ਬਾਬੇ ਦੀ ਹਨੀ ਨੂੰ ਨਰਸ ਦੇ ਭੇਸ ਵਿੱਚ ਗ੍ਰਿਫਤਾਰੀ ਦਾ ਕੌੜਾ ਸੱਚ ਕੀ ਹੈ !!

ਹਨੀਪ੍ਰੀਤ ਕੌਣ ਹੈ? ਇਹ ਦੱਸਣ ਦੀ ਲੋਡ਼ ਨਹੀਂ। ਅੱਜ ਫੇਸਬੁੱਕੀਆਂ ਨੇ ਉਸਦੇ ਗ੍ਰਿਫਤਾਰ ਹੋਣ ਬਾਰੇ ਖ਼ਬਰ ਵਾਲੀ ਵੈੱਬਸਾਈਟ ਦਾ ਲਿੰਕ ਸ਼ੇਅਰ ਕਰਨ ਵਾਲੀ ਹਨੇਰੀ ਲਿਆ ਦਿੱਤੀ। ਖ਼ਬਰ ਅਨੁਸਾਰ ਉਹ ਵਾਲਾਂ ਨੂੰ ਚਿੱਟਾ ਰੰਗ ਕਰਕੇ, ਨਰਸ ਵਾਲੇ ਕੱਪਡ਼ੇ ਪਾ ਕੇ ਬੰਬੇ ਏਅਰਪੋਰਟ ‘ਤੋਂ ਆਸਟ੍ਰੇਲੀਆ ਦਾ ਜਹਾਜ਼ ਚੜ੍ਹਨ ਤੋਂ ਪਹਿਲਾਂ ਫੜ੍ਹ ਲਈ ਗਈ।.. ਉੁਸ ਖਬਰ ‘ਚ ਇੱਕ ਨਰਸ ਵੀ ਦਿਖਾਈ ਗਈ ਹੈ। ਜਦੋਂ ਮੱਥਾ ਮਾਰ ਕੇ ਫਰੋਲਾ-ਫਰਾਲੀ ਕੀਤੀ ਤਾਂ ਪਤਾ ਲੱਗਾ ਕਿ ਉਹ ਨਰਸ ਹਨੀਪ੍ਰੀਤ ਨਹੀਂ ਹੈ।

ਅਸਲ ‘ਚ ਫੋਟੋ ਵਾਲੀ ਨਰਸ “ਸਾਲਟ ਲੇਕ ਸਿਟੀ” ਦੀ ਪੁਲਿਸ ਵੱਲੋਂ ਸਿਰਫ਼ ਇਸੇ ਕਰਕੇ ਗ੍ਰਿਫਤਾਰ ਕਰ ਲਈ ਸੀ ਕਿ ਉਸਨੇ ਪੁਲਿਸ ਦੇ ਕਹਿਣ ‘ਤੇ ਦੁਰਘਟਨਾ ‘ਚ ਜ਼ਖਮੀ ਦਾ ਖ਼ੂਨ ਸੈਂਪਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਿਸ ਨੇ ਉਸਨੂੰ ਗ੍ਰਿਫਤਾਰ ਤਾਂ ਕਰ ਲਿਆ ਪਰ ਬਾਅਦ ‘ਚ ਮਾਫ਼ੀ ਮੰਗਣੀ ਪਈ।

ਚਿੱਟੇ ਵਾਲਾਂ ਵਾਲੀ ਦੱਸੀ ਜਾਂਦੀ ਹਨੀਪ੍ਰੀਤ ਨਹੀਂ ਸਗੋਂ ਪੁਲਿਸ ਨਾਲ ਹੱਥੋਪਾਈ ਹੁੰਦੀ university of utah hospital ਦੀ ਨਰਸ Alex wubbles ਹੈ। (ਹਨੀਪਰੀਤ ਗ੍ਰਿਫਤਾਰ ਹੋਈ ਜਾਂ ਨਹੀਂ, ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ।

ਇਸ ਪੋਸਟ ਦਾ ਮਕਸਦ ਚਿੱਟੇ ਵਾਲਾਂ ਵਾਲੀ ਨਰਸ ਦੀ ਫੋਟੋ ਦੀ ਅਸਲੀਅਤ ਬਾਰੇ ਜਾਣੂੰ ਕਰਵਾਉਣਾ ਹੈ। ਦੋਵੇਂ ਖਬਰਾਂ ਦੀਆਂ ਤਸਵੀਰਾਂ ਨਾਲ ਨੱਥੀ ਹਨ।.
ਖਬਰ & Photo : ਮਨਦੀਪ ਖੁਰਮੀ ..
ਕੲੀ ਜਿੰਮੇਵਾਰ ਮੀਡੀਆ ਵਾਲੀਆਂ ਨੇ ਹਨੀਪ੍ਰੀਤ ਦੀ ਗ੍ਰਿਫਤਾਰੀ ਦੀ ਖਬਰ ਨੂੰ ਵੀ ਪ੍ਰਕਾਸ਼ਿਤ ਕੀਤਾ ਹੈ ..ਅ
25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਵਾਲੇ ਦਿਨ ਹਨੀਪ੍ਰੀਤ ਡੇਰੇ ਤੋਂ ਚੱਲੇ ਗੱਡੀਆਂ ਦੇ ਕਾਫਲੇ ‘ਚ ਡੇਰਾ ਮੁਖੀ ਦੇ ਨਾਲ ਹੀ ਕਾਰ ਵਿਚ ਬੈਠ ਕੇ ਆਈ ਸੀ ਅਤੇ ਅਦਾਲਤ ਵਿਚ ਵੀ ਉਹ ਡੇਰਾ ਮੁਖੀ ਦੇ ਨਾਲ ਹੀ ਦਿਖਾਈ ਦਿੱਤੀ ਅਤੇ ਜੇਲ੍ਹ ਵਿਚ ਲਿਜਾਣ ਜਾਣ ਸਮੇਂ ਹੈਲੀਕਾਪਟਰ ‘ਚ ਵੀ ਉਹ ਸਵਾਰ ਸੀ | ਉਸ ਦਿਨ ਰਾਤ ਕਰੀਬ 9 ਵਜੇ ਡੇਰਾ ਮੁਖੀ ਦੇ ਜੇਲ੍ਹ ਅੰਦਰ ਜਾਣ ਤੋਂ ਬਾਅਦ ਉਹ ਗਾਇਬ ਹੋ ਗਈ ਸੀ | ਵਰਨਣਯੋਗ ਹੈ ਕਿ ਹਰਿਆਣਾ ਪੁਲਿਸ ਨੇ ਡੇਰੇ ਦੇ ਮੁੁੱਖ ਬੁਲਾਰੇ ਅਦਿੱਤਿਆ ਇੰਸਾ ਅਤੇ ਹਨੀਪ੍ਰੀਤ ਖਿਲਾਫ਼ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਹੈ | ਇਸੇ ਕੇਸ ਵਿਚ ਬੀਤੇ ਦਿਨ ਪੰਚਕੂਲਾ ਪੁਲਿਸ ਵੱਲੋਂ ਹਨੀਪ੍ਰੀਤ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ

Leave a Reply

Your email address will not be published. Required fields are marked *