ਤਾਜਾ ਵੱਡੀ ਖਬਰ – ਦਸਵੀਂ ਦੇ ਨਤੀਜ਼ੇ ਬਾਰੇ ਆਈ ਹੁਣੇ ਹੀ ਵੱਡੀ ਖਬਰ ਲਵੋ ਜੀ ਹੋ ਜਾਵੋ ਤਿਆਰ ਹੁਣ

ਤਾਜਾ ਵੱਡੀ ਖਬਰ – 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਵੱਡੀ ਖਬਰ – ਦਸਵੀਂ ਦੇ ਨਤੀਜ਼ੇ ਬਾਰੇ ਆਈ ਹੁਣੇ ਹੀ ਵੱਡੀ ਖਬਰ ਲਵੋ ਜੀ ਹੋ ਜਾਵੋ ਤਿਆਰ ਹੁਣ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 8 ਮਈ ਨੂੰ ਐਲਾਨਿਆ ਜਾਵੇਗਾ:ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ, 2018 ‘ਚ ਲਈ ਗਈ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 8 ਮਈ ਨੂੰ ਐਲਾਨਿਆ ਜਾਵੇਗਾ।PSEB 10th Result 8 May Announced

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ 10ਵੀਂ ਦੇ ਸਮੁੱਚੇ ਨਤੀਜੇ ਦੇ ਨਾਲ ਹੀ 10ਵੀਂ ਦੀ ਮੈਰਿਟ ਸੂਚੀ ਵੀ 8 ਮਈ ਨੂੰ ਜਾਰੀ ਕੀਤੀ ਜਾਵੇਗੀ।

MR ਟੀਕਾ ਲੱਗਣ ਮਗਰੋਂ ਦਰਜਨ ਤੋਂ ਵੱਧ ਬੱਚੇ ਹਸਪਤਾਲ ਦਾਖਲ ਤੇ ਇੱਕ ਬੱਚਾ….

ਤਾਜਾ ਵੱਡੀ ਖਬਰ – ………….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

MR ਟੀਕਾ ਲੱਗਣ ਮਗਰੋਂ  ਇੱਕ ਬੱਚਾ ਪਹਿਲੀ ਮਈ ਤੋਂ ਹੀ ਦਾਖ਼ਲ, ਹੁਣ 14 ਬੱਚੇ ਹੋਰ ਪਏ ਮੰਜੇ ‘ਤੇ ..

ਬਠਿੰਡਾ: ਮੀਜ਼ਲ ਰੁਬੈਲਾ ਟੀਕਾ ਲਾਏ ਜਾਣ ਤੋਂ ਬਾਅਦ ਇੱਕ ਦਰਜਨ ਤੋਂ ਵੱਧ ਬੱਚਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। ਇਮੀਊਨਿਟੀ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਬੁਖਾਰ, ਉਲਟੀਆਂ ਤੇ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਫਿਲਹਾਲ ਬੱਚਿਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਸ ਮਾਮਲੇ ਤੇ ਜਦ ਸਿਵਲ ਸਰਜਨ ਤੋਂ ਪੁੱਛਿਆ ਤਾਂ ਉਹ ਟਾਲ਼ਾ ਵੱਟਦੇ ਨਜ਼ਰ ਆਏ। ਸਿਵਲ ਸਰਜਨ ਇਸ ਸਵਾਲ ਦਾ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ ਕਿ ਇੱਕ ਸਕੂਲੀ ਬੱਚਾ ਇਹੋ ਐਮ.ਆਰ. ਟੀਕਾ ਲੱਗਣ ਤੋਂ ਬਾਅਦ ਇੱਕ ਮਈ ਤੋਂ ਹਸਪਤਾਲ ਦਾਖ਼ਲ ਹੈ।

ਉਹ ਵਾਰ ਵਾਰ ਇਹੋ ਕਹਿੰਦੇ ਰਹੇ ਕਿ ਕਿਸੇ ਬੱਚੇ ਨੂੰ ਇਸ ਦਾ ਪ੍ਰਤੀਕਰਮ (ਰੀਐਕਸ਼ਨ) ਘੱਟ ਹੁੰਦਾ ਹੈ ਤੇ ਕਿਸੇ ਨੂੰ ਜ਼ਿਆਦਾ। ਹਸਪਤਾਲ ਵਿੱਚ ਪ੍ਰਬੰਧਾਂ ਦੀ ਕਮੀ ਕਾਰਨ ਦੋ-ਦੋ ਬੱਚਿਆਂ ਨੂੰ ਇੱਕੋ ਬੈੱਡ ‘ਤੇ ਲਿਟਾਇਆ ਗਿਆ ਹੈ।

ਸਿਵਲ ਹਸਪਤਾਲ ਪਹੁੰਚੇ ਦਰਜਨ ਤੋਂ ਵੱਧ ਬੱਚਿਆਂ ਵਿੱਚੋਂ ਨੌਂ ਬੱਚਿਆਂ ਨੂੰ ਹਸਪਤਾਲ ਦਾਖਲ ਕਰ ਲਿਆ ਗਿਆ ਹੈ, ਜਦਕਿ ਪੰਜ ਬੱਚਿਆਂ ਨੂੰ ਸਿਰ ਦਰਦ ਦੀ ਸ਼ਿਕਾਇਤ ਕਰਕੇ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਬਠਿੰਡਾ ਦੇ ਕਈ ਸਰਕਾਰੀ ਸਕੂਲਾਂ ਤੋਂ ਇਲਾਵਾ ਸੰਮਤਾ ਪਬਲਿਕ ਸਕੂਲ, ਬਾਬਾ ਫਰੀਦ ਸਕੂਲ ਦੇ ਬੱਚਿਆਂ ਨੂੰ ਟੀਕਾ ਲੱਗਣ ਤੋਂ ਬਾਅਦ ਤਕਲੀਫ਼ ਹੋਣ ‘ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੰਜਾਬ ਚ ਹਨੇਰੀ ਨੇ ਫੜਿਆ ਜੋਰ ਮੌਸਮ ਹੋਣ ਲੱਗਾ ਖਰਾਬ ਘਰਾਂ ਤੋਂ ਬਾਹਰ ਜਾਣ ਤੋਂ ਕਰੋ ਗੁਰੇਜ਼

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੀਂਹ_ਹਨੇਰੀ_ਅਲਰਟ 
ਆਉਣ ਵਾਲੇ 15 ਮਿੰਟ ਤੋ 8 ਘੰਟੇ ਦਰਮਿਆਨ ਸ਼ੁਰੂਆਤ ਵਿਚ ਫਾਜ਼ਿਲਕਾ, ਗੰਗਾਨਗਰ, ਅਬੋਹਰ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਮੁਕਤਸਰ, ਹਨੂੰਮਾਨਗੜ, ਫ਼ਰੀਦਕੋਟ, ਬਠਿੰਡਾ, ਗੁਰਦਾਸਪੁਰ ਤੇ ਫਿਰ ਸਿਰਸਾ, ਮੋਗਾ, ਮਾਨਸਾ, ਬਰਨਾਲਾ, ਲੁਧਿਆਣਾ, ਕਪੂਰਥਲਾ, ਜਲੰਧਰ ਤੇ ਅਖ਼ੀਰ ਵਿਚ ਸੰਗਰੂਰ, ਫ਼ਤੇਹਬਾਦ,

ਫਗਵਾੜਾ,ਹੋਸਿਆਰਪੁਰ, ਪਟਿਆਲਾ,ਫ਼ਤਹਿਗੜ੍ਹ ਸਾਹਿਬ, ਨਵਾਂਸ਼ਹਿਰ, ਮੋਹਾਲੀ, ਅਨੰਦਪੁਰ ਸਾਹਿਬ, ਰੋਪੜ ਤੇ ਚੰਡੀਗੜ੍ਹ ਦੇ ਇਲਾਕਿਆ ਵਿਚ ਧੂੜ ਭਰੀ ਹਨੇਰੀ(60-70kmh)/ਗਰਜ ਚਮਕ ਨਾਲ ਰੁਕ ਰੁਕਕੇ ਹਲਕੀ ਤੋ ਦਰਮਿਆਨੀ ਕਾਰਵਾਈ ਹੋਵੇਗੀ। ਸੋ ਅੱਜ ਰਾਤ ਤੇ ਕੱਲ ਤੱਕ ਸੂਬੇ ਚ ਇਹੋ ਜਿਹਾ ਮਹੌਲ ਬਣਿਆ ਰਹੇਗਾ।

ਦੱਸਣਯੋਗ ਹੈ ਕਿ ਸੂਬੇ ਚ 2 ਮਈ ਜਿੰਨੇ ਭਿਆਨਕ ਤੂਫਾਨ ਦੀ ਕੋਈ ਉਮੀਦ ਨਹੀਂ ਹੈ, ਹਨੇਰੀ ਜਰੂਰ ਹੋਵੇਗੀ ਪਰ ਇੰਨੀ ਨਹੀਂ ਕਿ ਜਿਸਨੂੰ ਤੂਫਾਨ ਕਿਹਾ ਜਾ ਸਕੇ। ਪ੍ਰੀ-ਮਾਨਸੂਨ ਸੀਜ਼ਨ ਚ ਧੂੜ ਭਰੀਆਂ ਹਨੇਰੀਆਂ ਦਾ ਆਉਣਾ ਆਮ ਜਿਹੀ ਗੱਲ ਹੈ। ਪਰ ਸਾਵਧਾਨੀ ਜਰੂਰੀ ਹੈ, ਹਨੇਰੀ/ਗਰਜ ਚਮਕ ਦੌਰਾਨ ਸੰਭਵ ਹੋ ਸਕੇ ਤਾਂ ਅੰਦਰ ਹੀ ਰਿਹਾ ਜਾਵੇ। ਹਮੇਸ਼ਾ ਮੌਸਮ ਦੀ ਸਹੀ ਜਾਣਕਾਰੀ ਰੱਖੀ ਜਾਵੇ ਤੇ ਦਿੱਤੇ ਜਾਂਦੇ ਅਲਰਟ-ਚੇਤਾਵਨੀ ਨੂੰ ਅਣਗੌਲਿਆ ਨਾ ਕੀਤਾ ਜਾਵੇ।

ਰਾਜਸਥਾਨ ਪਹੁੰਚਿਆ ਤੂਫ਼ਾਨ ਅਤੇ ਹੁਣ ………..

ਰਾਜਸਥਾਨ ਪਹੁੰਚਿਆ ਤੂਫ਼ਾਨ ਅਤੇ ਹੁਣ। ………..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦੇਸ਼ ਦੇ 20 ਸੂਬਿਆਂ ਦੇ ਵਿਚ ਤੂਫ਼ਾਨ ਅਤੇ ਬਾਰਸ਼ ਦੀ ਚੇਤਾਵਨੀ ਦਿੱਤੀ ਸੀ ਅਤੇ ਉਸਦੀ ਸ਼ੁਰੂਆਤ ਹੋ ਗਈ ਹੈ| ਰਾਜਸਥਾਨ ‘ਚ ਇਸ ਤੂਫ਼ਾਨ ਨੇ ਬੀਕਾਨੇਰ ਦੇ ਸੀਮਾ ਵਰਤੀ ਇਲਾਕੇ ‘ਚ ਦਾਖਿਲ ਹੋ ਗਿਆ ਹੈ| ਸ਼ਾਮ ਪੰਜ ਵਜੇ ਤੋਂ ਸਿਮਰਾਵਤੀ ‘ਚ ਅਚਾਨਕ ਮੌਸਮ ਬਦਲਣਾ ਸ਼ੁਰੂ ਹੋ ਗਿਆ| ਸਬ ਤੋ ਪਹਿਲਾਂ ਖਾਜੁਵਾਲਾ ਇਲਾਕੇ ਦੇ ਵਿਚ ਰੇਤੇ ਦਾ ਗ਼ੁਬਾਰਾ ਬਣਿਆ|

ਪਾਕਿਸਤਾਨ ਵੱਲੋਂ ਈ ਤੇਜ਼ ਹਵਾ ਦੇ ਨਾਲ ਬੱਦਲ ਗਰਜਣ ਲੱਗੇ ਅਤੇ ਕੁੱਝ ਹੀ ਦੇਰ ਬਾਅਦ ਖਾਜੁਵਾਲਾ ਦੇ ਨਾਲ ਰੁਵਾਲਾ, ਘੜਸਨਾ ‘ਚ ਰੇਤੇ ਦਾ ਤੂਫ਼ਾਨ ਸ਼ੁਰੂ ਹੋਇਆ ਅਤੇ ਬਾਰਸ਼ ਸ਼ੁਰੂ ਹੋ ਗਈ|

ਤੁਹਾਨੂੰ ਦਸ ਦਈਏ ਕਿ ਮੌਸਮ ਵਿਭਾਗ ਵੱਲੋਂ 7-8 ਮਈ ਨੂੰ ਪੰਜਾਬ ਹਰਿਆਣਾ ਤੇ ਹਿਮਾਚਲ ਵਿੱਚ ਭਾਰੀ ਮੀਂਹ, ਤੇਜ਼ ਹਵਾਵਾਂ ਤੇ ਹਨੇਰੀ ਤੂਫ਼ਾਨ ਦੇ ਮੱਦੇਨਜ਼ਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਹਾਲਾਤ ਅਨੁਸਾਰ ਜਿੱਲ੍ਹਿਆਂ ਨੂੰ ਸਕੂਲ ਬੰਦ ਕਰਨ ਦੀ ਹਦਾਇਤ ਦਿੱਤੀ ਗਈ ਹੈ। ਜਦਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਸਕੂਲਾਂ ਨੂੰ 12 ਵਜੇ ਤੋਂ ਬਾਅਦ ਬੰਦ ਕਰ ਦੀ ਹਦਾਇਤ ਦਿੱਤੀ ਹੈ। ਚੰਡੀਗੜ੍ਹ ਦੇ ਕਈ ਪ੍ਰਾਈਵੇਟ ਸਕੂਲਾਂ ਨੇ ਅਗਲੇ ਦੋ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। ਉੱਧਰ ਹਰਿਆਣਾ ਸਰਕਾਰ ਨੇ ਚਿਤਾਵਨੀ ਦੇ ਕਾਰਨ ਅੱਜ ਤੇ ਕੱਲ੍ਹ ਸਕੂਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

ਆਹ ਵੇਖੋ ਗੁੰਡੇ ਲੈ ਕੇ ਆਈ ਨੂੰਹ ਨੇ ਸੁਹਰਿਆਂ ਨਾਲ ਸ਼ਰੇਆਮ ਕੀਤਾ…., ਵੀਡੀਓ ਸੀਸੀਟੀਵੀ ‘ਚ ਕੈਦ

ਗੁੰਡੇ ਲੈ ਕੇ ਆਈ ਨੂੰਹ ਨੇ ਸਹੁਰਿਆਂ ਨਾਲ ਕੀਤੀ ਕੁੱਟਮਾਰ
ਵੀਡੀਓ ਘਰ ਬਾਹਰ ਲੱਗੇ ਸੀਸੀਟੀਵੀ ‘ਚ ਹੋਈ ਕੈਦ
ਮਾਮਲਾ ਫਾਜ਼ਿਲਕਾ ਦੇ ਪਿੰਡ ਅਮਰਪੁਰਾ ਤੋਂ ਆਇਆ ਸਾਹਮਣੇ
ਸ਼ਰੇਆਮ ਚੱਲਿਆ ਗੁੰਡਾਗਰਦੀ ਦਾ ਨੰਗਾ-ਨਾਚ
ਸੁਨੀਤਾ ਦਾ ਆਪਣੇ ਪਤੀ ਨਾਲ ਹੋ ਚੁੱਕਿਆ ਤਲਾਕ
ਸਹੁਰਿਆਂ ਨੇ ਨੂੰਹ ‘ਤੇ ਮੁਆਵਜ਼ੇ ਦੀ ਰਾਸ਼ੀ ਲੈ ਕੇ ਮੁਕਰਨ ਦੇ ਲਾਏ ਦੋਸ਼
ਪੁਲਿਸ ਵਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ – ਪੀੜਿਤ ਪਰਿਵਾਰ
ਪੀੜਿਤ ਪਰਿਵਾਰ ਨੇ ਸੀਸੀਟੀਵੀ ਫੁਟੇਜ਼ ਪੁਲਿਸ ਨੂੰ ਸੌਂਪੀ
ਪੀੜਿਤ ਪਰਿਵਾਰ ਪੁਲਿਸ ਤੋਂ ਸੁਨੀਤਾ ਖਿਲਾਫ ਕਾਰਵਾਈ ਦੀ ਕਰ ਰਿਹੈ ਮੰਗ

https://www.youtube.com/watch?v=ap3D7IHuFe8&feature=youtu.be

ਅਗਲੇ 48 ਘੰਟੇ ਪ੍ਰਿਥਵੀ ਲਈ ਹੋਣਗੇ ਭਾਰੀ, ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਗਲੇ 48 ਘੰਟੇ ਪ੍ਰਿਥਵੀ ਲਈ ਹੋਣਗੇ ਭਾਰੀ, ਬੰਦ ਹੋ ਜਾਣਗੇ ਮੋਬਾਇਲ ਤੇ ਟੀ.ਵੀ……

ਆਉਣ ਵਾਲੇ 48 ਘੰਟੇ ਕੁਝ ਸਮੇਂ ਲਈ ਬਲੈਕ ਆਊਟ ਵਰਗੀ ਸਥਿਤੀ ਪੈਦਾ ਕਰ ਸਕਦੇ ਹਨ। ਮਾਹਰਾਂ ਅਨੁਸਾਰ ਪ੍ਰਿਥਵੀ ਨਾਲ ਸੋਲਰ ਤੂਫਾਨ ਟਕਰਾਅ ਸਕਦਾ ਹੈ। ਸੂਰਜ ਵਿਚ ਇਕ ‘ਕੋਰੋਨਲ ਹੋਲ'(ਛੇਕ) ਹੋਵੇਗਾ ਜਿਸ ਵਿਚੋਂ ਭਾਰੀ ਮਾਤਰਾ ਵਿਚ ਊਰਜਾ ਨਿਕਲੇਗੀ। ਜੇਕਰ ਇਹ ‘ਸੋਲਰ ਸਟਾਰਮ’ ਪ੍ਰਿਥਵੀ ਨਾਲ ਟਕਰਾਉਂਦਾ ਹੈ ਤਾਂ ਇਸ ਨਾਲ ਸੈਟੇਲਾਈਟ ਅਧਾਰਿਤ ਮੋਬਾਇਲ, ਟੀ.ਵੀ. ਅਤੇ ਜੀ.ਪੀ. ਆਦਿ ਸੇਵਾਵਾਂ ਠੱਪ ਹੋ ਜਾਣਗੀਆਂ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਇਕ ਤਸਵੀਰ ਵੀ ਜਾਰੀ ਕੀਤੀ ਹੈ ਜਿਸ ਵਿਚ ਸੂਰਜ ਤੋਂ ਉੱਠ ਰਹੇ ਗੈਸਾਂ ਦੇ ਤੂਫਾਨ ਨੂੰ ਦੇਖਿਆ ਜਾ ਸਕਦਾ ਹੈ।

ਸੂਰਜ ਉਗਲੇਗਾ ਗਰਮ ਤੂਫਾਨ…….
ਰਿਪੋਰਟ ਮੁਤਾਬਕ ਇਹ ਤੂਫਾਨ ਧਰਤੀ ਦੇ ਸੋਲਰ ਡਿਸਕ ਦੇ ਲਗਭਗ ਅੱਧੇ ਹਿੱਸੇ ਨੂੰ ਕੱਟਦੇ ਹੋਏ ਇਕ ਵੱਡਾ ਸਾਰਾ ਛੇਕ ਬਣਾਵੇਗਾ, ਜਿਸ ਕਾਰਨ ਸੂਰਜ ਦੇ ਵਾਯੂਮੰਡਲ ਤੋਂ ਪ੍ਰਿਥਵੀ ਵੱਲ ਬਹੁਤ ਹੀ ਗਰਮ ਹਵਾ ਦਾ ਤੂਫਾਨ ਆਵੇਗਾ। ਨੈਸ਼ਨਲ ਓਸ਼ਨ ਐਂਡ ਐਟਮਾਸਫਿਅਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ‘ਸੋਲਰ ਸਟਾਰਮ'(ਸੂਰਜੀ ਤੂਫਾਨ) ਜੀ-1 ਸ਼੍ਰੇਣੀ ਦਾ ਹੈ। ਯਾਨੀ ਇਹ ਤੂਫਾਨ ਹਲਕਾ ਹੋਵੇਗਾ, ਪਰ ਇਸ ਦੇ ਨਾਲ ਵੀ ਕਾਫੀ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਇਹ ਸੂਰਜੀ ਤੂਫਾਨ ਪ੍ਰਿਥਵੀ ਨੂੰ ਪਹੁੰਚਾ ਸਕਦਾ ਹੈ ਨੁਕਸਾਨ……
ਐਸੋਸੀਏਸ਼ਨ ਫੋਰਕਾਸਟ ਦਾ ਕਹਿਣਾ ਹੈ ਕਿ ਜੀ-1 ਸ਼੍ਰੇਣੀ ਦਾ ਜਿਓਮੈਗਨੇਟਿਕ ਤੂਫਾਨ 48 ਘੰਟੇ ‘ਚ ਉਸ ਸਮੇਂ ਆ ਸਕਦਾ ਹੈ ਜਦੋਂ ਸੌਰ ਹਵਾਵਾਂ ਚਲਣਗੀਆਂ। ਚੁੰਬਕੀ ਤੂਫਾਨ ਨੂੰ ਸੌਰ ਤੂਫਾਨ ਕਹਿੰਦੇ ਹਨ, ਜੋ ਕਿ ਸੂਰਜ ਦੀ ਸਤਹ ‘ਤੇ ਆਈ ਅਸਥਾਈ ਤਬਦੀਲੀ ਤੋਂ ਪੈਦਾ ਹੁੰਦਾ ਹੈ। ਇਨ੍ਹਾਂ ਨੂੰ ਪੰਜ ਸ਼੍ਰੇਣੀ ਜੀ-1, ਜੀ-2, ਜੀ-3, ਜੀ-4 ਅਤੇ ਜੀ-5 ਵਿਚ ਵੰਡਿਆ ਗਿਆ ਹੈ।

ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ ਜੀ-5 ਸ਼ੇਣੀ ਦਾ ਤੂਫਾਨ ਪ੍ਰਿਥਵੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸੋਲਰ ਸਟਾਰਮ ਨੂੰ ਲੈ ਕੇ ਸਕਾਈਮੇਟ ਦੇ ਵਿਗਿਆਨੀ ਡਾ. ਮਹੇਸ਼ ਪਲਾਵਤ ਦਾ ਕਹਿਣਾ ਹੈ ਕਿ ਜੀ-1 ਸ਼੍ਰੇਣੀ ‘ਚ ਪਾਵਰ ਗਰਿੱਡ ‘ਤੇ ਸਭ ਤੋਂ ਵਧ ਪ੍ਰਭਾਵ ਪੈਂਦਾ ਹੈ। ਪ੍ਰਵਾਸੀ ਪੰਛੀਆਂ ‘ਤੇ ਵੀ ਇਸ ਦਾ ਗੰਭੀਰ ਅਸਰ ਪੈ ਸਕਦਾ ਹੈ। ਇਸ ਤੂਫਾਨ ਦਾ ਵਿਆਪਕ ਅਸਰ ਅਮਰੀਕਾ ਅਤੇ ਯੂ.ਕੇ. ਵਿਚ ਵਧ ਹੋਣ ਦੀ ਸੰਭਾਵਨਾ ਹੈ |

ਅੱਗ ਲੱਗਣ ਨਾਲ ਘਰ ‘ਚ ਮੌਜੂਦ ਔਰਤ ਬੁਰੀ ਤਰ੍ਹਾਂ ਝੁਲਸੀ

ਕਾਦੀਆਂ : ਅੱਜ ਮੁਹੱਲਾ ਗੁਰੁਨਾਨਕਪੁਰਾ ਸਿਥਤ ਐਨ ਆਰ ਆਈ ਮਾਸਟਰ ਗੁਰਬਖ਼ਸ਼ ਸਿੰਘ ਦੇ ਨਿਵਾਸ ਸਥਾਨ ਤੇ ਅਚਾਨਕ ਅੱਗ ਲਗ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਲੀਲਾ ਦੇਵੀ ਨਾਮਕ ਇਕ ਮਹਿਲਾ ਇਸ ਘਰ ਦੀ ਦੇਖ ਰੇਖ ਕਰਦੀ ਹੈ। ਜਿਸ ਸਮੇਂ ਇਹ ਅੱਗ ਲਗੀ ਤਾਂ ਉਹ ਖਾਣਾ ਬਣਾ ਰਹੀ ਸੀ।

ਅਚਾਨਕ ਰਸੋਈ ਚ ਅੱਗ ਲਗਣ ਕਾਰਨ ਮਹਿਲਾ ਇਸਦੀ ਚਪੇਟ ਚ ਆ ਗਈ। ਧੂੰਏ ਕਾਰਨ ਉਹ ਬੇਹੋਸ਼ ਹੋਕੇ ਰਸੋਈ ਚ ਹੀ ਡਿਗ ਗਈ। ਘਰ ਤੋਂ ਉਠਦਾ ਧੂੰਆਂ ਵੇਖਕੇ ਆਸ ਪਾਸ ਦੇ ਲੋਕੀ ਦੀਵਾਰ ਫ਼ਲਾਂਗਕੇ ਘਰ ਦੇ ਅੰਦਰ ਦਾਖ਼ਿਲ ਹੋਏ। ਅਤੇ ਮਹਿਲਾ ਨੂੰ ਰਸੋਈ ਤੋਂ ਬਾਹਰ ਕਢਿਆ।

ਘਟਨਾ ਵਾਲੀ ਥਾਂ ਤੋਂ ਗੁਜ਼ਰ ਰਹੇ ਨਗਰ ਕੋਂਸਲ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਅਤੇ ਉਨ੍ਹਾਂ ਦੇ ਪੀਏ ਏ ਕੰਵਲਪ੍ਰੀਤ ਸਿੰਘ ਉਰਫ਼ ਰਾਜਾ ਨੇ ਵੀ ਲੋਕਾਂ ਦੇ ਨਾਲ ਮਿਲਕੇ ਅੱਗ ਬੁਝਾਉਣ ਚ ਮਦਦ ਕੀਤੀ।

ਇਸ ਘਟਨਾ ਸੰਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਏ ਐਸ ਆਈ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਵੀ ਇਕ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਮਹਿਲਾਂ ਨੂੰ ਗੰਭੀਰ ਹਾਲਤ ਚ ਵੇਖਕੇ ਉਸਨੂੰ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਚ ਲੈ ਜਾਇਆ ਗਿਆ। ਜਿਥੇ ਉਸਦਾ ਇਲਾਜ ਚਲ ਰਿਹਾ ਹੈ।

ਭੈਣ ਦਾ ਪਿੱਛਾ ਕਰਨ ਤੋਂ ਰੋਕਣ ਤੇ ਭਰਾ ਨਾਲ ਕੀਤਾ…. !

ਸਮਾਣਾ : ਕੁਝ ਨੌਜਵਾਨਾਂ ਵੱਲੋਂ ਕੁੜੀ ਦਾ ਪਿੱਛਾ ਕਰਨ ਤੋਂ ਰੋਕਣ ਤੇ ਉਸਦੇ ਭਰਾ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਦੇ ਸੰਬੰਧ ਚ ਥਾਣਾ ਸਿਟੀ ਪੁਲਿਸ ਨੇ ਸਹਿਰ ਦੇ ਜੱਟਾਂਪੱਤੀ ਮੁਹੱਲੇ ਦੇ ਇੱਕ ਨੌਜਵਨ ਸਮੇਤ ਤਿੰਨ ਨਾ ਮਲੂਮ ਲੜਕਿਆਂ ਖਿਲਾਫ ਮੁਕੱਦਮਾ ਨੰਬਰ 82 ਮਿਤੀ 6/5/2018 ਧਾਰਾ 341/307/323 /34 ਆਈਪੀਸੀ 25/27/54/59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਅਨਸਾਰ ਥਾਣਾ ਸਿਟੀ ਪੁਲਿਸ ਨੂੰ ਜਸਮੀਤ ਸਿੰਘ 28 ਪੁੱਤਰ ਜਸਵੀਰ ਸਿੰਘ ਵਾਸੀ ਸੇਖੋਂ ਕਲੋਨੀ ਸਮਾਣਾ ਨੇ ਬਿਆਨ ਦਰਜ ਕਰਵਾਏ ਕਿ ਹਨ ਨਵ ਪੁੱਤਰ ਬੱਬੂ ਵਾਸੀ ਜੱਟਾਂਪੱਤੀ ਸਮਾਣਾ ਅਤੇ ਨਾ -ਮਲੂਮ ਤਿੰਨ ਉਸਦੇ ਸਾਥੀਆਂ ਨੇ ਮਿਤੀ 5/5/2018 ਨੂੰ ਰਾਤੀ ਸਵਾ ਨੌਂ ਵਜੇ ਫਿਟਨੈੱਸ ਵਰਲਡ ਜਿੰਮ ਅਫਸਰ ਕਲੋਨੀ ਸਮਾਣਾ ਪਾਸ ਉਸਨੂੰ ਘੇਰ ਕੇ ਜਾਨੋ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ ਜਿਸ ਪਾਸ ਤੇਜਧਾਰ ਹਥਿਆਰਾਂ ਸਮੇਤ ਇੱਕ ਪਿਸਟਲ ਵੀ ਸੀ।

ਵਜਾ ਰੰਜਿਸ ਇਹ ਹੈ ਕਿ ਉਕਤ ਵਿਆਕਤੀ ਮੁਦਈ ਦੀ ਭੈਣ ਦਾ ਪਿੱਛਾ ਕਰਦਾ ਸੀ ਅਤੇ ਮੁਦਈ ਦੇ ਰੋਕਣ ਪਰ ਮੁਦਈ ਦੀ ਕੁੱਟਮਾਰ ਕੀਤੀ । ਮੁਦਈ ਜੇਰੇ ਇਲਾਜ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਹੈ ।ਥਾਣਾ ਸਿਟੀ ਪੁਲਿਸ ਨੇ ਇਸ ਸਬੰਧੀ ਜਖਮੀ ਜਸਮੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਦੇਖੋ ਹਿੰਦ-ਪਾਕਿ ਸਰਹੱਦ ਨੇੜੇ ਖੇਤਾਂ ‘ਚੋਂ ਮਿਲਿਆ ਹੈਰਾਨ ਕਰਨ ਵਾਲਾ ਸਮਾਨ

ਫਿਰੋਜਪੁਰ : ਹਿੰਦ-ਪਾਕਿ ਸਰਹੱਦ ਤੋਂ ਅੱਜ ਚੌਥੇ ਦਿਨ ਐਸਟੀਐਫ ਬਾਰਡਰ ਜੋਨ ਫਿਰੋਜ਼ਪੁਰ ਨੇ ਸਰਹੱਦੀ ਚੌਂਕੀ ਦੋਨਾ ਤੇਲੂ ਮੱਲ ਇਲਾਕੇ ਵਿਚੋ ਇਕ ਲੜਕੀ ਦੀ ਜ਼ਮੀਨ ਚੋਂ ਕੰਡਿਆਲੀ ਤਾਰ ਦੇ ਗੇਟ ਨੰਬਰ 195 ਤੋ ਪਾਰ ਸਰਚ ਅਭਿਆਨ ਦੌਰਾਨ 8 ਪੈਕਟ ਹੈਰੋਇੰਨ ਵਜਨੀ 5 ਕਿਲੋ 315 ਗ੍ਰਾਮ ਅਤੇ ਇੱਕ ਪੈਕਟ ਅਫੀਮ ਵਜਨ 45 ਗ੍ਰਾਮ ਬਰਾਮਦ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ।

ਇਸ ਸਬੰਧੀ ਥਾਣਾ ਮਮਦੋਟ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸ੍ਰੀ ਰਛਪਾਲ ਸਿੰਘ ਸਹਾਇਤ ਇੰਸਪੈਕਟਰ ਜਨਰਲ ਪੁਲਿਸ ਬਾਰਡਰ ਰੇਂਜ ਅੰਮ੍ਰਿਤਸਰ ਨੇ ਦੱਸਿਆ ਕਿ 6 ਮਈ 2018 ਨੂੰ ਇਸ ਖੇਪ ਸਬੰਧੀ ਗੁਪਤ ਸੂਚਨਾਂ ਮਿਲੀ ਸੀ ਕਿ ਰਜਨੀ ਉਰਫ ਰੀਨਾ ਪੁੱਤਰੀ ਪਿਆਰਾ ਸਿੰਘ ਵਾਸੀ ਮਾਛੀਵਾੜਾ ਥਾਣਾ ਸਦਰ ਫਿਰੋਜਪੁਰ ਆਪਣੇ ਹੋਰ ਸਾਥੀਆਂ ਨਾਲ ਰਲ ਕੇ ਪਾਕਿਸਤਾਨ ਤੋ ਹੈਰੋਇਨ ਲਿਆ ਕੇ ਸਮਗਲਿੰਗ ਦਾ ਧੰਦਾ ਕਰਦੀ ਹੈ ਅਤੇ ਇਸ ਰਜਨੀ ਉਰਫ ਰੀਨਾ ਦੇ ਪਾਕਿਸਤਾਨ ਸੀਮਾ ਕੰਡਿਆਲੀ ਤਾਰ ਤੋਂ ਪਾਰ ਖੇਤ ਹਨ ਅਤੇ ਹੁਣ ਇਸ ਨੇ ਆਪਣੇ ਖੇਤਾਂ ਵਿਚ ਪਾਕਿਸਤਾਨੀ ਸਮਗਲਰਰਾਂ ਨਾਲ ਤਾਲਮੇਲ ਕਰਕੇ ਹੈਰੋਇੰਨ ਦੀ ਖੇਪ ਲੁਕਾ ਰੱਖੀ ਹੈ । ਦੱਸੀ ਹੋਈ ਜਗ੍ਹਾ ਤੇ ਛਾਪਾਮਾਰੀ ਕੀਤੀ ਜਾਵੇ ਤਾਂ ਹੈਰੋਇੰਨ ਬਰਾਮਦ ਹੋ ਸਕਦੀ ਹੈ

ਕ੍ਰਿਪਾਲ ਸਿੰਘ ਉਪ ਕਪਤਾਨ ਪੁਲਿਸ ਤਰਨਤਾਰਨ ਦੀ ਸੁਪਰਵੀਜਨ ਹੇਠ ਐਸ.ਆਈ. ਸ਼ਿੰਦਰ ਸਿੰਘ ਐਸ.ਟੀ.ਐਫ. ਵੱਲੋ ਖ਼ੁਫ਼ੀਆ ਇਤਲਾਹ ‘ਤੇ ਜਦੋ ਛਾਪਾਮਾਰੀ ਕੀਤੀ ਗਈ ਤਾਂ ਉਕਤ ਰਜਨੀ ਉਰਫ ਰੀਨਾਂ ਦੇ ਖੇਤਾਂ ਵਿਚ ਦੱਬੀ ਹੋਈ 8 ਪੈਕਟ ਹੈਰੋਇਨ ਵਜਨੀ 5 ਕਿਲੋ 315 ਗ੍ਰਾਮ, ਇੱਕ ਪੈਕਟ ਅਫੀਮ ਵਜਨੀ 45 ਗ੍ਰਾਮ ਬਰਾਮਦ ਹੋਏ। ਇਸ ਸਬੰਧੀ ਥਾਣਾ ਮਮਦੋਟ ਵਿਖੇ ਮੁਕੱਦਮਾ ਨੰਬਰ 49 ਮਿਤੀ: 06-05-2018 ਜੁਰਮ 21,23,29/61/8/5 ਐਨ.ਡੀ.ਪੀ.ਐਸ. ਦਰਜ਼ ਕੀਤਾ ਗਿਆ ਹੈ।

Pathankot:

ਇਸ ਸਬੰਧੀ ਰਛਪਾਲ ਸਿੰਘ ਸਹਾਇਕ ਇੰਸਪੈਕਟਰ ਜਰਨਲ ਨੇ ਦੱਸਿਆ ਕਿ ਰਜਨੀ ਨੂੰ ਜਿਵੇਂ ਹੀ ਸੂਚਨਾ ਪ੍ਰਾਪਤ ਹੋਈ ਕਿ ਉਸ ਦੀ ਜ਼ਮੀਨ ਵਿਚੋਂ ਹੈਰੋਇਨ ਅਤੇ ਅਫੀਮ ਬਰਾਮਦ ਹੋਈ ਹੈ ਤਾਂ ਉਹ ਪਿੰਡ ਛੱਡ ਕੇ ਫਰਾਰ ਹੋ ਗਈ। ਉਸ ਦੇ ਟਿਕਾਣਿਆ ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਉਸ ਦੇ ਮਿਲਣ ਨਾਲ ਹੋਰ ਵੀ ਕੋਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਉਹਨਾਂ ਨੇ ਅੱਗੇ ਦੱਸਿਆ ਕਿ ਰਜਨੀ ਉਰਫ ਰੀਨਾਂ ਦੇ ਖਿਲਾਫ ਪਹਿਲਾਂ ਵੀ ਹੈਰੋਇੰਨ ਸਮੱਗਲਿੰਗ ਅਤੇ ਹਵਾਲਾ ਰਾਸ਼ੀ ਦੇ ਮੁਕੱਦਮੇ ਦਰਜ਼ ਹੋਣ ਬਾਰੇ ਪਤਾ ਲੱਗਿਆ ਹੈ। ਮਾਮਲੇ ਦੀ ਤਫਤੀਸ਼ ਜਾਰੀ ਹੈ। ਇਸ ਮੌਕੇ ਤੇ ਐਸ.ਐਚ.ਓ ਮਮਦੋਟ ਰਛਪਾਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ ।