ਨੀਲੀਆਂ ਅੱਖਾਂ ਵਾਲੇ ਰਿਤਿਕ ਦੇ 44ਵੇਂ ਜਨਮਦਿਨ ਤੇ ਐਕ੍ਸ ਵਾਈਫ ਨੇ ਲਿਖਿਆ ‘ ਤੁਸੀਂ ਹੋ ਹਮੇਸ਼ਾ ਮੇਰੀ ਜ਼ਿੰਦਗੀ’

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ  ਰਿਤਿਕ ਰੋਸ਼ਨ  ਅੱਜ ਆਪਣਾ 44 ਵਾਂ ਜਨਮਦਿਨ ਮਨਾ ਰਹੇ ਹਨ, ਆਪਣੀਆਂ ਨੀਲੀਆਂ ਅੱਖਾਂ ਅਤੇ ਡਾਂਸ ਸਟਾਈਲ ਲਈ ਜਾਣੇ ਜਾਣ ਵਾਲੇ ਰਿਤਿਕ ਦਾ ਜਨਮ 10 ਜਨਵਰੀ 1974 ਨੂੰ ਮੁੰਬਈ ਵਿਚ ਹੋਇਆ ਸੀ. ਸਾਲ 2000 ਵਿਚ ਸੁਪਰਹਿੱਟ ਫਿਲਮ ‘ਕਹੋ ਨਾ ਪਿਆਰ ਹੈ’ ਤੋਂ ਆਪਣੇ ਕੈਰੀਅਰ ਦੇ ਸ਼ੁਰੂਆਤ ਕਰਨ ਵਾਲੇ ਰਿਤਿਕ ਦਾ ਪ੍ਰੇਮ ਵਿਆਹ ਅਦਾਕਾਰ ਸੰਜੇ ਖਾਨ ਦੀ ਕੁੜੀ ਸੁਜੈਨ ਖ਼ਾਨ ਨਾਲ ਹੋਇਆ।

Hrithik Roshan Birthday

ਹਾਲਾਂਕਿ, ਵਿਆਹ ਦੇ 14 ਸਾਲ ਬਾਅਦ ਦੋਵੇਂ ਕਾਨੂੰਨੀ ਰੂਪ ਵਿੱਚ ਵੱਖ ਹੋ ਗਏ। ਇਸ ਦੇ ਬਾਵਜੂਦ ਵੀ ਦੋਵਾਂ ਵਿਚ ਕਾਫ਼ੀ ਪਿਆਰ ਵੇਖਣ ਨੂੰ ਮਿਲਦਾ ਹੈ।  ਰਿਤਿਕ ਦੇ ਜਨਮ ਦਿਨ ਮੌਕੇ ਸੂਜ਼ੈਨ ਨੇ ਰਿਤਿਕ ਨਾਲ ਸੈਲਫੀ ਲਈ, ਅਤੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਜਿਸ ਵਿੱਚ ਦੋਵਾਂ ਦੀ ਕੈਮਿਸਟਰੀ ਦੇਖੀ ਜਾ ਸਕਦੀ ਹੈ, ਨਾਲ ਹੀ ਉਸ ਨੇ ਰਿਤਿਕ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਸੂਜ਼ੈਨ ਨੇ ਰਿਤਿਕ ਲਈ ਆਪਣੀ ਪ੍ਰੇਮ ਪ੍ਰਗਟ ਕਰਦਿਆਂ ਲਿਖਿਆ ਹੈ, “ਤੁਸੀਂ ਹਮੇਸ਼ਾ … ਹਮੇਸ਼ਾ ਮੇਰੇ ਜੀਵਣ ਦੀ ਰੋਸ਼ਨੀ ਬਣੇ ਰਹੋਂਗੇ .” ਜਨਮ ਦਿਨ ਮੁਬਾਰਕ. “।

Hrithik Roshan Birthday

ਸੂਜ਼ੈਨ ਦੀ ਇਸ ਪੋਸਟ ਨੂੰ 8 ਘੰਟਿਆਂ ਵਿਚ 58 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ 800 ਤੋਂ ਜ਼ਿਆਦਾ ਲੋਕਾਂ ਨੇ ਰਿਤਿਕ ਨੂੰ ਜਨਮ ਦਿਨ ਦੀਆ ਵਧਾਈਆਂ ਵੀ ਦਿੱਤੀਆਂ। ਫੈਨਸ ਨੇ ਨਾਲ ਹੀ ਉਨ੍ਹਾਂ ਦੀ ਤਸਵੀਰ ਦੀ ਤਾਰੀਫ ਵੀ ਕੀਤੀ ਅਤੇ ਸੁੰਦਰ ਕਿਹਾ. ਹਾਲਾਂਕਿ ਰਿਤਿਕ ਅਤੇ ਸੂਜ਼ੈਨ 2014 ਵਿਚ ਕਾਨੂੰਨੀ ਤੌਰ ‘ਤੇ ਵੱਖ ਹੋ ਗਏ ਹੋਣ ਪਰ ਉਨ੍ਹਾਂ ਦੀ ਦੋਸਤੀ ਅਜੇ ਵੀ ਬਰਕਰਾਰ ਹੈ।

Hrithik Roshan Birthday

ਆਪਣੇ ਡਾਂਸ ਸਟਾਇਲ ਅਤੇ ਬਹਿਤਰੀਨ ਅਦਾਕਾਰੀ ਨਾਲ ਲੋਕਾਂ ਦਿਆਂ ਦਿਲਾਂ ਵਿਚ ਜਗ੍ਹਾ ਬਣਾਉਣ ਵਾਲੇ ਰਿਤਿਕ ਦੀ ਆਉਣ ਵਾਲੀ ਫਿਲਮ ‘ਸੁਪਰ 30’ ਦੀ ਪ੍ਰਸ਼ੰਸ਼ਕ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ। ਰਿਤਿਕ ਨੇ ਆਪਣੇ 17 ਸਾਲ ਦੇ ਕਰੀਅਰ ਵਿਚ 30 ਫਿਲਮਾਂ ਕੀਤੀਆਂ ਹਨ।

ਪਹਿਲੀ ਫਿਲਮ ਦੀ ਬੇਲੋੜੀ ਸਫਲਤਾ ਤੋਂ ਬਾਅਦ ਰਿਤਿਕ ਰੋਸ਼ਨ ਦੇਸ਼ ਦੀਆਂ ਕੁੜੀਆਂ ਦੇ ਸੁਪਨੇ ਦੇ ਰਾਜਕੁਮਾਰ ਬਣੇ. ਰਿਤਿਕ ਨੇ ਆਪਣੀ ਪਹਿਲੀ ਫ਼ਿਲਮ ਵਿੱਚ ਡਬਲ ਰੋਲ ਕੀਤਾ। ਇੱਕ ਫਿਲਮ ਲਈ ਸਭ ਤੋਂ ਵੱਧ 92 ਇਨਾਮ ਜਿੱਤਣ ਲਈ ਰਿਤਿਕ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ਼ ਹੈ।

Hrithik Roshan Birthday

ਸੁਪਰ ਹੀਰੋ ਬਣ ਰਿਤਿਕ ਨੇ ਆਪਣੇ ਦਮਦਾਰ ਕਿਰਦਾਰ ਨਾਲ ਲੋਕਾਂ ਦਾ ਦਿਲ ਜਿੱਤ ਲਿਆ। 2003 ਵਿਚ ਰਿਤਿਕ ਨੇ ‘ਕੋਈ ਮਿਲ ਗਿਆ’ ਫ਼ਿਲਮ ਕੀਤੀ, ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੀ। 2006 ਦੀ ਫ਼ਿਲਮ “ਕ੍ਰਿਸ਼” ਅਤੇ ‘ਧੂਮ 2 ਦੇ ਨਾਲ ਉਹ ਬਾਲੀਵੁੱਡ ਦੇ ਪਹਿਲੇ ਹੀਰੋ ਬਣੇ ਗਏ. ਫਿਲਮ “ਕ੍ਰਿਸ਼ 3” ਸੀਕਵਲ 2013 ਵਿਚ ਆਈ ਸੀ। 2012 ‘ਚ ‘ਅਗਨੀਪਥ’ ਜੋ ਕਿ ਅਮਿਤਾਭ ਬੱਚਨ ਦੀ ਫਿਲਮ ‘ਅਗਨੀਪਥ’ ਦਾ ਰੀਮੇਕ ਸੀ।ਸਾਲ 2013 ‘ਚ ‘ਕ੍ਰਿਸ਼ 3’ ਨੇ ਉਹਨਾਂ ਦੇ ਕਰਿਅਰ ‘ਚ ਚਾਰ ਚੰਨ ਲਾ ਦਿੱਤੇ।

Hrithik Roshan Birthday

ਇਸ ਤੋਂ ਇਲਾਵਾ ਉਹਨਾਂ ‘ਮੁਝਸੇ ਦੋਸਤੀ ਕਰੋਗੇ’, ‘ਕਾਇਟਸ’, ‘ਜੋਧਾ ਅਕਬਰ’, ‘ਮੋਹਨਜੋਦਾੜੋ’ ਜਿਹੀ ਕਈ ਫਿਲਮਾਂ ‘ਚ ਕੰਮ ਕੀਤਾ। ਰਿਤਿਕ ਨੇ ਬੰਗਲੌਰ ਦੇ ‘ਸਟਾਰਟ ਅਪ ਹੈਲਥ ਐਂਡ ਸਟਾਰਟ ਅਪ ਕੇਯੋਰ’ ਨਾਲ ਬ੍ਰਾਂਡ ਅੰਬੈਸਡਰ ਦੇ ਤੌਰ ਤੇ ਸਮਝੌਤਾ ਕੀਤਾ। ਜੋ ਕਿ ਸਭ ਤੋਂ ਵੱਡੇ ਸਮਝੌਤਿਆਂ ਵਿੱਚੋ ਇਕ ਹੈ।

Leave a Reply

Your email address will not be published. Required fields are marked *