ਅਨਪੜ੍ਹ ਨੌਜਵਾਨ ਦਾ ਦੇਸੀ ਜੁਗਾੜ, ਹਰ ਘਰ ਨੂੰ ਮਿਲੇਗੀ ਸਸਤੀ ਬਿਜਲੀ

ਜਿਹੜਾ ਕੰਮ ਬਿਜਲੀ ਮਹਿਕਮਾ 70 ਸਾਲਾ ਵਿੱਚ ਨਾ ਕਰ ਸਕਿਆ,ਉਹ ਇਸ ਅਨਪੜ੍ਹ ਨੌਜਵਾਨ ਨੇ ਕਰ ਦਿਖਾਇਆ..ਮਹਿੰਗੀ ਬਿਜਲੀ ਛੁਟਕਾਰੇ ਦਾ ਰਾਹ ਲੱਭਿਆ…

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਹਰ ਘਰ ਨੂੰ ਮਿਲੇਗੀ ਸਸਤੀ ਬਿਜਲੀ

 

ਹਿੰਮਤ ਕਰਨ ਨਾਲ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ ਅਤੇ ਉਹ ਦੂਸਰਿਆਂ ਲਈ ਵੀ ਇੱਕ ਉਦਾਹਰਨ ਬਣ ਜਾਂਦੀ ਹੈ, ਅਜਿਹੀ ਹੀ ਇੱਕ ਉਦਾਹਰਨ ਅਜਨਾਲਾ ਦੇ ਇੱਕ ਨੌਜਵਾਨ ਰਣਜੀਤ ਸਿੰਘ ਨੇ ਪੇਸ਼ ਕੀਤੀ ਹੈ, ਜਿਸ ਨੇ ਆਪਣੀ ਘਰ ਦੀ ਜ਼ਰੂਰਤ ਮੁਤਾਬਕ ਆਪਣੇ ਲਈ ਨਹਿਰ ਦੇ ਪਾਣੀ ਨਾਲ ਛੋਟਾ ਪਨ ਬਿਜਲੀ ਘਰ ਬਣਿਆ ਹੈ।

ਅਜਨਾਲਾ ਦੇ ਪਿੰਡ ਲਾਦੇਹ ਦੇ ਇੱਕ ਅਨਪੜ੍ਹ ਨੌਜਵਾਨ ਨੇ ਉਹ ਕਰ ਵਿਖਾਇਆ ਹੈ ਜਿਸ ਨੂੰ ਵੇਖ ਕੇ ਚੰਗੇ ਚੰਗੇ ਲੋਕ ਉਸ ਦੀ ਕੀਤੇ ਕੰਮ ਦੀ ਦਾਦ ਦੇ ਰਹੇ ਹਨ। ਲਾਦੇਹ ਪਿੰਡ ਦੇ ਨੌਜਵਾਨ ਰਣਜੀਤ ਸਿੰਘ ਵੱਲੋਂ ਪਿੰਡ ਰਾਣੇਵਾਲੀ ਦੇ 1911 ਵਿੱਚ ਬਣੇ ਘਰਾਟ ਵਿੱਚ ਕਣਕ ਪੀਸਣ ਦਾ ਕੰਮ ਕਰਦਾ ਹੈ ਜਿੱਥੇ ਉਸ ਨੇ ਪਾਣੀ ਨਾਲ ਚੱਲਣ ਵਾਲੀਆਂ ਚੱਕਿਆਂ ਨਾਲ ਡਾਇਨਮੋ ਫਿੱਟ ਕਰ ਕੇ ਆਪਣੇ ਲਈ ਪੰਜ ਕਿੱਲੋਵਾਟ ਦਾ ਇੱਕ ਛੋਟਾ ਜਿਹਾ ਪਨ ਬਿਜਲੀ ਘਰ ਬਣਿਆ ਹੈ।

ਰਣਜੀਤ ਸਿੰਘ ਮੁਤਾਬਕ ਉਸ ਨੂੰ ਇਹ ਬਿਜਲੀ ਘਰ ਦੀ ਲੋੜ ਉਸ ਵੇਲੇ ਮਹਿਸੂਸ ਹੋਈ ਜਦ ਉਹ ਰਾਤ ਸਮੇਂ ਮੋਮਬੱਤੀ ਨਾਲ ਪਨ ਚੱਕਿਆਂ (ਘਰਾਟ ) ਵਿੱਚ ਕੰਮ ਕਰਨਾ ਪੈਂਦਾ ਸੀ। ਉਸ ਨੇ ਦੱਸਿਆ ਕਿ ਉਹ ਬਿਲਕੁਲ ਅਨਪੜ੍ਹ ਹੈ ਪਰ ਉਸ ਨੇ ਇਹ ਕੰਮ ਕੀਤਾ ਹੈ।

ਉਸ ਨੇ ਦੱਸਿਆ ਕਿ ਇਸ ਛੋਟੇ ਜਿਹੇ ਬਿਜਲੀ ਘਰ ਨੂੰ ਬਣਾਉਣ ਚ ਉਸ ਦੇ 30 ਹਜ਼ਾਰ ਰੁਪਏ ਲੱਗੇ ਹਨ। ਉਹ ਇਸ ਨੂੰ ਵੱਡਾ ਬਣਾ ਕੇ ਇਸ ਦੀ ਬਿਜਲੀ ਪਿੰਡ ਨੂੰ ਵੀ ਸਪਲਾਈ ਕਰ ਸਕਦਾ ਹੈ, ਜਿਸ ਨੂੰ ਉਹ ਬਾਜ਼ਾਰ ਨਾਲੋਂ ਘੱਟ ਰੇਟ ਤੇ ਬਿਜਲੀ ਵੇਚੇਗਾ।

ਉਸ ਨੇ ਦੱਸਿਆ ਕਿ ਇਹ ਬਿਜਲੀ ਹੁਣ ਮੁਫ਼ਤ ਵਿਚ ਹਾਸਿਲ ਹੋ ਰਹੀ ਹੈ ਤੇ ਜੇਕਰ ਸਰਕਾਰ ਮਦਦ ਕਰੇ ਤਾਂ ਉਹ ਇੱਕ ਵੱਡਾ ਪ੍ਰੋਜੈਕਟ ਲੱਗਾ ਕੇ ਆਪਣੇ ਪਿੰਡ ਨੂੰ ਵੀ ਘੱਟ ਕੀਮਤ ਤੇ ਬਿਜਲੀ ਸਪਲਾਈ 24 ਘੰਟੇ ਦੇ ਸਕਦਾ ਹੈ

ਦੂਜੇ ਪਾਸੇ ਰਣਜੀਤ ਸਿੰਘ ਦੀ ਇਸ ਕਾਢ ਤੋਂ ਉਸ ਦੇ ਪਿੰਡ ਵਾਸੀ ਕਾਫ਼ੀ ਖ਼ੁਸ਼ ਹਨ। ਪਿੰਡ ਵਾਸੀਆਂ ਮੁਤਾਬਕ ਅਜਿਹੇ ਪ੍ਰੋਜੈਕਟ ਸਰਕਾਰ ਨੂੰ ਹਰ ਨਹਿਰ ਤੇ ਲਗਾਉਣੇ ਚਾਹੀਦੇ ਹਨ। ਜਿਸ ਨਾਲ ਬਿਜਲੀ ਦੀ ਘਾਟ ਦੀ ਪ੍ਰੇਸ਼ਾਨੀ ਦੂਰ ਹੋਏਗੀ ਨਾਲ ਹੀ ਬਿਜਲੀ ਵੀ ਸਸਤੀ ਮਿਲਣਗੇ। ਉਨ੍ਹਾਂ ਕਿ ਕਿਹਾ ਸਾਰੀਆਂ ਗਰਮੀਆਂ ਇਹ ਨਹਿਰ ਚੱਲਦੀ ਹੈ ਅਤੇ ਇਸ ਸਾਰੀਆਂ ਗਰਮੀਆਂ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ

ਜੇਕਰ ਦੇਖਿਆ ਜਾਈ ਤਾਂ ਇਹ ਨਹਿਰ ਤੇ ਪਨ ਬਿਜਲੀ ਪ੍ਰੋਜੈਕਟ ਕਾਫ਼ੀ ਕਾਮਯਾਬ ਹੋ ਸਕਦੇ ਹਨ ਜੇਕਰ ਸਰਕਾਰ ਇਸ ਵਿਚ ਲੋਕਾਂ ਦੀ ਸਹੂਲਤ ਲਈ ਇਸ ਤਰ੍ਹਾਂ ਦੇ ਪਨ ਬਿਜਲੀ ਘਰ ਬਣਾ ਦੀ ਕੋਈ ਸਕੀਮ ਜਾਰੀ ਕਰਦੀ ਹੈ ਤਾਂ ਬਿਜਲੀ ਨਾ ਸਿਰਫ਼ ਸਸਤੀ ਸਗੋਂ 24 ਘੰਟੇ ਨਿਰਘਨ ਮਿਲੇਗੀ।