ਹੁਣੇ ਆਈ ਆਸਟ੍ਰੇਲੀਆ ਤੋਂ ਅੱਤ ਮਾੜੀ ਖਬਰ ……..

ਤਾਜਾ ਵੱਡੀ ਖਬਰ

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹੁਣੇ ਆਈ ਆਸਟ੍ਰੇਲੀਆ ਤੋਂ ਅੱਤ ਮਾੜੀ ਖਬਰ

 

ਮੈਲਬੌਰਨ, 15 ਮਈ (ਏਜੰਸੀ)- ਦੱਖਣੀ ਆਸਟ੍ਰੇਲੀਆ ‘ਚ ਇਕ ਰਾਜਮਾਰਗ ‘ਤੇ ਹੋਏ ਹਾਦਸੇ ‘ਚ 36 ਸਾਲਾਂ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਦੱਖਣੀ ਆਸਟ੍ਰੇਲੀਆ ਦੇ

 

 

 

ਵਿਗਲੇ ਫਲੈਟ ‘ਚ ਸਟੂਟ ਰਾਜਮਾਰਗ ‘ਤੇ ਉਨ੍ਹਾਂ ਦਾ ਟਰੱਕ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਵਿਚਕਾਰ ਟੱਕਰ ਹੋ ਗਈ। ਬੌਂਸਰੇ ਆਪਣੇ ਪਿਤਾ ਜਗਮਾਲ ਸਿੰਘ ਬੌਂਗਰੇ ਨਾਲ ਸੀ। ਅਮਿਤ ਕੁਮਾਰ ਬੌਂਸਰੇ ਦੀ ਇਸ ਹਾਦਸੇ ‘ਚ ਮੌਤ ਹੋ ਗਈ, ਜਦਕਿ ਉਸ ਦੇ ਨਾਲ ਜਾ ਰਹੇ ਉਸ ਦੇ ਪਿਤਾ ਦੇ ਕਈ ਸੱਟਾਂ ਲੱਗੀਆਂ ਅਤੇ ਉਨ੍ਹਾਂ

ਨੂੰ ਇਲਾਜ ਲਈ ਰਾਇਲ ਐਡੀਲੈਡ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੇ ਜਾਣਕਾਰ ਸੁਰਿੰਦਰ ਚਾਹਲ ਨੇ ਦੱਸਿਆ ਕਿ ਇਸ ਯਾਤਰਾ ‘ਤੇ ਅਮਿਤ ਅਤੇ ਉਸ ਦੇ ਪਿਤਾ ਇਕੱਠੇ ਸਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ‘ਚ ਅਮਿਤ ਦੇ ਪਿਤਾ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਅਤੇ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦਾ 16 ਘੰਟੇ ਲੰਬਾ ਆਪਰੇਸ਼ਨ ਹੋਇਆ, ਪਰ ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਚਾਹਲ ਨੇ ਦੱਸਿਆ ਕਿ ਅਮਿਤ ਕੁਮਾਰ ਬੌਂਸਰੇ ਐਡੀਲੇਡ ਦੀ ਇਕ ਫੈਕਟਰੀ ‘ਚ ਕੰਮ ਕਰਦਾ ਸੀ ਅਤੇ 30 ਅਪ੍ਰੈਲ ਨੂੰ ਵਿਕਟੋਰੀਆ ਦੇ ਮਿਲਦੂਰਾ ‘ਚ ਸਾਮਾਨ ਪਹੁੰਚਾਉਣ ਗਿਆ ਸੀ, ਜਿੱਥੇ ਇਹ ਘਟਨਾ ਵਾਪਰੀ। ਬੌਂਸਰੇ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਜਸਵਿੰਦਰ ਕੌਰ ਤੇ 15 ਸਾਲ ਦੀ ਬੇਟੀ ਅਤੇ ਇਕ ਸਾਲ ਦਾ ਬੇਟਾ ਹੈ।

Leave a Reply

Your email address will not be published. Required fields are marked *