ਹਵਾਈ ਅੱਡੇ ‘ਤੇ ਦੋ ਹਵਾਈ ਜਹਾਜ ਆਪਸ ਚ ਟਕਰਾਏ ਅਤੇ …….

ਹਵਾਈ ਅੱਡੇ ‘ਤੇ ਦੋ ਹਵਾਈ ਜਹਾਜ ਆਪਸ ਚ ਟਕਰਾਏ ਅਤੇ …….

ਕੈਨੇਡਾ ਦੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਦੋ ਜਹਾਜ਼ਾਂ ਦੇ ਟਕਰਾ ਜਾਣ ਨਾਲ ਇਕ ਜਹਾਜ਼ ‘ਚ ਅੱਗ ਲੱਗ ਗਈ। ਇਸ ਮਗਰੋਂ ਉਸ ‘ਚ ਸਵਾਰ ਘੱਟੋ-ਘੱਟ 10 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਗ੍ਰੇਟਰ ਟੋਰਾਂਟੋ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸ਼ਾਮ 6.19 ਵਜੇ ਸਨਵਿੰਗ ਏਅਰਲਾਇੰਸ ਅਤੇ ਵੈੱਸਟਜੈੱਟ ਏਅਰਲਾਇੰਸ ਦੇ ਜਹਾਜ਼ ਆਪਸ ‘ਚ ਟਕਰਾ ਗਏ। ਇਸ ਦੇ ਬਾਅਦ ਅੱਗ ਬੁਝਾਊ ਵਿਭਾਗ ਅਤੇ ਐਮਰਜੈਂਸੀ ਸੇਵਾਵਾਂ ਦੀ ਸਹਾਇਤਾ ਲਈ ਗਈ।

PunjabKesari
ਕੈਲਗਰੀ ਮੂਲ ਦੇ ਵੈੱਸਟਜੈੱਟ ਜਹਾਜ਼ ਦੇ ਅਧਿਕਾਰੀਆਂ ਮੁਤਾਬਕ ਮਾਮੂਲੀ ਰੂਪ ਤੋਂ ਜ਼ਖਮੀ ਹੋਏ ਲੋਕਾਂ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਹੈ ਪਰ ਸਾਰੇ 168 ਯਾਤਰੀਆਂ ਦੇ ਨਾਲ-ਨਾਲ ਪਾਇਲਟ ਕਰੂ ਵੀ ਸੁਰੱਖਿਅਤ ਹੈ। ਦੁਰਘਟਨਾ ਸਮੇਂ ਮੈਕਸੀਕੋ ਦੇ ਕੇਨਕੇਨ ਤੋਂ ਟੋਰਾਂਟੋ ਪੁੱਜਾ ਬੋਇੰਗ 737-800 ਜਹਾਜ਼ ਮੁੱਖ ਦਰਵਾਜ਼ੇ ਵੱਲ ਵਧ ਰਿਹਾ ਸੀ।

 

ਸਨਵਿੰਗ ਟਰੈਵਲਜ਼ ਮੁਤਾਬਕ ਦੁਰਘਟਨਾ ਸਮੇਂ ਜਹਾਜ਼ ‘ਚ ਕੋਈ ਯਾਤਰੀ ਜਾਂ ਜਹਾਜ਼ ਕਰਮਚਾਰੀ ਨਹੀਂ ਸੀ ਅਤੇ ਹਵਾਈ ਅੱਡੇ ‘ਤੇ ਦੇਖਭਾਲ ਨਾਲ ਸੰਬੰਧਤ ਸਵਿਸਪੋਰਟ ਇੰਟਰਨੈਸ਼ਨਲ ਲਿਮੀਟਡ ਏਜੰਸੀ ਦੇ ਵਾਹਨ ਨਾਲ ਜਹਾਜ਼ ਖਿੱਚ ਕੇ ਲੈ ਜਾਇਆ ਜਾ ਰਿਹਾ ਸੀ। ਕੈਨੇਡਾ ਦੇ ਆਵਾਜਾਈ ਕੰਟਰੋਲ ਬੋਰਡ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੁਰਘਟਨਾ ਦੀ ਜਾਂਚ ਲਈ ਇਕ ਦਲ ਹਵਾਈ ਅੱਡੇ ਭੇਜ ਦਿੱਤਾ ਗਿਆ ਹੈ।

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

Leave a Reply

Your email address will not be published. Required fields are marked *