ਹਨੀਪ੍ਰੀਤ ਨੂੰ ਮੁੰਬਈ ਤੋਂ ਗ੍ਰਿਫਤਾਰ, ਭੇਸ ਬਦਲ ਕੇ ਅਾਸਟ੍ਰੇਲੀਆ ਭੱਜਣ ਦੀ ਸੀ ਤਿਆਰੀ – ਦੇਖੋ ਵੀਡੀਓ

ਹਰਿਆਣਾ ਪੁਲਿਸ ਵੱਲੋਂ ਬਲਾਤਕਾਰ ਦੋਸ਼ੀ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਕੌਰ ਖਿਲਾਫ ਲੁੱਕਆਉਟ ਨੋਟਿਸ ਜਾਰੀ ਹੋਣ ਮਗਰੋਂ ਉਸਨੂੰ ਮੁੰਬਈ ਤੋਂ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਜਾਣਕਾਰੀ ਮਿਲ ਰਹੀ ਹੈ ਕਿ ਉਹ ਮੁੰਬਈ ਤੋਂ ਵਿਦੇਸ਼ ਭੱਜਣ ਦੀ ਕੋਸ਼ਿਸ਼ ਵਿੱਚ ਸੀ।

 

ਮੀਡੀਆ ਵਿੱਚ ਇਹ ਵੀ ਰਿਪੋਰਟਾਂ ਆ ਰਹੀਆਂ ਹਨ ਕਿ ਉਹ ਭੇਸ ਬਦਲ ਕੇ ਅਸਟ੍ਰੇਲੀਆ ਭੱਜਣ ਦੀ ਫਿਰਾਕ ਵਿੱਚ ਸੀ। ਹਨੀਪ੍ਰੀਤ ਦੇ ਖਿਲਾਫ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਅਤੇ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਭਜਾਉਣ ਦੀ ਸਾਜਿਸ਼ ਰਚਣ ਦਾ ਇਲਜਾਮ ਹੈ।

 

ਇੱਥੇ ਖਾਸ ਗੱਲ ਇਹ ਹੈ ਕਿ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਜਦੋਂ ਜੇਲ੍ਹ ਭੇਜਿਆ ਗਿਆ ਸੀ, ਉਸ ਦੌਰਾਨ ਹਨੀਪ੍ਰੀਤ ਵੀ ਉਸਦੇ ਨਾਲ ਗਈ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਈ ਸੀ, ਜਿਸ ਕਾਰਨ ਹਰਿਆਣਾ ਪੁਲਿਸ ਨੇ ਲੁੱਕਆਉਟ ਨੋਟਿਸ ਜਾਰੀ ਕੀਤਾ ਸੀ। ਹਨੀਪ੍ਰੀਤ ਨੂੰ ਲੱਭਣ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਆਖਿਰਕਾਰ ਉਸਨੂੰ ਮੁੰਬਈ ਤੋਂ ਕਾਬੂ ਕਰ ਲਿਆ ਗਿਆ

ਅਦਾਲਤ ਵਿਚ ਬਾਬਾ ਦੇ ਬਲਾਤਕਾਰ ਦੇ ਦੋਸ਼ੀ ਹੋਣ ਤੋਂ ਬਾਅਦ ਰਾਮ ਰਹੀਮ ਦੇ ਬਚਾਅ ਵਿਚ ਤਾਇਨਾਤ ਕਮਾਂਡੋ ਨੇ ਪੰਚਕੂਲਾ ਕੋਰਟ ਤੋਂ ਬਾਬੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ. ਇਹ ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਨੇ ਬਾਬੇ ਨੂੰ ਫਰਾਰ ਕਰਨ ਲਈ ਪੂਰੀ ਦੀ ਯੋਜਨਾ ਬਣਾਈ ਸੀ. ਇਸੇ ਕਰਕੇ ਉਨ੍ਹਾਂ ‘ਤੇ ਦੇਸ਼ਧ੍ਰੋਹ ਦੇ ਖਿਲਾਫ ਦੇਸ਼ ਧ੍ਰੋਹ ਦਾ ਦੋਸ਼ ਲਗਾਇਆ ਗਿਆ ਹੈ.


ਇਹ ਕਿਹਾ ਜਾ ਰਿਹਾ ਹੈ ਕਿ ਹਨੀਪ੍ਰੀਤ ਆਸਟ੍ਰੇਲੀਆ ਜਾਣ ਆੲੀ ਸੀ. ਉਹ ਨਰਸ ਬਣ ਕੇ ਆੲੀ ਸੀ ਉਸਨੇ ਆਪਣੇ ਵਾਲਾਂ ਨੂੰ ਚਿੱਟਾ ਕੀਤ ਸੀ ਅਤੇ ਨਰਸ ਕੱਪੜੇ ਪਹਿਨੇ ਹੋੲੇ ਸੀ . ਹਨੀਪ੍ਰੀਤ ਦੇ ਪਾਸਪੋਰਟ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ. ਜਿਸ ਵਿਚ ਉਨ੍ਹਾਂ ਦਾ ਅਸਲ ਨਾਂ ਪ੍ਰਿਅੰਕਾ ਤਨੇਜਾ ਹੈ.

Leave a Reply

Your email address will not be published. Required fields are marked *