ਫਿਣਸੀਆਂ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਫਿਣਸੀਆਂ ਤੋਂ ਸਿਰਫ ਲੜਕੀਆਂ ਹੀ ਨਹੀਂ ਸਗੋਂ ਲੜਕੇ ਵੀ ਪਰੇਸ਼ਾਨ ਰਹਿੰਦੇ ਹਨ। ਫਿਣਸੀਆਂ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਐਲਰਜੀ, ਧੂੜ-ਮਿੱਟੀ, ਧੁੱਪ ਆਦਿ। ਅੱਜ ਅਸੀਂ ਤੁਹਾਨੂੰ ਫਿਣਸੀਆਂ ਅਤੇ ਇਨ੍ਹਾਂ ਦਾਗਾਂ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ।


1. ਫਿਣਸੀਆਂ ਹੋਣ ‘ਤੇ ਨਿੰਬੂ ਦਾ ਰਸ ਲਗਾਓ। 20 ਮਿੰਟ ਬਾਅਦ ਚਿਹਰਾ ਧੋ ਲਓ। ਹੁਣ ਨਿੰਬੂ ਦੇ ਰਸ ‘ਚ ਦਾਲਚੀਨੀ ਪਾਊਡਰ ਪਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਰਾਤ ‘ਚ ਫਿਣਸੀਆਂ ‘ਤੇ ਲਗਾ ਕੇ ਸੌਂ ਜਾਓ ਅਤੇ ਸਵੇਰੇ ਗੁਣਗੁਣੇ ਪਾਣੀ ਨਾਲ ਮੂੰਹ ਧੋ ਲਓ।


2. ਫਿਣਸੀਆਂ ‘ਤੇ ਸ਼ਹਿਦ ਲਗਾਓ ਅਤੇ ਅੱਧੇ ਘੰਟੇ ਬਾਅਦ ਗੁਣਗੁਣੇ ਪਾਣੀ ਨਾਲ ਚਿਹਰਾ ਧੋ ਲਓ।


3. ਲੱਸਣ ਦੀ ਕਲੀਆਂ ਨੂੰ ਦੋ ਭਾਗਾਂ ‘ਚ ਕੱਟ ਲਓ ਅਤੇ ਫਿਣਸੀਆਂ ‘ਤੇ ਰਗੜੋ। ਇਸ ਦੇ ਅੱਧੇ ਘੰਟੇ ਬਾਅਦ ਚਿਹਰਾ ਧੋ ਲਓ।


4. ਫਿਣਸੀਆਂ ਨਾਲ ਪੈਣ ਵਾਲੇ ਦਾਗਾਂ ‘ਤੇ ਬਰਫ ਮੱਲੋ। ਇਸ ਨਾਲ ਚਿਹਰਾ ਸਾਫ ਹੋ ਜਾਵੇਗਾ।


5. ਐਲੋਵਿਰਾ ਜੈੱਲ ਅਤੇ ਟੀ ਟ੍ਰੀ ਤੇਲ ਦੇ ਮਿਸ਼ਰਨ ਨੂੰ ਚਿਹਰੇ ‘ਤੇ ਲਗਾਓ ਅਤੇ 20 ਮਿੰਟ ਬਾਅਦ ਚਿਹਰਾ ਧੋ ਲਓ। ਤੁਸੀਂ ਫਿਣਸੀਆਂ ‘ਤੇ ਸਿਰਫ ਟੀ ਟ੍ਰੀ ਤੇਲ ਹੀ ਲਗਾ ਸਕਦੇ ਹੋ।


6. ਟੁੱਥਪੇਸਟ ਵੀ ਫਿਣਸੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਰਾਤ ਦੇ ਸਮੇਂ ਫਿਣਸੀਆਂ ‘ਤੇ ਟੁੱਥਪੇਸਟ ਲਗਾ ਕੇ ਸੌਂ ਜਾਓ ਅਤੇ ਸਵੇਰੇ ਚਿਹਰਾ ਧੋ ਲਓ। ਪਰ ਜੈੱਲ ਵਾਲਾ ਟੁੱਥਪੇਸਟ ਨਾ ਵਰਤੋਂ।


7. ਅੰਡੇ ਦੇ ਸਫੈਦ ਭਾਗ ਲਗਾਉਣ ਨਾਲ ਵੀ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਅੰਡੇ ਦੀ ਜਰਦੀ ਨੂੰ ਰੂਈ ਦੇ ਨਾਲ ਚਿਹਰੇ ‘ਤੇ ਲਗਾਓ ਅਤੇ ਇਕ ਘੰਟੇ ਬਾਅਦ ਚਿਹਰਾ ਧੋ ਲਓ। ਇਸ ਨਾਲ ਚਮੜੀ ਚਮਕ ਜਾਂਦੀ ਹੈ।


8. ਬੇਕਿੰਗ ਸੋਡਾ ਨੂੰ ਥੌੜੇ ਪਾਣੀ ‘ਚ ਮਿਲਾ ਲਓ ਅਤੇ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ। ਇਹ ਮਿਸ਼ਰਨ ਫਿਣਸੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ ਅਤੇ ਕੋਈ ਨਿਸ਼ਾਨ ਨਹੀਂ ਛੱਡਦਾ।


8. ਇਨ੍ਹਾਂ ਸਭ ਤੋਂ ਇਲਾਵਾ ਜੇਕਰ ਤੁਸੀਂ ਦਿਨ 10-12 ਗਿਲਾਸ ਪਾਣੀ ਪੀਓਗੇ ਤਾਂ ਤੁਹਾਨੂੰ ਫਿਣਸੀਆਂ ਤੋਂ ਛੁਟਕਾਰਾ ਮਿਲ ਜਾਵੇਗਾ।

Leave a Reply

Your email address will not be published. Required fields are marked *