ਛਿੱਕਾਂ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ 100% ਪੱਕਾ ਘਰੇਲੂ ਨੁਸਖਾ,ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ

ਛਿੱਕਣਾਂ ਬੇਸ਼ਕ ਤੁਹਾਨੂੰ ਪਰੇਸ਼ਾਨ ਕਰਦੀਆਂ ਹਨ ਪਰ ਇਹ ਤੁਹਾਨੂੰ ਐਲਰਜੀ ਤੋਂ ਬਚਾਉਣ ਦੀ ਇਕ ਬਹੁਤ ਹੀ ਵਧੀਆ ਪ੍ਰਕਿਰਿਆਂ ਹੈ |ਛਿੱਕਣ ਨਾਲ ਸਰੀਰ ਦੇ ਅੰਦਰ ਮੌਜੂਦ ਕਈ ਹਾਨੀਕਾਰਕ ਐਲਰਜੀ ਵਾਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਛਿੱਕਣ ਦੀ ਪ੍ਰਕਿਰਿਆਂ ਇਕ ਸੁਰੱਖਿਆ ਤੰਤਰ ਦੀ ਤਰਾਂ ਕੰਮ ਕਰਦੀ ਹੈ |

ਛਿੱਕਾਂ ਆਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ -ਧੂੰਆਂ ,ਧੂੜ-ਮਿੱਟੀ ,ਸਬਜੀ ਵਾਲੇ ਤੇਜ ਮਸਾਲੇ ਜਾਂ ਕਿਸੇ ਚੀਜ ਦੀ ਤੇਜ ਗੰਧ |ਇਸ ਤੋਂ ਇਲਾਵਾ ਠੰਡ ਦੇ ਮੌਸਮ ਵਿਚ ਨਮੀ ਜਾਂ ਤਾਪਮਾਨ ਵਿਚ ਗਿਰਾਵਟ ,ਕਿਸੇ ਖਾਣੇ ਤੋਂ ਐਲਰਜੀ ਜਾਂ ਕਿਸੇ ਦਵਾ ਦਾ ਰੈਕਸ਼ਨ ਕਰਨਾ |


ਵਜਾ ਚਾਹੇ ਜੋ ਵੀ ਹੋਵੇ ਇਕ ,ਦੋ ,ਤਿੰਨ ਛਿੱਕਾਂ ਆਉਣਾ ਤਾਂ ਇਕ ਆਮ ਗੱਲ ਹੈ ਪਰ ਜੇਕਰ ਤੁਹਾਨੂੰ ਇਕਸਾਰ ਕਈ ਛਿੱਕਾਂ ਆਉਂਦੀਆਂ ਹਨ ਤਾਂ ਤੁਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹੋ ਅਤੇ ਇਸ ਤਰਾਂ ਤੁਹਾਡੇ ਨਾਲ ਰੋਜ ਹੁੰਦਾ ਹੈ ਤਾਂ ਫਿਰ ਇਸ ਸਮੱਸਿਆ ਵਿਚ ਤੁਹਾਨੂੰ ਸਾਵਧਾਨੀ ਦੀ ਖ਼ਾਸ ਜਰੂਰਤ ਹੈ |


ਛਿੱਕਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਕੁੱਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਛਿੱਕਾਂ ਤੋਂ ਰਾਹਤ ਮਿਲੇਗੀ |

ਛਿੱਕਾਂ ਦੀ ਸਮੱਸਿਆ ਤੋਂ ਰਾਹਤ ਲਈ ਘਰੇਲੂ ਨੁਸਖੇ…………….
1-ਸੌਂਫ ਦੀ ਚਾਹ–ਸੌਂਫ ਛਿੱਕਾਂ ਤੋਂ ਰਾਹਤ ਦੇ ਨਾਲ-ਨਾਲ ਕਈ ਸਾਹ ਸੰਬੰਧੀ ਬਿਮਾਰੀਆਂ ਨਾਲ ਲੜਣ ਦੀ ਵੀ ਸ਼ਕਤੀ ਰੱਖਦੀ ਹੈ |ਸੌਂਫ ਵਿਚ ਕਈ ਐਂਟੀਬਾਯੋਟਿਕ ਅਤੇ ਐਂਟੀ-ਵਾਯਿਰਲ ਗੁਣ ਹੁੰਦੇ ਹਨ |ਛਿੱਕਾਂ ਦੇ ਇਲਾਜ ਲਈ ਇਕ ਕੱਪ ਪਾਣੀ ਉਬਾਲ ਕੇ ਉਸ ਵਿਚ ਦੋ ਚਮਚ ਸੌਂਫ ਨੂੰ ਕੁਚਲ ਕੇ ਪਾਓ |ਤਕਰੀਬਨ 10 ਮਿੰਟ ਤੱਕ ਪਾਣੀ ਨੂੰ ਢੱਕ ਕੇ ਰੱਖ ਦਵੋ ਅਤੇ ਇਸ ਤੋਂ ਬਾਅਦ ਇਸਨੂੰ ਛਾਣ ਕੇ ਪੀਓ |ਇਸ ਤਰਾਂ ਦੀ ਚਾਹ ਨੂੰ ਦਿਨ ਵਿਚ ਦੋ ਵਾਰ ਪੀਓ |


2-ਕਾਲੀ ਮਿਰਚ–ਗੁਨਗੁਨੇ ਪਾਣੀ ਵਿਚ ਅੱਧਾ ਚਮਚ ਕਾਲੀਆਂ ਮਿਰਚਾਂ ਪਾ ਕੇ ਇਹ ਮਿਸ਼ਰਣ ਦਿਨ ਵਿਚ ਦੋ ਤੋਂ ਤਿੰਨ ਵਾਰ ਪੀਓ |ਕਾਲੀ ਮਿਰਚ ਦਾ ਪਾਊਡਰ ਪਾ ਕੇ ਗਰਾਰੇ ਵੀ ਕੀਤੇ ਜਾ ਸਕਦੇ ਹਨ |ਇਸ ਤੋਂ ਇਲਾਵਾ ਸੂਪ ਆਦਿ ਵਿਚ ਵੀ ਕਾਲੀਆਂ ਮਿਰਚਾਂ ਪਾ ਕੇ ਪੀਣਾ ਲਾਭਦਾਇਕ ਹੁੰਦਾ ਹੈ |


3-ਅਦਰਕ–ਅਦਰਕ ਛਿੱਕਾਂ ਦੀ ਸਮੱਸਿਆ ਦੇ ਨਾਲ ਹੀ ਕਈ ਤਰਾਂ ਦੇ ਵਾਯਿਰਲ ਅਤੇ ਨੱਕ ਦੀਆਂ ਅਨੇਕਾਂ ਸਮੱਸਿਆਵਾਂ ਦੇ ਲਈ ਬੇਹਦ ਪੁਰਾਣਾ ਅਤੇ ਅਸਰਦਾਰ ਉਪਾਅ ਹੈ |ਇੱਕ ਕੱਪ ਪਾਣੀ ਵਿਚ ਥੋੜਾ ਜਿਹਾ ਅਦਰਕ ਪਾ ਕੇ ਉਬਾਲੋ |ਇਸਨੂੰ ਗੁਨਗੁਨਾ ਰਹਿਣ ਤੇ ਸ਼ਹਿਦ ਮਿਲਾ ਕੇ ਪੀਓ |ਇਸ ਤੋਂ ਇਲਾਵਾ ਕੱਚਾ ਅਦਰਕ ਜਾਂ ਅਦਰਕ ਦੀ ਚਾਹ ਵੀ ਪੀਤੀ ਜਾ ਸਕਦੀ ਹੈ |


4-ਲਸਣ–ਲਸਣ ਵਿਚ ਐਂਟੀਬਾਯੋਟਿਕ ਅਤੇ ਐਂਟੀ-ਵਾਈਰਲ ਗੁਣ ਹੁੰਦੇ ਹਨ ਜੋ ਕਿ ਸਾਹ ਸੰਬੰਧੀ ਬਿਮਾਰੀਆਂ ਨੂੰ ਠੀਕ ਕਰਦੇ ਹਨ |ਜੇਕਰ ਸਰਦੀ ਦੀ ਦੀ ਵਜਾ ਨਾਲ ਤੁਹਾਨੂੰ ਛਿੱਕਾਂ ਆ ਰਹੀਆਂ ਹਨ ਤਾਂ ਲਸਣ ਤੁਹਾਨੂੰ ਬਹੁਤ ਆਰਾਮ ਦੇ ਸਕਦਾ ਹੈ |ਇਲਾਜ ਲਈ 5-6 ਲਸਣ ਦੀਆਂ ਕਲੀਆਂ ਨੂੰ ਪੀਸ ਪੇਸਟ ਬਣਾਓ ਅਤੇ ਇਸਨੂੰ ਸੁੰਘੋ |ਦਾਲ ਸਬਜੀ ਬਣਾਉਣ ਵਿਚ ਵੀ ਲਸਣ ਦਾ ਪ੍ਰਯੋਗ ਕਰੋ ਅਤੇ ਨਾਲ ਹੀ ਸੂਪ ਬਣਾਉਣ ਵਿਚ ਵੀ ਲਸਣ ਦਾ ਇਸਤੇਮਾਲ ਕਰੋ |


6-ਅਜਵੈਨ–ਅਜਵੈਨ ਦੇ ਪੱਤਿਆਂ ਦੇ ਤੇਲ ਵਿਚ ਜੀਵਾਣੂਆਂ ਨਾਲ ਲੜਣ ਦੀ ਸ਼ਕਤੀ ਹੁੰਦੀ ਹੈ ਜੋ ਕਿ ਐਲਰਜੀ ਨੂੰ ਠੀਕ ਕਰਨ ਵਿਚ ਮੱਦਦ ਕਰਦੀ ਹੈ |ਇਲਾਜ ਦੇ ਲਈ ਅਜਵੈਨ ਦੇ ਤੇਲ ਦੀਆਂ ਦੋ ਤੋਂ ਤਿੰਨ ਬੂੰਦਾਂ ਰੋਜ਼ਾਨਾ ਇਸਤੇਮਾਲ ਕਰਨ ਨਾਲ ਸਾਇੰਸ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ |

 

Leave a Reply

Your email address will not be published. Required fields are marked *