ਸਵੇਰੇ ਆਈ ਤਾਜਾ ਵੱਡੀ ਖਬਰ- ਆਹ ਦੇਖੋ ਸਰਕਾਰ ਨੇ ਕੀ ਕੀਤਾ ਬਿਆਸ ਚ ਮੱਛੀਆਂ ਦੇ ਮਰਨ ਮਾਮਲੇ ਤੇ

ਸਵੇਰੇ ਆਈ ਤਾਜਾ ਵੱਡੀ ਖਬਰ- ਆਹ ਦੇਖੋ ਸਰਕਾਰ ਨੇ ਕੀ ਕੀਤਾ ਬਿਆਸ ਚ ਮੱਛੀਆਂ ਦੇ ਮਰਨ ਮਾਮਲੇ ਤੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ : ਬਿਆਸ ਦਰਿਆ ‘ਚ ਦੂਸ਼ਿਤ ਪਾਣੀ ਆਉਣ ਨਾਲ ਮਰੀਆਂ ਸੈਂਕੜੇ ਮੱਛੀਆਂ ਦਾ ਮਾਮਲਾ ਸਾਹਮਣੇ ਆਉਣ ’ਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਬਾਬਾ ਬਕਾਲਾ ਸੰਤੋਖ ਸਿੰਘ ਭਲਾਈਪੁਰ , ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

Beas river case Fish death

ਇਸ ਮੌਕੇ ਦਰਿਆ ਦਾ ਜਾਇਜ਼ਾ ਲੈਣ ਮਗਰੋਂ ਪ੍ਰਦੂਸ਼ਣ ਵਿਭਾਗ, ਜੰਗਲਾਤ ਵਿਭਾਗ, ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਸੋਨੀ ਨੇ ਕਿਹਾ ਕਿ ਹੁਣ ਤੱਕ ਹੋਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸ੍ਰੀ ਹਰਗੋਬਿੰਦ ਮਿਲ ਤੋਂ ਸੀਰਾ ਰਿਸਣ ਕਾਰਨ ਪਾਣੀ ‘ਚ ਸੀਰਾ ਮਿਲ ਗਿਆ, ਜਿਸ ਕਾਰਨ ਪਾਣੀ ‘ਚ ਆਕਸੀਜਨ ਦੀ ਕਮੀ ਹੋ ਗਈ, ਜੋ ਮੱਛੀਆਂ ਦੀ ਮੌਤ ਦਾ ਕਾਰਨ ਬਣੀ। ਇਸ ਤੋਂ ਇਲਾਵਾ ਪਾਣੀ ‘ਚ ਕੋਈ ਜ਼ਹਿਰ ਮਿਲਣ ਦੀ ਜਾਣਕਾਰੀ ਮੁੱਢਲੀ ਜਾਂਚ ਵਿਚ ਨਹੀਂ ਮਿਲੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਰੀਆਂ ਹੋਈਆਂ ਮੱਛੀਆਂ ਨਾ ਖਾਣ।

Beas river case Fish death

 

ਸੋਨੀ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਖੰਡ ਮਿਲ ਬੰਦ ਕਰ ਦਿੱਤੀ ਗਈ ਹੈ ਅਤੇ ਇਹ ਜਾਂਚ ਜਾਰੀ ਹੈ ਕਿ ਪਾਣੀ ‘ਚ ਸੀਰਾ ਆਇਆ ਕਿਵੇਂ? ਉਨਾਂ ਕਿਹਾ ਕਿ ਪ੍ਰਦੂਸ਼ਣ ਅਤੇ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤਿੰਨ ਦਿਨਾਂ ‘ਚ ਇਹ ਜਾਂਚ ਮੁਕੰਮਲ ਕਰਨ ਅਤੇ ਜਾਂਚ ਪੂਰੀ ਹੋਣ ਤੱਕ ਮਿਲ ਬੰਦ ਰਹੇ।

Beas river case Fish death

ਸ੍ਰੀ ਸੋਨੀ ਨੇ ਦੱਸਿਆ ਕਿ ਅੱਜ ਸਵੇਰੇ ਇਹ ਮਾਮਲਾ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਮੌਕੇ ’ਤੇ ਪੁੱਜੇ ਸਨ ਅਤੇ ਉਨਾਂ ਮਾਮਲੇ ਦੀ ਗੰਭੀਰਤਾ ਵੇਖ ਕੇ ਮੁੱਖ ਸਕੱਤਰ ਪੰਜਾਬ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਸਲਾਹ ਕਰਕੇ ਦਰਿਆ ਵਿਚ ਪੈਂਦਾ ਸੀਰਾ ਬੰਦ ਕਰਵਾ ਦਿੱਤਾ ਸੀ ਅਤੇ 1000 ਕਿਊਸਿਕ ਪਾਣੀ ਹੋਰ ਛੱਡਿਆ ਗਿਆ, ਜਿਸ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਆਕਸੀਜਨ ਵਧ ਗਈ। ਉਨਾਂ ਦੱਸਿਆ ਕਿ ਇਸ ਵੇਲੇ ਸਥਿਤੀ ਖਤਰੇ ਤੋਂ ਬਾਹਰ ਹੈ, ਪਰ ਫਿਰ ਵੀ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀ ਮੌਕੇ ’ਤੇ ਨਜ਼ਰ ਰੱਖ ਰਹੇ ਹਨ।

Beas river case Fish death

ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਪਾਣੀ ਵਿਚ ਕਿਸੇ ਨੂੰ ਜ਼ਹਿਰ ਘੋਲਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੋ ਵੀ ਤੱਤ ਇਸ ਘਟਨਾ ਪਿੱਛੇ ਜ਼ਿੰਮੇਵਾਰ ਹੋਏ, ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸ ਡੀ ਐਮ ਰਵਿੰਦਰ ਸਿੰਘ, ਮੁੱਖ ਕੰਜ਼ਰਵੇਟਿਵ ਸ੍ਰੀ ਮਹਾਂਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *