ਪਿਆਰ ਵਿਚ ਅੰਨੀ ਹੋਈ ਨੇ ਕੀਤਾ ਸ਼ਰਮਨਾਕ ਕੰਮ ….

ਆਹ ਦੇਖਲੋ ਕੁੜੀ ਦੀ ਗੰਦੀ ਕਰਤੂਤ। ……

ਨਵੀਂ ਦਿੱਲੀ: ਕਹਿੰਦੇ ਨੇ ਪਿਆਰ ਵਿੱਚ ਇਨਸਾਨ ਅੰਨ੍ਹਾ ਹੋ ਜਾਂਦਾ ਹੈ। ਇਸੇ ਗੱਲ ਨੂੰ ਬਿਹਾਰ ਦੀ ਇੱਕ ਕੁੜੀ ਨੇ ਸਾਬਤ ਕੀਤਾ, ਜੋ ਪ੍ਰੇਮੀ ਵੱਲੋਂ ਵਿਆਹ ਲਈ ਮੰਗੇ ਗਏ ਪੈਸਿਆਂ ਦਾ ਪ੍ਰਬੰਧ ਕਰਨ ਲਈ ਆਪਣੀ ਕਿਡਨੀ ਵੇਚਣ ਦਿੱਲੀ ਆ ਗਈ। ਲੜਕੀ ਜਦੋਂ ਦਿੱਲੀ ਪਹੁੰਚੀ ਤਾਂ ਡਾਕਟਰਾਂ ਨੇ 181 ਮਹਿਲਾ ਹੈਲਪਲਾਈਨ ਨੰਬਰ ਉੱਤੇ ਪੁਲਿਸ ਨੂੰ ਸੂਚਨਾ ਦੇਣ ਲਈ ਫੋਨ ਕੀਤਾ।

ਹਸਪਤਾਲ ਨੂੰ ਸ਼ੱਕ ਸੀ ਕਿ ਲੜਕੀ ਕਿਡਨੀ ਵੇਚਣ ਵਾਲੇ ਕਿਸੇ ਗਰੋਹ ਵਿੱਚ ਸ਼ਾਮਲ ਹੈ। ਉਸ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦੀ ਇੱਕ ਟੀਮ ਨੇ ਹਸਪਤਾਲ ਪਹੁੰਚਕੇ ਲੜਕੀ ਨਾਲ ਗੱਲਬਾਤ ਕੀਤੀ।
ਲੜਕੀ ਦਾ ਆਪਣੇ ਪਤੀ ਨਾਲੋਂ ਤਲਾਕ ਹੋ ਚੁੱਕਾ ਹੈ। ਇਸ ਤੋਂ ਬਾਅਦ ਉਹ ਆਪਣੇ ਮਾਤਾ-ਪਿਤਾ ਨਾਲ ਬਿਹਾਰ ਵਿੱਚ ਰਹਿਣ ਲੱਗੀ ਸੀ। ਉੱਥੇ ਇੱਕ ਗੁਆਂਢੀ ਨਾਲ ਉਸ ਦੀ ਦੋਸਤੀ ਹੋ ਗਈ। ਲੜਕੀ ਦੇ ਮਾਤਾ-ਪਿਤਾ ਇਸ ਵਿਆਹ ਦੇ ਖਿਲਾਫ ਸਨ। ਲੜਕੀ ਆਪਣਾ ਘਰ ਛੱਡ ਕੇ ਮੁਰਾਦਾਬਦ ਚੱਲੀ ਗਈ ਜਿੱਥੇ ਉਸ ਦਾ ਪ੍ਰੇਮੀ ਕੰਮ ਕਰਦਾ ਸੀ ਤਾਂ ਕਿ ਉਹ ਉੱਥੇ ਵਿਆਹ ਕਰ ਸਕੇ। ਪ੍ਰੇਮੀ ਨੇ ਲੜਕੀ ਨੂੰ ਕਿਹਾ ਕਿ ਉਹ ਉਦੋਂ ਹੀ ਉਸ ਨਾਲ ਵਿਆਹ ਕਰੇਗਾ ਜਦੋਂ ਉਹ ਪੈਸੇ ਦੇਵੇਗੀ।

ਲੜਕੀ ਨੇ ਕਿਡਨੀ ਵੇਚਣ ਲਈ ਦਿੱਲੀ ਆਉਣ ਦਾ ਫੈਸਲਾ ਕੀਤਾ। ਕਮਿਸ਼ਨ ਦੀ ਇੱਕ ਮੈਂਬਰ ਨੇ ਮਹਿਲਾ ਦੀ ਕਾਊਂਸਲਿੰਗ ਕਰਦੇ ਹੋਏ ਪ੍ਰੇਮੀ ਖਿਲਾਫ ਪੁਲਿਸ ਵਿੱਚ ਮਾਮਲਾ ਦਰਜ ਕਰਨ ਨੂੰ ਕਿਹਾ। ਮਹਿਲਾ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ਤੇ ਆਪਣੇ ਮਾਤਾ-ਪਿਤਾ ਨਾਲ ਬਿਹਾਰ ਚਲੀ ਗਈ।

ਦਿੱਲੀ ਮਹਿਲਾ ਕਮਿਸ਼ਨ ਨੇ ਲੜਕੀ ਨੂੰ ਪ੍ਰੇਮੀ ਦੇ ਖਿਲਾਫ ਕਾਨੂੰਨੀ ਸਹਾਇਤਾ ਮੁਹੱਈਆ ਕਰਨ ਲਈ ਮਾਮਲਾ ਬਿਹਾਰ ਮਹਿਲਾ ਕਮਿਸ਼ਨ ਕੋਲ ਭੇਜ ਦਿੱਤਾ ਹੈ।

ਜੇਲ੍ਹ ਚ ਵੀ ਹਨੀਪ੍ਰੀਤ ਦੇ ਨਖਰੇ ਸੂਤ ਨਹੀਂ ਆ ਰਹੇ ਕਹਿੰਦੀ ਮੈਨੂੰ ….

ਜੇਲ੍ਹ ‘ਚ ਮੱਛਰਾਂ ਨੇ ਕੀਤੀ ਹਨੀਪ੍ਰੀਤ ਦੀ ਨੀਂਦ ਹਰਾਮ
ਲੈਂਦੀ ਰਹੀ ਉੱਸਲਵਟ •

ਅਕਤੂਬਰ-ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਤੇ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਨੂੰ 23 ਅਕਤੂਬਰ ਤੱਕ ਨਿਆਇਕ ਹਿਰਾਸਤ ‘ਚ ਭੇਜੇ ਜਾਣ ਬਾਅਦ ਸਨਿੱਚਰਵਾਰ ਨੂੰ ਜੇਲ੍ਹ ‘ਚ ਉਸ ਦਾ ਦੂਜਾ ਦਿਨ ਹੈ | ਏ. ਸੀ. ਕਮਰੇ, ਲਗਜ਼ਰੀ ਗੱਦਿਆਂ ਅਤੇ ਕੌਫ਼ੀ ਪੀਣ ਦੀ ਸ਼ੌਕੀਨ ਹਨੀਪ੍ਰੀਤ ਨੂੰ ਅੰਬਾਲਾ ਦੀ ਕੇਂਦਰੀ ਜੇਲ੍ਹ ‘ਚ ਜ਼ਮੀਨ ‘ਤੇ ਸੌਣਾ ਪੈ ਰਿਹਾ ਹੈ | ਬੀਤੀ ਸਾਰੀ ਰਾਤ ਉਹ ਮੱਛਰਾਂ ਤੋਂ ਪ੍ਰੇਸ਼ਾਨ ਹੋ ਕੇ ਉੱਸਲਵਟ ਲੈਂਦੀ ਰਹੀ | ਸੂਤਰਾਂ ਅਨੁਸਾਰ ਉਸ ਨੂੰ ਸਵੇਰੇ ਨਾਸ਼ਤੇ ‘ਚ ਚਾਹ ਨਾਲ ਦੋ ਬ੍ਰੈੱਡ ਦਿੱਤੇ ਗਏ | ਇਸ ਤੋਂ ਪਹਿਲਾਂ ਜਦ ਉਸ ਨੂੰ ਜੇਲ੍ਹ ਲਿਆਂਦਾ ਗਿਆ ਤਾਂ ਉਸ ਦੀ ਨਬਜ਼ ਤੇਜ਼ ਚੱਲ ਰਹੀ ਸੀ | ਮਾਈਗ੍ਰੇਨ ਦੀ ਵੀ ਸ਼ਿਕਾਇਤ ਦੱਸੀ ਜਾ ਰਹੀ ਹੈ |


ਜੇਲ੍ਹ ਚ ਵੀ ਹਨੀਪ੍ਰੀਤ ਦੇ ਨਖਰੇ ਸੂਤ ਨਹੀਂ ਆ ਰਹੇ। ਜਦੋਂ ਰਾਤ ਦੇ ਖਾਣੇ ਚ ਉਸਨੂੰ ਆਲੂਆਂ ਦੀ ਸਬਜੀ ਦਿਤੀ ਗਈ ਤਾਂ ਉਸ ਨੇ ਦਹੀਂ ਦੀ ਮੰਗ ਕੀਤੀ ਜਿਸ ਨੂੰ ਜੇਲ ਅਧਿਕਾਰੀਆਂ ਨੇ ਠੁਕਰਾ ਦਿੱਤਾ।  ਹਨੀਪ੍ਰੀਤ ਨੂੰ ਰਾਤ ਦੇ ਖਾਣੇ ‘ਚ ਹੋਰ ਕੈਦੀਆਂ ਦੀ ਤਰਾਂ ਆਲੂਆਂ ਦੀ ਸਬਜ਼ੀ ਤੇ ਰੋਟੀ ਦਿੱਤੀ ਗਈ, ਜਿਸ ਵਿਚੋਂ ਉਸ ਨੇ ਬਹੁਤ ਥੋੜ੍ਹੀ ਜਿਹੀ ਹੀ ਖਾਧੀ | ਇਸ ਦੇ ਬਾਅਦ ਰਾਤ ਨੂੰ ਵੀ ਹਨੀਪ੍ਰੀਤ ਨੂੰ ਸੌਣ ‘ਚ ਕਾਫ਼ੀ ਮੁਸ਼ਕਿਲ ਹੋਈ | ਹਨੀਪ੍ਰੀਤ ਨੂੰ ਜੇਲ੍ਹ ਪ੍ਰਸ਼ਾਸਨ ਵਲੋਂ ਸੌਣ ਲਈ ਇਕ ਦਰੀ ਤੇ ਚਾਦਰ ਦਿੱਤੀ ਗਈ ਹੈ | ਮੱਛਰਾਂ ਦੇ ਕਾਰਨ ਉਸ ਦੀ ਸਾਰੀ ਰਾਤ ਉੱਸਲਵਟ ਲੈਂਦਿਆਂ ਬੀਤੀ | ਸਵੇਰੇ ਫਿਰ ਜਦ 6 ਵਜੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਦੋਵਾਂ ਨੂੰ ਬੈਰਕ ਤੋਂ ਬਾਹਰ ਕੱਢਿਆ ਗਿਆ ਤਾਂ ਅੱਖਾਂ ‘ਚ ਨੀਂਦ ਅਤੇ ਸਰੀਰ ‘ਤੇ ਆਲਸ ਸਾਫ਼ ਦਿਖਾਈ ਦੇ ਰਹੀ ਸੀ | ਕੁਝ ਦੇਰ ਬਾਅਦ ਇਨ੍ਹਾਂ ਦੋਵਾਂ ਨੂੰ ਚਾਹ ਦਾ ਇਕ ਇਕ ਕੱਪ ਅਤੇ ਦੋ ਬ੍ਰੈੱਡ ਦਿੱਤੇ ਗਏ |

ਅਣਮੰਨੇ ਮਨ ਨਾਲ ਨਾਸ਼ਤਾ ਕਰਨ ਦੇ ਬਾਅਦ ਉਹ ਨਹਾਉਣ ਚਲੀ ਗਈ | ਇਨ੍ਹਾਂ ਦੋਵਾਂ ਕੋਲ ਨਹਾਉਣ ਲਈ ਆਪਣਾ ਸਾਬਣ ਵੀ ਨਹੀਂ ਸੀ | ਜੇਲ੍ਹ ਸੂਤਰਾਂ ਅਨੁਸਾਰ ਹਨੀਪ੍ਰੀਤ ਨੂੰ ਸਖ਼ਤ ਸੁਰੱਖਿਆ ਵਾਲੀ ਮਹਿਲਾ ਸੈੱਲ ‘ਚ ਬਾਕੀ ਔਰਤ ਬੰਦੀਆਂ ਅਤੇ ਕੈਦੀਆਂ ਨਾਲੋਂ ਵੱਖ ਰੱਖਿਆ ਗਿਆ ਹੈ | ਵਿਚਾਰ ਅਧੀਨ ਹੋਣ ਕਾਰਨ ਉਸ ਨੂੰ ਅਜੇ ਜੇਲ੍ਹ ਦੀ ਵਰਦੀ ਨਹੀਂ ਦਿੱਤੀ ਗਈ | ਜੇਲ੍ਹ ਸੂਤਰਾਂ ਅਨੁਸਾਰ ਹਨੀਪ੍ਰੀਤ ਅਤੇ ਸੁਖਦੀਪ ਦੇ ਨਾਲ ਮਹਿਲਾ ਨੰਬਰਦਾਰ ਨੂੰ ਸੁਰੱਖਿਆ ‘ਚ ਰੱਖਿਆ ਗਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਹਨੀਪ੍ਰੀਤ ਤੇ ਸੁਖਦੀਪ ਇਕ-ਦੂਜੇ ਦੇ ਇਲਾਵਾ ਕਿਸੇ ਹੋਰ ਨਾਲ ਗੱਲ ਵੀ ਨਹੀਂ ਕਰ ਰਹੀਆਂ |
ਡਾਕਟਰਾਂ ਨੇ ਹਨੀਪ੍ਰੀਤ ਦੇ ਲਿਖੇ ਕੁਝ ਟੈਸਟ

ਅੰਬਾਲਾ ਸਿਵਲ ਹਸਪਤਾਲ ਦੀ ਡਾਕਟਰਾਂ ਦੀ ਟੀਮ ‘ਚੋਂ ਇਕ ਔਰਤ ਡਾਕਟਰ ਦਾ ਕਹਿਣਾ ਹੈ ਕਿ ਰਾਤ ‘ਚ ਜੇਲ੍ਹ ‘ਚ ਲਿਆਂਦੇ ਜਾਣ ਦੇ ਬਾਅਦ ਹਨੀਪ੍ਰੀਤ ਨੇ ਮਾਈਗ੍ਰੇਨ ਅਤੇ ਸਰੀਰ ‘ਚ ਦਰਦ ਦੀ ਸ਼ਿਕਾਇਤ ਕੀਤੀ ਸੀ | ਇਸ ਦੇ ਬਾਅਦ ਸਾਡੀ ਟੀਮ ਨੇ ਦੋ ਘੰਟੇ ਤੋਂ ਵੀ ਜ਼ਿਆਦਾ ਸਮਾਂ ਲਾ ਕੇ ਉਸ ਦੀ ਜਾਂਚ ਕੀਤੀ | ਨਾਲ ਹੀ ਇਸ ਬਾਰੇ ਡੀ. ਐਸ. ਪੀ. ਨੇ ਦੱਸਿਆ ਕਿ ਡਾਕਟਰ ਹਨੀਪ੍ਰੀਤ ਨੂੰ ਸਿਹਤਮੰਦ ਅਤੇ ਠੀਕ ਦੱਸ ਰਹੇ ਹਨ | ਫਿਰ ਵੀ ਅਚਾਨਕ ਵਿਗੜੀ ਸਿਹਤ ਦੇ ਮੱਦੇਨਜ਼ਰ ਡਾਕਟਰਾਂ ਦੀ ਟੀਮ ਵਲੋਂ ਹਨੀਪ੍ਰੀਤ ਲਈ ਕੁਝ ਟੈਸਟ ਲਿਖੇ ਗਏ ਹਨ, ਜਿਨ੍ਹਾਂ ਨੂੰ ਕਰਨ ਦੇ ਬਾਅਦ ਉਨ੍ਹਾਂ ਦੀ ਰਿਪੋਰਟ ਆਉਣ ਬਾਅਦ ਅੱਗੇ ਕਾਰਵਾਈ ਕੀਤੀ ਜਾਵੇਗੀ |

 

ਦੂਜੇ ਕੈਦੀਆਂ ਨੂੰ ਹੋਈ ਮੁਸ਼ਕਿਲ
ਹਨੀਪ੍ਰੀਤ ਨੂੰ ਇਥੇ ਲਿਆਂਦੇ ਜਾਣ ‘ਤੇ ਸਖ਼ਤ ਸੁਰੱਖਿਆ ਦੇ ਚੱਲਦੇ ਹੋਰ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੁਸ਼ਕਿਲ ਆ ਰਹੀ ਹੈ | ਜੇਲ੍ਹ ‘ਚੋਂ ਜ਼ਮਾਨਤ ‘ਤੇ ਰਿਹਾਅ ਹੋਏ ਬੇਟੇ ਨੂੰ ਲੈਣ ਆਏ ਮਦਨ ਲਾਲ ਅਨੁਸਾਰ ਹਨੀਪ੍ਰੀਤ ਦੇ ਚੱਕਰ ‘ਚ ਅੰਬਾਲਾ ਜੇਲ੍ਹ ਪ੍ਰਸ਼ਾਸਨ ਇਹ ਭੁੱਲ ਗਿਆ ਕਿ ਜੇਲ੍ਹ ਦੇ ਬਾਹਰ ਕੁਝ ਅਜਿਹੀਆਂ ਔਰਤਾਂ ਤੇ ਪੁਰਸ਼ ਵੀ ਖੜ੍ਹੇ ਹਨ, ਜੋ ਆਪਣੇ ਪਰਿਵਾਰਕ ਮੈਂਬਰਾਂ ਦੀ ਜ਼ਮਾਨਤ ਹੋਣ ਦੇ ਬਾਅਦ ਉਨ੍ਹਾਂ ਨੂੰ ਲੈਣ ਅੰਬਾਲਾ ਜੇਲ੍ਹ ਆਏ ਹਨ | ਉਨ੍ਹਾਂ ਨੂੰ ਜੇਲ੍ਹ ਦੇ ਬਾਹਰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ |

 

ਹਨੀਪ੍ਰੀਤ ਨੂੰ ਜੇਲ੍ਹ ‘ਚ ਬਿਊਟੀ ਪਾਰਲਰ ਦੇ ਨਾਲ ਵਾਲੇ ਕਮਰੇ ‘ਚ ਰੱਖਿਆ ਗਿਆ ਹੈ | ਹਨੀਪ੍ਰੀਤ ਤੇ ਸੁਖਦੀਪ ਤੋਂ ਪਹਿਲਾਂ ਅੰਬਾਲਾ ਕੇਂਦਰੀ ਜੇਲ੍ਹ ‘ਚ 45 ਮਹਿਲਾ ਕੈਦੀ ਤੇ ਬੰਦੀ ਰਹਿ ਰਹੀਆਂ ਸਨ | ਹਨੀਪ੍ਰੀਤ 46ਵੀਂ ਅਤੇ ਸੁਖਦੀਪ ਕੌਰ 47ਵੀਂ ਮਹਿਲਾ ਬੰਦੀ ਬਣੀਆਂ ਹਨ |

ਇੱਕ ਦਿਨ ਉਸਨੂੰ ਨੂੰ ਘੁੰਮਣ ਫਿਰਾਉਣ ਦੇ ਬਹਾਨੇ ਦੂਰ ਦੁਰਾਡੇ ਉਜਾੜ ਬੀਆਬਾਨ ਚ ਲਿਜਾ ਕੇ ……

ਕਹਿੰਦਾ ਗੱਲ ਓਦੋਂ ਦੀ ਹੈ ਜਦੋਂ ਰੂਸ ਅਜੇ ਟੁਟਿਆ ਨਹੀਂ ਸੀ ! ਏਜੰਟ ਨੇ ਯੂਰੋਪ ਦਾ ਲਾਰਾ ਲਾ ਡੌਂਕੀ ਲਵਾ ਤੀ ਅਤੇ ਰੂਸ ਵਾੜ ਦਿੱਤਾ ! ਅੰਤਾਂ ਦੀ ਠੰਡ ਅਤੇ ਉੱਤੋਂ ਨਾ ਕੋਈ ਜਾਣ ਨਾ ਕੋਈ ਪਛਾਣ ਮਰਨ ਕੰਡੇ ਪੁੱਜ ਤੁਰੇ ਜਾਂਦੇ ਨੇ ਇੱਕ ਦੂਰ ਦੁਰਾਡੇ ਫਾਰਮ ਹਾਊਸ ਮੂਹਰੇ ਜਾ ਦਸਤਕ ਦਿੱਤੀ ! ਅੰਦਰੋਂ ਇੱਕ ਔਰਤ ਨੇ ਮੇਰੀ ਹਾਲਤ ਦੇਖ ਛੇਤੀ ਨਾਲ ਅੰਦਰ ਵਾੜ ਲਿਆ !

ਕੁਝ ਦਿਨ ਆਪਣੇ ਫਾਰਮ ਹਾਊਸ ਵਿਚ ਰੱਖ ਬੜੀ ਹੀ ਸੇਵਾ ਕੀਤੀ ! ਵਕਤ ਲੰਘਦਾ ਗਿਆ ਤੇ ਮਗਰੋਂ ਉਸਦੀ ਹਮਦਰਦੀ ਪਿਆਰ ਵਿਚ ਬਦਲ ਗਈ ਤੇ ਅਸਾਂ ਦੋਵਾਂ ਵਿਆਹ ਕਰਵਾ ਲਿਆ ! ਵਿਆਹ ਵੀ ਕੋਈ ਐਸਾ ਵੈਸਾ ਵਕਤੀ ਸਰੀਰਕ ਖਿੱਚ ਵਾਲਾ ਰਾਤ ਗਈ ਬਾਤ ਗਈ ਵਾਲਾ ਨਹੀਂ ਸੀ ਸਗੋਂ ਜਨਮ ਜਨਮਾਂਤਰਾਂ ਵਾਲੇ ਸਾਥ ਦੇਣ ਵਾਲਾ !

 

ਉਸ ਔਰਤ ਨੂੰ ਜੱਦੀ ਪੁਰਖੀ ਕਾਫੀ ਜਾਇਦਾਤ ਮਿਲੀ ਹੋਈ ਸੀ !

ਅਖੀਰ ਮੇਰੇ ਕਹਿਣ ਤੇ ਸਾਰਾ ਕੁਝ ਵੇਚ ਵੱਟ ਕੇ ਚੋਖਾ ਪੈਸਾ ਲੈ ਕੇ ਮੇਰੇ ਨਾਲ ਯੂਰੋਪ ਆਉਣ ਲਈ ਤਿਆਰ ਹੋ ਗਈ !ਇਥੇ ਆ ਗੈਸ ਬਾਰ ਅਤੇ ਇੱਕ ਦੋ ਮੋਟਲ ਸ਼ੋਟਲ ਖਰੀਦ ਲਏ ! ਕਾਰੋਬਾਰ ਚੋਖਾ ਫੈਲ ਗਿਆ ਤੇ ਏਨੇ ਨੂੰ ਓਧਰੋਂ ਇੰਡੀਆਂ ਤੋਂ ਨਵੀਂ ਵਿਆਹੀ ਵੀ ਜ਼ੋਰ ਪਾਉਣ ਲੱਗੀ ਕੇ ਹੁਣ ਮੈਨੂੰ ਵੀ ਆਪਣੇ ਕੋਲ ਸੱਦ !

 

ਇੱਕ ਮਿਆਨ ਵਿਚ ਦੋ ਤਲਵਾਰਾਂ ਵਾਲੀ ਗੱਲ ਹੋ ਗਈ ਇੱਕ ਦਿਨ ਨਾਲਦੀ ਨੂੰ ਘੁੰਮਣ ਫਿਰਾਉਣ ਦੇ ਬਹਾਨੇ ਦੂਰ ਦੁਰਾਡੇ ਉਜਾੜ ਬੀਆਬਾਨ ਖੜ ਉੱਚੀ ਜਗਾ ਤੋਂ ਧੱਕਾ ਦੇ ਦਿੱਤਾ ! ਪੁਲਸ ਨੇ ਕੁਝ ਚਿਰ ਮਗਰੋਂ ਹਾਦਸਾ ਮੰਨ ਕੇਸ ਬੰਦ ਦਿੱਤਾ ! ਸਾਰੀ ਜਾਇਦਾਤ ਮੇਰੇ ਨਾਂਓਂ ਲੱਗ ਗਈ ! ਚਾਰੇ ਪਾਸੇ ਇੱਕ ਵਾਰ ਤੇ ਧੁੰਮਾ ਪੈ ਗਈਆਂ ਅਤੇ ਬੱਲੇ ਬੱਲੇ ਹੋ ਗਈ ਕੇ ਬੰਦੇ ਨੇ ਪਤਾ ਨੀ ਕੀ ਚੱਕਰ ਚਲਾਇਆ ਕੁਝ ਸਾਲਾਂ ਵਿਚ ਹੀ ਐਡਾ ਵੱਡਾ ਸਿਲਸਿਲਾ ਖੜਾ ਕਰ ਦਿੱਤਾ !

ਪਰ ਹੁਣ ਦੱਸਦਾ ਪਿਛਲੇ ਕੁਝ ਅਰਸੇ ਤੋਂ ਰਾਤ ਸੁੱਤੇ ਪਏ ਦੀ ਛਾਤੀ ਤੇ ਦਬਾਓ ਜਿਹਾ ਪੈਂਦਾ ਤੇ ਕੋਈ ਕੰਨਾਂ ਕੋਲ ਮੂੰਹ ਕਰ ਉਚੀ ਉੱਚੀ ਪੁੱਛਦਾ ਕੇ ਜਦੋਂ ਸਾਰਾ ਕੁਝ ਤੇਰਾ ਹੀ ਸੀ ਫੇਰ ਤੂੰ ਇੰਜ ਕਿਓਂ ਕੀਤਾ ?

ਨੀਂਦ ਦੀਆ ਗੋਲੀਆਂ ਵੀ ਅਸਰ ਕਰਨਾ ਬੰਦ ਕਰ ਦਿੱਤਾ ! ਡਾਕਟਰਾਂ ਵੀ ਹੱਥ ਖੜੇ ਕਰ ਦਿੱਤੇ ! ਗੁਰੂ ਘਰ ਵੀ ਲੱਖ ਵਾਰ ਅਰਦਾਸਾਂ ਕਰਵਾ ਕੇ ਦੇਖ ਲਈਆਂ ਕੋਈ ਫਰਕ ਨੀ ਪਿਆ ! ਇਸ ਸਾਰੇ ਚੱਕਰ ਵਿਚ ਕੁਝ ਅਰਸੇ ਵਿਚ ਹੀ ਸੁੱਕ ਕੇ ਤੀਲਾ ਹੋ ਗਿਆ !

ਕਹਿੰਦਾ ਅਸਲ ਵਿਚ ਬੜੀ ਤਕੜੀ ਗਲਤੀ ਹੋ ਗਈ ..ਮੈਨੂੰ ਉਹ ਕੰਮ ਨਹੀਂ ਸੀ ਕਰਨਾ ਚਾਹੀਦਾ ! ਕਦੀ ਕਦੀ ਦੋ ਘੁੱਟ ਲਾ ਇਹ ਵੀ ਆਖ ਦਿੰਦਾ ਕੇ

“ਹੁਣ ਥੋੜੀ ਥੋੜੀ ਸਮਝ ਆਉਣ ਲੱਗੀ ਕੇ ਦੁਨਿਆਵੀ ਅਦਾਲਤਾਂ ਥੋਂਨੂੰ ਸ਼ੱਕ ਦੀ ਬਿਨਾ ਤੇ ਭਾਵੇਂ ਸੌ ਵਾਰ ਬਰੀ ਕਰ ਦੇਣ ਪਰ ਉੱਪਰ ਵਾਲੀ ਅਦਾਲਤ ਵਾਲਾ ਵਹੀ ਖਾਤਾ ਓਨੀ ਦੇਰ ਖੁੱਲ੍ਹਾ ਰਹਿੰਦਾ ਜਿੰਨੀ ਦੇਰ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨੀ ਹੋ ਜਾਂਦਾ “!

ਦੇਖੋ ਬੇਸਰਮ ਲੋਕੀ ਕਿੰਨੇ ਗਿਰ ਸਕਦੇ ਹਨ ਸ਼ਰੇਆਮ ਟਰੇਨ ਚ ਗੰਦ ਪਾਉਂਦੇ ਨੇ – ਪਰ ਅਖੀਰ ਤੇ ਜੋ ਹੁੰਦਾ ਉਹ ਦੇਖਣ ਹੀ ਵਾਲਾ ਹੈ

SOUTHERN RAILWAY DIAL 182 – SHORT FILM FOR PUBLIC AWARENESS

In this video clip you can watch a very good video clip . SOUTHERN RAILWAY DIAL 182 – SHORT FILM FOR PUBLIC AWARENESS . i full hope you like this video clip . so watch this video clip and enjoy this video clip . thanks for watching this video clip .


i full hope you like this video clip. if you like this video clip kindly shear this video clip with your own friends i hope your all friends like this video clip. Thanks for watching this video clip .

Term of Service – We do not own copyright of this Content on this website. The copyright belongs to the respective owners of the videos uploaded to Youtube .

If you find any Content infringe your copyright or trademark, and want it to be removed from this website, or replaced by your original content, please contact.

ਜਰੂਰ ਦੇਖੋ ਜੇ ਤੁਹਾਡੇ ਕੋਲ ਵੀ ਹੈ ਪੈਟਰੋਲ ਡੀਜਲ ਵਾਲੀ ਕਾਰ

ਨਵੀਂ ਦਿੱਲੀ: ਇਨ੍ਹਾਂ ਦਿਨਾਂ ‘ਚ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਈ-ਰਿਕਸ਼ਾ ਦੇ ਸੜਕਾਂ ‘ਤੇ ਆਉਣ ਤੋਂ ਬਾਅਦ ਇਲੈਕਟ੍ਰਿਕ ਗੱਡੀਆਂ ਬਾਰੇ ਲੋਕਾਂ ‘ਚ ਉਤਸ਼ਾਹ ਹੋਰ ਜ਼ਿਆਦਾ ਵਧ ਰਿਹਾ ਹੈ। ਲੋਕਾਂ ਦੀ ਬਦਲਦੀ ਸੋਚ ਦੇ ਨਾਲ-ਨਾਲ ਜਿਸ ਤਰ੍ਹਾਂ ਕੌਮੀ ਹਰਿਤ ਟ੍ਰਿਬੀਊਨਲ ਡੀਜ਼ਲ ਗੱਡੀਆਂ ‘ਤੇ ਪਾਬੰਦੀਆਂ ਲਾ ਰਿਹਾ ਹੈ ਉਸ ਨੂੰ ਵੇਖਦਿਆਂ ਲਗਦਾ ਹੈ ਕਿ ਭਵਿੱਖ ‘ਚ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਦੀ ਗਿਣਤੀ ‘ਚ ਭਾਰੀ ਵਾਧਾ ਹੋਵੇਗਾ।

ਅਜਿਹੇ ‘ਚ ਇੰਡੀਆ ਇੰਕ ਨੇ ਵੀ ਇਲੈਕਟ੍ਰੋਨਿਕ ਗੱਡੀਆਂ ਨੂੰ ਬਨਾਉਣ ਨੂੰ ਲੈ ਕੇ ਕਮਰ ਕਸ ਲਈ ਹੈ। ਇੰਡੀਆ ਇੰਕ ਚਾਰਜ਼ਿੰਗ ਇਨਫ੍ਰਾਸਟ੍ਰਕਚਰ ਨਾਲ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਅਤੇ ਆਟੋ ਬਨਾਉਣ ‘ਚ ਵੱਡਾ ਨਿਵੇਸ਼ ਕਰਨ ਜਾ ਰਿਹਾ ਹੈ।

ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਦੇਸ਼ ‘ਚ 50 ਤੋਂ ਜ਼ਿਆਦਾ ਦੇਸ਼ੀ-ਵਿਦੇਸ਼ੀ ਕੰਪਨੀਆਂ ਤੋਂ ਚਾਰਜਿੰਗ ਇਨਫ੍ਰਾਸਟ੍ਰਕਚਰ ਨੂੰ ਵਿਕਸਤ ਕੀਤੇ ਜਾਣ ਦੀ ਗੱਲ ਆਖੀ ਹੈ। ਚਾਰਜਿੰਗ ਸਹੂਲਤ ਇਸ ਵੇਲੇ ਦੇਸ਼ ‘ਚ ਬਿਜਲਈ ਗੱਡੀਆਂ ਦੇ ਕਾਰੋਬਾਰ ਦੀ ਵੱਡੀ ਜ਼ਰੂਰਤ ਹੈ। ਅਧਿਕਾਰੀਆਂ ਮੁਤਾਬਕ ਓਲਾ ਅਤੇ ਊਬਰ ਵਰਗੀਆਂ ਕੰਪਨੀਆਂ ਵੀ ਤੇਜ਼ੀ ਨਾਲ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਅਤੇ ਈ-ਰਿਕਸ਼ੇ ਨੂੰ ਲੈ ਕੇ ਲੀਜ਼ ‘ਤੇ ਦੇਣ ਬਾਰੇ ਸੋਚ ਰਹੀ ਹੈ।
ਸਰਕਾਰ ਦੇ ਈ-ਵਾਹਨ ਪ੍ਰੋਗਰਾਮ ਨਾਲ ਜੁੜੇ ਇੱਕ ਵੱਡੇ ਅਫ਼ਸਰ ਮੁਤਾਬਕ ਟਾਟਾ ਪਾਵਰ, ਏ.ਬੀ.ਬੀ., ਏ.ਸੀ.ਐਮ.ਈ. ਕਲੀਨਿਟੈਕ ਅਤੇ ਕੁਝ ਡਚ ਫਰਮਾਂ ਈ-ਗੱਡੀਆਂ ਲਈ ਸਟੇਸ਼ਨ ਸਥਾਪਤ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੀਆਂ ਹਨ।
ਅਫ਼ਸਰ ਮੁਤਾਬਕ ਇੱਕ ਫਾਸਟ ਬੈਟਰੀ ਚਾਰਜ਼ਿੰਗ ਸਟੇਸ਼ਨ ‘ਚ ਕਰੀਬ 25 ਲੱਖ ਰੁਪਏ ਨਿਵੇਸ਼ ਕਰਨੇ ਹੋਣਗੇ ਜਦਕਿ ਇੱਕ ਆਮ ਚਾਰਜਿੰਗ ਸਟੇਸ਼ਨ ਬਨਾਉਣ ‘ਚ ਕਰੀਬ 1 ਲੱਖ ਰੁਪਏ ਦਾ ਖਰਚ ਆਵੇਗਾ। ਜੇਕਰ 5 ਸਾਲ ‘ਚ ਈ-ਗੱਡੀਆਂ ਦੀ ਸੇਲ ਵਧਦੀ ਹੈ ਤਾਂ ਅਜਿਹੇ ‘ਚ ਤਿੰਨ ਕਿਲੋਮੀਟਰ ਦੇ ਦਾਇਰੇ ‘ਚ ਕਰੀਬ 300 ਚਾਰਜਿੰਗ ਸਟੇਸ਼ਨਾਂ ਦੀ ਜ਼ਰੂਰਤ ਹੋਵੇਗੀ, ਜਿਨ੍ਹਾਂ ‘ਚ ਘੱਟੋ ਘੱਟ 5 ਚਾਰਜਿੰਗ ਪੁਆਇੰਟ ਹੋਣ। ਜੇਕਰ ਇਹ ਫਾਰਮੂਲਾ ਚੱਲਿਆ ਤਾਂ 33 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਦਿੱਲੀ ‘ਚ ਅਜਿਹੇ ਚਾਰਜਿੰਗ ਸਟੇਸ਼ਨ ਬਣ ਜਾਣਗੇ।
ਸਰਕਾਰ ਜਲਦ ਹੀ ਬੈਟਰੀ ਨਾਲ ਚੱਲਣ ਵਾਲੇ ਦੋ ਪਹੀਆ ਤੇ ਤਿੰਨ ਪਹੀਆ ਵਾਹਰ ਅਤੇ ਈ-ਰਿਕਸ਼ਾ ਦੀ ਗਿਣਤੀ ਵਧਾਉਣ ਲਈ ਟੈਂਡਰ ਜਾਰੀ ਕਰਨ ਵਾਲੀ ਹੈ। ਬਜਾਜ ਆਟੋ, ਮਹਿੰਦਰਾ ਐਂਡ ਮਹਿੰਦਰਾ, ਟੀ.ਵੀ.ਐਸ. ਅਤੇ ਪਿਆਜਿਓ ਇਸ ਮਾਮਲੇ ‘ਚ ਸੱਭ ਤੋਂ ਵੱਡੀ ਬੋਲੀ ਲਗਾ ਸਕਦੇ ਹਨ।
ਦਰਅਸਲ, ਸਰਕਾਰ 2030 ਤੱਕ ਦੇਸ਼ ਦੇ ਵ੍ਹੀਕਲ ਸਿਸਟਮ ਨੂੰ ਪੂਰੀ ਤਰ੍ਹਾਂ ਈ-ਗੱਡੀਆਂ ‘ਤੇ ਅਧਾਰਤ ਕਰਨਾ ਚਾਹੁੰਦੀ ਹੈ। ਅਜਿਹੇ ‘ਚ ਸਰਕਾਰ ਦੋ ਪਹੀਆ ਤੇ ਤਿੰਨ ਪਹੀਆ ਵਾਹਨਾਂ ਨੂੰ ਘੱਟ ਕੀਮਤ ‘ਚ ਵੇਚਣ ਦਾ ਪ੍ਰੋਗਰਾਮ ਬਣਾ ਰਹੀ ਹੈ।

ਜਾਣੋ ਕਿਵੇਂ ਚਮਕੀਲਾ ਐਂਡ ਪਾਰਟੀ ਨੂੰ ਮਿਲੀਆਂ ਧੁਰ ਦੀਆਂ ਟਿਕਟਾਂ, ਸਾਰੀ ਕਹਾਣੀ

ਸਿੱਖ ਕੌਮ ਦੇ ਅਲਬੇਲੇ ਜਰਨੈਲ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਜੀ ਨੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਜੀ ਨੇ ਸਾਂਝੇ ਤੌਰ 1987 ਵਿੱਚ ਸਮਾਜ ਸੁਧਾਰ ਲਹਿਰ ਦਾ ਅਗਾਜ਼ ਕੀਤਾ ।

ਜਿਸ ਵਿੱਚ ਦਾਜ ਦਹੇਜ ਦੇ ਲਾਲਚੀਆਂ ਨੂੰ ਨਕੇਲ ਪਾਉਣੀ ,ਲੋੜ ਤੋਂ ਵੱਧ ਬਾਰਾਤ ਲਿਜਾਉਣ ਤੇ ਪਬੰਦੀ,ਬਰਾਤ ਨੂੰ ਮੀਟ ਅਤੇ ਸ਼ਰਾਬ ਵਰਤਣ ਦੀ ਮਨਾਹੀ ਤਾਂ ਕਿ ਲੜਕੇ ਵਾਲੇ ਨਸ਼ੇ ਵਿੱਚ ਗੁੱਟ ਹੋ ਕੇ ਲੜਕੀ ਵਾਲਿਆਂ ਦੇ ਘਰੇ ਖਰੂਦ ਨਾ ਪਾਉਣ ,ਦਾਜ ਦੇ ਲਾਲਚੀਆਂ ਅਤੇ ਨਸ਼ਈ ਪਤੀਆਂ ਵਲੋਂ ਬਿਨਾ ਕਿਸੇ ਕਸੂਰ ਪੇਕੇ ਘਰ ਬਿਠਾਈਆਂ ਗਈਆਂ ਧੀਆਂ ਭੈਣਾਂ ਦਾ ਮੁੜ ਵਸੇਬਾ ਅਤੇ ਪੰਜਾਬ ਦੀ ਪਾਕਿ ਪਵਿੱਤਰ ਫਿਜ਼ਾ ਵਿੱਚ ਗੰਦ ਘੋਲਣ ਵਾਲੇ ਲੱਚਰ ਗਾਇਕਾਂ ਤੇ ਸ਼ਿਕੰਜਾ ਕੱਸਣ, ਨਾਈਆਂ ਨੂੰ ਹਜਾਮਤ ਕਰਨ ਤੋਂ ਰੋਕਣ ਵਰਗੇ ਸਮਾਜ ਸੁਧਾਰਕ ਕਾਰਜਾਂ ਨੂੰ ਸ਼ਾਮਲ ਕੀਤਾ ਗਿਆ ਜਿਹਨਾਂ ਨੂੰ ਗਿਆਰਾਂ ਨੁਕਾਤੀ ਸਮਾਜ ਸੁਧਾਰ ਲਹਿਰ ਦੇ ਨਾਮ ਹੇਠ ਜਨਰਲ ਲਾਭ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਗਿਆ ਅਤੇ ਇਸ ਲਹਿਰ ਦੀ ਸਮੂਹ ਜੁਝਾਰੂਆਂ ਵਲੋਂ ਸ਼ਿੱਦਤ ਨਾਲ ਹਿਮਾਇਤ ਕੀਤੀ ਗਈ ਗਈ ।

gerਪੰਜਾਬ ਦੀ ਫਿਜ਼ਾ ਵਿੱਚ ਲੱਚਰਪੁਣੇ ਦਾ ਗੰਦ ਘੋਲਣ ਵਾਲਿਆਂ ਵਿੱਚ ਅਮਰ ਸਿੰਘ ਚਮਕੀਲਾ ਐਂਡ ਪਾਰਟੀ ਸਭ ਤੋਂ ਅੱਗੇ ਸੀ ।ਜਿਹਨੇ ਅੱਤ ਦਰਜੇ ਦੇ ਗੰਦੇ ਗੀਤ ਗਾ ਕੇ ਪੰਜਾਬ ਦੀਆਂ ਨੌਜਵਾਨ ਧੀਆਂ ਅਤੇ ਨੌਜਵਾਨ ਮੁੰਡਿਆਂ ਨੂੰ ਕੁਰਾਹੇ ਪਾਉਣ ਦਾ ਰਸਤਾ ਅਪਣਾਇਆ ਹੋਇਆ ਸੀ ।ਇਸ ਨੂੰ ਤਿੰਨ ਵਾਰ ਸਿੰਘਾਂ ਵਲੋਂ ਇਹਨਾਂ ਕਰਤੂਤਾਂ ਤੋਂ ਬਾਜ਼ ਆਉਣ ਲਈ ਚਿਤਾਵਨੀ ਦਿੱਤੀ ਗਈ ।ਪਰ ਇਹ ਚਮਕੀਲਾ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ।ਸਗੋਂ ਆਪਣੀ ਕੈਨੇਡਾ ਫੇਰੀ ਦੌਰਾਨ ਕਹਿਣ ਲੱਗਾ ਕਿ ਮੈਂ ਸਿੰਘਾਂ ਨੂੰ ਪੈਸੇ ਦੇ ਦਿੱਤੇ ਹਨ ਅਤੇ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਤੂੰ ਜਿੱਦਾਂ ਮਰਜ਼ੀ ਗਾ ਸਕਦਾ ਹੈ,ਕੋਈ ਗੱਲ ਨਹੀਂ ।ਇਕ ਤਰਾਂ ਨਾਲ ਇਹ ਉਸ ਨੇ ਝੂਠੀ ਸ਼ੇਖੀ ( ਗੱਪ) ਮਾਰੀ ਜਿਹੜੀ ਉਸਦੀ ਆਪਣੀ ਮੌਤ ਦੇ ਵਰੰਟਾਂ ਤੇ ਬਹੁਤ ਹੀ ਨੇੜੇ ਦੀ ਤਰੀਕ ਪਵਾ ਗਈ ।Image result for deepa heran wala

1987 ਵਿੱਚ ਮੋਗੇ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕਾਨਫਰੰਸ ਸੀ ।ਜਿੱਥੇ ਗਾਇਕ ਕੁਲਦੀਪ ਮਾਣਕ,ਛਿੰਦਾ ,ਮੁਹੰਮਦ ਸਦੀਕ ਸਮੇਤ ਦਸ ਬਾਰਾਂ ਗਾਇਕ ਆਪਣੇ ਗੀਤ ਲੈ ਕੇ ਆਏ ਅਤੇ ਕਹਿਣ ਲੱਗੇ ਕਿ ਤੁਸੀਂ ਇਹਨਾਂ ਨੂੰ ਪੜਕੇ ਸੈਂਸਰ ਕਰ ਲਊ ,ਜਿਹੜੇ ਤੁਹਾਨੂੰ ਠੀਕ ਲਗਦੇ ਹਨ ਅਸੀਂ ਉਹ ਹੀ ਗਾਵਾਂਗੇ ।ਇਸ ਤੋਂ ਪਹਿਲਾਂ ਕੋਈ ਹੋਰ ਗੱਲ ਕਰਦੇ ,ਭਾਈ ਸੱਤਪਾਲ ਸਿੰਘ ਢਿੱਲੋਂ ਆਖਣ ਲੱਗੇ ਕਿ ਸਿੱਧੀ ਸਪੱਸ਼ਟ ਜਿਹੀ ਗੱਲ ਹੈ ਕਿ ਜਿਹੜੇ ਗੀਤ ਤੁਸੀਂ ਆਪਣੀਆਂ ਮਾਵਾਂ ,ਭੈਣਾਂ ਅਤੇ ਆਪਣੇ ਬਾਪੂ ਨਾਲ ਇਕੱਠੇ ਬੈਠ ਕੇ ਸੁਣ ਸਕਦੇ ਹੋ ਉਹ ਗਾ ਲਉ ,ਸਾਨੂੰ ਕੋਈ ਇਤਰਾਜ ਨਹੀਂ ਪਰ ਜਿਹੜਾ ਗੀਤ ਤੁਸੀਂ ਆਪਣੇ ਇਹਨਾਂ ਪਰਿਵਾਰਕ ਮੈਂਬਰਾਂ ਵਿੱਚ ਬੈਠ ਕੇ ਨਹੀਂ ਸੁਣ ਸਕਦੇ ,ਅਗਰ ਉਹ ਗਾਉਣ ਦੀ ਗੁਸਤਾਖੀ ਕੀਤੀ ਤਾਂ ਹਸ਼ਰ ਬਹੁਤ ਬੁਰਾ ਹੋਵੇਗਾ ਦੂਸਰਾ ਸਾਡੇ ਕੋਲ ਤੁਹਾਡੇ ਗੀਤ ਪੜਨ ਦਾ ਨਾ ਟਾਈਮ ਹੈ ਅਤੇ ਨਾ ਹੀ ਅਸੀਂ ਤੁਹਾਡੇ ਮੁਲਾਜ਼ਮ ਹਾਂ ।ਇੰਨਾ ਆਖ ਕੇ ਆਪਣੇ ਰਾਹ ਪੈ ਗਏ ਅਤੇ ਇਹ ਗਾਇਕ ਵੀ ਝੱਟ ਮਗਰੋਂ ਚਲੇ ਗਏ ।
08 ਮਾਰਚ 1988 ਦੀ ਦੁਪਿਹਰ ਦਾ ਸਮਾਂ ਸੀ ਕਿ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਪੁੱਤਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਜੂਝ ਰਹੇ ਤਿੰਨ ਸਿੰਘ ਇਸ ਲੱਚਰ ਗਾਇਕ ਲਈ ਧੁਰ ਦੀਆਂ ਟਿਕਟਾਂ ਲੈ ਕੇ ਆਣ ਪੁੱਜੇ । ਜਲੰਧਰ ਜਿਲ੍ਹੇ ਦੀ ਫਿਲੌਰ ਤਹਿਸੀਲ ਅਧੀਨ ਆਉਂਦੇ ਪਿੰਡ ਮਹਿਸਮਪੁਰ ਵਿੱਚ ਇਸ ਚਮਕੀਲੇ ਦਾ ਅਖਾੜਾ ਸੀ । ਪਰਿਵਾਰ ਵਾਲਿਆਂ ਵਿਆਹ ਦੀ ਖੁਸ਼ੀ ਵਿੱਚ ਪਹਿਲਾਂ ਅਖੰਡ ਪਾਠ ਸਾਹਿਬ ਦਾ ਭੋਗ ਪੁਆਇਆ ਅਤੇ ਬਾਅਦ ਵਿੱਚ ਚਮਕੀਲਾ ਲਗਾਉਣਾ ਸੀ ।

ਜਦੋਂ ਪਰਿਵਾਰ ਵਾਲੇ ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਸਰੂਪ ਗੁਰਦਵਾਰਾ ਸਾਹਿਬ ਛੱਡ ਕੇ ਵਾਪਸ ਆਏ ਤਾਂ ਦੁਆਬੇ ਦਾ ਮਾਣ ਅਤੇ ਪੰਥ ਦੀ ਸ਼ਾਨ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਉਹਨਾਂ ਨੂੰ ਆਖਣ ਲੱਗਾ ਕਿ ਤੁਸੀਂ ਕਾਹਨੂੰ ਚਮਕੀਲਾ ਸੱਦਣਾ ਸੀ ਅਗਰ ਇੱਥੇ ਅੱਤਵਾਦੀ ਆ ਗਏ ਤਾਂ ਖਰਾਬੀ ਹੋ ਸਕਦੀ ਹੈ ,ਤਾਂ ਪਰਿਵਾਰ ਵਾਲਿਆਂ ਬੜੇ ਯਕੀਨ ਨਾਲ ਜਵਾਬ ਦਿੱਤਾ ਕਿ ਨਹੀਂ ਖਰਾਬੀ ਖਰੂਬੀ ਕੀ ਹੋਣੀ ਹੈ ਚਮਕੀਲਾ ਪਾਰਟੀ ਪਹੁੰਚ ਚੁੱਕੀ ਬੱਸ ਤੁਸੀਂ ਸੁਣਨ ਲਈ ਤਿਆਰ ਰਹੋ । ਉਸ ਵਕਤ ਇਹ ਅਮਰ ਚਮਕੀਲਾ ਐਂਡ ਪਾਰਟੀ ਚਾਹ ਪਾਣੀ ਛੱਕ ਰਹੀ ਸੀ ।ਚਾਹ ਪੀ ਕੇ ਜਦੋਂ ਇਹ ਅਖਾੜੇ ਵਾਲੀ ਜਗਾ੍ਹ ਤੇ ਜਾਣ ਲਈ ਬਾਹਰ ਨਿੱਕਲੇ ਤਾਂ ਚਾਰ ਜਣੇ ਅਮਰ ਚਮਕੀਲਾ, ਇਹਦੇ ਨਾਲ ਗਾਉਣ ਵਾਲੀ ਅਮਰਜੋਤ ,ਇੱਕ ਢੋਲਕੀ ਵਾਲਾ ਇੱਕ ਗੱਡੀ ਵਿੱਚ ਬੈਠ ਗਏ ਅਤੇ ਦੋ ਜਣੇ ਪੈਦਲ ਚੱਲ ਪਏ ।ਭਾਈ ਗੁਰਨੇਕ ਸਿੰਘ ਨੇਕਾ ਉਰਫ ਹਰੀ ਸਿੰਘ ਬਾਬਾ ਨੇ ਆਖਿਆ ਕਿ ਆਹ ਜਿਹੜੇ ਦੋ ਜਣੇ ਪੈਦਲ ਚੱਲ ਪਏ ਹਨ ਇਹ ਆਪਾਂ ਛੱਡ ਦੇਣੇ ਹਨ । Image result for chamkila death

ਇਹਨਾਂ ਆਪਣੀ ਗੱਡੀ ਤੋਰੀ ਤਾਂ ਦੂਰ ਖੜੇ ਸਿੰਘਾਂ ( ਭਾਈ ਗੁਰਦੀਪ ਸਿੰਘ ਦੀਪਾ,ਭਾਈ ਗੁਰਨੇਕਾ ਸਿੰਘ ਨੇਕਾ ਅਤੇ ਭਾਈ ਸੁਖਦੇਵ ਸਿੰਘ ਸੋਢੀ ਪਿੰਡ ਰੁੜਕਾ ਕਲਾਂ) ਨੇ ਆਪਣਾ ਸਕੂਟਰ ਤੋਰ ਲਿਆ ।ਗੱਡੀ ਖੜੀ ਹੋਈ ਅਮਰਜੋਤ ਆਪਣਾ ਮੇਕ ਅੱਪ ਦੇਖਣ ਲਈ ਪਰਸ ਵਿੱਚੋਂ ਕੱਢ ਕੇ ਸ਼ੀਸ਼ਾ ਦੇਖਿਆ ।ਭਾਈ ਗੁਰਦੀਪ ਸਿੰਘ ਦੀਪਾ ਗੱਡੀ ਦੇ ਇੱਕ ਪਾਸੇ ਅਤੇ ਭਾਈ ਸੁਖਦੇਵ ਸਿੰਘ ਸੋਢੀ ਦੂਜੇ ਪਾਸੇ ਖੜ ਗਏ ,ਭਾਈ ਗੁਰਨੇਕ ਸਿੰਘ ਨੇਕਾ ਸਟੇਜ ਕੋਲ ਪੁੱਜ ਗਿਆ ।ਜਦੋਂ ਇਹ ਗੱਡੀ ਚੋਂ ਬਾਹਰ ਨਿੱਕਲੇ ਤਾਂ ਦੋਵਾਂ ਪਾਸਿਆਂ AK 47 ਰਾਈਫਲਾਂ ਦੀ ਗੋਲੀਆਂ ਮੀਂਹ ਵਾਂਗ ਆਈਆਂ ।ਅਮਰ ਚਮਕੀਲਾ ,ਅਮਰਜੋਤ ਅਤੇ ਇਹਨਾਂ ਦੇ ਦੋ ਸਾਥੀ ਗੋਲੀਆਂ ਨਾਲ ਛੱਲਣੀ ਹੋ ਗਏ ।ਪੰਜਾਬ ਦੀ ਫਿਜ਼ਾ ਵਿੱਚ ਗੰਦ ਘੋਲਣ ਅਤੇ ਪੰਜਾਬ ਦੀਆਂ ਨੌਜਵਾਨ ਧੀਆਂ ਨੂੰ ਕੁਰਾਹੇ ਪਾਉਣ ਵਾਲਿਆਂ ਦਾ ਅੰਤ ਹੋ ਗਿਆ।

ਦੂਜੇ ਪਾਸੇ ਭਾਈ ਗੁਰਨੇਕ ਸਿੰਘ ਨੇਕਾ ਹੱਥ ਵਿੱਚ AK 47 ਫੜੀ ਸਟੇਜ ਤੇ ਚੜ ਕੇ ਇਹ ਅਪੀਲਾਂ ਕਰਨ ਲੱਗ ਪਿਆ ਕਿ ਲੋਕੋ ਕਿੱਥੇ ਜਾ ਰਹੇ ਹੋ ਅਰਾਮ ਨਾਲ ਬੈਠੋ ਅਜੇ ਤਾਂ ਅਸੀਂ ਭੰਗੜਾ ਪਾਉਣਾ ਹੈ ਤੁਸੀਂ ਮਨਰੰਜਨ ਕਰਨ ਆਏ ਸੀ ਹੁਣ ਮੰਨੋਰੰਜਨ ਕਰਕੇ ਹੀ ਜਾਇਉ।ਦਰ ਅਸਲ ਭਾਈ ਨੇਕਾ ਲੋਕਾਂ ਦੀ ਅਖਣ ਨੂੰ ਵੰਗਾਰ ਰਿਹਾ ਸੀ ਕਿ ਸ਼ਰਮ ਕਰੋ ਅਜਿਹਾ ਲੱਚਰਪੁਣਾ ਦੇਖਣਾ ਬੰਦ ਕਰੋ। ਇੱਕ ਪਾਸੇ ਹਿੰਦੋਸਤਾਨੀ ਸਰਕਾਰ ਸਿੱਖ ਕੌਮ ਤੇ ਇੰਨਾ ਜ਼ੁਲਮ ਢਾਹ ਰਹੀ ਹੈ ਦੂਜੇ ਪਾਸੇ ਤੁਸੀਂ ਇਹੋ ਜਿਹੇ ਲੱਚਰ ਗਾਇਕਾਂ ਨੂੰ ਸੁਣ ਕੇ ਹੋਰ ਗੰਦ ਗਾਉਣ ਲਈ ਉਤਸ਼ਾਹਿਤ ਕਰ ਰਹੇ ਹੋ ।ਪਰ ਲੋਕਾਂ ਵਿੱਚ ਇੰਨੀ ਹਫੜਾ ਦਫੜੀ ਮੱਚ ਗਈ ਕਿ ਸੈਂੜਕਿਆਂ ਦੀ ਤਾਦਾਦ ਵਿੱਚ ਲੋਕ ਆਪਣੀਆਂ ਜੁੱਤੀਆਂ ਲਾਹ ਕੇ ਭੱਜ ਗਏ ,ਨਾਲ ਲਗਦੇ ਖੇਤਾਂ ਦੀ ਕਣਕ ਸਿੱਧ ਗਏ ।

ਅਮਰ ਚਮਕੀਲਾ ਐਂਡ ਪਾਰਟੀ ਨੂੰ ਧੁਰ ਦੀਆਂ ਟਿਕਟਾਂ ਦੇ ਕੇ ਭਾਈ ਗੁਰਦੀਪ ਸਿੰਘ ਦੀਪਾ,ਭਾਈ ਸੁਖਦੇਵ ਸਿੰਘ ਸੋਢੀ ਅਤੇ ਭਾਈ ਗੁਰਨੇਕ ਸਿੰਘ ਨੇਕਾ ਅਰਾਮ ਨਾਲ ਸਕੂਟਰ ਤੇ ਫਰਾਰ ਹੋ ਗਏ ,ਅਗਲੇ ਦਿਨ ਭਾਈ ਗੁਰਨੇਕ ਸਿੰਘ ਨੇਕਾ ਉਰਫ ਹਰੀ ਸਿੰਘ ਬਾਬਾ ਨੇ ਇਸ ਕਾਂਡ ਦੀ ਜਿੰਮੇਵਾਰੀ ਆਪਣੇ ਸਿਰ ਲੈਂਦਿਆਂ ਪੰਜਾਬ ਦੇ ਸਮੁੱਚੇ ਗਾਇਕਾਂ ਨੂੰ ਲੱਚਰਪੁਣਾ ਫੈਲਾਉਣ ਤੋਂ ਬਾਜ਼ ਆਉਣ ਦੀ ਸਖਤ ਚਿਤਾਵਨੀ ਦਿੱਤੀ ।ਪੰਜਾਬ ਭਰ ਦੇ ਗਾਇਕਾਂ ਵਿੱਚ ਬਹੁਤ ਹੀ ਡਰ ਪੈਦਾ ਹੋ ਗਿਆ ਅਤੇ ਉਹਨਾਂ ਲੱਚਰ ਗੀਤ ਗਾਉਣ ਤੋਂ ਤੋਬਾ ਕਰ ਕਰ ਲਈ ।
ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਗਾਇਕ ਨੇ ਗੀਤ ਗਾਇਆ ਸੀ ਕਿ “ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ ਹੋਣਾ ਚਾਹੀਦਾ”।
ਇਹ ਗੱਲ ਦਰਬਾਰ ਸਾਹਿਬ ਤੇ ਜੂਨ 1984 ਨੂੰ ਹਮਲੇ ਤੋਂ ਪਹਿਲਾਂ ਦੀ ਹੈ ।ਉਸ ਵਕਤ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਸ ਗੀਤ ਨੂੰ ਗਾਉਣ ਵਾਲੇ ਨੂੰ ਵੰਗਾਰਦਿਆਂ ਆਖਿਆ ਸੀ ਕਿ ” ਐ ਕਾਂਟੇ ਵਾਲਿਆਂ ਗੱਲ ਸੁਣ ਲੈ ,ਮੈਂ ਇੱਕ ਗੋਹੇ ਨਾਲ ਬਾਹਰੋਂ ਚੰਗੀ ਲਿੱਭੜੇ ਗਲਾਸ ਵਿੱਚ ਦੁੱਧ ਪਾ ਕੇ ਤੈਨੂੰ ਆਖਾਂ ਕੇ ਪੀ ਲੈ ਤੂੰ ਪੀਏਂਗਾ ? ਅਗਰ ਪੀ ਸਕਦਾਂ ਹੈਂ ਤਾਂ ਇਹ ਗੀਤ ਦੁਬਾਰਾ ਗਾਵੀਂ ਵਰਨਾ ਆਪਣਾ ਅੰਜਾਮ ਯਾਦ ਰੱਖੀ”।
ਇਹ ਗਾਇਕ ਗੁਰਦਾਸ ਮਾਨ ਜਿਸਦੀਆਂ ਹਜਾਰਾਂ ਸਿੱਖਾਂ ਦੇ ਕਾਤਲ ਕੇ.ਪੀ.ਗਿੱਲ ਨਾਲ ਫੋਟੋਆਂ ਅਤੇ ਦੋਸਤੀ ਅੱਜ ਜ਼ਾਹਰ ਹੋ ਚੁੱਕੀ ਹੈ ,ਪੰਜਾਬ ਛੱਡ ਕੇ ਬੰਬਈ ਚਲਾ ਗਿਆ ਸੀ ।ਅੱਜ ਸਿੱਖ ਸੰਘਰਸ਼ ਵਿੱਚ ਆਈ ਖੜੋਤ ਕਾਰਨ ਪੰਜਾਬ ਵਿੱਚ ਲੱਚਰਪੁਣਾ ਹੱਦਾਂ ਬੰਨੇ ਟੱਪ ਚੁੱਕਾ ਹੈ ਅਤੇ ਪੰਜਾਬ ਦੇ ਇੱਜ਼ਤਦਾਰ ਲੋਕ ਇਹਨਾਂ ਲੱਚਰ ਗਾਇਕਾਂ ਨੂੰ ਨੱਥ ਪਾਉਣ ਲਈ ਚਮਕੀਲੇ ਨੂੰ ਸੋਧਣ ਵਾਲੇ ਸਿੰਘਾਂ ਦੇ ਵਾਰਸਾਂ ਵਾਪਸੀ ਲਈ ਇੰਤਜ਼ਾਰ ਵਿੱਚ ਹਨ।

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ ਨਹੀਂ ਤਾਂ ਬਦਕਿੱਸਮਤੀ ਜੀਵਨ ਭਰ ਪਿੱਛਾ ਨਹੀਂ ਛੱਡੇਗੀ….

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ….

ਜਵਾਨੀ ਦੇ ਵਿੱਚ ਹਰ ਇੰਸਾਨ ਵਿੱਚ ਊਰਜਾ ਭਰਪੂਰ ਹੁੰਦੀ ਹੈ l 20 ਵਲੋਂ 40 ਦੀ ਉਮਰ ਦਾ ਸਮਾਂ ਅਜਿਹਾ ਹੁੰਦਾ ਹੈ ਕਿ ਹਰ ਵਿਅਕਤੀ ਆਪਣੀ ਹਰ ਚਾਹਤ ਨੂੰ ਪੂਰਾ ਕਰਣਾ ਚਾਹੁੰਦਾ ਹੈ ਅਤੇ ਉਸ ਚਾਹਤ ਨੂੰ ਪੂਰਾ ਕਰਣ ਵਿੱਚ ਉਹ ਕਈ ਚੀਜਾਂ ਨੂੰ ਨਜ਼ਰੰਦਾਜ਼ ਕਰ ਦਿੰਦੇ ਹਨ l

ਇਸ ਉਮਰ ਵਿੱਚ ਲੋਕ ਪੈਸਾ ਕਮਾਨਾ ਸ਼ੁਰੂ ਕਰਦੇ ਹਨ ਅਤੇ ਪੈਸਾ ਕਮਾਣ  ਦੇ ਚੱਕਰ ਵਿੱਚ ਜੀਵਨ ਦੀ ਕਈ ਮਹੱਤਵਪੂਰਣ ਗੱਲਾਂ ਉੱਤੇ ਧਿਆਨ ਨਹੀਂ  ਦੇ ਪਾਂਦੇ ਅਤੇ ਅੱਗੇ ਚਲਕੇ ਇਹ ਸਾਡੇ ਲਈ ਬਦਕਿੱਸਮਤੀ ਦਾ ਕਾਰਨ ਬਣ ਸਕਦੀਆਂ ਹਨ l ਇਸਲਈ ਅੱਜ ਅਸੀ ਤੁਹਾਨੂੰ ਦੱਸ ਰਹੇ ਹਾਂ ਕੁੱਝ ਅਜਿਹੀ ਗੱਲਾਂ ਜਿਨ੍ਹਾਂ ਨੂੰ 20 ਵਲੋਂ 40 ਦੀ ਉਮਰ ਵਿੱਚ ਨਹੀਂ ਕਰਣਾ ਚਾਹੀਦਾ ਹੈ l ਅਸੀ ਅਜਿਹੀ 8 ਆਦਤਾਂ  ਦੇ ਬਾਰੇ ਵਿੱਚ ਦੱਸ ਰਹੇ ਹੈ ਜੋ ਤੁਹਾਨੂੰ 20 ਵਲੋਂ 40 ਦੀ ਉਮਰ ਵਿੱਚ ਕਰਦੇ ਹਾਂ ਲੇਕਿਨ ਨਹੀਂ ਕਰਣੀ ਚਾਹੀਦੀ ਹੈ l

ਸਿਹਤ ਤੇ ਧਿਅਾਨ ਨਾ ਦੇਣਾ

ਇਸ ਉਮਰ ਵਿੱਚ ਲੋਕ ਆਪਣੇ ਖਾਣ  ਪੀਣ ਉੱਤੇ ਜ਼ਿਆਦਾ ਧਿਆਨ ਨਹੀਂ ਦਿੰਦੇ l ਜਿਸਦਾ ਅਸਰ ਵੱਧਦੀ ਉਮਰ ਵਿੱਚ ਦਿਸਦਾ ਹੈ l ਇਸਲਈ ਸਮੇਂ ਤੋਂ ਹੀ ਪੌਸਟਿਕ ਤੱਤਾਨਾਲ ਭਰਪੂਰ ਭੋਜਨ ਖਾਣ  ਦੀ ਆਦਤ ਉਸਾਰੀਏ ਨਹੀਂ ਤਾਂ ਬੁਢੇਪੇ ਵਿੱਚ ਸਰੀਰਕ ਕਮਜੋਰੀਆਂ ਨਾਲ ਜੂਝਨਾ ਪੈ ਸਕਦਾ ਹੈ  ।

ਬੱਚਤ ਨਾਂ ਕਰਨਾ
ਜਿਆਦਾਤਰ ਲੋਕ 20 ਵਲੋਂ 30 ਦੀ ਉਮਰ ਵਿੱਚ ਖਾਣ  – ਪੀਣ ਅਤੇ ਮੌਜ ਮਸਤੀ ਵਿੱਚ ਪੈਸਾ ਖਰਚ ਕਰਦੇ ਹਨ ।  ਉਹ ਭਵਿੱਖ ਲਈ ਕੋਈ ਯੋਜਨਾ ਨਹੀਂ ਤਿਆਰ ਕਰਦੇ ਅਤੇ ਬਚਤ ਕਰਣਾ ਤਾਂ ਉਨ੍ਹਾਂ ਦੀ ਆਦਤ ਹੁੰਦੀ ਹੀ ਨਹੀਂ ਹੈ  ।  ਇਸਲਈ ਸਮੇਂ ਦੇ ਨਾਲ ਬਚਤ ਕਰਣਾ ਵੀ ਸਿੱਖੀਏ ਕਿਉਂਕਿ ਹਰ ਸਮਾਂ ਇੱਕ ਵਰਗਾ ਨਹੀਂ ਹੁੰਦਾ l

ਪਰਿਵਾਰ ਨੂੰ ਸਮਾਂ ਨਾ ਦੇਣਾ

ਅੱਜਕੱਲ੍ਹ ਜਵਾਨ ਆਪਣੇ ਕਰਿਅਰ ਵਿੱਚ ਅੱਗੇ ਵਧਣ ਦੀ ਚਾਹ ਵਿੱਚ ਇਨ੍ਹੇ ਬਿਜੀ ਹੋ ਜਾਂਦੇ ਹਨ ਕਿ ਉਹ ਆਪਣੇ ਪਰਵਾਰ ਨੂੰ ਸਮਾਂ ਦੇਣਾ ਹੀ ਭੁੱਲ ਜਾਂਦੇ ਹਨ l ਭਲੇ ਹੀ ਅੱਜ ਤੁਹਾਨੂੰ ਇਹ ਮਹਿਸੂਸ ਨਹੀਂ ਹੋਵੇ ਲੇਕਿਨ ਬਾਅਦ ਵਿੱਚ ਤੁਸੀ ਇਸ ਕੀਮਤੀ ਸਮੇਂ ਨੂੰ ਯਾਦ ਕਰਕੇ ਅਫ਼ਸੋਸ ਜਰੁਰ ਕਰੋਗੇ l ਇਸਲਈ ਆਪਣੇ ਕਰਿਅਰ  ਦੇ ਨਾਲ ਆਪਣੇ ਪਰਵਾਰ ਨੂੰ ਵੀ ਸਮਾਂ ਦਿਓ l ਯਾਦ ਰੱਖਣਾ ਜੋ ਲੰਹੇਂ ਗੁਜ਼ਰ ਜਾਂਦੇ ਹਨ ਉਹ ਕਦੇ ਵਾਪਸ ਨਹੀਂ ਆਉਂਦੇ l
ਮਾਤਾ ਪਿਤਾ ਦੀ ਸਲਾਹ ਨਾ ਮੰਨਣਾ

ਜਵਾਨ ਦਸ਼ਾ ਵਿੱਚ ਅਸੀ ਜੋ ਵੀ ਕੰਮ ਕਰਦੇ ਹਾਂ ਉਹ ਸਾਨੂੰ ਠੀਕ ਹੀ ਲੱਗਦੇ ਹਨ l ਤੁਹਾਨੂੰ ਕੋਈ ਵੀ ਘਰ ਦਾ ਬਹੁਤ ਕੁੱਝ ਸਮਝਾਂਦਾ ਹੈ ਤਾਂ ਤੁਸੀ ਆਪਣੀ ਨਵੀਂ ਸੋਚ  ਦੇ ਚਲਦੇ ਤੁਸੀ ਉਨ੍ਹਾਂ ਦੀ ਗੱਲ ਨਹੀਂ ਮੰਣਦੇ l ਇਸ ਗੱਲ ਨੂੰ ਕਦੇ ਨਹੀਂ ਭੁੱਲਣਾ ਤੁਹਾਡੇ ਮਾਤਾ ਪਿਤਾ ਜੀਵਨ  ਦੇ ਸੰਘਰਸ਼ਾਂ ਵਿੱਚ ਤੁਹਾਡੇ ਨਾਲੋ ਜਿਆਦਾ ਅਨੁਭਵੀ ਹਨ ।  ਇਸਲਈ ਉਨ੍ਹਾਂਨੂੰ ਵੀ ਧਿਆਨ ਨਾਲ ਸੁਣੌ ।

ਰਾਮ ਰਹੀਮ ਦਾ ਜੇਲ੍ਹ ‘ਚ ਅਰਧ ਸੈਂਕੜਾ, ਹੁਣ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਕੱਢਿਆ ਜਾਂਦੈ ਬਾਹਰ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼ੁੱਕਰਵਾਰ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਵਿੱਚ 50 ਦਿਨ ਪੂਰੇ ਹੋ ਰਹੇ ਹਨ।

25 ਅਗਸਤ ਨੂੰ ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਹੁਣ ਉਨ੍ਹਾਂ ਦਾ ਸ਼ੈਡਿਊਲ ਵੀ ਬਦਲ ਦਿੱਤਾ ਗਿਆ ਹੈ। ਡੀ ਜੀ ਪੀ ਨੂੰ ਫੋਨ ‘ਤੇ 72 ਘੰਟੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਛੁਡਾ ਲੈ ਜਾਣ ਦੀ ਧਮਕੀ ਦੇ ਬਾਅਦ ਰਾਮ ਰਹੀਮ ਨੂੰ ਹੁਣ ਸਿਰਫ ਰਾਤ ਵਿੱਚ ਹੀ ਬੈਰਕ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਰਾਤ ਵਿੱਚ ਵੀ ਗੁਰਮੀਤ ਰਾਮ ਰਹੀਮ ਦੇ ਮੂੰਹ ‘ਤੇ ਕਾਲ਼ਾ ਕੱਪੜਾ ਪਾ ਕੇ ਬਾਹਰ ਕੱਢਿਆ ਜਾਂਦਾ ਹੈ।

ਰਾਤ ਵਿੱਚ ਹੀ ਕੰਟੀਨ ਅਤੇ ਲਾਇਬਰੇਰੀ ਵਿੱਚ ਲੈ ਜਾਇਆ ਜਾ ਰਿਹਾ ਰਾਮ ਰਹੀਮ
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਮੀਤ ਰਾਮ ਰਹੀਮ ਨੂੰ ਰਾਤ ਵਿੱਚ ਹੀ ਕੰਟੀਨ ਅਤੇ ਲਾਇਬਰੇਰੀ ਵਿੱਚ ਲੈ ਜਾਇਆ ਜਾ ਰਿਹਾ ਹੈ। ਹੁਣੇ ਵੀ ਰਾਮ ਰਹੀਮ ਨੂੰ ਦੋ ਨੰਬਰਦਾਰ ਦਿੱਤੇ ਗਏ ਹਨ।

ਜੇਲ੍ਹ ਦੇ ਖਾਣ ਨਾਲ ਘੱਟ ਗਿਆ ਰਾਮ ਰਹੀਮ ਦਾ ਭਾਰ
ਜੇਲ੍ਹ ਵਿੱਚ ਸ਼ੁਰੁਆਤੀ ਦਿਨਾਂ ਵਿੱਚ ਦਾਲ-ਰੋਟੀ ਬਹੁਤ ਘੱਟ ਖਾਣ ਨਾਲ ਰਾਮ ਰਹੀਮ ਦਾ ਭਾਰ 90 ਕਿੱਲੋਗ੍ਰਾਮ ਤੋਂ 84 ਕਿੱਲੋ ਰਹਿ ਗਿਆ ਹੈ। ਹੁਣ ਜਿਵੇਂ-ਜਿਵੇਂ ਸਮਾਂ ਗੁਜ਼ਰ ਰਿਹਾ ਹੈ ਉਸ ਨੇ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਜੇਲ੍ਹ ਵਿੱਚ ਜਾਂਦੇ ਹੀ ਅਕਾਉਂਟ ਵਿੱਚ ਪਏ ਸਨ 18 ਹਜਾਰ, ਫਿਰ ਮਾਂ ਨੇ ਜਮਾਂ ਕਰਵਾਏ ਸਨ 5 ਹਜਾਰ
ਗੁਰਮੀਤ ਰਾਮ ਰਹੀਮ ਜਿਸ ਦਿਨ ਜੇਲ੍ਹ ਗਏ ਸਨ ਉਸੀ ਦਿਨ ਉਨ੍ਹਾਂ ਦੇ ਜੇਲ੍ਹ ਅਕਾਉਂਟ ਵਿੱਚ 18 ਹਜਾਰ ਰੁਪਏ ਪਾਏ ਗਏ ਸਨ।ਇਸ ਦੇ ਬਾਅਦ ਉਨ੍ਹਾਂ ਦੀ ਮਾਂ ਨਸੀਬ ਕੌਰ ਜੇਲ੍ਹ ਵਿੱਚ ਮਿਲਣ ਗਈ ਸੀ। ਉਨ੍ਹਾਂ ਨੇ ਉਸ ਦੇ ਜੇਲ੍ਹ ਅਕਾਉਂਟ ਵਿੱਚ 5 ਹਜਾਰ ਰੁਪਏ ਜਮਾ ਕਰਵਾਏ ਸਨ।

ਸ਼ੂਗਰ ਤੇ ਬੀਪੀ ਦੀਆਂ ਦਵਾਈਆਂ ਹੁਣ ਵੀ ਚੱਲ ਰਹੀਆਂ ਹਨ
ਗੁਰਮੀਤ ਰਾਮ ਰਹੀਮ ਦੀ ਬੀਪੀ ਅਤੇ ਸ਼ੂਗਰ ਦੀਆਂ ਦਵਾਈਆਂ ਹੁਣ ਵੀ ਚੱਲ ਰਹੀਆਂ ਹਨ। ਉਸ ਨੂੰ ਏਂਮਸ ਦੇ ਡਾਕਟਰਾਂ ਦੇ ਪੈਨਲ ਦੁਆਰਾ ਤੈਅ ਕੀਤੀਆਂ ਗਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਲਗਾਤਾਰ ਚੈੱਕਅੱਪ ਵੀ ਕੀਤਾ ਜਾ ਰਿਹਾ ਹੈ।

ਆਹ ਕੀ ਹੋ ਗਿਆ…..ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!

ਪੁਲਿਸ ਫਿਰ ਹਨੀਪ੍ਰੀਤ ‘ਤੇ ਮਿਹਰਬਾਨ!

ਚੰਡੀਗੜ੍ਹ: ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਗਏ ਹਨ। ਪੰਚਕੁਲਾ ਪੁਲਿਸ ਨੇ ਅੱਜ ਅਦਾਲਤ ਵਿੱਚ ਹਨੀਪ੍ਰੀਤ ਦਾ ਰਿਮਾਂਡ ਹੀ ਨਹੀਂ ਮੰਗਿਆ। ਉਲਟਾ ਅਦਾਲਤ ਨੂੰ ਬੇਨਤੀ ਕੀਤੀ ਕਿ ਹਨੀਪ੍ਰੀਤ ਕੇ ਸੁਖਦੀਪ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਜਾਵੇ।

ਹੈਰਾਨੀ ਦੀ ਗੱਲ਼ ਹੈ ਇੱਕ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਹਨੀਪ੍ਰੀਤ ਨੇ ਜਾਂਚ ਵਿੱਚ ਸਾਥ ਨਹੀਂ ਦਿੱਤਾ ਤੇ ਦੂਜੇ ਪਾਸੇ ਉਸ ਦਾ ਹੋਰ ਰਿਮਾਂਡ ਨਾ ਮੰਗ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਨੇ ਅਦਾਲਤ ਵਿੱਚ ਕਿਹਾ ਕਿ ਹਨੀਪ੍ਰੀਤ ਤੋਂ ਜੋ ਬਰਾਮਦ ਕਰਨਾ ਸੀ, ਕਰ ਲਿਆ ਹੈ। ਲੋੜ ਪਈ ਤਾਂ ਰਿਮਾਂਡ ਲਈ ਫਿਰ ਅਰਜ਼ੀ ਦਿੱਤੀ ਜਾਏਗੀ।

1

 

ਇਸ ਤੋਂ ਮਗਰੋਂ ਅਦਲਾਤ ਨੇ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ 23 ਅਕਤੂਬਰ ਤੱਕ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਹਨਪ੍ਰੀਤ ਇੰਸਾ ਤੇ ਸੁਖਦੀਪ ਕੌਰ ਨੂੰ ਅੰਬਾਲਾ ਜੇਲ੍ਹ ‘ਚ ਰੱਖਿਆ ਜਾਵੇਗਾ ਜਦੋਂ ਬਲਾਤਕਾਰੀ ਰਾਮ ਰਹੀਮ ਰੋਹਤਕ ਦੀ ਜੇਲ੍ਹ ‘ਚ ਬੰਦ ਹੈ।ਮੁਸ਼ਕਲ ਗੱਲ ਇਹ ਹੈ ਕਿ ਹਨਪ੍ਰੀਤ ਖ਼ਿਲਾਫ ਠੋਸ ਸਬੂਤ ਲੱਭਣ ਵਾਲੀ ਪੁਲਿਸ ਦੇ ਅਜੇ ਤੱਕ ਹੱਥ ਕੁਝ ਨਹੀਂ ਲੱਗਿਆ।

2

ਪੁਲਿਸ ਕੋਲ 9 ਦਿਨ ਹਨੀਪ੍ਰੀਤ ਦਾ ਰਿਮਾਂਡ ਵੀ ਸੀ ਪਰ ਹਨੀਪ੍ਰੀਤ ਖ਼ਿਲਾਫ ਅਦਾਲਤ ‘ਚ ਟਿਕਣ ਵਾਲਾ ਕੋਈ ਸਬੂਤ ਨਹੀਂ ਹੈ। ਪੁਲਿਸ ਨੇ ਹਨੀਪ੍ਰੀਤ ਦਾ ਮੋਬਾਈਲ ਜ਼ਰੂਰ ਬਰਾਮਦ ਕੀਤਾ ਹੈ ਪਰ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਮੁਤਾਬਕ ਹਨੀਪ੍ਰੀਤ ਦਾ ਲੈਪਟਾਪ ਅਜੇ ਤੱਕ ਬਰਾਮਦ ਨਹੀਂ ਹੋਇਆ। ਪੁਲੀਸ ਦੇ ਸੂਤਰਾਂ ਮੁਤਾਬਕ ਇਸ ਲੈਪਟਾਪ ‘ਚ ਹਿੰਸਾ ਦਾ ਸਾਰਾ ਨਕਸ਼ਾ ਹੈ ਤੇ ਇਸ ‘ਚ ਹੋਰ ਵੀ ਕਈ ਅਹਿਮ ਜਾਣਕਾਰੀਆਂ ਹਨ।

ਆਖਰ ਚਲਾਕੀਆਂ ਆ ਗਈਆਂ ਸਾਹਮਣੇ — ਤਾਜਾ ਵੱਡੀ ਖਬਰ

ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਨਾਲ ਹਨੀਪ੍ਰੀਤ ਦੇ ਰੋਹਤਕ ਜੇਲ੍ਹ ਤੱਕ ਨਾਲ ਜਾਣ ਦੇ ਰਾਜ਼ ਤੋਂ ਪੜ੍ਹਦਾ ਉੱਠ ਗਿਆ ਹੈ। ‘ਏਬੀਪੀ ਸਾਂਝਾ’ ਹੱਥ ਲੱਗੇ ਦਸਤਾਵੇਜ਼ਾਂ ‘ਚ ਖੁਲਾਸਾ ਹੋਇਆ ਹੈ ਕਿ ਹਨੀਪ੍ਰੀਤ ਨੇ ਰਾਮ ਰਹੀਮ ਦੇ ਨਾਲ ਜਾਣ ਦੇ ਮੈਡੀਕਲ ਸਰਟੀਫਿਕੇਟ ਜਾਅਲੀ ਬਣਾਏ ਸਨ।

 

ਇਹ ਫੈਸਲਾ 17 ਅਗਸਤ ਨੂੰ ਹੋਈ ਡੇਰਾ ਸਿਰਸਾ ‘ਚ ਮੀਟਿੰਗ ਲਿਆ ਗਿਆ ਸੀ। ਇਸ ਤੋਂ ਬਾਅਦ ਰਾਮ ਰਹੀਮ ਦੀ ਮੈਡੀਕਲ ਰਿਪੋਰਟ ਤਿਆਰ ਕੀਤੀ ਗਈ, ਜਿਸ ‘ਚ ਹਨੀਪ੍ਰੀਤ ਨੂੰ ਰਾਮ ਰਹੀਮ ਦਾ ਅਟੈਂਡੇਂਟ ਬਣਾਇਆ ਗਿਆ।

 

‘ਏਬੀਪੀ ਸਾਂਝਾ’ ਹੱਥ ਲੱਗੀ ਰਿਪੋਰਟ ‘ਚ ਚਾਰ ਡਾਕਟਰਾਂ ਦੇ ਨਾਮ ਹਨ ਜਿਨ੍ਹਾਂ ‘ਚ ਮਹਿੰਦਰ ਪ੍ਰਤਾਪ ਸਿੰਘ ਤੇ ਗੌਰਵ ਅਗਰਵਾਲ ਜੋ ਡੇਰੇ ਦੇ ਹਨ ਤੇ ਸਮੀਰ ਬਹਿਲ ਤੇ ਜੈਅ ਕਰਤਾਨੀ ਦਿੱਲੀ ਦੇ ਮੈਕਸ ਹਸਪਤਾਲ ਦੇ ਹਨ। ਇਨ੍ਹਾਂ ਨੇ ਹੀ ਜਾਅਲੀ ਮੈਡੀਕਲ ਬਣਾਇਆ ਸੀ। ਇਸ ਤੋਂ ਬਾਅਦ ਕੋਰਟ ਨੇ ਹਨੀਪ੍ਰੀਤ ਨੂੰ ਰਾਮ ਰਹੀਮ ਦੇ ਨਾਲ ਰੋਹਤਕ ਜੇਲ੍ਹ ਤੱਕ ਜਾਣ ਲਈ ਆਗਿਆ ਦਿੱਤੀ ਸੀ।