ਹੁਣੇ ਅੱਧੀ ਰਾਤ ਨੂੰ ਐਮਰਜੰਸੀ ਚ ਸੁਪਰੀਮ ਕੋਰਟ ਖੁਲਾਈ ਗਈ ਇਸ ਵਡੇ ਫੈਸਲੇ ਲਈ

ਆਈ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਅੱਧੀ ਰਾਤ ਆਈ ਵੱਡੀ ਖਬਰ – ਅੱਧੀ ਰਾਤ ਨੂੰ ਐਮਰਜੰਸੀ ਚ ਸੁਪਰੀਮ ਕੋਰਟ ਖੁਲਾਈ ਗਈ ਇਸ ਵਡੇ ਫੈਸਲੇ ਲਈ

ਨਵੀਂ ਦਿੱਲੀ—ਕਰਨਾਟਕ ‘ਚ ਰਾਜਪਾਲ ਵਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦੇਣ ਦਾ ਵਿਰੋਧ ਕਰਦੇ ਹੋਏ ਕਾਂਗਰਸ ਬੁੱਧਵਾਰ ਰਾਤ ਸੁਪਰੀਮ ਕੋਰਟ ਪਹੁੰਚ ਗਈ। ਇਥੇ ਕਾਂਗਰਸ ਤੇ ਜੇ. ਡੀ. ਐੱਸ. ਨੇ ਕਰਨਾਟਕ ਰਾਜਪਾਲ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦੇ ਰਜ਼ਿਸਟਰਾਰ ਨੂੰ ਅਰਜ਼ੀ ਦਿੱਤੀ। ਕਾਂਗਰਸ ਨੇ ਰਾਜਪਾਲ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਨੂੰ ਯੇਦਿਯੁਰੱਪਾ ਦੀ ਸਹੁੰ ਚੁੱਕ ‘ਤੇ ਰੋਕ ਲਗਾਉਣ ਲਈ ਰਾਤ ਨੂੰ ਹੀ ਸੁਣਵਾਈ ਕਰਨ ਦੀ ਮੰਗ ਕੀਤੀ ਸੀ। ਜਿਸ ਦੌਰਾਨ ਰਾਤ 1.45 ‘ਤੇ ਸੁਪਰੀਮ ਕੋਰਟ ਵਲੋਂ ਸੁਣਵਾਈ ਸ਼ੁਰੂ ਕੀਤੀ ਗਈ। ਇਸ ਮਾਮਲੇ ਦੀ ਸੁਣਵਾਈ 3 ਜੱਜਾਂ ਦੀ ਬੈਂਚ ਵਲੋਂ ਕੀਤੀ ਜਾ ਰਹੀ ਹੈ, ਜਿਸ ‘ਚ ਜਸਟਿਸ ਸੀਕਰੀ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸ਼ਰਦ ਅਰਵਿੰਦ ਬੋਬਡੇ ਸ਼ਾਮਲ ਹਨ।
ਦੱਸ ਦਈਏ ਕਿ ਰਾਜਪਾਲ ਦੇ ਫੈਸਲੇ ਨੂੰ ‘ਸੰਵਿਧਾਨ’ ਦਾ ਅਪਮਾਨ ਦੱਸਣ ਵਾਲੀ ਕਾਂਗਰਸ ਪਾਰਟੀ ਨੇ ਚੀਫ ਜਸਟਿਸ ਨੂੰ ਮਾਮਲੇ ਦੀ ਸੁਣਵਾਈ ਕਰਨ ਦੀ ਮੰਗ ਕੀਤੀ ਸੀ। ਕਾਂਗਰਸ ਵਲੋਂ ਪਾਰਟੀ ਦੇ ਆਗੂ ਅਤੇ ਵਕੀਲ ਅਭਿਸ਼ੇਕ ਮਨੁ ਸਿੰਘਵੀ ਨੇ ਇਹ ਅਰਜ਼ੀ ਲਗਾਈ ਹੈ। ਇਸ ਵਿਚਾਲੇ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਸੀਂ ਅਮਿਤ ਸ਼ਾਹ ਜੀ ਤੋਂ ਪੁੱਛਦੇ ਹਾਂ ਕਿ ਜੇਕਰ 2 ਪਾਰਟੀਆਂ ਚੋਣਾਂ ਤੋਂ ਬਾਅਦ ਗਠਬੰਧਨ ‘ਚ ਨਹੀਂ ਆ ਸਕਦੀਆਂ ਹਨ ਤਾਂ ਤੁਸੀਂ ਮਣੀਪੁਰ ਅਤੇ ਗੋਆ ‘ਚ ਸਰਕਾਰ ਕਿਵੇਂ ਬਣਾਈ? ਰਾਜਪਾਲ ਨੇ ਆਪਣੇ ਅਹੁਦੇ ਨੂੰ ਸ਼ਰਮਿੰਦਾ ਕੀਤਾ ਹੈ। ਸੁਰਜੇਵਾਲਾ ਨੇ ਕਿਹਾ ਕਿ ਉਹ ਕਾਨੂੰਨੀ ਅਤੇ ਸੰਵਿਧਾਨਿਕ ਅਧਿਕਾਰਾਂ ਦਾ ਇਸਤੇਮਾਲ ਕਰਨਗੇ ਅਤੇ ਜਨਤਾ ਦੀ ਅਦਾਲਤ ‘ਚ ਜਾਣਗੇ।
ਉਥੇ ਹੀ ਜੇ. ਡੀ. ਐਸ. ਦੇ ਕੁਮਾਰਸਵਾਮੀ ਨੇ ਕਿਹਾ ਕਿ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਸਮਾਂ ਦੇ ਕੇ ਰਾਜਪਾਲ ਭਾਜਪਾ ਨੂੰ ਵਿਧਾਇਕਾਂ ਦੀ ਖਰੀਦ-ਫਰੋਖਤ ਨੂੰ ਵਧਾਵਾ ਦੇ ਰਹੇ ਹਨ।
ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਰਾਜਪਾਲ ਨੇ ਸਹੀ ਫੈਸਲਾ ਲਿਆ ਹੈ। ਰੋਹਤਗੀ ਕੋਰਟ ‘ਚ ਰਾਜਪਾਲ ਤੇ ਬੀ.ਜੀ.ਪੀ. ਦਾ ਪੱਖ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਕੋਲ ਸਭ ਤੋਂ ਵੱਡੇ ਦਲ ਨੂੰ ਸੱਦਣ ਦਾ ਅਧਿਕਾਰ ਹੈ, ਜੇਕਰ ਸਭ ਤੋਂ ਵੱਡੀ ਪਾਰਟੀ ਬਹੁਮਤ ਸਾਬਿਤ ਨਹੀਂ ਕਰ ਸਕੀ ਤਾਂ ਦੂਜੀ ਪਾਰਟੀ ਨੂੰ ਮੌਕਾ ਮਿਲੇਗਾ। ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ, ਸਾਡੇ ਕੋਲ 117 ਤੇ ਬੀ.ਜੇ.ਪੀ ਕੋਲ ਸਿਰਫ 104 ਐੱਮ.ਐੱਲ.ਏ. ਹਨ। ਸਿੰਘਵੀ ਨੇ ਪੁੱਛਿਆ, ਬੀ.ਜੇ.ਪੀ. ਕਿਵੇ ਸਾਬਿਤ ਕਰੇਗੀ ਬਹੁਮਤ? ਉਨ੍ਹਾਂ ਕਿਹਾ ਕਿ ਜੇ.ਡੀ.ਐੱਸ. ਨੇ ਬਹੁਮਤ ਦੇ ਸਬੂਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਵੀ ਕਰ ਦਿੱਤਾ ਸੀ।

Leave a Reply

Your email address will not be published. Required fields are marked *