ਹੁਣੇ ਹੁਣੇ ਆਈ ਅਮਰੀਕਾ ਤੋਂ ਅੱਤ ਦੁਖਦਾਈ ਖਬਰ ….

ਹੁਣੇ ਹੁਣੇ ਆਈ ਅਮਰੀਕਾ ਤੋਂ ਅੱਤ ਦੁਖਦਾਈ ਖਬਰ। ….

ਅਮਰੀਕਾ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦੇ ਨਾਲ ਹੋ ਰਹੀਆਂ ਹਿੰਸਾ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਸ਼ੁੱਕਰਵਾਰ ਨੂੰ ਵੀ ਇੱਕ ਭਾਰਤੀ ਨੌਜਵਾਨ ਦੀ ਸ਼ਿਕਾਗੋ ਦੇ ਡੋਲਟਨ ਵਿੱਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਮਾਰੇ ਗਏ ਨੌਜਵਾਨ ਦਾ ਨਾਂਅ ਅਰਸ਼ਦ ਵੋਰਾ ਦੱਸਿਆ ਜਾ ਰਿਹਾ ਹੈ।ਨੌਜਵਾਨ ਉਸ ਸਮੇਂ ਗੈਸ ਸਟੇਸ਼ਨ ਉੱਤੇ ਮੌਜੂਦ ਸੀ, ਜਿੱਥੇ ਡਕੈਤੀ ਦੀ ਕੋਸ਼ਿਸ਼ ਦੇ ਦੌਰਾਨ ਬਦਮਾਸ਼ਾਂ ਨੇ ਉਸਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਮਾਰਿਆ ਗਿਆ ਨੌਜਵਾਨ ਗੁਜਰਾਤ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਸਥਾਨਕ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ ।

murder

ਦੱਸਿਆ ਜਾ ਰਿਹਾ ਹੈ ਮਾਰੇ ਗਏ ਨੌਜਵਾਨ ਦੇ ਰਿਸ਼ਤੇਦਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ । ਉਥੇ ਹੀ ਘਟਨਾ ਦੇ ਸਬੰਧ ਚ ਹੋਰ ਕੋਈ ਜਾਣਕਾਰੀ ਵੀ ਨਹੀ ਹੈ। ਮ੍ਰਿਤਕ ਦੀ ਉਮਰ 55 ਸਾਲ ਦੱਸੀ ਗਈ ਹੈ ਪਰ ਪੁਲਸ ਨੇ ਅਜੇ ਤੱਕ ਇਸ ਘਟਨਾ ਬਾਰੇ ਖੁਲਾਸਾ ਨਹੀਂ ਕੀਤਾ ਹੈ। ਪੁਲਸ ਮੁਤਾਬਕ ਵੋਰਾ ਦਾ ਪਰਿਵਾਰ ਸ਼ਿਕਾਗੋ ਵਿਚ ਹੀ ਰਹਿੰਦਾ ਹੈ। ਇਸ ਘਟਨਾ ਵਿਚ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

murder

ਦੱਸਣਯੋਗ ਹੈ ਕਿ ਇਸ ਮਹੀਨੇ ਸ਼ਿਕਾਗੋ ਵਿਚ ਹੈਦਰਾਬਾਦ ਦੇ ਰਹਿਣ ਵਾਲੇ ਮੁਹੰਮਦ ਅਕਬਰ ਨੂੰ ਪਾਰਕਿੰਗ ਵਿਵਾਦ ਵਿਚ ਇੱਕ ਸ਼ਖਸ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਥੇ ਹੀ ਹਾਲ ਹੀ ਅਮਰੀਕਾ ਦੇ ਮਿਸੀਸਿਪੀ ਰਾਜ ਵਿਚ ਲੁੱਟਖੋਹ ਦੌਰਾਨ 21 ਸਾਲਾ ਸੰਦੀਪ ਸਿੰਘ ਦੀ ਉਸ ਦੇ ਘਰ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

murder

ਇਹ ਵੀ ਪੜ੍ਹੋ…

ਅਮਰੀਕਾ ‘ਚ ਨਸਲਕੁਸ਼ੀ ਦੇ ਮਾਮਲੇ ਦਿਨੋਂ ਦਿਨ ਵੱਧ ਰਹੇ ਹਨ। ਹਰ ਦਿਨ ਅਮਰੀਕਾ ‘ਚ ਕਈ ਲੋਕ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਪੰਜਾਬੀ ਭਾਈਚਾਰਾ ਅਮਰੀਕਾ ਵਰਗੇ ਵੱਡੇ ਮੁਲਕ ‘ਚ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਇਕ ਪੰਜਾਬੀ ਸਿੱਖ ‘ਤੇ ਗੋਰੇ ਨੇ ਨਸਲੀ ਵਿਤਕਰੇ ਦੇ ਚੱਲਦਿਆਂ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਲੋਕ ਅਮਰੀਕਾ ਵਰਗੇ ਵੱਡੇ ਦੇਸ਼ ਵਿੱਚ ਤਰੱਕੀ ਅਤੇ ਵਧਿਆ ਜਿੰਦਗੀ ਲਈ ਜਾਂਦੇ ਹਨ ਅਤੇ ਅਣਥੱਕਵੀਂ ਮਿਹਨਤ ਕਰਦੇ ਹਨ।

murder

ਸਿਆਟਲ ਦੇ ਨਾਲ ਲੱਗਦੇ ਸ਼ਹਿਰ ਬੈਲਵਿਊ ਵਿਖੇ ਇਕ ਸਿੱਖ ਟੈਕਸੀ ਡਰਾਈਵਰ ਸਵਰਨ ਸਿੰਘ ‘ਤੇ ਇਕ ਗੋਰੇ ਨੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਟੈਕਸੀ ਡਰਾਈਵਰ ਫੱਟੜ ਹੋ ਗਿਆ। ਟੈਕਸੀ ਡਰਾਈਵਰ ਸਵਰਨ ਸਿੰਘ (53) ਨੇ ਦੱਸਿਆ ਕਿ ਉਹ ਸਵੇਰੇ ਆਪਣੀ ਫੋਰਵੈਸਟ ਕੰਪਨੀ ਦੀ ਟੈਕਸੀ 186 ਨੰਬਰ ‘ਤੇ ਡਾਊਨਟਾਨ ਸਿਆਟਲ ਦੇ ਵੀ.ਏ. ਹਸਪਤਾਲ ਤੋਂ ਇਕ ਔਰਤ ਜੋ ਤਕਰੀਬਨ 60 ਸਾਲ ਦੀ ਸੀ ਅਤੇ ਉਸ ਦਾ ਲੜਕਾ ਜੋ 24-25 ਸਾਲ ਦਾ ਸੀ, ਨੂੰ ਆਪਣੀ ਗੱਡੀ ਵਿਚ ਬਿਠਾ ਕੇ ਬੈਲਵਿਊ ਸ਼ਹਿਰ ਲੈ ਗਿਆ, ਜਦ ਉਨ੍ਹਾਂ ਨੂੰ ਉਹ ਉੱਥੇ ਅਪਾਰਟਮੈਂਟ ਬਿਲਡਿੰਗ ਵਿਚ ਉਤਾਰਨ ਲੱਗਾ ਤਾਂ ਉਸ ਨਾਲ ਅਗਲੀ ਸੀਟ ‘ਤੇ ਬੈਠੇ ਗੋਰੇ ਲੜਕੇ ਨੇ ਕਾਰ ਵਿਚ ਪਿਆ ਬੈਗ ਸਵਰਨ ਦੇ ਮੂੰਹ ‘ਤੇ ਰੱਖ ਕੇ ਮੂੰਹ ਘੁੱਟ ਦਿੱਤਾ।

murder

ਪਿਛਲੀ ਸੀਟ ‘ਤੇ ਬੈਠੀ ਉਸ ਦੀ ਮਾਂ ਨੇ ਵੀ ਉਸ ਨੂੰ ਕੁੱਝ ਨਾ ਕਿਹਾ, ਪਰ ਉਸ ਨੇ ਗੋਰੇ ਮੁੰਡੇ ਨੂੰ ਧੱਕਾ ਮਾਰਿਆ ਤੇ ਆਪ ਗੱਡੀ ‘ਚੋਂ ਬਾਹਰ ਆ ਗਿਆ। ਉਹ ਪੁਲਿਸ ਨੂੰ ਫੋਨ ਕਰਨ ਲੱਗਾ ਤਾਂ ਗੋਰਾ ਲੜਕਾ ਆਪਣੇ ਬੈਗ ‘ਚੋਂ ਹਥੋੜੀ ਲੈ ਕੇ ਉਸ ਨੂੰ ਮਾਰਨ ਲੱਗਾ, ਪਰ ਉਸ ਨੇ ਬੜੇ ਜ਼ੋਰ ਨਾਲ ਉਸ ਨੂੰ ਰੋਕਿਆ ਤੇ ਉਹ ਦੋਵੇਂ ਗੁੱਥਮ-ਗੁੱਥੀ ਹੋ ਗਏ, ਪਰ ਫਿਰ ਉਸ ਦੇ ਸਿਰ ‘ਤੇ ਹਥੋੜਾ ਲੱਗ ਗਿਆ ਜਿਸ ਨਾਲ ਉਸ ਦੇ ਸਿਰ ‘ਚੋਂ ਖੂਨ ਵਗਣ ਲੱਗਾ। ਫਿਰ ਉਸ ਨੇ ਉੱਚੀ-ਉੱਚੀ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ।

murder

Leave a Reply

Your email address will not be published. Required fields are marked *