ਜਦੋਂ 6 ਲੱਖ ਦੀ ਭਾਨ ਲੈ ਕੇ ਕਾਰ ਖਰੀਦਣ ਪਹੁੰਚਿਆ ਇੱਕ ਵਿਅਕਤੀ.. ਫਿਰ ਹੋਇਆ ਕੁਝ ਅਜਿਹਾ..

ਦੋਸਤੋਂ ਭਾਨ ਜਾਂ ਖੁੱਲ੍ਹੇ ਪੈਸੇ ਸਾਡੀ ਜ਼ਿੰਦਗੀ ਵਿੱਚ ਆਮ ਹੀ ਵਰਤੋਂ ਵਿੱਚ ਆਉਂਦੇ ਹਨ । ਕਈ ਵਾਰ ਖੁੱਲ੍ਹੇ ਪੈਸੇ ਨਾ ਹੋਣ ਦੀ ਵਜ੍ਹਾ ਨਾਲ ਸਾਨੂੰ ਕਈ ਦੁਕਾਨਦਾਰਾਂ ਤੋਂ ਉਨ੍ਹਾਂ ਦੇ ਬਦਲੇ ਟੌਫੀਆਂ ਵੀ ਲੈਣੀਆਂ ਪੈਂਦੀਆਂ ਹਨ । ਜੇਕਰ ਸਾਡੇ ਕੋਲ ਇਹ ਖੁੱਲ੍ਹੇ ਪੈਸੇ ਜਾਂ ਭਾਨ ਜ਼ਿਆਦਾ ਮਾਤਰਾ ਵਿੱਚ ਹੋਵੇ ਤਾਂ ਦੁਕਾਨਦਾਰ ਇਸ ਨੂੰ ਲੈਣ ਤੋਂ ਮਨ੍ਹਾ ਵੀ ਕਰ ਦਿੰਦੇ ਹਨ ਪਰ ਜੇਕਰ ਸਾਡੇ ਕੋਲ ਖੁੱਲ੍ਹੇ ਪੈਸੇ ਨਾ ਹੋਣ ਤਾਂ ਉਹ ਇਨ੍ਹਾਂ ਦੇ ਬਦਲੇ ਸਾਨੂੰ ਕੋਈ ਹੋਰ ਚੀਜ਼ ਜਾਂ ਟੌਫੀ ਦੇ ਦਿੰਦੇ ਹਨ । ਇਹ ਤਾਂ ਹੋ ਗਈ ਘੱਟ ਪੈਸਿਆਂ ਦੀ ਗੱਲ ਪਰ ਕੀ ਤੁਸੀਂ ਸੋਚਿਆ ਹੈ ਕਿ ਕਦੇ ਕਿਸੇ ਕੋਲ ਇੰਨਾ ਜ਼ਿਆਦਾ ਭਾਨ ਹੋ ਸਕਦਾ ਹੈ ਕਿ ਉਹ ਉਨ੍ਹਾਂ ਦੀ ਕਾਰ ਖਰੀਦਣ ਪਹੁੰਚ ਗਿਆ ਹੋਵੇ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵਿਅਕਤੀ ਬਾਰੇ ਦੱਸਾਂਗੇ ਜੋ ਕਿ ਸੱਚਮੁੱਚ ਹੀ ਛੇ ਲੱਖ ਰੁਪਏ ਦੀ ਭਾਨ ਲੈ ਕੇ ਕਾਰ ਖਰੀਦਣ ਗਿਆ । ਇਹ ਖ਼ਬਰ ਸੋਸ਼ਲ ਮੀਡੀਆ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਚੀਨ ਦਾ ਰਹਿਣ ਵਾਲਾ ਸੀ ।

ਜਦੋਂ ਉਹ ਵਿਅਕਤੀ ਸ਼ੋਅਰੂਮ ਵਿੱਚ ਕਾਰ ਦੇਖਣ ਲਈ ਪਹੁੰਚਿਆ ਤਾਂ ਉਸ ਨੇ ਮੈਨੇਜਰ ਨੂੰ ਕਿਹਾ ਕਿ ਉਸ ਨੇ ਕਾਰ ਖਰੀਦਣੀ ਹੈ ਅਤੇ ਉਸ ਨੂੰ ਵਧੀਆ ਜਿਹੀ ਕਾਰ ਦਿਖਾਓ । ਕਾਰ ਦੇਖਦੇ ਹੋਏ ਉਸ ਨੂੰ ਇੱਕ ਕਾਰ ਬਹੁਤ ਹੀ ਪਸੰਦ ਆ ਗਈ ਅਤੇ ਉਸ ਨੂੰ ਖਰੀਦਣ ਦਾ ਮਨ ਬਣਾ ਲਿਆ । ਉਸ ਨੇ ਮੈਨੇਜਰ ਨੂੰ ਕਿਹਾ ਕਿ ਉਸ ਨੂੰ ਇਹ ਕਾਰ ਪਸੰਦ ਹੈ ਅਤੇ ਉਹ ਇਸ ਨੂੰ ਖਰੀਦਣਾ ਚਾਹੁੰਦਾ ਹੈ । ਸਾਰੀ ਗੱਲ ਹੋਣ ਤੋਂ ਬਾਅਦ ਜਦੋਂ ਪੈਸੇ ਦੇ ਭੁਗਤਾਨ ਦੀ ਵਾਰੀ ਆਈ ਤਾਂ ਉਹ ਵਿਅਕਤੀ ਨੇ ਆਪਣੇ ਨਾਲ ਲਿਆਂਦੇ ਵੱਡੇ ਵੱਡੇ ਪਲਾਸਟਿਕ ਦੇ ਬਕਸੇ ਅੰਦਰ ਲੈ ਆਇਆ । ਜਦੋਂ ਮੈਨੇਜਰ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਹ ਕੀ ਹੈ ਤਾਂ ਉਸ ਵਿਅਕਤੀ ਨੇ ਕਿਹਾ ਕਿ ਉਸ ਕੋਲ ਪੈਸੇ ਸਿਰਫ ਭਾਨ ਦੇ ਰੂਪ ਵਿੱਚ ਹੀ ਹਨ ਜੋ ਕਿ ਇਨ੍ਹਾਂ ਬਕਸਿਆਂ ਵਿੱਚ ਭਰੇ ਹੋਏ ਹਨ । ਵਿਅਕਤੀ ਦੀ ਗੱਲ ਸੁਣ ਕੇ ਮੈਨੇਜਰ ਨੂੰ ਬਹੁਤ ਗੁੱਸਾ ਚੜ੍ਹ ਗਿਆ ਅਤੇ ਉਸ ਨੇ ਕਾਰ ਦੇਣ ਤੋਂ ਪਹਿਲਾਂ ਤਾਂ ਸਾਫ ਹੀ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਇੰਨਾ ਜ਼ਿਆਦਾ ਭਾਨ ਨਹੀਂ ਲੈ ਸਕਦੇ ।

ਪਰ ਉਸ ਵਿਅਕਤੀ ਨੇ ਕਿਹਾ ਕਿ ਉਹ ਉਨ੍ਹਾਂ ਹੀ ਪੈਸਿਆਂ ਦਾ ਭੁਗਤਾਨ ਕਰ ਸਕਦਾ ਹੈ ਜੋ ਕਿ ਉਸ ਕੋਲ ਹਨ ਸੋ ਉਸ ਕੋਲ ਭਾਨ ਹੀ ਸੀ ਤੇ ਉਹ ਉਸ ਨਾਲ ਹੀ ਭੁਗਤਾਨ ਕਰ ਸਕਦਾ ਹੈ । ਮੈਨੇਜਰ ਗੁੱਸੇ ਵਿੱਚ ਵਾਰ ਵਾਰ ਮਨ੍ਹਾ ਕਰ ਰਿਹਾ ਸੀ ਪ੍ਰੰਤੂ ਉਹ ਵਿਅਕਤੀ ਵੀ ਆਪਣੀ ਗੱਲ ਉੱਤੇ ਅੜਿਆ ਹੋਇਆ ਸੀ । ਅਸਲ ਵਿੱਚ ਮੈਨੇਜਰ ਉਸ ਨੂੰ ਕਾਨੂੰਨੀ ਤੌਰ ਤੇ ਮਨਾ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਹਰ ਵਿਅਕਤੀ ਦਾ ਅਧਿਕਾਰ ਹੈ ਕਿ ਉਹ ਜਿਸ ਤਰ੍ਹਾਂ ਚਾਹੇ ਭੁਗਤਾਨ ਕਰ ਸਕਦਾ ਹੈ । ਅਖੀਰ ਕਾਫੀ ਸੋਚ ਵਿਚਾਰ ਤੋਂ ਬਾਅਦ ਅਤੇ ਸਲਾਹ ਤੋਂ ਬਾਅਦ ਮੈਨੇਜਰ ਨੇ ਉਸ ਵਿਅਕਤੀ ਕੋਲੋਂ ਭਾਨ ਦੇ ਰੂਪ ਵਿੱਚ ਭੁਗਤਾਨ ਕਰਨ ਦੇ ਵਿਕਲਪ ਨੂੰ ਸਵੀਕਾਰ ਕੀਤਾ । ਪਹਿਲਾਂ ਤਾਂ ਉਨ੍ਹਾਂ ਵਿੱਚ ਕਾਫ਼ੀ ਬਹਿਸਬਾਜ਼ੀ ਹੁੰਦੀ ਰਹੀ ਪਰ ਅਖੀਰ ਵਿਚ ਮੈਨੇਜਰ ਨੂੰ ਵਿਅਕਤੀ ਦੀ ਗੱਲ ਮੰਨਣੀ ਹੀ ਪਈ ਤੇ ਉਸ ਨੂੰ ਭਾਨ ਦੇ ਰੂਪ ਵਿੱਚ ਪੇਮੈਂਟ ਲੈਣੀ ਪਈ । ਉਸ ਪਾਣ ਦੀ ਗਿਣਤੀ ਕਰਨ ਲਈ ਸ਼ੋਅ ਰੂਮ ਦੇ ਕਈ ਸਟਾਫ ਮੈਂਬਰਾਂ ਦੀ ਲੋੜ ਪਈ ਅਤੇ ਇਸ ਨੂੰ ਗਿਣਨ ਵਿੱਚ ਵੀ ਕਾਫ਼ੀ ਸਮਾਂ ਲੱਗਾ ।

ਤੁਹਾਨੂੰ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਖ਼ਬਰ ਬਹੁਤ ਸੁਰਖੀਆਂ ਵਿੱਚ ਰਹੀ ਸੀ ਜਿਸ ਵਿੱਚ ਇੱਕ ਭਰਾ ਆਪਣੀ ਭੈਣ ਲਈ ਸਕੂਟਰੀ ਖਰੀਦਣ ਗਿਆ ਸੀ ਅਤੇ ਉਸ ਨੇ ਇਹ ਸਕੂਟਰੀ ਲਈ ਪੈਸੇ ਹੌਲੀ ਹੌਲੀ ਕਰਕੇ ਜੋੜੇ ਸਨ ਜੋ ਕਿ ਬਹੁਤ ਜ਼ਿਆਦਾ ਭਾਨ ਸੀ

Leave a Reply

Your email address will not be published. Required fields are marked *