ਗਰਮੀਆਂ ‘ਚ ਇਲਾਇਚੀ ਦੇ ਪਾਣੀ ਦੇ ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਆਮਤੌਰ ‘ਤੇ ਇਲਾਇਚੀ ਦੀ ਵਰਤੋਂ ਮਾਊਥ ਫ਼ਰੈਸ਼ਨਰ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਆਯੂਰਵੈਦਿਕ ਦਵਾਈਆਂ ‘ਚ ਵੀ ਕੀਤੀ ਜਾਂਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ…

ਆਮਤੌਰ ‘ਤੇ ਇਲਾਇਚੀ ਦੀ ਵਰਤੋਂ ਮਾਊਥ ਫ਼ਰੈਸ਼ਨਰ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਆਯੂਰਵੈਦਿਕ ਦਵਾਈਆਂ ‘ਚ ਵੀ ਕੀਤੀ ਜਾਂਦੀ ਹੈ। ਸ਼ਾਇਦ ਤੁਹਾਨੂੰ ਪਤਾ ਨਹੀਂ ਹੋਵੇਗਾ ਕਿ ਇਸ ਦਾ ਪਾਣੀ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ ਖ਼ਾਸਤੌਰ ‘ਤੇ ਗਰਮੀਆਂ ‘ਚ।

ਦਰਅਸਲ ਇਲਾਇਚੀ ਦੀ ਤਾਸੀਰ ਠੰਡੀ ਹੁੰਦੀ ਹੈ ਇਸ ਲਈ ਗਰਮੀਆਂ ‘ਚ ਇਸ ਦਾ ਪਾਣੀ ਸਰੀਰ ਨੂੰ ਬਹੁਤ ਫ਼ਾਇਦਾ ਦਿੰਦਾ ਹੈ। ਸੱਭ ਤੋਂ ਪਹਿਲਾਂ ਜਾਣਦੇ ਹਾਂ ਕਿ ਇਲਾਇਚੀ ਦਾ ਪਾਣੀ ਨੂੰ ਕਿਸ ਤ੍ਰਾਂ ਬਣਦਾ ਹੈ।

ਇਸ ਦੇ ਲਈ ਪਹਿਲਾਂ ਇਲਾਇਚੀ ਨੂੰ ਪੀਸ ਲਵੋ ਅਤੇ ਇਸ ਨੂੰ ਪਾਣੀ ‘ਚ ਪਾ ਕੇ ਉਬਾਲ ਲਵੋ। ਥੋੜ੍ਹੀ ਦੇਰ ਉਬਾਲਣ ਤੋਂ ਬਾਅਦ ਇਸ ਨੂੰ ਪੁਣ ਲਵੋ। ਇਸ ਨੂੰ ਬਹੁਤ ਜ਼ਿਆਦਾ ਨਹੀਂ ਉਬਾਲਣਾ ਚਾਹੀਦਾ ਹੈ। ਹੁਣ ਇਸ ਨੂੰ ਜਾਰ ‘ਚ ਭਰ ਕੇ ਫ਼ਰਿਜ ‘ਚ ਰੱਖ ਲਵੋ। ਹੁਣ ਇਕ ਗਲਾਸ ਪਾਣੀ ‘ਚ 2 ਚੱਮਚ ਇਲਾਇਚੀ ਦਾ ਪਾਣੀ ਪਾ ਕੇ ਪੀਉ।

ਚਾਹੇ ਤਾਂ ਇਸ ‘ਚ ਥੋੜ੍ਹੀ ਖੰਡ ਮਿਲਾ ਸਕਦੇ ਹੋ। ਇਸ ‘ਚ ਨੀਂਬੂ ਦਾ ਰਸ ਵੀ ਮਿਲਾ ਸਕਦੇ ਹੋ। ਹੁਣ ਜਾਣਦੇ ਹਾਂ ਇਸ ਪਾਣੀ ਨੂੰ ਪੀਣ ਦੇ ਫ਼ਾਇਦੇ। ਇਲਾਇਚੀ ‘ਚ ਰੇਸ਼ੇ ਦੀ ਮਾਤਰਾ ਚੰਗੀ ਖ਼ਾਸੀ ਹੁੰਦੀ ਹੈ। ਇਸ ਨਾਲ ਐਸਿਡਿਟੀ, ਛਾਤੀ ‘ਚ ਜਲਨ, ਕਬਜ਼ ਵਰਗੀ ਢਿੱਡ ਦੀ ਸਮੱਸਿਆ ਦੂਰ ਹੋ ਜਾਂਦੀਆਂ ਹਨ।