ਰਾਤੋ ਰਾਤ ਚਿਹਰੇ ਤੋਂ ਫਿਨਸੀਆਂ ਅਤੇ ਹੋਰ ਦਾਗ ਹੋ ਜਾਣਗੇ ਛੂ-ਮੰਤਰ ਇਸ ਨੁਸਖੇ ਨਾਲ

ਫਿਨਸੀਆਂ ਨੂੰ ਦੂਰ ਕਰਨ ਲਈ ਬੇਸ਼ੱਕ ਅਸੀਂ ਕਈ ਤਰਾਂ ਦੇ ਪ੍ਰੋਡਕਟ ਲਗਾਉਣੇ ਹਾਂ ਡਾਕਟਰਾਂ ਕੋਲ ਵੀ ਜਾਣੇ ਹਾਂ ਪਰ ਫਿਰ ਵੀ ਇਹ ਫਿਨਸੀਆਂ ਦੀ ਸਮੱਸਿਆ ਅਕਸਰ ਇੰਝ ਹੀ ਰਹਿੰਦੀ ਹੈ |ਜਦਕਿ ਹਕੀਕਤ ਇਹ ਹੈ ਕਿ ਫਿਨਸੀਆਂ ਨੂੰ ਦੂਰ ਕਰਨ ਦੇ ਲਈ ਪ੍ਰਕਿਰਤਿਕ ਅਤੇ ਆਸਾਨ ਤਰੀਕੇ ਅੱਜ ਵੀ ਮੌਜੂਦ ਹਨ |ਇਹਨਾਂ ਪ੍ਰਕਿਰਤਿਕ ਤਰੀਕਿਆਂ ਨਾਲ ਕਿ ਇਕ ਰਾਤ ਵਿਚ ਹੀ ਤੁਹਾਡੀਆਂ ਫਿਨਸੀਆਂ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ ਤਾ ਆਓ ਜਾਣਦੇ ਹਾਂ ਇਹਨਾਂ ਤਰੀਕਿਆਂ ਬਾਰੇ………….

 

 


1-ਬਰਫ਼ ਥਰੈਪੀ………
ਜੇਕਰ ਤੁਹਾਡੇ ਘਰ ਵਿਚ ਬਰਫ਼ ਦਾ ਟੁਕੜਾ ਮੌਜੂਦ ਹੈ ਤਾਂ ਫਿਨਸੀਆਂ ਉੱਪਰ ਦਵਾਈ ਲਗਾਉਣਾ ਅਤੇ ਉਸਦੇ ਹਟਣ ਦਾ ਇੰਤਜਾਰ ਕਰਨਾ ਬਹੁਤ ਵੱਡੀ ਬੇਵਕੂਫੀ ਹੈ |ਜੀ ਹਾਂ ?ਬਰਫ਼ ਅਸਲ ਵਿਚ ਫਿਨਸੀਆਂ ਨੂੰ ਘੱਟ ਕਰਦੀ ਹੈ ,ਇਸ ਨਾਲ ਸੋਜ ਵੀ ਘੱਟ ਹੁੰਦੀ ਹੈ ਅਤੇ ਜਲਣ ਵਿਚ ਕਮੀ ਆਉਂਦੀ ਹੈ |ਬਰਫ਼ ਲਗਾਉਣ ਨਾਲ ਖੂਨ ਸੰਚਾਰ ਵਿਚ ਵਾਧਾ ਹੁੰਦਾ ਹੈ ਅਤੇ ਇਹ ਰੇਮਛਿਦਰਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ |ਬਰਫ਼ ਦੇ ਜਰੀਏ ਫਿਨਸੀਆਂ ਦੇ ਆਸ-ਪਾਸ ਮੌਜੂਦ ਗੰਦਗੀ ਅਤੇ ਤੇਲ ਪੂਰੀ ਤਰਾਂ ਨਿਕਲ ਜਾਂਦਾ ਹੈ |ਤੁਸੀਂ ਸਿਰਫ ਇਹਨਾਂ ਕਰਨਾ ਹੈ ਕਿ ਇਕ ਕੱਪੜੇ ਵਿਚ ਬਰਫ਼ ਦੇ ਟੁਕੜੇ ਨੂੰ ਲਪੇਟਣਾ ਹੈ ਅਤੇ ਫਿਨਸੀਆਂ ਉੱਪਰ ਉਸਨੂੰ ਕੁੱਝ ਸੈਕਿੰਡਾਂ ਦੇ ਲਈ ਫੇਰਨਾ ਹੈ |ਇਹ ਪ੍ਰਕਿਰਿਆਂ ਤੁਸੀਂ ਕੁੱਝ ਕੁੱਝ ਮਿੰਟਾਂ ਬਾਅਦ ਹੀ ਦਹੁਰਾਉਣੀ ਹੈ |

 

 

 

 


2-ਸਫ਼ੈਦ ਟੂਥਪੇਸਟ…………….
ਸਫ਼ੈਦ-ਟੂਥ ਪੇਸਟ ਕਾਫੀ ਹੱਦ ਤੱਕ ਬਰਫ਼ ਟ੍ਰੀਟਮੈਂਟ ਦੀ ਤਰਾਂ ਕੰਮ ਕਰਦੀ ਹੈ |ਸਫ਼ੈਦ ਟੂਥਪੇਸਟ ਨੂੰ ਤਕਰੀਬਨ ਇਕ ਘੰਟੇ ਦੇ ਲਈ ਫਿਨਸੀਆਂ ਉੱਪਰ ਲਗਾ ਕੇ ਛੱਡ ਦੇਣਾ ਹੈ |ਪਰ ਧਿਆਨ ਰਹੇ ਕਿ ਤੁਹਾਡਾ ਟੂਥ-ਪੇਸਟ ਜੈੱਲ ਯੁਕਤ ਨਾ ਹੋਵੇ |ਫਿਨਸੀਆਂ ਨੂੰ ਹਟਾਉਣ ਦੇ ਲਈ ਸਫ਼ੈਦ ਟੂਥ-ਪੇਸਟ ਦਾ ਹੀ ਇਸਤੇਮਾਲ ਕਰੋ ਅਤੇ ਇਹ ਫਿਨਸੀਆਂ ਦੀ ਸੋਜ ਘੱਟ ਕਰਨ ਵਿਚ ਵੀ ਬਹੁਤ ਸਹਾਇਕ ਹੈ |

 

 

 


3-ਸਟੀਮ ਉਪਚਾਰ…………
ਚਿਹਰੇ ਦੀ ਚਮਕ ਦੇ ਲਈ ਸਟੀਮ ਉਪਚਾਰ ਬੇਹੱਦ ਜਰੂਰੀ ਹੈ |ਇਹ ਨਾ ਸਿਰਫ ਗੰਦਗੀ ਹਟਾਉਂਦਾ ਹੈ ਬਲਕਿ ਚਿਹਰੇ ਦੀ ਤਵਚਾ ਨੂੰ ਮੁਲਾਇਮ ਵੀ ਰੱਖਦਾ ਹੈ |ਦਰਾਸਲ ਸਟੀਮ ਉਪਚਾਰ ਦੇ ਜਰੀਏ ਰੋਮ ਛਿਦ੍ਰ ਖੁੱਲ ਜਾਂਦੇ ਹਨ |ਇਸ ਨਾਲ ਤਵਚਾ ਨੂੰ ਸਾਹ ਲੈਣ ਵਿਚ ਬਹੁਤ ਆਸਾਨੀ ਹੁੰਦੀ ਹੈ ਸਟੀਮ ਉਪਚਾਰ ਲੈਣ ਨਾਲ ਚਿਹਰੇ ਉੱਪਰ ਗੰਦਗੀ ਨਹੀਂ ਜੰਮਦੀ ਜਿਸ ਨਾਲ ਚਿਹਰੇ ਉੱਪਰ ਫਿਨਸੀਆਂ ਹੋਣ ਦੀ ਸੰਭਾਵਨਾ ਬਹੁਤ ਘੱਟ ਰਹਿੰਦੀ ਹੈ |

 

 


4-ਲਸਣ…………
ਲਸਣ ਫਿਨਸੀਆਂ ਨੂੰ ਹਟਾਉਣ ਲਈ ਕਿਸੇ ਚਮਤਕਾਰੀ ਉਪਚਾਰ ਤੋਂ ਘੱਟ ਨਹੀਂ ਹੈ |ਦਰਾਸਲ ਲਸਣ ਐਂਟੀ-ਵਾਯਰਲ , ਐਂਟੀ-ਫੰਗਲ ,ਐਂਟੀ-ਸੇਪਟਿਕ ਅਤੇ ਐਂਟੀ-ਆੱਕਸੀਡੈਂਟ ਹੈ ਜੋ ਤੇਜੀ ਨਾਲ ਜਖਮਾਂ ਨੂੰ ਭਰਦੇ ਹਨ |ਇਹ ਹੀ ਬਲਕਿ ਫਿਨਸੀਆਂ ਨੂੰ ਵੀ ਆਸਾਨੀ ਨਾਲ ਠੀਕ ਕਰਦੇ ਹਨ |ਇਸ ਵਿਚ ਸਲਫਰ ਵੀ ਪਾਇਆ ਜਾਂਦਾ ਹੈ ਇਹ ਵੀ ਸਾਡੀ ਤਵਚਾ ਲਈ ਬਹੁਤ ਲਾਭਦਾਇਕ ਤੱਤ ਹੈ |ਤੁਸੀਂ ਸਿਰਫ ਇਹਨਾਂ ਕਰਨਾ ਹੈ ਕਿ ਲਸਣ ਛਿੱਲ ਕੇ ਉਸਨੂੰ ਆਪਣੀਆਂ ਫਿਨਸੀਆਂ ਉੱਪਰ ਲਗਾਉਣਾ ਹੈ |5 ਤੋਂ 7 ਮਿੰਟਾਂ ਤੱਕ ਲਸਣ ਲਗਾਉਣ ਤੋਂ ਬਾਅਦ ਚਿਹਰੇ ਨੂੰ ਹਲਕੇ ਗੁਨਗੁਨੇ ਪਾਣੀ ਨਾਲ ਧੋਣਾ ਹੈ ਤੁਸੀਂ ਇਸ ਪ੍ਰਕਿਰਿਆਂ ਨੂੰ ਹੀ ਇਕ ਘੰਟੇ ਬਾਅਦ ਦੁਹਰਾ ਸਕਦੇ ਹੋ |

 

 


5-ਸੇਬ ਯੁਕਤ ਸਿਰਕਾ……………
ਹਾਲਾਂਕਿ ਇਹ ਹਰ ਘਰ ਵਿਚ ਆਸਾਨੀ ਪਾਇਆ ਜਾਣ ਵਾਲਾ ਤੱਤ ਨਹੀਂ ਹੈ |ਪਰ ਜਦ ਗੱਲ ਫਿਨਸੀਆਂ ਦੀ ਆਉਂਦੀ ਹੈ ਤਾਂ ਇਹ ਫਿਨਸੀਆਂ ਨੂੰ ਹਟਾਉਣ ਲਈ ਪਾਵਰ ਹਾਊਸ ਦਾ ਕੰਮ ਕਰਦਾ ਹੈ |ਸੇਬ ਯੁਕਤ ਸਿਰਕਾ ਬੈਕਟੀਰੀਆ ਨੂੰ ਖਤਮ ਕਰਦਾ ਹੈ ਅਤੇ ਤਵਚਾ ਦੇ ਪੀ.ਐੱਚ ਨੂੰ ਸੰਤੁਲਿਨ ਰੱਖਦਾ ਹੈ |ਚਿਹਰੇ ਨੂੰ ਚੰਗੀ ਤਰਾਂ ਧੋਣ ਤੋਂ ਬਾਅਦ ਸੇਬ ਯੁਕਤ ਸਿਰਕੇ ਵਿਚ ਪਾਣੀ ਮਿਲਾ ਕੇ ਇਕ ਕਿਸਮ ਦਾ ਫੇਸਵਾੱਸ਼ ਬਣਾਇਆ ਜਾ ਸਕਦਾ ਹੈ |ਇਸਦਾ ਇਸਤੇਮਾਲ ਚਿਹਰੇ ਉੱਪਰ ਰੂੰ ਦੇ ਜਰੀਏ ਕਰੋ |ਇਸ ਪੈਕ ਨੂੰ ਚਿਹਰੇ ਉੱਪਰ 10 ਮਿੰਟ ਤੱਕ ਲਗਾ ਕੇ ਰਖੋ ਅਤੇ ਧੋਣ ਤੋਂ ਬਾਅਦ ਆਪਣੇ ਚਿਹਰੇ ਦਾ ਫਰਕ ਦੇਖੋ |

 

 


6-ਅੰਡੇ ਦਾ ਸਫ਼ੈਦ ਭਾਗ………….
ਅੰਡੇ ਦਾ ਸਫ਼ੈਦ ਭਾਗ ਪ੍ਰੋਟੀਨ ਨਾਲ ਭਰਿਆ ਹੁੰਦਾ ਹੈ ਜੋ ਕਿ ਕਿੱਲ ,ਮੌਕਿਆਂ ਨਾਲ ਲੜਣ ਵਿਚ ਬਹੁਤ ਸਹਾਇਕ ਹੈ |ਅੰਡੇ ਦਾ ਸਫ਼ੈਦ ਭਾਗ ਆਸਾਨੀ ਨਾਲ ਚਿਹਰੇ ਦੇ ਸਾਰੇ ਦਾਗ ਦੱਬੇ ਨੂੰ ਹਟਾ ਸਕਦਾ ਹੈ |ਇਸ ਲਈ ਤੁਸੀਂ ਤਿੰਨ ਆਂਡਿਆਂ ਦੇ ਸਫ਼ੈਦ ਭਾਗ ਨੂੰ ਇਕੱਠਾ ਕਰੋ |ਇਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰਾਂ ਮਿਕਸ ਕਰ ਲਵੋ ਅਤੇ ਕੁੱਝ ਮਿੰਟਾਂ ਦੇ ਲਈ ਇਹਨਾਂ ਨੂੰ ਚੰਗੀ ਤਰਾਂ ਮਿਕਸ ਹੋਣ ਦੇ ਲਈ ਰੱਖ ਦਵੋ |ਹੁਣ ਆਪਣੀ ਉਂਗਲੀ ਨਾਲ ਇਸ ਪੇਸਟ ਨੂੰ ਮੌਕਿਆਂ ਉੱਪਰ ਲਗਾਓ |ਜਦ ਫਿਨਸੀਆਂ ਉੱਪਰ ਲੱਗਾ ਪੇਸਟ ਸੁੱਕ ਜਾਂਦਾ ਹੈ ਉਸਨੂੰ ਧੋ ਲਵੋ |ਅਜਿਹਾ ਨਿਯਮਿਤ ਚਾਰ ਵਾਰ ਕਰੋ |ਆਖਿਰ ਪੇਸਟ ਨੂੰ 20 ਮਿੰਟ ਦੇ ਲਈ ਚਿਹਰੇ ਉੱਪਰ ਲਗਾ ਕੇ ਰੱਖੋ ਅਤੇ ਇਸ ਤੋਂ ਬਾਅਦ ਫਰਕ ਮਹਿਸੂਸ ਕਰੋ |


7-ਟਮਾਟਰ……………
ਟਮਾਟਰ ਆੱਯਲੀ ਸਕਿੰਨ ਦੇ ਲਈ ਸਭ ਤੋਂ ਵਧੀਆ ਪਦਾਰਥ ਹੈ |ਇਸ ਵਿਚ ਲਾਈਸੋਪੀਣ ਨਾਮਕ ਐਂਟੀ-ਆੱਕਸੀਡੈਂਟ ਹੁੰਦਾ ਹੈ ਜੋ ਤਵਚਾ ਦੀ ਰੱਖਿਆ ਕਰਦਾ ਹੈ ਇਹ ਹੀ ਨਹੀਂ ਟਮਾਟਰ ਡੈਮੇਜ ਤਵਚਾ ਲਈ ਵੀ ਬਹੁਤ ਕਾਰਗਾਰ ਹੈ |ਟਮਾਟਰ ਵਿਚ ਐਂਟੀ-ਬੈਕਟੀਰੀਅਲ ਤੱਤ ਵੀ ਮੌਜੂਦ ਹੁੰਦੇ ਹਨ ਜਿਸ ਨਾਲ ਬਲੈਕਹੇਡਸ ਅਤੇ ਚਿਹਰੇ ਦੇ ਕਾਲੇ-ਪਣ ਨੂੰ ਖਤਮ ਕੀਤਾ ਜਾ ਸਕਦਾ ਹੈ |ਤਾਜੇ ਟਮਾਟਰ ਦੇ ਬਣੇ ਜੂਸ ਨੂੰ ਆਪਣੇ ਚਿਹਰੇ ਉੱਪਰ ਮਾਸਕ ਦੀ ਤਰਾਂ ਇਸਤੇਮਾਲ ਕਰੋ ਇਸ ਤੋਂ ਇਕ ਘੰਟੇ ਬਾਅਦ ਚਿਹਰਾ ਧੋ ਲਵੋ |


8-ਸੰਤਰੇ ਦੇ ਛਿੱਲਕੇ…………
ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਗਰਮ ਪਾਣੀ ਨਾਲ ਧੋਵੋ ਤਾਂਕਿ ਚਿਹਰੇ ਦੇ ਛਿਦ੍ਰ ਖੁੱਲ ਸਕਣ |ਇਸ ਤੋਂ ਬਾਅਦ ਸੰਤਰੇ ਦੇ ਛਿੱਲਕਿਆਂ ਨੂੰ ਫਿਨਸੀਆਂ ਉੱਪਰ ਲਗਾਓ |ਅਜਿਹਾ ਇਕ ਘੰਟੇ ਤੱਕ ਕਰਦੇ ਰਹੋ |ਸੰਤਰੇ ਦੇ ਛਿੱਲਕਿਆਂ ਵਿਚ ਮੌਜੂਦ ਵਿਟਾਮਿਨ ਸੀ ਤੁਹਾਡੇ ਚਿਹਰੇ ਦੀਆਂ ਫਿਨਸੀਆਂ ਨੂੰ ਦੂਰ ਕਰ ਦੇਵੇਗਾ |


9-ਪਪੀਤਾ ਦਾ ਕਮਾਲ……….
ਗਰਮ ਪਾਣੀ ਨਾਲ ਚਿਹਰੇ ਨੂੰ ਧੋਣ ਤੋਂ ਬਾਅਦ ਚਿਹਰੇ ਉੱਪਰ ਪਪੀਤੇ ਦਾ ਮਿਕਸਚਰ ਲਗਾਓ |15-20 ਮਿੰਟਾਂ ਚਿਹਰੇ ਨੂੰ ਧੋ ਲਵੋ |ਇਸ ਨਾਲ ਤੁਹਾਡਾ ਚਿਹਰਾ ਮੋਸਚਰਾਈਜਰ ਹੁੰਦਾ ਹੈ ਅਤੇ ਨਾਲ ਹੀ ਫਿਨਸੀਆਂ ਨਿਕਲਣ ਦੀ ਸਮੱਸਿਆ ਘੱਟ ਰਹਿੰਦੀ ਹੈ |


10-ਕੇਲੇ ਦੇ ਛਿੱਲਕੇ…………….
ਕੇਲਾ ਖਾਣਾ ਜਿੰਨਾਂ ਫਾਇਦੇਮੰਦ ਹੈ ਉਹਨਾਂ ਹੀ ਫਾਇਦੇਮੰਦ ਕੇਲੇ ਦਾ ਛਿੱਲਕਾ ਵੀ ਹੈ |ਫਿਨਸੀਆਂ ਹੋਣ ਤੇ ਕੇਲੇ ਦੇ ਛਿਲਕਿਆਂ ਨੂੰ ਸੁੱਟੋ ਨਾ ਇਸ ਨੂੰ ਚਿਹਰੇ ਉੱਪਰ ਗੋਲ-ਗੋਲ ਘੁਮਾਓ |ਜੇਕਰ ਤੁਹਾਨੂੰ ਲੱਗੇ ਕਿ ਕੇਲੇ ਦੇ ਛਿੱਲਕੇ ਵਿਚ ਮੌਜੂਦ ਰੇਸ਼ਿਆਂ ਨਾਲ ਚਿਹਰਾ ਪੂਰੀ ਤਰਾਂ ਭਰ ਚੁੱਕਾ ਹੈ ਤਾਂ ਵੈਸੇ ਹੀ ਚਿਹਰੇ ਨੂੰ 30 ਮਿੰਟ ਤੱਕ ਰਹਿਣ ਦਵੋ |ਕੇਲੇ ਦੇ ਛਿਲਕਿਆਂ ਨਾਲ ਚਿਹਰੇ ਉੱਪਰ ਹੋਣ ਵਾਲੀਆਂ ਫਿਨਸੀਆਂ ਨਾਲ ਜੋ ਜਲਣ ਹੁੰਦੀ ਹੈ ਉਹ ਘੱਟ ਹੋ ਜਾਂਦੀ ਹੈ ਅਤੇ ਚਿਹਰਾ ਦਮਕਦਾ ਹੋਇਆ ਮਹਿਸੂਸ ਹੁੰਦਾ ਹੈ |ਇਹਨਾਂ ਹੀ ਨਹੀਂ ਕੇਲੇ ਦੇ ਛਿੱਲਕੇ ਨਾਲ ਸਿਹਤ ਦੇ ਸੈੱਲ ਵੀ ਵੱਧਦੇ ਹਨ |

 

 

 

 

Leave a Reply

Your email address will not be published. Required fields are marked *