2399 ਰੁਪਏ ‘ਚ ਜਾਓ ਮੈਲਬਰਨ ਤੇ ਸਿਡਨੀ, ਜਾਣੋਂ ਹੋਰ ਵੱਡੀਆਂ ਛੋਟਾਂ ..

ਏਅਰ ਏਸ਼ੀਆ ਨੇ ਆਪਣੀ ਸੇਲ ਦੀ ਸ਼ੁਰੂਆਤ ਕਰ ਦਿੱਤੀ ਹੈ। ਕੰਪਨੀ ਇਸ ‘ਚ ਗਾਹਕਾਂ ਨੂੰ ਸਿਰਫ 1299 ਰੁਪਏ ਤੋਂ ਹਵਾਈ ਜਹਾਜ਼ ਦੀ ਟਿਕਟ ਦੇ ਰਹੀ ਹੈ।
ਏਅਰ ਏਸ਼ੀਆ ਦੇ ਇਸ ਆਫਰ ਤਹਿਤ ਘਰੇਲੂ ਉਡਾਨਾਂ ਦੇ ਟਿਕਟ 1299 ਰੁਪਏ ਅਤੇ ਕੌਮਾਂਤਰੀ ਉਡਾਨਾਂ ਦੀ ਟਿਕਟ 2399 ਰੁਪਏ ਤੋਂ ਸ਼ੁਰੂ ਹੋ ਰਹੇ ਹਨ। ਏਅਰ ਏਸ਼ੀਆ ਰਾਹੀਂ 2399 ਰੁਪਏ 'ਚ ਜਾਓ ਮੈਲਬਰਨ ਤੇ ਸਿਡਨੀ, ਜਾਣੋਂ ਹੋਰ ਵੱਡੀਆਂ ਛੋਟਾਂ ਗ੍ਰਾਹਕ ਸੋਮਵਾਰ ਅੱਧੀ ਰਾਤ ਤੋਂ ਲੈ ਕੇ 15 ਅਕਤੂਬਰ ਤੱਕ ਟਿਕਟ ਬੁਕ ਕਰਵਾ ਸਕਦੇ ਹਨ। ਉੱਥੇ ਹੀ 2 ਅਕਟੂਬਰ ਤੋਂ 31 ਅਕਤੂਬਰ ਤੱਕ ਇਨ੍ਹਾਂ ਟਿਕਟਾਂ ‘ਤੇ ਸਫਰ ਕੀਤਾ ਜਾ ਸਕੇਗਾ।
ਕੰਪਨੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਏਅਰ ਏਸ਼ੀਆ ਦੀ ਇਹ ਉਡਾਨਾਂ ਘਰੇਲੂ ਬੰਗਲੁਰੁ, ਰਾਂਚੀ, ਹੈਦਰਾਬਾਦ, ਪੁਣੇ, ਕੋਲਕਾਤਾ, ਕੋਚੀ, ਨਵੀਂ ਦਿੱਲੀ ਲਈ ਹੋਣਗੀਆਂ।Image result for air asia

ਕੌਮਾਂਤਰੀ ਉਡਾਣਾਂ ਦੀ ਗੱਲ ਕਰੀਏ ਤਾਂ ਉਹ 2399 ਰੁਪਏ ‘ਚ ਕੁਆਲਾਲਾਮਪੁਰ, ਬਾਲੀ, ਬੈਂਕਾਕ, ਫੁਕੇਟ, ਮੈਲਬਰਨ, ਸਿਡਨੀ, ਆਕਲੈਂਡ ਲਈ ਹਨ।

ਦੱਸ ਦੇਈਏ ਕਿ ਏਅਰ ਏਸ਼ੀਆ ਦੀ ਵੈਬਸਾਇਟ, ਮੋਬਾਇਲ ਐਪ ਤੋਂ ਆਫਰ ਵਾਲੀਆਂ ਟਿਕਟਾਂ ਬੁੱਕ ਕਰਵਾਈਆਂ ਜਾ ਸਕਦੀਆਂ ਹਨ।

ਹੁਣ ਆਸਟ੍ਰੇਲੀਆ ਜਾਣ ਲਈ IELTS ਅਤੇ Bank ਫੰਡ ਦਿਖਾਉਣੇ ਜ਼ਰੂਰੀ ਨਹੀਂ.. !

ਸਿਡਨੀ-ਭਾਰਤ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀ ਵੀਜ਼ੇ ਵਿਚ ਕਈ ਮਹੱਤਵਪੂਰਨ ਬਦਲਾਅ ਹੋਏ ਹਨ। ਪੰਜਾਬੀ ਅਖ਼ਬਾਰ ਅਜੀਤ ਮੁਤਾਬਿਕ ਕਾਨੂੰਨੀ ਸਲਾਹਕਾਰ ਹਰਪਾਲ ਬਾਜਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰ ਦੇਸ਼ ਨੂੰ ਆਸਟ੍ਰੇਲੀਆ ਵਿਚ ਆਉਣ ਲਈ ਲੋਅ ਰਿਸਕ ਤੇ ਹਾਈ ਰਿਸਕ ਵਿਚ ਰੱਖਿਆ ਜਾਂਦਾ ਹੈ। ਭਾਰਤ ਨੂੰ ਹਾਈ ਤੋਂ ਲੋਅ ਰਿਸਕ ਵਿਚ ਕਰ ਦਿੱਤਾ ਹੈ। Study-in-Australia (1)
ਇਸ ਨਾਲ ਕਈ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਵੀਜ਼ੇ ‘ਤੇ ਆਉਣ ਲਈ ਆਇਲਟਸ ਕਰਨਾ ਜ਼ਰੂਰੀ ਨਹੀਂ ਹੋਵੇਗਾ। ਵਿਦਿਆਰਥੀ ਵੀਜ਼ੇ ਅਪਲਾਈ ਕਰਨ ਲਈ ਬੈਂਕਾਂ ਵਿਚ ਫੰਡ ਦਿਖਾਉਣੇ ਵੀ ਜ਼ਰੂਰੀ ਨਹੀਂ ਹੈ। ਇਥੇ ਗੌਰਤਲਬ ਹੈ ਕਿ ਇਹ ਨਿਯਮ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ‘ਤੇ ਲਾਗੂ ਨਹੀਂ ਹੋਵੇਗਾ। ‘ਸਟੇਟਮੈਂਟ ਆਫ ਪਰਪਜ਼’ ਦੀ ਸ਼ਰਤ ਸਾਰਿਆਂ ‘ਤੇ ਲਾਗੂ ਰਹੇਗੀ।Group of Students in Classroom
ਇਕ ਹੋਰ ਜਾਣਕਾਰੀ ਮੁਤਾਬਿਕ ਵੀਜ਼ਾ ਵਧਾਉਣ ‘ਤੇ ਵੀ ਕਈ ਪੜ੍ਹਾਈ ਸੰਸਥਾਵਾਂ ਵਿਚ ਇਹ ਛੋਟ ਮਿਲ ਸਕਦੀ ਹੈ। ਇਹ ਨਿਯਮ ਮੁੱਖ ਤੌਰ ‘ਤੇ ਯੂਨੀਵਰਸਿਟੀ ‘ਤੇ ਹੀ ਲਾਗੂ ਹੁੰਦਾ ਹੈ।indian_student_2
ਭਾਰਤ ਤੋਂ ਪੜ੍ਹਾਈ ਵੀਜ਼ੇ ਲਈ ਅਪਲਾਈ ਕਰਨ ਵਾਲੇ ਆਪਣੇ ਕਾਲਜ ਜਾਂ ਯੂਨੀਵਰਸਿਟੀ ਨਾਲ ਪਹਿਲਾਂ ਸੰਪਰਕ ਜ਼ਰੂਰ ਕਰ ਲੈਣ ਤਾਂ ਜੋ ਕਿਸੀ ਪ੍ਰਕਾਰ ਦੀ ਹੋਣ ਵਾਲੀ ਠੱਗੀ ਤੋਂ ਬਚਿਆ ਜਾ ਸਕੇ। ਬਿਨਾਂ ਆਇਲਟਸ ਆਸਟ੍ਰੇਲੀਆ ਆਉਣ ਵਾਲਿਆਂ ਲਈ ਅੰਗਰੇਜ਼ੀ ਦੇ ਕੋਰਸ (ਐਲੀ ਕੋਰਸ) ਆਦਿ ਕਰਨੇ ਪੈ ਸਕਦੇ ਹਨ।

ਲੰਗਾਹ ਦੀ ਅਸ਼ਲੀਲ ਵੀਡੀਓ ਮਾਮਲੇ ‘ਤੇ ਸੁਖਬੀਰ ਬਾਦਲ ਨੇ ਤੋੜੀ ਚੁੱਪੀ !

ਬਲਾਤਕਾਰ ਦੇ ਆਰੋਪੀ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਜਗਤ ‘ਚ ਉਨਾਂ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਗਾਹ ਨੂੰ ਪਾਰਟੀ ਚੋਂ ਕੱਢਿਆ ਹੋਇਆ ਕਹਿ ਕੇ ਕੁਝ ਜ਼ਿਆਦਾ ਨਹੀਂ ਬੋਲੇ ਤਾਂ ਕਾਂਗਰਸ ਨੇਤਾ ਵੀ ਅਸ਼ਲੀਲ ਵੀਡੀਓ ਮਾਮਲੇ ‘ਤੇ ਬਿਆਨ ਦੇਣ ਤੋਂ ਬੱਚਦੇ ਨਜ਼ਰ ਆਏ।
ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਪ੍ਰੈਸ ਨੋਟ ਜਾਰੀ ਕੀਤਾ।ਉਨ੍ਹਾਂ ਸਾਬਕਾ ਅਕਾਲੀ ਆਗੂ ਤੇ ਪੰਥਕ ਸਰਕਾਰ ‘ਚ ਜ਼ਿੰਮੇਵਾਰੀ ਨਿਭਾ ਚੁੱਕੇ ਸੁੱਚਾ ਸਿੰਘ ਲੰਗਾਹ ਦੀ ਪਿੱਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਅਤਿ ਨਿੰਦਣਯੋਗ ਤੇ ਗੈਰ-ਇਖਲਾਕੀ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆ ਉਸ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਧਾਰਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਧਾਰਮਿਕ ਤੇ ਸਮਾਜਿਕ ਖੇਤਰ ‘ਚ ਵੱਡੇ ਅਹੁਦਿੱਆਂ ‘ਤੇ ਰਹਿੰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਅਜਿਹੀ ਘਟੀਆ ਹਰਕਤ (ਬਜ਼ੱਰ ਕੁਰਹਿਤ) ਕਰਕੇ ਜਿਥੇ ਸਮਾਜਿਕ ਤੇ ਪੰਥਕ ਹਲਕਿਆਂ ‘ਚ ਬਦਨਾਮੀ ਕਰਵਾਈ ਹੈ, ਉਥੇ ਹੀ ਉਸ ਨੇ ਸਿੱਖ ਰਹਿਤ ਮਰਿਯਾਦਾ ਦੇ ਅਸੂਲਾਂ ਖਿਲਾਫ ਕੀਤੀ ਅਜਿਹੀ ਕਾਰਵਾਈ ਨਾਲ ਸਿੱਖੀ ਅਸੂਲਾਂ ਦਾ ਘਾਣ ਵੀ ਕੀਤਾ ਹੈ। ਸੰਸਾਰ ਭਰ ‘ਚ ਵੱਸਦੇ ਗੁਰੂ ਨਾਨਕ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਲੋਂ ਇਸ ਘਟਨਾ ਦੀ ਜਿੰਨੀ ਵੀ ਕਰੜੇ ਸ਼ਬਦਾਂ ‘ਚ ਨਿਖੇਦੀ ਕੀਤੀ ਜਾਵੇ ਉਨ੍ਹੀ ਹੀ ਥੋੜੀ ਹੈ।

ਇਸ ਸੰਵੇਦਨਸ਼ੀਲ ਮਾਮਲੇ ਪ੍ਰਤੀ ਸਿੰਘ ਸਾਹਿਬ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਪੰਜ ਤਖਤ ਸਾਹਿਬਨ ਦੇ ਜੱਥੇਦਾਰ ਸਾਹਿਬਾਨਾ ਦੀ ਮਿਤੀ 05 ਅਕਤੂਬਰ 2017 ਦਿਨ ਵੀਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੰਗਾਮੀ ਇਕੱਤਰਤਾ ਬੁਲਾਈ ਗਈ ਹੈ। ਜਿਸ ‘ਚ ਧਾਰਮਿਕ ਮਾਮਲਿਆਂ ਪ੍ਰਤੀ ਗਠਿਤ ਕੀਤੀ ਧਾਰਮਿਕ ਸਲਹਾਕਾਰ ਦੀ ਰਾਏ ਪ੍ਰਾਪਤ ਕਰਨ ਉਪਰੰਤ ਇਸ ਗੰਭੀਰ ਮਾਮਲੇ ‘ਤੇ ਵਿਚਾਰ ਕਰਦਿਆਂ ਉਕਤ ਘਟਨਾ ਪ੍ਰਤੀ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਹਨ। 
ਉਨ੍ਹਾਂ ਕਿਹਾ ਕਿ ਸਿੱਖ ਪੰਥ ‘ਚ ਕੋਈ ਵੀ ਅਜਿਹੀ ਘਿਨਾਉਣੀ ਹਰਕਤ ਜਿਸ ‘ਚ ਸਿੱਖੀ ਦੇ ਅਸੂਲਾਂ ਨੂੰ ਸੱਟ ਵੱਜਦੀ ਹੋਵੇ ਪੰਥ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਤੇ ਅਜਿਹੀ ਘਟੀਆ ਹਰਕਤ ਕਰਨ ਵਾਲੇ ਵਿਅਕਤੀ ਨੂੰ ਢੁੱਕਵੀਂ ਸਜ਼ਾ ਦਿੱਤੀ ਹੈ। ਅਜਿਹੇ ਅਨਸਰ ਜੋ ਸਿੱਖੀ ‘ਤੇ ਕੰਲਕ ਹੋਣ ਉਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁਸਲਮਾਨ ਵੀਰਾਂ ਨੇ ਇੰਟਰਨੈਸ਼ਨਲ ਸਿੱਖ ਸੰਸਥਾ Khalsa Aid ਨੂੰ ਦਿੱਤਾ 9 ਲੱਖ 32 ..

ਲੁਧਿਆਣਾ, 2 ਅਕਤੂਬਰ (ਦਵਿੰਦਰ ਸਿੰਘ ਪਰਮਿੰਦਰ ਸਿੰਘ) : ਅੱਜ ਇੱਥੇ ਇਤਿਹਾਸਿਕ ਜਾਮਾ ਮਸਜਿਦ ਵਿਖੇ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਆਯੋਜਿਤ ਸਮਾਗਮ ‘ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗੁਵਾਈ ‘ਚ ਲੁਧਿਆਣਾ ਦੇ ਮੁਸਲਮਾਨਾਂ ਨੇ ਸਿੱਖਾਂ ਦੀ ਪ੍ਰਸਿੱਧ ਸੰਸਥਾ ਖਾਲਸਾ ਏਡ ਨੂੰ ਰੋਹੰਗਿਆ ਪੀੜੀਤਾਂ ਲਈ ਬੰਗਲਾਦੇਸ਼ ਵਿਖੇ ਲਗਾਏ ਗਏ ਲੰਗਰ ਲਈ 9 ਲੱਖ 32 ਹਜਾਰ 20 ਰੁਪਏ ਦੀ ਸਹਾਇਤਾ ਰਾਸ਼ੀ ਦਾਨ ਦਿੱਤੀ, ਜਿਸ ਵਿੱਚ 1 ਲੱਖ ਰੁਪਏ ਦੀ ਨਕਦ ਰਾਸ਼ੀ ਗੁਰਦੁਆਰਾ ਸ਼੍ਰੀ ਦੁਖ ਨਿਵਾਰਣ ਸਾਹਿਬ ਦੇ ਮੁੱਖ ਪ੍ਰਧਾਨ ਪ੍ਰਿਤਾਪਾਲ ਸਿੰਘ ਵੱਲੋਂ ਦਿੱਤੀ ਗਈ। Image may contain: 16 people, people standing

ਇਸ ਮੌਕੇ ‘ਤੇ ਸ਼ਾਹੀ ਇਮਾਮ ਪੰਜਾਬ ਨੇ ਖਾਲਸਾ ਏਡ ਦੇ ਮੈਬਰਾਂ ਦਾ ਮਨੁੱਖਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੇਖਦੇ ਹੋਏ ਉਨ•ਾਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ‘ਤੇ ਸ਼ਹਿਰ ਦੀ ਵੱਖ-ਵੱਖ ਮਸਜਿਦਾਂ ਦੇ ਮੈਂਬਰ, ਇਮਾਮ ਅਤੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਪ੍ਰਿਤਪਾਲ ਸਿੰਘ, ਖਾਲਸਾ ਏੇਡ ਦੇ ਮੈਂਬਰ ਸ. ਪਰਮਪਾਲ ਸਿੰਘ, ਦਮਨ ਜੀਤ ਸਿੰਘ, ਗੁਰਸਾਹਿਬ ਸਿੰਘ, ਜਪਨੀਤ ਸਿੰਘ, ਗਗਨਦੀਪ ਸਿੰਘ, ਕੁੰਵਰ ਪੁਸ਼ਪਿੰਦਰ ਸਿੰਘ, ਰਮਨਦੀਪ ਸਿੰਘ, ਹਰਸਿਮਰਨ ਸਿੰਘ ਮੌਜੂਦ ਸਨ । ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਨੇ ਕਿਹਾ ਕਿ ਰੋਹੰਗਿਆ ਮੁਸਲਮਾਨਾਂ ‘ਤੇ ਕੀਤਾ ਗਿਆ ਜ਼ੁਲਮ ਹਕੀਕਤ ‘ਚ ਇਨਸਾਨੀਅਤ ਦੇ ਖਿਲਾਫ ਇੱਕ ਨਾਪਾਕ ਕਦਮ ਹੈ, ਉਨ•ਾਂ ਕਿਹਾ ਕਿ ਇਸਲਾਮ ਧਰਮ ਨੇ ਮਨੁੱਖਤਾ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਹੈ, ਸੰਸਾਰ ‘ਚ ਜੋ ਵੀ ਲੋਕ ਪੀੜਤਾਂ ਦੀ ਸਹਾਇਤਾ ਕਰਦੇ ਹਨ ਮੁਸਲਮਾਨ ਉਨ•ਾਂ ਦਾ ਸਾਥ ਦਿੰਦੇ ਆਏ ਹਨ।

ਉਨ•ਾਂ ਕਿਹਾ ਕਿ ਪੀੜਤਾਂ ਨੂੰ ਜਾਤੀ ਅਤੇ ਧਰਮ ਦੇ ਆਧਾਰ ‘ਤੇ ਨਹੀਂ ਵੇਖਿਆ ਜਾ ਸਕਦਾ । ਅਮਰਨਾਥ ਤੀਰਥ ਯਾਤਰੀਆਂ ‘ਤੇ ਜਦੋਂ ਅੱਤਵਾਦੀ ਹਮਲਾ ਹੋਇਆ ਤਾਂ ਲੁਧਿਆਣਾ ਦੇ ਮੁਸਲਮਾਨਾਂ ਨੇ ਪਾਕਿਸਤਾਨ ਦੇ ਖਿਲਾਫ ਵਿਰੋਧ ਕੀਤਾ ਸੀ ਅਤੇ ਕਾਰਗਿਲ ਦੀ ਲੜਾਈ ਸਮੇਂ ਵੀ ਪ੍ਰਧਾਨਮੰਤਰੀ ਰਾਹਤ ਕੋਸ਼ ‘ਚ ਸਹਾਇਤਾ ਰਾਸ਼ੀ ਦੇਣ ਵਾਲੀਆਂ ‘ਚ ਮੁਸਲਮਾਨ ਸ਼ਾਮਿਲ ਰਹੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਪੀੜਤਾਂ ਦੇ ਜਖ਼ਮ ‘ਤੇ ਮਲ•ਮ ਲਗਾਉਣਾ ਭਾਰਤ ਦੇ ਸੱਭਿਆਚਾਰ ਦਾ ਹਿੱਸਾ ਹੈ । ਇਸ ਮੌਕੇ ‘ਤੇ ਖਾਲਸਾ ਏੇਡ ਦੇ ਟੀਮ ਲੀਡਰ ਸਰਦਾਰ ਪਰਮਪਾਲ ਸਿੰਘ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਦਾ ਉਦੇਸ਼ ਮਨੁੱਖਤਾ ਦੀ ਸੇਵਾ ਕਰਨਾ ਹੈ । 

ਉਨ•ਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਕਿ ਪੀੜਤ ਵਿਅਕਤੀ ਕਿਸੇ ਵੀ ਧਰਮ ਜਾਂ ਸਮੁਦਾਏ ਦਾ ਹੋਵੇ ਉਸਦੀ ਸਹਾਇਤਾ ਕਰਨਾ ਸਾਡਾ ਫਰਜ ਹੈ, ਸ. ਪਰਮਪਾਲ ਸਿੰਘ ਨੇ ਕਿਹਾ ਕਿ ਦੇਸ਼ ‘ਚ ਜੋ ਲੋਕ ਧਰਮ ਦੇ ਨਾਮ ‘ਤੇ ਨਫਰਤ ਫੈਲਾਉਣਾ ਚਾਹੁੰਦੇ ਹਨ ਉਹ ਸਮਝ ਲੈਣ ਕਿ ਧਰਮੀ ਉਹੀ ਹੈ ਜੋ ਸਾਰੇ ਇੰਸਾਨਾਂ ਨੂੰ ਪਿਆਰ ਕਰਦਾ ਹੋਵੇ । ਉਨ•ਾਂ ਕਿਹਾ ਕਿ ਅੱਜ ਇੱਥੇ ਲੁਧਿਆਣਾ ਦੇ ਮੁਸਲਮਾਨਾਂ ਨੇ ਖਾਲਸਾ ਏੇਡ ਦੇ ਮਨੁੱਖਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੇਖਦੇ ਹੋਏ ਜੋ ਰਾਸ਼ੀ ਸਾਨੂੰ ਦਿੱਤੀ ਹੈ ਉਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਸਾਡੇ ਮੁਸਲਮਾਨ ਭਰਾ ਮਨੁੱਖਤਾ ਦੀ ਭਲਾਈ ‘ਚ ਧਰਮ ਨੂੰ ਆਧਾਰ ਬਣਾ ਕੇ ਨਹੀ ਵੇਖਦੇ, ਸਗੋਂ ਇਨਸਾਨੀਅਤ ਲਈ ਕੰਮ ਕਰਨ ਵਾਲੀਆਂ ਦਾ ਹੌਂਸਲਾ ਵਧਾ ਰਹੇ ਹਨ। ਇਸ ਮੌਕੇ ‘ਤੇ ਖਾਲਸਾ ਏਡ ਦੇ ਸਾਰੇ ਮੈਬਰਾਂ ਨੂੰ ਸ਼ਾਹੀ ਇਮਾਮ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ।

ਸ਼ਰਮ ਆਉਂਦੀ ਹੈ ਇਹ ਗੱਲ ਦੱਸਦੇ ਹੋਏ ਵੀ ….

ਅੰਮ੍ਰਿਤਸਰ: ਆਸਟ੍ਰੇਲੀਆ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਇੱਕ ਐਨ.ਆਰ.ਆਈ. ਔਰਤ ਗੁਰਜੀਤ ਕੌਰ ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਦਾ ਡਾਲਰਾਂ ਅਤੇ ਸੋਨੇ ਦੇ ਗਹਿਣਿਆਂ ਵਾਲਾ ਬੈਗ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ। ਜਿਸ ਵੇਲੇ ਮਹਿਲਾ ਦਾ ਬੈਗ ਚੋਰੀ ਹੋਇਆ ਉਸ ਵੇਲੇ ਉਹ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਬਣੀ ਹੈਰੀਟੇਜ ਸਟਰੀਟ ਵਿੱਚ ਸੈਲਫੀ ਲੈ ਰਹੀ ਸੀ।
ਲੁੱਟ ਦਾ ਸ਼ਿਕਾਰ ਹੋਈ ਐਨ.ਆਰ.ਆਈ ਔਰਤ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ ਵਿੱਚ ਬਣੀ ਸਾਰਾਗੜ੍ਹੀ ਸਰਾਂ ਦੇ ਬਾਹਰ ਸੈਲਫੀ ਲੈ ਰਹੀ ਸੀ ਜਦੋਂ ਕੋਈ ਅਣਜਾਣ ਚੋਰ ਉਸ ਦਾ ਸਾਰਾ ਸਮਾਨ ਲੈ ਕੇ ਰਫੂ ਚੱਕਰ ਹੋ ਗਿਆ। ਉਸ ਦੇ ਬੈਗ ਵਿੱਚ 5000 ਅਸਟਰੇਲੀਅਨ ਡਾਲਰ, 10,000 ਭਾਰਤੀ ਕਰੰਸੀ, ਸੋਨੇ ਦੇ ਜੇਵਰ ਜਿਸ ਦੀ ਕੀਮਤ ਕਰੀਬ 2,000 ਅਸਟਰੇਲੀਅਨ ਡਾਲਰ ਦੱਸੀ ਹੈ, ਇਸ ਤੋਂ ਇਲਾਵਾ ਉਸਦਾ ਹੋਰ ਜ਼ਰੂਰੀ ਸਾਮਾਨ ਵੀ ਸੀ।


ਜਾਣਕਾਰੀ ਮੁਤਾਬਕ ਇਹ ਮਹਿਲਾ ਕੱਲ ਹੀ ਆਸਟ੍ਰੇਲੀਆ ਤੋਂ ਭਾਰਤ ਪੁੱਜੀ ਸੀ ਅਤੇ ਉਸ ਨੇ ਚੰਡੀਗੜ੍ਹ ਜਾਣਾ ਸੀ। ਇਸ ਤੋਂ ਪਹਿਲਾਂ ਉਹ ਅੰਮ੍ਰਿਤਸਰ ਰੁਕੀ ਆਈ ਅਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਸਨ ਪਰ ਇਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ਇਨ ਔਰਤ ਇਸ ਬਾਰੇ ਸ਼ਿਕਾਇਤ ਦਰਜ ਕਰਵਾਉਣ ਲਈ ਕੋਤਵਾਲੀ ਪੁਲਿਸ ਸਟੇਸ਼ਨ ਪਹੁੰਚੀ ਤਾਂ ਇਸ ਨੂੰ ਤਿੰਨ ਘੰਟੇ ਥਾਣੇ ਵਿੱਚ ਖੱਜਲ ਹੋਣਾ ਪਿਆ ਪਾਰ ਫਿਰ ਵੀ ਇਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ, ਕਿਉਂਕਿ ਲੁੱਟ ਦਾ ਮਾਮਲਾ ਦਰਜ ਕਰਨ ਨਾਲ ਪੁਲਿਸ ਦਾ ਅਕਸ ਖ਼ਰਾਬ ਹੁੰਦਾ ਹੈ।
ਜਦੋਂ ਇਸ ਬਾਰੇ ਥਾਣਾ ਇੰਚਾਰਜ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਜਵਾਬ ਹੋਰ ਹੈਰਾਨ ਕਰਨ ਵਾਲਾ ਸੀ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਇਥੇ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਹੋਣ ਕਰ ਕੇ ਚੋਰਾਂ ਦੀ ਗਿਣਤੀ ਵੀ ਵਧ ਗਈ ਹੈ। ਇਥੇ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਹਰਮੰਦਿਰ ਸਾਹਿਬ ਨੂੰ ਜਾਣ ਵਾਲੇ ਰਸਤੇ ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਬੰਦ ਹਨ। ਇਸ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਗੁਰੂ ਨਗਰੀ ਦੀ ਸੁਰੱਖਿਆ ਲਈ ਕੀਤੇ ਜਾਣ ਵਾਲੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਦੱਸ ਦੇਈਏ ਕਿ ਬੀਤੀ ਰਾਤ ਵੀ ਅੰਮ੍ਰਿਤਸਰ ਵਿੱਚ ਰੇਲਵੇ ਸਟੇਸ਼ਨ ਕੋਲ ਇੱਕ ਢਾਬੇ ‘ਤੇ ਸ਼ਰ੍ਹੇਆਮ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ। ਪਰ ਇਹ ਢਾਬਾ ਮਾਲਕ ਦੀ ਸਿਆਣਪ ਸੀ ਕਿ ਉਸ ਨੇ ਆਪਣੇ ਸੀ.ਸੀ.ਟੀ.ਵੀ. ਕੈਮਰੇ ਦਰੁਸਤ ਰੱਖੇ ਹੋਏ ਸਨ। ਇਸ ਨਾਲ ਵਾਰਦਾਤ ਕਰਨ ਵਾਲੇ ਸਾਰੇ ਨੌਜਵਾਨ ਕੈਮਰੇ ਵਿੱਚ ਤਾਂ ਕੈਦ ਹੋ ਗਏ ਪਰ ਪੁਲਿਸ ਦੀ ਗ੍ਰਿਫਤ ਤੋਂ ਹਾਲੇ ਬਾਹਰ ਹੀ ਹਨ।

ਸੁਚਾ ਸਿੰਘ ਲੰਗਾਹ ਗਿਆ ਤਾਂ ਆਤਮ ਸਮਰਪਣ ਕਰਨ ਸੀ ਪਰ ਹੋ ਕੁਜ਼ ਹੋਰ ਹੀ ਗਿਆ (ਬਿਲਕੁਲ ਤਾਜਾ ਖਬਰ )

ਚੰਡੀਗੜ੍ਹ ਅਦਾਲਤ ਵੱਲੋਂ ਲੰਗਾਹ ਨੂੰ ਗੁਰਦਾਸਪੁਰ ‘ਚ ਸਮਰਪਣ ਕਰਨ ਦੀ ਹਦਾਇਤ

ਚੰਡੀਗੜ੍ਹ ਅਦਾਲਤ ਵੱਲੋਂ ਲੰਗਾਹ ਨੂੰ ਗੁਰਦਾਸਪੁਰ ‘ਚ ਸਮਰਪਣ ਕਰਨ ਦੀ ਹਦਾਇਤ
ਚੰਡੀਗੜ੍ਹ: ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰਨ ਲਈ ਆਏ ਸਨ, ਪਰ ਅਦਾਲਤ ਨੇ ਉਸ ਦਾ ਸਮਰਪਣ ਸਵੀਕਾਰ ਨਾ ਕਰਦੇ ਹੋਏ ਉਸ ਨੂੰ ਗੁਰਦਾਸਪੁਰ ਜਾ ਕੇ ਹੀ ਸਮਰਪਣ ਕਰਨ ਦੀ ਹਦਾਇਤ ਕੀਤੀ।

ਲੰਗਾਹ ਨੇ ਚੰਡੀਗੜ੍ਹ ਦੇ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਦੀ 10 ਨੰਬਰ ਕੋਰਟ ਵਿੱਚ ਸਮਰਪਣ ਕਰਨ ਲਈ ਆਇਆ ਸੀ। ਸਾਬਕਾ ਮੰਤਰੀ ਦੇ ਵਕੀਲ ਨੇ ਇੱਥੇ ਅਦਾਲਤ ਨੂੰ ਬੇਨਤੀ ਕੀਤੀ ਸੀ ਉਹ ਲੰਗਾਹ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦੇਵੇ, ਪਰ ਅਦਾਲਤ ਨੇ ਉਸ ਨੂੰ ਗੁਰਦਾਸਪੁਰ ਵਿੱਚ ਹੀ ਆਤਮ ਸਮਰਪਣ ਦੇ ਨਿਰਦੇਸ਼ ਦਿੱਤੇ ਹਨ।

ਦੱਸ ਦੇਈਏ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੀ ਇੱਕ ਔਰਤ ਵੱਲੋਂ 8 ਸਾਲ ਤੋਂ ਬਲਾਤਕਾਰ ਕਰਦੇ ਆ ਰਹਿਣ ਦਾ ਇਲਜ਼ਾਮ ਲਾ ਕੇ ਮਾਮਲਾ ਦਰਜ ਕਰਵਾਇਆ ਸੀ।

ਪੀੜਤ ਔਰਤ ਨੇ ਪੁਲਿਸ ਨੂੰ ਸਬੂਤ ਵਜੋਂ ਇੱਕ ਵੀਡੀਓ ਵੀ ਦਿੱਤੀ ਸੀ। ਉਹੀ ਵੀਡੀਓ ਹੋਣ ਦਾ ਦਾਅਵਾ ਕਰ ਕੇ ਸੁੱਚਾ ਸਿੰਘ ਲੰਗਾਹ ਦੇ ਨਾਂ ਤੋਂ ਇੱਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਰਦਾਸਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 2008 ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ। ਤਰਸ ਦੇ ਆਧਾਰ ‘ਤੇ ਆਪਣੇ ਪਤੀ ਵਾਲੀ ਸਰਕਾਰੀ ਨੌਕਰੀ ਪ੍ਰਾਪਤ ਕਰਨ ਦੇ ਮੰਤਵ ਨਾਲ ਪੀੜਤਾ ਆਪਣੇ ਇਲਾਕੇ ਦੇ ਤਤਕਾਲੀ ਮੰਤਰੀ ਨੂੰ ਸਾਲ 2009 ਵਿੱਚ ਆਪਣੇ ਪਰਿਵਾਰ ਸਮੇਤ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮਿਲੀ ਸੀ। ਪੀੜਤਾ ਮੁਤਾਬਕ ਨੌਕਰੀ ਦੀ ਜ਼ਰੂਰਤ ਤੇ ਮੰਤਰੀ ਦੇ ਅਸਰ ਰਸੂਖ਼ ਕਾਰਨ ਉਹ ਬੇਵੱਸ ਹੋ ਗਈ ਤੇ ਮੰਤਰੀ ਨੇ ਉਸ ਨਾਲ ਬਲਾਤਕਾਰ ਕੀਤਾ।

ਪੀੜਤਾ ਨੇ ਸ਼ਿਕਾਇਤ ਵਿੱਚ ਸੁੱਚਾ ਸਿੰਘ ਲੰਗਾਹ ‘ਤੇ ਡਰਾ-ਧਮਕਾ ਕੇ ਤੇ ਬਲੈਕਮੇਲ ਕਰਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਸਨ। ਪੀੜਤਾ ਨੇ ਲੰਗਾਹ ‘ਤੇ ਉਸ ਦੀ ਜ਼ਮੀਨ ਵਿਕਵਾ ਦੇਣ ਤੇ ਉਸ ਦੇ ਪੈਸੇ ਹੜੱਪਣ ਦੇ ਇਲਜ਼ਾਮ ਵੀ ਲਾਏ ਸਨ।

14 ਸਾਲਾਂ ਦੀ ਕੁੜੀ ਨੇ ਬਣਾਇਆ ਹਵਾ ਨਾਲ ਚੱਲਣ ਵਾਲਾ ਸਾਇਕਲ, ਇਸ ਧੀ ਲਈ ਇੱਕ ਸ਼ੇਅਰ ਜਰੂਰ ਕਰੋ

ਸਾਰੇ ਬੱਚਿਆਂ ਦੀ ਇੱਛਾ ਹੁੰਦੀ ਹੈ ਕਿ ਉਹ ਸਕੂਲ ਟਾਈਮ ਸਿਰ ਪਹੁੰਚਣ ਪਰ ਉਹ ਇਹ ਨਹੀ ਚਾਹੁੰਦੇ ਕਿ ਉਹਨਾਂ ਨੂੰ ਸਕੂਲ ਤੁਰਕੇ ਜਾਣਾ ਪਵੇ ਸਾਡੇ ਦੇਸ਼ ਵਿੱਚ ਵੀ ਅਜਿਹੇ ਬੱਚੇ ਹਨ ਜਿੰਨਾ ਨੂੰ ਵੈਨ ਦੀ ਬਜਾਏ ਗਰਮੀ ਹੋਵੇ ਜਾਂ ਸਰਦੀ ਪਰ ਸਾਈਕਲ ਤੇ ਹੀ ਸਕੂਲ ਜਾਣਾ ਪੈਦਾ ਹੈ ਸਾਰਿਆਂ ਬੱਚਿਆਂ ਦੀ ਤਰਾਂ ਓੁੜੀਸਾ ਦੀ ਇੱਕ 14 ਸਾਲ ਦੀ ਲੜਕੀ ਵੀ ਸਾਈਕਲ ਤੇ ਹੀ ਸਕੂਲ ਜਾਂਦੀ ਸੀ ਸਕੂਲ ਕਾਫ਼ੀ ਦੂਰ ਹੋਣ ਦੇ ਕਾਰਨ ਉਹ ਵਿਚਾਰੀ ਥੱਕ ਜਾਂਦੀ ਸੀ ਇਸ ਤੋਂ ਪਰੇਸ਼ਾਨ ਹੋ ਕੇ ਉਸਨੇ ਇੱਕ ਸਾਈਕਲ ਦੀ ਖੋਜ ਕੀਤੀ ਜੋ ਕਿ ਬਿਨਾਂ ਪੈਡਲਾਂ ਦੇ ਚੱਲਦੀ ਹੈ ਇਹ ਇੱਕ ਅਜਿਹੀ ਸਾਈਕਲ ਹੈ ਜੋ ਹਵਾ ਦੇ ਨਾਲ ਚੱਲਦੀ ਹੈ ਇਹ ਸੁਣਨਾ ਤੁਹਾਨੂੰ ਥੋੜਾ ਅਜੀਬ ਲੱਗ ਰਿਹਾ ਹੈ ਪਰ ਇਹ 100% ਸੱਚ ਗੱਲ ਹੈ ਇਸ 11 ਵੀਂ ਕਲਾਸ ਵਿੱਚ ਪੜਦੀ ਤੇਜਸਵਾਨੀ ਨਾਮ ਦੀ ਲੜਕੀ ਨੇ ਇਸ ਸਾਈਕਲ ਦੀ ਖੋਜ ਕਰਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਬਣਾ ਲਿਆ ਹੈ …..


ਤੇਜਸਵਾਨੀ ਦੇ ਮਨ ਵਿੱਚ ਇਹ ਖ਼ਿਆਲ ਓਦੋ ਆਇਆ ਜਦੋਂ ਉਹ ਸਾਈਕਲ ਦੀ ਦੁਕਾਨ ਤੇ ਆਪਣਾ ਸਾਈਕਲ ਰਿਪੇਅਰ ਕਰਵਾਉਣ ਗਈ ਸੀ ਉਸਨੇ ਦੇਖਿਆ ਕਿ ਕਿਸ ਤਰਾਂ ਸਾਈਕਲ ਮਕੈਨਿਕ ਏਅਰ ਗੰਨ ਨਾਲ ਸਾਈਕਲ ਦੇ ਟਾਈਰਾਂ ਨੂੰ ਠੀਕ ਕਰ ਦਿੰਦੇ ਹਨ ਫਿਰ ਉਸਨੇ ਸੋਚਿਆ ਕੀ ਜੇ ਏਅਰ ਗੰਨ ਇਹ ਕੰਮ ਕਰ ਸਕਦੀ ਹੈ ਤਾਂ ਇਸ ਨਾਲ ਸਾਈਕਲ ਵੀ ਚੱਲ ਸਕਦੀ ਹੈ ਫਿਰ ਉਸਨੇ ਇਹ ਆਈਡੀਆ ਆਪਣੇ ਪਿਤਾ ਨਵਟਰ ਗੋਚਚਾਟ ਨੂੰ ਦੱਸਿਆ ਜਿਸਨੇ ਆਪਣੀ ਬੇਟੀ ਨੇ ਪ੍ਰੇਰਿਤ ਕੀਤਾ ਅਤੇ ਆਪਣੀ ਬੇਟੀ ਨੂੰ ਜਰੂਰੀ ਸਮਾਨ ਲਿਆ ਕੇ ਦਿੱਤਾ |

ਅਜਿਹਾ ਕੀ ਹੈ ਇਸ ਸਾਈਕਲ ਵਿੱਚ……
ਸਾਈਕਲ ਵਿੱਚ ਏਅਰ ਸਿਲੰਡਰ ਲੱਗਿਆ ਹੋਇਆ ਹੈ | ਏਅਰ ਸਿਲੰਡਰਡ ਦੀ ਮੱਦਦ ਨਾਲ ਸਾਈਕਲ ਚੱਲਣਾ ਸ਼ੁਰੂ ਹੁੰਦੀ ਹੈ | ਇਸ ਸਾਈਕਲ ਵਿੱਚ 6 ਗੇਅਰ ਲੱਗੇ ਹੋਏ ਹਨ | ਸਾਈਕਲ ਵਿੱਚ ਇੱਕ ਸਟੇਰਿੰਗ ਨੌਬ ਹੈ | ਸਾਈਕਲ ਵਿੱਚ ਇੱਕ ਸੇਫਟੀ ਬਾਲਵ ਵੀ ਹੈ ਜੋ ਅਤੀਰਿਕਤ ਏਅਰ ਰਿਲੀਜ ਕਰਦਾ ਹੈ |
ਤੇਜਸਵਾਨੀ ਦੀ ਖੋਜ ਬਹੁਤ ਹੀ ਵਧੀਆ ਖੋਜ ਹੈ ਇਸਦੇ ਅਨੂਵੈਸ਼ਨ ਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿਉਕਿ ਦੁਨੀਆਂ ਵਿੱਚ ਕੋਲਾ ,ਤੇਲ ,ਗੈਸ ,ਪੈਟਰੋਲਅਤੇ ਡੀਜਲ ਦੀ ਖਪਤ ਜ਼ਿਆਦਾ ਹੋ ਰਹੀ ਹੈ ਇਹ ਖੋਜ ਪੂਰੇ ਸਮਾਜ ਦੇ ਲਈ ਇੱਕ ਨਵੀਂ ਖੋਜ ਹੈ |

ਹੁਣੇ ਹੁਣੇ ਆਈ ਸਭ ਤੋਂ ਵੱਡੀ ਤਾਜਾ ਖਬਰ (ਲਾਈਵ ਵੀਡੀਓ)

ਅਮਰੀਕਾ ਦੇ ਲਾਸ ਵੇਗਾਸ ਵਿੱਚ ਇੱਕ ਕਸੀਨੋ ਦੇ ਕੋਲ ਹੋਈ ਗੋਲੀਬਾਰੀ ਨਾਲ 20+ ਦੀ ਮੌਤ ਅਤੇ 100+ ਲੋਕਾਂ ਜ਼ਖ਼ਮੀ ਹੋ ਗਏ ਹਨ। ਬੀਬੀਸੀ ਦੀ ਖ਼ਬਰ ਮੁਤਾਬਿਕ ਕਸੀਨੋ ਦੇ ਬਾਹਰ ਭਾਰੀ ਗੋਲੀਬਾਰੀ ਨਾਲ ਇਹ ਵੱਡਾ ਹਾਦਸਾ ਹੋਇਆ ਹੈ।
ਲਾਸ ਵੇਗਾਸ ਮੈਟਰੋਪਾਲੀਟਨ ਪੁਲਸ ਨੇ ਟਵਿੱਟਰ ‘ਤੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਇਕ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਘਟਨਾ ਵਾਲੀ ਥਾਂ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਿਕ ਮਾਂਡਲੇ ਬੇ ਕਸੀਨੋ ਦੀ ਉੱਪਰਲੀ ਮੰਜ਼ਿਲ ਤੋਂ ਉਨ੍ਹਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ। ਇਸ ਕਸੀਨੋ ਦੇ ਕੋਲ ਹੀ ਇੱਕ ਮਿਊਜ਼ਿਕ ਫੇਸਟਿਵਲ ਚੱਲ ਰਿਹਾ ਸੀ।

ਵੀਡੀਓ ਫੂਟੇਜ ਵਿੱਚ ਦਿੱਖ ਰਿਹਾ ਹੈ ਕਿ ਫ਼ੈਸਟੀਵਲ ਵਿੱਚ ਹਿੱਸਾ ਲੈ ਰਹੇ ਲੋਕ ਕਿਸ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਗੋਲਾਬਾਰੀ ਦੀ ਅਵਾਜ਼ਾ ਲਗਾਤਾਰ ਸੁਣਾਈ ਦੇ ਰਹੀਆਂ ਹਨ।
ਲਾਸ ਵੇਗਾਸ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਲਈ ਕਿਹਾ ਜਾ ਰਿਹਾ ਹੈ। ਮੌਕੇ ਤੋਂ ਆ ਰਹੀਆਂ ਤਸਵੀਰਾਂ ਵਿੱਚ ਘਟਨਾ ਸਥਾਨ ਉੱਤੇ ਵੱਡੀ ਗਿਣਤੀ ਵਿੱਚ ਪੁਲਿਸ ਦੀ ਮੌਜੂਦਗੀ ਦਿੱਖ ਰਹੀ ਹੈ।
ਲਾਸ ਵੇਗਾਸ ਪੁਲਸ ਨੇ ਲੋਕਾਂ ਤੋਂ ਮਾਂਡਲੇ ਬੇ ਕਸੀਨੋ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਕੇ ‘ਤੇ ਮੌਜੂਦ ਇਕ ਸ਼ੂਟਰ ਦੇ ਹੋਣ ਦੀ ਸੰਭਾਵਨਾ ਹੈ।


ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਬੁਲਾਰਣ ਡੇਨਿਤਾ ਕੋਹੇਨ ਨੇ ਕਿਹਾ ਕਿ ਲਾਸ ਵੇਗਾਸ ਹਸਪਤਾਲ ‘ਚ ਗੋਲੀਆਂ ਲੱਗਣ ਕਾਰਨ ਜ਼ਖਮੀ ਕਈ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ।
ਪ੍ਰਸ਼ਾਸਨ ਨੇ ਲਾਸ ਵੇਗਾਸ ਸਟ੍ਰਿਪ ਅਤੇ ਇੰਟਰਸਟੇਟ 15 ਨੂੰ ਬੰਦ ਕਰ ਦਿੱਤਾ ਹੈ।
ਸ਼ੂਟਿੰਗ ਦੀ ਘਟਨਾ ਦੇ ਚਲਦੇ ਮੈਕਰੇਨ ਇੰਟਰਨੈਸ਼ਨਲ ਏਅਰਪੋਰਟ ਆਉਣ ਵਾਲੀ ਫਲਾਈਟਸ ਦਾ ਰਸਤਾ ਬਦਲ ਦਿੱਤਾ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸਿੰਗਰ ਜੇਸੋਨ ਐਲਡਿਨ ਉਸ ਸਮੇਂ ਪਰਫਾਰਮ ਕਰ ਰਹੇ ਸਨ, ਜਦੋਂ ਸ਼ੂਟਿੰਗ ਸ਼ੁਰੂ ਹੋਈ।


At least two people have been killed and 24 others wounded in a mass shooting at a Las Vegas concert.
A gunman opened fire at an open-air country music festival at the Mandalay Bay Hotel on the city’s strip.
Hundreds of people fled the scene and the sound of what appeared to be prolonged automatic gunfire could be heard on videos posted on social media.
Police said a suspect “was down”. There are reports of at least one other incident on the Las Vegas strip.
Live updates on Las Vegas mass shooting
Parts of the area were shut down as armed police arrived at the scene of the attack on the Route 91 Harvest festival.

The shooting took place at around 22:30 (05:30 GMT). Witnesses reported that hundreds of shots were fired.
Some flights have been diverted from Las Vegas McCarran airport while the incident continues.

ਜਾਨ ਦੇਣ ਤੋਂ ਪਹਿਲਾਂ ਮਾਸੂਮ ਬੱਚਿਆਂ ਬਾਰੇ ਹੀ ਸੋਚ ਲੈਂਦੀ। ਸਹੁਰੇ ਨਿਕਲੇ ਲਾਲਚੀ (Video)

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

ਜਾਨ ਦੇਣ ਤੋਂ ਪਹਿਲਾਂ ਮਾਸੂਮ ਬੱਚਿਆਂ ਬਾਰੇ ਹੀ ਸੋਚ ਲੈਂਦੀ। ਸਹੁਰੇ ਨਿਕਲੇ ਲਾਲਚੀ

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .

ਜਲੰਧਰ ਤੋਂ ਹੁਣੇ ਹੁਣੇ ਆਈ ਤਾਜਾ ਵੀਡੀਓ ….

Aah dekho Ki Ho Giaa (video)

In this video clip you can watch a very sad video clip.Aah dekho Ki Ho Giaa (video).i full hope you like this new Punjabi song very much . i also hope you full enjoy this video clip . thanks for watching this video clip . so watch this video clip and enjoy it .

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube . If you find any Content infringe your copyright or trademark, and want it to be removed from this website, or replaced by your original content, please contact us .