ਆਪਣੇ ਆਪ ਹੀ ਘਰੇ ਖਾਲਿਸਤਾਨ ਦੇ ਪੋਸਟਰ ਸੁਟਵਾਉਂਦਾ ਸ਼ਿਵ ਸੈਨਾ ਆਗੂ ਰੋਹਿਤ ਸਾਹਨੀ ਗ੍ਰਿਫਤਾਰ

ਸ਼ਿਵ ਸੈਨਾ ਹਿੰਦੂ ਦੇ ਆਗੂ ਰੋਹਿਤ ਸਾਹਨੀ ਨੂੰ ਲੁਧਿਆਣਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਿਵ ਸੈਨਾ ਆਗੂ ਗਨਮੈਨ ਅਤੇ ਸੁਰੱਖਿਆ ਲਈ ਇਕ ਸਾਜ਼ਿਸ਼ ਦੇ ਤਹਿਤ ਆਪਣੇ ਘਰ ਅਤੇ ਦਫਤਰ ਵਿਚ ਖਾਲਿਸਤਾਨ ਦੇ ਪੋਸਟਰ ਸੁੱਟਵਾ ਰਿਹਾ ਸੀ। ਇਥੇ ਹੀ ਬਸ ਨਹੀਂ ਪੁਲਸ ਮੁਤਾਬਕ ਰੋਹਿਤ ਸਾਹਨੀ ਵਲੋਂ ਇਕ ਜਾਲੀ ਸਿਮ ਰਾਹੀਂ ਫੋਨ ਕਰਕੇ ਆਪਣੇ ਆਪ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ। ਪੁਲਸ ਨੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਇਸ ਮਾਮਲੇ ਵਿਚ ਕੁੱਲ ਛੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਤੀਜੀ ਚੌਥੀ ਵਾਰ ਹੋ ਚੁੱਕਾ ਇਹ, ਕਦੇ ਜਲੰਧਰ, ਕਦੇ ਮੁਹਾਲੀ ਤੇ ਕਦੇ ਲੁਧਿਆਣੇ! ਇਹਦੇ ਵਰਗੇ ਡਰਾਮਾ ਕਰਕੇ ਲਾਂਭੇ ਹੁੰਦੇ ਆ ਤੇ ਪੁਲਿਸ ਸ਼ੱਕ ਮੂਜਬ ਹੀ ਚਾਰ-ਪੰਜ ਸਿੱਖ ਨੌਜਵਾਨਾਂ ਦੇ ਚੱਡੇ ਪਾੜ੍ਹ ਦਿੰਦੀ ਆ। ਤੇ ਉਪਰੋਂ ਜਦ ਇਹੋ ਜਿਹੇ ਕੇਸ ‘ਚ ਸਿੱਖ ਨੌਜਵਾਨ ਚੁੱਕੇ ਜਾਂਦੇ ਹਨ ਤਾਂ ਕਈ ਸਾਡੇ ਹੀ ਮਦਾਰੀ ਵਾਲੀ ਡੁਗਡੁਗੀ ਚੁੱਕ ਕੇ ਬਜਾਉਣ ਲੱਗ ਜਾਂਦੇ ਆ “ਜੀ ਬਾਹਰਲੇ ਭੜਕਾ ਰਹੇ ਆ ਨੌਜਵਾਨਾਂ ਨੂੰ…ਹੁਣ ਕੀ ਕਹੋਂਗੇ ??

ਭਾਰਤ ਸਰਕਾਰ ਲਈ ਖਾਲਿਸਤਾਨੀ ਸ਼ੰਘਰਸ਼ ਨੂੰ ਖਤਮ ਕਰਨਾ ਬੇਹੱਦ ਮੁਸ਼ਕਲ ਸੀ, ਕਿਉਕਿ ਸ਼ੰਘਰਸ਼ ਦੇ ਹੱਕ ਵਿਚ ਬਹੁਤ ਮਜ਼ਬੂਤ ਲੋਕ ਲਹਿਰ ਸੀ, ਵੱਡੇ ਪੱਧਰ ਉਤੇ ਸਿੱਖਾ ਉਤੇ ਜ਼ੁਲਮ ਕਰਨ ਦੇ ਬਾਵਜੂਦ ਵੀ ਸ਼ੰਘਰਸ਼ ਪ੍ਰਤੀ ਲੋਕਾ ਦੀ ਹਮਦਰਦੀ ਹਰ ਸਮਾ ਵੱਧ ਦੀ ਗਈ। ਜੋ ਘਟਨ ਦਾ ਨਾਮ ਤੱਕ ਨਹੀ ਸੀ ਲੈਂਦੀ ਪਈ ਤਾ ਸਰਕਾਰ ਨੇ ਲੋਕਾ ਦੀ ਹਮਦਰਦੀ ਤੇ ਸਮਰਥਣ ਲਹਿਰ ਨਾਲੋਂ ਤੌੜਨ ਲਈ ਅਤੇ ਸਿੰਘਾਂ ਦੇ ਝੂਠੇ ਮੁਕਾਬਲੇ ਕਰਾ ਸ਼ੰਘਰਸ਼ ਨੂੰ ਖਤਮ ਕਰਨ ਲਈ ਦੋ ਬੰਦੇ ” ਸਿਧਾਰਥ ਸ਼ੰਕਰ ਰੇਅ ” ਤੇ ” ਜੁਲੀਓ ਰੀਬੈਰੋ ” ਚੁਣਕੇ ਪੰਜਾਬ ਘੱਲੇ।

ਇਨ੍ਹਾਂ ਦੇ ਆਉਦੀਆ ਹੀ ਆਪਣਾ ਕੰਮ ਸ਼ੁਰੂ ਕਰ ਦਿੱਤਾ, ਸਿਧਾਰਥ ਸ਼ੰਕਰ ਰੇਅ ਨੇ ਸਿਆਸੀ ਫਰੰਟ ਤੋ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉਸਨੇ ਸਾਰੇ ਮੀਡੀਏ ਨੂੰ ਹੋਰ ਕਸਿਆ, ਜਿਹੜੀ ਅਖਬਾਰ, ਪੱਤਰਕਾਰ ਜਾ ਸੰਪਾਦਕ ਖਾਲਿਸਤਾਨ ਦੀ ਪੱਖ ਦੀ ਗੱਲ ਕਰਦਾ ਉਸਨੂੰ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ, ਪ੍ਰੈਸ ਨੂੰ ਜਿੰਦਰੇ ਮਾਰ ਦਿੱਤੇ ਜਾਂਦੇ।ਲੋਕਾ ਦੇ ਰਾਜਨੀਤਕ ਇਕੱਠਾ ਵਿਚ ਜਾ ਕੇ ਇਹ ਆਪ ਖਾਲਿਸਤਾਨੀ ਲਹਿਰ ਪ੍ਰਤੀ ਭੰਡੀ ਪ੍ਰਚਾਰ ਕਰਦਾ ਸੀ, ਸਿੰਘਾਂ ਨੂੰ ਡਾਕੂ, ਹਤਿਆਰੇ, ਚਰਿੰਤਰਹੀਣ, ਬਦਮਾਸ਼, ਦੇਸ਼ ਧ੍ਰੋਹੀ, ਗੁਰੂ ਸਾਹਿਬਾਨਾ ਦੇ ਸਿਧਾਂਤ ਤੇ ਅਸੂਲਾ ਦੇ ਦੁਸ਼ਮਣ ਆਖ ਕੇ ਲੋਕਾ ਵਿਚ ਭੁਲੇਖੇ ਪਾਉਦਾ, ਇਸਨੇ ਆਪਣੇ ਏਜੰਟਾ ਰਾਹੀ ਬਹੁਤ ਸਾਰੇ ਸਿੰਘਾਂ ਦੇ ਨਾਮ ਹੇਠ ਕੰਮ ਵੀ ਕਰਵਾਏ ਤਾ ਕਿ ਇਸ ਦਾ ਪ੍ਰਚਾਰ ਲੋਕਾ ਨੂੰ ਸੱਚ ਲੱਗੇ।ਦੂਜੇ ਪਾਸੇ ” ਜੁਲੀਓ ਰੀਬੈਰੋ ” ਨੇ ਖਾਲਿਸਤਾਨੀਆ ਨੂੰ ਮਾਰ ਮੁਕਾਣ ਲਈ ਸਾਰੀ ਪੁਲਿਸ ਫੌਰਸ ਨੂੰ ਨਵੇਂ ਸਿਰਿਓ ਕਸਿਆ, ਦਬਕਾਇਆ, ਲਾਲਚ ਦਿੱਤੇ।ਸਾਰੇ ਜਿਲ੍ਹਿਆਂ ਵਿਚ ਬੁੱਚੜਖਾਨੇ ਖੌਲ੍ਹੇ, ਜਿੱਥੇ ਇੰਨੇ ਬਿਆਨਕ ਤਸੀਹੇ ਦਿਤੇ ਜਾਦੇ ਸਨ ਕਿ ਜਿਸ ਦੀ ਮਿਸਾਲ ਦੁਨਿਆ ਵਿਚ ਹੋਰ ਕੀਤੇ ਮਿਲੀ ਮੁਸ਼ਕਲ ਹੈ, ਇਹਨਾ ਬੁੱਚੜਖਾਨਿਆ ਵਿਚ ਪਕੇ ਖਾਲਿਸਤਾਨੀਆ ਨੂੰ ਹੀ ਨਹੀ ਬਲਕਿ ਹਮਦਰਦੀ ਰੱਖਣ ਵਾਲੇ, ਪਨਾਹਾ, ਅੰਨ੍ਹ ਪਾਣੀ ਦੇਣ ਵਾਲਿਆ ਨੂੰ ਵੀ ਤਸੀਹੇ ਦਿੱਤੇ ਜਾਂਦੇ, ਰੋਜ਼ ਸਿੱਖਾ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ ਸਨ ਇਜ਼ਹਾਰ ਆਲਮ, ਗੋਬਿੰਦ ਰਾਮ, ਸੁਮੇਧ ਸੈਣੀ ਵਰਗੇ ਅਨੇਕਾਂ ਪੁਲਿਸੀਏ ਰੀਬੈਰੋ ਨੇ ਸਿੱਖਾ ਦਾ ਕਤਲੇਆਮ ਕਰਨ ਲਈ ਖੁਲ੍ਹੇ ਛੱਡੇ ਹੋੲੇ ਸਨ। ਜੁਲੀਓ ਰੀਬੈਰੋ ” ਗੋਲੀ ਬਦਲੇ ਗੋਲੀ ” ਦੀ ਗੱਲ ਸ਼ਰੇਆਮ ਕਰਦਾ ਸੀ।ਪਰ ਫਿਰ ਵੀ ਖਾਲਿਸਤਾਨੀ ਨਾ ਮੁੱਕੇ, ਸ਼ੰਘਰਸ਼ ਨਾ ਖਤਮ ਹੋਇਆ, ਬਲਕਿ ਕਈ ਗੁਣਾ ਹੋਰ ਵੱਧ ਗਿਆ, ਇਕ ਤਰ੍ਹਾ ਨਾਲ ਪੰਜਾਬ ਵਿਚ ਖਾੜਕੂਆ ਦਾ ਹੀ ਰਾਜ ਚੱਲਣ ਲਗ ਪਿਆ, ਅਖੀਰ ਇਹ ਦੌਨੋ ਥੱਕ ਹਾਰਕੇ ਪੰਜਾਬ ਤੋਂ ਦਫਾ ਹੋ ਗਏ।ਖੁਦ ਜੁਲੀਓ ਰੀਬੈਰੋ ਨੇ ਪਬਲੀਕ ਤੋਰ ਤੇ ਟੈਲੀਵੀਜ਼ਨ ਤੇ ਕਬੂਲਿਆ ਕਿ ” ਇਹ ਖਾਲਿਸਤਾਨੀ ਲਹਿਰ ਜਿਸ ਨੂੰ ਆਤੰਕਵਾਦ ਕਿਹਾ ਜਾਂਦਾ ਹੈ, ਇਹ ਪੀੜੀਆ ਬੱਧੀ ਖਤਮ ਨਹੀ ਹੋ ਸਕਦੀ ” ਤਾ ਫਿਰ ਅਜਿਹਾ ਕੀ ਹੋ ਗਿਆ ਕਿ 1993-94 ਵਿਚ ਖਾਲਿਸਤਾਨੀ ਲਹਿਰ ਇਕ ਦਮ ਹੇਠਾ ਡਿੱਗ ਗਈ ?ਕੀ ਕੇ.ਪੀ.ਐਸ.ਗਿੱਲ ਤੇ ਮੁੱਖ ਮੰਤਰੀ ਬੇਅੰਤ ਸਿਹੁੰ ਇੰਨੇ ਕਾਬਲ ਸਨ ਕਿ ਉਹਨਾ ਲਹਿਰ ਖਤਮ ਕਰ ਦਿੱਤੀ ? ਤੇ ਜਵਾਬ ਹੈ ” ਬਿਲਕੁਲ ਨਹੀਂ ”।ਜੁਲੀਓ ਰੀਬੈਰੋ ਜਿਸ ਨੇ ਮੁੰਬਈ ਵਿਚ ” ਅੰਡਰਵਰਲਡ ” ਨੂੰ ਨੱਥ ਪਾਈ ਜੋ ਪੁਲਿਸ ਚੀਫ ਗਿੱਲ ਨਾਲੋਂ ਹਜ਼ਾਰਾ ਗੁਣਾ ਵੱਧ ਤਜ਼ਰਬੇਕਾਰ ਤੇ ਕਾਬਲ ਸੀ, ਪਰ ਉਹ ਅਸਫਲ ਹੋ ਪੰਜਾਬ ਤੋਂ ਚਲਾ ਗਿਆ ਤੇ ਗਿੱਲ ਕਾਮਯਾਬ ਹੋ ਗਿਆ ?ਅਸਲ ਵਿਚ ਸ਼ੰਘਰਸ਼ ਸਫਲ ਨਾ ਹੋਣ ਦਾ ਕਾਰਨ 1992 ਦਾ ਚੌਣ ਬਾਈਕਾਟ ਨਹੀ ਸੀ, ਬਲਕਿ ਖਾਲਿਸਤਾਨੀ ਓਵਰਗਰਾਊਂਡ ਆਗੂਆ ਦੀਆਂ ਗਲਤੀਆ, ਸਿੱਖ ਬੁੱਧੀਜੀਵੀਆ ਦੀਆਂ ਗਲਤ ਸਿੱਖਿਆਵਾ ਸਨ, ਜਿਸ ਕਾਰਨ ਲੋਕ ਲਹਿਰ ਤੇ ਲੋਕਾ ਦੀ ਹਮਦਰਦੀ ਸ਼ੰਘਰਸ਼ ਨਾਲੋਂ ਟੁੱਟ ਗੲੀ, 1992 ਦੇ ਬਾਈਕਾਟ ਦਾ ਬਹਾਨਾ ਬਣਾਕੇ ਖਾੜਕੂਸਿੰਘਾ ਨੂੰ ਤਾ ਬਦਨਾਮ ਕੀਤਾ ਗਿਆ ਹੈ ਪੰਥ ਵਿਚ ਜਦਕਿ ਉਹ ਤਾ ਸਿਰਾ ਤੇ ਕੱਫਨ ਬੰਨ੍ਹਕੇ ਰਣ-ਤੱਤੇ ਵਿਚ ਦੁਸ਼ਮਣਾ ਨਾਲ ਜੂਝ ਰਹੇ ਸਨ।ਇਸ ਵਿਚ ਕੋਈ ਸ਼ੱਕ ਨਹੀ ਕਿ ਬੇਅੰਤੇ ਬੁੱਚੜ ਦੀ ਸਰਕਾਰ ਵਕਤ ਸਿੱਖਾ ਉਤੇ ਬੇਤਿਹਾਸ਼ਾ ਜ਼ੁਲਮ ਹੋਇਆ, ਪਰ ਇਹ ਕੋਈ ਨਵਾ ਹੱਥਕੰਡਾ ਸਰਕਾਰ ਵੱਲੋਂ ਲਹਿਰ ਵਿਰੁੱਧ ਨਹੀ ਸੀ ਵਰਤੀਆ ਗਿਆ ਜੋ ਪਹਿਲਾ ਵਰਤੀਆ ਹੀ ਨਾ ਗਿਆ ਹੋਵੇਂ, ਰੀਬੈਰੋ ਆਪਣੇ ਸਮੇਂ ਗਿੱਲ ਵਾਂਗ ਹੀ ਸਿੱਖਾ ਦਾ ਕਤਲੇਆਮ ਕਰਕੇ ਦੇਖ ਚੁੱਕਾ ਸੀ, ਅਸਲ ਵਿਚ ਜੋ ਜ਼ੁਲਮ ਲਈ ਹੱਥਕੰਡੇ ਗਿੱਲ ਨੇ ਬੇਅੰਤੇ ਦੀ ਸਰਕਾਰ ਵਕਤ ਸਿੱਖਾ ਵਿਰੁੱਧ ਵਰਤੇ ਉਹਨਾ ਦੀ ਕਾਡ ਤਾ ਰੀਬੈਰੋ ਨੇ ਹੀ ਕੀਤੀ ਸੀ ਤੇ ਉਹ ਇਹਨਾ ਸਾਰੀਆ ਹੱਥਕੰਢੀਆ ਨੂੰ ਸਿੱਖਾ ਉਤੇ ਅਜ਼ਮਾ ਕੇ ਹਾਰਕੇ ਬੈਠ ਵੀ ਚੁੱਕਾ ਸੀ।

Leave a Reply

Your email address will not be published. Required fields are marked *