ਇਸ ਦੇਸ਼ ‘ਚ ਮਰਨ ਤੋਂ ਬਾਅਦ ਬੱਚਿਆਂ ਨੂੰ ਮਿੱਟੀ ‘ਚ ਨਹੀਂ ਸਗੋਂ ਦਰਖ਼ਤਾਂ ‘ਚ ਦਫਨਾਇਆ ਜਾਂਦਾ..

default2
ਸੁਲਾਵੇਸੀ: ਹਰ ਦੇਸ਼ ਦੇ ਵੱਖਰੇ ਰੀਤੀ-ਰਿਵਾਜ਼ ਹੁੰਦੇ ਹਨ। ਭਾਵੇਂ ਉਹ ਮੌਤ ਨਾਲ ਸੰਬੰਧਤ ਹੋਣ ਜਾਂ ਵਿਆਹ ਨਾਲ। ਅੱਜ ਅਸੀਂ ਜਿਸ ਦੇਸ਼ ਦੀ ਗੱਲ ਕਰਨ ਜਾ ਰਹੇ ਹਾਂ ਉੱਥੇ ਮੌਤ ਸੰਬੰਧੀ ਕੁੱਝ ਵੱਖਰੇ ਹੀ ਰਿਵਾਜ਼ ਹਨ।
default-12
ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਦੇ ਤਾਨਾ ਤੋਰਾਜਾ ‘ਚ ਮਰਨ ਵਾਲੇ ਛੋਟੇ ਬੱਚਿਆਂ ਨੂੰ ਮਰਨ ਮਗਰੋਂ ਮਿੱਟੀ ‘ਚ ਦਫਨ ਨਹੀਂ ਕੀਤਾ ਜਾਂਦਾ ਸਗੋਂ ਦਰਖਤਾਂ ‘ਚ ਦਫਨ ਕਰ ਦਿੱਤਾ ਜਾਂਦਾ ਹੈ।
images30
ਭਾਵੇਂ ਇਹ ਸੁਣਨ ‘ਚ ਹੈਰਾਨ ਕਰਨ ਵਾਲੀ ਗੱਲ ਲੱਗਦੀ ਹੈ ਕਿ ਲੋਕ ਅਜਿਹਾ ਕਿਵੇਂ ਕਰ ਸਕਦੇ ਹਨ ਪਰ ਇਹ ਸੱਚ ਹੈ। ਲੋਕਾਂ ਦਾ ਮੰਨਣਾ ਹੈ ਕਿ ਇਸ ਰਿਵਾਜ ਨੂੰ ਕਰਨ ਨਾਲ ਬੱਚੇ ਮਰਨ ਮਗਰੋਂ ਕੁਦਰਤ ਦੀ ਗੋਦ ‘ਚ ਚਲੇ ਜਾਂਦੇ ਹਨ। ਬੱਚਿਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਲੋਕ ਦਰਖੱਤਾਂ ਦੇ ਤਣਿਆਂ ‘ਚ ਗੱਡ ਦਿੰਦੇ ਹਨ।
Many-children-are-buried-in-the-trunks-of-trees-there-will-be-shocked-to-learn-the-truth
ਇਸ ਮਗਰੋਂ ਉਨ੍ਹਾਂ ਨੂੰ ਕੱਪੜੇ ‘ਚ ਲਪੇਟ ਕੇ ਫਿਰ ਖਜੂਰ ਦੇ ਦਰਖੱਤ ਨਾਲ ਬਣੇ ਫਾਇਬਰ ‘ਚ ਲਪੇਟ ਦਿੱਤਾ ਜਾਂਦਾ ਹੈ। ਸਮਾਂ ਬੀਤਣ ਨਾਲ ਦਰਖਤਾਂ ਦੀਆਂ ਇਹ ਖੋਲਾਂ ਭਰ ਜਾਂਦੀਆਂ ਹਨ। ਇਹ ਰਿਵਾਜ਼ ਸਿਰਫ ਉਨ੍ਹਾਂ ਬੱਚਿਆਂ ਨਾਲ ਹੀ ਸੰਬੰਧਤ ਹੈ ਜਿਨ੍ਹਾਂ ਨੇ ਅਜੇ ਦੰਦ ਨਹੀਂ ਕੱਢੇ ਹੁੰਦੇ।

Leave a Reply

Your email address will not be published. Required fields are marked *