰ ਨਹੀਂ ਪਵੇਗਾ

ਕਾਨੂੰਨ ਦੇ ਮਾਹਿਰਾਂ ਨੇ ਦੱਸਿਆ ਕਿ ਕੇਸ ‘ਤੇ ਇਸ ਮੈਡੀਕਲ ਸਬੂਤ (ਡੀ. ਐੱਨ. ਏ. ਰਿਪੋਰਟ) ਦਾ ਅਸਰ ਨਹੀਂ ਪਵੇਗਾ ਕਿਉਂਕਿ ਅਦਾਲਤ ‘ਚ ਪੀੜਤ ਬੱਚੀ ਮੁਲਜ਼ਮ ਦੀ ਪਛਾਣ ਕਰ ਚੁੱਕੀ ਹੈ ਤੇ ਅਦਾਲਤ ‘ਚ ਬਿਆਨ ਦਰਜ ਕਰਵਾ ਚੁੱਕੀ ਹੈ ਕਿ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਅਦਾਲਤ ‘ਚ ਹੁਣ ਤਕ 15 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਹਨ।

ਮੰਗਲਵਾਰ ਨੂੰ ਸੈਕਟਰ-39 ਥਾਣੇ ਦੇ ਮਾਲਖਾਨਾ ਮੁਨਸ਼ੀ ਹੈੱਡ ਕਾਂਸਟੇਬਲ ਹਰਬੰਸ ਸਿੰਘ ਦੇ ਬਿਆਨ ਹੋਏ। ਉਨ੍ਹਾਂ ਨੇ ਅਦਾਲਤ ਸਾਹਮਣੇ ਰਿਕਾਰਡ ਦੀ ਪੁਸ਼ਟੀ ਕੀਤੀ, ਉਥੇ ਹੀ ਅਦਾਲਤ ਨੇ ਕੇਸ ਦੀ ਜਾਂਚ ਅਧਿਕਾਰੀ ਨੂੰ 15 ਸਤੰਬਰ ਲਈ ਸੰਮਨ ਜਾਰੀ ਕੀਤੇ ਹਨ। ਉਸ ਦਿਨ ਜਾਂਚ ਅਧਿਕਾਰੀ ਦੇ ਬਿਆਨ ਦਰਜ ਕੀਤੇ ਜਾਣਗੇ।
ਜਾਂਚ ਅਧਿਕਾਰੀ ਗਈ ਸੀ ਪੀੜਤਾ ਦੇ ਘਰ

ਡੀ. ਐੱਨ. ਏ. ਰਿਪੋਰਟ ਮੈਚ ਨਾ ਹੋਣ ਤੋਂ ਬਾਅਦ ਜਾਂਚ ਅਧਿਕਾਰੀ ਪੀੜਤ ਬੱਚੀ ਦੇ ਘਰ ਪੁਲਸ ਟੀਮ ਨਾਲ ਗਈ ਸੀ ਪਰ ਘਰ ਨੂੰ ਤਾਲਾ ਲੱਗਾ ਸੀ। ਮਾਮਲੇ ਦੀ ਜਾਂਚ ਅਧਿਕਾਰੀ ਹੁਣ ਪੀੜਤਾ ਤੋਂ ਪਤਾ ਕਰੇਗੀ ਕਿ ਉਸ ਨਾਲ ਮਾਮੇ ਤੋਂ ਇਲਾਵਾ ਹੋਰ ਕਿਸਨੇ ਜਬਰ-ਜ਼ਨਾਹ ਕੀਤਾ ਸੀ। ਚੰਡੀਗੜ੍ਹ ਪੁਲਸ ਹੁਣ ਕੇਸ ਸਾਬਿਤ ਕਰਨ ਲਈ ਅਹਿਮ ਸਬੂਤ ਇਕੱਠੇ ਕਰਨ ‘ਚ ਲੱਗੀ ਹੈ।

News Source- Jagbani

ਕੈਨੇਡਾ ‘ਚ ਰਿਸ਼ਤੇਦਾਰੀ ਦਿਲਵਾ ਸਕਦੀ ਹੈ ਨੌਕਰੀ ਦਾ ਵੱਡਾ ਮੌਕਾ, ਜਾਣੋ ਕਿਵੇਂ…!

ਜੇਕਰ ਤੁਹਾਡਾ ਕੋਈ ਰਿਸ਼ਤੇਦਾਰ ਕੈਨੇਡਾ ‘ਚ ਪੱਕਾ ਗਿਆ ਹੈ ਅਤੇ ਉੱਥੇ ਹੀ ਉਸ ਦੀ ਪੜ੍ਹਾਈ ਚੱਲ ਰਹੀ ਹੈ, ਤਾਂ ਹੁਣ ਨੌਕਰੀ ਲਈ ਸਭ ਤੋਂ ਵਧੀਆ ਮਹਿਕਮਾ ਮੰਨੇ ਜਾਂਦੇ ਸਿੱਖਿਆ ਵਿਭਾਗ ‘ਚ ਨੌਕਰੀ ਕਰਨ ਦਾ ਮੌਕਾ ਮਿਲ ਸਕਦਾ ਹੈ।

Image result for canada city

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਅਗਲੇ ਤਿੰਨ ਸਾਲਾਂ ‘ਚ ਸਿੱਖਿਆ ਪ੍ਰਣਾਲੀ ‘ਤੇ 681 ਮਿਲੀਅਨ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ 3,500 ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ, ਯਾਨੀ ਇਸ ਮਹਿਕਮੇ ‘ਚ ਜਾਣ ਲਈ ਤੁਹਾਡੇ ਕੋਲ ਵਧੀਆ ਮੌਕਾ ਹੋਵੇਗਾ। ਉੱਥੇ ਹੀ, ਬ੍ਰਿਟਿਸ਼ ਕੋਲੰਬੀਆ ‘ਚ ਰਹਿਣ ਦਾ ਖਰਚ ਵੀ ਘੱਟ ਸਕਦਾ ਹੈ ਕਿਉਂਕਿ ਸਰਕਾਰ ਨੇ ਘੱਟ ਕਿਰਾਏ ‘ਤੇ ਦਿੱਤੇ ਜਾਣ ਵਾਲੇ ਘਰ ਬਣਾਉਣ ਦਾ ਵੀ ਫੈਸਲਾ ਕੀਤਾ ਹੈ।

 

ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਖੇਤੀਬਾੜੀ, ਨਿਰਮਾਣ, ਜੰਗਲਾਤ ਅਤੇ ਸਿਹਤ ਇੰਡਸਟਰੀਜ਼ ਦਾ ਗੜ੍ਹ ਹੈ, ਜਿੱਥੇ ਕੰਮ ‘ਚ ਮਹਾਰਤ ਅਤੇ ਸਿੱਖਿਆ ਦੇ ਹਿਸਾਬ ਨਾਲ ਲੋਕਾਂ ਨੂੰ ਨੌਕਰੀ ਕਰਨ ਦਾ ਮੌਕਾ ਮਿਲਦਾ ਹੈ। ਰੁਜ਼ਗਾਰ ਦੇ ਮੌਕੇ ਵਧਾਉਣ ਲਈ ਬੀ. ਸੀ. ਦੀ ਸਰਕਾਰ ਕਈ ਹੋਰ ਯੋਜਨਾਵਾਂ ਵੀ ਬਣਾ ਰਹੀ ਹੈ। ਇਸ ਦੇ ਇਲਾਵਾ ਸਰਕਾਰ ਕਾਮਿਆਂ ਦੀਆਂ ਦਿਹਾੜੀਆਂ ਵਧਾਉਣ ‘ਤੇ ਵਿਚਾਰ ਕਰ ਰਹੀ ਹੈ, ਤਾਂ ਕਿ ਉਹ ਆਪਣੇ ਖਰਚੇ ਆਸਾਨੀ ਨਾਲ ਪੂਰੇ ਕਰ ਸਕਣ।

ਸਿੱਖਿਆ ਦੇ ਖੇਤਰ ‘ਚ ਨੌਕਰੀ ਕਰਨ ਦੇ ਚਾਹਵਾਨਾਂ ਕੋਲ ਇਹ ਵੱਡਾ ਮੌਕਾ ਹੋਵੇਗਾ। ਸਰਕਾਰ ਨਵੀਂ ਭਰਤੀ ਲਈ ਜਲਦ ਹੀ ਨੋਟੀਫਿਕੇਸ਼ਨ ਵੀ ਜਾਰੀ ਕਰ ਸਕਦੀ ਹੈ। ਅਜਿਹੇ ‘ਚ ਨੌਜਵਾਨਾਂ ਕੋਲ ਮੌਕਾ ਹੈ ਕਿ ਉਹ ਟੀਚਰਜ਼ ਟਰੇਨਿੰਗ ਲੈ ਕੇ ਆਪਣੇ ਟੈਸਟ ਦੀ ਤਿਆਰ ਕਰ ਲੈਣ। ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਸਕੂਲ ਟਰੱਸਟੀ ਐਸੋਸੀਏਸ਼ਨ ਦੇ ਮੁਖੀ ਨੇ ਕਿਹਾ ਕਿ ਸੂਬੇ ‘ਚ 3,500 ਅਧਿਅਪਾਕਾਂ ਦੀ ਲੋੜ ਹੈ ਕਿਉਂਕਿ ਸੂਬੇ ‘ਚ ਬਹੁਤ ਸਾਰੇ ਅਧਿਆਪਕ ਰਿਟਾਇਰ ਹੋਣ ਵਾਲੇ ਹਨ, ਜਿਨ੍ਹਾਂ ਦੀ ਥਾਂ ਨਵੇਂ ਅਧਿਆਪਕਾਂ ਦੀ ਜ਼ਰੂਰਤ ਹੋਵੇਗੀ।

ਸੂਬੇ ਦੇ ਸਿੱਖਿਆ ਮੰਤਰਾਲੇ ਮੁਤਾਬਕ ਬੀ. ਸੀ. ਦੇ 60 ਸਕੂਲਾਂ ‘ਚ ਭਰਤੀ ਜਾਰੀ ਰਹੇਗੀ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਹੁਣ ਤਕ ਸਕੂਲਾਂ ‘ਚ ਕਿੰਨੇ ਅਧਿਆਪਕ ਰੱਖੇ ਜਾ ਚੁੱਕੇ ਹਨ ਅਤੇ ਹੋਰ ਕਿੰਨੀਆਂ ਸੀਟਾਂ ਖਾਲੀ ਹਨ। ਜਾਣਕਾਰੀ ਮੁਤਾਬਕ, ਬ੍ਰਿਟਿਸ਼ ਕੋਲੰਬੀਆ ‘ਚ ਲਗਭਗ 42,000 ਪਬਲਿਕ ਸਕੂਲ ਅਧਿਆਪਕ ਹਨ।

ਇਹ 6 ਲੱਛਣ ਦਿਖਾਈ ਦੇਣ ਤਾਂ ਸਮਝ ਲਓ ਪੈਣ ਵਾਲਾ ਹੈ ਦਿਲ ਦਾ ਦੌਰਾ!

ਦੁਨੀਆ ‘ਚ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੁੰਦਾ ਹੈ। ਕੁਝ ਮਰੀਜ਼ਾਂ ਨੂੰ ਤਾਂ ਦਿਲ ਦੇ ਦੌਰੇ ਬਾਰੇ ਪਤਾ ਹੀ ਨਹੀਂ ਲੱਗਦਾ ਪਰ ਜੇਕਰ ਥੋੜ੍ਹੀ ਸਾਵਧਾਨੀ ਵਰਤੀ ਜਾਵੇ ਤਾਂ ਇਸ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦਿਲ ਦੇ ਦੌਰੇ ਦੇ ਲੱਛਣ ਇੱਕ ਮਹੀਨੇ ਪਹਿਲਾਂ ਦਿੱਸਣ ਲੱਗ ਜਾਂਦੇ ਹਨ। ਜੇਕਰ ਤੁਹਾਨੂੰ ਵੀ ਇਹ 6 ਲੱਛਣ ਨਜ਼ਰ ਆਉਂਦੇ ਹਨ ਤਾਂ ਥੋੜ੍ਹਾ ਸਾਵਧਾਨ ਹੋ ਜਾਵੋ, ਕਿਉਂਕਿ ਤੁਸੀਂ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਸਕਦੇ ਹੋ


ਤੁਸੀਂ ਇਨ੍ਹਾਂ ਲੱਛਣਾਂ ਬਾਰੇ ਜਾਣ ਕੇ ਸਾਵਧਾਨ ਹੋ ਜਾਵੋ…
1- ਛਾਤੀ ‘ਚ ਤਕਲੀਫ਼
ਛਾਤੀ ‘ਚ ਹੋਣ ਵਾਲੀ ਤਕਲੀਫ਼ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਲੱਛਣਾਂ ‘ਚੋਂ ਇੱਕ ਹੈ। ਛਾਤੀ ‘ਚ ਹੋਣ ਵਾਲਾ ਦਰਦ ਤੁਹਾਨੂੰ ਦਿਲ ਦੇ ਦੌਰੇ ਦਾ ਸ਼ਿਕਾਰ ਬਣਾ ਸਕਦਾ ਹੈ। ਜੇਕਰ ਤੁਹਾਨੂੰ ਛਾਤੀ ‘ਚ ਕਿਸੇ ਦਬਾਅ ਜਾਂ ਜਲਣ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।


2- ਥਕਾਣ
ਬਿਨਾਂ ਕਿਸੇ ਵਰਕਆਊਟ ਜਾਂ ਮਿਹਤਨ ਦੇ ਹੀ ਥਕਾਣ ਹੋਣਾ ਵੀ ਦਿਲ ਦੇ ਦੌਰੇ ਦੀ ਦਸਤਕ ਹੋ ਸਕਦੀ ਹੈ। ਦਿਲ ਨੂੰ ਜ਼ਿਆਦਾ ਮਿਹਨਤ ਦੀ ਲੋੜ ਉਦੋਂ ਹੁੰਦੀ ਹੈ ਜਦੋਂ ਦਿਲ ਦੀਆਂ ਧਮਣੀਆਂ ਕੋਲੇਸਟਰਾਲ ਕਾਰਨ ਬੰਦ ਹੋ ਜਾਂਦੀਆਂ ਹਨ। ਕਈ ਵਾਰ ਚੰਗੀ ਨੀਂਦ ਲੈਣ ਤੋਂ ਬਾਅਦ ਹੀ ਆਲਸ ਅਤੇ ਥਕਾਣ ਦਾ ਅਨੁਭਵ ਕਰਦੇ ਹਨ ਅਤੇ ਦਿਨ ‘ਚ ਵੀ ਨੀਂਦ ਆਉਂਦੀ ਹੈ।


3- ਸੋਜ
ਦਿਲ ਨੂੰ ਸਰੀਰ ਦੇ ਬਾਕੀ ਅੰਗਾਂ ‘ਚ ਖੂਨ ਪਹੁੰਚਾਉਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਜਿਸ ਕਾਰਨ ਨਾੜੀਆਂ ਫ਼ੁੱਲ ਜਾਂਦੀਆਂ ਹਨ ਅਤੇ ਉਸ ‘ਚ ਸੋਜ ਆ ਜਾਂਦੀ ਹੈ। ਇਸ ਦਾ ਅਸਰ ਖਾਸ ਤੌਰ ‘ਤੇ ਪੈਰ ਦੇ ਪੰਜੇ, ਗਿੱਟੇ ਅਤੇ ਹੋਰ ਹਿੱਸਿਆਂ ‘ਚ ਸੋਜ ਦੇ ਰੂਪ ‘ਚ ਨਜ਼ਰ ਆਉਣ ਲੱਗਦਾ ਹੈ। ਬੁੱਲ੍ਹਾਂ ਦੀ ਸਤਿਹ ਦਾ ਰੰਗ ਨੀਲਾ ਹੋਣਾ ਵੀ ਇਸ ‘ਚ ਸ਼ਾਮਲ ਹੈ।


4- ਸਰਦੀ ਦਾ ਬਣਿਆ ਰਹਿਣਾ
ਲੰਬੇ ਸਮੇਂ ਤੱਕ ਸਰਦੀ ਜਾਂ ਇਸ ਨਾਲ ਸੰਬੰਧਤ ਲੱਛਣਾਂ ਦਾ ਬਣਿਆ ਰਹਿਣਾ ਵੀ ਦਿਲ ਦੇ ਦੌਰੇ ਵੱਲ ਹੀ ਇਸ਼ਾਰਾ ਕਰਦੇ ਹਨ। ਜਦੋਂ ਸਰਦੀ ‘ਚ ਕਫ਼ ਨਾਲ ਸਫ਼ੇਦ ਜਾਂ ਗੁਲਾਬੀ ਰੰਗ ਦਾ ਬਲਗਮ ਹੋਵੇ ਤਾਂ ਇਹ ਵੀ ਦਿਲ ਦੇ ਦੌਰੇ ਦੇ ਲੱਛਣ ਹਨ।


5- ਚੱਕਰ ਆਉਣਾ
ਦਿਲ ਦੇ ਕਮਜ਼ੋਰ ਹੋਣ ਕਾਰਨ ਖੂਨ ਦਾ ਸੰਚਾਰ ਸਹੀ ਤਰ੍ਹਾਂ ਨਹੀਂ ਹੋ ਪਾਉਂਦਾ ਹੈ। ਅਜਿਹੇ ‘ਚ ਦਿਮਾਗ ਨੂੰ ਆਕਸੀਜਨ ਨਹੀਂ ਮਿਲ ਪਾਉਂਦੀ, ਜਿਸ ਨਾਲ ਚੱਕਰ ਆਉਣ ਲੱਗਦੇ ਹਨ। ਇਹ ਦਿਲ ਦੇ ਦੌਰੇ ਲਈ ਜ਼ਿੰਮੇਵਾਰ ਇੱਕ ਗੰਭੀਰ ਲੱਛਣ ਹੈ, ਜਿਸ ‘ਤੇ ਤੁਹਾਨੂੰ ਤੁਰੰਤ ਧਿਆਨ ਦੇਣਾ ਚਾਹੀਦਾ।


6- ਸਾਹ ਲੈਣ ‘ਚ ਕਠਿਨਾਈ
ਇਸ ਤੋਂ ਇਲਾਵਾ ਜੇਕਰ ਸਾਹ ਲੈਣ ‘ਚ ਕੋਈ ਪਰੇਸ਼ਾਨੀ ਹੋ ਰਹੀ ਹੋਵੇ ਤਾਂ ਇਹ ਵੀ ਦਿਲ ਦੇ ਦੌਰੇ ਦੀ ਨਿਸ਼ਾਨੀ ਹੋ ਸਕਦੀ ਹੈ। ਦਿਲ ਦੇ ਠੀਕ ਢੰਗ ਨਾਲ ਕੰਮ ਨਾ ਕਰ ਸਕਣ ਕਾਰਨ ਫ਼ੇਫ਼ੜਿਆਂ ਤੱਕ ਓਨੀ ਮਾਤਰਾ ‘ਚ ਆਕਸੀਜਨ ਨਹੀਂ ਪੁੱਜਦੀ, ਜਿੰਨੀਂ ਉਸ ਨੂੰ ਚਾਹੀਦੀ ਹੈ, ਜਿਸ ਨਾਲ ਸਾਹ ਲੈਣ ‘ਚ ਕਠਿਨਾਈ ਹੋਣ ਲੱਗਦੀ ਹੈ।

 

ਸੂਗਰ ਦੀ ਬਿਮਾਰੀ ਦਾ ਜੜੋਂ ਖਾਤਮਾ ਕਰ ਦੇਵੇਗੀ ਇਹ ਚਮਤਕਾਰੀ ਸਬਜੀ

ਮਧੂਮੇਹ ਇਕ ਜਟਿਲ ਰੋਗ ਹੈ |ਇਸਨੂੰ ਸ਼ੂਗਰ ਵੀ ਕਿਹਾ ਜਾਂਦਾ ਹੈ |ਇਸ ਰੋਗ ਦੇ ਬਾਰੇ ਚਰਕ ਅਤੇ ਸ਼ੁਸ਼ਤਰ ਨੇ ਵੀ 3 ਹਜਾਰ ਸਾਲ ਪਹਿਲਾਂ ਆਪਣੇ ਗ੍ਰੰਥਾਂ ਵਿਚ ਇਸਦਾ ਵਿਵਰਣ ਕੀਤਾ ਹੈ |ਅੱਜ ਵੀ ਇਸ ਰੋਗ ਦੇ ਸਫਲ ਇਲਾਜ ਲਈ ਸੋਧ ਚੱਲ ਰਹੀ ਹੈ |ਸ਼ੂਗਰ ਇਕ ਜਾਨਲੇਵਾ ਮਿੱਠਾ ਜਹਿਰ ਹੈ |ਜੋ ਇਕ ਵਾਰ ਕਿਸੇ ਵਿਅਕਤੀ ਨੂੰ ਹੋ ਜਾਵੇ ਤਾਂ ਜਿੰਦਗੀ ਭਰ ਇਸ ਰੋਗ ਨਾਲ ਪੀੜਿਤ ਰਹਿਣਾ ਪੈਂਦਾ ਹੈ |


ਅੱਜ-ਕੱਲ ਇਹ ਰੋਗ ਬਜੁਰਗਾਂ ਦੇ ਨਾਲ-ਨਾਲ ਨੌਜਵਾਨਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ |ਭਾਰਤ ਵਿਚ ਦਿਨੋਂ-ਦਿਨ ਸ਼ੂਗਰ ਦੀ ਬਿਮਾਰੀ ਵੱਧਦੀ ਜਾ ਰਹੀ ਹੈ |ਹੁਣ ਤੱਕ ਚਾਰ ਕਰੋੜ ਤੋਂ ਵੀ ਜਿਆਦਾ ਭਾਰਤੀ ਲੋਕ ਇਸ ਸ਼ੂਗਰ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਹ ਰੋਗ ਦਿਨੋਂ-ਦਿਨ ਬਹੁਤ ਹੀ ਤੇਜੀ ਨਾਲ ਵਧਦਾ ਜਾ ਰਿਹਾ ਹੈ |ਸਹੀ ਜਾਣਕਾਰੀ ਹੀ ਇਸਦਾ ਪੱਕਾ ਇਲਾਜ ਹੈ |ਇਹ ਥੱਲੇ ਲਿਖੀਆਂ ਗਈਆਂ ਵਜਾ ਦੇ ਕਾਰਨ ਹੋ ਸਕਦਾ ਹੈ……………

ਸੂਗਰ ਦੀ ਬਿਮਾਰੀ ਲੱਗਣ ਦੇ ਮੁੱਖ ਕਾਰਨ:- 

1.ਖਾਣ-ਪਾਣ ਉੱਪਰ ਧਿਆਨ ਨਾ ਦੇਣ ਦੀ ਵਜਾ ਕਰਕੇ |


2.ਇਹ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਹੋ ਸਕਦਾ ਹੈ |


3.ਮਿਠਾਈਆਂ ਦਾ ਬਹੁਤ ਜਿਆਦਾ ਮਾਤਰਾ ਵਿਚ ਸੇਵਨ ਕਰਨ ਨਾਲ’ |


4.ਬਹੁਤ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਕੇ |

5.ਅਨੁਵੰਸ਼ਿਕ ਪ੍ਰਭਾਵ ਕਾਰਨ ਵੀ ਇਹ ਰੋਗ ਹੋ ਸਕਦਾ ਹੈ |

6.ਚਿੰਤਾ ਅਤੇ ਮਾਨਸਿਕ ਰੋਗਾਂ ਕਰਕੇ ਵੀ ਸ਼ੂਗਰ ਹੋ ਸਕਦਾ ਹੈ |

A cropped shot of a handsome businessman under strain as colleagues request various things from him

ਸ਼ੂਗਰ ਦੇ ਰੋਗੀਆਂ ਲਈ ਇਹ ਜਰੂਰੀ ਹੈ ਕਿ ਉਹ ਆਪਣੇ ਆਹਾਰ ਦਾ ਸਮਾਂ ਨਿਰਧਾਰਿਤ ਕਰਨ |ਜੇਕਰ ਤੁਸੀਂ ਸਮੇਂ ਸਿਰ ਆਹਾਰ ਲਵੋਂਗੇ ਤਾਂ ਇਹ ਸ਼ੂਗਰ ਰੋਗ ਸਮੇਂ ਤੋਂ ਪਹਿਲਾਂ ਹੋ ਠੀਕ ਹੋ ਜਾਵੇਗਾ | ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਸ਼ੂਗਰ ਤੋਂ ਪਰੇਸ਼ਾਨ ਹੈ ਅਤੇ ਇਸਦਾ ਇਲਾਜ ਕਰਨ ਲਈ ਦਵਾਈਆਂ ਦਾ ਸੇਵਨ ਕਰ-ਕਰ ਕੇ ਪਰੇਸ਼ਾਨ ਹੋ ਚੁਕਿਆ ਹੈ ਤਾਂ ਉਹ ਅੱਜ ਇਸ ਪੋਸਟ ਨੂੰ ਪੂਰਾ ਪੜੇ,

ਤੁਹਾਨੂੰ ਇਸ ਬਿਮਾਰੀ ਦਾ ਪੱਕਾ ਇਲਾਜ ਮਿਲ ਜਾਵੇਗਾ |ਅੱਜ ਅਸੀਂ ਤੁਹਾਨੂੰ ਇਸ ਪੋਸਟ ਵਿਚ ਦੱਸਾਂਗੇ ਕਿ ਕਿਸ ਤਰਾਂ ਤੁਸੀਂ ਇਸ ਘਰੇਲੂ ਔਸ਼ੁੱਧੀ ਦਾ ਇਸਤੇਮਾਲ ਕਰਕੇ ਇਸ ਜਾਨਲੇਵਾ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਆਓ ਜਾਣਦੇ ਹਾਂ……..


ਸਮੱਗਰੀ…………
1 ਹਰਾ ਪਿਆਜ (ਜੜਾਂ ਸਮੇਤ)


2. ਸ਼ੁੱਧ ਪਾਣੀ


ਵਿਧੀ………
ਹਰੇ ਪਿਆਜ (ਪਹਿਲਾਂ ਧੋ ਕੇ ਸਾਫ਼ ਕਰੋ) ਨੂੰ ਇਸਦੀਆਂ ਜੜਾਂ ਦੇ ਨਾਲ ਪਾਣੀ ਵਿਚ 24 ਘੰਟਿਆਂ ਦੇ ਲਈ ਡੁਬੋ ਕੇ ਰੱਖ ਦਵੋ ਅਤੇ ਦੂਸਰੇ ਦਿਨ ਉਸ ਪਾਣੀ ਨੂੰ ਪੁ]ਣ ਲਵੋ |ਪੂਰੇ ਦਿਨ ਵਿਚ ਇਸ ਪਾਣੀ ਦਾ ਸੇਵਨ ਕਰੋ |

ਪਹਿਲੇ ਦਿਨ ਹੀ ਤੁਹਾਨੂੰ ਸੁਧਾਰ ਨਜਰ ਆਉਣ ਲੱਗ ਜਾਵੇਗਾ |ਚੰਗੇ ਨਤੀਜਿਆਂ ਲਈ ਲਗਾਤਾਰ ਇਸ ਪ੍ਰਯੋਗ ਦਾ ਇਸਤੇਮਾਲ ਕਰੋ ਅਤੇ ਤੁਸੀਂ ਸ਼ੂਗਰ ਤੋਂ ਮੁਕਤ ਹੋ ਜਾਵੋਗੇ |

 

 

ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ

ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹੈ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸ਼ੋਈ ਚ ਖੜਾ ਆਪਣੀ ਧੀ ਦੀ ਸ਼ਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਉਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ।

ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ ਦੇਖਭਾਲ ਕਰਦੇ ਨੇ। ਆਥਣ ਦੇ ਵੇਲੇ ਘਰ ਵਿੱਚ ਇਕ ਰਿਸ਼ਤੇਦਾਰ ਆਉਣ ਕਾਰਨ ਦੁੱਧ ਨੂੰ ਉਭਾਲ ਦੇਣ ਵੇਲੇ ਧੀ ਕੱਲੀ ਰਹਿ ਗਈ। ਰਿਸ਼ਤੇਦਾਰ ਚਲੇ ਗਏ ਪਿਉ ਤੇ ਧੀ ਨੇ ਰਸੋਈ ਚ ਬੈਠ ਕੇ ਹੀ ਰੋਟੀ ਬਣਾ ਲਈ ਤੇ ਖਾ ਵੀ ਲਈ। ਪਰ ਧੀ ਬਾਪੂ ਦੇ ਮੂੰਹ ਤੇ ਇਕ ਭੈਅ ਨੂੰ ਪਛਾਣ ਕਰ ਰਹੀ ਸੀ। ਪੁੱਛਿਆ ਤਾਂ ਬਾਪੂ ਕਹਿੰਦਾ “ਨਹੀ ਪੁੱਤ ਕੁਝ ਨਹੀ ਹੋਇਆ ਐਵੀਂ ਤੌਰ ਜਾ ਢਿੱਲਾ”। ਧੀ ਸੌਣ ਤੋ ਪਹਿਲਾਂ ਬਾਪੂ ਲਈ ਦੁੱਧ ਲੈ ਕੇ ਆਈ ਤਾਂ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕੀਤਾ। ਇਹ ਕੀ ਹੋ ਗਿਆ ਬਾਪੂ ਨੂੰ ਗੜਵੀ ਦੁੱਧ ਦੀ ਪੀਂਦਾ ਪੀਂਦਾ ਅੱਜ ਘੁੱਟ ਵੀ ਨੀ ਪੀਤੀ। ਦੋਵੇ ਬਿਸਤਰਿਆ ਤੇ ਪੈ ਗਏ।

ਧੀ ਨੂੰ ਥੱਕ ਜਾਣ ਕਾਰਨ ਨੀਂਦ ਛੇਤੀ ਆ ਗਈ। ਪਰ ਬਾਪੂ ਨੂੰ ਅਚਵੀ ਲੱਗੀ ਹੋਈ ਸੀ, ਨੀਂਦ ਨਹੀ ਆ ਰਹੀ ਸੀ, ਘੋੜੇ ਵੇਚ ਕੇ ਸੌਣ ਵਾਲੇ ਨੂੰ ਅੱਜ ਕੀ ਹੋ ਗਿਆ।

ਚੱਲ ਓਏ ਲੇਖਕਾ ਪਤਾ ਕਰੀਏ, ਲੇਖਕ ਬਾਪੂ ਦੇ ਦਿਮਾਗ ਦੀ ਸੈਰ ਲਈ ਚੱਲ ਪਿਆ। ਅੰਦਰ ਗਏ ਤਾਂ ਇਕ ਆਵਾਜ ਸੁਣੀ ਜਿਸ ਵਿੱਚ ਇਕ ਆਸ਼ਕ ਤੇ ਉਸਦੀ ਮਸੂਕ ਗੱਲ ਕਰ ਰਹੇ ਸੀ।

ਆਸ਼ਕ ਕਹਿ ਰਿਹਾ ਸੀ” ਗੋਲੀਆ ਚਾਰ ਵੱਧ ਪਾ ਦੀ ਦੁੱਧ ਚ ਚਾਹੇ ਦਾਲ ਸਬਜੀ ਚ ਪਾ ਦੀ ਪਰ ਦੇਖੀ ਅੱਖ ਨਾ ਖੁੱਲੇ ਤੇਰੇ ਪਿਉ ਦੀ, ਮਸਾਂ ਮੌਕਾ ਮਿਲਿਆ ਅੱਜ ਤੇਰੀ ਮਾਂ ਪੇਕੇ ਗਈ ਆ।”

ਮਸੂਕ ਕਹਿ ਰਹੀ ਸੀ ” ਯਰ ਓ ਮੇਰਾ ਪਿਉ ਆ ਜੇ ਇਹਨਾਂ ਗੋਲੀਆ ਨਾਲ ਕੁਛ ਹੋ ਗਿਆ ਫੇਰ” ਆਸ਼ਕ ਕਹਿੰਦਾ” ਸਾਲੀ ਹੋਈ ਆ ਕੁਛ ਹੋਣ ਦੀ, ਕਿਧਰੇ ਨੀ ਮਰਦਾ , ਜੇ ਨਾ ਅੱਜ ਨਹੀਂ ਮਿਲਣਾ ਤਾਂ ਮੈਨੂੰ ਮੁੜਕੇ ਨਾ ਬਲਾਈਂ।

ਇਹ ਆਵਾਜ ਧੀ ਦੇ ਬਾਪੂ ਦੀ ਸੀ ਜਵਾਨੀ ਵੇਲੇ ਦੀ ਸੀ। ਇਹੀ ਕਾਰਨ ਸੀ ਕਿ ਉਸ ਨੂੰ ਨੀੰਦ ਕਿਉ ਨੀ ਆਈ, ਦੁੱਧ ਕਿਉਂ ਨੀ ਪੀਤਾ, ਸਬਜੀ ਕੋਲ ਖੜ ਕੇ ਬਣਵਾਈ, ਸਕੂਲ ਦਾ ਬੈਗ ਚੈਕ ਕੀਤਾ ਦੇਖੋ ਕੁਦਰਤ ਦਾ ਅਸੂਲ।

ਸੰਦੇਸ਼ – ਮਹੁੱਬਤ ਹਰੇਕ ਨੂੰ ਹੁੰਦੀ ਆ ਇਸਦੇ ਸਵਾਗਤ ਦਾ ਸਲੀਕਾ ਸਿੱਖੋ। ਸਿਰਫ ਨੰਗੇ ਹੋ ਕੇ ਰਾਤਾਂ ਕੱਟਣੀਆ ਹੀ ਮਹੁੱਬਤ ਨਹੀਂ। ਖੁਦ ਦੀਆ ਐਸ਼ਾ ਲਈ ਕਿਸੇ ਦਾ ਘਰ ਨਾ ਉਜਾੜੋ ਨਾ ਕਿਸੇ ਦੀਆ ਮਜਬੂਰੀਆ ਦਾ ਫਾਇਦਾ ਚੱਕੋ। ਵਕਤ ਨੂੰ ਹਿਸਾਬ ਦੇਣਾ ਬਹੁਤ ਔਖਾ।

ਲੇਖਕ- ਅਗਿਆਤ

[ਲੇਖਕ ਨੇ ਬਹੁਤ ਸੋਹਣੇ ਤਰੀਕੇ ਨਾਲ ਬਿਆਨ ਕੀਤਾ ਕਿ ਉਸ ਪਿਉ ਨੇ ਆਵਦੀ ਜਵਾਨੀ ਵਿੱਚ ਜੋ ਗਲਤ ਕੰਮ ਦੂਜਿਆਂ ਨਾਲ ਬੇਝਿਜਕ ਹੋ ਕੇ ਕੀਤੇ ਹੁਣ ਉਹਨਾਂ ਕੰਮਾਂ ਤੋਂ ਹੀ ਡਰ ਰਿਹਾ ਕਿ ਕਿਤੇ ਮੇਰੇ ਨਲ ਨਾ ਹੋ ਜਾਣ। ਹੁਣ ਪੜਨ ਵਾਲਿਆਂ ਚੋ ਕਈ ਮਿੱਤਰ ਐਸੇ ਹੋ ਸਕਦੇ ਨੇ ਜੋ ਕਹਿਣਗੇ ਐਸੀਆਂ ਗੱਲਾਂ ਇਸ ਪੇਜ (ਅਣਮੁੱਲੇ ਵਿਚਾਰ) ਤੇ ਨਹੀਂ ਪਾਉਣੀਆਂ ਚਾਹੀਦੀਆਂ। ਪਰ ਮੈਨੂੰ ਲਗਦਾ ਇਹਨਾਂ ਗੱਲਾਂ ਬਾਰੇ ਵਿਚਾਰ ਕਰਨ ਦੀ ਜਿਆਦਾ ਲੋੜ ਹੈ ਕਿਉਂਕਿ ਇਹ ਅੱਜਕੱਲ ਦਾ ਸੱਚ ਹੈ

ਅੱਜਕੱਲ ਮੁੰਡੇ-ਕੁੜੀਆਂ ਇੱਕ-ਦੂਜੇ ਨੂੰ ਮਿਲਣ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ, ਸਾਰੇ ਨਹੀਂ ਫਿਰ ਵੀ ਬਹੁਤ ਸਾਰੇ ਹਨ।, ਜੋ ਸਿਆਣੇ ਨੇ ਉਹ ਬਿਨਾ ਸਮਝਾਇਆਂ ਵੀ ਸਮਝ ਜਾਂਦੇ ਨੇ ਤੇ ਕਿਸੇ ਗਲਤ ਰਾਹ ਨਹੀਂ ਜਾਂਦੇ। ਆਪਣੇ ਪਰਿਵਾਰ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਪਾਉਣ ਦਾ ਇਲਜਾਮ ਸਿਰਫ ਕੁੜੀਆਂ ਤੇ ਲਗਦਾ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਮੁੰਡੇ ਦੁੱਧ ਦੇ ਧੁਲੇ ਨੇ ਤੇ ਕੁੜੀਆਂ ਖਰਾਬ ਨੇ। ਨਹੀਂ, ਮੁੰਡੇ ਸਿਰਫ ਇਸ ਕਰਕੇ ਬਚੇ ਹੋਏ ਨੇ ਕਿ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ, ਉਹ ਰਾਤਾਂ ਜਿੱਧਰ ਮਰਜੀ ਆ ਜਾ ਸਕਦੇ ਨੇ ਤੇ ਕੋਈ ਵੀ ਬਹਾਨਾ ਲਾ ਕੇ ਬਚ ਜਾਂਦੇ ਨੇ। ਅਗਰ ਮੁੰਡਿਆਂ ਤੇ ਕੁੜੀਆਂ ਵਾਂਗ ਪਾਬੰਦੀ ਹੋਵੇ ਤਾਂ ਉਹ ਗੋਲੀਆਂ ਕੀ, ਜ਼ਹਿਰ ਵੀ ਦੇ ਦੇਣ ਮਾਂ-ਪਿਓ ਨੂੰ। ਹੁਣ ਇਸ ਸਾਰੇ ਝਮੇਲੇ ਚ ਗਲਤੀ ਕਿਸਦੀ??

ਸਾਡਾ ਕਲਚਰ ਜਾਂ ਸਾਡਾ ਰਹਿਣ ਸਹਿਣ ਦਾ ਢੰਗ ਏਦਾਂ ਦਾ ਹੈ ਕਿ ਜਦੋ ਬੱਚੇ ਵੱਡੇ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ। ਜਦੋਂ ਇੱਕ ਬੱਚਾ ਵੱਡਾ ਹੁੰਦਾ ਹੈ। 16-17 ਸਾਲ ਦਾ ਹੁੰਦਾ ਹੈ ਤਾਂ ਉਸਦੇ ਸਰੀਰ ਚ ਬਹੁਤ ਸਾਰੇ ਬਦਲਾਅ ਆਉਦੇ ਤੇ ਉਸਦੇ ਦਿਮਾਗ ਵਿੱਚ ਖੁਦ ਤੋਂ opposite ਲਿੰਗ ਵਾਲੇ ਇਨਸਾਨਾ ਲਈ attraction ਮਹਿਸੂਸ ਹੁੰਦੀ ਹੈ, ਅਗਰ ਉਹ ਮੁੰਡਾ ਹੈ ਤਾਂ ਕੁੜੀਆਂ ਲਈ, ਜੇ ਕੁੜੀ ਹੈ ਤਾਂ ਮੁੰਡਿਆਂ ਲਈ attraction ਮਹਿਸੂਸ ਹੁੰਦੀ ਹੈ ਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਅਗਰ ਇਹ attraction ਨਾ ਹੁੰਦੀ ਤਾਂ ਪਹਿਲੇ ਇਨਸਾਨਾ ਨੇ ਅੱਗੇ ਬੱਚੇ ਪੈਦਾ ਹੀ ਨਈ ਕਰਨੇ ਸਨ ਤੇ ਅੱਜ ਅਸੀ ਇਸ ਧਰਤੀ ਤੇ ਨਾ ਹੁੰਦੇ।

ਜਦੋ ਕੋਈ ਨਵਾਂ ਨਵਾਂ ਜਵਾਨੀ ਚ ਪੈਰ ਪਾਉਂਦਾ ਹੈ ਤਾਂ ਉਸਦਾ ਦਿਮਾਗ ਏਨਾ ਵਿਕਸਿਤ ਨਹੀਂ ਹੁੰਦਾ ਕਿ ਖੁਦ ਲਈ ਸਹੀ ਫੈਂਸਲੇ ਲੈ ਸਕੇ। ਏਥੇ ਮਾਂ-ਬਾਪ ਨੂੰ ਆਪਣਾ ਫਰਜ਼ ਨਿਭਾਉਣ ਦੀ ਲੋੜ ਹੈ। ਉਹ ਬੱਚੇ ਨੂੰ ਸਮਝਾਉਣ ਕਿ ਉਹ ਹੁਣ ਜਵਾਨ ਹੋ ਰਿਹਾ ਹੈ ਤੇ ਦੂਜਿਆਂ ਇਨਸਾਨਾਂ ਲਈ ਖਿਚਾਵ ਹੋਣਾ ਸੁਭਾਵਿਕ ਹੈ ਪਰ ਇਸ ਸਰੀਰ ਭੁੱਖ ਨੂੰ ਉਹ ਕਦੇ ਆਪਣੇ ਆਪ ਤੇ ਹਾਵੀ ਨਾ ਹੋਣ ਦੇਵੇ, ਅਗਰ ਕੋਈ ਕੁੜੀ ਹੈ ਤਾਂ ਉਸਦੀ ਕਿਸੇ ਮੁੰਡੇ ਪ੍ਤੀ attraction ਗਲਤ ਨਹੀਂ ਪਰ ਉਸ attraction ਨੂੰ ਹੀ ਸਭ ਕੁਝ ਮੰਨ ਕੇ ਕੁਝ ਐਸਾ ਨਾ ਕਰ ਬੈਠੇ ਕਿ ਜਿਸ ਮਗਰੋਂ ਸਿਰਫ ਪਛਤਾਵਾ ਹੀ ਪੱਲੇ ਰਹਿ ਜਾਵੇ।

ਇਸ attraction ਦਾ ਇੱਕੋ ਇੱਕ ਕਾਰਨ ਹੈ, ਉਹ ਹੈ Reproduction. ਸਾਡਾ ਦਿਮਾਗ ਬਣਿਆ ਹੀ ਇਸ ਤਰ੍ਹਾਂ ਹੈ ਕਿ ਉਹ ਵਿਕਸਿਤ ਹੋ ਕੇ ਹੋਰ ਬੱਚੇ ਪੈਦਾ ਕਰ ਸਕੇ। ਜਦੋਂ ਅਸੀਂ ਜਵਾਨ ਹੁਨੇ ਆਂ, ਸਾਡਾ ਦਿਮਾਗ ਵਿਕਸਿਤ ਵੀ ਹੁੰਦਾ ਹੈ ਤੇ ਉਹ ਬੱਚੇ ਪੈਦਾ ਕਰਨਾ ਚਾਹੁੰਦਾ ਹੈ। ਇਸੇ ਕਾਰਨ ਸਾਡੇ ਵਿੱਚ ਕਾਮ ਦੀ ਲਾਲਸਾ ਜਾਗਦੀ ਹੈ। ਤੇ ਜਦੋ ਅਸੀਂ ਕਾਮ ਨੂੰ ਕਾਬੂ ਨਹੀਂ ਕਰ ਪਾਉਂਦੇ ਫਿਰ ਇਹ ਸਾਡੇ ਤੋ ਐਹੇ ਜੇ ਪੁੱਠੇ-ਸਿੱਧੇ ਕੰਮ ਕਰਾਉਂਦਾ ਹੈ ਜਿੰਨਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ।

ਜਦੋਂ ਬੱਚੇ ਨੂੰ ਦੁਨੀਆਂ ਦਾਰੀ ਦੀ ਸਮਝ ਆ ਜਾਵੇ ਫਿਰ ਮਾਂ-ਬਾਪ ਨੂੰ ਵੀ ਸਮਝਣਾ ਚਾਹੀਦਾ ਕਿ ਹੁਣ ਉਹਨਾਂ ਦਾ ਬੱਚਾ ਖੁਦ ਲਈ ਫੈਂਸਲੇ ਲੈਣ ਦੇ ਕਾਬਿਲ ਹੋ ਗਿਆ ਹੈ। ਫਿਰ ਉਸ ਤੇ ਪਾਬੰਦੀਆਂ ਨਾ ਲਾਉਣ ਕਿ ਉਹ ਆਹ ਨੀ ਕਰ ਸਕਦਾ, ਔਹ ਨੀ ਕਰ ਸਕਦਾ। ਉਸਦੀ ਸਹੀ ਫੈਂਸਲੇ ਲੈਣ ਚ ਮਦਦ ਕਰਨ ਪਰ ਉਸ ਬੱਚੇ ਤੇ ਆਪਣੇ ਫੈਂਸਲੇ ਨਾ ਥੋਖਣ।

ਕੁਝ ਗਲਤ ਕਹਿ ਗਿਆ ਹੋਵਾਂ ਤਾਂ ਮੁਆਫ ਕਰਨਾ।

ਅਮਰੀਕਾ ‘ਚ ਸਿੱਖਾਂ ਵੱਲੋਂ ਮਿਸਾਲ ਕਾਇਮ.. ਸਭ ਨਾਲ ਸ਼ੇਅਰ ਕਰਨਾ ਨਾ ਭੁੱਲਣਾ

ਵਾਸ਼ਿੰਗਟਨ: ਇੱਕ ਤੋਂ ਬਾਅਦ ਇੱਕ ਆਏ ਸਮੁੰਦਰੀ ਤੁਫਾਨਾਂ ਤੇ ਹੜ੍ਹਾਂ ਦੇ ਝੰਬੇ ਅਮਰੀਕੀਆਂ ਦੀ ਮਦਦ ਲਈ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਦੇ ਲੋਕ ਅੱਗੇ ਆਉਣੇ ਸ਼ੁਰੂ ਹੋ ਗਏ ਹਨ। ਆਪਣੀ ਸੇਵਾ ਭਾਵਨਾ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਸਿੱਖਾਂ ਨੇ ਕਈ ਥਾਵਾਂ ‘ਤੇ ਤੂਫ਼ਾਨ ਤੋਂ ਪਹਿਲਾਂ ਹੀ ਜ਼ਰੂਰੀ ਸਾਮਾਨ ਲੋਕਾਂ ਤਕ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ।

ਸਿੱਖਾਂ ਨੇ ਗੁਰੂ ਘਰ ਵਿੱਚ ਠਹਿਰਾ ਲਈ ਪ੍ਰਬੰਧ ਕਰ ਦਿੱਤੇ ਹਨ ਤੇ ਲੰਗਰ ਵੀ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਹਿੰਦੂ ਭਾਈਚਾਰੇ ਨੇ ਵੀ ਮੰਦਰਾਂ ਵਿੱਚ ਤੂਫ਼ਾਨ ਪੀੜਤਾਂ ਦੇ ਰੁਕਣ ਦਾ ਇੰਤਜ਼ਾਮ ਕੀਤਾ ਹੈ। ਇਸ ਤੋਂ ਇਲਾਵਾ ਅਟਲਾਂਟਾ ਦੇ 100 ਤੇ ਓਰਲੈਂਡੋ ਦੇ 400 ਤੋਂ ਜ਼ਿਆਦਾ ਪਰਿਵਾਰਾਂ ਨੇ ਤੂਫ਼ਾਨ ਤੋਂ ਪ੍ਰਭਾਵਿਤ ਹੋਏ ਲੋਕਾਂ ਨੂੰ ਆਪਣੇ ਘਰਾਂ ਵਿੱਚ ਥਾਂ ਦੀ ਪੇਸ਼ਕਸ਼ ਕੀਤੀ ਹੈ।

ਸਰਕਾਰ ਵੱਲੋਂ ਐਲਾਨੇ ਐਮਰਜੈਂਸੀ ਦੇ ਹਾਲਾਤ ਵਿੱਚ ਅਮਰੀਕੀ ਸਿੱਖਾਂ ਨੇ ਤੁਰੰਤ ਵੱਧ ਤੋਂ ਵੱਧ ਦਾਨ ਤੇ ਰਾਹਤ ਸਮੱਗਰੀ ਭੇਜਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ ਤੇ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ। ਅਮਰੀਕਾ ‘ਚ ਸਿੱਖਾਂ ਵੱਲੋਂ ਮਿਸਾਲ ਕਾਇਮ

ਅਖ਼ਬਾਰ ‘ਦੈਨਿਕ ਭਾਸਕਰ’ ਦੀ ਰਿਪੋਰਟ ਮੁਤਾਬਕ ਫਲੋਰੀਡਾ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਤੂਫ਼ਾਨ ਦੀ ਮਾਰ ਝੱਲ ਰਹੇ ਸਥਾਨਕ ਵਾਸੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ। ਅਟਲਾਂਟਾ ਵਿੱਚ ਭਾਰਤੀ ਸਫ਼ਾਰਤਖਾਨਾ ਲਗਾਤਾਰ ਭਾਰਤੀ-ਅਮਰੀਕੀ ਸੰਗਠਨਾਂ ਦੀ ਸਹਾਇਤਾ ਨਾਲ ਪੀੜਤਾਂ ਤਕ ਰਾਹਤ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ।

ਸਾਵਧਾਨ: ਕਦੇ ਭੁੱਲ ਕੇ ਵੀ ਨਾ ਮਾਰਿਓ ਕੰਨ ਵਿੱਚ ਆਹ ਸਲਾਈ ਨਹੀਂ ਤਾਂ ਹੋ ਜਾਓਗੇ ਬੋਲੇ

ਜੇਕਰ ਤੁਸੀਂ ਵੀ ਆਪਣੇ ਕੰਨ ਦੀ ਮੈਲ ਸਾਫ਼ ਕਰਨ ਲਈ ਈਅਰ ਬਡਸ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਈਅਰ ਬਡਸ ਤੁਹਾਡੇ ਕੰਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ |ਇਸਦੇ ਕਾਰਨ ਤੁਹਾਡੇ ਕੰਨ ਦੇ ਪਰਦੇ ਪਾਟ ਸਕਦੇ ਹਨ | ਸੁਣਨ ਦੀ ਸ਼ਕਤੀ ਘੱਟ ਹੋ ਸਕਦੀ ਹੈ ਜਾਂ ਫਿਰ ਕੰਨ ਨਾਲ ਜੁੜੀਆਂ ਕਈ ਤਰਾਂ ਦੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ |

ਆਓ ਜਾਣਦੇ ਹਾਂ ਕੀ ਕਹਿੰਦੇ ਹਨ ਕੰਨਾਂ ਦੇ ਡਾਕਟਰ ਅਤੇ ਸਪੈਸਲਿਸਟ………….
ENT ਸਪੈਸਲਿਸਟ ਡਾ.ਗੁਨਵੰਤ ਯਸ਼ਲਾ ਦਾ ਕਹਿਣਾ ਹੈ ਕਿ ਆਮ ਤੌਰ ਤੇ ਕੰਨ ਦੀ ਮੈਲ ਸਾਫ਼ ਕਰਨ ਦੀ ਜਰੂਰਤ ਹੀ ਨਹੀਂ ਹੁੰਦੀ ਕਿਉਂਕਿ ਇਹ ਕੰਨ ਵਿਚ ਧੂੜ-ਮਿੱਟੀ ਜਾਣ ਤੋਂ ਬਚਾਅ ਕਰਦੀ ਹੈ ਅਤੇ ਸਮੇਂ-ਸਮੇਂ ਉੱਪਰ ਕੰਨ ਦੀ ਬਨਾਵਟ ਕਾਰਨ ਖੁਦ ਹੀ ਸਾਫ਼ ਹੋ ਜਾਂਦੀ ਹੈ |ਜਾਣੋ ਅਜਿਹੇ 8 ਕਾਰਨ ਜੋ ਡਾ.ਗੁਨਵੰਤ ਯਸ਼ਲਾ ਜੀ ਈਅਰ ਬਡਸ ਨਾਲ ਕੰਨ ਸਾਫ਼ ਕਰਨਾ ਕਿਉਂ ਨੁਕਸਾਨਦਾਇਕ ਹੈ…………….

1-ਵਾਰ-ਵਾਰ ਈਅਰ ਬਡਸ ਕੰਨ ਵਿਚ ਮਾਰਨ ਨਾਲ ਕੰਨ ਦੀ ਨਲੀ ਦਾ ਛੇਦ ਚੌੜਾ ਹੋ ਜਾਂਦਾ ਹੈ ਇਸ ਨਾਲ ਕੰਨ ਵਿਚ ਜਿਆਦਾ ਧੂੜ-ਮਿੱਟੀ ਜਾ ਕੇ ਕੰਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ |

2-ਈਅਰ ਬਡਸ ਨਾਲ ਕਈ ਵਾਰ ਮੈ’ਲ ਬਾਹਰ ਨਿਕਲਣ ਦੀ ਬਜਾਏ ਅੰਦਰ ਪੁਸ਼ ਹੋ ਕੇ ਪਰਦਿਆਂ ਤਕ ਪਹੁੰਚ ਜਾਂਦੀ ਹੈਇਸ ਨਾਲ ਸੁਣਾਈ ਘੱਟ ਦੇਣਾ ,ਕੰਨ ਵਿਚ ਸੀਟੀ ਜਿਹੀ ਵਜਨੀ ਜਿਹੀ ਪਰਾੱਬਲੰਮ ਹੋ ਸਕਦੀ ਹੈ |

3-ਕੰਨ ਦਾ ਪਰਦਾ ਕਾਫੀ ਨਾਜੁਕ ਹੁੰਦਾ ਹੈ |ਈਅਰ ਬਡਸ ਜਿਹੀਆਂ ਕੋਮਲ ਚੀਜਾਂ ਵੀ ਉਸਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ |ਇਸ ਨਾਲ ਕੰਨ ਦੇ ਅੰਦਰ ਦੀ ਸਕਿੰਨ ਛਿੱਲੀ ਜਾਂਦੀ ਹੈ |

4-ਈਅਰ ਬਡਸ ਦੀ ਰੂੰ ਅੰਦਰ ਰਹਿ ਜਾਣ ਨਾਲ ਨਹਾਉਣ ਦੇ ਦੌਰਾਨ ਕੰਨ ਵਿਚ ਗਿਆ ਪਾਣੀ ਰੂੰ ਸੋਖ ਲੈਂਦੀ ਹੈ ਅਤੇ ਇਸ ਨਾਲ ਫੰਗਲ ਇੰਨਫੈਕਸ਼ਨ ਹੋ ਸਕਦੀ ਹੈ |

5-ਅਣਜਾਣੇ ਵਿਚ ਈਅਰ ਬਡਸ ਕੰਨ ਦੇ ਅੰਦਰ ਚਲਾ ਜਾਂਦਾ ਹੈ ਅਤੇ ਇਹ ਕੰਨ ਦੇ ਪਰਦਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ |

6-ਈਅਰ ਬਡਸ ਨਾਲ ਮੈਲ ਕੱਢਣ ਦੀ ਕੋਸ਼ਿਸ਼ ਨਾਲ ਕੰਨ ਵਿਚ ਖਾਰਸ਼ ਹੋ ਸਕਦੀ ਹੈ ਇਸ ਨਾਲ ਵਾਰ-ਵਾਰ ਕੰਨ ਵਿਚ ਕੁੱਝ ਨਾ ਕੁੱਝ ਮਾਰਨ ਦੀ ਆਦਤ ਪੈ ਜਾਂਦੀ ਹੈ |

7-ਪੁਰਾਣੀ ਅਤੇ ਗੰਦੀ ਈਅਰ ਬਡਸ ਨਾਲ ਮੈਲ ਕੱਢਣ ਦੀ ਕੋਸ਼ਿਸ਼ ਵਿਚ ਕੰਨ ਵਿਚ ਹੋਰ ਵੀ ਜਿਆਦਾ ਗੰਦਗੀ ਜਾ ਸਕਦੀ ਹੈ |ਇਸ ਨਾਲ ਵੀ ਕੰਨ ਇੰਨਫੈਕਸ਼ਨ ਹੋ ਸਕਦੀ ਹੈ |

8-ਕੰਨ ਦੀ ਮੈਲ ਦਾ ਚਿਪਚਿਪਾਪਣ ਅੰਦਰ ਪਰਦਿਆਂ ਤੱਕ ਧੂੜ ਅਤੇ ਗੰਦਗੀ ਪਹੁੰਚਾਉਣ ਤੋਂ ਪਹਿਲਾਂ ਹੀ ਰੋਕ ਦਿੰਦਾ ਹੈ ਇਸਨੂੰ ਸਾਫ਼ ਕਰ ਦੇਣ ਨਾਲ ਗੰਦਗੀ ਪਰਦਿਆਂ ਤੱਕ ਪਹੁੰਚ ਕੇ ਨੁਕਸਾਨ ਕਰ ਸਕਦੀ ਹੈ |