ਚਿਹਰੇ ਦਾ ਕਾਲਪਨ ਦੂਰ ਕਰਕੇ ਚਿਹਰੇ ਨੂੰ ਨਿਖਾਰ ਦੇਵੇਗਾ ਇਹ ਜਬਰਦਸਤ ਘਰੇਲੂ ਨੁਸਖਾ

ਹਰ ਵਿਅਕਤੀ ਨੂੰ ਚਾਹਤ ਹੁੰਦੀ ਹੈ ਕਿ ਉਹ ਗੋਰਾ ਅਤੇ ਬਹੁਤ ਸੁੰਦਰ ਦਿਖੇ ਅਤੇ ਕਈ ਲੋਕ ਪਤਾ ਨਹੀ ਕਿੰਨੇ-ਕਿੰਨੇ ਮਹਿੰਗੇ ਪ੍ਰੋਡਕਟ ਵੀ ਇਸਤੇਮਾਲ ਕਰਦੇ ਹਨ ਪਰ ਗੱਲ ਕਰੀਏ ਜੇਕਰ ਇਹਨਾਂ ਮਹਿੰਗੇ ਪ੍ਰੋਡਕਟਾਂ ਤਾਂ ਸ਼ਾਇਦ ਹੀ ਇੰਨਾਂ ਨਾਲ ਕੋਈ ਖਾਸ ਫਰਕ ਪੈਂਦਾ ਹੋਵੇ ਅਤੇ ਜਿਵੇਂ ਕਿ ਤੁਸੀਂ ਜਾਂਦੇ ਹੀ ਹੋ ਕਿ ਹਰ ਕੋਈ ਇੰਨੇ ਮਹਿੰਗੇ ਪ੍ਰੋਡਕਟ ਖਰੀਦ ਵੀ ਨਹੀ ਸਕਦਾ |

ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇਕ ਅਜਿਹਾ ਦੇਸੀ ਨੁਸਖਾ ਜਿਸ ਨਾਲ ਤੁਹਾਡੇ ਚਿਹਰੇ ਦੀ ਚਮਕ ਵੀ ਵਧੇਗੀ ਅਤੇ ਇਸਦੇ ਇਸਤੇਮਾਲ ਨਾਲ ਤੁਸੀਂ ਗੋਰੇ ਵੀ ਹੋਣ ਲੱਗ ਜਾਵੋਗੇ |ਸਾਡੀ ਪ੍ਰਕਿਰਤੀ ਵਿਚ ਕਈ ਅਜਿਹੇ ਤੱਤ ਹਨ ਜਿਸਦੇ ਇਸਤੇਮਾਲ ਨਾਲ ਸਾਡਾ ਚਿਹਰਾ ਹੋਰ ਵੀ ਗੋਰਾ ਅਤੇ ਚਮਕਦਾਰ ਹੋ ਜਾਵੇਗਾ |ਪਰ ਅਸੀਂ ਤੁਹਾਨੂੰ ਆਸਾਨ ਜਿਹਾ ਤਰੀਕਾ ਦੱਸਾਂਗੇ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ |ਤਾਂ ਆਓ ਜਾਣਦੇ ਹਾਂ ਕਿ ਇਹਨਾਂ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜਾਂ ਦੀ ਜਰੂਰਤ ਹੈ……….

ਇਸ ਵਿਚ ਤੁਹਾਨੂੰ ਚਾਹੀਦੀ ਹੈ ਥੋੜੀ ਜਿਹੀ ਹਲਦੀ ਅਤੇ ਐਲੋਵਰਾ ਜੈੱਲ(ਕਵਾਰ) |ਹਲਦੀ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਸਨੂੰ ਲਗਾਉਣ ਨਾਲ ਚਿਹਰੇ ਉੱਪਰ ਨਿਖਰ ਆਉਂਦਾ ਹੈ |ਵਿਆਹ ਦੇ ਦੌਰਾਨ ਵੀ ਲੜਕੀ ਅਤੇ ਲੜਕੇ ਨੂੰ ਹਲਦੀ ਨਾਲ ਨਵਾਇਆ ਜਾਂਦਾ ਹੈ |ਇਸ ਤੋਂ ਬਾਅਦ ਐਲੋਵੈਰਾ ਜੈੱਲ ਇਸਦੇ ਵੀ ਬਹੁਤ ਸਾਰੇ ਫਾਇਦੇ ਹਨ |ਐਲੋਵੈਰਾ ਤੁਹਾਡੀ ਡੈੱਡ ਸਕਿੰਨ ਸੈਲਜ ਨੂੰ ਸਾਫ਼ ਕਰਦਾ ਹੈ |ਇਸ ਤੋਂ ਇਲਾਵਾ ਇਹ ਤੁਹਾਡੇ ਵਾਲਾਂ ਲਈ ਵੀ ਕੰਡੀਸ਼ਨਰ ਦਾ ਕੰਮ ਕਰਦਾ ਹੈ |

ਹਲਦੀ ਇਕ ਅਜਿਹਾ ਪ੍ਰੋਡਕਟ ਹੈ ਜੋ ਤੁਹਾਡੇ ਘਰ ਵਿਚ ਆਸਾਨੀ ਨਾਲ ਉਪਲਬਧ ਰਹਿੰਦਾ ਹੈ ਅਤੇ ਐਲੋਵੈਰਾ ਦੇ ਲਈ ਤੁਸੀਂ ਕਿਸੇ ਵੀ ਕਾੱਮੈਟਿਕ ਸਟੋਰ ਤੋਂ ਐਲੋਵੈਰਾ ਜੈੱਲ ਲੈ ਸਕਦੇ ਹੋ |ਬਸ ਤੁਹਾਨੂੰ ਇਕ ਚੌਥਾਈ ਚਮਚ ਹਲਦੀ ਦਾ ਲੈਣਾ ਹੈ |ਹਲਦੀ ਤੋਂ ਦੁਗਣੀ ਮਾਤਰਾ ਵਿਚ ਐਲੋਵੈਰਾ ਜੈੱਲ ਪਾਓ |ਇਸ ਤੋਂ ਬਾਅਦ ਆਪਣੀ ਉਂਗਲੀ ਦੀ ਮੱਦਦ ਨਾਲ ਇਸਨੂੰ ਚੰਗੀ ਤਰਾਂ ਮਿਕਸ ਕਰਕੇ ਪੇਸਟ ਬਣਾ ਲਵੋ |ਪੇਸਟ ਬਣਾਉਣ ਤੋਂ ਤੁਸੀਂ ਇਸਨੂੰ ਆਪਣੇ ਚਿਹਰੇ ਉੱਪਰ ਲਗਾ ਸਕਦੇ ਹੋ |

ਜਦ ਤੁਸੀਂ ਇਹ ਪੇਸਟ ਲਗਾ ਲਈ ਹੈ ਤਾਂ 5-6 ਮਿੰਟ ਤੱਕ ਇਸਨੂੰ ਲੱਗੀ ਰਹਿਣ ਦਵੋ |ਹੁਣ ਤੁਸੀਂ ਆਪਣੇ ਚਿਹਰੇ ਨੂੰ ਚੰਗੀ ਤਰਾਂ ਧੋ ਲਵੋ ਹੋ ਸਕਦਾ ਹੈ ਕਿ ਹਲਦੀ ਦੀ ਵਜਾ ਕਾਰਨ ਤੁਹਾਡੇ ਚਿਹਰੇ ਉੱਪਰ ਇਸਦਾ ਥੋੜਾ ਜਿਹਾ ਕਲਰ ਰਹਿ ਜਾਵੇ ਪਰ ਇਸ ਪੇਸਟ ਨੂੰ ਇਸਤੇਮਾਲ
ਕਰਨ ਤੋਂ ਬਾਅਦ ਤੁਹਾਡੇ ਚਿਹਰੇ ਤੋਂ ਡੈੱਡ ਹੱਟ ਜਾਣਗੇ ਅਤੇ ਤੁਹਾਡੇ ਚਿਹਰੇ ਉਪਰ ਇਕ ਚਮਕ ਆਉਣ ਲੱਗ ਜਾਵੇਗੀ |

Leave a Reply

Your email address will not be published. Required fields are marked *