ਘਰ ‘ਚ ਦਾਖਿਲ ਹੋ ਕੇ ਕਿਰਪਾਨਾਂ ਨਾਲ ਕੀਤਾ ਹਮਲਾ ਤੇ ਔਰਤ…


ਮਾਛੀਵਾੜਾ ਸਾਹਿਬ, 10 ਮਈ : ਮਾਛੀਵਾੜਾ ਪੁਲਿਸ ਨੇ ਪਿੰਡ ਸ਼ੇਰਗੜ੍ਹ ਮੰਡੀ ਦੀ ਨਿਵਾਸੀ ਔਰਤ ਸੁਖਵਿੰਦਰ ਕੌਰ ਦੇ ਘਰ ਵੜ ਕੇ ਉਸ ਉਪਰ ਕਿਰਪਾਨਾਂ ਨਾਲ ਹਮਲਾ ਕਰਨ ਦੇ ਕਥਿਤ ਦੋਸ਼ ਹੇਠ ਲੱਡੂ ਵਾਸੀ ਟੰਡੀ ਮੰਡੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਸੁਖਵਿੰਦਰ ਕੌਰ ਨੇ ਪੁਲਿਸ ਕੋਲ ਬਿਆਨ ਦਰਜ਼ ਕਰਵਾਏ ਕਿ ਉਹ ਇੱਕ ਫੈਕਟਰੀ ‘ਚ ਨੌਕਰੀ ਕਰਦੀ ਹੈ ਅਤੇ ਉਹ ਆਪਣੇ ਦੋਵੇਂ ਲੜਕਿਆਂ ਸਮੇਤ ਆਪਣੇ ਘਰ ਸੁੱਤੀ ਪਈ ਸੀ ਕਿ ਅਚਾਨਕ ਰਾਤ ਕਰੀਬ 12 ਵਜੇ ਉਸਦਾ ਬਾਹਲਾ ਦਰਵਾਜ਼ਾ ਖੜਕਾਉਣ ਦੀ ਅਵਾਜ਼ ਆਈ ਪਰ ਉਸਨੇ ਦਰਵਾਜ਼ਾ ਨਾ ਖੋਲ੍ਹਿਆ । ਕੁੱਝ ਦੇਰ ਬਾਅਦ ਉਸਨੂੰ ਆਪਣੇ ਘਰ ਦੀ ਛੱਤ ‘ਤੇ ਆਹਟ ਸੁਣਾਈ ਦਿੱਤੀ ਜਿਸ ‘ਤੇ ਉਸਨੇ ਤੁਰੰਤ ਸ਼ੇਰਪੁਰ ਪੁਲਿਸ ਚੌਂਕੀ ਵਿਖੇ ਫੋਨ ਰਾਹੀਂ ਸਾਰੀ ਜਾਣਕਾਰੀ ਦਿੱਤੀ। ਕੁੱਝ ਸਮੇਂ ਬਾਅਦ ਹੀ 2 ਵਿਅਕਤੀ ਉਸਦੇ ਘਰ ਅੰਦਰ ਦਾਖਲ ਹੋ ਗਏ ਅਤੇ ਮੇਰੇ ਕਮਰੇ ਦਾ ਧੱਕਾ ਮਾਰ ਕੇ ਦਰਵਾਜ਼ਾ ਖੋਲ੍ਹ ਦਿੱਤਾ। ਇਨ੍ਹਾਂ ‘ਚੋਂ ਇੱਕ ਵਿਅਕਤੀ ਲੱਡੂ ਵਾਸੀ ਟੰਡੀ ਮੰਡ ਸੀ ਜਿਸ ਨਾਲ ਮੇਰਾ ਝਗੜਾ ਹੋਇਆ ਸੀ ਅਤੇ ਉਸਦੇ ਹੱਥ ‘ਚ ਕਿਰਪਾਨ ਫੜ੍ਹੀ ਹੋਈ ਸੀ। ਉਸਨੇ ਕਿਰਪਾਨ ਨਾਲ ਮੇਰੇ ‘ਤੇ ਹਮਲਾ ਕਰ ਦਿੱਤਾ ਜਿਸ ਕਾਰਨ ਮੇਰੀ ਬਾਂਹ ‘ਤੇ ਸੱਟਾਂ ਲੱਗੀਆਂ ਅਤੇ ਉਹ ਲਹੂ ਲਹਾਨ ਹੋ ਕੇ ਜਖ਼ਮੀ ਹੋ ਗਈ। ਮੇਰੇ ਤੇ ਮੇਰੇ ਬੱਚਿਆਂ ਵਲੋਂ ਰੌਲਾ ਪਾਉਣ ‘ਤੇ ਇਹ ਦੋਵੇਂ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਜਖ਼ਮੀ ਹਾਲਤ ਵਿਚ ਮਾਛੀਵਾੜਾ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਵਲੋਂ ਲੱਡੂ ਵਾਸੀ ਟੰਡੀ ਮੰਡ ਤੇ ਇੱਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ਼ ਕਰ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ

ਘੁਮਾਣ, 10 ਮਈ (ਬਾਵਾ) ਘੁਮਾਣ ਵਿੱਚ ਸੁਨਿਆਰੇ ਦਾ ਕੰਮ ਕਰਦੇ ਵਿਜੇ ਕੁਮਾਰ ਸਪੁੱਤਰ ਕੇਵਲ ਕ੍ਰਿਸ਼ਨ ਨੇ ਜਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਪਿਛੇ ਪਰਿਵਾਰ ਵਿੱਚ ਉਸ ਦੀ ਪਤਨੀ ਤੇ ਦੋ ਧੀਆਂ ਹਨ। ਜਿਨ੍ਹਾਂ ਦਾ ਉਹ ਹੀ ਆਸਰਾ ਸੀ। ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੇ ਕੁੱਝ ਵਿਅਕਤੀਆਂ ਦਾ ਕਰਜਾ ਦੇਣਾ ਸੀ। ਕਾਫ਼ੀ ਰਕਮ ਦੇ ਚੁੱਕਣ ਦੇ ਬਾਅਦ ਵੀ ਉਹ ਕਰਜ਼ੇ ਦੇ ਹੇਠੋਂ ਨਿਕਲਣ ਨਹੀਂ ਦੇ ਰਹੇ ਸਨ ਤੇ ਗੱਡੀ ਤੇ ਘਰ ਦੇ ਕੁੱਝ ਹਿੱਸੇ ਤੇ ਵੀ ਕਬਜਾ ਕਰ ਲਿਆ ਸੀ। ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਤੰਗ ਪਰੇਸਾਨ ਕਰਨ ਤੋਂ ਦੁੱਖੀ ਹੋ ਕੇ ਵਿਜੇ ਕੁਮਾਰ ਨੇ ਅੱਜ ਸਵੇਰੇ ਜਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਵੱਲੋਂ ਪ੍ਰਸਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।

ਨੂੰਹ ਨੇ ਸ਼ਾਜਿਸ ਰੱਚ ਕੇ ਆਪਣੇ ਸਹੁਰੇ ਪਰਿਵਾਰ ਤੇ ਕਰਵਾਇਆ ਹਮਲਾ, ਮਾਮਲਾ ਦਰਜ

ਅਬੋਹਰ, 10 ਮਈ : ਨੇੜਲੇ ਪਿੰਡ ਅਮਰਪੁਰਾ ਵਿੱਚ ਇੱਕ ਨੂੰਹ ਵੱਲੋਂ ਅਪਣੇ ਹੀ ਸੁਹਰੇ ਪਰਿਵਾਰ ਤੇ ਇੱਕ ਸ਼ਾਜਿਸ ਦੇ ਤਹਿਤ ਹਮਲਾ ਕਰਨ ਦੇ ਦੋਸ਼ ਵਿੱਚ ਬੀਤੇ ਦਿਨੀ ਥਾਣਾ ਬਹਾਵਵਾਲਾ ਦੇ ਮੁੱਖੀ ਬਚਨ ਸਿੰਘ ਅਤੇ ਏਐਸਆਈ ਸੁਖਪਾਲ ਸਿੰਘ ਨੇ ਧਾਰਾ 323, 148, 149 ਦੇ ਤਹਿਤ ਮਹਾਂਵੀਰ ਪੁੱਤਰ ਮਾਮਰਾਜ ਵਾਸੀ ਅਮਰਪੁਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਸੀ ਜਿਸ ਤਹਿਤ ਪੁਲਿਸ ਨੇ ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਸੁਨੀਤਾ ਰਾਣੀ, ਉਸ ਦੇ ਲੜਕੇ ਅਤੇ ਹੋਰ ਲੋਕਾਂ ਦੇ ਨਾਲ ਸਾਜਬਾਜ ਹੋ ਕੇ ਆਪਣੇ ਪਤੀ, ਸਹੁਰਾ, ਸੱਸ ਅਤੇ ਹੋਰ ਲੋਕਾਂ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਧਾਰਾ ਚ ਵਾਧਾ ਕਰਦੇ ਹੋਏ ਪਿੰਡ ਦੇ ਮੋਜੂਦਾ ਸਰਪੰਚ ਅਮਰਦੇਵ ਗੰਗਪਾਰੀਆ, ਰਾਮ ਅਵਤਾਰ ਸ਼ਰਮਾ, ਸੁਭਾਸ਼ ਉਰਫ ਹਾਥੀ, ਪ੍ਰਵੀਣ ਕੁਮਾਰ, ਰਾਧੇ ਸ਼ਾਮ ਸਾਬਕਾ ਸਰਪੰਚ, ਰਾਮ ਕੁਮਾਰ ਨੰਬਰਦਾਰ ਅਤੇ ਮਾਨਾ ਰਾਮ ਦੇ ਖਿਲਾਫ 452, 120ਬੀ ਆਈਪੀਸੀ ਚ ਸ਼ਾਮਲ ਕੀਤਾ ਹੈ। ਇਨ•ਾਂ ਸਾਰੇ ਕਥਿਤ ਦੋਸ਼ੀਆ ਨੇ ਸੁਨੀਤਾ ਰਾਣੀ ਨੂੰ ਜਾਣ ਬੂਝ ਕੇ ਆਪਣੇ ਪਤੀ ਦੇ ਘਰ ਹਮਲਾ ਕਰਨ ਲਈ ਇੱਕ ਸਾਜਿਸ਼ ਦੇ ਤਹਿਤ ਭੂਮਿਕਾ ਨਿਭਾਈ ਸੀ। ਪੁਲਿਸ ਨੇ ਪਹਿਲੀ ਫੁਟੇਜ ਦੇ ਆਧਾਰ ਤੇ ਸੁਨੀਤਾ ਰਾਣੀ ਦੇ ਪਤੀ ਮਹਿੰਦਰ ਕੁਮਾਰ ਸਹੁਰੇ ਮਾਮਰਾਜ ਅਤੇ ਉਸ ਦੀ ਸੱਸ ਚਾਵਲੀ ਦੇਵੀ ਦੇ ਖਿਲਾਫ 341, 323, 506 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਸ ਦੇ ਪਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਜਿਸ ਦੀ 107/51 ਤਹਿਤ ਜਮਾਨਤ ਕਰਵਾਈ ਗਈ। ਦੱਸਿਆ ਜਾਂਦਾ ਹੈ ਕਿ ਸੁਨੀਤਾ ਰਾਣੀ ਨੇ ਗਲਤ ਫੂਟੇਜ ਦੇ ਕੇ ਪੱਤਰਕਾਰਾਂ ਤੇ ਪੁਲਿਸ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਮਾਰਕੁੱਟ ਹੋਣ ਦੀ ਰਿਪੋਰਟ ਕੀਤੀ ਸੀ। ਅਗਲੇ ਦਿਨ ਜਦ ਮਹਿੰਦਰ ਕੁਮਾਰ ਨੇ ਆਪਣੇ ਘਰ ਦੀ ਸੀਸੀਟੀਵੀ ਫੁਟੇਜ ਪੇਸ਼ ਕੀਤੀ ਤਾਂ ਪਤਾ ਲੱਗਾ ਕਿ ਸੁਨੀਤਾ ਰਾਣੀ ਨੇ ਆਪਣੇ ਸਾਥੀਆਂ ਸਣੇ ਹਮਲਾ ਕੀਤਾ ਸੀ। ਫਾਜਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ, ਐਸਪੀ ਅਮਰਜੀਤ ਸਿੰਘ ਅਤੇ ਡੀਐਸਪੀ ਬੱਲੂਆਣਾ ਰਾਹੁਲ ਭਾਰਦਵਾਜ ਨੂੰ ਸੀਸੀਟੀਵੀ ਦੀ ਫੁਟੇਜ ਪੇਸ਼ ਕੀਤੀ ਜਿਸ ਦੇ ਨਾਲ ਇਹ ਸਾਫ਼ ਹੋ ਗਿਆ ਕਿ ਸੁਨੀਤਾ ਰਾਣੀ ਨੇ ਇੱਕ ਸਾਜਿਸ਼ ਦੇ ਨਾਲ ਆਪਣੇ ਸਹੁਰੇ ਪਰਿਵਾਰ ਤੇ ਹਮਲਾ ਕੀਤਾ ਸੀ। ਮਹਿੰਦਰ ਕੁਮਾਰ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਸਾਜਿਸ਼ ਰੱਚਣ ਵਾਲੇ ਲੋਕਾਂ ਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਵੀ ਕੀਤਾ ਜਾਵੇ।

ਸਹੁਰੇ ਪਰਿਵਾਰ ਨੇ ਵਿਆਹ ਦੇ 10 ਸਾਲ ਬਾਅਦ ਨੂੰਹ ਪਾਸੋਂ…

ਤਰਨਤਾਰਨ : ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਲੋਹੁਕਾ ਦੀ ਵਸਨੀਕ ਬਲਜਿੰਦਰ ਕੌਰ ਪੁੱਤਰੀ ਸਲਵੰਤ ਸਿੰਘ ਜੋ ਕਿਸੇ ਸਮੇਂ ਕਬੱਡੀ ਦੀ ਖਿਡਾਰਨ ਰਹਿ ਚੁੱਕੀ ਹੈ ਦੇ ਮਾਤਾ ਪਿਤਾ ਨੇ ਆਪਣੀ ਇਸ ਹੋਣਹਾਰ ਧੀ ਦੇ ਵਿਆਹ ਸਮੇਂ ਆਪਣੀ ਜਮੀਨ ਤੱਕ ਗਹਿਣੇ ਪਾ ਕੇ ਧੀ ਦੇ ਸੁਸਰਾਲ ਦਾ ਘਰ ਇਸ ਕਰਕੇ ਦਹੇਜ ਨਾਲ ਭਰ ਦਿੱਤਾ ਕਿ ਉਨ•ਾਂ ਦੀ ਧੀ ਵੱਲੋਂ ਉਨ੍ਹਾਂ ਨੂੰ ਹਮੇਸ਼ਾਂ ਹੀ ਠੰਢੀਆਂ ਹਵਾਵਾਂ ਆਉਂਦੀਆਂ ਰਹਿਣਗੀਆਂ। ਪਰ ਹੋਇਆ ਇਸਦੇ ਬਿਲਕੁੱਲ ਉਲਟ। ਸ਼ਾਦੀ ਦੇ ਬਾਅਦ ਬਲਜਿੰਦਰ ਕੌਰ ਦੇ ਪਤੀ ਹਰਜੀਤ ਸਿੰਘ ਸਮੇਤ ਉਸਦੇ ਸਹੁਰੇ ਪਰਿਵਾਰ ਨੇ ਉਸਨੂੰ ਘੱਟ ਦਹੇਜ ਦੀ ਬਿਨਾਅ ਤੇ ਕੁੱਟਮਾਰ ਕਰਨੀ ਅਤੇ ਤਾਹਨੇ ਮਿਹਣੇ ਦੇ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਖੀਰ ਵਿਚ ਹੁਣ ਉਸ ਪਾਸੋਂ ਉਸਦਾ 8 ਸਾਲ ਦਾ ਬੱਚਾ ਖੋਹ ਕੇ ਉਸਨੂੰ ਤਿੰਨ ਕੱਪੜਿਆਂ ਵਿਚ ਘਰੋਂ ਕੱਢ ਦਿੱਤਾ ਹੈ। ਜਿਸ ਕਰਕੇ ਉਸਨੇ ਤਰਨਤਾਰਨ ਦੇ ਐੱਸ.ਐੱਸ.ਪੀ. ਪਾਸ ਸਹੁਰੇ ਪਰਿਵਾਰ ਦੇ ਖਿਲਾਫ ਲਿਖਤੀ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਜਿੰਦਰ ਕੌਰ ਨੇ ਦੱਸਿਆ ਕਿ 10 ਸਾਲ ਪਹਿਲਾਂ ਉਸਦੀ ਸ਼ਾਦੀ ਹਰਜੀਤ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਗਲੀ ਨੰਬਰ 2, ਗੁਰੂ ਅਰਜਨ ਦੇਵ ਨਗਰ, ਤਰਨਤਾਰਨ ਰੋਡ, ਅੰਮ੍ਰਿਤਸਰ ਨਾਲ ਹੋਈ ਸੀ ਅਤੇ ਸ਼ਾਦੀ ਸਮੇਂ ਉਸਦੇ ਪਿਤਾ ਨੇ ਆਪਣੀ ਪੈਲੀ ਗਹਿਣੇ ਰੱਖ ਕੇ ਕਰੀਬ 20 ਲੱਖ ਰੁਪਏ ਦਾ ਖਰਚਾ ਕੀਤਾ। ਪਰ ਉਸਦੀ ਸ਼ਾਦੀ ਦੇ ਬਾਅਦ ਉਸਦੇ ਪਤੀ ਹਰਜੀਤ ਸਿੰਘ, ਸੱਸ ਬਲਬੀਰ ਕੌਰ, ਦਿਓਰ ਕੁਲਬੀਰ ਸਿੰਘ, ਦਰਾਣੀ ਮਨਦੀਪ ਕੌਰ ਅਤੇ ਨਣਾਨ ਹਰਜਿੰਦਰ ਕੌਰ ਵੱਲੋਂ ਉਸ ਨਾਲ ਬਹੁਤ ਘਟੀਆ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਉਸਨੂੰ ਘੱਟ ਦਹੇਜ ਦੀ ਬਿਨਾਅ ਤੇ ਤਾਹਨੇ ਮਿਹਣੇ ਮਾਰ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ। ਬਲਜਿੰਦਰ ਨੇ ਦੱਸਿਆ ਕਿ ਕਈ ਵਾਰ ਉਸਦੇ ਸਹੁਰੇ ਪਰਿਵਾਰ ਨੇ ਕੁੱਟਮਾਰ ਕਰਕੇ ਘਰੋਂ ਕੱਢਿਆ ਪਰ ਹਰ ਵਾਰ ਉਸਦੇ ਮਾਤਾ ਪਿਤਾ ਉਸਨੂੰ ਉਸਦੇ ਪਤੀ ਦੇ ਘਰ ਛੱਡ ਆਉਂਦੇ ਰਹੇ। ਬਲਜਿੰਦਰ ਕੌਰ ਨੇ ਦੋਸ਼ ਲਾਇਆ ਕਿ ਉਸਦੇ ਬੱਚੇ ਦੇ ਜਨਮ ਅਤੇ ਧਮਾਣ ਦਾ ਸਾਰਾ ਖਰਚਾ ਵੀ ਉਸਦੇ ਮਾਤਾ ਪਿਤਾ ਨੇ ਕੀਤਾ। ਜਦਕਿ ਉਸਦਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਬੱਚੇ ਦੇ ਧਮਾਣ ਸਮੇਂ ਉਸਦੇ ਮਾਤਾ ਪਿਤਾ ਪਾਸੋਂ ਵੱਡਮੁੱਲੇ ਤੌਹਫਿਆਂ ਦੀ ਮੰਗ ਕਰਦੇ ਰਹੇ। ਬਲਜਿੰਦਰ ਨੇ ਕਿਹਾ ਕਿ ਉਸਦਾ ਪਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਉਸ ਉੱਪਰ ਬਹੁਤ ਤਸ਼ੱਦਦ ਕਰਦਾ ਹੈ। ਉਸਨੇ ਕਿਹਾ ਕਿ ਐੱਸ.ਐੱਸ.ਪੀ. ਸਾਹਿਬ ਤਰਨਤਾਰਨ ਵੱਲੋਂ ਉਸਦੀ ਸ਼ਿਕਾਇਤ 1 ਮਾਰਚ 2018 ਨੂੰ ਪਰਚਾ ਦਰਜ ਕਰਨ ਵਾਸਤੇ ਡੀ.ਐੱਸ.ਪੀ. (ਐੱਚ) ਪਾਸ ਭੇਜ ਦਿੱਤੀ ਗਈ ਸੀ। ਪ੍ਰੰਤੂ ਪੁਲਿਸ ਨੇ ਅਜੇ ਤੱਕ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਇਸ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਕਿ ਉਸਦੇ ਪਤੀ ਦਾ ਚਾਚਾ ਸਰਵਣ ਸਿੰਘ ਧੁੰਨ ਹਲਕਾ ਵਿਧਾਇਕ ਪੱਟੀ ਦੇ ਬਹੁਤ ਨਜਦੀਕ ਹੈ। ਬਲਜਿੰਦਰ ਨੇ ਦੋਸ਼ ਲਾਇਆ ਕਿ ਉੱਕਤ ਕਾਂਗਰਸੀ ਆਗੂ ਉਸਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਸਨੇ (ਬਲਜਿੰਦਰ ਨੇ) ਆਪਣੀ ਸ਼ਿਕਾਇਤ ਵਾਪਸ ਨਾ ਲਈ ਤਾਂ ਉਸਦੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਝੂਠੇ ਪਰਚੇ ਦਰਜ ਕਰ ਦਿੱਤੇ ਜਾਣਗੇ। ਹੁਣ ਮੀਡੀਆ ਦਾ ਸਹਾਰਾ ਲੈਂਦਿਆਂ ਬਲਜਿੰਦਰ ਨੇ ਮੰਗ ਕੀਤੀ ਹੈ ਕਿ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਉਸਦੀ ਜਾਨ ਮਾਲ ਦੀ ਹਿਫਾਜਤ ਕੀਤੀ ਜਾਵੇ।

ਟਰੈਵਲ ਏਜੰਟ ਨੇ ਕੀਤੀ ਆਤਮ ਹੱਤਿਆ, ਸੋਸ਼ਲ ਮੀਡਿਆ ‘ਤੇ…

ਅੱਜ ਪਿੰਡ ਬੇਰੀਆਂ ਵਾਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁਤਰ ਚਰਨ ਸਿੰਘ ਜੋ ਕਿ ਟਰੈਵਲ ਏਜੰਟ ਦਾ ਕੰਮ ਕਰਦਾ ਸੀ ਕੋਈ ਜਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ।ਸੁਖਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਪੁਲੀਸ ਥਾਣਾ ਤਰਸਿਕਾ ਵਿਖੇ ਦਰਜ ਕਰਵਾਏ ਗਏ ਬਿਆਨਾਂ ਵਿਚ ਦੱਸਿਆ ਕਿ ਮੇਰਾ ਪਤੀ ਲੋਕਾਂ ਨੂੰ ਵਿਦੇਸ਼ ਭੇਜਣ ਲਈ ਟਰੈਵਲ ਏਜੰਟ ਦਾ ਕੰਮ ਕਰਦਾ ਸੀ ਜਿਸ ਨੇ ਬਿਕਾ ਪੁਤਰ ਹਰਜਿੰਦਰ ਸਿੰਘ ਵਾਸੀ ਪਿੰਡ ਤਲਵੰਡੀ ਨੂੰ ਵਿਦੇਸ਼ ਭੇਜਣ ਲਈ ਕੋਸ਼ਿਸ਼ ਕੀਤੀ ਸੀ ਕੁਝ ਪੈਸੇ ਵੀ ਲਏ ਸਨ ਪਰ ਉਸ ਨੂੰ ਵਿਦੇਸ਼ ਨਹੀਂ ਭੇਜ ਸਕਿਆ।ਪੰਜਾਹ ਹਜਾਰ ਰੁਪੈ ਸਰਪੰਚ ਹਰਜਿੰਦਰ ਸਿੰਘ ਰਾਹੀਂ ਵਾਪਸ ਕਰ ਦਿਤੇ ਸਨ ਪਰ ਬਿੱਕਾ ਉਸਦਾ ਭਰਾ ਗਗਨ ਅਤੇ ਉਸਦੇ ਨਾਲ ਦੋ ਹੋਰ ਇੱਕ ਸਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੋਧਾਨਗਰੀ ਅਤੇ ਦੂਸਰਾ ਜੋਧਾਨਗਰੀ ਟੈਂਕੀ ਤੇ ਕੰਮ ਕਰਦਾ ਹੈ ਵਿਆਜ ਸਮੇਤ ਪੈਸੇ ਮੋੜਨ ਲਈ ਦਬਾਅ ਪਾਉਂਦੇ ਸਨ।ਪਿੱਛੇ ਜਿਹੇ ਉਕਤ ਵਿਅਕਤੀਆਂ ਨੇ ਮੇਰੇ ਪਤੀ ਦੀ ਕੁੱਟ-ਮਾਰ ਵੀ ਕੀਤੀ ਸੀ ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ।ਕੱਲ ਮਿਤੀ ੯-੫-੨੦੧੮ ਨੂੰ ਸ਼ਰੀਕੇ ਵਿੱਚ ਲੱਗਦੀ ਚਾਚੀ ਗੁਰਿੰਦਰ ਕੌਰ ਪਤਨੀ ਗੁਰਬਚਨ ਸਿੰਘ ਵਾਸੀ ਬੇਰੀਆਂਵਾਲਾ ਨੇ ਮੈਨੂੰ ਦੱਸਿਆ ਕਿ ਤੇਰੇ ਪਤੀ ਨੇ ਉਸਦੇ ਵੱਟਸਐੱਪ ਤੇ ਇੱਕ ਵੀਡੀਓ ਪਾਈ ਹੈ।ਉਹ ਉਕਤ ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰਨ ਲੱਗਾ ਹੈ।ਮੈਂ ਇਹ ਵੀਡੀਓ ਵੇਖੀ ਜਲਦੀ-ਜਲਦੀ ਆਪਣੇ ਦਿਉਰ ਸੁਖਜਿੰਦਰ ਸਿੰਘ ਨੂੰ ਨਾਲ ਲੈ ਕੇ ਆਪਣੇ ਪਤੀ ਦੀ ਭਾਲ ਕੀਤੀ ਤਾਂ ਉਹ ਸਾਨੂੰ ਬੇਰੀਆਂਵਾਲਾ ਤੋਂ ਕਾਲੇਕੇ ਰੋਡ ਤੇ ਸਾਡੀ ਕਾਰ ਇੰਡੀਕਾ ਵਿਸਟਾ ਵਿੱਚ ਨੀਮ ਬੇਹੋਸ਼ੀ ਵਿੱਚ ਪਿਆ ਸੀ।ਉਸਨੇ ਕੋਈ ਜਹਿਰੀਲੀ ਦਵਾਈ ਖਾਧੀ ਹੋਈ ਸੀ।ਅਸੀਂ ਉਸਨੂੰ ਜਲਦੀ-ਜਲਦੀ ਗੁਰੂ ਰਾਮਦਾਸ ਹਸਪਤਾਲ ਹੋਠੀਆਂ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਉਸਦੀ ਮੌਤ ਹੋ ਚੁੱਕੀ ਹੈ।ਜੋ ਉਕਤ ਦੋਸ਼ੀਆਂ ਨੇ ਮੇਰੇ ਪਤੀ ਸੁਖਵਿੰਦਰ ਸਿੰਘ ਨੂੰ ਮਾਨਸਿਕ ਤੌਰ ਤੇ ਇਨਾਂ ਪ੍ਰੇਸ਼ਾਨ ਕੀਤਾ ਕਿ ਉਸਨੇ ਜਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਹੈ।ਪੁਲੀਸ ਥਾਣਾ ਤਰਸਿੱਕਾ ਵੱਲੋਂ ਮਨਜੀਤ ਕੌਰ ਦੇ ਬਿਆਨਾ ਦੇ ਅਧਾਰ ਤੇ ਬਿੱਕਾ ਪੁੱਤਰ ਹਰਜਿੰਦਰ ਸਿੰਘ,ਗਗਨ ਪੁੱਤਰ ਹਰਜਿੰਦਰ ਸਿੰਘ ਦੋਵੇਂ ਵਾਸੀ ਪਿੰਡ ਤਲਵੰਡੀ,ਸੁਖਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜੋਧਾਨਗਰੀ ਅਤੇ ਇੱਕ ਅਣਪਛਾਤੇ ਵਿਅਕਤੀ ਤੇ ਐੱਫ.ਆਈ.ਆਰ ਨੰ.41 ਧਾਰਾ ਨੰ.306/34 ਆਈ.ਪੀ.ਸੀ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਜਦੋ ਬੱਸ ਵਿੱਚ ਅਚਾਨਕ ਲੱਗੀ ਅੱਗ…

ਅਬੋਹਰ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਅਚਾਨਕ ਅੱਗ ਲੱਗ ਗਈ | ਅਚਾਨਕ ਲਗੀ ਇਸ ਅੱਗ ਨਾਲ ਸਵਾਰੀਆਂ ਵਿੱਚ ਹਫੜਾ-ਤਫੜੀ ਮੱਚ ਗਈ ਅਤੇ ਫਾਇਰ ਬ੍ਰਿਗੇਟ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾ ਲਿਆ |
ਤੁਹਾਨੂੰ ਦੱਸ ਦੇਈਏ ਕਿ ਦੁਪਹਿਰ ਸਮੇਂ ਜ਼ਿਮੀਦਾਰ ਕੰਪਨੀ ਦੀ ਬੱਸ ਅਬੋਹਰ ਤੋਂ ਸ਼੍ਰੀਗੰਗਾਨਗਰ ਜਾ ਰਹੀ ਸੀ | ਅਬੋਹਰ ਨੇੜੇ ਹਿੰਦੂਮਲਕੋਟ ਰੋਡ ‘ਤੇ ਸਥਿਤ ਸੱਚਖੰਡ ਸਕੂਲ ਦੇ ਨਜ਼ਦੀਕ ਪਹੁੰਚ ਕੇ ਬੱਸ ਵਿੱਚ ਅਚਾਨਕ ਅੱਗ ਲੱਗ ਗਈ | ਜਿਸਨੇ ਦੇਖਦੇ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ | ਬੱਸ ਵਿੱਚ ਅਚਾਨਕ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿੱਚ ਹਫੜਾ ਤਫੜੀ ਮੱਚ ਗਈ ਅਤੇ ਆਪਣੇ ਬਚਾਅ ਲਈ ਸਵਾਰੀਆਂ ਬੱਸ ਵਿੱਚੋ ਬਾਹਰ ਆ ਗਈਆਂ |
ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਟ ਨੇ ਮੌਕੇ ‘ਤੇ ਪਹੁੰਚ ਅੱਗ ‘ਤੇ ਕਾਬੂ ਪਾ ਲਿਆ | ਫਿਲਹਾਲ ਅੱਗ ਦਾ ਲੱਗਣ ਕਾਰਨ ਪਤਾ ਨਹੀਂ ਲੱਗਾ ਅਤੇ ਕੋਈ ਵੀ ਨੁਕਸਾਨ ਨਹੀਂ ਹੋਇਆ |

ਜਦੋ ਚੋਰ ਗਹਿਣਿਆਂ ਵਾਲਾ ਬੈਗ ਚੋਰ ਕਰ ਭੱਜੇ ਤਾਂ…

ਰੁੜਕੀ: ਕਲਿਅਰ ਵਿੱਚ ਪਿੱਪਲ ਚੌਕ ਉੱਤੇ ਜਾਇਰੀਨ ਦਾ ਬੈਗ ਚੋਰੀ ਕਰਕੇ ਭੱਜ ਰਹੇ ਇੱਕ ਨੌਜਵਾਨ ਅਤੇ ਮੁਟਿਆਰ ਨੂੰ ਲੋਕਾਂ ਨੇ ਕਾਬੂ ਕਰ ਲਿਆ ।

ਮੁਰਾਦਾਬਾਦ ਨਿਵਾਸੀ ਅਕਰਮ ਬੁੱਧਵਾਰ ਨੂੰ ਆਪਣੇ ਪਰਵਾਰ ਸਮੇਤ ਕਲਿਅਰ ਦਰਗਾਹ ਵਿੱਚ ਜਿਆਰਤ ਲਈ ਆਇਆ ਸੀ । ਰੁੜਕੀ ਤੋਂ ਉਹ ਕਲਿਅਰ ਲਈ ਮਿਨੀ ਬਸ ਵਿੱਚ ਸਵਾਰ ਹੋਇਆ ਸੀ । ਅਕਰਮ ਦੇ ਕੋਲ ਇੱਕ ਤਰਫ ਮੁਟਿਆਰ ਅਤੇ ਦੂਜੇ ਪਾਸੇ ਇੱਕ ਨੌਜਵਾਨ ਬੈਠਾ ਸੀ । ਕਲਿਅਰ ਵਿੱਚ ਪਿੱਪਲ ਚੌਕ ਉੱਤੇ ਜਦੋਂ ਸਾਰੇ ਲੋਕ ਮਿਨੀ ਬਸ ਤੋਂ ਉੱਤਰਨ ਲੱਗੇ ਤਾਂ ਅਕਰਮ ਦੇ ਕੋਲ ਬੈਠੇ ਨੌਜਵਾਨ ਅਤੇ ਮੁਟਿਆਰ ਨੇ ਉਸਦੇ ਦੋ ਬੈਗ ਉਠਾ ਲਏ ਅਤੇ ਮਿਨੀ ਬਸ ਤੋਂ ਕੁੱਦਕੇ ਭੱਜਣ ਲੱਗੇ । ਰੌਲਾ ਪਾਉਣ ‘ਤੇ ਆਲੇ-ਦੁਆਲੇ ਦੇ ਲੋਕਾਂ ਨੇ ਦੋਹਾਂ ਨੂੰ ਫੜ੍ਹ ਕੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ।

ਇਸ ਤੋਂ ਬਾਅਦ ਅਕਰਮ ਨੇ ਆਪਣੇ ਬੈਗ ਦੀ ਜਾਂਚ ਕੀਤੀ ,ਤਾਂ ਉਸਦੇ ਅੰਦਰ ਨਗਦੀ ਅਤੇ ਚਾਂਦੀ ਦੇ ਗਹਿਣੇ ਮਿਲ ਗਏ । ਇਸ ਦੌਰਾਨ ਉੱਥੇ ਮੌਜੂਦ ਲੋਕ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹਿ ਰਹੇ ਸਨ,ਪਰ ਚੋਰ ਮੁਆਫੀ ਮੰਗਣ ਲੱਗੇ । ਅਕਰਮ ਨੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਮਨਾਹੀ ਕਰ ਦਿੱਤੀ । ਬਾਅਦ ਵਿੱਚ ਲੋਕਾਂ ਨੇ ਦੋਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ।

ਮੋਗਾ ਕੋਲ ਨਹਿਰ ‘ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਪੰਜਾਬ ਵਿੱਚ ਆਤਮਹਤਿਆਵਾਂ ਦਾ ਦੌਰ ਵੱਧਦਾ ਹੀ ਜਾ ਰਿਹਾ ਹੈ | ਅਜਿਹੀ ਹੀ ਆਤਮਹੱਤਿਆ ਦੀ ਇੱਕ ਘਟਨਾ ਜ਼ਿਲ੍ਹਾ ਮੋਗਾ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਨਹਿਰ ‘ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ ਮਿਲੀਆਂ ਹਨ | ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਮੋਗਾ ਦੇ ਅਧੀਨ ਪੈਂਦੇ ਕਸਬਾ ਬੱਧਨੀ ਕਲਾਂ ਨੇੜੇ ਅਬੋਹਰ ਬਰਾਂਚ ਨਹਿਰ ‘ਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆ ਹਨ। ਨਹਿਰ ‘ਚੋਂ ਮਿਲੀਆਂ ਲਾਸ਼ਾਂ ‘ਚੋਂ ਲੜਕੇ ਮਾਨਸਾ ਦਾ ਦੱਸਿਆ ਜਾ ਰਿਹਾ ਹੈ ਪਰ ਲੜਕੀ ਦੀ ਅਜੇ ਤਕ ਸ਼ਨਾਖਤ ਨਹੀਂ ਹੋ ਸਕੀ |

ਮਿਲੀ ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਜਦੋਂ ਕਿਸਾਨ ਆਪਣੇ ਖੇਤਾਂ ‘ਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨਹਿਰ ‘ਚ ਤੈਰਦੀਆਂ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਨੂੰ ਵੇਖਿਆ । ਜਿਸ ਉਪਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਦੋਹਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ | ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਨੇਹਾ ਧੂਪੀਆ ਨੇ ਕਰਵਾਇਆ ਵਿਆਹ, ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ : ਵਿਆਹ ਦਾ ਮਾਹੌਲ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ । ਅਨਿਲ ਕਪੂਰ ਦੀ ਧੀ ਸੋਨਮ ਕਪੂਰ ਦੇ ਵਿਆਹ ਤੋਂ ਬਾਅਦ ਹੁਣ ਇੱਕ ਹੋਰ ਬਾਲੀਵੁਡ ਅਦਾਕਾਰਾ ਵਿਆਹ ਦੇ ਪਵਿਤਰ ਬੰਧਨ ਵਿੱਚ ਬੰਨ ਗਈ ਹੈ ਅਤੇ ਇਹ ਹਨ ਨੇਹਾ ਧੂਪਿਆ, ਜਿਨ੍ਹਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡਿਆ ਉੱਤੇ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ।

ਜੀ ਹਾਂ, ਨੇਹਾ ਨੇ ਫ਼ਿਲਮ ਪਿੰਕ, ਡੀਅਰ ਜ਼ਿੰਦਗੀ ਅਤੇ ਟਾਇਗਰ ਜ਼ਿੰਦਾ ਹੈ ਵਿੱਚ ਨਜ਼ਰ ਆਏ ਐਕਟਰ ਅੰਗਦ ਬੇਦੀ ਨਾਲ ਵਿਆਹ ਕਰ ਲਿਆ ਹੈ । ਅੰਗਦ ਦੇ ਨਾਲ ਉਨ੍ਹਾਂ ਦੇ ਰਿਲੇਸ਼ਨਸ਼ਿਪ ਦੇ ਚਰਚੇ ਕੁੱਝ ਸਮਾਂ ਪਹਿਲਾਂ ਹੀ ਸ਼ੁਰੂ ਹੋਏ ਸਨ ਅਤੇ ਵੇਖੀਏ ਹੁਣ ਵਿਆਹ ਵੀ ਹੋ ਗਈ । ਤੁਹਾਨੂੰ ਦੱਸ ਦੇਈਏ ਕਿ ਦਿੱਲੀ ‘ਚ ਇਨ੍ਹਾਂ ਨੇ ਆਪਣੇ ਪਰਿਵਾਰ ਦੀ ਹਾਜ਼ਰੀ ਵਿੱਚ ਵਿਆਹ ਕੀਤਾ ਅਤੇ ਸੋਸ਼ਲ ਮੀਡਿਆ ਦੇ ਜ਼ਰੀਏ ਇਹ ਖਬਰ ਲੋਕਾਂ ਤੱਕ ਪਹੁੰਚਾਈ । ਨੇਹਾ ਨੇ ਵਿਆਹ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਬੇਸਟ ਫ਼ੈਸਲਾ ਹੈ ।

ਅੰਗਦ ਬੇਦੀ ਨੇ ਵੀ ਟਵੀਟਰ ਉੱਤੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਨੇਹਾ ਜੋ ਉਨ੍ਹਾਂ ਦੀ ਬੇਸਟ ਫਰੈਂਡ ਸੀ ਹੁਣ ਉਨ੍ਹਾਂ ਦੀ ਪਤਨੀ ਬਣ ਗਈ ਹੈ। ਅੰਗਦ ਨੇ ਉਨ੍ਹਾਂ ਨੂੰ ਮਿਸੇਜ਼ ਬੇਦੀ ਵੀ ਕਿਹਾ । ਗੁਲਾਬੀ ਲਹਿੰਗਾ, ਹੱਥਾਂ ਵਿੱਚ ਲਾਲ ਚੂੜਾ ਅਤੇ ਸੋਨੇ ਦੇ ਗਹਿਣਿਆਂ ਵਿੱਚ ਨੇਹਾ ਬੇਹੱਦ ਖੂਬਸੂਰਤ ਲੱਗ ਰਹੀ ਹਨ । ਉਥੇ ਹੀ ਦੂਜੇ ਪਾਸੇ ਸਫੇਦ ਸ਼ੇਰਵਾਨੀ ਵਿੱਚ ਅੰਗਦ ਵੀ ਬੇਹੱਦ ਹੈਂਡਸਮ ਅਤੇ ਖੁਸ਼ ਨਜ਼ਰ ਆ ਰਹੇ ਹਨ ।