ਆਹ ਡੱਡੂ ਇੱਕੋ ਸਮੇਂ 50 ਬੰਦੇ ਖਾ ਸਕਦੈ,,ਪੜ੍ਹੋ ਕਿਵੇਂ

ਮੇਡਾਗਾਸਕਰ ‘ਚ ਕਰੀਬ 6.8 ਕਰੋੜ ਸਾਲ ਪਹਿਲਾਂ ਅਜਿਹੇ ਵੱਡ ਆਕਾਰੀ ਮੇਂਢਕ ਹੁੰਦੇ ਸਨ ਜੋ ਛੋਟੇ ਡਾਇਨਾਸੋਰ ਤਕ ਨੂੰ ਖਾਣ ਦੀ ਸਮਰੱਥਾ ਰੱਖਦੇ ਸਨ। ਬੇਲਜੇਬੁਫੋ ਨਾਂ ਦੀ ਇਹ ਪਜਾਤੀ ਹੁਣ ਲੋਪ ਹੋ ਚੁੱਕੀ ਹੈ।  ਆਸਟਲੀਆ ਦੀ ਐਡੀਲੇਡ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਨ੍ਹਾਂ ਦੀ ਸਮਰੱਥਾ ਦਾ ਪਤਾ ਲਗਾਉਣ ਲਈ ਦੱਖਣੀ ਅਮਰੀਕਾ ‘ਚ ਪਾਏ ਜਾਣ ਵਾਲੇ ਪੈਕਮੈਨ ਮੇਂਢਕਾਂ ਦੇ ਕੱਟਣ ਦੀ ਤਾਕਤ ਦਾ ਅਧਿਐਨ ਕੀਤਾ। ਇਨ੍ਹਾਂ ਮੇਂਢਕਾਂ ਦੇ ਮੂੰਹ ਇਕ ਵੀਡੀਓ ਗੇਮ ਦੇ ਕਿਰਦਾਰ ਪੈਕਮੈਨ ਵਾਂਗ ਗੋਲ ਅਤੇ ਵੱਡੇ ਹੁੰਦੇ ਹਨ।

ਸ਼ੋਧ ‘ਚ ਪਤਾ ਲੱਗਾ ਕਿ ਪੈਕਮੈਨ ਮੇਂਢਕਾਂ ਦੀ ਕੱਟਣ ਦੀ ਸਮਰੱਥਾ ਹਿੰਸਕ ਜਾਨਵਰਾਂ ਵਾਂਗ ਹੀ ਹੈ। ਐਡੀਲੇਡ ਯੂਨੀਵਰਸਿਟੀ ਦੇ ਵਿਗਿਆਨਕ ਮਾਰਕ ਜੋਨਸ ਨੇ ਕਿਹਾ ਕਿ ਪੈਕਮੈਨ ਮੇਂਢਕ ਆਪਣੇ ਆਕਾਰ ਦੇ ਬਰਾਬਰ ਦੂਜੇ ਮੇਂਢਕ ਤੇ ਸੱਪ ਵੀ ਖਾ ਸਕਦੇ ਹਨ। ਦਸ ਸੈਂਟੀਮੀਟਰ ਚੌੜੇ ਮੱਥੇ ਵਾਲੇ ਇਨ੍ਹਾਂ ਮੇਂਢਕਾਂ ਦੀ ਕੱਢਣ ਦੀ ਤਾਕਤ ਕਰੀਬ 500 ਨਿਊਟਨ (ਬਲ ਮਾਪਨ ਦੀ ਇਕਾਈ) ਦੇ ਬਰਾਬਰ ਹੈ।

ਇਹ ਬਰਾਬਰ ਆਕਾਰ ਦੇ ਮੱਥੇ ਵਾਲੇ ਹੋਰਨਾਂ ਜਾਨਵਰਾਂ ਤੇ ਸੱਪ ਆਦਿ ਦੇ ਕੱਟਣ ਦੀ ਸਮਰੱਥਾ ਦੇ ਬਰਾਬਰ ਹੈ। ਇਸੇ ਆਧਾਰ ‘ਤੇ ਵਿਗਿਆਨਕਾਂ ਨੇ ਲੋਪ ਹੋ ਚੁੱਕੇ ਬੇਲਜੇਬੁਫੋ ਮੇਂਢਕ ਦੇ ਕੱਟਣ ਦੀ ਤਾਕਤ ਕਰੀਬ 2000 ਨਿਊਟਨ ਹੋਣ ਦਾ ਅਨੁਮਾਨ ਲਗਾਇਆ ਹੈ। ਇਹ ਭੇੜੀਏ ਅਤੇ ਮਾਦਾ ਬਾਘ ਦੇ ਕੱਟਣ ਦੀ ਤਾਕਤ ਦੇ ਬਰਾਬਰ ਹੈ। ਜੋਨਸ ਨੇ ਕਿਹਾ ਕਿ ਏਨੇ ਜ਼ੋਰ ਨਾਲ ਬੇਲਜੇਬੁਫੋ ਛੋਟੇ ਡਾਇਨਾਸੋਰ ਨੂੰ ਨਿਗਲ ਜਾਣ ‘ਚ ਸਮਰੱਥ ਸੀ।

ਜਲਾਦ ਪਤੀ ਅਤੇ ਸਹੁਰਿਆਂ ਨੇ ਨੂੰਹ ਨੂੰ ਦਰੱਖਤ ਨਾਲ਼ ਬੰਨ੍ਹ ਬੁਰੀ ਤਰਾਂ ਕੁੱਟਿਆ-ਵੀਡੀਓ

Aah Dekhlo janta da Haal  (Video)

In this video clip you can watch a very sad video clipAah Dekhlo janta da Haal  (Video) i full hope you enjoy this video clip . thanks for watching this video clip . so watch this funny video clip .

ਦੇਖੋ ਲੋਕੀ ਕਿਸ ਹੱਦ ਤਕ ਗਿਰ ਸਕਦੇ ਨੇ …..


i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਇਸ਼ਕ ‘ਚ ਅੰਨ੍ਹੀ ਹੋਈ ਭਾਬੀ ਨੇ ਦਿਓਰ ਨੂੰ ਬਲਾਤਕਾਰ ਲੲੀ ਸਾਲਾ ਬੱਚੀ ਦਿੱਤੀ ..

ਜਲੰਧਰ— ਇਥੋਂ ਦੇ ਮਹਿਤਪੁਰ ਪਿੰਡ ‘ਚ ਇਕ ਦਿਓਰ-ਭਾਬੀ ਸਮੇਤ ਮਾਂ ਨੇ ਮਿਲ ਕੇ ਇਨਸਾਨੀਅਤ ਨੂੰ ਕੁਝ ਇਸ ਤਰ੍ਹਾਂ ਸ਼ਰਮਸਾਰ ਕੀਤਾ ਕਿ ਸੁਣ ਹਰ ਕਿਸੇ ਦੇ ਰੌਂਗਟੇ ਖੜ੍ਹੇ ਹੋ ਜਾਣ। 12 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ 23 ਸਾਲ ਦੇ ਰਮਨ ਰਾਜ ਨੇ ਮਾਂ ਅਤੇ ਆਪਣੀ ਭਾਬੀ ਨਾਲ ਮਿਲ ਕੇ ਸਾਜਿਸ਼ ਦੇ ਤਹਿਤ ਉਸ ਨਾਲ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨਾਲ ਜਦੋਂ ਇਸ ਨੇ ਬਲਾਤਕਾਰ ਕੀਤਾ ਤਾਂ ਲੜਕੀ ਵੱਲੋਂ ਚੀਕਾਂ ਮਾਰਨ ‘ਤੇ ਉਸ ਦੇ ਮੂੰਹ ‘ਚ ਰੁਮਾਲ ਪਾ ਦਿੱਤਾ ਗਿਆ ਤਾਂਕਿ ਉਸ ਦੀਆਂ ਚੀਕਾਂ ਦੀ ਆਵਾਜ਼ ਕਿਸੇ ਨੂੰ ਸੁਣ ਨਾ ਸਕੇ। ਇਸ ਘਟਨਾ ਨੂੰ ਅੰਜਾਮ ਮੰਗਲਵਾਰ ਨੂੰ ਦਿੱਤਾ ਗਿਆ। ਉਦੋਂ ਤੋਂ ਹੀ ਤਿੰਨੋਂ ਦੋਸ਼ੀ ਫਰਾਰ ਚੱਲ ਰਹੇ ਸਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਚੌਕੀ ਪੰਡੋਰੀ ਖੁਰਸ਼ੈਦਪੁਰ ਦੀ ਪੁਲਸ ਨੇ ਦੋਸ਼ੀ ਰਮਨ ਰਾਜ, ਉਸ ਦੀ ਭਾਬੀ ਸੋਨੀਆ ਪਤਨੀ ਬੂਟਾ ਰਾਮ ਅਤੇ ਮਾਂ ਵਿਦਿਆ ਦੇਵੀ ਨੂੰ ਪਰਜੀਆਂ ਰੋਡ ਤੋਂ ਗ੍ਰਿਫਤਾਰ ਕਰ ਲਿਆ ਹੈ। ਤਿੰਨਾਂ ਨੇ ਆਪਣਾ ਜ਼ੁਰਮ ਕਬੂਲ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਨੀਆ ਅਤੇ ਰਮਨ ‘ਚ ਨਾਜਾਇਜ਼ ਸੰਬੰਧ ਵੀ ਸਨ। ਪੁਲਸ ਜਾਂਚ ‘ਚ ਪਤਾ ਲੱਗਾ ਹੈ ਕਿ ਰਮਨ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਹ ਸੋਨੀਆ ਦੇ ਘਰ ‘ਚ ਹੀ ਆਪਣੀ ਮਾਂ ਵਿਦਿਆ ਦੇਵੀ ਦੇ ਨਾਲ ਕਾਫੀ ਦੇਰ ਤੋਂ ਰਹਿ ਰਿਹਾ ਹੈ। ਰਮਨ ਨੇ ਕਬੂਲ ਕੀਤਾ ਹੈ ਕਿ ਬੱਚੀ ਉਸ ਦੇ ਘਰ ਦੇ ਕੋਲ ਰਹਿੰਦੀ ਸੀ। ਉਸ ‘ਤੇ ਉਸ ਦੀ ਕਾਫੀ ਦੇਰ ਤੋਂ ਨਜ਼ਰ ਸੀ। ਕਈ ਵਾਰ ਉਸ ਨੇ ਬਹਾਨੇ ਨਾਲ ਲੜਕੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕਾ ਨਾ ਮਿਲਿਆ। ਇਸ ਲਈ ਉਸ ਨੇ ਆਪਣੀ ਭਾਬੀ ਸੋਨੀਆ ਨੂੰ ਇਸ ਬਾਰੇ ਦੱਸਿਆ। ਮੰਗਲਵਾਰ ਦੀ ਦੁਪਹਿਰ ਨੂੰ ਪਲਾਨ ਦੇ ਮੁਤਾਬਕ ਬੱਚੀ ਆਪਣੀ ਬੇਟੀ ਦੇ ਨਾਲ ਖੇਡਣ ਲਈ ਬੁਲਾਇਆ। ਸੋਨੀਆ ਦੇ ਬੁਲਾਉਣ ਤੋਂ ਪਹਿਲਾਂ ਉਹ ਘਰ ‘ਚ ਹੀ ਸੀ। ਸੋਨੀਆ ਬੱਚੀ ਨੂੰ ਅੰਦਰ ਬੁਲਾ ਕੇ ਖੁਦ ਬਹਾਨਾ ਬਣਾ ਕੇ ਕਿਤੇ ਚਲੀ ਗਈ। ਉਸ ਤੋਂ ਬਾਅਦ ਰਮਨ ਨੇ ਬੱਚੀ ਦੇ ਨਾਲ ਸੋਨੀਆ ਦੇ ਕਮਰੇ ‘ਚ ਜ਼ਬਰਦਸਤੀ ਕੀਤੀ। ਉਸੇ ਸਮੇਂ ਉਸ ਦੀ ਮਾਂ ਵਿਦਿਆ ਦੇਵੀ ਵੀ ਦੂਜੇ ਕਮਰੇ ‘ਚ ਸੀ। ਬੱਚੀ ਵੱਲੋਂ ਰੌਲਾ ਪਾਉਣ ‘ਤੇ ਉਸ ਦੇ ਮੂੰਹ ‘ਚ ਰੁਮਾਲ ਪਾ ਦਿੱਤਾ ਗਿਆ ਤਾਂਕਿ ਕਿਸੇ ਨੂੰ ਉਸ ਦੀਆਂ ਚੀਕਾਂ ਦੀ ਆਵਾਜ਼ ਨਾ ਸੁਣ ਸਕੇ।

ਸੋਨੀਆ ਨੇ ਦੱਸਿਆ ਕਿ ਉਸ ਨੇ ਇਹ ਸਭ ਪਿਆਰ ‘ਚ ਅੰਨ੍ਹੀ ਹੋ ਕੇ ਕੀਤਾ ਹੈ। ਰਮਨ ਉਸ ਦੀ ਮਾਸੀ-ਸੱਸ ਦਾ ਮੁੰਡਾ ਹੈ ਅਤੇ ਰਿਸ਼ਤੇ ‘ਚ ਉਸ ਦਾ ਦਿਓਰ ਲੱਗਦਾ ਹੈ। ਰਮਨ ਅਤੇ ਵਿਦਿਆ ਕਾਫੀ ਦੇਰ ਤੋਂ ਉਸ ਦੇ ਘਰ ‘ਚ ਰਹਿ ਰਹੇ ਹਨ। ਵਿਦਿਆ ਨੇ ਦੱਸਿਆ ਕਿ ਉਸ ਨੇ ਬੇਟੇ ਦਾ ਸਾਥ ਇਸ ਲਈ ਦਿੱਤਾ ਕਿਉਂਕਿ ਉਹ ਕੁਆਰਾ ਹੈ। ਚੌਕੀ ਇੰਚਾਰਜ ਜਤਿੰਦਰ ਕੁਮਾਰ ਨੇ ਦੱਸਿਆ ਕਿ ਤਿੰਨਾਂ ਨੇ ਆਪਣੇ ਦੋਸ਼ ਨੂੰ ਕਬੂਲ ਕੀਤਾ ਹੈ। ਤਿੰਨਾਂ ਨੂੰ ਵੀਰਵਾਰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
6ਵੀਂ ਜਮਾਤ ‘ਚ ਪੜ੍ਹਦੇ ਭਰਾ ਨੇ ਦੱਸੀ ਭੈਣ ਦੀ ਦਰਦਭਰੀ ਦਾਸਤਾਨ..
ਲੜਕੀ ਦੇ 6ਵੀਂ ਕਲਾਸ ‘ਚ ਪੜ੍ਹਦੇ ਭਰਾ ਨੇ ਦੱਸਿਆ ਕਿ ਜਦੋਂ ਸੋਨੀਆ ਨੇ ਉਸ ਦੀ ਭੈਣ ਨੂੰ ਬੁਲਾਇਆ ਸੀ ਤਾਂ ਉਹ ਵੀ ਉਸ ਦੇ ਨਾਲ ਹੀ ਸੀ। ਸੋਨੀਆ ਨੇ ਉਸ ਦੀ ਆਪਣੀ ਭੈਣ ਨੂੰ ਆਪਣੇ ਕਮਰੇ ‘ਚ ਜਾਣ ਲਈ ਕਿਹਾ, ਜਿੱਥੇ ਰਮਨ ਪਹਿਲਾਂ ਤੋਂ ਹੀ ਮੌਜੂਦ ਸੀ। ਉਹ ਬਾਹਰ ਆਪਣੀ ਛੋਟੀ ਭੈਣ ਨਾਲ ਖੇਡਦਾ ਰਿਹਾ ਅਤੇ ਰਮਨ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਸ ਨੇ ਆਪਣੀ ਭੈਣ ਦੀਆਂ ਚੀਕਾਂ ਦੀ ਆਵਾਜ਼ ਸੁਣੀ ਤਾਂ ਉਸ ਦੇ ਦਰਵਾਜ਼ੇ ‘ਤੇ ਹੱਥ ਮਾਰੇ ਪਰ ਰਮਨ ਨੇ ਦਰਵਾਜ਼ਾ ਨਾ ਖੋਲ੍ਹਿਆ। ਫਿਰ ਉਸ ਨੇ ਡੰਡਿਆਂ ਵਾਰ ਦਰਵਾਜ਼ੇ ‘ਤੇ ਵਾਰ ਕੀਤੇ ਅਤੇ ਰੌਲਾ ਪਾਉਣਾ ਸ਼ੁਰੂ ਕੀਤਾ। ਫਿਰ ਵੀ ਰਮਨ ਵੱਲੋਂ ਦਰਵਾਜ਼ਾ ਨਾ ਖੋਲ੍ਹਣ ‘ਤੇ ਉਸ ਨੇ ਇੱਟਾਂ ਮਾਰੀਆਂ। ਇਸ ਤੋਂ ਬਾਅਦ ਰਮਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਖੂਨ ਨਾਲ ਲਥਪਥ ਭੈਣ ਰੋ ਰਹੀ ਸੀ। ਇਸ ਦੌਰਾਨ ਪਹਿਲਾਂ ਤਾਂ ਰਮਨ ਨੇ ਉਸ ਨੂੰ ਥੱਪੜ ਮਾਰਿਆ ਅਤੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਨੂੰ ਕੁਝ ਵੀ ਦੱਸਿਆ ਕਿ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਫਿਰ ਰਮਨ ਅਤੇ ਵਿਦਿਆ ਭੈਣ ਦੇ ਕੱਪੜੇ ਬਦਲ ਕੇ ਉਸ ਨੂੰ ਘਰ ਛੱਡ ਆਏ।

ਲੱਚਰ ਗਾਣੇ ਸ਼ੇਅਰ ਸਭ ਕਰ ਦਿੰਦੇ ਭਾੲੀ ਤਾਰੂ ਸਿੰਘ ਜੀ ਦੀ ਫਿਲਮ ਵੀ ਸ਼ੇਅਰ ਕਰੋ ..

ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਕੇਸ, ਦਾਹੜੀ ਤੇ ਦਸਤਾਰ ਵਾਲਾ ਰੂਪ ਬਖਸ਼ ਕੇ, ਅੰਮ੍ਰਿਤ ਦੀ ਦਾਤ ਪ੍ਰਦਾਨ ਕਰ ਕੇ ਆਪਣੇ ਜਿਹਾ ਕਰ ਲਿਆ..


ਗੁਰੂ ਜੀ ਦਾ ਹੁਕਮ ਵੀ ਹੈ ਕਿ :
ਖਾਲਸਾ ਮੇਰੋ ਰੂਪ ਹੈ ਖਾਸ ।
ਖਾਲਸੇ ਮੇਂ ਹਉਂ ਕਰਉਂ ਨਿਵਾਸ॥
ਗੁਰੂ ਸਾਹਿਬ ਦੁਆਰਾ ਬਖਸ਼ੀ ਅਮੁੱਲ ਸਿੱਖੀ1 ਨੂੰ ਕੇਸਾਂ-ਸੁਆਸਾਂ ਸੰਗ ਨਿਭਾਉਣ ਦੇ ਦ੍ਰਿੜ ਸੰਕਲਪ ਦੇ ਧਾਰਨੀ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੂਹਲਾ ਜਿਲ੍ਹਾ ਲਾਹੌਰ ਵਿਖੇ ਹੋਇਆ। ਬਚਪਨ ਵਿੱਚ ਹੀ ਪਿਤਾ ਦਾ ਸਾਇਆ ਸਿਰੋਂ ਉੱਠ ਜਾਣ ਤੇ ਗੁਰਸਿੱਖ ਮਾਤਾ ਨੇ ਬੱਚੇ ਦੀ ਰਗ-ਰਗ ਵਿਚ ਗੁਰਬਾਣੀ, ਗੁਰ ਇਤਿਹਾਸ ਤੇ ਗੁਰ ਸਿੱਖੀ ਲਈ ਅਥਾਹ ਸ਼ਰਧਾ ਤੇ ਪਿਆਰ ਭਰ ਦਿੱਤਾ।

ਬੰਦਾ ਬਹਾਦਰ ਦੀ ਸ਼ਹੀਦੀ (1716 ਈ:) ਤੋਂ ਬਾਅਦ ਸਿੱਖਾਂ ਉੱਤੇ ਮੁਗ਼ਲ ਹਕੂਮਤ ਦੇ ਜੁਲਮ ਦੀ ਤਲਵਾਰ ਅੰਨ੍ਹੇਵਾਹ ਚੱਲਣ ਲੱਗੀ। ਜੁਆਨ ਉਮਰੇ ਭਾਈ ਸਾਹਿਬ ਖੇਤੀਬਾੜੀ ਕਰਨ ਦੇ ਨਾਲ-ਨਾਲ ਆਪਣੀ ਜ਼ਮੀਨ ਦੀ ੳਪਜ ਦੁਆਰਾ ਜੰਗਲਾਂ ਵਿੱਾਚ ਘੁੰਮਣ ਵਾਲੇ ਬਿਪਤਾ ਮਾਰੇ ਆਪਣੇ ਸਿੱਖ ਭਰਾਵਾਂ ਲਈ ਲੰਗਰ ਦੀ ਸੇਵਾ ਤੇ ਹੋਰ ਮਦਦ ਕਰਨ ਲੱਗੇ। ਆਪ ਨਿੱਜੀ ਤੌਰ ਤੇ ਬੜੇ ਅਮਨ ਪਸੰਦ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀ ਸਨ। ਜੰਡਿਆਲੇ ਦੇ ਇੱਕ ਮੁਖਬਰ ਹਰਭਗਤ ਨਿਰੰਜਨੀਏ ਨੇ ਭਾਈ ਸਾਹਿਬ ਦੇ ਖਿਲਾਫ ਲਾਹੌਰ ਦੇ ਗਵਰਨਰ ਜ਼ਕਰੀਆ ਖਾਂ ਦੇ ਕੰਨ ਭਰੇ ਕਿ ਤਾਰੂ ਸਿੰਘ ਡਾਕੂਆਂ ਤੇ ਬਾਗੀਆਂ ਨੂੰ ਆਪਣੇ ਘਰ ਸ਼ਰਨ ਦਿੰਦਾ ਹੈ। ਜ਼ਕਰੀਆ ਖਾਂ ਦੇ ਹੁਕਮ ਨਾਲ ਹਰਭਗਤ 20 ਪੈਦਲ ਸਿਪਾਹੀ ਲੈ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਲਈ ਤੁਰ ਪਿਆ। ਜੂਨ 1745 ਈ: ਵਿੱਚ ਤਾਰੂ ਤਿੰਘ ਨੂੰ ਫੜ੍ਹ ਕੇ ਰਾਜਧ੍ਰੋਹੀ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ।
ਜ਼ਕਰੀਆ ਖਾਂ ਵੱਲੋ ਭਾਈ ਤਾਰੂ ਸਿੰਘ ਨੂੰ ਆਪਣੇ ਕੀਤੇ ਤੇ ਪਛਤਾਵਾ ਕਰਕੇ ਇਸਲਾਮ ਕਬੂਲ ਕਰਨ ਲਈ ਕਈ ਲਾਲਚ ਤੇ ਡਰਾਵੇ ਦਿੱਤੇ ਗਏ ਪਰੰਤੂ ਭਾਈ ਤਾਰੂ ਸਿੰਘ “ ਨਿਰਭਉ ਜਪੈ ਸਗਲ ਭਉ ਮਿਟੈ” ਦੇ ਗੁਰਵਾਕ ਦੇ ਪੱਕੇ ਧਾਰਨੀ ਸਨ ਤੇ ਉਹਨਾਂ ਦਾ ਜਵਾਬ ਇਹ ਸੀ ਕਿ :
“ ਤੂੰ ਜੇ ਹਮ ਪੈ ਹੈਂ ਮਿਹਰਬਾਨ। ਆਖ ਹਮੈਂ ਨਾ ਹੋਹੁ ਮੁਸਲਮਾਨ।
ਤੂੰ ਦਸ ਹਮੈ ਕੁਛ ਐਸੇ ਰਾਹੁ। ਕੇਸੀਂ ਸਾਸੀਂ ਹੋਇ ਨਿਬਾਹੁ॥੧॥ ”
ਭਾਈ ਸਾਹਿਬ ਦਾ ਅਡੋਲ ਨਿਸਚਾ ਦੇਖ ਕੇ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦੀ ਗੱਲ ਸੁੱਣ ਕੇ ਖਾਨ ਬਹਾਦਰ ਨੇ ਇੱਕ ਮੋਚੀ ਤੋਂ ਤਾਰੂ ਸਿੰਘ ਜੀ ਦੀ ਖੋਪਰੀ ਉਤਰਵਾ ਦਿੱਤੀ। ਪਹਿਲੀ ਜੁਲਾਈ 1745 ਈ: ਨੂੰ ਭਾਈ ਤਾਰੂ ਸਿੱਘ ਜੀ ਦੀ ਸ਼ਹੀਦੀ ਹੋਈ। ਉਸ ਸਮੇਂ ੳਹ ਪੰਝੀ ਸਾਲਾਂ ਦੇ ਨੌਜਵਾਨ ਸਨ। ਭਾਈ ਸਾਹਿਬ ਦੇ ਪ੍ਰਾਣ ਨਿਕਲਣ ਤੋਂ ਕੁਝ ਘੰਟੇ ਪਹਿਲਾਂ ਜ਼ਕਰੀਆ ਖਾਂ ਵੀ ਆਪਣੇ ਪਾਪਾਂ ਦਾ ਫਲ ਭੋਗਣ ਲਈ ਇੱਕ ਗੰਭੀਰ ਬਿਮਾਰੀ ਦੇ ਸਿੱਟੇ ਵਜੋਂ ਜਹਾਨ ਛੱਡ ਗਿਆ। ਸਿੱਖ ਧਰਮ ਵਿੱਚ ਇਹ ਰਵਾਇਤ ਹੈ ਕਿ ਭਾਈ ਸਾਹਿਬ ਨੇ ਤਸੀਹੇ ਭੁਗਤਣ ਸਮੇਂ ਇਹ ਕਿਹਾ ਸੀ ਕਿ ਉਸ ਦੀ ਮੌਤ ਤੋਂ ਪਹਿਲਾਂ ਜ਼ਾਲਮ ਜ਼ਕਰੀਆ ਖਾਂ ਦਾ ਵੀ ਅੰਤ ਹੋ ਜਾਵੇਗਾ। ਲਾਹੌਰ ਵਿੱਚ ਹੀ ਸ਼ਹੀਦਗੰਜ ਦੇ ਅਸਥਾਨ ਤੇ ਭਾਈ ਤਾਰੂ ਸਿੰਘ ਜੀ ਦੀ ਮਿਰਤਕ ਦੇਹ ਦਾ ਸਸਕਾਰ ਕੀਤਾ ਗਿਆ।
ਭਾਈ ਸਾਹਿਬ ਜੀ ਦੀ ਇਹ ਬੇਮਿਸਾਲ ਕੁਰਬਾਨੀ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਦਾ ਦ੍ਰਿੜ ਨਿਸਚਾ ਅਜੋਕੇ ਸਿੱਖ ਨੌਜਵਾਨਾਂ ਲਈ ਇੱਕ ਅਨੂਠੀ ਮਿਸਾਲ ਹੈ ਜੋ ਫੈਸ਼ਨ ਪ੍ਰਸਤੀ ਵਿੱਚ ਪੈ ਕੇ ਆਪਣੇ ਕੇਸ ਇੱਕ ਦੂਜੇ ਤੋਂ ਪਹਿਲਾਂ ਕਤਲ ਕਰਾਉਣ ਲਈ ਤਰਲੋਮੱਛੀ ਹੋ ਰਹੇ ਹਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਪੂਹਲਾ ਜ਼ਿਲ੍ਹਾ ਤਰਨਤਾਰਨ ਦੀ ਸੰਗਤ ਤੇ ਇਲਾਕਾ ਨਿਵਾਸੀਆਂ ਵੱਲੋਂ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ 16 ਜੁਲਾਈ (1 ਸਾਵਣ) ਨੂੰ ਭਾਰੀ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।

ਸੁਭਿੰਦਰਜੀਤ ਸਿੰਘ,
ਐਮ.ਏ (ਹਿਸਟਰੀ, ਅੰਗਰੇਜ਼ੀ) ਐਮ.ਐਡ,
ਮੁੱਖ ਅਧਿਆਪਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ,

58 ਸਾਲ ਦੀ ਉਮਰ ‘ਚ 120 ਸ਼ਾਦੀਆਂ ਕਰਵਾਈਆਂ,20 ਸਾਲ ਤੋਂ ਘੱਟ ਉਮਰ ਦੀਆਂ ਪਤਨੀਆਂ

ਬੈਂਕਾਕ- ਥਾਈਲੈਂਡ ‘ਚ ਭਾਵੇਂ ਬਹੁ-ਵਿਆਹ ਉੱਤੇ ਪਾਬੰਦੀ ਹੈ, ਪਰ ਇਥੇ ਇਕ ਬੰਦੇ ਦੀਆਂ 120 ਪਤਨੀਆਂ ਤੇ 28 ਬੱਚੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਔਰਤਾਂ ਨੂੰ ਇਕ ਦੂਜੇ ਬਾਰੇ ਪਤਾ ਹੈ ਅਤੇ ਉਨ੍ਹਾਂ ਨੂੰ ਇਸ ਨਾਲ ਕੋਈ ਦਿੱਕਤ ਨਹੀਂ।

ਤੰਬਨ ਪ੍ਰੈਜ਼ਰਟ ਨਾਂ ਦਾ ਇਹ ਆਦਮੀ ਥਾਈਲੈਂਡ ਦੇ ਨਕੋਨ ਨਾਓਕ ਸੂਬੇ ਦੇ ਫ੍ਰਾਮਨੀ ਜ਼ਿਲੇ ਨਾਲ ਸਬੰਧਤ ਹੈ, ਜੋ ਰਾਜਧਾਨੀ ਬੈਂਕਾਕ ਤੋਂ ਕਰੀਬ 90 ਕਿਲੋਮੀਟਰ ਦੂਰ ਹੈ। ਮੀਡੀਆ ‘ਚ ਖਬਰਾਂ ਆਉਣ ਪਿੱਛੋਂ ਇਸ ਵਿਅਕਤੀ ਨੂੰ ਮੰਨਣਾ ਪਿਆ ਕਿ ਉਸ ਨੇ 100 ਤੋਂ ਵੱਧ ਵਿਆਹ ਕਰਵਾਏ ਹਨ। 58 ਸਾਲਾ ਇਹ ਸ਼ਖਸ ਇਕ ਕੰਸਟ੍ਰਕਸ਼ਨ ਬਿਜਨੈਸ ਦਾ ਵੀ ਮਾਲਕ ਹੈ। ਜਦੋਂ ਉਸ ਦਾ ਪਹਿਲਾ ਵਿਆਹ ਹੋਇਆ, ਉਸ ਦੀ ਉਮਰ 17 ਸਾਲ ਸੀ।

ਪਹਿਲੀ ਪਤਨੀ ਉਸ ਤੋਂ ਦੋ ਸਾਲ ਛੋਟੀ ਸੀ, ਜਿਸ ਤੋਂ ਤਿੰਨ ਬੱਚੇ ਹੋਏ। ਇਸ ਤੋਂ ਬਾਅਦ ਉਸ ਦੇ ਕਈ ਔਰਤਾਂ ਨਾਲ ਸਬੰਧ ਬਣੇ, ਜਿਨ੍ਹਾਂ ‘ਚੋਂ ਜ਼ਿਆਦਾਤਰ ਦੀ ਉਮਰ 20 ਸਾਲ ਤੋਂ ਘੱਟ ਸੀ।

ਉਸ ਦਾ ਕਹਿਣਾ ਹੈ ਕਿ ਉਸ ਨੂੰ ਉਮਰ ਦਰਾਜ ਔਰਤਾਂ ਪਸੰਦ ਨਹੀਂ ਕਿਉਂਕਿ ਉਹ ਬਹੁਤ ਬਹਿਸ ਕਰਦੀਆਂ ਹਨ। ਉਹ ਜਦੋਂ ਕਿਸੇ ਨਵੀਂ ਕੁੜੀ ਨਾਲ ਵਿਆਹ ਕਰਵਾਉਂਦਾ ਤਾਂ ਉਸ ਨੂੰ ਪਹਿਲੀਆਂ ਪਤਨੀਆਂ ਬਾਰੇ ਦੱਸਦਾ ਤੇ ਪੁਰਾਣੀਆਂ ਪਤਨੀਆਂ ਨੂੰ ਸੂਚਿਤ ਕਰਦਾ ਕਿ ਉਹ ਨਵਾਂ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।

ਕਿਸਾਨਾਂ ਲਈ ਵੱਡੀ ਖੁਸ਼ਖਬਰੀ .. 31 ਮਾਰਚ ਤੋਂ ਕਰਜ਼ੇ ਮਾਫ ..

ਚੰਡੀਗੜ੍ਹ: ਪੰਜਾਬ ਕੈਬਨਿਟ ਨੇ ਕਿਸਾਨ ਕਰਜ਼ ਮਾਫੀ ਸਬੰਧੀ ਨੋਟੀਫਿਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨੋਟੀਫਿਕੇਸ਼ਨ ਚੋਣ ਕਮਿਸ਼ਨ ਦੀ ਆਗਿਆ ਲੈਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ। ਇਹ ਨੋਟੀਫਿਕੇਸ਼ਨ 31 ਮਾਰਚ, 2017 ਤੋਂ ਲਾਗੂ ਹੋਵੇਗਾ ਤੇ ਕਿਸਾਨਾਂ ਦੇ ਕਰਜ਼ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਵਿਆਜ਼ ਵੀ ਸਰਕਾਰ ਦੇਵੇਗੀ। 

ਅੱਜ ਦੀ ਕੈਬਨਿਟ ਛੇਤੀ ਹੀ ਖ਼ਤਮ ਹੋ ਗਈ ਕਿਉਂਕਿ ਚੋਣ ਜ਼ਾਬਤਾ ਲਾਗੂ ਹੋਣ ਕਰਨ ਬੇਹੱਦ ਘੱਟ ਮਤੇ ਸੀ। ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਕੈਬਨਿਟ ਦੇ ਸਾਰੇ ਫੈਸਲੇ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ‘ਤੇ ਲਾਗੂ ਹੋਵੇਗੀ।Image result for punjab farmer girl

ਕੈਬਨਿਟ ਨੇ ਅੱਜ ਬੁਢਾਪਾ ਪੈਨਸ਼ਨ ਨੂੰ 250 ਤੋਂ ਵਧਾ ਕੇ 750 ਕਰਨ ਦੀ ਮਨਜ਼ੂਰੀ ਦਿੱਤੀ ਹੈ। ਇਸ ਬਾਰੇ ਕਾਂਗਰਸ ਨੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਤੇ ਕਾਂਗਰਸ ‘ਤੇ ਇਸ ਦਾ ਕਾਫੀ ਦਬਾਅ ਸੀ।

The Punjab Cabinet on Wednesday gave its approval to notify the crop loan waiver scheme announced by chief minister Captain Amarinder Singh in the state assembly in June this year.  Image result for punjab farmer girl

Besides taking over the entire eligible loan amount of the farmers covered by the debt waiver scheme, the government has decided to also take over the outstanding interest of farmers from 1st April, 2017 till the date of notification, which will lead to an additional Rs 400 crore benefit to the farmers.

The notification envisages that in case of marginal farmer (less than 2.5 acres) the entire eligible amount of those farmers who have total outstanding crop loan liability upto Rs 2 lakh shall be provided as debt relief and in case of eligible amount of more than Rs 2 lakh, only Rs 2 lakh shall be provided as debt relief. In case of small famers (from 2.5 acres to less than 5 acres), the entire eligible amount of those farmers who have total outstanding crop loan liability upto Rs.2 lakh,Image result for punjab farmer girlshall  be provided as debt relief. In case of small famers (from 2.5 acres to less than 5 acres), the entire eligible amount of those farmers who have total outstanding crop loan liability upto Rs.2 lakh, shall be provided as debt relief.

The debt waiver scheme would cover crop loan disbursed to farmers in the state by scheduled commercial banks, cooperative credit institutions (including urban cooperative banks and regional rural banks, collectively called as the ‘lending institutions’.

ਸਿੱਖ ਨੌਜਵਾਨ ਨੇ ਸਿਗਰਟ ਪੀਣ ਤੋਂ ਰੋਕਿਆ, ਤਾਂ ਸਿੱਖ ਦਾ ਕਰ ਦਿੱਤਾ ਕਤਲ ..

ਸਿੱਖ ਵੀਰ ਨੇ ਇੰਨਾ ਹੀ ਕਿਹਾ ਸਾਇਡ ਤੇ ਹੋ ਕੇ ਸਿਗਰਟ ਪੀ ਲਵੋ ਤੇ .. ਕੀ ਕੁੱਝ ਹੋ ਗਿਆ ..
Delhi- इसे इतना मारा के अाखिरकार अाज सुबह इसने मरकर ही दम लीया  …
Gurpreet Singh का कसूर बस इतना था की सीगरेट पीने वाले ने जब उस पर सीगरेट धुअां छाेडा ताे उसने उसकाे थाेडा उधर हाेके सीगरेट पीने की सलाह देदी ।


ਪੰਜਾਬ ਦੀ ਧਰਤੀ ਹੁਣ ਮਹਿਜ਼ ਪੰਜ ਦਰਿਆਵਾਂ ਦੀ ਧਰਤੀ ਹੀ ਨਹੀਂ ਰਹੀ, ਇੱਥੇ ਹੁਣ ਛੇਵਾਂ ਦਰਿਆ ਵੀ ਵਗ ਰਿਹਾ ਹੈ…ਇਸ ਦਰਿਆ ਨੇ ਪੰਜਾਬ ਵਿਚ ਆਪਣਾ ਵਿਸਥਾਰ ਬਹੁਤ ਹੀ ਤੇਜ਼ ਚਾਲ ਨਾਲ ਕੀਤਾ ਹੈ, ਜੋ ਕਿ ਰੁਕਿਆ ਨਹੀਂ ਸਗੋਂ ਬਹੁਤ ਤੇਜ਼ ਵੇਗ ਨਾਲ ਵਗ ਰਿਹਾ ਹੈ। 
ਨਸ਼ੇ ਉਨ੍ਹਾਂ ਪਦਾਰਥਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨੋਸ਼ ਕਰਨ (ਖਾਣ-ਪੀਣ) ਨਾਲ ਨਸ਼ਈ ਦੇ ਤਨ ਮਨ ਉਤੇ ਬੇ-ਖ਼ੁਦੀ, ਮਦਹੋਸ਼ੀ, ਮਸਤੀ, ਤੇ ਖ਼ੁਮਾਰੀ ਦਾ ਅਨੁਪ੍ਰਭਾਵ ਹੋਵੇ। ਨਸ਼ਿਆਂ ਦੇ ਸੇਵਨ ਨਾਲ ਮਨੁੱਖੀ ਮਨ ਦੀਆਂ ਵਿਕਾਰੀ ਰੁਚੀਆਂ ਨੂੰ ਬਲ ਮਿਲਦਾ ਹੈ, ਅਤੇ ਮਨ/ਅਤਮਾ ਦੀ ਮਲੀਨਤਾ ਵਿੱਚ ਵਾਧਾ ਹੁੰਦਾ ਹੈ। ਮਨ ਜਿਤਨਾ ਵਧੇਰੇ ਮਲੀਨ, ਪ੍ਰਾਣੀ ਉਤਨਾ ਹੀ ਜ਼ਿਅਦਾ ਮਨਮੁੱਖ, ਅਤੇ ਪਰਮਾਤਮਾ ਵੱਲੋਂ ਬੇਮੁੱਖ ਹੋਵੇਗਾ। ਇਸ ਸੱਚ ਕਾਰਣ ਹੀ ਗੁਰਬਾਣੀ ਵਿੱਚ ਨਸ਼ਿਆਂ ਨੂੰ, ਅਨਮੋਲ ਅਤੇ ਦੁਰਲੱਭ ਮਾਨਵ ਜੀਵਨ ਲਈ ਲਾਅਨਤ ਅਤੇ ਸ਼ਰਾਪ ਕਿਹਾ ਗਿਆ ਹੈ।Image result for sikh drugs

ਨਸ਼ੇ ਮਨੁੱਖਾ ਜੀਵਨ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਿਤ ਤੇ ਭਾਰੂ ਰਹੇ ਹਨ। ਸੰਸਾਰ ਦੇ ਬਹੁਤ ਸਾਰੇ ਧਰਮ-ਗ੍ਰੰਥਾਂ ਵਿੱਚ ਨਸ਼ੇ ਵਿਹਿਤ/ਜਾਇਜ਼ ਦੱਸੇ ਗਏ ਹਨ। ਕਈ ਗ੍ਰੰਥਾਂ ਵਿੱਚ ਸ਼ਰਾਬ ਆਦਿ ਨਸ਼ਿਆਂ ਦੇ ਬਣਾਉਣ ਦੀਆਂ ਵਿਧੀਆਂ ਤੇ ਕਿਸਮਾਂ ਦਾ ਉਲੇਖ ਵੀ ਮਿਲਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਭੂ, ਦੇਵੀ ਦੇਵਤਿਆਂ ਅਤੇ ਪੁਜਾਰੀਆਂ ਨੂੰ ਖ਼ੁਸ਼ ਕਰਕੇ ਮੰਨਤਾਂ ਮਨਵਾਉਣ ਲਈ ਸ਼ਰਾਬ ਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦੀ ਭੇਟਾ ਜ਼ਰੂਰੀ ਹੈ। ਗੁਰੂ ਗ੍ਰੰਥ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਬ੍ਰਹਮਗਿਆਨੀਆਂ ਨੇ ਮਨੁੱਖਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਕੇ ਇਨ੍ਹਾਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ।

ਸੰਸਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਸੂਚੀ ਬਹੁਤ ਲੰਬੀ ਹੈ, ਅਤੇ ਦਿਨ ਬ ਦਿਨ ਲੰਬੇਰੀ ਹੁੰਦੀ ਜਾ ਰਹੀ ਹੈ। ਸੁਰਾ, ਸੋਮਰਸ, ਧਤੂਰਾ, ਸ਼ਰਾਬ, ਭੰਗ, ਪੋਸਤ, ਅਫ਼ੀਮ, ਨਸਵਾਰ, ਚਰਸ, ਗਾਂਜਾ, ਤੇ ਤਬਾਕੂ ਆਦਿ ਤੋਂ ਬਿਨਾਂ, ਅੱਜਕਲ ਰਸਾਇਨਕ ਪਦਾਰਥਾਂ (chemicles) ਤੋਂ ਕਈ ਨਸ਼ੀਲੇ, ਜ਼ਹਿਰੀਲੇ ਅਤੇ ਘਾਤਿਕ ਨਸ਼ੇ ਤਿਆਰ ਕੀਤੇ ਜਾਂਦੇ ਹਨ। (ਖੋਜ ਅਨੁਸਾਰ, ਤਬਾਕੂ ਭਾਰਤ ਵਿੱਚ ਪਹਿਲੀ ਵਾਰ 17ਵੀਂ ਸਦੀ ਵਿੱਚ ਲਿਆਂਦਾ ਗਿਆ। ਗੁ: ਗ੍ਰੰਥ ਦੀ ਸੰਪਾਦਨਾ 1604 ਈ: ਵਿੱਚ ਹੋ ਚੁੱਕੀ ਸੀ। ਇਸ ਲਈ ਗੁ: ਗ੍ਰੰਥ ਵਿੱਚ ਤਬਾਕੂ ਦਾ ਜ਼ਿਕਰ ਨਹੀਂ ਹੈ। ਤੰਬਾਕੂ-ਸੇਵਨ ਦੀ ਮਨਾਹੀ ਰਹਿਤਨਾਮਿਆਂ ਆਦਿ ਪੁਸਤਕਾਂ ਵਿੱਚ ਹੈ)। ਗੁਰਮੱਤ ਅਨੁਸਾਰ ਖਾਣ-ਪੀਣ ਦਾ ਕੋਈ ਵੀ ਨਸ਼ਾ ਬੁਰਾ ਹੈ।

ਸ਼ੇਅਰ ਜਰੂਰ ਕਰੋ ਜੇ ਸਰਦਾਰ ਜੀ ਦੀ ਗੱਲ ਸਹੀ ਲੱਗੀ ਤਾਂ

ਜਦ ਮੈਂ ਵੇਸਵਾਵਾਂ ਦੇ ਅੱਡੇ ਦੇ ਚਾਹ ਪੀਤੀ…..
ਪੰਦਰਾਂ ਕੁ ਸਾਲ ਪਹਿਲਾਂ ਦੀ ਗੱਲ ਹੈ ਜਦ ਮੈ ਆਪਣੇ ਡਰਾਈਵਰਾਂ ਨਾਲ ਟਰੱਕਾਂ ਵਿੱਚ ਰਾਜਸਥਾਨ ਤੋਂ ਅਸਾਮ ਦੇ ਲਈ ਮਾਰਬਲ ਭਰਕੇ ਲੈਕੇ ਗਏ ਅਤੇ ਵਾਪਸੀ ਸਮੇਂ ਗੁਹਾਟੀ ਤੋਂ ਪੰਜਾਬ ਲਈ ਕੋਲਾ ਭਰਕੇ ਲਈ ਆ ਰਹੇ ਸਾਂ । ਆਮ ਲੋਕ ਭਾਵੇਂ ਟਰੱਕ ਡਰਾਈਵਰਾਂ ਨੂੰ ਜਿੰਨਾਂ ਮਰਜੀ ਮਾੜਾ ਕਹੀ ਜਾਣ ਪਰ ਇੰਹਨਾਂ ਦੀ ਜਿੰਦਗੀ ਬਹੁਤ ਹੀ ਮੁਸਕਲ ਹਾਲਤਾਂ ਵਿੱਚ ਜੂਝਦੇ ਬਹਾਦਰਾਂ ਵਾਲੀ ਹੁੰਦੀ ਹੈ । ਇਸ ਕਿੱਤੇ ਬਾਰੇ ਕੋਈ ਸਰਕਾਰੀ ਨਿਯਮ ਕਾਨੂੰਨ ਨਾਂ ਹੋਣ ਕਰਕੇ ਇਹ ਕਿੱਤਾ ਵੀ ਰੱਬ ਆਸਰੇ ਅਤੇ ਬਹੁਤ ਸਾਰੇ ਖਤਰੇ ਝੱਲ ਕੇ ਹੀ ਇਸ ਵਿੱਚ ਮਾੜੀ ਮੋਟੀ ਸਫਲਤਾ ਮਿਲਦੀ ਹੈ । ਸਾਰਾ ਸਾਰਾ ਦਿਨ ਮਾਨਸਿਕ ਸੰਤਾਪ ਹੰਢਾਉਦਿਆਂ ਅਤੇ ਸਰੀਰ ਨੂੰ ਵੀ ਬਹੁਤ ਸਾਰਾ ਕਸ਼ਟ ਦੇ ਕੇ ਹੀ ਡਰਾਈਵਰੀ ਕੀਤੀ ਜਾ ਸਕਦੀ ਹੈ ।
ਆਪਣੇ ਘਰਾਂ ਤੋਂ ਪਤਾ ਨਹੀਂ ਕਿੰਨੇ ਕੁ ਦਿਨ ਦੂਰ ਰਹਿਣਾਂ ਪੈ ਜਾਵੇ ਕੁੱਝ ਨਹੀਂ ਕਿਹਾ ਜਾ ਸਕਦਾ ਹੁੰਦਾਂ । ਇਸ ਤਰਾਂ ਦੇ ਹਾਲਤਾਂ ਵਿੱਚ ਅਕਸਰ ਹੀ ਇਸ ਕਿੱਤੇ ਦੇ ਲੋਕ ਕੁੱਝ ਪਲਾਂ ਦੀਆਂ ਖੁਸੀਆਂ ਲਈ ਬਦਨਾਮ ਥਾਵਾਂ ਦੇ ਵੱਲ ਮੂੰਹ ਕਰ ਲੈਂਦੇ ਹਨ ਜਿੰਨਾਂ ਤੇ ਜਾਣਾਂ ਅੱਜਕਲ ਏਡਜ ਵਰਗੀਆਂ ਬਿਮਾਰੀਆਂ ਕਾਰਨ ਖਤਰੇ ਦੀ ਘੰਟੀ ਵਾਂਗ ਹੀ ਹੈ ਜੋ ਕਦੇ ਵੀ ਵੱਜ ਸਕਦੀ ਹੈ । ਇਸ ਤਰਾਂ ਦੇ ਹਾਲਾਤਾਂ ਵਿੱਚ ਹੀ ਮੇਰੇ ਡਰਾਈਵਰਾਂ ਨੇ ਵੀ ਵਾਪਸੀ ਤੇ ਪੱਛਮੀ ਬੰਗਾਲ ਵਿੱਚ ਦਾਖਲ ਹੋਣ ਤੇ ਮੇਰੇ ਕੋਲੋਂ ਇਸਲਾਮ ਪੁਰ ਦੇ ਬਦਨਾਮ ਅੱਡਿਆਂ ਤੇ ਜਾਣ ਦੀ ਇਜਾਜਤ ਲੈ ਲਈ ਜਿਸਨੂੰ ਇਹ ਲੋਕ ਸਹੁਰੇ ਜਾਣਾਂ ਹੀ ਕਹਿੰਦੇ ਹਨ । ਜਦ ਸਾਡੇ ਟਰੱਕ ਇਸਲਾਮ ਪੁਰ ਆਕੇ ਰੁਕੇ ਤਾਂ ਉੱਥੋਂ ਦੇ ਹੋਟਲ ਮਾਲਕ ਜਿਸਨੂੰ ਦਾਦਾ ਕਹਿਕੇ ਬੁਲਾਇਆ ਜਾਂਦਾ ਸੀ ਦੁਆਰਾ ਇੱਕ ਬਦਨਾਮ ਅੱਡੇ ਦਾ ਰਾਹ ਦਿਖਾ ਦਿੱਤਾ ਗਿਆ ਕਿਉਂਕਿ ਇੰਹਨਾਂ ਢਾਬੇ ਚਲਾਉਣ ਵਾਲੇ ਦਾਦਿਆਂ ਦੀ ਮੱਦਦ ਨਾਲ ਜਾਣ ਤੇ ਕਿਸੇ ਕਿਸਮ ਦਾ ਪੁਲੀਸ ਵਗੈਰਾ ਦਾ ਡਰ ਨਹੀਂ ਹੁੰਦਾ ।
ਡਰਾਇਵਰੀ ਭਾਸਾ ਵਿੱਚ ਇਹੋ ਜਿਹੀਆਂ ਥਾਵਾਂ ਨੂੰ ਸਹੁਰਿਆਂ ਦਾ ਘਰ ਕਿਹਾ ਜਾਂਦਾ ਹੈ। ਸਹੁਰੇ ਜਾਣ ਸਮੇਂ ਡਰਾਈਵਰਾਂ ਨੇ ਮੈਨੂੰ ਵੀ ਨਾਲ ਚੱਲਣ ਲਈ ਕਿਹਾ ਅਤੇ ਮੈਂ ਵੀ ਸਹਿਮਤੀ ਦੇ ਦਿੱਤੀ । ਕਾਮਰੇਡਾਂ ਦੇ ਅਖੌਤੀ ਵਿਕਾਸ ਵਾਲੇ ਇਸ ਸੂਬੇ ਵਿੱਚ ਅੱਤ ਦੀ ਗਰੀਬੀ ਹੈ । ਇਹ ਬਦਨਾਮ ਅੱਡਾ ਵੀ ਇਸਦੀ ਕਹਾਣੀ ਕਹਿ ਰਿਹਾ ਸੀ ਜੋ ਕਿ ਬਿਲਕੁੱਲ ਕੱਚੇ ਘਰ ਦੇ ਵਿੱਚ ਚਲਾਇਆਂ ਜਾ ਰਿਹਾ ਸੀ । ਮੇਰੇ ਤਿੰਨ ਡਰਾਈਵਰ ਉਸ ਥਾਂ ਤੇ ਜਾਣ ਸਾਰ ਹੀ ਇੱਕ ਇੱਕ ਕੁੜੀ ਦੇ ਨਾਲ ਸਹਿਮਤੀ ਕਰਕੇ ਉਸ ਥਾਂ ਦੇ ਛੋਟੇ ਛੋਟੇ ਕੱਚੇ ਕਮਰਿਆਂ ਦੇ ਵਿੱਚ ਚਲੇ ਗਏ ਪਰ ਮੈਂ ਉਹਨਾਂ ਦੇ ਪਹਿਲੇ ਹੀ ਕਮਰੇ ਜੋ ਆਉਭਗਤ ਕਰਨ ਵਾਲਾ ਰਿਸੈਪਪਸਨਿਸਟ ਕਮਰੇ ਦੇ ਤੌਰ ਤੇ ਸੀ ਹੀ ਵਿੱਚ ਬੈਠਾ ਰਿਹਾ । ਉਹਨਾਂ ਦੀ ਮਾਲਕਣ ਨੇ ਜਦ ਮੈਨੂੰ ਉੱਥੇ ਬੈਠਾ ਦੇਖਿਆ ਤਦ ਉਸਨੇ ਇੱਕ ਨਵੀਂ ਕੁੜੀ ਮੇਰੇ ਕੋਲ ਭੇਜੀ ਪਰ ਮੈਂ ਉਸਨੂੰ ਕਿਸੇ ਬਹਾਨੇ ਵਾਪਸ ਭੇਜ ਦਿੱਤਾ ਇਸ ਤਰਾਂ ਕਰਕੇ ਤਿੰਨ ਕੁੜੀਆਂ ਵਾਰੋ ਵਾਰੀ ਮੇਰੇ ਕੋਲ ਆਈਆਂ ਜੋ ਅਸਲੀਲ ਹਰਕਤਾਂ ਤੋਂ ਵੀ ਪਰਹੇਜ ਨਹੀ ਕਰ ਰਹੀਆਂ ਸਨ ਪਰ ਮੈਂ ਤਿੰਨਾਂ ਨੂੰ ਹੀ ਜਵਾਬ ਦੇਕੇ ਵਾਪਸ ਭੇਜਿਆਂ । ਆਖਰ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਹੀ ਸੁੰਦਰ ਕੁੜੀ ਨੂੰ ਮੇਰੇ ਕੋਲ ਭੇਜਿਆਂ ਗਿਆਂ ਕਿਉਕਿ ਮਾਲਕਣ ਨਹੀਂ ਚਾਹੁੰਦੀ ਸੀ ਕਿ ਕੋਈ ਆਇਆ ਹੋਇਆ ਗਾਹਕ ਬਿਨਾਂ ਕੁੱਝ ਖਰਚਿਆਂ ਵਾਪਸ ਜਾਵੇ । ਇਸ ਚੌਥੀ ਬਹੁਤ ਹੀ ਸੋਹਣੀ ਕੁੜੀ ਨੇ ਹੱਦ ਤੋਂ ਅੱਗੇ ਜਾਕੇ ਵੀ ਹਰਕਤਾਂ ਕਰਨ ਦੀ ਕੋਸਿਸ ਕੀਤੀ ਜਿਸਨੂੰ ਮੈ ਰੋਕਣ ਲਈ ਪੁੱਛ ਲਿਆ ਕਿ ਕੀ ਤੈਨੂੰ ਕਦੀ ਆਪਣੇ ਮਾਂ ਬਾਪ ਜਾਂ ਭੈਣ ਭਰਾ ਯਾਦ ਆਉਂਦੇ ਹਨ । ਮੇਰੀ ਇਸ ਗੱਲ ਤੇ ਹੀ ਉਸ ਕੁੜੀ ਨੇ ਆਪਣੀਆਂ ਗਲਤ ਹਰਕਤਾਂ ਕਰਨੀਆਂ ਬੰਦ ਕਰ ਦਿੱਤੀਆਂ ਅਤੇ ਇਹ ਗੱਲ ਮੇਰੇ ਮੂੰਹੋਂ ਸੁਣਕੇ ਗੰਭੀਰ ਜਿਹੀ ਹੋਈ ਕਿਸੇ ਡੂੰਘੀ ਸੋਚ ਵਿੱਚ ਗੁਜਰਦਿਆਂ ਪੁੱਛਿਆਂ ਕਿ ਕਿਆ ਆਪ ਨਹੀਂ ਜਾਉਗੇ । ਮੇਰਾ ਨਾਂ ਵਿੱਚ ਜਵਾਬ ਸੁਣਕੇ ਉਹ ਚਲੀ ਗਈ ਅਤੇ ਮਾਲਕਣ ਨੂੰ ਜਾਕੇ ਕਹਿ ਦਿੱਤਾ ਕਿ ਇਹ ਸਰਦਾਰ ਨਹੀਂ ਜਾਏਗਾ । ਇਹ ਸੁਣਕੇ ਉਹਨਾਂ ਦੀ ਮਾਲਕਣ ਨੇ ਵੀ ਉਸਨੂੰ ਅਸਫਲ ਰਹਿਣ ਤੇ ਝਾੜ ਪਾਈ ।
ਇਸ ਤੋਂ ਬਾਅਦ ਸਭ ਤੋਂ ਪਹਿਲਾਂ ਵਾਲੀ ਕੁੜੀ ਫਿਰ ਆਈ ਅਤੇ ਮੈਨੂੰ ਪੁੱਛਣ ਲੱਗੀ ਸਰਦਾਰ ਜੀ ਆਪ ਮਾਲਕ ਹੋ ਅਤੇ ਕੀ ਆਪ ਵਿਆਹੇ ਹੋਏ ਹੋ ਮੇਰਾ ਜਵਾਬ ਹਾਂ ਵਿੱਚ ਮਿਲਣ ਤੇ ਉਸ ਨੇ ਫੇਰ ਪੁੱਛਿਆ ਕਿ ਕੀ ਤੁਹਾਡੇ ਬੱਚੇ ਵੀ ਹਨ ? ਕੀ ਤੁਹਾਨੂੰ ਉਹਨਾਂ ਦੀ ਯਾਦ ਆਉਂਦੀ ਹੈ ਆਦਿ ਕਈ ਪ੍ਰਸਨ ਪੁੱਛੇ ਗਏ ਅਤੇ ਫਿਰ ਮੈਨੂੰ ਉਸ ਬਿਨਾਂ ਕਿਸੇ ਡਰ ਅਤੇ ਝਿਝਕ ਦੇ ਬੈਠਣ ਲਈ ਕਿਹਾ ਗਿਆ । ਉਸ ਇਹ ਵੀ ਕਿਹਾ ਸਰਦਾਰ ਜੀ ਅਬ ਆਪ ਕੋ ਕੋਈ ਤੰਗ ਨਹੀਂ ਕਰੇਗਾ । ਇਸ ਤੋਂ ਬਾਅਦ ਉਸ ਕੁੜੀ ਨੇ ਮੇਰੇ ਲਈ ਉੱਥੇ ਪਿਆ ਟੀਵੀ ਚਲਾ ਦਿੱਤਾ ਅਤੇ ਕਿਹਾਂ ਸਰਦਾਰ ਜੀ ਆਪ ਸਾਂਤੀ ਨਾਂ ਦਾ ਸੀਰੀਅਲ ਦੇਖੋ ਜਿਸ ਵਿੱਚ ਇੱਕ ਬਹੁਤ ਹੀ ਅੱਛੀ ਪਰੀਵਾਰਕ ਕਹਾਣੀ ਦਿਖਾਈ ਜਾਂਦੀ ਹੈ ।
ਉਸਨੇ ਮੈਨੂੰ ਚਾਹ ਪੀਣ ਲਈ ਵੀ ਕਿਹਾ ਅਤੇ ਮੇਰੇ ਹਾਂ ਕਰਨ ਤੇ ਥੋੜੀ ਦੇਰ ਬਾਅਦ ਹੀ ਉਹ ਕੁੜੀ ਚਾਹ ਲੈਕੇ ਵਾਪਸ ਆ ਗਈ । ਇਸ ਤਰਾਂ ਉਸ ਬਦਨਾਮ ਕੋਠੇ ਦੀਆਂ ਬਦਨਾਮ ਕੁੜੀਆਂ ਵੱਲੋਂ ਮੇਰੇ ਵੱਲ ਇੱਜਤ ਭਰੀਆਂ ਨਜਰਾਂ ਨਾਲ ਦੇਖਿਆਂ ਗਿਆ । ਉਸ ਕੋਠੇ ਤੇ ਇੱਜਤ ਦੇ ਰੂਪ ਵਿੱਚ ਮਿਲਿਆ ਚਾਹ ਦਾ ਕੱਪ ਮੈਨੂੰ ਹਮੇਸਾਂ ਯਾਦ ਰਹਿੰਦਾਂ ਹੈ । ਮੇਰੇ ਡਰਾਈਵਰ ਜਦ ਇੱਕ ਘੰਟੇ ਦੇ ਬਾਅਦ ਬਾਹਰ ਆਏ ਤਦ ਉਹ ਮੈਨੂੰ ਵੀ ਪੁੱਛਣ ਲੱਗੇ ਬਾਈ ਤੁਸੀ ਨਹੀਂ ਗਏ ਕਿਸੇ ਨਾਲ । ਜਦ ਮੈ ਉਹਨਾਂ ਨੂੰ ਸਾਰੀ ਕਹਣੀ ਦੱਸੀ ਅਤੇ ਇਹ ਵੀ ਕਿਹਾ ਕਿ ਕਿਸ ਤਰਾਂ ਇੰਹਨਾਂ ਨੇ ਮੈਨੂੰ ਤਾਂ ਚਾਹ ਵੀ ਪਿਆਈ ਹੈ । ਇਹ ਸੁਣਕੇ ਉਹ ਵੀ ਬਹੁਤ ਹੱਸੇ ਅਤੇ ਹੈਰਾਨ ਹੋਏ ਕਿਉਂਕਿ ਇੰਹਨਾਂ ਅੱਡਿਆਂ ਤੇ ਇੱਜਤ ਤਾਂ ਰੁਲਦੀ ਰਹਿੰਦੀ ਹੈ ਪਰ ਚਾਅ ਦੇ ਗਲਾਸ ਇੱਜਤ ਦੀ ਥਾਂ ਤੇ ਕਦੇ ਵੀ ਨਹੀਂ ਪੇਸ਼ ਕੀਤੇ ਜਾਂਦੇ ।
ਲੇਖਕ ਗੁਰਚਰਨ ਜਿਲਾ ਬਰਨਾਲਾ

ਦੇਖੌ ਕਿਵੇਂ ਬੀਤ ਰਹੀ ਹੈ ਰਾਮ ਰਹੀਮ ਦੀ ਜੇਲ੍ਹ ਜੰਦਗੀ ਕੀ ਕਰਦਾ ਹੈ ਕੰਮ ..!!

ਕੋਈ ਸਮਾਂ ਸੀ ਜਦੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਇਕ ਬੈਂਗਣ ਪੰਜ ਹਜ਼ਾਰ ਰੁਪਏ ਵਿੱਚ ਵਿਕ ਜਾਂਦਾ ਸੀ ਪਰ ਹੁਣ ਜੇਲ੍ਹ ਵਿੱਚ ਸਬਜ਼ੀਆਂ ਉਗਾਉਣ ਬਦਲੇ ਉਸ ਨੂੰ ਇਕ ਦਿਨ ਦਾ ਮਹਿਜ਼ 20 ਰੁਪਏ ਮਿਹਨਤਾਨਾ ਮਿਲੇਗਾ। ਹਰਿਆਣਾ ਦੇ ਡਾਇਰੈਕਟਰ ਜਨਰਲ ਜੇਲ੍ਹਾਂ ਕੇਪੀ ਸਿੰਘ ਨੇ ਪੁਸ਼ਟੀ ਕੀਤੀ ਕਿ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ’ਚ ਉਸ ਦੀ ਬੈਰਕ ਨੇੜੇ 600 ਗਜ਼ ਜਗ੍ਹਾ ਉਤੇ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। Image result for farmer ram rahim
ਇਸ ਬਦਲੇ ਉਸ ਨੂੰ ਪ੍ਰਤੀ ਦਿਨ 20 ਰੁਪਏ ਮਿਲਣਗੇ, ਜੋ ਗੈ਼ਰਹੁਨਰਮੰਦ ਵਰਕਰਾਂ ਨੂੰ ਮਿਹਨਤਾਨਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਉਗਾਈਆਂ ਸਬਜ਼ੀਆਂ ਜੇਲ੍ਹ ਵਿੱਚ ਹੀ ਪਕਾ ਕੇ ਕੈਦੀਆਂ ਨੂੰ ਖੁਆਈਆਂ ਜਾਣਗੀਆਂ। ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ’ਚ ਡੇਰਾ ਮੁਖੀ ਨੂੰ 20 ਸਾਲ ਕੈਦ ਕੀਤੀ ਹੈ।
ਸੂਤਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਨਾ ਤਾਂ ਬਾਹਲਾ ਪੜ੍ਹਿਆ-ਲਿਖਿਆ ਹੈ ਅਤੇ ਨਾ ਹੀ ਉਸ ਕੋਲ ਕੋਈ ਖਾਸ ਹੁਨਰ ਹੈ, ਜਿਸ ਕਾਰਨ ਉਸ ਨੂੰ ਕੋਈ ਖਾਸ ਮੁਹਾਰਤ ਵਾਲਾ ਕੰਮ ਨਹੀਂ ਦਿੱਤਾ ਜਾ ਸਕਦਾ। ਜਾਣਕਾਰੀ ਮੁਤਾਬਕ ਡੇਰਾ ਮੁਖੀ ਨੇ ਜੇਲ੍ਹ ਅਧਿਕਾਰੀਆਂ ਨੂੰ ਮਹਿਜ਼ ਦੋ ਮੋਬਾਈਲ ਨੰਬਰ ਦਿੱਤੇ ਹਨ, ਜਿਨ੍ਹਾਂ ਨਾਲ ਉਹ ਗੱਲ ਕਰਨਾ ਚਾਹੁੰਦਾ ਹੈ।

ਇਨ੍ਹਾਂ ਵਿੱਚੋਂ ਇਕ ਨੰਬਰ ਉਸ ਦਾ ਆਪਣਾ ਹੀ ਹੈ ਅਤੇ ਦੂਜਾ ਨੰਬਰ ਹਨੀਪ੍ਰੀਤ ਦਾ ਹੈ। ਉਸ ਨੇ ਦਸ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਸੌਂਪੀ ਹੈ, ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦਾ ਹੈ। ਇਨ੍ਹਾਂ ’ਚੋਂ ਕੇਵਲ ਉਸ ਦੀ ਮਾਤਾ ਨਸੀਬ ਕੌਰ ਦੇ ਵੇਰਵਿਆਂ ਦੀ ਹੀ ਪੁਸ਼ਟੀ ਹੋ ਸਕੀ ਹੈ।

ਦੋਵਾਂ ਵਿਚਾਲੇ ਸ਼ੀਸ਼ਾ ਤੇ ਜਾਲੀ ਕਾਰਨ …..

50 ਮਿੰਟ ਤਕ ਜੇਲ੍ਹ ‘ਚ ਰਹੀ, ਪਰ 20 ਮਿੰਟ ਤੱਕ ਹੀ ਹੋਈ ਮਾਂ-ਪੁੱਤ ‘ਚ ਗੱਲਬਾਤ
ਰਾਮ ਸਿੰਘ ਬਰਾੜ


ਚੰਡੀਗੜ੍ਹ, 14 ਸਤੰਬਰ -ਸਾਧਵੀਆਂ ਨਾਲ ਸਰੀਰਕ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਮਿਲਣ ਤਿੰਨ ਹਫ਼ਤਿਆਂ ਬਾਅਦ ਪਹਿਲੀ ਵਾਰ ਉਸ ਦੇ ਪਰਿਵਾਰਕ ਮੈਂਬਰਾਂ ਦੇ ਤੌਰ ‘ਤੇ ਉਸ ਦੀ ਮਾਂ ਨਸੀਬ ਕੌਰ ਸੁਨਾਰੀਆ ਜੇਲ੍ਹ ਪਹੁੰਚੀ | ਨਸੀਬ ਕੌਰ ਸ਼ਾਮ ਕਰੀਬ 4 ਵਜੇ ਗੁਰਮੀਤ ਰਾਮ ਰਹੀਮ ਨੂੰ ਮਿਲਣ ਤੋਂ ਬਾਅਦ ਵਾਪਸ ਚਲੀ ਗਈ | ਜੇਲ੍ਹ ‘ਚ ਨਸੀਬ ਕੌਰ ਨੇ ਕਰੀਬ 50 ਮਿੰਟ ਬਿਤਾਏ, ਪਰ ਗੁਰਮੀਤ ਰਾਮ ਰਹੀਮ ਨਾਲ ਉਸ ਦੀ ਮੁਲਾਕਾਤ ਸਿਰਫ਼ 20 ਮਿੰਟ ਹੀ ਹੋ ਸਕੀ | ਜੇਲ੍ਹ ਦੇ ਮੁਲਾਕਾਤੀ ਕਮਰੇ ‘ਚ ਜਾਲੀ ਤੇ ਸ਼ੀਸ਼ੇ ਦੇ ਦੋਵਾਂ ਪਾਸੇ ਮਾਂ-ਪੁੱਤ ਦੀ ਮੁਲਾਕਾਤ ਹੋਈ ਤੇ ਦੋਵਾਂ ਪਾਸੇ ਲੱਗੇ ਫ਼ੋਨ ‘ਤੇ ਹੀ ਗੱਲ ਹੋ ਸਕੀ | ਦੋਵੇਂ ਨਾਲ-ਨਾਲ ਬੈਠ ਨਹੀਂ ਸਕੇ ਤੇ ਇਕ-ਦੂਜੇ ਦੇ ਗਲੇ ਵੀ ਨਹੀਂ ਲੱਗ ਸਕੇ, ਪਰ ਜਾਲੀ ਤੇ ਸ਼ੀਸ਼ੇ ਦੇ ਇਕ ਪਾਸੇ ਨਸੀਬ ਕੌਰ ਤੇ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਇਕ-ਦੂਜੇ ਨੂੰ ਦੇਖ ਸਕਦੇ ਸਨ | ਜਦ ਗੁਰਮੀਤ ਰਾਮ ਰਹੀਮ ਨੂੰ ਉਸ ਦੀ ਮਾਂ ਨਾਲ ਮੁਲਾਕਾਤ ਕਰਵਾਉਣ ਲਈ ਮੁਲਾਕਾਤੀ ਕਮਰੇ ‘ਚ ਲਿਆਂਦਾ ਤਾਂ ਉਸ ਸਮੇਂ ਜੇਲ੍ਹ ਦੇ ਹੋਰਾਂ ਕੈਦੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ‘ਚ ਭੇਜ ਦਿੱਤਾ ਤੇ ਕਿਸੇ ਕੈਦੀ ਤੇ ਜੇਲ੍ਹ ਦੇ ਆਮ ਸਟਾਫ਼ ਨੂੰ ਵੀ ਗੁਰਮੀਤ ਰਾਮ ਰਹੀਮ ਦੇ ਨੇੜੇ-ਤੇੜੇ ਨਹੀਂ ਫ਼ੜਕਣ ਦਿੱਤਾ | ਪੂਰੀ ਜੇਲ੍ਹ ਨੂੰ ਇਕ ਤਰ੍ਹਾਂ ਨਾਲ ਬੰਦ ਕਰ ਕੇ ਹੀ ਗੁਰਮੀਤ ਰਾਮ ਰਹੀਮ ਦੀ ਮੁਲਾਕਾਤ ਕਰਵਾਈ ਗਈ | ਜੇਲ੍ਹ ਦੇ ਹੋਰਾਂ ਕੈਦੀਆਂ ਨੂੰ ਉਨ੍ਹਾਂ ਦੀਆਂ ਬੈਰਕਾਂ ‘ਚ ਵਾਪਸ ਭੇਜਣ ਤੇ ਫਿਰ ਕਰੜੀ ਸੁਰੱਖਿਆ ‘ਚ ਗੁਰਮੀਤ ਰਾਮ ਰਹੀਮ ਨੂੰ ਮੁਲਾਕਾਤੀ ਕਮਰੇ ‘ਚ ਲਿਆਉਣ ਲਈ ਜਿਹੜਾ ਸਮਾਂ
ਲੱਗਾ ਉਸ ਕਰ ਕੇ ਗੁਰਮੀਤ ਰਾਮ ਰਹੀਮ ਦੀ ਆਪਣੀ ਮਾਂ ਨਾਲ ਕਰੀਬ 20 ਮਿੰਟ ਹੀ ਮੁਲਾਕਾਤ ਹੋ ਸਕੀ। ਇਸ ਨਾਲ ਅੱਜ ਸੁਨਾਰੀਆ ਜੇਲ੍ਹ ‘ਚ ਪਿਛਲੇ ਤਿੰਨ ਹਫ਼ਤਿਆਂ ਤੋਂ ਬੰਦ ਗੁਰਮੀਤ ਰਾਮ ਰਹੀਮ ਨੂੰ ਵੀਰਵਾਰ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਕਿ ਜੇਲ੍ਹ ‘ਚ ਆਉਣ ਦੇ ਬਾਅਦ ਘੱਟੋ-ਘੱਟ ਪਹਿਲੀ ਵਾਰ ਪਰਿਵਾਰ ਦੇ ਕਿਸੇ ਮੈਂਬਰ ਨਾਲ ਮਿਲਣ ਦਾ ਉਸ ਨੂੰ ਮੌਕਾ ਮਿਲਿਆ। ਗੁਰਮੀਤ ਰਾਮ ਰਹੀਮ ਦੀ ਮਾਂ ਨਸੀਬ ਕੌਰ ਦੁਪਹਿਰ ਕਰੀਬ 3:10 ‘ਤੇ ਡਰਾਈਵਰ ਨਾਲ ਉਸ ਨੂੰ ਮਿਲਣ ਲਈ ਜੇਲ੍ਹ ਪਹੁੰਚੀ। ਉਹ ਕਰੀਬ ਚਾਰ ਵਜੇ ਤਕ ਜੇਲ੍ਹ ‘ਚ ਰਹੀ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਮਾਂ-ਪੁੱਤਰ ਨੇ ਇਕ ਦੂਜੇ ਦਾ ਹਾਲਚਾਲ ਪੁੱਛਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਹੌਂਸਲਾ ਦਿੱਤਾ ਤੇ ਸਬਰ ਰੱਖਣ ਲਈ ਕਿਹਾ। ਸੂਤਰਾਂ ਅਨੁਸਾਰ ਗੁਰਮੀਤ ਰਾਮ ਰਹੀਮ ਦੇ ਚਹਿਰੇ ‘ਤੇ ਮਾਂ ਨੂੰ ਮਿਲਣ ਤੋਂ ਬਾਅਦ ਥੋੜ੍ਹੀ ਸ਼ਾਂਤੀ ਦਿਖੀ।
ਇਸ ਦੌਰਾਨ ਮਾਂ-ਪੁੱਤ ਭਾਵੁਕ ਦਿਖਾਈ ਦਿੱਤੇ। ਨਸੀਬ ਕੌਰ ਜੇਲ੍ਹ ‘ਚ ਗੁਰਮੀਤ ਰਾਮ ਰਹੀਮ ਨੂੰ ਮਿਲਣ ਦੇ ਬਾਅਦ ਕਰੀਬ ਚਾਰ ਵਜੇ ਵਾਪਸ ਰਵਾਨਾ ਹੋ ਗਈ। ਉਹ ਹਿਸਾਰ ਰੋਡ ਵੱਲ ਰਵਾਨਾ ਹੋਈ। ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੇ ਜੇਲ੍ਹ ‘ਚ ਮਿਲਣ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂਅ ਦਿੱਤੇ ਸਨ। ਇਨ੍ਹਾਂ 10 ਲੋਕਾਂ ‘ਚ ਮਾਂ ਨਸੀਬ ਕੌਰ ਦਾ ਨਾਂਅ ਸਭ ਤੋਂ ਉੱਪਰ ਸੀ। ਇਸ ਸੂਚੀ ‘ਚ ਹਨੀਪ੍ਰੀਤ, ਪੁੱਤਰ ਜਸਮੀਤ, ਨੂੰਹ ਤੋਂ ਇਲਾਵਾ ਪੁੱਤਰੀ ਚਰਨਪ੍ਰੀਤ ਤੇ ਅਮਰਪ੍ਰੀਤ, ਜਵਾਈ ਸ਼ਾਨ-ਏ-ਮੀਤ ਤੇ ਰੂਹ-ਏ-ਮੀਤ, ਡੇਰੇ ਦੀ ਚੇਅਰਪਰਸਨ ਵਿਪਾਸਨਾ ਤੇ ਸੇਵਾਦਾਰ ਦਾਨ ਸਿੰਘ ਦਾ ਵੀ ਨਾਂਅ ਸੀ। ਗੁਰਮੀਤ ਰਾਮ ਰਹੀਮ ਨੇ ਸੂਚੀ ‘ਚ ਆਪਣੀ ਪਤਨੀ ਦਾ ਨਾਂਅ ਨਹੀਂ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਦਾਨ ਸਿੰਘ ਡੇਰੇ ਦਾ ਪੁਰਾਣਾ ਸੇਵਾਦਾਰ ਰਿਹਾ ਹੈ। ਉਹ ਚੰਡੀਗੜ੍ਹ ‘ਚ ਰਹਿ ਕੇ ਗੁਰਮੀਤ ਰਾਮ ਰਹੀਮ ਤੇ ਡੇਰੇ ਨਾਲ ਜੁੜੇ ਕਾਨੂੰਨੀ ਮਾਮਲਿਆਂ ਨੂੰ ਦੇਖਦਾ ਸੀ। ਪੰਚਕੂਲਾ ਪੁਲਿਸ ਨੇ ਦਾਨ ਸਿੰਘ ਨੂੰ ਪੰਜ ਕਰੋੜ ਦੀ ਫ਼ਿਰੌਤੀ ਦੇ ਕੇ ਪੰਚਕੂਲਾ ਹਿੰਸਾ ਕਰਵਾਉਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ ਤੇ ਉਹ ਪੁਲਿਸ ਰਿਮਾਂਡ ‘ਤੇ ਹੈ। ਦੱਸਿਆ ਜਾਂਦਾ ਹੈ ਕਿ ਗੁਰਮੀਤ ਰਾਮ ਰਹੀਮ ਦਾ ਪੁੱਤਰ ਜਸਮੀਤ ਸਿੰਘ ਬਾਹਰ ਗਿਆ ਹੋਇਆ ਹੈ, ਜਦਕਿ ਹਨੀਪ੍ਰੀਤ ਜ਼ਮੀਨਦੋਜ਼ ਹੋਣ ਕਾਰਨ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਹੋਇਆ ਹੈ।
ਭਲਕੇ ਦੀ ਪੇਸ਼ੀ ਲਈ ਵੱਡੇ ਪੱਧਰ ‘ਤੇ ਬੰਦੋਬਸਤ


ਇਸ ਵਿਚਾਲੇ ਗੁਰਮੀਤ ਰਾਮ ਰਹੀਮ ਦੀ 16 ਸਤੰਬਰ ਨੂੰ ਰਾਮ ਚੰਦਰ ਛਤਰਪਤੀ ਤੇ ਰਣਜੀਤ ਸਿੰਘ ਹੱਤਿਆ ਮਾਮਲੇ ‘ਚ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ‘ਚ ਪੇਸ਼ੀ ਹੈ। 16 ਸਤੰਬਰ ਨੂੰ ਹੋਣ ਵਾਲੀ ਪੇਸ਼ੀ ਲਈ ਹੁਣ ਤੋਂ ਹੀ ਵੱਡੇ ਪੱਧਰ ‘ਤੇ ਸੁਰੱਖਿਆ ਬੰਦੋਬਸਤ ਸ਼ੁਰੂ ਕਰ ਦਿੱਤੇ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੇਸ਼ੀ ‘ਤੇ ਪੰਚਕੂਲਾ ਲਿਆਉਣ ਦੀ ਬਜਾਇ ਜੇਲ੍ਹ ਤੋਂ ਹੀ ਉਸ ਨੂੰ ਵੀਡੀਓ ਕਾਨਫ਼ਰੰਸਿੰਗ ਜਰੀਏ ਹੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜੇਲ੍ਹ ਤੋਂ ਵੀ. ਸੀ. ‘ਤੇ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਲਈ ਵੱਖਰੇ ਤੌਰ ‘ਤੇ ਬੰਦੋਬਸਤ ਕੀਤੇ ਜਾ ਰਹੇ ਹਨ। ਸੂਤਰਾਂ ਅਨੁਸਾਰ ਜੇਲ੍ਹ ‘ਚ ਗੁਰਮੀਤ ਰਾਮ ਰਹੀਮ ਦੀ ਬੈਰਕ ਨਾਲ ਵੱਖਰੇ ਤੌਰ ‘ਤੇ ਵੀ. ਸੀ. ਦੀ ਵਿਵਸਥਾ ਕੀਤੀ ਜਾ ਰਹੀ ਹੈ। ਜੇਲ੍ਹ ‘ਚ ਪਹਿਲਾਂ ਵੀ ਵੀ. ਸੀ. ਦਾ ਬੰਦੋਬਸਤ ਸੀ, ਪਰ ਉਹ ਗੁਰਮੀਤ ਰਾਮ ਰਹੀਮ ਦੀ ਬੈਰਕ ਤੋਂ ਕਾਫ਼ੀ ਦੂਰ ਪੈਂਦੀ ਸੀ ਤੇ ਉੱਥੇ ਤਕ ਉਸ ਨੂੰ ਲੈ ਕੇ ਜਾਣ ‘ਚ ਸੁਰੱਖਿਆ ‘ਚ ਕੋਈ ਕਸਰ ਨਾ ਰਹਿ ਜਾਵੇ ਇਸ ਲਈ ਵੀ. ਸੀ. ਦਾ ਬੰਦੋਬਸਤ ਉਸ ਦੇ ਬੈਰਕ ਨੇੜੇ ਕੀਤਾ ਗਿਆ ਹੈ।