ਗੰਜੇਪਨ ਨੂੰ ਜੜੋਂ ਖਤਮ ਕਰਕੇ ਨਵੇਂ ਵਾਲ ਉਗਾਉਣ ਦਾ ਘਰੇਲੂ ਨੁਸਖਾ

ਪਹਿਲਾਂ ਗੰਜੇਪਣ ਦੀ ਸਮੱਸਿਆ ਬਹੁਤ ਹੀ ਘੱਟ ਲੋਕਾਂ ਵਿਚ ਦੇਖੀ ਜਾਂਦੀ ਸੀ ਪਰ ਹੁਣ ਇਹ ਸਮੱਸਿਆ ਹਰ ਇਕ ਆਦਮੀ ਵਿਚ ਹੀ ਦੇਖਣ ਨੂੰ ਮਿਲ ਰਹੀ ਹੈ |ਖਾਣ-ਪਾਣ ਅਤੇ ਜੀਵਨ-ਸ਼ੈਲੀ ਦੇ ਕਾਰਨ ਵਾਲ ਝੜਨ ਨਾਲ ਔਰਤਾਂ ਅਤੇ ਪੁਰਸ਼ ਦੋਨੋਂ ਹੀ ਗੰਜੇਪਣ ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ |ਸਿਰ ਤੇ ਵਾਲ ਘੱਟ ਹੋਣ ਤੇ ਵਿਅਕਤੀ ਜਲਦੀ ਬੁੱਢਾ ਲੱਗਣ ਲੱਗਦਾ ਹੈ |ਅੱਜ-ਕੱਲ ਕਈ ਵਿਗਿਆਨਕ ਤਰੀਕੇ ਜਿਵੇਂ ਹੇਅਰ ਟ੍ਰਾਂਸਪਲਾਟੇਸ਼ਨ ,ਸਟੇਮ ਸੈੱਲ ਤਕਨੀਕ ,ਲੇਜਰ ਟ੍ਰੀਟਮੈਂਟ ਅਤੇ ਹੇਅਰ ਵਿਵਿੰਗ ਆ ਗਏ ਹਨ ਜਿਸ ਨਾਲ ਗੰਜੇਪਣ ਦਾ ਇਲਾਜ ਕੀਤਾ ਜਾ ਸਕਦਾ ਹੈ |ਇਹਨਾਂ ਸਾਰਿਆਂ ਵਿਚੋਂ ਹੇਅਰ ਟ੍ਰਾਂਸਪਲਾਟੇਸ਼ਨ ਲੋਕਾਂ ਵਿਚ ਜਿਆਦਾ ਪਾਪੂਲਰ ਹੋਈ ਹੈ |ਇਹ ਹੋਰ ਉਪਾਵਾਂ ਦੇ ਮੁਕਾਬਲੇ ਬਹੁਤ ਹੀ ਅਸਾਨ ਅਤੇ ਵਧੀਆ ਹੈ |


ਵਿਗਿਆਨਕਾਂ ਨੇ ਚੂਹਿਆਂ ਉੱਪਰ ਇਕ ਪ੍ਰਯੋਗ ਕੀਤਾ ਅਤੇ ਓਥੋਂ ਪਤਾ ਚੱਲਿਆ ਕਿ ਗੰਜੇਪਣ ਦਾ ਇਲਾਜ ਜੀਨ ਅਧਾਰਿਤ ਥਰੈਪੀ ਨਾਲ ਵੀ ਸੰਭਵ ਹੈ ਅਤੇ ਨਾਲ ਹੀ ਉਹਨਾਂ ਨੇ ਇਕ ਅਜਿਹੇ ਜੀਨ ਦਾ ਪਤਾ ਲਗਾਇਆ ਜੋ ਵਾਲਾਂ ਨੂੰ ਝੜਣ ਤੋਂ ਰੋਕਦਾ ਹੈ |ਇਹ ਜਿਨ ਉਹ ਪ੍ਰੋਟੀਨ ਦੀਆਂ ਗਤਿਵਿਧੀਆਂ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ ਜੋ ਵਾਲਾਂ ਨੂੰ ਪੁਸ਼ਟ ਕਰਦੇ ਹਨ |

 

 

 

 

ਇਸ ਤੋਂ ਇਲਾਵਾ ਕਈ ਡਾਕਟਰਾਂ ਨੇ ਇਹ ਵੀ ਦਾਵਾ ਕੀਤਾ ਕਿ ਗੰਜੇਪਣ ਦੀ ਸਮੱਸਿਆ ਸਥਾਈ ਨਹੀਂ ਹੁੰਦੀ |ਗੰਜੇਪਣ ਦਾ ਇਲਾਜ ਸੰਭਵ ਹੈ |ਉਹਨਾਂ ਦੇ ਮੁਤਾਬਿਕ ਵਾਲ ਝੜਣ ਦੀ ਸਮੱਸਿਆ ਸਿਰ ਵਿਚ ਮੌਜੂਦ ਛੋਟੇ-ਛੋਟੇ ਆੱਰਗਣ ਦੇ ਖਰਾਬ ਹੋਣ ਨਾਲ ਸ਼ੁਰੂ ਹੁੰਦੀ ਹੈ |ਇਹ ਆੱਰਗਣ ਵਾਲ ਉਗਾਉਣ ਵਿਚ ਮੱਦਦ ਕਰਦੇ ਹਨ |ਇਸ ਪੋਸਟ ਵਿਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਗੰਜੇਪਣ ਨੂੰ ਦੂਰ ਕਰਨ ਦੇ ਕੁੱਝ ਨੁਸਖਿਆਂ ਬਾਰੇ…………….


ਮੇਥੀ ਅਤੇ ਦਹੀਂ………………
ਗੰਜੇਪਣ ਦੇ ਇਲਾਜ ਵਿਚ ਮੇਥੀ ਬਹੁਤ ਹੀ ਫਾਇਦੇਮੰਦ ਸਾਬਤ ਹੁੰਦੀ ਹੈ |ਮੇਥੀ ਨੂੰ ਇਕ ਰਾਤ ਪਾਣੀ ਵਿਚ ਭਿਉਣ ਤੋਂ ਬਾਅਦ ਇਸਨੂੰ ਦਹੀਂ ਵਿਚ ਮਿਲਾ ਕੇ ਪੇਸਟ ਤਿਆਰ ਕਰ ਲਵੋ |ਮੇਥੀ ਅਤੇ ਦਹੀਂ ਦੇ ਪੇਸਟ ਨੂੰ ਵਾਲਾਂ ਦੀਆਂ ਜੜਾਂ ਵਿਚ ਲਗਾਓ |ਇਸਨੂੰ ਕਰੀਬ ਇਕ ਘੰਟੇ ਤੱਕ ਲੱਗਾ ਰਹਿਣ ਦਵੋ |

 

 

 

ਅਜਿਹਾ ਕਰਨ ਨਾਲ ਵਾਲਾਂ ਦੀਆਂ ਜੜਾਂ ਵਿਚ ਮੌਜੂਦ ਰੂਸੀ ਘੱਟ ਹੋਵੇਗੀ ਅਤੇ ਸਿਰ ਦੀ ਤਵਚਾ ਵਿਚ ਨਮੀ ਆਵੇਗੀ |ਮੇਥੀ ਵਿਚ ਨਿਕੋਟਿਨਿਕ ਐਸਿਡ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਵਾਲਾਂ ਦੀਆਂ ਜੜਾਂ ਵਿਚ ਪੋਸ਼ਣ ਪ੍ਰਦਾਨ ਕਰਨ ਦੇ ਨਾਲ ਹੀ ਵਾਲਾਂ ਦੀ ਗ੍ਰੋਥ ਵੀ ਵਧਾਉਂਦਾ ਹੈ |


ਉਰਦ ਦੀ ਦਲ ਦਾ ਪੇਸਟ…………..
ਉਰਦ ਦੀ ਬਿਨਾਂ ਛਿਲਕੇ ਵਾਲੀ ਦਾਲ ਨੂੰ ਉਬਾਲ ਕੇ ਪੀਸ ਲਵੋ |ਰਾਤ ਨੂੰ ਸੌਣ ਤੋਂ ਪਹਿਲਾਂ ਇਸ ਲੇਪ ਨੂੰ ਵਾਲਾਂ ਦੀਆਂ ਜੜਾਂ ਵਿਚ ਲਗਾਓ |ਤੁਹਾਡੇ ਕੱਪੜੇ ਗੰਦੇ ਨਾ ਹੋਣ ਇਸ ਲਈ ਇਸਨੂੰ ਲਗਾਉਣ ਤੋਂ ਬਾਅਦ ਸਿਰ ਉੱਪਰ ਤੌਲੀਆ ਬੰਨ ਲਵੋ |ਅਜਿਹਾ ਲਗਾਤਾਰ ਕੁੱਝ ਦਿਨਾਂ ਤੱਕ ਕਰਨ ਨਾਲ ਤੁਹਾਡੇ ਵਾਲ ਦੁਬਾਰਾ ਉੱਗਣ ਲੱਗ ਜਾਣਗੇ ਅਤੇ ਗੰਜਾਪਣ ਘੱਟ ਹੋ ਜਾਂਦਾ ਹੈ |


ਮਲੱਠੀ ਅਤੇ ਕੇਸਰ……………..
ਮਲੱਠੀ ਨੂੰ ਪੀਸ ਕੇ ਇਸ ਵਿਚ ਥੋੜੀ ਮਾਤਰਾ ਵਿਚ ਦੁੱਧ ਅਤੇ ਕੇਸਰ ਮਿਲਾ ਕੇ ਪੇਸਟ ਤਿਆਰ ਕਰ ਲਵੋ |ਤਿਆਰ ਕੀਤੇ ਹੋਏ ਪੇਸਟ ਨੂੰ ਸੌਣ ਤੋਂ ਪਹਿਲਾਂ ਸਿਰ ਵਿਚ ਲਗਾ ਲਵੋ |ਸਵੇਰੇ ਉਠ ਕੇ ਵਾਲਾਂ ਨੂੰ ਸ਼ੈਪੂ ਨਾਲ ਧੋ ਲਵੋ |ਅਜਿਹਾ ਕਰਨ ਨਾਲ ਹੌਲੀ-ਹੌਲੀ ਗੰਜਾਪਣ ਦੂਰ ਹੋ ਜਾਵੇਗਾ |

 

 

 

 

ਹਰੇ ਧਨੀਏ ਦਾ ਪੇਸਟ……….
ਹਰੇ ਧਨੀਏ ਦਾ ਪੇਸਟ ਬਣਾ ਕੇ ਸਿਰ ਦੇ ਉਹਨਾਂ ਹਿੱਸਿਆਂ ਵਿਚ ਲਗਾਓ ਜਿਥੋਂ ਤੁਹਾਡੇ ਵਾਲ ਉੱਡ ਗਏ ਹਨ | ਜਿਹਾ ਲਗਾਤਾਰ ਇਕ ਮਹੀਨਾ ਕਰਨ ਨਾਲ ਤੁਹਾਡੇ ਝੜੇ ਹੋਏ ਵਾਲ ਫਿਰ ਉੱਗਣੇ ਸ਼ੁਰੂ ਹੋ ਜਾਣਗੇ |

ਕੇਲਾ ਅਤੇ ਨਿੰਬੂ………………
ਇਕ ਕੇਲੇ ਦੇ ਗੁੱਦੇ ਵਿਚ ਨਿੰਬੂ ਦੇ ਰਸ ਨੂੰ ਚੰਗੀ ਤਰਾਂ ਮੈਸ਼ ਕਰ ਲਵੋ |ਇਸ ਪੇਸਟ ਨੂੰ ਸਿਰ ਵਿਚ ਲਗਾਉਣ ਨਾਲ ਵਾਲਾਂ ਦੇ ਝੜਣ ਦੀ ਸਮੱਸਿਆ ਘੱਟ ਹੁੰਦੀ ਹੈ |ਅਜਿਹਾ ਕਰਨ ਨਾਲ ਤੁਹਾਡੇ ਵਾਲ ਫਿਰ ਆ ਜਾਣਗੇ |

 

 

 

 

ਪਿਆਜ ਵੀ ਹੈ ਫਾਇਦੇਮੰਦ…………..
ਇਕ ਵੱਡਾ ਪਿਆਜ ਲੈ ਕੇ ਉਸਦੇ ਦੋ ਹਿੱਸੇ ਕਰ ਲਵੋ |ਸਿਰ ਦੇ ਜਿਸ ਹਿੱਸੇ ਵਿਚੋਂ ਵਾਲ ਉੱਡ ਗਏ ਹਨ ਓਥੇ ਅੱਧੇ ਪਿਆਜ ਨੂੰ 5 ਮਿੰਟਾਂ ਤੱਕ ਰਗੜੋ |ਅਜਿਹਾ ਲਗਾਤਾਰ ਕੁੱਝ ਦਿਨਾਂ ਤੱਕ ਕਰਨ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਨਾਲ ਹੀ ਤੁਹਾਡੇ ਵਾਲ ਫਿਰ ਤੋਂ ਉੱਗਣੇ ਸ਼ੁਰੂ ਹੋ ਜਾਣਗੇ |

Leave a Reply

Your email address will not be published. Required fields are marked *