ਬਦਾਮ ਵਾਲਾ ਦੁੱਧ ਪੀਣ ਨਾਲ ਹੁੰਦਾ ਹੈ ਦੋਗੁਣਾ ਫਾਇਦਾ,ਜਾਣਕਾਰੀ ਜਰੂਰ ਦੇਖੋ

ਦੁੱਧ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਪਰ ਜੇ ਦੁੱਧ ‘ਚ ਬਦਾਮ ਪਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫਾਇਦਾ ਮਿਲਦਾ ਹੈ। ਇਸ ‘ਚ ਕੈਲਸ਼ੀਅਮ ਦੇ ਨਾਲ-ਨਾਲ ਆਇਰਨ ਮੈਗਨੀਸ਼ੀਅਮ ਅਤੇ ਕਈ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਮਿਲਦੇ ਹੈ। ਰੋਜ਼ਾਨਾ ਬਦਾਮ ਦੁੱਧ ਪੀਣ ਨਾਲ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਰਹਿੰਦੀ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ ਅਤੇ ਫਾਇਦਿਆਂ ਦੇ ਬਾਰੇ..

ਬਦਾਮ ਦੁੱਧ ਬਣਾਉਣ ਦਾ ਤਰੀਕਾ

ਇਸ ਲਈ 1 ਗਲਾਸ ਦੁੱਧ ਵਿਚ 5-6 ਬਦਾਮ ਪੀਸ ਕੇ ਮਿਲਾਓ ਅਤੇ ਕੁਝ ਦੇਰ ਦੇ ਲਈ ਉਬਾਲੋ। ਫਿਰ ਇਸ ਵਿਚ ਸੁਆਦ ਮੁਤਾਬਕ ਖੰਡ ਮਿਲਾ ਕੇ ਪੀਓ।

ਇਹ ਹਨ ਫਾਇਦੇ

ਭਾਰ ਘੱਟ ਕਰੇ — ਮੋਟਾਪਾ ਘੱਟ ਕਰਨ ਲਈ ਬਦਾਮ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਰਾਤ ਨੂੰ ਖਾਣੇ ਦੀ ਥਾਂ ‘ਤੇ ਬਦਾਮ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਪੇਟ ਭਰਿਆ ਰਹਿੰਦਾ ਹੈ ਅਤੇ ਭਾਰ ਵੀ ਘੱਟ ਹੋਵੇਗਾ।

ਮਜ਼ਬੂਤ ਹੱਡੀਆਂ — ਵਧਦੀ ਉਮਰ ਦੇ ਨਾਲ ਹੀ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜਿਸ ਨਾਲ ਜੋੜਾਂ ਵਿਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਵਿੱਚ ਰੋਜ਼ਾਨਾ ਬਦਾਮ ਦੁੱਧ ਪੀਣਾ ਚਾਹੀਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੋਣਗੀਆਂ ਅਤੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ।

ਸਿਹਤਮੰਦ ਦਿਲ — ਰੋਜ਼ਾਨਾ ਬਾਦਾਮ ਦੁੱਧ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਲੈਵਲ ਸੰਤੁਲਿਤ ਰਹਿੰਦਾ ਹੈ ਅਤੇ ਇਸ ਵਿੱਚ ਮੌਜੂਦ ਓਮੇਗਾ ਫੈਟੀ ਐਸਿਡ ਦਿਲ ਨੂੰ ਸਿਹਤਮੰਦ ਰੱਖਦਾ ਹੈ।

ਮਸਲਸ ਬਣਾਏ —– ਮਸਲਸ ਬਣਾਉਣ ਲਈ ਲੜਕੇ ਜਿੰਮ ਵਿੱਚ ਜਾ ਕੇ ਵਰਕਆਊਟ ਕਰਦੇ ਹਨ। ਉਨ੍ਹਾਂ ਲਈ ਬਦਾਮ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਐਨਰਜੀ ਦਿੰਦੇ ਹਨ ਅਤੇ ਮਸਲਸ ਬਣਾਉਣ ਵਿੱਚ ਮਦਦ ਕਰਦੇ ਹਨ।

ਅੱਖਾਂ ਦੀ ਰੌਸ਼ਨੀ ਵਧਾਏ — ਬਦਾਮ ਦੁੱਧ ਵਿੱਚ ਕਾਫੀ ਮਾਤਰਾ ਵਿੱਚ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

 

ਜਾਣੋ, ਖੂਨ ਦੀ ਕਮੀ ਦੇ ਲੱਛਣ, ਕਾਰਨ ਅਤੇ ਸੁਝਾਅ

ਸਰੀਰਕ ਕਮਜੋਰੀ ਦੇ ਕਾਰਨ ਅੱਜ ਕੱਲ ਬਹੁਤ ਲੋਕ ਪ੍ਰੇਸ਼ਾਨ ਹਨ। ਆਮ ਲੋਕਾ ਵਿੱਚ ਥਕਾਵਟ, ਸੁਸਤੀ, ਦਿਲ ਦਾ ਜੋਰ ਨਾਲ ਧੜਕਣਾ, ਸਾਹ ਚੜਨਾ, ਚਿਹਰੇ ਦਾ ਰੰਗ ਪੀਲਾ ਪੈ ਜਾਣਾ, ਖਾਧਾ-ਪੀਤਾ ਨਾ ਲੱਗਣਾ ਅਜਿਹੀ ਆਮ ਸਮੱਸਿਆਵਾਂ ਹੁੰਦੀਆ ਹਨ।

ਪਰ ਕੋਈ ਜਾਣਦਾ ਹੈ ਇਸ ਸਭ ਦੇ ਪਿੱਛੇ ਅਸਲ ਸਮੱਸਿਆ ਕੀ ਹੈ। ਇਹ ਸਾਰੀਆਂ ਸਮੱਸਿਆਵਾਂ ਸਾਡੇ ਸ਼ਰੀਰ ਵਿੱਚ ਖੂਨ ਦੀ ਘਾਟ ਕਰਕੇ ਹੁੰਦੀਆਂ ਹਨ। ਖੂਨ ਸਾਡੇ ਸ਼ਰੀਰ ਦੀ ਜਾਨ ਹੈ। ਮਨੁੱਖੀ ਸ਼ਰੀਰ ਦੀਆਂ ਹੱਡੀਆਂ ਦੇ ਅੰਦਰ ਖੂਨ ਨੂੰ ਬਣਾਉਣ ਵਾਲਾ ਕਾਰਖਾਨਾ ਹੁੰਦਾ ਹੈ, ਜੋ ਕਿ ਭੋਜਨ ਤੋ ਖੂਨ ਬਣਾਉਂਦਾ ਹੈ।

ਖੂਨ ਦਾ ਲਾਲ ਰੰਗ ਇਸ ਦੇ ਵਿਚਲੇ ਮੌਜੂਦ ਲਾਲ ਸੈਲਾਂ ਕਰਕੇ ਹੁੰਦਾ ਹੈ। ਲਾਲ ਸੈਲਾਂ ਦੇ ਵਿੱਚ ਹਿਮੋਗਲੋਬਿਨ ਹੁੰਦੀ ਹੈ। ਜੋ ਕਿ ਆਇਰਨ ਭਰਪੂਰ ਖਾਣਾ ਖਾਣ ਤੋ ਬਣਦੀ ਹੈ। ਸਾਡਾ ਦਿਲ ਖੂਨ ਨੂੰ ਪੰਪ ਕਰਕੇ ਵੱਖ ਵੱਖ ਭਾਗਾ ਤੱਕ ਪਹੁੰਚਾਉਦਾ ਹੈ।

ਖੂਨ ਆਪਣੇ ਨਾਲ ਆਕਸੀਜਨ ਲੈ ਜਾਂਦਾ ਹੈ ਅਤੇ ਸਰੀਰ ਦੇ ਸੈਲਾਂ ਨੂੰ ਆਕਸੀਜਨ ਦਿੰਦਾ ਹੈ ਅਤੇ ਕਾਰਬਨ ਡਾਇਆਕਸਾਇਡ ਵਾਪਿਸ ਫੇਫੜਿਆਂ ਤੱਕ ਪਹੁੰਚਾਉਦਾ ਹੈ। ਕਿਉਂਕਿ ਸਾਡੇ ਸ਼ਰੀਰ ਨੂੰ ਕਾਮ ਕਰਦੇ ਵੇਲੇ ਜਿਆਦਾ ਆਕਸੀਜਨ ਦੀ ਜਰੂਰਤ ਹੁੰਦੀ ਹੈ।

ਜੇਕਰ ਸਾਡੇ ਸ਼ਰੀਰ ਵਿੱਚ ਖੂਨ ਦੀ ਕਮੀ ਹੋਵੇ ਤਾ ਦਿਲ ਘੱਟ ਖੂਨ ਨੂੰ ਤੇਜੀ ਨਾਲ ਪੰਪ ਕਰਨਾ ਪੈਦਾ ਹੈ। ਇਸ ਦੇ ਕਾਰਨ ਹੀ ਸਾਨੂੰ ਕਮਜੋਰੀ ਮਹਿਸੂਸ ਹੁੰਦੀ ਹੈ। ਖੂਨ ਦੀ ਕਮੀ ਕਈ ਕਾਰਨਾ ਕਰਕੇ ਹੁੰਦੀ ਹੈ,

ਜਿਵੇਂ ਕਿ ਭੋਜਨ ਵਿੱਚ ਖੂਨ ਬਣਾਉਣ ਵਾਲੇ ਤੱਤਾ ਦੀ ਕਮੀ, ਹੱਡੀਆਂ ਦੇ ਵਿੱਚ ਮੌਜੂਦ ਖੂਨ ਦੇ ਕਾਰਖਾਨੇ ਵਿੱਚੋ ਖੂਨ ਦੀ ਘੱਟ ਪੈਦਾਵਾਰ ਜਾ ਫਿਰ ਕਿਸੇ ਤਰੀਕੇ ਨਾਲ ਖੂਨ ਦਾ ਨੁਕਸਾਨ ਹੋ ਜਾਣਾ। ਔਰਤਾਂ ਵਿੱਚ ਜਿਆਦਾਤਰ ਖੂਨ ਦੀ ਕਮੀ ਪਾਈ ਜਾਂਦੀ ਹੈ, ਕਿਉਂਕਿ ਮਹਾਵਾਰੀ ਦੌਰਾਨ ਸ਼ਰੀਰ ਵਿੱਚੋ ਕਾਫੀ ਖੂਨ ਵਹਿ ਜਾਦਾ ਹੈ।

ਖੂਨ ਦੀ ਕਮੀ ਦੇ ਲੱਛਣ

ਜ਼ਿਆਦਾ ਕਮਜ਼ੋਰੀ ਮਹਿਸੂਸ ਹੋਣਾ, ਰੋਗ ਦੇ ਗੰਭੀਰ ਹੋ ਜਾਣ ਨਾਲ ਸਾਹ ਲੈਣ ‘ਚ ਦਿੱਕਤ ਹੁੰਦੀ ਹੈ। ਨਹੁੰ, ਚਮੜੀ, ਅੱਖ, ਮਸੂੜੇ ਚਿੱਟੇ ਜਾਂ ਪੀਲੇ ਹੋ ਜਾਣੇ, ਰੋਗੀ ਦੇ ਵਾਲਾਂ ਦਾ ਤੇਜ਼ੀ ਨਾਲ ਝੜਨਾ।

ਸ਼ਰੀਰ ‘ਚ ਆਇਰਨ ਦੀ ਘਾਟ ਹੋ ਜਾਂਦੀ ਹੈ। ਫੋਲਿਕ ਐਸਿਡ ਅਤੇ ਵਿਟਾਮਨ-ਬੀ 12 ਦੀ ਘਾਟ ਹੁੰਦੀ ਹੈ। ਪ੍ਰੋਟੀਨ, ਵਿਟਾਮਨ-ਬੀ ਅਤੇ ਵਿਟਾਮਨ-ਸੀ 6 ਦੀ ਘਾਟ ਵੀ ਰੋਗ ਦਾ ਕਾਰਣ ਬਣਦੀ ਹੈ।

ਸੁਝਾਅ

ਅਜਿਹੇ ਰੋਗੀ ਆਇਰਨ ਵਾਲੇ ਪਾਦਾਰਥ ਵੱਧ ਤੋਂ ਵੱਧ ਖਾਣ। ਜਿਵੇਂ ਕੀ ਦੁੱਧ, ਪਨੀਰ, ਅੰਡਾ, ਮੱਛੀ, ਸੋਇਆਬੀਨ।

ਮਠਿਆਈ, ਖੰਡ ਅਤੇ ਤਲੇ ਪਦਾਰਥਾਂ ਦੀ ਵਰਤੋਂ ਨਾ ਕਰੋ।

ਕੇਲਾ ਖਾਓ।

ਹਰੀਆਂ ਪੱਤੇਦਾਰ ਸਬਜ਼ੀਆਂ ਪਿਆਜ਼, ਆਲੂ, ਟਮਾਟਰ, ਗਾਜਰ, ਬੰਦ ਗੋਭੀ, ਅੰਗੂਰ, ਖੁੰਬਾਂ ਦੀ ਵਰਤੋਂ ਕਰੋ।

ਮੌਸਮੀ ਫਲਾਂ ਦੀ ਵਰਤੋਂ ਕਰੋ।