ਸਿਰਫ 27 ਹਜ਼ਾਰ ਹੋਵੇਗਾ ਖਰਚ, ਸਸਤੇ ‘ਚ ਪਹੁੰਚ ਸਕੋਗੇ ਅਮਰੀਕਾ…

ਤਾਜਾ ਵੱਡੀ ਖਬਰ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

 

ਸਿਰਫ 27 ਹਜ਼ਾਰ ਹੋਵੇਗਾ ਖਰਚ, ਸਸਤੇ ‘ਚ ਪਹੁੰਚ ਸਕੋਗੇ ਅਮਰੀਕਾ…
ਹਰ ਸਾਲ ਲੱਖਾਂ ਭਾਰਤੀ ਪੱਛਮੀ ਦੇਸ਼ਾਂ ਦੀ ਯਾਤਰਾ ਕਰਦੇ ਹਨ ਪਰ ਹੁਣ ਇਹ ਸਫਰ ਬਹੁਤ ਹੀ ਸਸਤਾ ਹੋਣ ਵਾਲਾ ਹੈ। ਦੇਸ਼ ‘ਚ ਇਕ ਨਵੀਂ ਹਵਾਬਾਜ਼ੀ ਕੰਪਨੀ ਨੇ ਕਦਮ ਰੱਖੇ ਹਨ, ਜੋ ਕਿ ਬਹੁਤ ਹੀ ਸਸਤੇ ‘ਚ ਸਫਰ ਕਰਾਉਣ ਵਾਲੀ ਹੈ। ਇਹ ਕੰਪਨੀ ਹੈ ‘ਵਾਓ ਏਅਰ’, ਜਿਸ ਦਾ ਨਾਮ ਤੁਸੀਂ ਅੱਜ ਤੋਂ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ।

ਇਹ ਕੰਪਨੀ ਦਸੰਬਰ ਤੋਂ ਅਮਰੀਕਾ ਲਈ ਉਡਾਣ ਸ਼ੁਰੂ ਕਰੇਗੀ, ਜਿਸ ਦਾ ਭਾਰਤ ਤੋਂ ਉੱਥੇ ਤਕ ਦਾ ਆਉਣ-ਜਾਣ ਦਾ ਕਿਰਾਇਆ ਸਿਰਫ 27,000 ਰੁਪਏ ਹੋਵੇਗਾ। ‘ਵਾਓ ਏਅਰ’ ਦਾ ਜਹਾਜ਼ ਦਿੱਲੀ ਤੋਂ ਸਵੇਰੇ ਉਡਾਣ ਭਰੇਗਾ ਅਤੇ 11 ਘੰਟੇ ‘ਚ ਆਈਸਲੈਂਡ ਦੇ ਸ਼ਹਿਰ ਰੈਕਜਾਵਿਕ ਪਹੁੰਚੇਗਾ। ਉੱਥੇ ਢਾਈ ਘੰਟੇ ਰੁਕਣ ਦੇ ਬਾਅਦ ਇਹ ਦੁਬਾਰਾ ਉਡਾਣ ਭਰੇਗਾ ਅਤੇ 6 ਘੰਟੇ ‘ਚ ਵਾਸ਼ਿੰਗਟਨ ਪਹੁੰਚ ਜਾਵੇਗਾ।

ਹਾਲਾਂਕਿ ਇਹ ਕਿਰਾਇਆ ਇੰਝ ਹੀ ਘੱਟ ਨਹੀਂ ਹੈ। ਤੁਹਾਨੂੰ ਇਸ ਲਈ ਸਮਝੌਤੇ ਵੀ ਕਰਨੇ ਪੈਣਗੇ। ਘੱਟ ਕਿਰਾਏ ਦਾ ਮਤਲਬ ਇਹ ਹੋਵੇਗਾ ਕਿ ਤੁਹਾਨੂੰ ਆਮ ਜਹਾਜ਼ ਕੰਪਨੀਆਂ ਵਰਗੀਆਂ ਸੇਵਾਵਾਂ ਇਸ ‘ਚ ਨਹੀਂ ਮਿਲਣਗੀਆਂ। ਇੱਥੋਂ ਤਕ ਕਿ ਖਾਣ-ਪੀਣ ਦਾ ਪੈਸਾ ਵੀ ਤੁਹਾਨੂੰ ਆਪਣੀ ਜੇਬ ‘ਚੋਂ ਖਰਚਣਾ ਹੋਵੇਗਾ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਉਸ ਦਾ ਇਕ ਕੱਪ ਤਕਰੀਬਨ 2.71 ਡਾਲਰ ਯਾਨੀ 185 ਰੁਪਏ ‘ਚ ਮਿਲੇਗਾ। ਕੌਫੀ ਦੇ ਨਾਲ ਚਿਕਨ ਸੈਂਡਵਿਚ ਖਾਣਾ ਚਾਹੋਗੇ ਤਾਂ ਉਸ ਲਈ ਵੱਖ ਤੋਂ 10.49 ਡਾਲਰ (700 ਰੁਪਏ ਤੋਂ ਵੀ ਜ਼ਿਆਦਾ) ਲੱਗਣਗੇ।

ਉੱਥੇ ਹੀ, ਜਹਾਜ਼ ‘ਚ ਤੁਸੀਂ ਜ਼ਿਆਦਾ ਸਾਮਾਨ ਲਿਜਾਣਾ ਵੀ ਸ਼ਾਇਦ ਹੀ ਪਸੰਦ ਕਰੋ ਕਿਉਂਕਿ ਕੈਬਿਨ &##8216;ਚ ਰੱਖੇ ਜਾਣ ਵਾਲੇ ਇਕ ਛੋਟੇ ਜਿਹੇ ਬੈਗ ਦੇ ਇਲਾਵਾ ਬਾਕੀ ਸਾਰੇ ਸਾਮਾਨਾਂ ਦਾ ਚਾਰਜ ਤੁਹਾਡੇ ਕੋਲੋਂ ਵਸੂਲਿਆ ਜਾਵੇਗਾ। ਇੰਨਾ ਹੀ ਨਹੀਂ ਕਿਰਾਇਆ ਘੱਟ ਰੱਖਣ ਲਈ ਜਹਾਜ਼ ‘ਚ ਸੀਟਾਂ ਵੀ ਜ਼ਿਆਦਾ ਰੱਖੀਆਂ ਗਈਆਂ ਹਨ। ਇਸ ‘ਚ 365 ਸੀਟਾਂ ਹਨ ਯਾਨੀ ਤੁਹਾਨੂੰ ਪੈਰ ਅਰਾਮ ਨਾਲ ਪਸਾਰਣ ਦਾ ਮੌਕਾ ਵੀ ਨਹੀਂ ਮਿਲ ਸਕੇਗਾ। ਹਾਲਾਂਕਿ ਕੰਪਨੀ ਦੇ ਸੰਸਥਾਪਕ ਸਕਲੀ ਮੋਗੇਨਸੇਨ ਦਾ ਮੰਨਣਾ ਹੈ ਕਿ ਮੁਸਾਫਰਾਂ ਨੂੰ ਖਾਣ-ਪੀਣ ਦਾ ਭੁਗਤਾਨ ਕਰਨ ਜਾਂ ਤੰਗ ਜਗ੍ਹਾ ‘ਚ ਬੈਠਣ ‘ਚ ਕੋਈ ਮੁਸ਼ਕਲ ਨਹੀਂ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਮੁਸਾਫਰਾਂ ਦੇ ਉਸ ਵਰਗ ‘ਤੇ ਜ਼ੌਰ ਦੇ ਰਹੇ ਹਾਂ, ਜੋ ਕਿਸੇ ਵੀ ਹਾਲਤ ‘ਚ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ‘ਚ ‘ਵਾਓ ਏਅਰ’ ਨੂੰ ਚੰਗਾ ਰਿਸਪਾਂਸ ਮਿਲੇਗਾ। ਮੋਗੇਨਸੇਨ ਨੇ ਕਿਹਾ ਕਿ ਅਸੀਂ ਅੱਗੇ ਚੱਲ ਕੇ ਸਭ ਤੋਂ ਤੇਜ਼ ਉਡਾਣ ਮੁਹੱਈਆ ਕਰਵਾਂਗੇ। ਮੋਗੇਨਸੇਨ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਰੈਕਜਾਵਿਕ ਦੇ ਹਵਾਈ ਅੱਡੇ ਵਿਚਕਾਰ ਹਫਤੇ ਦੌਰਾਨ ਪੰਜ ਸਿੱਧੀਆਂ ਉਡਾਣਾਂ ਹੋਣਗੀਆਂ, ਜੋ ਕਿ ਉੱਤਰੀ ਅਮਰੀਕਾ ਅਤੇ ਯੂਰਪ ਦੇ ਕਈ ਥਾਵਾਂ ਨਾਲ ਜੁੜਨਗੀਆਂ।

Leave a Reply

Your email address will not be published. Required fields are marked *